RavinderSSodhi7ਸਾਰੇ ਨਾਟਕ ਪਾਤਰਾਂ, ਕਾਰਜ, ਸਥਾਨ, ਵਿਸ਼ੇ ਦੇ ਨਿਭਾ ਪੱਖੋਂ ਵੱਖੋ ਵੱਖਰੇ ਹਨ ਪਰ ਜਿਹੜੀਆਂ ...RavinderRavi2
(3 ਮਈ 2021)

 

RavinderRavi2 ਸਿਆਲਕੋਟ (ਪਾਕਿਸਤਾਨ) ਦਾ ਜੰਮਪਲ ਰਵਿੰਦਰ ਰਵੀ, ਦੇਸ਼ ਦੀ ਵੰਡ ਵੇਲੇ ਆਪਣੇ ਪਰਿਵਾਰ ਨਾਲ ਭਾਰਤ ਪਹੁੰਚ ਗਿਆ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਹ ਦਸ ਕੁ ਸਾਲ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਰਿਹਾ1967 ਵਿੱਚ ਬਤੌਰ ਅਧਿਆਪਕ ਹੀ ਉਹ ਕੀਨੀਆਂ ਚਲਾ ਗਿਆ1974 ਵਿੱਚ ਉਸਨੇ ਪੱਕੇ ਤੌਰ ’ਤੇ ਕੈਨੇਡਾ ਨੂੰ ਆਪਣੀ ਕਰਮ ਭੂਮੀ ਬਣਾ ਲਿਆਸੈਰ-ਸਪਾਟੇ ਦੇ ਸ਼ੌਕੀਨ ਰਵੀ ਨੇ ਕਈ ਪੱਛਮੀ ਮੁਲਕਾਂ ਦਾ ਭ੍ਰਮਨ ਵੀ ਕੀਤਾਕੈਨੇਡਾ ਵਿੱਚ ਕੁਝ ਦੇਰ ਬੇਰੁਜ਼ਗਾਰੀ ਦੀ ਮਾਰ ਵੀ ਝੱਲੀ ਅਤੇ ਲੱਕੜ ਮਿਲ ਵਿੱਚ ਮਜ਼ਦੂਰੀ ਵੀ ਕੀਤੀਪਰ ਜਲਦੀ ਹੀ ਆਪਣੇ ਅਧਿਆਪਨ ਦੇ ਕੀਤੇ ਵਿੱਚ ਪਹੁੰਚ ਗਿਆ

ਕੈਨੇਡਾ ਰਹਿੰਦੇ ਹੋਏ ਅਤੇ ਪੱਛਮੀ ਮੁਲਕਾਂ ਦੀ ਸੈਰ ਸਮੇਂ ਨੌਜਵਾਨ ਰਵੀ ਨੇ ਉਹਨਾਂ ਦੇਸ਼ਾਂ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਮਹਿਸੂਸ ਕੀਤਾਕੀਨੀਆਂ ਜਾਣ ਤੋਂ ਪਹਿਲਾਂ ਹੀ ਰਵੀ ਕਵਿਤਾ ਅਤੇ ਕਹਾਣੀਆਂ ਲਿਖਣ ਵੱਲ ਪ੍ਰੇਰਿਤ ਹੋ ਚੁੱਕਿਆ ਸੀਵਿਦੇਸ਼ੀ ਦੌਰਿਆਂ ਦੌਰਾਨ, ਨੌਜਵਾਨ ਸਾਹਿਤਕਾਰ ਨੇ ਜਦੋਂ ਇੱਕ ਨਵੇਂ ਮਾਹੌਲ ਦੀ ਸਿਰਜਣਾ ਵੱਲ ਵਧ ਰਹੇ ਰੁਝਾਨ ਨੂੰ ਦੇਖਿਆ, ਤਾਂ ਦਿਬ ਦ੍ਰਿਸ਼ਟੀ ਵਾਲੇ ਸਾਹਿਤਕਾਰ ਦੀ ਕਲਪਨਾ ਸ਼ਕਤੀ ਨੂੰ ਖੰਭ ਲੱਗੇਦੂਜਾ, ਵਿਦਿਆਰਥੀਆਂ ਨੂੰ ਅੰਗਰੇਜ਼ੀ ਪੜ੍ਹਾਉਂਦੇ ਹੋਏ ਰਵੀ ਨੇ ਵਿਸ਼ਵ ਪੱਧਰ ਦੇ ਸਾਹਿਤ ਵਿੱਚ ਆ ਰਹੇ ਨਵੇਂ ਝੁਕਾਵਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਨਵੇਂ ਸਾਹਿਤਕ ਸਿਧਾਂਤਾਂ ਦਾ ਡੂੰਘਾ ਅਧਿਐਨ ਕੀਤਾਰਵੀ ਨੂੰ ਮਹਿਸੂਸ ਹੋਇਆ ਕਿ ਉਹ ਜਿਹੜੇ ਨਵੇਂ ਵਰਤਾਰਿਆਂ ਸੰਬੰਧੀ ਲਿਖਣਾ ਚਾਹੁੰਦਾ ਹੈ, ਪਾਠਕਾਂ ਨੂੰ ਨਵੇਂ ਹਾਲਾਤ ਤੋਂ ਜਾਣੂ ਕਰਵਾਉਣਾ ਚਾਹੁੰਦਾ ਹੈ, ਅਸਿੱਧੇ ਢੰਗ ਨਾਲ ਗੈਰ ਸਮਾਜਿਕ ਰੁਝਾਨਾਂ ਬਾਰੇ ਖਬਰਦਾਰ ਕਰਨਾ ਚਾਹੁੰਦਾ ਹੈ, ਉਹਨਾਂ ਲਈ ਪੰਜਾਬੀ ਸਾਹਿਤ ਦੇ ਪੁਰਾਣੇ ਰੂਪਕ ਪੱਖ ਨੂੰ ਤਿਆਗ ਕੇ ਨਵੇਂ ਸਾਹਿਤਕ ਸਿਧਾਂਤਾਂ ਦੀ ਸਹਾਇਤਾ ਨਾਲ, ਆਪਣੀਆਂ ਸਾਹਿਤਕ ਕਿਰਤਾਂ ਦੀ ਰਚਨਾ ਕਰਨੀ ਹੋਵੇਗੀਰਵੀ ਦਾ ਮਕਸਦ ਸੀ ਕਿ ਪੰਜਾਬੀ ਪਾਠਕਾਂ ਨੂੰ ਵੀ ਨਵੇਂ ਸਾਹਿਤਕ ਧਰਾਤਲ ਨਾਲ ਜੋੜਿਆ ਜਾਵੇ, ਸਾਹਿਤ ਪ੍ਰਤੀ ਉਹਨਾਂ ਦਾ ਨਜ਼ਰੀਆ ਬਦਲਿਆ ਜਾਵੇ, ਸਾਹਿਤਕਾਰ ਦੀ ਸੰਕੇਤਕ ਭਾਸ਼ਾ ਨੂੰ ਸਮਝਣ ਦੀ ਰੁਚੀ ਪੈਦਾ ਹੋ ਸਕੇ ਅਤੇ ਪੰਜਾਬੀ ਸਾਹਿਤ, ਸਾਹਿਤਕਾਰ, ਪਾਠਕ ਸਾਰੇ ਹੀ ਸਮੇਂ ਦੇ ਹਾਣ ਦਾ ਬਣਨ

ਰਵੀ ਨੇ ਪੱਛਮੀ ਮੁਲਕਾਂ ਦੇ ਅਤਿਆਧੁਨਿਕ ਰੰਗਮੰਚ ਨੂੰ ਦੇਖਿਆ ਅਤੇ ਮਹਿਸੂਸ ਕੀਤਾ ਕਿ ਸਾਹਿਤਕਾਰ ਨਾਟਕੀ ਵਿਧਾ ਰਾਹੀਂ ਪਾਠਕਾਂ/ਦਰਸ਼ਕਾਂ ਤਕ ਆਪਣਾ ਸੁਨੇਹਾ ਵਧੀਆ ਢੰਗ ਨਾਲ ਪਹੁੰਚਾ ਸਕਦਾ ਹੈਉਹ ਮੂਲ ਰੂਪ ਵਿੱਚ ਕਵੀ ਸੀ, ਇਸ ਲਈ ਉਸ ਨੇ ਵਾਰਤਕ ਨਾਟਕਾਂ ਦੀ ਥਾਂ ਕਾਵਿ-ਨਾਟਕਾਂ ਦੀ ਰਚਨਾ ਨੂੰ ਤਰਜੀਹ ਦਿੱਤੀਅਸਲ ਵਿੱਚ ਕਾਵਿ-ਨਾਟਕ ਲਿਖਣਾ, ਵਾਰਤਕ ਨਾਟਕ ਲਿਖਣ ਨਾਲੋਂ ਵਧੇਰੇ ਕੁਸ਼ਲਤਾ ਦੀ ਮੰਗ ਕਰਦਾ ਹੈਰਵੀ ਦਾ ਪਹਿਲਾ ਕਾਵਿ-ਨਾਟਕ 1974 ਵਿੱਚ ਪ੍ਰਕਾਸ਼ਿਤ ਹੋਇਆ ਅਤੇ ਹੁਣ ਤਕ ਉਹ ਸੋਲਾਂ ਕਾਵਿ-ਨਾਟਕ ਲਿਖ ਚੁੱਕਿਆ ਹੈ ਅਤੇ ਇਹ ਸਾਰੇ ਮੰਚ ਦਾ ਸ਼ਿੰਗਾਰ ਵੀ ਬਣ ਚੁੱਕੇ ਹਨ

ਉਸ ਦੇ ਨਾਟਕਾਂ ਨੂੰ ਪਰਖਣ ਤੋਂ ਪਹਿਲਾਂ ਇਸ ਤੱਥ ਦਾ ਪਤਾ ਹੋਣਾ ਚਾਹੀਦਾ ਹੈ ਕਿ ਉਸ ਨੇ ਤਕਨੀਕੀ ਪੱਖ ਤੋਂ ਸੰਪਨ ਪੱਛਮੀ ਰੰਗਮੰਚ ਦੇਖਿਆ ਅਤੇ ਉਸ ਤੋਂ ਪ੍ਰਭਾਵਿਤ ਹੋਇਆਉਹਨਾਂ ਮੁਲਕਾਂ ਦੇ ਖੁੱਲ੍ਹੇ ਮਾਹੌਲ ਅਨੁਸਾਰ ਮੰਚ ’ਤੇ ਦਿਖਾਈਆਂ ਜਾਂਦੀਆਂ ਪੇਸ਼ਕਾਰੀਆਂ ਦਾ ਵੀ ਪ੍ਰਭਾਵ ਗ੍ਰਹਿਣ ਕੀਤਾਇਸੇ ਲਈ ਰਵੀ ਨੇ ਵੀ ਕਈ ਨਾਟਕਾਂ ਵਿੱਚ ਪਾਤਰਾਂ ਦੇ ਆਪਸੀ ਵਾਰਤਾਲਾਪ ਵਿੱਚ ਇਹ ਖੁੱਲ੍ਹਾਂ ਲਈਆਂ ਇੱਥੇ ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਉਸ ਨੇ ਆਪਣੇ ਨਾਟਕਾਂ ਦੇ ਵਿਸ਼ੇ ਅਨੁਸਾਰ ਹੀ ਅਜਿਹਾ ਕੁਝ ਪੇਸ਼ ਕੀਤਾ ਹੈਅਜਿਹੀ ਪੇਸ਼ਕਾਰੀ ਸਮੇਂ ਉਸ ਨੇ ਰੰਗਮੰਚ ਦੀਆਂ ਨਵੀਆਂ ਤਕਨੀਕਾਂ ਵਰਤਣ ਦੇ ਵੀ ਨਿਰਦੇਸ਼ ਦਿੱਤੇ ਹਨ ਤਾਂ ਜੋ ਸੰਗੀਤਕ ਪ੍ਰਭਾਵਾਂ, ਮੱਧਮ ਅਤੇ ਜਗਦੀਆਂ-ਬੁਝਦੀਆਂ ਰੌਸ਼ਨੀਆਂ ਦੀ ਓਟ ਵਿੱਚ ਕਲਾਕਾਰ ਵੀ ਬਹੁਤੇ ਅਸਿਹਜ ਨਾ ਹੋਣ, ਦਰਸ਼ਕ ਵੀ ਅਜਿਹੀਆਂ ਤਕਨੀਕੀ ਬਰੀਕੀਆਂ ਨੂੰ ਮਾਣਦੇ ਹੋਏ ਪਾਤਰਾਂ ਦੇ ਕਾਰਜ ਅਤੇ ਵਾਰਤਾਲਾਪ ਤੋਂ ਕੁਝ ਦੇਰ ਲਈ ਟੁੱਟ ਜਾਣ

ਆਪਣੇ ਕਾਵਿ-ਨਾਟਕਾਂ ਵਿੱਚ ਪੇਸ਼ ਕੀਤੀਆਂ ਸਮੱਸਿਆਵਾਂ ਸੰਬੰਧੀ ਰਵਿੰਦਰ ਰਵੀ ਨੇ ਆਪਣੇ ਨਾਟਕ ‘ਦਰ ਦੀਵਾਰਾਂ’ ਦੇ ਮੁੱਢ ਵਿੱਚ ਵਿਸਥਾਰ ਨਾਲ ਚਰਚਾ ਕੀਤੀ ਹੈ, ਜਿਸਦਾ ਸਾਰ ਕੁਝ ਇਸ ਤਰ੍ਹਾਂ ਬਣਦਾ ਹੈ - ਪੱਛਮੀ ਮੁਲਕਾਂ ਵਿੱਚ ਔਰਤ-ਮਰਦ ਕਾਨੂੰਨੀ ਤੌਰ ’ਤੇ ਵਿਆਹ ਕਰਵਾਏ ਬਿਨਾਂ ਹੀ ਇਕੱਠੇ ਰਹਿ ਸਕਦੇ ਹਨ; ਅਜੋਕੀ ਪੀੜ੍ਹੀ ਵਿਆਹ ਦੇ ਸੰਕਲਪ ਤੋਂ ਕਿਨਾਰਾ ਕਰ ਰਹੀ ਹੈ; ਕੁਝ ਔਰਤਾਂ ਵਿਆਹ ਤਾਂ ਕਰਵਾਉਂਦੀਆਂ ਹਨ ਪਰ ਆਪਣੀ ਸਰੀਰਕ ਦਿਖ ਨੂੰ ਕਾਇਮ ਰੱਖਣ ਲਈ ਬੱਚੇ ਪੈਦਾ ਨਹੀਂ ਕਰਦੀਆਂ; ਮਾਤਾ-ਪਿਤਾ ਆਪਣੀ ਮਰਜ਼ੀ ਅਨੁਸਾਰ ਇਕੱਠੇ ਰਹਿੰਦੇ ਹਨ ਅਤੇ ਜਦੋਂ ਮਰਜ਼ੀ ਅਲੱਗ ਹੋ ਕੇ ਕਿਸੇ ਹੋਰ ਨਾਲ ਨਵਾਂ ਘਰ ਵਸਾ ਲੈਂਦੇ ਹਨ; ਲੰਬਾ ਅਰਸਾ ਇਕੱਠੇ ਰਹੇ ਪਤੀ-ਪਤਨੀ ਵਿੱਚੋਂ ਜੇ ਕੋਈ ਇੱਕ ਕਿਸੇ ਜਾਨ ਲੇਵਾ ਬਿਮਾਰੀ ਦਾ ਸ਼ਿਕਾਰ ਹੋ ਜਾਵੇ ਤਾਂ ਦੂਜਾ ਉਸ ਨੂੰ ਛੱਡ ਜਾਂਦਾ ਹੈ; ਬਹੁਤੇ ਬੱਚਿਆਂ ਨੂੰ ਮਾਂ-ਪਿਉ ਵਿੱਚੋਂ ਕਿਸੇ ਇੱਕ ਦਾ ਹੀ ਪਿਆਰ ਮਿਲਦਾ ਹੈ; ਅਣਵਿਆਹੀਆਂ ਮਾਵਾਂ ਦੀ ਗਿਣਤੀ ਵਧ ਰਹੀ ਹੈ; ਬੱਚੇ ਬੇਬੀ ਸਿਟਰਾਂ ਕੋਲ ਪਲ ਰਹੇ ਹਨ; ਨਸ਼ਿਆਂ ਵਿੱਚ ਗਲਤਾਨ ਨਵੀਂ ਪੀੜ੍ਹੀ ਨਰਕ ਦੀ ਜ਼ਿੰਦਗੀ ਭੋਗ ਰਹੀ ਹੈ; ਸਰਕਾਰੀ ਦੇਖ ਭਾਲ ਵਿੱਚ ਚੱਲ ਰਹੇ ਵੱਖ ਵੱਖ ਬਾਲ-ਘਰਾਂ ਵਿੱਚ ਪਲ ਰਹੇ ਭੈਣ ਭਰਾ ਕਈ ਵਾਰ ਅਣਜਾਣੇ ਵਿੱਚ ਹੀ ਵਿਆਹ ਕਰਵਾ ਲੈਂਦੇ ਹਨ ਆਦਿ

ਨਿਰਸੰਦੇਹ ਅਜਿਹਾ ਮਾਹੌਲ ਪੰਜਾਬ ਦੇ ਮਾਹੌਲ ਨਾਲੋਂ ਵੱਖ ਸੀਪਰ ਅਸੀਂ ਦੇਖ ਰਹੇ ਹਾਂ ਕਿ ਅਜੋਕੇ ਪੰਜਾਬ ਵਿੱਚ ਉਪਰੋਕਤ ਘਟਨਾਕ੍ਰਮ ਵਾਪਰਨੇ ਸ਼ੁਰੂ ਹੋ ਗਏ ਹਨਜਦੋਂ ਅਜਿਹੇ ਨਾਟਕਾਂ ਦੀ ਪੇਸ਼ਕਾਰੀ ਦਰਸ਼ਕਾਂ ਵਿੱਚ ਪ੍ਰਵਾਨ ਚੜ੍ਹ ਰਹੀ ਹੈ ਤਾਂ ਇਸਦਾ ਭਾਵ ਹੈ ਕਿ ਪੰਜਾਬੀ ਰੰਗ-ਮੰਚ ਅਤੇ ਦਰਸ਼ਕ ਸਮੇਂ ਦੇ ਹਾਣ ਦਾ ਹੋ ਰਹੇ ਹਨ

ਰਵੀ ਨੇ ਐਬਸਰਡ ਥੀਏਟਰ, ਅਸਤਿਤਵਵਾਦ, ਚੇਤਨ ਪ੍ਰਵਾਹ, ਪੜਯਥਾਰਵਾਦ, ਹੁਣਵਾਦ ਵਰਗੇ ਨਵੀਨ ਸਾਹਿਤਕ ਵਰਤਾਰਿਆਂ ਨੂੰ ਆਪਣੇ ਨਾਟਕਾਂ ਰਾਹੀਂ ਪੇਸ਼ ਕਰਕੇ ਪੰਜਾਬੀ ਭਾਸ਼ਾ ਦਾ ਸਾਹਿਤਕ ਪਿੜ ਮੋਕਲਾ ਕੀਤਾ

ਰਵੀ ਦੇ ਨਾਟਕਾਂ ਦੀ ਇੱਕ ਹੋਰ ਖ਼ੂਬੀ ਦ੍ਰਿਸਟੀਗੋਚਰ ਹੁੰਦੀ ਹੈ ਕਿ ਉਹ ਆਪਣੇ ਇੱਕ ਹੀ ਨਾਟਕ ਨੂੰ ਕਿਸੇ ਇਕਹਿਰੇ ਵਿਸ਼ੇ ਦੇ ਆਲੇ-ਦੁਆਲੇ ਨਹੀਂ ਉਸਾਰਦਾ ਸਗੋਂ ਨਾਟਕਾਂ ਦੇ ਵੱਖ ਵੱਖ ਦ੍ਰਿਸ਼ਾਂ ਵਿੱਚ ਨਵੀਂ ਸਮੱਸਿਆ ਉੱਭਾਰਦਾ ਹੈਨਾਟਕਕਾਰ ਦਾ ਮਕਸਦ ਇਹਨਾਂ ਸਮੱਸਿਆਵਾਂ ਦਾ ਸਮਾਧਾਨ ਦੇਣਾ ਨਹੀਂ ਬਲਕਿ ਉਹ ਤਾਂ ਪਾਠਕਾਂ/ਦਰਸ਼ਕਾਂ ਦੇ ਸਨਮੁਖ ਅਜਿਹੀਆਂ ਵਿਕਰਾਲ ਅਵਸਥਾਵਾਂ ਦੀ ਪੇਸ਼ਕਾਰੀ ਕਰਕੇ ਉਹਨਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਹੈਅਸਲ ਵਿੱਚ ਉਹ ਘਟਨਾਵਾਂ ਨਹੀਂ ਪੇਸ਼ ਕਰਦਾ, ਉਹ ਤਾਂ ਮਨੁੱਖੀ ਮਨ ਦੀਆਂ ਗੁੰਝਲ਼ਾਂ ਨੂੰ ਦਰਸਾਉਂਦਾ ਹੈਆਪਣੇ ਸਮੇਂ ਦੇ ਸੱਚ ਨੂੰ ਪ੍ਰਗਟਾਉਣ ਸਮੇਂ ਰਵੀ ਨੇ ਸੰਬੰਧਤ ਹਾਲਾਤ ਦਾ ਵਿਸ਼ਲੇਸ਼ਣ ਆਪਣੀ ਮੌਲਿਕ ਸ਼ੈਲੀ ਵਿੱਚ ਕੀਤਾ ਹੈਕੁਝ ਹਾਲਾਤ ਨੂੰ ਪੰਜਾਬੀ ਰੰਗਣ ਦੇਣ ਲਈ ਉਸ ਨੇ ਪੰਜਾਬੀ ਲੋਕ ਕਾਵਿ ਸਾਹਿਤਕ ਰੂਪਾਂ ਦੀ ਤਰਜ਼ ਵਿੱਚ ਬਿਆਨਿਆ ਹੈਨਿਰਸੰਦੇਹ ਇਹ ਨਾਟਕਕਾਰ ਦਾ ਵਿਲੱਖਣ ਉਪਰਾਲਾ ਸੀ ਜਿਸ ਨੂੰ ਸਲਾਹਿਆ ਵੀ ਗਿਆਇਸ ਤਰ੍ਹਾਂ ਹੀ ਉਸ ਨੇ ਪਾਤਰਾਂ ਦੇ ਨਾਮਕਰਨ ਸਮੇਂ ਵੀ ਦੂਰਦਰਸ਼ਤਾ ਦਿਖਾਉਣ ਦੇ ਹੋਏ ਪਾਤਰਾਂ ਨੂੰ ਕਿਸੇ ਵਿਸ਼ੇਸ਼ ਸਥਾਨ ਨਾਲ ਨਹੀਂ ਜੋੜਿਆ ਬਲਕਿ ਪ੍ਰਤੀਕਆਤਮਕ ਨਾਂ ਦੇ ਕੇ ਸਰਵ ਵਿਆਪਕ ਬਣਾ ਦਿੱਤਾਇਹ ਵੀ ਰਵੀ ਦੀ ਮੌਲਿਕ ਸ਼ੈਲੀ ਹੈਰਵੀ ਦੀ ਮੌਲਿਕਤਾ ਕਰਕੇ ਹੀ ਉਸ ਦੇ ਕਾਵਿ-ਨਾਟਕ ਪਾਠਕਾਂ, ਦਰਸ਼ਕਾਂ, ਰੰਗਕਰਮੀਆਂ ਅਤੇ ਆਲੋਚਕਾਂ ਵਿੱਚ ਪ੍ਰਵਾਨ ਚੜ੍ਹੇ

ਜੇ ਰਵੀ ਦੇ ਕੁਝ ਕਾਵਿ-ਨਾਟਕਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਸ ਨੇ ਕਿਵੇਂ ਕਲਾਮਈ ਢੰਗ ਨਾਲ ਵਿਸ਼ਵ ਵਿਆਪੀ ਸਮੱਸਿਆਵਾਂ ਨੂੰ ਰੂਪਮਾਨ ਕੀਤਾ ਹੈ

ਸਭ ਤੋਂ ਪਹਿਲਾਂ ਅਸੀਂ ਉਸ ਦੇ ਨਾਟਕ ‘ਭਰਮ-ਜਾਲ’ ਦੀ ਗੱਲ ਕਰਦੇ ਹਾਂਇਸ ਨਾਟਕ ਵਿੱਚ ਇੱਕ ਅਜਿਹੀ ਔਰਤ (ਤ੍ਰਿਸ਼ਨਿੰਦਰ) ਦੀ ਕਹਾਣੀ ਹੈ ਜਿਸ ਦੀ ਜ਼ਿੰਦਗੀ ਵਿੱਚ ਚਾਰ-ਪੰਜ ਮਰਦ ਆਉਂਦੇ ਹਨਇਹ ਸਾਰੇ ਹੀ ਕਾਮ ਦੇ ਅੰਨ੍ਹੇ ਹਨਨਾਇਕਾ ਦੇ ਕਾਲਜ ਦਾ ਇੱਕ ਪ੍ਰੋਫੈਸਰ ਉਸ ਨੂੰ ਆਪਣੀ ਜਕੜ ਵਿੱਚ ਫਸਾਉਂਦਾ ਹੈਦੂਜਾ ਪਾਤਰ ਤਨਜੀਤ ‘ਤਨ’ ਦੀ ਖੇਡ ਤਕ ਹੀ ਮਹਿਦੂਦ ਹੈਤ੍ਰਿਸ਼ਨਿੰਦਰ ਵੀ ‘ਤ੍ਰਿਸ਼ਨਾ’ ਦੀ ਹੀ ਭੁੱਖੀ ਹੈਤ੍ਰਿਸ਼ਨਿੰਦਰ, ਤਨਜੀਤ ਨੂੰ ਭਰਾ ਮੰਨਦੀ ਹੈ, ਪਰ ਉਹ ਬੜੀ ਬੇਸ਼ਰਮੀ ਨਾਲ ਉਸ ਨੂੰ ਕਹਿੰਦਾ ਹੈ, “ਮੇਰੀਆਂ ਸੰਭਾਵਨਾਵਾਂ ਨੂੰ/ ਅਸੰਭਵ ਨਾ ਬਣਾ/ ਦਿਲ ਦਾ ਚੈਨਲ ਬਦਲ/ ਮੈਂਨੂੰ ਮਹਿਰਮ ਬਣਾ।” ਦੂਸਰਾ ਮਰਦ(ਸੂਰਬੀਰ) ਵੀ ਨੀਚਤਾ ਦੀ ਹੱਦ ਪਾਰ ਕਰਦਾ ਕਹਿੰਦਾ ਹੈ, “ਸ਼ਾਪਿੰਗ ਕਰਦਿਆਂ/ ਕੋਈ ਚੀਜ਼ ਲੈਣ ਤੋਂ ਪਹਿਲਾਂ/ ਉਸ ਨੂੰ ਕਈ ਵਾਰ/ ਪਹਿਨਕੇ ਵੇਖੀਦਾ ਹੈ“ਤੀਸਰਾ ਮਰਦ (ਰੁਸ਼ਨਿੰਦਰ) ਵੀ ਉਸ ਨਾਲ ਵਕਤੀ ਰਿਸ਼ਤੇ ਰੱਖਣਾ ਚਾਹੁੰਦਾ ਹੈਇਸੇ ਲਈ ਕਹਿੰਦਾ ਹੈ, “ਮੌਸਮ ਬਣਕੇ ਆਇਆ ਕਰ/ ਕਦੇ ਕਦੇ/ ਮੈਂਨੂੰ ਇਸ ਜੱਗ ਦੀਆਂ/ ਹੋਰ ਰੁੱਤਾਂ ਵੀ ਮਾਨਣ ਦੇ“ ‘ਆਪੋ ਆਪਣੇ ਦਰਿਆ’ ਦੇ ਅੱਠਵੇਂ ਦ੍ਰਿਸ਼ ਵਿੱਚ ਕੁੜੀ-1 ਬੜੀ ਬੇਬਾਕੀ ਨਾਲ ਇਹ ਸ਼ਬਦ ਬੋਲਦੀ ਹੈ- “ਛਿਣ ਦੇ ਰਿਸ਼ਤੇ ਤੂੰ ਕੀ ਜਾਣੇ / ਬੇ-ਬੰਧਨ ਤੇ ਖੁੱਲ੍ਹੀਆਂ ਚੋਗਾਂ/ ਅੱਜ ਦਾ ਪੰਛੀ ਰੱਜ, ਰੱਜ ਮਾਣੇ।”

‘ਅੱਧੀ ਰਾਤ ਦੁਪਹਿਰ’ ਵਿੱਚ ਨੌਜਵਾਨ ਕੁੜੀ ਆਪਣੀ ਮਾਂ ਦਾ ਕਥਨ ਦੁਹਰਾਉਂਦੀ ਹੈ- “ਲਿਵ-ਇਨ-ਲਵ ਦੀ ਸ਼ੋਭਾ ਕਰਦੀ/ ਕਾਮ ਸਹੂਲਤ ਵਾਂਗ ਭੋਗਦੀ” ‘ਦਰ ਦੀਵਾਰ’ ਨਾਟਕ ਵਿੱਚ ਇੱਕ ਆਵਾਜ਼ ਸਪਸ਼ਟ ਸ਼ਬਦਾਂ ਵਿੱਚ ਕਹਿੰਦੀ ਹੈ- “ਭੁੱਖ ਲੱਗੀ ਤਾਂ ਰੋਟੀ ਖਾਧੀ/ ਕਾਮ ਜਾਗਿਆ/ ਭੋਗ ਕਮਾਇਆ” ਪਰ ਇਹ ਵੀ ਸਚਾਈ ਹੈ ਕਿ ਅਜਿਹੀ ਕੁਚਾਲ ਜ਼ਿੰਦਗੀ ਨਾਲ ਮਨ ਨੂੰ ਚੈਨ ਨਹੀਂ ਮਿਲਦਾ‘ਅੱਧੀ ਰਾਤ ਦੁਪਹਿਰ’ ਵਿੱਚ ਰਵੀ ਲਿਖਦਾ ਹੈ- ਤਨ ਨੇ ਜਿੰਨੇ ਜਿਸਮ ਹੰਡਾਏ/ ਮਨ ਨੇ ਉੰਨੇ ਬੋਝ ਉਠਾਏਅਸਲ ਵਿੱਚ ਤਾਂ ਇਹਨਾਂ ਕਾਵਿ-ਨਾਟਕਾਂ ਦਾ ਸਿਰਜਕ ਅੱਜ ਦੀ ਕੁਰਾਹੇ ਪਈ ਪੀੜ੍ਹੀ ਨੂੰ ਸਿੱਧੇ ਰਾਹ ਪਾਉਣਾ ਚਾਹੁੰਦਾ ਹੈਪਰ ਉਹ ਕਿਸੇ ਪ੍ਰਚਾਰਕ ਵਾਂਗ ਭਾਸ਼ਣ ਨਹੀਂ ਦਿੰਦਾ ਬਲਕਿ ਨਾਟਕ ਦੇ ਕਿਸੇ ਪਾਤਰ ਰਾਹੀਂ ਹੀ ਮੌਕਾ ਦੇਖ ਕੇ ਗੱਲ ਕਹਿਲਵਾ ਦਿੰਦਾ ਹੈ

‘ਅੱਧੀ ਰਾਤ ਦੁਪਹਿਰ’ ਰਵੀ ਦੀ ਇੱਕ ਅਜਿਹੀ ਰਚਨਾ ਹੈ ਜਿਸ ਵਿੱਚ ਉਸ ਨੇ ਭ੍ਰਿਸ਼ਟ ਰਾਜਸੀ ਆਗੂਆਂ, ਦੁਨੀਆਂ ਦੀਆਂ ਦੋ ਵੱਡੀਆਂ ਤਾਕਤਾਂ, ਵਰਤਮਾਨ ਸਮੇਂ ਦੀ ਨੌਜਵਾਨ ਪੀੜ੍ਹੀ ਦੇ ਗਲਤ ਰਾਹਾਂ ਵੱਲ ਜਾਂਦੇ ਰੁਝਾਨਾਂ, ਭਟਕੇ ਹੋਏ ਮਨੁੱਖੀ ਮਨ, ਮਾਤਾ-ਪਿਤਾ ਦਾ ਬੱਚਿਆਂ ਵੱਲੋਂ ਅਵੇਸਲੇ ਹੋਣਾ, ਮਸ਼ੀਨੀ ਯੁਗ ਦਾ ਦੁਖਾਂਤ, ਨਸ਼ਿਆਂ ਦੀ ਮਾਰ ਆਦਿ ਦਾ ਪ੍ਰਗਟਾਵਾ ਬੜੇ ਭਾਵਪੂਰਤ ਢੰਗ ਨਾਲ ਕੀਤਾ ਹੈ ਅਤੇ ਨਾਲ ਹੀ ਕਈ ਥਾਂ ਇਸ਼ਾਰੇ ਨਾਲ ਅਜਿਹੇ ਜੀਵਨ ਤੋਂ ਦੂਰ ਰਹਿਣ ਲਈ ਸੁਚੇਤ ਵੀ ਕੀਤਾ ਹੈ

ਰਵੀ ਦਾ ਇਹ ਵਿਚਾਰ ਹੈ ਕਿ ਅਜੋਕਾ ਗਲੋਬਲੀ ਵਰਤਾਰਾ ਪੂੰਜੀਵਾਦੀ ਤਾਕਤਾਂ (ਅਮਰੀਕਾ) ਅਤੇ ਸਮਾਜਵਾਦੀ (ਰੂਸ) ’ਤੇ ਨਿਰਭਰ ਕਰ ਰਿਹਾ ਹੈਹਰ ਦੇਸ਼ ਦੀਆਂ ਰਾਜਨੀਤਕ ਅਤੇ ਸਮਾਜਿਕ ਕਦਰਾਂ-ਕੀਮਤਾਂ ਨੇ ਮਨੁੱਖ ਨੂੰ ਅੰਦਰੂਨੀ ਤੌਰ ’ਤੇ ਤੋੜ ਦਿੱਤਾ ਹੈ ਅਤੇ ਇਨਸਾਨ ਖੰਡਿਤ ਜੀਵਨ ਭੋਗ ਰਿਹਾ ਹੈ

ਮਨੁੱਖੀ ਦੁਖਾਂਤ ਲਈ ਲੇਖਕ ਨੇ ਕਈ ਥਾਂ ਇਸ਼ਾਰੇ ਕੀਤੇ ਹਨ: ਆਪਣੇ ਅੰਦਰ ਵੰਡਿਆ ਮਾਨਵ/ ਪਾਟਿਆ, ਟੁੱਟਾ ਹੀਣਾ ਹੋਇਆ; ਦਿਲ ਵਿੱਚ ਸੂਲਾਂ, ਜਹਿਨ ਵਿੱਚ ਫੋੜੇ/ ਅੱਖਾਂ ਵਿੱਚ ਪਾਣੀ; ਤਨ ਨੂੰ ਟੁੱਕਰ ਮਿਲ ਜਾਂਦਾ ਹੈ/ ਮਨ ਦੀ ਬਾਤ ਨਹੀਂ ਬਣਦੀ; ਖੁਦਪ੍ਰਸਤੀ ਬਣ ਗਈ ਹੈ ਖ਼ੁਦਨੁਮਾ/ ਹੋ ਰਿਹਾ ਜੀਵਨ ਤੋਂ ਕਿੰਜ ਬੰਦਾ ਜੁਦਾ

ਇਸੇ ਨਾਟਕ ਵਿੱਚ ਨਾਟਕਕਾਰ ਨੇ ਬੇ-ਜ਼ਮੀਰੇ ਰਾਜਸੀ ਆਗੂਆਂ ਨੂੰ ‘ਅਸਤਰ’ ਦੇ ਰੂਪ ਵਿੱਚ ਚਿਤਰਿਆ ਹੈ- ਮੈਂ ਅਸਤਰ ਹਾਂ/ ਮੇਰਾ ਇਸ਼ਾਰਾ/ ਸਾਰਾ ਜੱਗ ਹੀ ਨੱਚ ਰਿਹਾ; ਮੈਂ ਹੀ ਅਸਤਰ/ ਮੈਂ ਹੀ ਹਾਂ, ਉਹ ਮਾਰੂ ਅਸਤਰ/ ਜੋ ਕੇਵਲ ਆਪਣੀ ਹੀ ਖਾਤਰ/ ਜੇ ਚਾਹੇ ਤਾਂ / ਸਾਰੀ ਦੁਨੀਆ ਕਰੇਗਾਅਜਿਹੀਆਂ ਸਵੈ-ਕੇਂਦਰਿਤ ਰਾਜਸੀ ਤਾਕਤਾਂ ਦੇ ਆਪਹੁਦਰੇ ਵਰਤਾਇਆ ਦਾ ਨਤੀਜਾ ਦੋ ਵਿਸ਼ਵ ਯੁੱਧਾਂ ਦੇ ਰੂਪ ਵਿੱਚ ਸਾਡੇ ਸਨਮੁੱਖ ਹੈ

ਪਰ ਰਵੀ ਦੀ ਖੂਬੀ ਇਹ ਹੈ ਕਿ ਉਹ ਨਕਾਰਾਤਮਕ ਪਸਾਰਿਆਂ ਦੇ ਬਾਵਜੂਦ ਵੀ ਆਸ਼ਾਵਾਦੀ ਸੋਚ ਦਾ ਪੱਲਾ ਨਹੀਂ ਛੱਡਦਾਉਹ ਮੰਨਦਾ ਹੈ ਕਿ ਅਜਿਹੀ ਉਲਝੀ ਤਾਣੀ ਵਿੱਚੋਂ ਵੀ ਬਾਹਰ ਆਇਆ ਜਾ ਸਕਦਾ ਹੈ - ਸੁਪਨਾ, ਸੁਪਨਾ ਜੋੜੋ/ ਸੱਚ ਉੱਸਰ ਸਕਦਾ ਹੈ/ ਦੀਵਾ ਦੀਵਾ ਬਾਲੋ/ ਸੂਰਜ ਚੜ੍ਹ ਸਕਦਾ ਹੈਪਰ ਇਹੋ ਜਿਹੇ ਹਾਲਾਤ ਤਾਂ ਹੀ ਪੈਦਾ ਹੋਣਗੇ ਜੇ ਸਾਡੇ ਅੰਦਰੋਂ ਇਸਦੀ ਆਵਾਜ਼ ਉੱਠੇਗੀ- ਜਦ ਚੜ੍ਹਨਾ ਹੈ ਚਾਨਣ/ ਕੇਵਲ ਅੰਦਰੋਂ ਚੜ੍ਹਨਾਰਵੀ ਨੇ ਇਹ ਵੀ ਲਿਖਿਆ ਹੈ ਕਿ ਅੱਜ ਦੇ ਸਮੇਂ ਨੇ “ਮਾਨਵ ਵਿੱਚੋਂ ਮਾਨਵ” ਗਾਇਬ ਕਰ ਦਿੱਤਾ ਹੈ ਅਤੇ ਨਸ਼ਿਆਂ ਕਾਰਨ ਨੌਜਵਾਨ ਪੀੜ੍ਹੀ ਦਾ ਸਫਰ “ਅੰਨ੍ਹਾ ਰਸਤਾ ਹੈ

ਨਾਟਕਕਾਰ ਨੇ ਆਪਣੇ ਨਾਟਕਾਂ ਵਿੱਚ ਪਾਠਕਾਂ/ ਦਰਸ਼ਕਾਂ ਨੂੰ ਬਰਾਬਰ ਦਾ ਹਿੱਸੇਦਾਰ ਬਣਾਇਆ ਹੈਉਸ ਨੇ ਸਪਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਕਿ ਉਹ ਆਪਣੇ ਵੱਲੋਂ ਕੁਝ ਨਵਾਂ ਨਹੀਂ ਪੇਸ਼ ਕਰਦਾ ਸਗੋਂ ਜੋ ਆਲੇ-ਦੁਆਲੇ ਵਾਪਰ ਰਿਹਾ ਹੈ, ਉਸ ਨੂੰ ਹੀ ਪੇਸ਼ ਕਰਦਾ ਹੈ‘ਚੌਕ ਨਾਟਕ’ ਦੇ ‘ਆਦਿ ਦ੍ਰਿਸ਼’ ਵਿੱਚ ਉਹ ਲਿਖਦਾ ਹੈ:

ਅੱਖ ਤੁਹਾਡੀ ਹੈ, ਨਜ਼ਾਰਾ ਵੀ ਤੁਸੀਂ ਹੀ ਬਣਨਾ ਹੈ
ਸੋਚ ਤੁਹਾਡੀ ਹੈ, ਇਸ਼ਾਰਾ ਵੀ ਤੁਸੀਂ ਹੀ ਕਰਨਾ ਹੈ
ਅੱਗ ਤੁਹਾਡੀ ਹੈ, ਲੰਬ ਵੀ, ਸ਼ਰਾਰਾ ਵੀ ਤੁਸੀਂ ਹੀ ਬਣਨਾ ਹੈ

ਨਾਟਕਕਾਰ ਨੇ ਵਰਤਮਾਨ ਯੁਗ ਦੇ ਮਨੁੱਖ ਨਾਲ ਸੰਬੰਧਤ ਕੁਝ ਮਿਥਾਂ, ਸਚਾਈਆਂ, ਦੁਖਾਂਤ, ਦੁਨਿਆਵੀ ਘਟਨਾਵਾਂ ਅਤੇ ਹੋਰ ਕਈ ਮਨੋਵਿਗਿਆਨਕ ਪੱਖਾਂ ਨੂੰ ਪੇਸ਼ ਕੀਤਾ ਹੈਜਿਵੇਂ:

1. ਮਨੁੱਖ ਦੀ ਨਕਾਰਾਤਮਕ ਸੋਚ (ਹਰ ਦੂਜੇ ਦਾ ਅੰਤ ਲੋੜਦਾ/ ਆਪਣਾ ਅੰਤ ਨਾ ਮੂਲ ਪਛਾਣੇ)

2. ਮਨੁੱਖੀ ਤ੍ਰਾਸਦੀ (ਆਪੋ ਆਪਣੀਆਂ ਚੁੱਕ ਸਲੀਬਾਂ/ਜਨਮ ਕਾਲ ਤੋਂ ਅੰਤ ਕਾਲ ਤੱਕ/ਜੀਵਨ ਜਿਊਂਦੇ, ਲੜਦੇ ਭਿੜਦੇ/ਲਾਹ ਨਾ ਸਕਣ, ਗੱਲ ਵਿੱਚੋਂ ਫਾਹਾ); ਤੁਰਦਾ ਫਿਰਦਾ ਬੰਦੀਖਾਨਾ/ ਅੱਜ ਦਾ ਜੀਵਨ

3. ਰਾਜਸੀ ਆਗੂਆਂ ਦੀ ਅਸਲੀਅਤ (ਸੱਤਾ ਖੁੱਸਣ ਦੇ ਭੈ ਅੰਦਰ/ ਸੱਤਾਧਾਰੀ ਜਕੜੇ/ਖੁਦ ਜੰਜੀਰਾਂ)

4. ਖਤਮ ਹੋ ਰਹੀ ਇਨਸਾਨੀਅਤ (ਹਰ ਕੋਈ ਰਾਖਸ਼ ਬਣਦਾ/ ਹਰ ਕੋਈ ਰਾਖਸ਼ ਜਣਦਾ/ ਬੰਦਾ ਲੱਭਿਆਂ ਨਾ ਲੱਭਦਾ/ ਬੇੜਾ ਗਰਕ ਹੈ ਸਭ ਦਾ)

5. ਪਰਿਵਾਰਕ ਜੀਵਨ ਦਾ ਟੁੱਟਣਾ (ਇੱਕ ਇਕ ਹਸਤੀ ਟੱਬਰ ਬਣ ਕੇ/ ਇੱਕ ਦੂਜੇ ਤੋਂ ਟੁੱਟ ਗਈ/ ਟੱਬਰ ਵਿੱਚ ਵੀ ਫਟੇ ਪਟਾਕੇ/ ਇੱਕ ਚੌਖਟ ਵਿੱਚ ਤਿੜਕਿਆ ਸ਼ੀਸ਼ਾ/ ਟੁਕੜੀ, ਟੁਕੜੀ)

ਸੁਚੇਤ ਨਾਟਕਕਾਰ ਨੂੰ ਇਹ ਵੀ ਪਤਾ ਹੈ ਕਿ ਹਥਿਆਰਾਂ ਦੀ ਖੇਡੀ ਜਾ ਰਹੀ ਖੇਡ, ਇੱਕ ਵਿਨਾਸ਼ਕਾਰੀ ਖੇਡ ਹੈਇਸ ਵਿੱਚ ਹਾਰਨ ਵਾਲੇ ਅਤੇ ਜਿੱਤਣ ਵਾਲੇ ਦੋਹਾਂ ਨੇ ਹੀ ਬਰਬਾਦ ਹੋਣਾ ਹੈ - ਤਬਾਹ ਕਰਨ ਵਾਲੇ ਦੀ ਮੱਤ ਵੀ/ ਤਬਾਹ ਹੋਣ ਵਾਲੇ ਦੇ ਨਾਲ ਹੀ/ ਚੌਰਾਹੇ ਬਣ ਜਾਵੇਗੀ/ ਗੋਲੀਆਂ ਨਾਲ ਹਰ ਛਾਤੀ/ ਛਾਣਨੀ ਵਾਂਗ ਗਲੋਬ ਬਣ ਜਾਵੇਗੀ

ਨਾਟਕਕਾਰ ਰਵਿੰਦਰ ਰਵੀ ਆਪਣੇ ਨਾਟਕਾਂ ਦੇ ਮੁੱਢ ਵਿੱਚ ਹੀ ਬਹੁਤ ਸਾਰਥਕ ਗੱਲਾਂ ਕਰ ਜਾਂਦਾ ਹੈਉਸ ਨੂੰ ਇਹ ਇਲਮ ਹੈ ਕਿ ਹਰ ਇਨਸਾਨ ਦੀ ਕਿਸੇ ਵੀ ਘਟਨਾ, ਵਿਵਹਾਰ, ਸਿਧਾਂਤ ਨੂੰ ਦੇਖਣ ਅਤੇ ਸਮਝਣ ਦੀ ਆਪਣੀ ਹੀ ਸਮਰੱਥਾ ਹੁੰਦੀ ਹੈ‘ਸਿਫਰ ਨਾਟਕ’ ਦੇ ਮੁੱਢ ਵਿੱਚ ਉਹ ਲਿਖਦਾ ਹੈ, “ਜ਼ਿੰਦਗੀ ਤੁਹਾਡੀ ਹੈ, ਸਮਰੱਥਾ ਵੀ ਤੁਹਾਡੀ ਹੀ ਹੈਅਰਥ ਵੀ ਤੁਸੀਂ ਹੀ ਚੁੱਕਣਾ ਹੈ (ਨਾਟਕ ਦਾ ਇੱਕ ਪਾਤਰ) ਦੇ ਕਾਰਨ ਆਪਣੇ ਹਨਤੁਹਾਡੇ ਆਪਣੇ ਹੋ ਸਕਦੇ ਹਨ

‘ਸਿਫਰ ਨਾਟਕ’ ਵਿੱਚ ਰਵੀ ਨੇ ਬਾਹਰੀ ਘਟਨਾਵਾਂ ਨੂੰ ਨਹੀਂ ਪੇਸ਼ ਨਹੀਂ ਕੀਤਾ ਬਲਕਿ ‘ਓ’ ਪਾਤਰ ਦੀ ਮਾਨਸਿਕਤਾ ਨੂੰ ਉਭਾਰਿਆ ਹੈਪਾਠਕ ਇਸ ਪਾਤਰ ਵਿੱਚੋਂ ਆਪਣੀ ਆਪਣੀ ਮਨੋਵਿਰਤੀ ਅਨੁਸਾਰ ਆਪਣਾ ਆਪਾ ਲੱਭ ਸਕਦੇ ਹਨਇਸ ਤਰ੍ਹਾਂ ਨਾਟਕਕਾਰ ਨੇ ‘ਓ’ ਪਾਤਰ ਪੂਰੀ ਮਨੁੱਖਤਾ ਦਾ ਹੀ ਪ੍ਰਤੀਕ ਬਣਾ ਦਿੱਤਾ ਹੈਇਹ ਰਵੀ ਦੀ ਨਾਟਕੀ ਸੂਝ ਦਾ ਪ੍ਰਮਾਣ ਹੈ‘ਓ’ ਪਾਤਰ ਦਾ ਇਹ ਕਹਿਣਾ, “ਨੇਰ੍ਹ ਅਵਸਥਾ ਹੈ ਮਨ ਦੀ/ ਫਿਰ ਵੀ ਬੱਤੀ ਜਗੇ ਪਈ” ਅਤੇ ਉਸ ਤੋਂ ਬਾਅਦ ‘ਸਿਫ਼ਰਾ 1 ਤੋਂ 4’ ਤਕ ਇਹੋ ਤੁਕ ਦੁਹਰਾਉਂਦੇ ਹਨਅਸਲ ਵਿੱਚ ਨਾਟਕਕਾਰ ਇਸ ਤੁਕ ਰਾਹੀਂ ਮਨੁੱਖੀ ਮਨ ਦੇ ਅੰਦਰ ਮਹਿਕ ਰਹੀ ਇਨਸਾਨੀਅਤ ਨੂੰ ਉਜਾਗਰ ਕਰਨਾ ਚਾਹੁੰਦਾ ਹੈ

ਰਵੀ ਦੇ ਹੋਰ ਕਾਵਿ-ਨਾਟਕਾਂ, ਜਿਵੇਂ: ਬਿਮਾਰ ਸਦੀ, ਆਪੋ ਆਪਣੇ ਦਰਿਆ, ਹੋਂਦ ਨਿਹੋਂਦ, ਪ੍ਰਤੱਖ ਤੋਂ ਅਗਾਂਹ, ਭਰਮ-ਜਾਲ, ਸਿਆਸੀ ਦੰਦ ਕਥਾ ਆਦਿ ਵਿੱਚ ਉਪਰੋਕਤ ਅਵਸਥਾਵਾਂ ਦੀ ਹੀ ਪੇਸ਼ਕਾਰੀ ਹੈਪਰ ਇਹ ਦੁਹਰਾਈ ਨਹੀਂ ਬਲਕਿ ਹਰ ਨਾਟਕ ਦੇ ਪਾਤਰਾਂ, ਉਹਨਾਂ ਦੇ ਕਾਰਜ, ਸਥਾਨ ਕਰਕੇ ਨਵੀਨਤਾ ਭਰੀ ਹੋਈ ਹੈਹਰ ਨਾਟਕ ਦੀ ਆਪਣੀ ਵਿਸ਼ੇਸ਼ਤਾ ਹੈ

ਰਵੀ ਨੇ ਆਪਣੇ ਤਿੰਨ ਨਾਟਕਾਂ- ਬਿਮਾਰ ਸਦੀ, ਦਰ ਦੀਵਾਰਾਂ ਅਤੇ ਅੱਧੀ ਰਾਤ ਦੁਪਹਿਰ ਨੂੰ ਤ੍ਰੈ ਲੜੀ ਕਿਹਾ ਹੈਪਰ ਮੇਰੀ ਇਹ ਧਾਰਨਾ ਹੈ ਕਿ ਰਵਿੰਦਰ ਰਵੀ ਦੇ ਬਹੁਤੇ ਨਾਟਕ ਇੱਕੋ ਲੜੀ ਦਾ ਵਿਸਥਾਰ ਹਨਸਾਰੇ ਨਾਟਕ ਪਾਤਰਾਂ, ਕਾਰਜ, ਸਥਾਨ, ਵਿਸ਼ੇ ਦੇ ਨਿਭਾ ਪੱਖੋਂ ਵੱਖੋ ਵੱਖਰੇ ਹਨ ਪਰ ਜਿਹੜੀਆਂ ਮੂਲ ਸਮੱਸਿਆਵਾਂ ਦੇ ਇਰਦ-ਗਿਰਦ ਨਾਟਕਾਂ ਨੂੰ ਉਭਾਰਿਆ ਗਿਆ ਹੈ, ਉਹਨਾਂ ਕਰਕੇ ਜੇ ਸਾਰੇ ਨਹੀਂ ਤਾਂ ਬਹੁਤੇ ਨਾਟਕਾਂ ਵਿੱਚੋਂ ਆਪਸੀ ਸਾਂਝ ਦੀਆਂ ਕੜੀਆਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਹਨਪਰ ਇਹ ਕਾਰਜ ਇੰਨਾ ਅਸਾਨ ਨਹੀਂਜੇ ਨਾਟਕਕਾਰ ਆਪ ਇਹ ਬੀੜਾ ਉਠਾਏ ਤਾਂ ਜ਼ਿਆਦਾ ਵਧੀਆ ਹੈਨਹੀਂ ਤਾਂ ਕੋਈ ਨਾਟਕੀ ਸੂਝ ਵਾਲਾ ਸੰਪਾਦਕ, ਨਿਰਦੇਸ਼ਕ ਜਾਂ ਰੰਗ ਕਰਮੀ ਵੀ ਯਤਨ ਕਰਕੇ ਰਵੀ ਦੇ ਨਾਟਕਾਂ ਵਿੱਚੋਂ ਇੱਕ ‘ਮਹਾਂ ਨਾਟਕ’ ਦਾ ਖਾਕਾ ਤਿਆਰ ਕਰ ਸਕਦਾ ਹੈ ਅਤੇ ਕੋਈ ਯੋਗ ਨਿਰਦੇਸ਼ਕ ਇਸ ਸੁਪਨੇ ਨੂੰ ਮੰਚ ’ਤੇ ਸਾਕਾਰ ਕਰ ਸਕਦਾ ਹੈਨਾਟਕ ਕਲਾ ਅਤੇ ਰੰਗਮੰਚ ਦੇ ਖੇਤਰ ਵਿੱਚ ਅਜਿਹਾ ਵਰਤਾਰਾ ਨਾ ਤਾਂ ਪਹਿਲਾਂ ਕਦੇ ਹੋਇਆ ਹੈ ਅਤੇ ਨਾ ਹੀ ਭਵਿੱਖ ਵਿੱਚ ਇਹ ਹੋ ਸਕੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2749)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)

More articles from this author