RavinderSSodhi7ਆਉਂਦੇ ਹੀ ਪੁੱਛਣ ਲੱਗੇ, ”ਨਾਟਕ ਪੜ੍ਹ ਲਿਆ?” ਮੈਂ ਨਾਂਹ ਵਿੱਚ ਗਰਦਨ ਹਿਲਾ ਦਿੱਤੀ ...”
(2 ਜੁਲਾਈ 2021)

 

ਰਾਜ ਬੱਬਰ ਨੇ ਇਹ ਨਾਟਕ ਲਾਈਟ ਗੈਲਰੀ ਵਿੱਚ ਬੈਠ ਕੇ ਦੇਖਿਆ

ਕੈਨੇਡਾ ਵਿੱਚ ਵੀ ਖੇਡਿਆ ਗਿਆ ਇਹ ਨਾਟਕ ‘ਢਲਦੇ ਪਰਛਾਵੇਂ’ ਦੇ ਨਾਂ ਹੇਠ

ਪ੍ਰਸਿੱਧ ਰੰਗ ਕਰਮੀ ਅਤੇ ਮੇਰੇ ਮਿੱਤਰ ਜਗਜੀਤ ਸਰੀਨ ਆਪਣੇ ਪਟਿਆਲ਼ੇ ਵਾਲੇ ਘਰ - ਗੁਰਬਖਸ਼ ਕਾਲੋਨੀ (ਹੁਣ ਉਹ ਚੰਡੀਗੜ੍ਹ ਚਲੇ ਗਏ ਹਨ) ਤੋਂ ਗੁਰਮੁਖ ਸਿੰਘ ਲਾਇਬ੍ਰੇਰੀ ਤਕ ਜਾਂਦੇ ਹੋਏ ਭਾਵੇਂ ਲਾਇਬ੍ਰੇਰੀ ਦਾ ਰਸਤਾ ਭੁੱਲ ਜਾਣ ਪਰ ਲਾਇਬ੍ਰੇਰੀ ਦੇ ਅੰਦਰ ਜਾਂਦੇ ਹੀ ਉਹਨਾਂ ਦੀਆਂ ਅੱਖਾਂ ’ਤੇ ਪੱਟੀ ਵੀ ਬੰਨ੍ਹ ਦਿਉ, ਉਹ ਸਿੱਧੇ ਹਿੰਦੀ ਅਤੇ ਪੰਜਾਬੀ ਵਾਲੇ ਨਾਟਕਾਂ ਦੀਆਂ ਅਲਮਾਰੀਆਂ ਕੋਲ ਜਾ ਪਹੁੰਚਣਗੇ ਅਤੇ ਉਹਨਾਂ ਦਾ ਹੱਥ ਵੀ ਉਸ ਨਾਟਕ ’ਤੇ ਪਵੇਗਾ ਜੋ ਰੰਗ ਮੰਚ ’ਤੇ ਪੇਸ਼ ਕਰਨਯੋਗ ਹੋਵੇਸਰੀਨ ਸਾਹਿਬ ਦੀ ਇਸੇ ਖ਼ੂਬੀ ਕਾਰਨ ਪਹਿਲਾਂ ਪੰਜਾਬ ਨਾਟਸ਼ਾਲਾ ਅਤੇ ਬਾਅਦ ਵਿੱਚ ਰੰਗ ਦਰਪਣ, ਪਟਿਆਲ਼ਾ ਦੇ ਕਲਾਕਾਰ ਕਦੇ ਵਿਹਲੇ ਨਹੀਂ ਸਨ ਬੈਠਦੇ ਇੱਕ ਤੋਂ ਬਾਅਦ ਦੂਜੇ ਨਾਟਕ ਦੀ ਤਿਆਰੀ ਸ਼ੁਰੂ ਹੋ ਜਾਂਦੀ

ਸੰਨ 1980 ਦੀ ਗੱਲ ਹੈ, ਮਹੀਨਾ ਯਾਦ ਨਹੀਂਪਰ ਪੱਖੇ ਥੋੜ੍ਹੇ-ਥੋੜ੍ਹੇ ਚੱਲਣ ਲੱਗ ਪਏ ਸੀਸ਼ਾਮ ਦੇ ਸਮੇਂ ਮੈਂ ਘਰ ਬੈਠਾ ਚਾਹ ਦੀਆਂ ਚੁਸਕੀਆਂ ਲੈ ਰਿਹਾ ਸੀਅਚਾਨਕ ਪ੍ਰਸਿੱਧ ਰੰਗ ਕਰਮੀ ਅਤੇ ਮਿੱਤਰ ਜਗਜੀਤ ਸਰੀਨ ਤਸ਼ਰੀਫ਼ ਲੈ ਆਏਮੈਂ ਚਾਹ ਲਈ ਪੁੱਛਿਆ ਪਰ ਉਹਨਾਂ ਨੇ ਨਾਂਹ ਕਰ ਦਿੱਤੀ ਅਤੇ ਮੇਰੇ ਵੱਲ ਇੱਕ ਕਿਤਾਬ ਵਧਾ ਕੇ ਕਹਿਣ ਲੱਗੇ, “ਇਕ ਬਹੁਤ ਵਧੀਆ ਨਾਟਕ ਮਿਲਿਆ ਹੈ, ਆਪਾਂ ਦੋਵੇਂ ਰਲ ਕੇ ਇਸਦਾ ਪੰਜਾਬੀ ਅਨੁਵਾਦ ਕਰਾਂਗੇਤੁਸੀਂ ਪੜ੍ਹ ਲਉ।” ਇਹ ਕਹਿ ਕੇ ਉਹ ਜਾਣ ਲਈ ਉੱਠ ਖੜ੍ਹੇਪਰ ਜਾਂਦੇ-ਜਾਂਦੇ ਹੁਕਮ ਦੇ ਗਏ ਕਿ ਅੱਜ ਰਾਤ ਨੂੰ ਪੜ੍ਹ ਲੈਣਾ, ਉਹ ਸਵੇਰੇ ਆਉਣਗੇਇੰਨਾ ਕਹਿੰਦੇ ਹੋਏ ਜਿਸ ਰਫ਼ਤਾਰ ਨਾਲ ਆਏ ਸੀ, ਉਸੇ ਨਾਲ ਵਾਪਸ ਚਲੇ ਗਏਮੇਰੀ ਹਾਂ ਜਾਂ ਨਾਂਹ ਵੀ ਨਾ ਸੁਣੀਇਹੋ ਜਿਹੀ ਜ਼ੋਰ-ਜਬਰਦਸਤੀ ਤਾਂ ਕੋਈ ਆਪਣਾ ਹੀ ਕਰ ਸਕਦਾ ਹੈ?

ਮੈਂ ਰਾਤ ਦਾ ਖਾਣਾ ਖਾ ਕੇ ਬੈਠਕ ਵਿੱਚ ਹੀ ਸੋਫ਼ੇ ’ਤੇ ਬੈਠ ਕੇ ਨਾਟਕ ਪੜ੍ਹਨ ਲੱਗਿਆਅਜੇ ਪੰਦਰਾਂ-ਵੀਹ ਪੰਨੇ ਹੀ ਪੜ੍ਹੇ ਸੀ ਕਿ ਨਾਟਕ ਦੇ ਮੁੱਢ ਨੇ ਹੀ ਮੈਂਨੂੰ ਇੰਨਾ ਕੀਲ ਲਿਆ ਕਿ ਮੈਂ ਕਾਗ਼ਜ਼ ਅਤੇ ਪੈਨ ਚੁੱਕ ਕੇ ਅਨੁਵਾਦ ਦਾ ਕੰਮ ਸ਼ੁਰੂ ਕਰਨ ਲਈ ਮਜਬੂਰ ਹੋ ਗਿਆਪੈੱਨ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਸੀਅਨੁਵਾਦ ਕਰਦੇ ਹੋਏ ਮੈਂਨੂੰ ਕੋਈ ਦਿੱਕਤ ਨਹੀਂ ਸੀ ਆ ਰਹੀਜਦੋਂ ਨੀਂਦ ਰਾਣੀ ਜ਼ਿਆਦਾ ਹੀ ਖਹਿੜੇ ਪੈ ਗਈ, ਮੈਂ ਸੋਫ਼ੇ ’ਤੇ ਹੀ ਪੈ ਗਿਆਸਵੇਰੇ ਕੁਝ ਦੇਰ ਨਾਲ ਹੀ ਜਾਗਿਆਮੈਂ ਕਿਤਾਬ ’ਤੇ ਨਜ਼ਰ ਮਾਰੀ ਤਾਂ ਪੈਂਤੀ ਕੁ ਪੰਨਿਆਂ ਦਾ ਅਨੁਵਾਦ ਹੋ ਚੁੱਕਿਆ ਸੀਚਾਹ ਪੀ ਕੇ ਮੈਂ ਕਿਤਾਬ ਅਤੇ ਲਿਖੇ ਹੋਏ ਪੰਨੇ ਮੇਜ਼ ਦੇ ਹੇਠਲੇ ਹਿੱਸੇ ’ਤੇ ਰੱਖ ਦਿੱਤੇਯੂਨੀਵਰਸਿਟੀ ਜਾਣਾ ਨਹੀਂ ਸੀ, ਇਸ ਲਈ ਕਿਸੇ ਕਿਸਮ ਦੀ ਕਾਹਲੀ ਨਹੀਂ ਸੀਗਿਆਰਾਂ ਕੁ ਵਜੇ ਸਰੀਨ ਸਾਹਿਬ ਪਹੁੰਚ ਗਏ ਅਤੇ ਆਉਂਦੇ ਹੀ ਪੁੱਛਣ ਲੱਗੇ, ”ਨਾਟਕ ਪੜ੍ਹ ਲਿਆ?”

ਮੈਂ ਨਾਂਹ ਵਿੱਚ ਗਰਦਨ ਹਿਲਾ ਦਿੱਤੀ

ਆਪਣੇ ਸੁਭਾ ਦੇ ਉਲਟ ਉੁਹਨਾਂ ਨੂੰ ਗ਼ੁੱਸਾ ਆ ਗਿਆ ਅਤੇ ਕਹਿਣ ਲੱਗੇ, ”ਸੋਢੀ ਸਾਹਿਬ, ਜਦੋਂ ਤੋਂ ਮਸਕਟ ਦਾ ਚੱਕਰ ਲਾ ਕੇ ਆਏ ਹੋ, ਕੁਝ ਸੁਸਤ ਹੋ ਗਏ ਹੋਖ਼ੈਰ, ਮੈਂ ਆਪ ਹੀ ਇਹ ਕੰਮ ਕਰ ਲਵਾਂਗਾ।”

ਮੈਂ ਮੇਜ਼ ਦੇ ਹੇਠਾਂ ਰੱਖੇ ਪੰਨੇ ਚੁੱਕ ਕੇ ਸਰੀਨ ਸਾਹਿਬ ਨੂੰ ਫੜਾਉਂਦੇ ਹੋਏ ਕਿਹਾ, ”ਨਾਟਕ ਤਾਂ ਪੂਰਾ ਪੜ੍ਹਿਆ ਨਹੀਂ ਗਿਆ ਪਰ ਪੈਂਤੀ ਕੁ ਪੰਨੇ ਅਨੁਵਾਦ ਹੋ ਗਏ ਹਨ।”

ਸਰੀਨ ਸਾਹਿਬ ਨੇ ਪਹਿਲਾਂ ਹੈਰਾਨੀ ਨਾਲ ਮੇਰੇ ਵੱਲ ਦੇਖਿਆ, ਫੇਰ ਅਨੁਵਾਦ ਕੀਤੇ ਪੰਨਿਆਂ ਵੱਲ ਦੇਖਦੇ ਹੋਏ ਕਿਹਾ, “ਹੈਂ! ਇਹ ਤਾਂ ਕਮਾਲ ਕਰ ਦਿੱਤੀ।”

ਮੈਂ ਉਹਨਾਂ ਨੂੰ ਦੱਸਿਆ ਕਿ ਨਾਟਕ ਦੇ ਮੁੱਢ ਨੇ ਹੀ ਅਜਿਹਾ ਟੁੰਬਿਆ ਕਿ ਮੈਂ ਆਪਣੇ ਆਪ ਨੂੰ ਰੋਕ ਨਾ ਸਕਿਆ ਅਤੇ ਲਿਖਣ ਲੱਗ ਪਿਆਸਾਫ਼ ਗੱਲ ਇਹ ਹੈ ਕਿ ਮੈਂਨੂੰ ਅਨੁਵਾਦ ਕਰਨ ਵੇਲੇ ਅੰਦਰੂਨੀ ਲੁਤਫ਼ ਆ ਰਿਹਾ ਸੀ।”

ਸਰੀਨ ਸਾਹਿਬ ਨੇ ਮੇਰੀ ਪਿੱਠ ਤੇ ਜ਼ੋਰ ਦੀ ਥਾਪੀ ਦਿੰਦੇ ਹੋਏ ਕਿਹਾ, “ਹੁਣ ਅਗਲੀ ਗੱਲ ਸੁਣੋਸਾਰਾ ਅਨੁਵਾਦ ਤੁਸੀਂ ਹੀ ਕਰਨਾ ਹੈ, ਮੈਂ ਕੁਝ ਨਹੀਂ ਕਰਨਾ।” ਇਹ ਕਹਿ ਕੇ ਸਰੀਨ ਸਾਹਿਬ ਚਲੇ ਗਏ

ਖ਼ੈਰ, ਮੈਂ ਵੀ ਸੋਚਿਆ ਕਿ ਇਹ ਅਨੁਵਾਦ ਦਾ ਕੰਮ ਜਿੰਨੀ ਜਲਦੀ ਹੋ ਜਾਵੇ ਚੰਗਾ ਹੈਮੈਂ ਘਰੋਂ ਬਾਹਰ ਜਾਣ ਦੇ ਸਾਰੇ ਪ੍ਰੋਗਰਾਮ ਰੱਦ ਕਰਕੇ ਲਿਖਣ ਬੈਠ ਗਿਆ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਨਾਟਕ ਦੇ ਅਨੁਵਾਦ ਦਾ ਕੰਮ ਪੂਰਾ ਕਰ ਲਿਆ

ਇਹ ਨਾਟਕ ਸੀ ਪ੍ਰਸਿੱਧ ਮਰਾਠੀ ਨਾਟਕਕਾਰ ਸ਼੍ਰੀ ਜੈਵੰਤ ਦਲਵੀ ਦਾ ਬਹੁਤ ਹੀ ਚਰਚਿਤ ਨਾਟਕ ‘ਸੰਧਿਆ ਛਾਇਆ’ਉਸ ਨਾਟਕ ਦਾ ਹਿੰਦੀ ਅਨੁਵਾਦ ਸਾਡੇ ਕੋਲ ਸੀਮਰਹੂਮ ਦਲਵੀ ਸਾਹਿਬ ਨੇ ਆਪਣੇ ਇਸ ਨਾਟਕ ਦੀ ਕਹਾਣੀ ਇੱਕ ਬਹੁਤ ਹੀ ਅਹਿਮ ਮੁੱਦੇ ਦੇ ਇਰਦ-ਗਿਰਦ ਉਸਾਰੀਬੁੱਢੇ ਮਾਂ-ਪਿਉ ਇਕੱਲ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਹਨਉਹਨਾਂ ਦਾ ਵੱਡਾ ਮੁੰਡਾ ਪੜ੍ਹਾਈ ਖਤਮ ਕਰਨ ਤੋਂ ਬਾਅਦ ਚੰਗੇ ਭਵਿੱਖ ਦੀ ਆਸ ਵਿੱਚ ਅਮਰੀਕਾ ਉਡਾਰੀ ਮਾਰ ਗਿਆ ਅਤੇ ਛੋਟਾ ਏਅਰ ਫੋਰਸ ਵਿੱਚ ਚਲਾ ਗਿਆਦੋਹਾਂ ਨੂੰ ਬੱਚਿਆਂ ਤੋਂ ਸੱਖਣਾ ਘਰ ਖਾਣ ਨੂੰ ਪੈਂਦਾ ਹੈਘਰ ਦੇ ਨਿਗੂਣੇ ਕੰਮ ਕਰਨ ਪਿੱਛੇ ਉਹ ਇੱਕ ਦੂਜੇ ਨਾਲ ਨਾਰਾਜ਼ ਹੋ ਜਾਂਦੇ ਹਨ, ਮਸਲਨ ਮਹੀਨਾ ਖਤਮ ਹੋਣ ’ਤੇ ਕਲੈਂਡਰ ਦਾ ਵਰਕਾ ਪਾੜਨਾ, ਗਮਲੇ ਵਿੱਚ ਲੱਗੀ ਵੇਲ ਨੂੰ ਪਾਣੀ ਦੇਣਾ, ਕੰਧ ’ਤੇ ਲੱਗੀ ਘੜੀ ਨੂੰ ਚਾਬੀ ਦੇਣਾਫੋਨ ਕਰਦੇ ਸਮੇਂ ਗਲਤ ਨੰਬਰ ਮਿਲ ਜਾਣ ’ਤੇ ਅਣਜਾਣ ਬੱਚੀ ਨਾਲ ਗੱਲਾਂ ਕਰਕੇ ਜੀ ਪਰਚਾਉਣਾ ਅਤੇ ਉਸ ਨੂੰ ਫੇਰ ਵੀ ਫੋਨ ਕਰਨ ਨੂੰ ਕਹਿਣਾਗਲਤੀ ਨਾਲ ਹੀ ਘਰ ਆਏ ਕਿਸੇ ਓਪਰੇ ਨੌਜਵਾਨ ਨਾਲ ਗੱਲਾਂ ਕਰਕੇ ਸਮਾਂ ਬਿਤਾਉਣਾ ਅਤੇ ਇਹ ਪਤਾ ਲੱਗਣ ’ਤੇ ਕਿ ਉਹ ਲੜਕਾ ਪੇਇੰਗ ਗੈਸਟ ਰਹਿਣ ਲਈ ਕਿਸੇ ਦਾ ਘਰ ਦੇਖਣ ਆਇਆ ਸੀ, ਆਪਣੇ ਘਰ ਮੁਫਤ ਵਿੱਚ ਹੀ ਰਹਿਣ ਨੂੰ ਕਹਿਣਾਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਸ ਲੜਕੇ ਦੀ ਇੱਕ ਵਿਆਹੁਣ ਯੋਗ ਭੈਣ ਹੈ ਤਾਂ ਬਿਨਾਂ ਲੜਕੀ ਦੇਖੇ ਅਤੇ ਆਪਣੇ ਮੁੰਡੇ ਨੂੰ ਪੁੱਛੇ ਬਗੈਰ ਹੀ ਆਪਣੇ ਅਮਰੀਕਾ ਵਾਲੇ ਮੁੰਡੇ ਲਈ ਹਾਂ ਕਰ ਦਿੰਦੇ ਹਨਬਾਅਦ ਵਿੱਚ ਜਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਵੱਡੇ ਮੁੰਡੇ ਨੇ ਅਮਰੀਕਾ ਵਿੱਚ ਹੀ ਵਿਆਹ ਕਰਵਾ ਲਿਆ ਹੈ ਤਾਂ ਉਸੇ ਲੜਕੀ ਨੂੰ ਛੋਟੇ ਮੁੰਡੇ ਲਈ ਪਸੰਦ ਕਰ ਲੈਂਦੇ ਹਨਵੱਡੇ ਮੁੰਡੇ ਦੀ ਵਿਆਹ ਦੀ ਖਬਰ ਨਾਲ ਬੁੱਢੇ ਮਾਂ-ਪਿਉ ਅੰਦਰੋਂ ਟੁੱਟ ਜਾਂਦੇ ਹਨਪਰ ਬਦਕਿਸਮਤੀ ਉਹਨਾਂ ਦਾ ਖਹਿੜਾ ਨਹੀਂ ਛੱਡਦੀਉਹਨਾਂ ਦਾ ਛੋਟਾ ਬੇਟਾ ਲੜਾਈ ਦੌਰਾਨ ਸ਼ਹੀਦ ਹੋ ਜਾਂਦਾ ਹੈਛੋਟੇ ਭਰਾ ਸੰਬੰਧੀ ਇਹ ਖਬਰ ਸੁਣ ਕੇ ਵੱਡਾ ਭਰਾ ਅਮਰੀਕਾ ਤੋਂ ਆਉਂਦਾ ਹੈ, ਪਰ ਉਹ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਹੋਟਲ ਵਿੱਚ ਹੀ ਠਹਿਰਦਾ ਹੈਮਾਂ-ਪਿਉ ਨੂੰ ਤਾਂ ਕੁਝ ਦੇਰ ਲਈ ਮਿਲਣ ਹੀ ਆਉਂਦਾ ਹੈਜਦੋਂ ਪਿਉ ਆਪਣੇ ਪੁੱਤਰ ਨੂੰ ਅਮਰੀਕਾ ਛੱਡ ਕੇ ਉਹਨਾਂ ਕੋਲ ਆ ਕੇ ਰਹਿਣ ਲਈ ਕਹਿੰਦਾ ਹੈ ਤਾਂ ਪੁੱਤਰ ਦੇਸ਼ ਵਿੱਚ ਫੈਲੀ ਰਿਸ਼ਵਤਖੋਰੀ ਦੀ ਗੱਲ ਕਰਦਾ ਹੈ, ਛੋਟੇ-ਛੋਟੇ ਕੰਮ ਲਈ ਕਈ-ਕਈ ਘੰਟੇ ਲਾਇਨ ਵਿੱਚ ਖੜ੍ਹੇ ਹੋਣ ਦਾ ਰੋਣਾ ਰੋਂਦਾ ਹੈ, ਬੈਂਕਾਂ ਵਿੱਚ ਪੈਨ ਨੂੰ ਧਾਗੇ ਨਾਲ ਬੰਨ੍ਹੇ ਹੋਣ ਦਾ ਮਿਹਣਾ ਮਾਰਦਾ ਹੈਪਿਉ ਆਪਣੇ ਪੁੱਤਰ ਨੂੰ ਬੜੇ ਭਾਵਪੂਰਤ ਸ਼ਬਦ ਕਹਿੰਦਾ ਹੈ ਕਿ ਸਾਰਿਆਂ ਨੇ ਇਸ ਦੇਸ਼ ਨੂੰ ਇੱਕ ਸ਼ਿਕਾਇਤ ਪੇਟੀ ਬਣਾ ਰੱਖਿਆ ਹੈ, ਜੇ ਕਿਸੇ ਵਿੱਚ ਹਿੰਮਤ ਹੈ ਤਾਂ ਅੱਗੇ ਆ ਕੇ ਦੇਸ਼ ਨੂੰ ਬਦਲਣ ਦੀ ਕੋਸ਼ਿਸ਼ ਕਰੇਮਾਂ ਦੋਹਾਂ ਨੂੰ ਬੋਲ-ਬੁਲਾਰੇ ਤੋਂ ਰੋਕਦੀ ਹੈ ਅਤੇ ਪੁੱਤਰ ਨੂੰ ਕਹਿੰਦੀ ਹੈ ਕਿ ਕੱਲ੍ਹ ਵਾਪਸ ਜਾਣ ਤੋਂ ਪਹਿਲਾਂ ਮਿਲਣ ਜ਼ਰੂਰ ਆਵੇਪੁੱਤਰ ਦੇ ਜਾਣ ਤੋਂ ਬਾਅਦ ਜਦੋਂ ਬਜ਼ੁਰਗ ਦੋਹਾਂ ਲਈ ਦੁੱਧ ਲੈ ਕੇ ਆਉਂਦਾ ਹੈ ਤਾਂ ਔਰਤ ਉਸ ਨੂੰ ਕਿਸੇ ਕੰਮ ਰਸੋਈ ਵਿੱਚ ਭੇਜਦੀ ਹੈਇਸ ਦੌਰਾਨ ਉਹ ਦੋਹਾਂ ਗਲਾਸਾਂ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੰਦੀ ਹੈਦੋਵੇਂ ਦੁੱਧ ਪੀ ਲੈਂਦੇ ਹਨ ਤਾਂ ਔਰਤ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਉਸ ਦੇ ਕੋਲ ਹੀ ਬੈਠ ਜਾਵੇ ਅਤੇ ਉੱਚੀ ਆਵਾਜ਼ ਵਿੱਚ ਗੀਤਾ ਪੜ੍ਹੇਗੀਤਾ ਪੜ੍ਹਦੇ-ਪੜ੍ਹਦੇ ਮੰਚ ’ਤੇ ਹਨੇਰਾ ਹੋ ਜਾਂਦਾ ਹੈ ਅਤੇ ਜਦੋਂ ਮੰਚ ’ਤੇ ਰੌਸ਼ਨੀ ਹੁੰਦੀ ਹੈ, ਬਾਹਰਲੇ ਦਰਵਾਜ਼ੇ ’ਤੇ ਥਪਕੀਆਂ ਦੀ ਆਵਾਜ਼ ਆਉਂਦੀ ਹੈ ਪਰ ਉਹਨਾਂ ਦੋਹਾਂ ਦੇ ਸਰੀਰ ਵਿੱਚ ਕੋਈ ਹਲਚਲ ਨਹੀਂ ਹੁੰਦੀ

ਨਾਟਕ ਭਾਵੇਂ ਖਤਮ ਹੋ ਜਾਂਦਾ ਹੈ ਪਰ ਦਰਸ਼ਕਾਂ ਦੇ ਮਨ ਵਿੱਚ ਕਈ ਪ੍ਰਸ਼ਨ ਪੈਦਾ ਕਰ ਜਾਂਦਾ ਹੈ। ਕੀ ਅੱਜ ਦੇ ਪਦਾਰਥਵਾਦੀ ਯੁਗ ਵਿੱਚ ਬੁੱਢੇ ਮਾਂ-ਪਿਉ ਵੱਲੋਂ ਬੁਢਾਪੇ ਵਿੱਚ ਬੱਚਿਆਂ ਤੋਂ ਸਾਥ ਦੀ ਆਸ ਰੱਖਣੀ ਵਾਜਿਬ ਹੈ ਜਾਂ ਉਹਨਾਂ ਦਾ ਮੰਤਵ ਕੇਵਲ ਬੱਚਿਆਂ ਨੂੰ ਪੈਰਾਂ ’ਤੇ ਖੜ੍ਹੇ ਕਰਨ ਤਕ ਹੀ ਹੁੰਦਾ ਹੈ? ਕੀ ਬੱਚਿਆਂ ਵੱਲੋਂ ਆਪਣੇ ਬੁੱਢੇ ਮਾਤਾ-ਪਿਤਾ ਦੀ ਜ਼ਿੰਦਗੀ ਦੀਆਂ ਢਲਦੀਆਂ ਤਰਕਾਲਾਂ ਸਮੇਂ ਰੌਸ਼ਨੀ ਦੀਆਂ ਕੁਝ ਕਿਰਨਾਂ ਖਿਲਾਰਨ ਦੀ ਜ਼ਿੰਮੇਦਾਰ ਬਣਦੀ ਹੈ ਜਾਂ ਉਹਨਾਂ ਨੇ ਕੇਵਲ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਤਕ ਹੀ ਮਹਿਦੂਦ ਰਹਿਣਾ ਹੁੰਦਾ ਹੈ? ਕੀ ਬੱਚਿਆਂ ਦਾ ਫਰਜ਼ ਸਿਰਫ ਆਪਣੇ ਜਨਮ ਦਾਤਿਆਂ ਨੂੰ ਕੁਝ ਚਾਂਦੀ ਦੇ ਸਿੱਕਿਆਂ ਦੀ ਝਲਕ ਨਾਲ ਹੀ ਖੁਸ਼ ਕਰਨਾ ਹੈ ਜਾਂ ਉਹਨਾਂ ਕੋਲ ਕੁਝ ਘੜੀਆਂ ਬੈਠ ਕੇ ਉਹਨਾਂ ਨਾਲ ਗੱਲਾਂ ਕਰਕੇ ਉਹਨਾਂ ਦੀ ਇਕੱਲ ਨੂੰ ਦੂਰ ਕਰਨਾ ਵੀ ਹੁੰਦਾ ਹੈ? ਨਾਟਕ ਦੇਖਣ ਤੋਂ ਬਾਅਦ ਇਹੋ ਜਿਹੇ ਹੋਰ ਕਈ ਪ੍ਰਸ਼ਨ ਵੀ ਪੈਦਾ ਹੁੰਦੇ ਹਨ

ਨਾਟਕ ਦਾ ਅਨੁਵਾਦ ਤਾਂ ਹੋ ਗਿਆ ਪਰ ਸਾਡੇ ਦਿਮਾਗ ਵਿੱਚ ‘ਸੰਧਿਆ ਛਾਇਆ’ ਸਿਰਲੇਖ ਦੇ ਬਰਾਬਰ ਜਾਂ ਨੇੜੇ-ਤੇੜੇ ਦਾ ਵੀ ਕੋਈ ਸ਼ਬਦ ਨਹੀਂ ਸੀ ਆ ਰਿਹਾਕਈ ਨਾਂ ਸੋਚੇ ਪਰ ਜਚ ਕੋਈ ਵੀ ਨਹੀਂ ਸੀ ਰਿਹਾਪਤਾ ਨਹੀਂ ਕਿਵੇਂ ਮੇਰੇ ਜ਼ਹਿਨ ਵਿੱਚ ‘ਬੁੱਢੀ ਮੈਨਾ ਦਾ ਗੀਤ’ ਸਿਰਲੇਖ ਆ ਗਿਆਸਾਰਿਆਂ ਨੂੰ ਇਹ ਨਾਂ ਪਸੰਦ ਆ ਗਿਆ

ਨਾਟਕ ਦੇ ਅਨੁਵਾਦ ਤੋਂ ਬਾਅਦ ਅਸਲੀ ਕੰਮ ਸੀ ਮੰਚ ’ਤੇ ਪੇਸ਼ ਕਰਨਾਬੁੱਢੇ ਅਤੇ ਬੁੱਢੀ ਦੇ ਕਿਰਦਾਰ ਨਿਭਾਉਣ ਲਈ ਬਹੁਤ ਹੀ ਦਮਦਾਰ ਅਦਾਕਾਰ ਚਾਹੀਦੇ ਸਨਸਾਡੀ ਖੁਸ਼ਕਿਸਮਤੀ ਸੀ ਕਿ ਸਾਡੇ ਕੋਲ ਅਜਿਹੇ ਕਲਾਕਾਰ ਸਨਬੁੱਢੇ ਪਿਉ ਲਈ ਪੰਜਾਬੀ ਰੰਗ-ਮੰਚ ਦਾ ਇੱਕ ਬਹੁਤ ਹੀ ਸੁਲਝਿਆ ਹੋਇਆ ਕਲਾਕਰ ਮੋਹਨ ਬੱਗਨ (ਜਿਸ ਨੇ ਬਾਅਦ ਵਿੱਚ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਵੀ ਨਾਮਣਾ ਖੱਟਿਆ) ਨੇ ਇਹ ਕਿਰਦਾਰ ਨਿਭਾਉਣਾ ਸੀ ਅਤੇ ਮਾਂ ਦੀ ਭੂਮਿਕਾ ਲਈ ਸ਼੍ਰੀਮਤੀ ਕੰਵਲ ਥਿੰਦ ਨੇਇਹਨਾਂ ਦੋਹਾਂ ਕਲਾਕਾਰਾਂ ਦੀ ਇਹ ਖਾਸੀਅਤ ਸੀ ਕਿ ਇਹ ਪਾਤਰ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲੈਣ ਵਿੱਚ ਮਾਹਿਰ ਸਨਛੋਟੇ-ਛੋਟੇ ਕੰਮ ਲਈ ਇਹਨਾਂ ਦਾ ਆਪਸੀ ਤਕਰਾਰ, ਕਦੇ ਇੱਕ-ਦੂਜੇ ਨਾਲ ਰੋਸਾ, ਕਦੇ ਪੁਰਾਣੀਆਂ ਗੱਲਾਂ ਯਾਦ ਕਰਕੇ ਖੁਸ਼ ਹੋਣਾ, ਗਲਤੀ ਨਾਲ ਘਰ ਆਏ ਮਹਿਮਾਨ ਨਾਲ ਦਿਲੋਂ ਅਪਣੱਤ ਦਿਖਾਉਣੀ, ਵੱਡੇ ਮੁੰਡੇ ਵੱਲੋਂ ਬਿਨਾਂ ਦੱਸੇ ਹੀ ਅਮਰੀਕਾ ਵਿੱਚ ਵਿਆਹ ਕਰਵਾ ਲੈਣ ਦੀ ਪੀੜ ਨੂੰ ਅੰਦਰੋਂ-ਅੰਦਰੀ ਜਰੀ ਜਾਣਾ ਆਦਿ ਨੂੰ ਇਹਨਾਂ ਦੋਹਾਂ ਕਲਾਕਾਰਾਂ ਨੇ ਬਾ-ਖੂਬੀ ਪੇਸ਼ ਕੀਤਾਇਹਨਾਂ ਪਾਤਰਾਂ ਦੇ ਚਿਹਰਿਆਂ ਦੇ ਬਦਲਦੇ ਹਾਵ-ਭਾਵ ਦਰਸ਼ਕਾਂ ਨੂੰ ਵੀ ਭਾਵੁਕ ਕਰ ਰਹੇ ਸੀਨਾਟਕ ਦਾ ਇੱਕ ਹੋਰ ਪਾਤਰ (ਮਹਾਦੂ) ਇਹਨਾਂ ਦਾ ਘਰੇਲੂ ਨੌਕਰ ਹੈਸਾਰੇ ਨਾਟਕ ਵਿੱਚ ਉਹ ਭਾਵੇਂ ਇੱਕ ਡਾਇਲਾਗ ਹੀ ਬੋਲਦਾ ਹੈ, ਪਰ ਉਸਦੇ ਕੰਮ ਕਰਨ ਦੇ, ਤੁਰਨ-ਫਿਰਨ ਦੇ ਢੰਗ ਨਾਲ ਉਹ ਵੀ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈਇਹ ਕਿਰਦਾਰ ਨਿਭਾਇਆ ਪੰਜਾਬੀ ਰੰਗ-ਮੰਚ ਦੀ ਇੱਕ ਬਹੁਤ ਹੀ ਸਤਿਕਾਰਤ ਹਸਤੀ ਰਵੀ ਭੂਸ਼ਣ ਨੇਟੈਲੀਫੋਨ ’ਤੇ ਹੀ ਗੱਲਬਾਤ ਕਰ ਰਹੀ ਸੱਤ ਕੁ ਸਾਲ ਦੀ ਬੱਚੀ ਮਿਨਾਕਸ਼ੀ ਅਤੇ ਉਸ ਦੇ ਦਾਦਾ ਦੇ ਕਿਰਦਾਰ ਵਿੱਚ ਸਤਵੰਤ ਵਾਲੀਆਂ ਨੇ ਵੀ ਪ੍ਰਭਾਵਿਤ ਕੀਤਾਰਾਮ ਸਿੰਘ ਥਿੰਦ, ਸੋਨੀ, ਪਵਨ ਗੋਇਲ ਦੀ ਅਦਾਕਾਰੀ ਵੀ ਕਾਬਲੇ ਤਾਰੀਫ਼ ਸੀਨਾਟਕ ਦੀ ਮੰਚ ਜੜਤ ਵੀ ਮੋਹਨ ਬੱਗਨ ਦੀ ਸੀ

ਨਾਟਕ ਦੇ ਨਿਰਦੇਸ਼ਕ ਦੀ ਜ਼ਿੰਮੇਵਾਰੀ ਨਿਭਾਈ ਜਗਜੀਤ ਸਰੀਨ ਨੇਸਰੀਨ ਸਾਹਿਬ ਦੀ ਖੂਬੀ ਇਹ ਹੈ ਕਿ ਉਹ ਨਾਟਕ ਦੀਆਂ ਰਿਹਰਸਲਾਂ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਹੋਮ ਵਰਕ ਚੰਗੀ ਤਰ੍ਹਾਂ ਕਰ ਲੈਂਦੇ ਹਨ ਅਤੇ ਕਲਾਕਾਰਾਂ ਨੂੰ ਦੱਸ ਦਿੰਦੇ ਹਨ ਕਿ ਬਤੌਰ ਨਿਰਦੇਸ਼ਕ ਉਹਨਾਂ ਨੂੰ ਕਲਾਕਾਰ ਤੋਂ ਕਿਸ ਚੀਜ਼ ਦੀ ਉਮੀਦ ਹੈਨਵੇਂ ਕਲਾਕਾਰਾਂ ਨੂੰ ਆਪ ਕਰਕੇ ਦੱਸਦੇ ਹਨਨਾਟਕੀ ਟੱਕਰ ਵਾਲੇ ਦ੍ਰਿਸ਼ਾਂ ਵੱਲ ਉਹ ਵਿਸ਼ੇਸ਼ ਧਿਆਨ ਦਿੰਦੇ ਹਨਇਹੋ ਕਾਰਨ ਹੈ ਕਿ ਦਰਸ਼ਕ ਸਾਹ ਰੋਕੀ ਨਾਟਕ ਦੇਖਦੇ ਰਹਿੰਦੇ ਹਨਸਾਡੀ ਪਹਿਲੀ ਪੇਸ਼ਕਾਰੀ ਨੂੰ ਦਰਸ਼ਕਾਂ ਨੇ ਬਹੁਤ ਸਲਾਹਿਆਨਾਟਕ ਅਤੇ ਰੰਗ-ਮੰਚ ਦੀ ਸੂਝ ਵਾਲੇ ਦਰਸ਼ਕਾਂ ਦਾ ਹੁੰਗਾਰਾ ਬਹੁਤ ਹੀ ਹਾਂ-ਪੱਖੀ ਸੀਮੰਚ ਸੰਬੰਧੀ ਲਿਖਣ ਵਾਲੇ ਸਮੀਖਿਆਕਾਰਾਂ ਨੇ ਪ੍ਰੈੱਸ ਵਿੱਚ ਇਸ ਪੇਸ਼ਕਾਰੀ ਦੀ ਬਹੁਤ ਸ਼ਲਾਘਾ ਕੀਤੀ

ਅਸੀਂ ਇਸ ਨਾਟਕ ਦੇ ਦੋ ਸ਼ੋਅ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਕਰਨ ਦਾ ਪ੍ਰੋਗਰਾਮ ਉਲੀਕਿਆਉਸ ਸ਼ੋਅ ਨਾਲ ਇੱਕ ਬਹੁਤ ਹੀ ਯਾਦਗਾਰੀ ਘਟਨਾ ਜੁੜੀ ਹੋਈ ਹੈ

ਸ਼ਾਮ ਤਕ ਰਿਹਰਸਲ ਕਰਨ ਤੋਂ ਬਾਅਦ ਸੈੱਟ ਲਾ ਰਹੇ ਸੀ ਕਿ ਪ੍ਰਸਿੱਧ ਰੰਗ ਕਰਮੀ ਯੋਗ ਰਾਜ ਸੇਢਾ (ਜੋ ਉਹਨਾਂ ਦਿਨਾਂ ਵਿੱਚ ਚੰਨ ਪਰਦੇਸੀ ਫਿਲਮ ਬਣਾ ਰਹੇ ਸੀ) ਰਾਤ ਦੇ ਗਿਆਰਾਂ ਕੁ ਵਜੇ ਰਾਜ ਬੱਬਰ ਨੂੰ ਲੈ ਕੇ ਟੈਗੋਰ ਥੀਏਟਰ ਪਹੁੰਚ ਗਏਰਾਜ ਬੱਬਰ ਆਪਣੀ ਪਹਿਲੀ ਹੀ ਫਿਲਮ ‘ਇਨਸਾਫ਼ ਕਾ ਤਰਾਜੂ’ ਕਾਰਨ ਸਟਾਰ ਬਣ ਚੁੱਕਿਆ ਸੀਉਹ ‘ਚੰਨ ਪਰਦੇਸੀ’ ਦਾ ਨਾਇਕ ਵੀ ਸੀ, ਪਰ ਇਹ ਫਿਲਮ ਅਜੇ ਰਲੀਜ਼ ਨਹੀਂ ਸੀ ਹੋਈਮੋਹਨ ਬੱਗਨ ਅਤੇ ਜਗਜੀਤ ਸਰੀਨ ਨੂੰ ਉਹ ਪਹਿਲਾਂ ਤੋਂ ਹੀ ਜਾਣਦਾ ਸੀਬਾਕੀ ਕੁਝ ਹੋਰਾਂ ਨੂੰ (ਮੈਂਨੂੰ ਛੱਡ ਕੇ) ਉਹ ‘ਚੰਨ ਪਰਦੇਸੀ’ ਦੇ ਨਿਰਮਾਨ ਵੇਲੇ ਤੋਂ ਜਾਣਦਾ ਸੀਉਹ ਸਾਰਿਆਂ ਨੂੰ ਗਲ਼ਵੱਕੜੀ ਪਾ ਕੇ ਮਿਲਦਾ ਵੀ ਰਿਹਾ ਅਤੇ ਪੰਜਾਬੀ ਦੇ ਚੋਂਦੇ-ਚੋਂਦੇ ਸਲੋਕ ਵੀ ਬੋਲਦਾ ਰਿਹਾਤਕਰੀਬਨ ਇੱਕ ਘੰਟਾ ਉਹ ਉੱਥੇ ਹੀ ਰਿਹਾਮੋਹਨ ਬੱਗਨ ਨੇ ਉਸ ਨੂੰ ਕਿਹਾ ਕਿ ਕੱਲ੍ਹ ਨਾਟਕ ਦੇਖਣ ਜ਼ਰੂਰ ਆਵੇ

“ਤੁਸੀਂ ਚਾਹੁੰਦੇ ਹੋ ਤਾਂ ਮੈਂ ਬਾਹਰ ਟਿਕਟਾਂ ਵੇਚਣ ਲਈ ਵੀ ਬੈਠ ਜਾਵਾਂਗਾ ਅਤੇ ਹਾਲ ਵਿੱਚ ਬੈਠ ਕੇ ਨਾਟਕ ਵੀ ਦੇਖ ਲਵਾਂਗਾ, ਪਰ ਇਹ ਦੇਖ ਲਉ, ਤੁਹਾਡੇ ਨਾਟਕ ਦਾ ਮਜ਼ਾ ਖਰਾਬ ਹੋ ਜਾਵੇਗਾਪਰ ਨਾਟਕ ਮੈਂ ਜ਼ਰੂਰ ਦੇਖਾਂਗਾਪੰਜ-ਦੱਸ ਮਿੰਟ ਦੇਰ ਨਾਲ ਪਹੁੰਚ ਕੇ ਲਾਈਟ ਗੈਲਰੀ ਵਿੱਚ ਜਾ ਕੇ ਬੈਠਾਂਗਾ ਤਾਂ ਜੋ ਦਰਸ਼ਕਾਂ ਨੂੰ ਪਤਾ ਨਾ ਲੱਗੇਨਾਟਕ ਤੋਂ ਬਾਅਦ ਤੁਹਾਡੇ ਨਾਲ ਖੁੱਲ੍ਹਾ ਸਮਾਂ ਬਿਤਾਵਾਂਗਾ।” ਸਾਰੇ ਉਸਦੀ ਇਹ ਗੱਲ ਮੰਨ ਗਏ

ਅਗਲੇ ਦਿਨ ਉਸ ਨੇ ਲਾਈਟ ਗੈਲਰੀ ਵਿੱਚੋਂ ਹੀ ਨਾਟਕ ਦੇਖਿਆ ਅਤੇ ਬਾਅਦ ਵਿੱਚ ਤਿੰਨ ਕੁ ਘੰਟੇ ਸਾਡੇ ਨਾਲ ਟੈਗੋਰ ਥੀਏਟਰ ਦੇ ਗਰੀਨ ਰੂਮ ਵਿੱਚ ਬੈਠ ਕੇ ਗੱਲਾਂਬਾਤਾਂ ਕੀਤੀਆਂਬੱਬਰ ਨੇ ਸਰੀਨ ਸਾਹਿਬ ਅਤੇ ਬੱਗਨ ਸਾਹਿਬ ਨੂੰ ਕਿਹਾ ਕਿ ਇਹੋ ਜਿਹਾ ਨਾਟਕ ਦੇਖ ਕੇ ਤਾਂ ਦਿਲ ਕਰਦਾ ਹੈ ਕਿ ਉਹ ਵੀ ਦੁਬਾਰਾ ਰੰਗ-ਮੰਚ ਕਰਨਾ ਸ਼ੁਰੂ ਕਰੇ

ਇਸ ਤੋਂ ਬਾਅਦ ਪਟਿਆਲਾ ਆਰਟ ਥੀਏਟਰ, ਪਟਿਆਲ਼ਾ ਵੱਲੋਂ ਵੀ 2007 ਵਿੱਚ ਇਸ ਨਾਟਕ ਦੇ ਕਈ ਸ਼ੋਅ ਕੀਤੇਇਹਨਾਂ ਪੇਸ਼ਕਾਰੀਆਂ ਦੀ ਨਿਰਦੇਸ਼ਨਾ ਵੀ ਜਗਜੀਤ ਸਰੀਨ ਨੇ ਹੀ ਕੀਤੀਮੁੱਖ ਭੂਮਿਕਾ ਰਵੀ ਭੂਸ਼ਣ ਅਤੇ ਕਰਮਜੀਤ ਧਾਲੀਵਾਲ ਨੇ ਨਿਭਾਈਰਵੀ ਭੂਸ਼ਣ ਵਿੱਚ ਪੇਸ਼ੇਵਰ ਕਲਾਕਾਰਾਂ ਵਾਲੀ ਪ੍ਰਵੀਨਤਾ ਹੈਬੁੱਢੇ ਦਾ ਕਿਰਦਾਰ ਨਿਭਾਉਣ ਵੇਲੇ ਉਹ ਇਹ ਭੁੱਲ ਚੁੱਕਿਆ ਸੀ ਕਿ ਕਦੇ ਉਸ ਨੇ ਇਸ ਨਾਟਕ ਵਿੱਚ ਮਹਾਦੂ ਦਾ ਕਿਰਦਾਰ ਨਿਭਾਇਆ ਸੀ ਮੰਚ ’ਤੇ ਵਿਚਰ ਰਿਹਾ ਉਹ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਵਾਕਿਆ ਹੀ ਉਹ ਆਪਣੀ ਇਕੱਲ ਭਰੀ ਜ਼ਿੰਦਗੀ ਤੋਂ ਬੇਜ਼ਾਰ ਹੈਦਰਸ਼ਕਾਂ ਨੂੰ ਉਸ ਪਾਤਰ ਨਾਲ ਹਮਦਰਦੀ ਹੋ ਰਹੀ ਸੀਕਰਮਜੀਤ ਧਾਲੀਵਾਲ ਨੇ ਵੀ ਇੱਕ ਵਧੀਆ ਅਦਾਕਾਰਾ ਵਾਂਗ ਰਵੀ ਦਾ ਪੂਰਾ ਸਾਥ ਦਿੱਤਾਨਾਟਕ ਦੇ ਬਾਕੀ ਕਲਾਕਾਰਾਂ (ਗੁਲਜ਼ਾਰ ਪਵਾਰ, ਪਰਮਜੀਤ ਵੜੈਂਚ, ਬੋਬੀ ਵਾਲ਼ੀਆ, ਰਵਨੀਤ ਰੀਤੂ, ਸੁਰਿੰਦਰ ਭੱਟ) ਦਾ ਯੋਗਦਾਨ ਵੀ ਠੀਕ ਰਿਹਾ

ਸਰੀਨ ਸਾਹਿਬ ਨੇ ਇਸ ਪੇਸ਼ਕਾਰੀ ਵਿੱਚ ਪਹਿਲੀ ਪੇਸ਼ਕਾਰੀ ਨਾਲ਼ੋਂ ਕਈ ਬਦਲਾਅ ਕੀਤੇਰੰਗ ਦਰਪਣ ਵਾਲੀ ਪੇਸ਼ਕਾਰੀ ਵਿੱਚ ਛੋਟੀ ਬੱਚੀ ਅਤੇ ਉਸਦਾ ਦਾਦਾ ਪੈਨਲ ਦੇ ਬਾਹਰ ਤੋਂ ਹੀ ਟੈਲੀਫ਼ੋਨ ਕਰਦੇ ਦਿਖਾਏ ਸੀ ਉਹਨਾਂ ’ਤੇ ਸਿਰਫ ਰੌਸ਼ਨੀ ਦਾ ਘੇਰਾ ਹੀ ਕੇਂਦਰਿਤ ਹੁੰਦਾ ਸੀ, ਪਰ ਇਸ ਪੇਸ਼ਕਾਰੀ ਵਿੱਚ ਉਹਨਾਂ ਨੇ ਬੱਚੀ ਅਤੇ ਦਾਦੇ ਨੂੰ ਮੰਚ ’ਤੇ ਪੇਸ਼ ਕੀਤਾਦਾਦੇ ਦਾ ਕਿਰਦਾਰ ਉਹਨਾਂ ਨੇ ਆਪ ਨਿਭਾਇਆ

ਪਟਿਆਲ਼ਾ ਆਰਟ ਥੀਏਟਰ ਦਾ ਬਰੌਸ਼ਰ ਦੇਖ ਕੇ ਮੈਂਨੂੰ ਇੱਕ ਗੱਲ ਦੀ ਹੈਰਾਨੀ ਹੋਈ ਕਿ ਉਹਨਾਂ ਨੇ ਟਾਈਟਲ ਉੱਤੇ ਲੇਖਕ ਅਤੇ ਅਨੁਵਾਦਕ ਦਾ ਨਾਂ ਲਿਖਣਾ ਵੀ ਗਵਾਰਾ ਨਹੀਂ ਸਮਝਿਆਆਖਰ ਜਿਸ ਨਾਟਕ ਦੀ ਚੋਣ ਕਰਕੇ ਉਹ ਮੰਚ ’ਤੇ ਪੇਸ਼ ਕਰਨ ਜਾ ਰਹੇ ਹਨ, ਕੀ ਉਸ ਦੇ ਲੇਖਕ ਸੰਬੰਧੀ ਦਰਸ਼ਕਾਂ ਨੂੰ ਪਤਾ ਨਹੀਂ ਹੋਣਾ ਚਾਹੀਦਾ? ਜਿਸ ਤਰ੍ਹਾਂ ਨਿਰਦੇਸ਼ਕ ਅਤੇ ਰੰਗ ਮੰਚ ਟੋਲੀ ਦੇ ਮੁਖੀ ਦੀ ਵੱਖਰੇ ਵੱਖਰੇ ਪੰਨੇ ਤੇ ਜਾਣ-ਪਹਿਚਾਣ ਦਿੱਤੀ ਜਾਂਦੀ ਹੈ, ਲੇਖਕ ਵੀ ਉਸੇ ਸਤਿਕਾਰ ਦਾ ਹੱਕਦਾਰ ਹੁੰਦਾ ਹੈ

ਮੋਹਨ ਬੱਗਨ ਦੀ ਨਿਰਦੇਸ਼ਨਾ ਅਧੀਨ ਇਹ ਨਾਟਕ 2005-06 ਵਿੱਚ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਪੇਸ਼ ਕੀਤਾ ਗਿਆਨਿਰਦੇਸ਼ਨ ਦੇ ਨਾਲ-ਨਾਲ ਉਹਨਾਂ ਨੇ ਬੁੱਢੇ ਆਦਮੀ ਦੀ ਭੂਮਿਕਾ ਵੀ ਨਿਭਾਈਬੱਗਨ ਸਾਹਿਬ ਦੀ ਖੁਸ਼ਨਸੀਬੀ ਇਹ ਰਹੀ ਕਿ ਉਹਨਾਂ ਨੂੰ ਬੁੱਢੀ ਔਰਤ ਦਾ ਮੁਸ਼ਕਿਲ ਕਿਰਦਾਰ ਨਿਭਾਉਣ ਲਈ ਦਰਸ਼ਨ ਮਾਨ ਵਰਗੀ ਸੁਚੱਜੀ ਕਲਾਕਾਰ ਮਿਲ ਗਈਮੋਹਨ ਜੀ ਅਤੇ ਦਰਸ਼ਨ ਮਾਨ ਨੇ ਆਪਣੀ ਅਦਾਕਾਰੀ ਨਾਲ ਇਸ ਨਾਟਕ ਦੀਆਂ ਪੇਸ਼ਕਾਰੀਆਂ ਨੂੰ ਕੈਨੇਡਾ ਦੇ ਪੰਜਾਬੀ ਦਰਸ਼ਕਾਂ ਲਈ ਯਾਦਗਾਰੀ ਬਣਾ ਦਿੱਤਾਸੂਝਵਾਨ ਦਰਸ਼ਕਾਂ ਦਾ ਵਿਚਾਰ ਸੀ ਕਿ ਅਜੇ ਤਕ ਤਾਂ ਪੰਜਾਬ ਤੋਂ ਆਏ ਕਲਾਕਾਰ ਧਾਰਮਿਕ ਨਾਟਕਾਂ ਦੀਆਂ ਪੇਸ਼ਕਾਰੀਆਂ ਹੀ ਕਰਦੇ ਸੀਪਹਿਲੀ ਵਾਰ ਕਿਸੇ ਨਿਰਦੇਸ਼ਕ ਨੇ ਕੈਨੇਡਾ ਦੇ ਕਲਾਕਾਰਾਂ ਨੂੰ ਲੈ ਕੇ ਭਾਵਪੂਰਤ ਅਤੇ ਜ਼ਿੰਦਗੀ ਦੇ ਨੇੜੇ ਦਾ ਨਾਟਕ ਪੇਸ਼ ਕੀਤਾ ਹੈਮੁੱਖ ਪਾਤਰਾਂ ਤੋਂ ਇਲਾਵਾ ਵਿਨੇ ਸ਼ਰਮਾ, ਅਮਰਿੰਦਰ ਘੁੰਮਣ, ਦਵਿੰਦਰ ਪਾਲ, ਹੀਨਾ ਸੋਂਧੀ, ਬਲਜਿੰਦਰ ਗਿੱਲ, ਭਵਖੰਡਨ, ਮਨੀਰਾ ਕੌਰ ਪੁਰੇਵਾਲ ਨੇ ਵੀ ਆਪਣੇ ਆਪਣੇ ਕਿਰਦਾਰਾਂ ਨਾਲ ਇਨਸਾਫ ਕੀਤਾਕੈਨੇਡਾ ਵਿੱਚ ਇਹ ਨਾਟਕ ‘ਢਲਦੇ ਪਰਛਾਵੇਂ’ ਦੇ ਨਾਂ ਹੇਠ ਖੇਡਿਆ ਗਿਆ ਮੈਂਨੂੰ ਇਹ ਨਾਂ ਜ਼ਿਆਦਾ ਵਧੀਆ ਲੱਗਿਆਕੈਨੇਡਾ ਦੀਆਂ ਕਈ ਸਭਿਆਚਾਰਕ ਸੰਸਥਾਵਾਂ ਵੱਲੋਂ ਮੋਹਨ ਬੱਗਨ ਦੇ ਸਨਮਾਨ ਵਿੱਚ ਵਿਸ਼ੇਸ਼ ਪ੍ਰੋਗਰਾਮ ਉਲੀਕੇ ਅਤੇ ਕੈਨੇਡਾ ਦੇ ਪ੍ਰਸਿੱਧ ਪੰਜਾਬੀ ਅਖ਼ਬਾਰਾਂ ਨੇ ਇਸ ਨਾਟਕ ਦੀਆਂ ਪੇਸ਼ਕਾਰੀਆਂ ਸੰਬੰਧੀ ਲਿਖਿਆ

ਜਿੱਥੇ ਇਸ ਨਾਟਕ ਨਾਲ ਮੇਰੀਆਂ ਖੁਸ਼ਗਵਾਰ ਯਾਦਾਂ ਜੁੜੀਆਂ ਹੋਈਆਂ ਹਨ, ਉੱਥੇ ਇੱਕ ਕੌੜੀ ਕੁਸੈਲੀ ਯਾਦ ਵੀ ਹੈ ਮੈਂਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ 1987 ਵਿੱਚ ਮੇਰੇ ਨਾਟਕ ਸੰਗ੍ਰਹਿ ‘ਦੋ ਬੂਹਿਆਂ ਵਾਲਾ ਘਰ’ ਲਈ ਇਸ਼ਵਰ ਚੰਦਰ ਨੰਦਾ ਸਨਮਾਨ ਮਿਲਿਆਮੈਂ ਉਸ ਸਮੇਂ ਦੀ ਡਿਪਟੀ ਡਾਇਰੈਕਟਰ ਮੈਡਮ ਵਾਲੀਆ ਨਾਲ ‘ਬੁੱਢੀ ਮੈਨਾ ਦਾ ਗੀਤ’ ਨਾਟਕ ਸੰਬੰਧੀ ਗੱਲ ਕੀਤੀਨਾਟਕ ਦੀ ਕਹਾਣੀ ਸੁਣ ਕੇ ਉਹ ਬਹੁਤ ਪ੍ਰਭਾਵਿਤ ਹੋਏਪੂਰਾ ਨਾਟਕ ਪੜ੍ਹ ਕੇ ਉਹਨਾਂ ਨੇ ਉਸ ਸਮੇਂ ਦੇ ਡਾਇਰੈਕਟਰ ਤੋਂ ਮਨਜ਼ੂਰੀ ਲੈ ਲਈ ਕਿ ਇਹ ਨਾਟਕ ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤਾ ਜਾਵੇਗਾਭਾਸ਼ਾ ਵਿਭਾਗ ਨਾਲ ਇਹ ਮੇਰਾ ਪਹਿਲਾ ਵਾਹ ਸੀ ਮੈਂਨੂੰ ਨਹੀਂ ਸੀ ਪਤਾ ਕਿ ਇਹ ਵਿਭਾਗ ਲੇਖਕਾਂ ਦੀਆਂ ਕਿਤਾਬਾਂ ਪ੍ਰਕਾਸ਼ਿਤ ਕਰਨ ਵਿੱਚ ਕਿੰਨਾ ਸਮਾਂ ਲਾਉਂਦਾ ਹੈ। ਮੇਰਾ ਇਹ ਨਾਟਕ ਛਾਪਣ ਨੂੰ ਵਿਭਾਗ ਨੇ ਵੀਹ ਸਾਲ ਤੋਂ ਵੀ ਉੱਪਰ ਦਾ ਸਮਾਂ ਲਾ ਦਿੱਤਾਖ਼ੈਰ, ਇਹ ਲੰਬੀ ਕਹਾਣੀ ਹੈ

ਮੈਂ ‘ਬੁੱਢੀ ਮੈਨਾ ਦਾ ਗੀਤ’ ਨਾਟਕ ਦੇ ਅਨੁਵਾਦ ਤੋਂ ਬਹੁਤ ਕੁਝ ਸਿੱਖਿਆ। ਇਸਦੀਆਂ ਪੇਸ਼ਕਾਰੀਆਂ ਨੂੰ ਯਾਦ ਕਰਕੇ ਹੁਣ ਵੀ ਰੂਹ ਖੁਸ਼ ਹੋ ਜਾਂਦੀ ਹੈ ਅਤੇ ਉਸ ਮਹਾਨ ਨਾਟਕਕਾਰ ਸ੍ਰੀ ਜੈਵੰਤ ਦਲਵੀ ਦੀ ਯਾਦ ਵਿੱਚ ਸਿਰ ਝੁਕ ਜਾਂਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2875)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)

More articles from this author