KewalSMansa8ਉਦੇਸ਼ ਦੀ ਪ੍ਰਾਪਤੀ ਲਈ ਸਮੇਂ ਦੀ ਅਹਿਮ ਭੂਮਿਕਾ ਹੁੰਦੀ ਹੈ ਦ੍ਰਿੜ੍ਹ ਵਿਸ਼ਵਾਸੀ ਹਮੇਸ਼ਾ ਹੀ ਸਮੇਂ ਦਾ ਸਦਉਪਯੋਗ ...
(3 ਮਾਰਚ 2024)
ਇਸ ਸਮੇਂ ਪਾਠਕ: 285.


ਉਹ ਲੋਕ ਹਮੇਸ਼ਾ ਕਾਮਯਾਬ ਹੁੰਦੇ ਹਨ ਜਿਨ੍ਹਾਂ ਦੇ ਇਰਾਦੇ ਮਜ਼ਬੂਤ ਹੁੰਦੇ ਹਨ
ਸੰਸਾਰ ਵਿੱਚ ਅਨੇਕਾਂ ਲੋਕ ਅਜਿਹੇ ਹੋਏ ਹਨ ਜਿਨ੍ਹਾਂ ਨੇ ਕਿਸੇ ਸੰਕਲਪ ਨੂੰ ਲੈ ਕੇ ਉਸ ਨੂੰ ਪੂਰਾ ਕਰਨ ਲਈ ਆਪਣਾ ਜੀਵਨ ਲਗਾ ਦਿੱਤਾ ਅਤੇ ਸਫ਼ਲਤਾ ਹਾਸਲ ਕੀਤੀਅਜਿਹੇ ਵੀ ਲੋਕ ਦੁਨੀਆਂ ਵਿੱਚ ਹੋਏ ਹਨ ਜਿਨ੍ਹਾਂ ਨੇ ਮਿਸ਼ਨ ਹਾਸਿਲ ਕਰਨ ਲਈ ਆਪਣੇ ਪ੍ਰਾਣ ਤਕ ਤਿਆਗ ਦਿੱਤੇਪ੍ਰੰਤੂ ਅਜਿਹੇ ਸਾਹਸੀ ਲੋਕ ਘੱਟ ਹੁੰਦੇ ਹਨਅਸਲ ਵਿੱਚ ਬਹੁਤ ਘੱਟ ਲੋਕ ਹੁੰਦੇ ਹਨ ਜੋ ਨਿਸ਼ਚੇ ਪੂਰਵਕ ਕਹਿ ਸਕਦੇ ਹਨ ਕਿ ਉਹ ਜੋ ਕਰਨਾ ਚਾਹੁੰਦੇ ਹਨ, ਉਸ ਨੂੰ ਕਰ ਸਕਦੇ ਹਨਜਿਨ੍ਹਾਂ ਨੂੰ ਆਪਣੀ ਸ਼ਕਤੀ ਉੱਤੇ ਵਿਸ਼ਵਾਸ ਹੁੰਦਾ ਹੈ, ਉਹਨਾਂ ਨੂੰ ਮੁਸ਼ਕਿਲ ਤੋਂ ਮੁਸ਼ਕਿਲ ਮੁਕਾਮ ਉੱਤੇ ਪਹੁੰਚਣ ਵਿੱਚ ਵੀ ਕੋਈ ਸਮੱਸਿਆ ਨਹੀਂ ਆਉਂਦੀਸੰਕਲਪ ਅਤੇ ਪ੍ਰਤਿਗਿਆ ਪੂਰੀ ਕਰਨ ਦਾ ਵਿਸ਼ਵਾਸ ਮਜ਼ਬੂਤ ਇਰਾਦੇ ਵਾਲੇ ਲੋਕਾਂ ਵਿੱਚ ਹੀ ਹੁੰਦਾ ਹੈਉਹ ਜਿਸ ਕੰਮ ਨੂੰ ਹੱਥ ਪਾ ਲੈਂਦੇ ਹਨ, ਉਸ ਨੂੰ ਪੂਰਾ ਕਰਕੇ ਹੀ ਛੱਡਦੇ ਹਨ

ਵਿਅਕਤੀ ਕੋਈ ਵੀ ਮਹਾਨ ਕੰਮ ਤਾਂ ਹੀ ਕਰ ਸਕਦਾ ਹੈ, ਜਦੋਂ ਉਹ ਉਸਦੇ ਲਈ ਸੰਕਲਪ ਕਰਦਾ ਹੈ, ਪ੍ਰਣ ਕਰਦਾ ਹੈ ਅਤੇ ਉਸ ਨੂੰ ਪੂਰਾ ਕਰਨ ਲਈ ਦਿਨ-ਰਾਤ ਇੱਕ ਕਰ ਦਿੰਦਾ ਹੈਆਤਮ ਵਿਸ਼ਵਾਸ ਜਿੰਨਾ ਜ਼ਿਆਦਾ ਹੋਵੇਗਾ, ਸਫ਼ਲਤਾ ਦਾ ਰਾਹ ਉੰਨਾ ਹੀ ਸੌਖਾ ਹੋਵੇਗਾ ਦ੍ਰਿੜ੍ਹ ਨਿਸ਼ਚੇ ਦੀ ਮਾਤਰਾ ਅਨੁਸਾਰ ਹੀ ਸਫ਼ਲਤਾ ਦੀ ਮਾਤਰਾ ਹੁੰਦੀ ਹੈ ਕੁਝ ਲੋਕ ਕਦੇ ਵੀ ਕਿਸੇ ਵੀ ਕੰਮ ਨੂੰ ਨਿਸ਼ਚੇ ਪੂਰਵਕ ਨਹੀਂ ਕਰਦੇ ਉਹ ਹਮੇਸ਼ਾ ਅਨਿਸ਼ਚਿਤਤਾ ਦੀ ਸਥਿਤੀ ਵਿੱਚ ਰਹਿੰਦੇ ਹਨਉਹ ਨਹੀਂ ਜਾਣਦੇ ਕਿ ‘ਜੇ’ ‘ਪਰਕਿਸਮਤ ਦੀਆਂ ਗੱਲਾਂ ਕਰਨ ਨਾਲ ਇੱਛਾ ਸ਼ਕਤੀ ਕਮਜ਼ੋਰ ਹੁੰਦੀ ਹੈਬਹੁਤ ਸਾਰੇ ਲੋਕ ਹਰ ਗੱਲ ਭਗਵਾਨ ਉੱਤੇ ਸੁੱਟਦੇ ਹਨ, ਉਹ ਆਪਣੀ ਸ਼ਕਤੀ ਉੱਤੇ ਭਰੋਸਾ ਨਾ ਕਰਕੇ ਭਗਵਾਨ ਰੂਪੀ ਸ਼ਕਤੀ ਦੇ ਸਹਾਰੇ ਮੰਜ਼ਲ ’ਤੇ ਪਹੁੰਚਣਾ ਚਾਹੁੰਦੇ ਹਨ ਅਜਿਹੇ ਲੋਕਾਂ ਵਿੱਚ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਹੈਅਜਿਹੇ ਲੋਕਾਂ ਦਾ ਤਰਕ ਖੋਖਲਾ ਹੁੰਦਾ ਹੈਉਨ੍ਹਾਂ ਨੂੰ ਇਹ ਵੀ ਸਮਝ ਨਹੀਂ ਕਿ ਤੁਸੀਂ ਉਸ ਪਰਮ ਪਿਤਾ ਪ੍ਰਮੇਸ਼ਵਰ ਦੇ ਹੀ ਅੰਸ਼ ਹੋ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜਿਸਨੇ ਤੁਹਾਨੂੰ ਸੰਪੂਰਨ ਅਤੇ ਸ਼੍ਰੇਸ਼ਠ ਬਣਾਇਆ ਹੈ ਤੁਹਾਨੂੰ ਅਸੀਮ ਸ਼ਕਤੀ ਦਿੱਤੀ ਹੈਤੁਹਾਡੇ ਕੋਲ ਕੀ ਨਹੀਂ? ਸ਼ਕਤੀ, ਬੁੱਧੀ, ਗਿਆਨ ਅਤੇ ਮਜ਼ਬੂਤ ਇਰਾਦੇ ਨਾਲ ਤੁਸੀਂ ਸੰਸਾਰ ਦੇ ਸਾਰੇ ਕੰਮ ਕਰ ਸਕਦੇ ਹੋ

ਹਮੇਸ਼ਾ ਆਪਣੇ ਨਿਸ਼ਚੇ ’ਤੇ ਦ੍ਰਿੜ੍ਹ ਰਹੋਤੁਹਾਡੀ ਹਰ ਗੱਲ ਪੱਥਰ ਉੱਤੇ ਲਕੀਰ ਹੋਣੀ ਚਾਹੀਦੀ ਹੈਜੋ ਤੁਸੀਂ ਕਹਿ ਦਿਓ, ਉਹ ਕਰਕੇ ਰਹੋਤੁਹਾਡੀ ਕਥਨੀ ਅਤੇ ਕਰਨੀ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾਆਪਣੀ ਸਫ਼ਲਤਾ ਉੱਤੇ ਸੰਦੇਹ ਕਰਕੇ ਇਹ ਨਾ ਕਹੋ ਕਿ ਕਦੇ ਨਾ ਕਦੇ ਸਫ਼ਲਤਾ ਮਿਲ ਜਾਵੇਗੀ, ਬਲਕਿ ਇਹ ਕਹੋ ਕਿ ਸਫ਼ਲਤਾ ਤਾਂ ਨਿਸ਼ਚਿਤ ਹੈਤੁਸੀਂ ਸਫਲ ਵਿਅਕਤੀ ਹੋ, ਸਫ਼ਲਤਾ ਉੱਤੇ ਤੁਹਾਡਾ ਪੂਰਾ ਅਧਿਕਾਰ ਹੈਸਫ਼ਲਤਾ ਦੀਆਂ ਗੱਲਾਂ ਕਰਨਾ ਤੁਹਾਡੀ ਆਦਤ ਹੋਣੀ ਚਾਹੀਦੀ ਹੈ ਬੱਸ ਤੁਹਾਡਾ ਇਹ ਦਾਅਵਾ ਅਤੇ ਗਾਰੰਟੀ ਹੋਣੀ ਚਾਹੀਦੀ ਹੈ ਕਿ ਤੁਸੀਂ ਇੱਕ ਵਾਰ ਜੋ ਫੈਸਲਾ ਲੈਂਦੇ ਹੋ, ਉਸ ਨੂੰ ਨਿਸ਼ਚੇ ਹੀ ਪੂਰਾ ਕਰਦੇ ਹੋਤੁਸੀਂ ਇੱਛਾ ਅਤੇ ਕਲਪਨਾ ਨੂੰ ਕਾਰਜ ਰੂਪ ਵਿੱਚ ਤਬਦੀਲ ਕਰਕੇ ਹੀ ਸਾਹ ਲੈਂਦੇ ਹੋ

ਮਨ ਦੀਆਂ ਭਾਵਨਾਵਾਂ ਵਿੱਚ ਵਿਰਾਟ ਸ਼ਕਤੀ ਹੁੰਦੀ ਹੈਤੁਸੀਂ ਜਿਹੋ ਜਿਹਾ ਸੋਚੋਗੇ, ਉਹੋ ਜਿਹੀ ਪ੍ਰਾਪਤੀ ਹੀ ਹੋਵੇਗੀਜਦੋਂ ਤੁਹਾਡੇ ਮਨ ਵਿੱਚ ਇਹ ਭਾਵਨਾਵਾਂ ਆਉਂਦੀਆਂ ਹਨ ਕਿ ਤੁਹਾਨੂੰ ਖੁਦ ਉੱਤੇ ਪੂਰਨ ਵਿਸ਼ਵਾਸ ਹੈ, ਤੁਸੀਂ ਜੋ ਚਾਹੋਗੇ ਕਰ ਦੇਵੋਗੇ, ਇਸ ਨਾਲ ਤੁਹਾਡੀ ਕਾਰਜ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਅਤੇ ਉਤਸ਼ਾਹ ਵਧਦਾ ਹੈ ਜਦੋਂ ਕਿ ਅਨਿਸ਼ਚਿਤਤਾ ਨਿਰਾਸ਼ਾ ਨੂੰ ਜਨਮ ਦਿੰਦੀ ਹੈਸੰਕਲਪ ਵਿੱਚ ਬੜੀ ਸ਼ਕਤੀ ਹੁੰਦੀ ਹੈਆਤਮ ਵਿਸ਼ਵਾਸ ਨੂੰ ਸੰਸਾਰ ਵਿੱਚ ਅਦਭੁੱਤ ਸ਼ਕਤੀ ਕਿਹਾ ਗਿਆ ਹੈਤੁਸੀਂ ਸਵੇਰੇ ਜਲਦੀ ਉੱਠਣਾ ਚਾਹੁੰਦੇ ਹੋ ਤਾਂ ਸੌਣ ਤੋਂ ਪਹਿਲਾਂ ਪ੍ਰਤਿਗਿਆ ਕਰੋ, ‘ਮੈਂ ਸਵੇਰੇ ਚਾਰ ਵਜੇ ਉੱਠ ਜਾਵਾਗਾਂ।’ ਜੇ ਤੁਹਾਡੇ ਸ਼ਬਦਾਂ ਵਿੱਚ ਵਿਸ਼ਵਾਸ ਹੈ ਤਾਂ ਤੁਸੀਂ ਅਵੱਸ਼ ਚਾਰ ਵਜੇ ਉੱਠ ਜਾਵੋਗੇਤੁਸੀਂ ਪ੍ਰਤਿਗਿਆ ਕਰੋ ਕਿ ਬਿਮਾਰ ਨਹੀਂ ਹੋਵੋਗੇ ਤੇ ਜੇਕਰ ਤੁਹਾਡੀ ਦ੍ਰਿੜ੍ਹ ਇੱਛਾ ਹੈ ਤਾਂ ਤੁਸੀਂ ਬਿਮਾਰ ਨਹੀਂ ਹੋ ਸਕਦੇ

ਜੇਕਰ ਤੁਹਾਡਾ ਵਿਸ਼ਵਾਸ ਉਦੇਸ਼ ਉੱਤੇ ਦ੍ਰਿੜ੍ਹ ਨਹੀਂ ਤਾਂ ਖੁਦ ਨਾਲ ਗੱਲ ਕਰਕੇ ਵਿਸ਼ਵਾਸ ਨੂੰ ਦ੍ਰਿੜ੍ਹ ਬਣਾਓ ਦ੍ਰਿੜ੍ਹ ਸ਼ਬਦਾਂ ਵਿੱਚ ਕਹੋ – ਮੈਂ ਮਹਾਨ ਇਨਸਾਨ ਬਣਨਾ ਚਾਹੁੰਦਾ ਹਾਂ - ਬਣਦਾ ਜਾ ਰਿਹਾ ਹਾਂ ਤੇ ਬਣਨ ਲਈ ਪੈਦਾ ਹੋਇਆ ਹਾਂਸ਼ਾਮ ਨੂੰ ਵੀ ਦੁਬਾਰਾ ਦੁਹਰਾਓ - ਮੈਂ ਮਹਾਨ ਆਦਮੀ ਹਾਂ - ਅੱਜ ਮੈਂ ਜੋ ਭੁੱਲਾਂ ਕੀਤੀਆਂ ਹਨ, ਉਹ ਮੇਰੇ ਲਈ ਠੀਕ ਨਹੀਂਹੁਣ ਮੈਂ ਸਧਾਰਣ ਵਿਅਕਤੀ ਨਹੀਂ ਹਾਂਮਹਾਨ ਲੋਕ ਅਜਿਹੀਆਂ ਗਲਤੀਆਂ ਨਹੀਂ ਕਰਦੇਜੇਕਰ ਤੁਹਾਡੇ ਵਿੱਚ ਇਹ ਕਮੀ ਹੈ ਕਿ ਤੁਸੀਂ ਦੇਰ ਨਾਲ ਨਿਰਣਾ ਲੈਂਦੇ ਹੋ ਅਤੇ ਤੁਸੀਂ ਆਲਸ ਕਾਰਨ ਕੰਮ ਨੂੰ ਟਾਲਦੇ ਹੋ, ਇਹ ਦੋਵੇਂ ਆਦਤਾਂ ਬੁਰੀਆਂ ਹਨ, ਤੁਹਾਡੀ ਸਫ਼ਲਤਾ ਦੇ ਰਾਹ ਵਿੱਚ ਰੋੜਾ ਹਨਬਿਨਾਂ ਦੇਰ ਕੀਤੇ ਇਹ ਆਦਤ ਛੱਡ ਦਿਓ

ਉਦੇਸ਼ ਦੀ ਪ੍ਰਾਪਤੀ ਲਈ ਸਮੇਂ ਦੀ ਅਹਿਮ ਭੂਮਿਕਾ ਹੁੰਦੀ ਹੈ ਦ੍ਰਿੜ੍ਹ ਵਿਸ਼ਵਾਸੀ ਹਮੇਸ਼ਾ ਹੀ ਸਮੇਂ ਦਾ ਸਦਉਪਯੋਗ ਕਰਦਾ ਹੈਉਹ ਸਮੇਂ ਨੂੰ ਵਿਅਰਥ ਨਹੀਂ ਜਾਣ ਦਿੰਦਾਉਹ ਹਰ ਨਿਰਣਾ ਸਮੇਂ ’ਤੇ ਲੈਂਦਾ ਹੈਸਮਾਂ ਬੜਾ ਬਲਵਾਨ ਹੁੰਦਾ ਹੈਅਗਰ ਤੁਸੀਂ ਸਮੇਂ ਦਾ ਪਾਲਣ ਨਹੀਂ ਕਰਦੇ, ਕ੍ਰੋਧ ਆਉਂਦਾ ਹੈ, ਜਲਦੀ ਭੜਕ ਜਾਂਦੇ ਹੋ, ਦੂਸਰਿਆਂ ਨਾਲ ਗਲਤ ਵਿਵਹਾਰ ਕਰਦੇ ਹੋ, ਉਦੋਂ ਤੁਹਾਡਾ ਮਨ ਕਮਜ਼ੋਰ ਹੋ ਜਾਂਦਾ ਹੈਮਨ ਦੀ ਇਸ ਦੁਰਬਲਤਾ ਨੂੰ ਦੂਰ ਕਰੋ ਇਸਦੇ ਲਈ ਦਿਨ ਭਰ ਵਿੱਚ ਕੀਤੀਆਂ ਭੁੱਲਾਂ ਨੂੰ ਰਾਤ ਨੂੰ ਵਿਚਾਰ ਕਰਕੇ ਭਵਿੱਖ ਵਿੱਚ ਨਾ ਕਰਨ ਦਾ ਦ੍ਰਿੜ੍ਹ ਸੰਕਲਪ ਕਰੋਆਤਮ ਪੜਚੋਲ ਕਰੋਸਫਲਤਾ ਦੇ ਲਈ ਆਤਮ-ਚਿੰਤਨ ਸਭ ਤੋਂ ਸਰਲ ਅਤੇ ਉੱਤਮ ਉਪਾਅ ਹੈਤੁਸੀਂ ਸਵੇਰੇ ਜਲਦੀ ਉੱਠਦੇ ਹੋ, ਜੇ ਨਹੀਂ ਉੱਠਦੇ ਤਾਂ ਉੱਠੋਸਵੇਰੇ ਉੱਠ ਕੇ ਸ਼ੁੱਧ ਹਵਾ ਵਿੱਚ ਟਹਿਲਣ ਜਾਓਸ਼ਾਂਤ ਸਥਾਨ ’ਤੇ ਬੈਠ ਕੇ ਆਪਣੇ-ਆਪ ਨੂੰ ਕਹੋ – “ਮੈਂ ਹਰੇਕ ਹਾਲਾਤ ਦਾ ਮੁਕਾਬਲਾ ਸ਼ਾਂਤ ਮਨ, ਵਿਵੇਕ ਅਤੇ ਬੁੱਧੀ ਨਾਲ ਕਰਾਂਗਾਮੈਂ ਅੱਗੇ ਵਧ ਰਿਹਾ ਹਾਂ ਅਤੇ ਲਗਾਤਾਰ ਵਧਦਾ ਜਾਵਾਂਗਾ ਇਸ ਪ੍ਰਤਿਗਿਆ ਨਾਲ ਤੁਹਾਡੀ ਆਤਮ ਸ਼ਕਤੀ ਵਧਦੀ ਹੈਆਤਮ ਸੁਧਾਰ ਹੋਵੇਗਾਤੁਹਾਡੀ ਤਰੱਕੀ ਹੁੰਦੀ ਚਲੀ ਜਾਵੇਗੀ

ਤੁਸੀਂ ਵੱਡੇ ਕੰਮ ਕਰਨ ਲਈ ਪੈਦਾ ਹੋਏ ਹੋ,ਤੁਸੀਂ ਬੁਰੇ ਕੰਮ ਕਰਕੇ ਬਦਨਾਮ ਹੋ ਕੇ ਜਿਊਣ, ਅਪਰਾਧ ਕਰਕੇ ਖੁਦ ਨੂੰ ਛੋਟਾ ਬਣਾਉਣ ਜਾਂ ਗਰੀਬ ਬਣ ਕੇ ਤਰਸਯੋਗ ਸਥਿਤੀ ਵਿੱਚ ਜੀਣ ਲਈ ਦੁਨੀਆਂ ਵਿੱਚ ਨਹੀਂ ਆਏ ਹੋਤੁਸੀਂ ਮਨੁੱਖ ਹੋਮਨੁੱਖ ਹੀ ਈਸ਼ਵਰ ਦੀ ਸਰਵ ਸ੍ਰੇਸ਼ਠ ਰਚਨਾ ਹੈਉਹ ਈਸ਼ਵਰ ਦੇ ਸਭ ਤੋਂ ਨੇੜੇ ਹੈ ਉਸ ਨੂੰ ਦੀਨ-ਹੀਣ ਜਾਂ ਗਿਰਿਆ ਹੋਇਆ ਨਹੀਂ ਹੋਣਾ ਚਾਹੀਦਾਜੋ ਮਨੁੱਖ ਹੱਸਦੇ ਹੱਸਦੇ ਕੰਮ ਕਰਦੇ ਹਨ ਅਤੇ ਕੰਮ ਨੂੰ ਆਪਣੇ ਜੀਵਨ ਦਾ ਅੰਗ ਸਮਝ ਕੇ ਕਰਦੇ ਹਨ, ਉਹ ਹੀ ਮਹਾਨ ਬਣਦੇ ਹਨਵਾਸਤਵਿਕ ਵਿੱਚ ਸਫ਼ਲਤਾ ਦਾ ਮਾਰਗ ਪ੍ਰਸੰਨਤਾ ਪੂਰਵਕ ਕੀਤੀ ਗਈ ਮਿਹਨਤ ਹੈਜੇਕਰ ਤੁਸੀਂ ਕੋਈ ਵੀ ਕੰਮ ਰੁਚੀ ਨਾਲ ਨਹੀਂ ਕਰਦੇ, ਤੁਸੀਂ ਸਫਲ ਨਹੀਂ ਹੋ ਸਕਦੇਇੱਛਾ ਸ਼ਕਤੀ, ਮਾਨਸਿਕ ਸ਼ਕਤੀ ਅਤੇ ਸਾਰੀਆਂ ਸਰੀਰਕ ਸ਼ਕਤੀਆਂ ਮਿਲ ਕੇ ਹੀ ਮਜ਼ਬੂਤ ਇਰਾਦੇ ਦੀ ਨੀਂਹ ਰੱਖਦੀਆਂ ਹਨ ਅਤੇ ਸੰਕਲਪ ਦੀ ਪ੍ਰਾਪਤੀ ਦੀ ਕੁੰਜੀ ਹਨ

ਲੋਕ ਦੂਸਰਿਆਂ ਦੀ ਤਰੱਕੀ ਦੇਖ ਕੇ ਅਕਸਰ ਸੋਚਦੇ ਹਨ ਕਿ ਉਹ ਇੰਨੀ ਜਲਦੀ ਉਚਾਈ ’ਤੇ ਕਿਵੇਂ ਪਹੁੰਚ ਗਏਉਹ ਲੋਕ ਇਹ ਨਹੀਂ ਸੋਚਦੇ, ਜੋ ਸਥਾਨ ਉਨ੍ਹਾਂ ਨੇ ਪਾਇਆ ਹੈ, ਉਹ ਉਨ੍ਹਾਂ ਨੇ ਵਰ੍ਹਿਆਂ ਦੀ ਕਠੋਰ ਤਪੱਸਿਆ ਨਾਲ ਪ੍ਰਾਪਤ ਕੀਤਾ ਹੈਉਨ੍ਹਾਂ ਨੇ ਰਾਤਾਂ ਨੂੰ ਜਗਰਾਤਾ ਕੱਟਿਆ ਹੈਸਾਰਾ ਸਾਰਾ ਦਿਨ ਮਨ ਲਗਾ ਕੇ ਕੰਮ ਕੀਤਾ ਹੈਇਹ ਮੰਨਿਆ ਗਿਆ ਸਿਧਾਂਤ ਹੈ, ਜਿਸਦਾ ਧਿਆਨ ਤੁਸੀਂ ਰੱਖੋਗੇ, ਉਹ ਤੁਹਾਡਾ ਧਿਆਨ ਰੱਖੇਗਾਜੇ ਤੁਸੀਂ ਕੰਮ ਦਾ ਧਿਆਨ ਰੱਖੋਗੇ ਤਾਂ ਕੰਮ ਤੁਹਾਡਾ ਧਿਆਨ ਰੱਖੇਗਾਕਿਉਂਕਿ ਕੰਮ ਹੀ ਪੂਜਾ ਹੈਧਰਮ ਸਮਝ ਕੇ ਕੀਤਾ ਗਿਆ ਕੰਮ ਪ੍ਰਸੰਨਤਾ ਦਿੰਦਾ ਹੈ ਅਤੇ ਫਲ ਵੀਸੋ ਅਗਰ ਤੁਸੀਂ ਕੁਝ ਬਣਨਾ ਚਾਹੁੰਦੇ ਹੋ ਤਾਂ ਦ੍ਰਿੜ੍ਹ ਇਰਾਦੇ ਅਤੇ ਪ੍ਰਸੰਨਤਾ ਪੂਰਵਕ ਕੰਮ ਕਰੋਮਜ਼ਬੂਤ ਇਰਾਦੇ ਵਾਲੇ ਲੋਕਾਂ ਨੂੰ ਮੰਜ਼ਿਲ ’ਤੇ ਪਹੁੰਚਣ ਤੋਂ ਕੋਈ ਰੋਕ ਨਹੀਂ ਸਕਦਾਆਓ ਮਜ਼ਬੂਤ ਇਰਾਦੇ ਲੈ ਕੇ ਚੱਲੀਏ ਅਤੇ ਮਹਾਨ ਇਨਸਾਨ ਬਣੀਏ

* * * * *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4772)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕੇਵਲ ਸਿੰਘ ਮਾਨਸਾ

ਕੇਵਲ ਸਿੰਘ ਮਾਨਸਾ

(Retired Health Supervisor)
Phone: (91 - 98725 - 15652)
Email: (upsmansa@gmail.com)