KewalSMansa8ਇੱਕ ਵੀ ਅਜਿਹਾ ਇਨਸਾਨ ਨਹੀਂ ਜੋ ਆਲਸੀ ਜਾਂ ਨਿਕੰਮਾ ਹੁੰਦੇ ਹੋਏ ਸਫਲ ਆਦਮੀ ਬਣਿਆ ...
(16 ਸਤੰਬਰ 2023)
ਇਸ ਸਮੇਂ ਪਾਠਕ: 325.


ਸਫਲਤਾ ਇੱਕ ਵਿਸ਼ਵਾਸ ਹੈ ਅਤੇ ਅਜਿਹਾ ਵਿਸ਼ਵਾਸ ਪੈਦਾ ਕਰਨ ਲਈ ਸਭ ਤੋਂ ਅਹਿਮ ਰੋਲ ਅਦਾ ਕਰਦਾ ਹੈ
- ਅੰਮ੍ਰਿਤ ਵੇਲਾ। ਇਸ ਕਰਕੇ ਹਰ ਇਨਸਾਨ ਨੂੰ ਅੰਮ੍ਰਿਤ ਵੇਲੇ ਦੀ ਅਹਿਮੀਅਤ ਸਮਝਣ ਦੀ ਲੋੜ ਹੈਅੰਮ੍ਰਿਤ ਵੇਲੇ ਤੋਂ ਭਾਵ ਹੈ ਰਾਤ ਦਾ ਚੌਥਾ ਪਹਿਰ, ਭਾਵ ਰਾਤ ਦੇ ਤਿੰਨ ਜਾਂ 4 ਵਜੇ ਤੋਂ ਸੂਰਜ ਚੜ੍ਹਨ ਤਕ। ਇਸ ਸਮੇਂ ਉੱਠ ਕੇ ਨਾਮ ਬਾਣੀ ਦਾ ਸਿਮਰਨ ਵੀ ਕੀਤਾ ਜਾਂਦਾ ਹੈਇਹ ਸਮਾਂ ਮੰਦਭਾਵਨਾ ਤੋਂ ਰਹਿਤ ਹੁੰਦਾ ਹੈ। ਕੋਈ ਸ਼ੋਰ-ਸ਼ਰਾਬਾ ਨਹੀਂ ਹੁੰਦਾਕੁਦਰਤ ਸਹਿਜ ਸੁਭਾਅ ਵਿੱਚ ਰੰਗੀ ਹੁੰਦੀ ਹੈਜੋ ਲੋਕ ਸਵਖਤੇ ਉੱਠਦੇ ਹਨ ਅੰਮ੍ਰਿਤ ਵੇਲੇ ਦਾ ਸਹੀ ਉਪਯੋਗ ਕਰਦੇ ਹਨ, ਖੁੱਲ੍ਹੇ ਮੈਦਾਨਾਂ ਵਿੱਚ ਜਾ ਕੁਦਰਤ ਨਾਲ ਜੁੜਦੇ ਹਨ, ਖੁੱਲ੍ਹੀ ਹਵਾ ਵਿੱਚ ਸਾਹ ਲੈਂਦੇ ਹਨ, ਕਸਰਤ ਕਰਦੇ ਹਨ, ਖੇਡਦੇ ਹਨ, ਯੋਗ ਕਰਦੇ ਹਨਉਨ੍ਹਾਂ ਦੀ ਸਫ਼ਲਤਾ ਨੂੰ ਕੋਈ ਰੋਕ ਨਹੀਂ ਸਕਦਾਉਹ ਲੋਕ ਹਮੇਸ਼ਾ ਮਹਾਨ ਇਨਸਾਨ ਬਣਦੇ ਹਨ

ਇਹ ਗੱਲ ਪੱਕੀ ਹੈ ਕਿ ਜਲਦੀ ਉੱਠਣ ਵਾਲਿਆਂ ਵਿੱਚੋਂ ਹੀ ਜ਼ਿਆਦਾਤਰ ਲੋਕ ਮਹਾਨ ਬਣਦੇ ਹਨਦੁਨੀਆਂ ਵਿੱਚ ਜਿੰਨੇ ਵੀ ਮਹਾਂਪੁਰਸ਼ ਹੋਏ ਹਨ ਸਭ ਸਵੇਰੇ ਜਲਦੀ ਉੱਠਦੇ ਸਨਇੱਕ ਵੀ ਅਜਿਹਾ ਇਨਸਾਨ ਨਹੀਂ ਜੋ ਆਲਸੀ ਜਾਂ ਨਿਕੰਮਾ ਹੁੰਦੇ ਹੋਏ ਸਫਲ ਆਦਮੀ ਬਣਿਆ ਹੋਵੇਹਰ ਵੱਡੇ ਤੋਂ ਵੱਡੇ ਆਦਮੀ ਦੀ ਜੀਵਨੀ ਅਤੇ ਨਿੱਤਨੇਮ (ਰੋਜ਼ਾਨਾ ਦੇ ਕੰਮ) ਬਾਰੇ ਜਾਨਣ ਤੇ ਤੁਸੀਂ ਦੇਖੋਗੇ ਕਿ ਸਭ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਸੀਜਲਦੀ ਉੱਠਣ ਤੋਂ ਭਾਵ ਹਰ ਕੰਮ ਦੂਸਰਿਆਂ ਤੋਂ ਪਹਿਲਾਂ ਕਰਨਾ ਅਤੇ ਦੂਸਰਿਆਂ ਤੋਂ ਹਮੇਸ਼ਾ ਅੱਗੇ ਰਹਿਣਾਬਹੁਤ ਸਾਰੇ ਲੋਕ ਐਨੇ ਹਿੰਮਤੀ ਹੁੰਦੇ ਹਨ ਜੋ ਆਲਸੀ ਲੋਕਾਂ ਦੇ ਉੱਠਣ ਤੋਂ ਪਹਿਲਾਂ ਹੀ ਸਾਰਾ ਕੰਮ ਨਿਬੇੜ ਲੈਂਦੇ ਹਨਸਫ਼ਲਤਾ ਅਜਿਹੇ ਲੋਕਾਂ ਦੇ ਪੈਰ ਚੁੰਮਦੀ ਹੈ

ਅੰਮ੍ਰਿਤ ਵੇਲਾ ਮਨੁੱਖੀ ਸਫ਼ਲਤਾ ਲਈ ਸਭ ਤੋਂ ਅਹਿਮ ਹੁੰਦਾ ਹੈਅੰਮ੍ਰਿਤ ਵੇਲਾ ਸੱਚਮੁੱਚ ਹੀ ਅੰਮ੍ਰਿਤ ਦਾ ਕੰਮ ਕਰਦਾ ਹੈਅੰਮ੍ਰਿਤ ਵੇਲਾ ਨਵੀਂ ਊਰਜਾ ਅਤੇ ਸ਼ਕਤੀ ਦਾ ਅਜਿਹਾ ਸੋਮਾ ਹੈ ਜੋ ਆਮ ਮਨੁੱਖ ਨੂੰ ਵੀ ਮਹਾਨ ਬਣਾ ਦਿੰਦਾ ਹੈਅੰਮ੍ਰਿਤ ਵੇਲੇ ਵਿੱਚ ਐਨਾ ਆਨੰਦ ਹੁੰਦਾ ਹੈ ਕਿ ਮਨੁੱਖ ਦੇ ਮਨ ਵਿੱਚ ਨਿਰਾਸ਼ਾ ਦਾ ਵਿਚਾਰ ਆਉਂਦਾ ਹੀ ਨਹੀਂਅੰਮ੍ਰਿਤ ਵੇਲਾ ਮਨੁੱਖੀ ਸੋਚ ਨੂੰ ਬਦਲ ਕੇ ਰੱਖ ਦਿੰਦਾ ਹੈਮਨੁੱਖ ਦੇ ਦਿਮਾਗ ਵਿੱਚ ਕਦੇ ਨਾਂਹ-ਪੱਖੀ ਵਿਚਾਰ ਆਉਂਦੇ ਹੀ ਨਹੀਂਮਨੁੱਖ ਜੇਕਰ ਇਸ ਸਮੇਂ ਦਾ ਸਹੀ ਉਪਯੋਗ (ਵਰਤੋਂ) ਕਰ ਲਵੇ ਤਾਂ ਉਹ ਕਦੇ ਬਿਮਾਰ ਨਹੀਂ ਹੁੰਦਾਅੰਮ੍ਰਿਤ ਵੇਲਾ ਸਾਰੇ ਰੋਗਾਂ ਦੀ ਸਫਲ ਦਵਾਈ ਹੈਅੰਮ੍ਰਿਤ ਵੇਲੇ ਦਾ ਸਹੀ ਉਪਯੋਗ ਕਰਨ ਵਾਲਿਆਂ ਦੇ ਚਿਹਰੇ ਤੋਂ ਨਿਰਾਸ਼ਾ ਗਾਇਬ ਹੋ ਜਾਂਦੀ ਅਤੇ ਨਵੀਂ ਚਮਕ ਅਤੇ ਸਫਲਤਾ ਦਾ ਨੂਰ ਦਿਖਾਈ ਦੇਣ ਲੱਗ ਪੈਂਦਾ ਹੈ

ਸਵੇਰੇ ਜਲਦੀ ਉੱਠ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਬੜੀ ਵੱਡੀ ਸਫ਼ਲਤਾ ਮਿਲਦੀ ਹੈਅਜਿਹੇ ਵਿਦਿਆਰਥੀ ਹਮੇਸ਼ਾ ਹੀ ਪਹਿਲੇ ਨੰਬਰ ’ਤੇ ਆਉਂਦੇ ਹਨਅਸਫ਼ਲਤਾ ਉਨ੍ਹਾਂ ਦੀ ਜ਼ਿੰਦਗੀ ਵਾਲੇ ਵਰਕੇ ਤੋਂ ਗਾਇਬ ਹੋ ਜਾਂਦੀ ਹੈਅੰਮ੍ਰਿਤ ਵੇਲੇ ਗਿਆਨ ਇੰਦਰੀਆਂ ਦੀ ਪਕੜ ਬਹੁਤ ਮਜ਼ਬੂਤ ਹੁੰਦੀ ਹੈਇਕਾਗਰਤਾ ਪੂਰੇ ਜੋਬਨ ’ਤੇ ਹੁੰਦੀ ਹੈ ਅਤੇ ਗਿਆਨ ਦਾ ਸਾਗਰ ਵਿਦਿਆਰਥੀ ਨੂੰ ਆਪਣੇ ਆਪ ਵਿੱਚ ਡੁਬੋ ਲੈਂਦਾ ਹੈ ਅਤੇ ਉਸ ਨੂੰ ਉਸਦੇ ਮੁਕਾਮ ’ਤੇ ਪਹੁੰਚਾ ਦਿੰਦਾ ਹੈਸਵੇਰੇ ਜਲਦੀ ਉੱਠਣ ਵਾਲਾ ਦੁਕਾਨਦਾਰ ਹਮੇਸ਼ਾ ਹੀ ਆਪਣੇ ਵਿਉਪਾਰ ਵਿੱਚ ਦੂਸਰਿਆਂ ਤੋਂ ਅੱਗੇ ਨਿਕਲ ਜਾਂਦਾ ਹੈ ਅਤੇ ਸਫ਼ਲ ਵਿਉਪਾਰੀ ਬਣ ਜਾਂਦਾ ਹੈਜੋ ਕਿਸਾਨ ਸਾਝਰੇ ਉੱਠ ਕੇ ਖੇਤਾਂ ਵਿੱਚ ਕੰਮ ਕਰਦਾ ਹੈ, ਉਸਦੀ ਜ਼ਮੀਨ ਦੀ ਉਪਜਾਊ ਸ਼ਕਤੀ ਦੁੱਗਣੀ ਹੋ ਜਾਂਦੀ ਹੈ ਅਤੇ ਉਹ ਸਫਲ ਕਿਸਾਨ ਬਣ ਜਾਂਦਾ ਹੈ

ਸਫ਼ਲਤਾ ਬਣਾਉਟੀ ਚੀਜ਼ਾਂ ਵਿੱਚੋਂ ਨਹੀਂ ਮਿਲਦੀਅੱਜਕਲ੍ਹ ਬਜਾਰਾਂ ਵਿੱਚ ਬਨਾਵਟੀ ਚੀਜ਼ਾਂ ਖਰੀਦਣ ਦੀ ਬੜੀ ਵੱਡੀ ਹੋੜ ਲੱਗੀ ਹੋਈ ਹੈਲੋਕ ਮਹਿੰਗੀਆਂ ਕਾਰਾਂ, ਮੋਬਾਇਲ, ਸਲੀਪਵੈੱਲ ਦੇ ਗੱਦੇ, ਮਹਿੰਗੇ ਕੱਪੜੇ ਖਰੀਦ ਕੇ ਸਫ਼ਲਤਾ ਦੇ ਸੁਪਨੇ ਦੇਖਦੇ ਹਨ ਪਰ ਕੁਦਰਤ ਵੱਲੋਂ ਮਨੁੱਖੀ ਜੀਵਨ ਨੂੰ ਸਫਲ ਬਣਾਉਣ ਲਈ ਲੱਗੀਆਂ ਸੇਲਾਂ ਜਿੱਥੋਂ ਸ਼ੁੱਧ ਆਕਸੀਜਨ, ਪੰਛੀਆਂ ਦਾ ਗੀਤ ਸੰਗੀਤ, ਫੁੱਲਾਂ ਦੀ ਖੁਸ਼ਬੋ, ਜਿਉਂਦੀਆਂ ਰੂਹਾਂ ਦੇ ਦਰਸ਼ਨ, ਕੁਦਰਤੀ ਦ੍ਰਿਸ਼ਾਂ ਦੇ ਨਜ਼ਾਰੇ, ਸਭ ਕੁਝ ਮੁਫ਼ਤ ਵਿੱਚ ਮਿਲਦਾ ਹੈ, ਤੋਂ ਅਕਸਰ ਹੀ ਵਾਂਝਾ ਰਹਿ ਜਾਂਦੇ ਹਨਜੋ ਇਨਸਾਨ ਮੁਫ਼ਤ ਵਿੱਚ ਐਨਾ ਕੀਮਤੀ ਸਮਾਨ ਨਹੀਂ ਲੈ ਸਕਦਾ, ਉਹ ਅਸਫ਼ਲ ਇਨਸਾਨ ਹੀ ਹੋ ਸਕਦਾ ਇਸ ਲਈ ਉਸ ਇਨਸਾਨ ਨੂੰ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਜ਼ਰੂਰ ਪਾ ਲੈਣੀ ਚਾਹੀਦੀ ਹੈ ਜਿਸਨੇ ਜੀਵਨ ਵਿੱਚ ਕੁਝ ਬਣਨਾ ਹੈ, ਸਫ਼ਲਤਾ ਪ੍ਰਾਪਤ ਕਰਨੀ ਹੈ, ਅੱਗੇ ਵਧਣਾ ਹੈ, ਉਚਾਈਆਂ ’ਤੇ ਪਹੁੰਚਣਾ ਹੈ

ਸਵੇਰੇ ਜਲਦੀ ਉੱਠਣਾ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈਕੁਦਰਤੀ ਸ਼ੁੱਧ ਹਵਾ ਜਦੋਂ ਫੇਫੜਿਆਂ ਨੂੰ ਜਾਂਦੀ ਹੈ ਤਾਂ ਦਿਮਾਗ ਨੂੰ ਤਰੋਤਾਜ਼ਾ ਕਰ ਦਿੰਦੀ ਹੈਅੰਮ੍ਰਿਤ ਵੇਲੇ ਤਾਜ਼ੀ ਹਵਾ ਵਿੱਚ ਖੇਡਣ, ਕਸਰਤ, ਯੋਗ ਜਾਂ ਪ੍ਰਭੂ ਦਾ ਸਿਮਰਨ ਕਰਨ ਨਾਲ ਤੁਹਾਡੇ ਸਰੀਰ ਵਿੱਚ ਅਜੀਬ ਪਰਿਵਤਨ ਹੋਵੇਗਾਇੰਝ ਮਹਿਸੂਸ ਹੋਵੇਗਾ ਜਿਵੇਂ ਤੁਸੀਂ ਸਫ਼ਲਤਾ ਵਲ ਵਧ ਰਹੇ ਹੋਇਸ ਲਈ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਪਾਓ ਅਤੇ ਸਫਲਤਾ ਦੇ ਝੰਡੇ ਬੁਲੰਦ ਕਰੋ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4225)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕੇਵਲ ਸਿੰਘ ਮਾਨਸਾ

ਕੇਵਲ ਸਿੰਘ ਮਾਨਸਾ

(Retired Health Supervisor)
Phone: (91 - 98725 - 15652)
Email: (upsmansa@gmail.com)