NishanSRathaur7ਜੇਕਰ ਸਾਡੇ ਸਮਾਜ ਵਿੱਚ ਇੰਝ ਹੀ ਗਿਰਾਵਟ ਵਧਦੀ ਗਈ ਤਾਂ ਅਸੀਂ ‘ਅਮੀਰ’ ਤਾਂ ਜ਼ਰੂਰ ਹੋ ਜਾਵਾਂਗੇ ਪਰ ਸਾਡੀ ...
(24 ਜਨਵਰੀ 2024)
ਇਸ ਸਮੇਂ ਪਾਠਕ: 410.


ਅੱਜ ਦਾ ਦੌਰ ਭੱਜਦੌੜ ਦਾ ਦੌਰ ਹੈ
ਹਰ ਪਾਸੇ ਪੈਸੇ, ਸ਼ੋਹਰਤ ਅਤੇ ਤਰੱਕੀ ਦਾ ਰੌਲ਼ਾ ਸੁਣਨ ਨੂੰ ਮਿਲ ਰਿਹਾ ਹੈਹਰ ਮਨੁੱਖ ਆਪਣੇ ਜੀਵਨ ਵਿੱਚ ਕਾਮਯਾਬੀ ਪ੍ਰਾਪਤ ਕਰਨਾ ਚਾਹੁੰਦਾ ਹੈਵਧੀਆ ਰੁਜ਼ਗਾਰ, ਵੱਡਾ ਘਰ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਹਰ ਮਨੁੱਖ ਦਾਸੁਪਨਾ’ ਬਣ ਗਿਆ ਹੈ ਇਹਨਾਂ ਸੁਪਨਿਆਂ ਦੀ ਪੂਰਤੀ ਲਈ ਮਨੁੱਖ ਦਿਨ-ਰਾਤ ਤਰਲੋਮੱਛੀ ਹੋਇਆ ਫਿਰਦਾ ਹੈ, ਭੱਜਦੌੜ ਦੀ ਜ਼ਿੰਦਗੀ ਜੀਅ ਰਿਹਾ ਹੈਖ਼ਬਰੇ ਇਸੇ ਕਰਕੇ ਹੀ ਮਨੁੱਖ ਮਾਨਸਿਕ ਸਕੂਨ ਤੋਂ ਸੱਖਣਾ, ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਰਿਹਾ ਹੈ

ਸਾਡੇ ਸਮਾਜ ਦਾ ਅਮੁੱਲ ਹਿੱਸਾ ਰਹੇ ‘ਸਾਂਝੇ ਪਰਿਵਾਰ’ ਹੁਣ ਖਤਮ ਹੋਣ ਕਿਨਾਰੇ ਹਨਅੱਜ ਜਿੱਥੇ ‘ਪਰਵਾਸ’ ਨੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ, ਉੱਥੇ ਹੀ ਵੱਡੇ ਸ਼ਹਿਰਾਂ ਨੇ ਛੋਟੇ ਸ਼ਹਿਰਾਂ ਅਤੇ ਪਿੰਡਾਂ ਨੂੰ ਆਪਣੇ ਕਲਾਵੇ ਵਿੱਚ ਸਮੇਟ ਲਿਆ ਹੈਪਿੰਡ ਅਤੇ ਛੋਟੇ ਸ਼ਹਿਰ ਸਹਿਜੇ-ਸਹਿਜੇ ਖ਼ਤਮ ਹੋ ਰਹੇ ਹਨ

ਪੈਸੇ, ਰੁਜ਼ਗਾਰ ਅਤੇ ਐਸ਼ੋ-ਆਰਾਮ ਦੀ ਚਾਹਤ ਕਰਕੇ ਬਹੁਤਾਤ ਗਿਣਤੀ ਵਿੱਚ ਬੱਚੇ ਘਰਾਂ ਤੋਂ ਦੂਰ ਹੋ ਜਾਂਦੇ ਹਨ ਅਤੇ ਘਰਾਂ ਵਿੱਚ ਰਹਿ ਰਹੇ ਬਜ਼ਰੁਗ ਮਾਂ-ਬਾਪ ਇਕਲਾਪੇ ਦਾ ਸੰਤਾਪ ਹੰਢਾਉਂਦੇ ਰਹਿੰਦੇ ਹਨਇਸ ਇਕੱਲਤਾ ਨੇ ਬਜ਼ੁਰਗਾਂ ਨੂੰ ਮਾਨਸਿਕ ਰੂਪ ਵਿੱਚ ਕਮਜ਼ੋਰ ਕਰਕੇ ਰੱਖ ਦਿੱਤਾ ਹੈ ਜਿਹਨਾਂ ਘਰਾਂ ਵਿੱਚ ਕਦੇ ਰੌਣਕਾਂ, ਹਾਸੇ-ਠੱਠੇ ਹੁੰਦੇ ਸਨ ਉਹ ਘਰ ਅੱਜ ਸੁੰਨੇ, ਵੀਰਾਨ ਪਏ ਆਮ ਹੀ ਦਿਸ ਪੈਂਦੇ ਹਨਬਜ਼ੁਰਗ ਮਾਂ-ਬਾਪ ਨੂੰ ਸੰਭਾਲਣ ਵਾਲਾ ਕੋਈ ਧੀ-ਪੁੱਤ ਨਜ਼ਰ ਨਹੀਂ ਆਉਂਦਾਨਤੀਜਨ ਸਾਡੇ ਸਮਾਜ ਵਿੱਚ ‘ਬਿਰਧ ਆਸ਼ਰਮ’ ਨਾਮ ਦੀ ਬਿਮਾਰੀ ਆ ਗਈ ਹੈਇਹ ‘ਬਿਰਧ ਆਸ਼ਰਮ’ ਸਾਡੇ ਭਾਰਤੀ ਸਮਾਜ ਦਾ ਹਿੱਸਾ ਨਹੀਂ ਸਨ ਪਰ ਸਮੇਂ ਦੇ ਗੇੜ ਨੇ ਇਹ ਸਮੱਸਿਆ ਸਾਡੇ ਸਮਾਜ ਦੇ ਸਾਹਮਣੇ ਖੜ੍ਹੀ ਕਰ ਦਿੱਤੀ ਹੈ

ਜਿਹਨਾਂ ਘਰਾਂ ਦੇ ਬੱਚੇ ਵੱਡੇ ਸ਼ਹਿਰਾਂ ਵਿੱਚ ਨੌਕਰੀ ਕਰਨ ਲਈ ਚਲੇ ਜਾਂਦੇ ਹਨ ਜਾਂ ਜਿਹਨਾਂ ਘਰਾਂ ਦੇ ਬੱਚੇ ਵਿਦੇਸ਼ਾਂ ਵਿੱਚ ‘ਪਰਵਾਸ’ ਕਰ ਜਾਂਦੇ ਹਨ ਉਹਨਾਂ ਦੇ ਮਾਂ-ਬਾਪ ਆਪਣਾ ਬੁਢਾਪਾ ਕੱਟਣ ਵਾਸਤੇ ‘ਬਿਰਧ ਆਸ਼ਰਮਾਂ’ ਦਾ ਸਹਾਰਾ ਲੈ ਰਹੇ ਹਨਇਸ ਤੋਂ ਇਲਾਵਾ ਘਰਾਂ ਦੇ ਨਿੱਕੇ-ਮੋਟੇ ਝਗੜਿਆਂ ਕਰਕੇ ਵੀ ਬੱਚੇ ਆਪਣੇ ਮਾਂ-ਬਾਪ ਨੂੰ ਆਪਣੇ ਨਾਲ ਰੱਖਣਾ ਨਹੀਂ ਚਾਹੁੰਦੇ

ਅੱਜ ‘ਪਰਿਵਾਰ’ ਦਾ ਮਤਲਬ ਸਿਰਫ਼ ਪਤਨੀ ਅਤੇ ਬੱਚੇ ਹੋ ਗਏ ਹਨ, ਜਦੋਂ ਕਿ ਪਿਛਲਿਆਂ ਵਰ੍ਹਿਆਂ ਵਿੱਚ ਪਰਿਵਾਰ ਦਾ ਮਤਲਬ ਪਤਨੀ, ਬੱਚੇ, ਮਾਂ-ਬਾਪ, ਚਾਚੇ, ਤਾਏ ਅਤੇ ਉਨ੍ਹਾਂ ਦੇ ਬੱਚੇ ਹੁੰਦੇ ਸਨਸਾਡੇ ਸਮਾਜ ਵਿੱਚ ‘ਸਾਂਝੇ ਪਰਿਵਾਰਾਂ’ ਦਾ ਪ੍ਰਚਲਨ ਹੁੰਦਾ ਸੀਪਿੰਡ ਦੀ ਨੂੰਹ-ਧੀ ਕੇਵਲ ਇੱਕ ਪਰਿਵਾਰ ਦੀ ਨੂੰਹ-ਧੀ ਹੀ ਨਹੀਂ ਸੀ ਸਮਝੀ ਜਾਂਦੀ, ਬਲਕਿ ਉਹ ਸਾਰੇ ਪਿੰਡ ਦੀ ਨੂੰਹ-ਧੀ ਸਮਝੀ ਜਾਂਦੀ ਸੀ, ਪਿੰਡ ਦੀ ਇੱਜ਼ਤ ਸਮਝੀ ਜਾਂਦੀ ਸੀ

ਅੱਜ ਬਜ਼ੁਰਗ ਮਾਂ-ਬਾਪ ਆਪਣੇ ਬੱਚਿਆਂ ਨੂੰ ਮਿਲਣ ਨੂੰ ਤਰਸ ਜਾਂਦੇ ਹਨ ਪਰ ਬੱਚਿਆਂ ਦੇ ਸਿਰ ’ਤੇ ਕਾਮਯਾਬੀ ਅਤੇ ਪੈਸੇ ਦਾ ਭੂਤ ਸਵਾਰ ਹੋ ਗਿਆ ਹੈ ਜਾਂ ਇੰਝ ਕਹਿ ਲਵੋ ਕਿ ਸਮੇਂ ਨੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਬੱਚੇ ਚਾਹ ਕੇ ਵੀ ਆਪਣੇ ਛੋਟੇ ਪਿੰਡਾਂ-ਸ਼ਹਿਰਾਂ ਵਿੱਚ ਕਾਮਯਾਬੀ ਪ੍ਰਾਪਤ ਨਹੀਂ ਕਰ ਪਾਉਂਦੇਇਸ ਲਈ ਉਹਨਾਂ ਨੂੰ ਮਜਬੂਰਨ ਘਰੋਂ ਬਾਹਰ ਨਿਕਲਣਾ ਹੀ ਪੈਂਦਾ ਹੈਇਹ ਕੇਵਲ ਸਮੇਂ ਦੇ ਬਦਲਾਅ ਕਰਕੇ ਹੋ ਰਿਹਾ ਹੈ

ਕੋਰੋਨਾ ਕਾਲ ਵੇਲੇ ਕਈ ਧੀਆਂ-ਪੁੱਤਾਂ ਨੇ ਆਪਣੇ ਮ੍ਰਿਤਕ ਮਾਂ-ਬਾਪ ਦਾ ‘ਅੰਤਿਮ ਸੰਸਕਾਰ’ ਤਕ ਕਰਨ ਤੋਂ ਇਨਕਾਰ ਕਰ ਦਿੱਤਾ ਸੀਅਜਿਹੇ ‘ਸੰਸਕਾਰ’ ਸਾਡੇ ਸਮਾਜ ਦਾ ਹਿੱਸਾ ਨਹੀਂ ਕਹੇ ਜਾ ਸਕਦੇਸਾਡੇ ਸਮਾਜ ਵਿੱਚ ਤਾਂ ‘ਸਰਵਣ ਪੁੱਤਰਾਂ’ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ

ਨੌਜਵਾਨ ਪੀੜ੍ਹੀ ਨੂੰ ਜਿੱਥੇ ਰੁਜ਼ਗਾਰ ਪ੍ਰਾਪਤੀ ਲਈ ਯਤਨ ਕਰਨੇ ਚਾਹੀਦੇ ਹਨ, ਪੈਸਾ ਕਮਾਉਣਾ ਚਾਹੀਦਾ ਹੈ, ਉੱਥੇ ਹੀ ਆਪਣੇ ਸਮਾਜ ਦੀ ‘ਚੰਗੀ ਬਣਤਰ’ ਲਈ ਵੀ ਯਤਨ ਕਰਨੇ ਚਾਹੀਦੇ ਹਨਜੇਕਰ ਸਾਡੇ ਸਮਾਜ ਵਿੱਚ ਇੰਝ ਹੀ ਗਿਰਾਵਟ ਵਧਦੀ ਗਈ ਤਾਂ ਅਸੀਂ ‘ਅਮੀਰ’ ਤਾਂ ਜ਼ਰੂਰ ਹੋ ਜਾਵਾਂਗੇ ਪਰ ਸਾਡੀ ਸਮਾਜਿਕ ਬਣਤਰ ਢਹਿ-ਢੇਰੀ ਹੋ ਜਾਵੇਗੀਉਦੋਂ ਸਾਡੇ ਕੋਲ ਪੈਸਾ, ਸ਼ੋਹਰਤ ਤੇ ਰੁਜ਼ਗਾਰ ਤਾਂ ਹੋਵੇਗਾ ਪਰ ‘ਸਾਂਝੇ ਪਰਿਵਾਰ’ ਨਹੀਂ ਹੋਣਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4665)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author