NishanSRathaur7ਜਿਹੜੇ ਲੋਕ ਨਕਾਰਤਮਕਤਾ ਭਰਪੂਰ ਵੀਡੀਓ ਰਾਹੀਂ ਮਕਬੂਲ ਹੋਣਾ ...
(3 ਦਸੰਬਰ 2019)

 

ਸੋਸ਼ਲ ਮੀਡੀਆ ਦੀ ਆਮਦ ਨਾਲ ਕੌਮਾਂ ਦੇ ਬੌਧਿਕ ਪੱਧਰ ਦਾ ਸੱਚ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈਹਰ ਰੋਜ਼ ਹਜ਼ਾਰਾਂ ਵੀਡੀਓ ਸੋਸ਼ਲ-ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ, ਜਿਹਨਾਂ ਵਿੱਚੋਂ 99% ਵੀਡੀਓ ਵਕਤ ਦੀ ਬਰਬਾਦੀ ਤੋਂ ਸਿਵਾਏ ਕੁਝ ਨਹੀਂ ਹੁੰਦੀਆਂਇਹਨਾਂ ਵੀਡੀਓ ਵਿੱਚ ਪੰਜਾਬੀਆਂ ਦੀ ਬੌਧਿਕ ਕੰਗਾਲੀ ਦੀ ਮੂੰਹ ਬੋਲਦੀ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ, ਸਮਝਿਆ ਜਾ ਸਕਦਾ ਹੈ

ਖ਼ੈਰ! ਇੱਥੇ ਇਹ ਗੱਲ ਸਾਫ਼ ਕਰ ਦੇਣਾ ਲਾਜ਼ਮੀ ਹੈ ਕਿ ਇਕੱਲੇ ਪੰਜਾਬੀਆਂ ਵਿੱਚ ਹੀ ਸੋਸ਼ਲ ਮੀਡੀਆ ਉੱਪਰ ਗ਼ੈਰ ਜ਼ਰੂਰੀ (ਫਜ਼ੂਲ ਵੀਡੀਓ) ਦੇਖਣ ਵਾਲੀ ਬੀਮਾਰੀ ਨਹੀਂ ਚੰਬੜੀ ਹੋਈ ਬਲਕਿ ਹਰ ਤਬਕੇ ਵਿੱਚ ਇਹ ਬੀਮਾਰੀ ਵੱਡਾ ਅਤੇ ਖ਼ਤਰਨਾਕ ਰੂਪ ਇਖਤਿਆਰ ਕਰ ਚੁੱਕੀ ਹੈ

ਅੱਜ ਕੱਲ੍ਹ ਸੋਸ਼ਲ-ਮੀਡੀਆ ਉੱਪਰ ਚੱਲ ਰਹੀਆਂ ਪੰਜਾਬੀ ਵੀਡੀਓ ਵਿੱਚ ਪਤੀ-ਪਤਨੀ ਦੀਆਂ ਵੀਡੀਓ, ਸਕੂਲ-ਕਾਲਜਾਂ ਦੀਆਂ ਵੀਡੀਓ, ਖੇਤੀਬਾੜੀ ਦੀਆਂ ਵੀਡੀਓ, ਦਫਤਰਾਂ ਦੀਆਂ ਵੀਡੀਓ, ਲੜਾਈ-ਝਗੜੇ ਦੀਆਂ ਵੀਡੀਓ ਤੇ ਅਸ਼ਲੀਲ ਵੀਡੀਓ ਆਦਿਕ ਹਰ ਵਿਸ਼ੇ ਨਾਲ ਸੰਬੰਧਤ ਵੀਡੀਓ ਰੋਜ਼ ਵਾਇਰਲ ਹੋ ਰਹੀਆਂ ਹਨਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਇਹਨਾਂ ਵੀਡੀਓ ਨੂੰ ਪ੍ਰਮੋਟ ਕੀਤਾ ਜਾਂਦਾ ਹੈਚੰਗੇ ਪੜ੍ਹੇ-ਲਿਖੇ ਲੋਕ ਕੁਮੈਂਟ, ਲਾਈਕ ਤੇ ਸ਼ੇਅਰ ਕਰਦੇ ਵੇਖੇ ਜਾ ਸਕਦੇ ਹਨਇਹਨਾਂ ਵੀਡੀਓ ਵਿੱਚ ਕਦੇ ਲੜਾਈ-ਝਗੜੇ ਨੂੰ ਕੌਮਾਂ ਦੀ ਅਣਖ਼ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਕਦੇ ਬਹਾਦਰੀ ਨਾਲਕਦੇ ਮਾਨਸਿਕ ਰੂਪ ਵਿੱਚ ਕਮਜ਼ੋਰ ਵਿਅਕਤੀ ਨੂੰ ਪੇਸ਼ ਕੀਤਾ ਜਾਂਦਾ ਹੈ ਅਤੇ ਕਦੇ ਬੇਸੁਰੇ ਬੰਦਿਆਂ ਨੂੰ ਗੀਤ ਗਾਉਂਦਿਆਂਕਦੇ ਅਸ਼ਲੀਲ ਗੱਲਬਾਤ ਨੂੰ ਦੋਹਰੇ ਅਰਥਾਂ ਵਿੱਚ ਬੋਲਿਆ ਜਾਂਦਾ ਹੈ ਅਤੇ ਕਦੇ ਔਰਤਾਂ ਪ੍ਰਤੀ ਗੰਦੇ ਮਜ਼ਾਕ ਕੀਤੇ ਜਾਂਦੇ ਹਨ

ਬੇਸ਼ਰਮੀ ਦੀ ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਬੀਬੀਆਂ ਵੀ ਅਸ਼ਲੀਲ ਗੱਲਬਾਤ, ਨਾਚ, ਕੱਪੜੇ ਅਤੇ ਲੜਾਈ ਨੂੰ ਵੀਡੀਓ ਰਾਹੀਂ ਸੋਸ਼ਲ ਮੀਡੀਆ ਉੱਪਰ ਪਾਉਂਦੀਆਂ ਹਨ, ਪ੍ਰਮੋਟ ਕਰਦੀਆਂ ਹਨਇਹਨਾਂ ਵੀਡੀਓ ਦਾ ਮੂਲ ਮਕਸਦ ਮਸ਼ਹੂਰੀ ਪ੍ਰਾਪਤ ਕਰਨਾ ਹੁੰਦਾ ਹੈਇਹ ਲੋਕ ਆਪਣੇ ਆਪ ਨੂੰ ‘ਸਟਾਰ’ ਬਣਾਉਣਾ ਚਾਹੁੰਦੇ ਹਨ, ਸਮਾਜ ਵਿੱਚ ਆਪਣੀ ਪਛਾਣ ਬਣਾਉਣਾ ਚਾਹੁੰਦੇ ਹਨਇਸੇ ਲਈ ਨਿੱਤ-ਦਿਹਾੜੀ ਹਜ਼ਾਰਾਂ ਵੀਡੀਓ ਸੋਸ਼ਲ-ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ

ਸਾਇਬਰ ਮਾਹਿਰਾਂ ਅਨੁਸਾਰ ਇਹ ਸਭ ਕੁਝ ਜਾਣਬੁੱਝ ਕੇ ਕੀਤਾ ਜਾਂਦਾ ਹੈਅਸਲ ਵਿੱਚ ਭਾਰਤੀ ਅਤੇ ਪੰਜਾਬੀ ਲੋਕਾਂ ਦੀ ਮਨੋਬਿਰਤੀ ਹਰ ਥਾਂ ਉੱਪਰ ਨਕਾਰਤਮਕਤਾ ਨੂੰ ਭਾਲਦੀ ਹੈਜਦੋਂ ਅਜਿਹੀਆਂ ਵੀਡੀਓ ਅਪਲੋਡ ਹੁੰਦੀਆਂ ਹਨ ਤਾਂ ਲੋਕ ਆਪਣਾ ਮਨੋਰੰਜਨ ਕਰਨ ਹਿਤ ਅਜਿਹੀਆਂ ਵੀਡੀਓ ਨੂੰ ਵੇਖਦੇ ਹਨਜਦੋਂ ਵੀਡੀਓ ਨੂੰ ਬਹੁਤ ਲੋਕ ਵੱਡੀ ਗਿਣਤੀ ਵਿੱਚ ਵੇਖਦੇ ਹਨ/ ਲਾਈਕ ਕਰਦੇ ਹਨ, ਸ਼ੇਅਰ ਕਰਦੇ ਹਨ ਤਾਂ ਵੀਡੀਓ ਬਣਾਉਣ ਵਾਲੇ ਲੋਕ ਆਪਣੇ ਅਸਲ ਮਕਸਦ ਵਿੱਚ ਕਾਮਯਾਬ ਹੋ ਜਾਂਦੇ ਹਨ ਕਿਉਂਕਿ ਉਹਨਾਂ ਕਾਮਯਾਬੀ ਲਈ ਹੀ ਅਜਿਹੀ ਵੀਡੀਓ ਬਣਾਈ ਹੁੰਦੀ ਹੈਇਹਨਾਂ ਲੋਕਾਂ ਦੀ ਕਾਮਯਾਬੀ ਕਰਕੇ ਹੋਰ ਲੋਕਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਅਤੇ ਉਹ ਵੀ ਅਜਿਹੀਆਂ ਫਜ਼ੂਲ ਵੀਡੀਓ ਬਣਾ ਕੇ ਸੋਸ਼ਲ-ਮੀਡੀਆ ਉੱਪਰ ਪਾਉਣ ਲੱਗਦੇ ਹਨਇਸ ਕਰਕੇ ਅੱਜ 99% ਵੀਡੀਓ ਫਜ਼ੂਲ ਹੁੰਦੀਆਂ ਹਨ, ਵਕਤ ਦੀ ਬਰਬਾਦੀ ਹੁੰਦੀਆਂ ਹਨਪਰ! ਅਸੀਂ ਅਣਜਾਣਪੁਣੇ ਵਿੱਚ ਅਜਿਹੀਆਂ ਵੀਡੀਓ ਨੂੰ ਸਫ਼ਲ ਕਰ ਦਿੰਦੇ ਹਾਂ

ਇੱਥੇ ਧਿਆਨ ਦੇਣ ਵਾਲੀ ਖ਼ਾਸ ਗੱਲ ਇਹ ਵੀ ਹੈ ਕਿ ਅੱਜਕਲ੍ਹ ਸੋਸ਼ਲ ਮੀਡੀਆ ਉੱਪਰ ਫਜ਼ੂਲ ਦੇ ‘ਪੇਜ’ ਧੜਾਧੜ ਬਣ ਰਹੇ ਹਨਇਹਨਾਂ ‘ਪੇਜ’ ਨੂੰ ਲੱਖਾਂ ਲੋਕ ਫੌਲੋ ਕਰਦੇ ਹਨਟੀ. ਵੀ. ਦੇਖਣ ਦਾ ਰੁਝਾਨ ਘਟਦਾ ਜਾ ਰਿਹਾ ਹੈ ਅਤੇ ਲੋਕ ਮੋਬਾਇਲ ਫੋਨ ਉੱਪਰ ਹੀ ਸਾਰੀਆਂ ਖ਼ਬਰਾਂ ਪ੍ਰਾਪਤ ਕਰਨਾ ਚਾਹੁੰਦੇ ਹਨਸ਼ਾਇਦ! ਇਸੇ ਕਰਕੇ ਹੀ ਵੈੱਬ ਟੀ. ਵੀ. ਦਾ ਰੁਝਾਨ ਆਪਣੇ ਸਿਖ਼ਰਾਂ ਉੱਪਰ ਹੈਹਰ ਤੀਜੇ ਦਿਨ ਨਵਾਂ ਚੈਨਲ ਸੋਸ਼ਲ-ਮੀਡੀਆ ਉੱਪਰ ਪੈਦਾ ਹੋ ਰਿਹਾ ਹੈਇਹ ਚੈਨਲ ਹਰ ਹੀਲੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦਾ ਹੈਇਸੇ ਕਰਕੇ ਹਰ ਤਰ੍ਹਾਂ ਦੀ ਵੀਡੀਓ ਨੂੰ ਬਿਨਾਂ ਸੋਚੇ-ਵਿਚਾਰੇ ਦਰਸ਼ਕਾਂ ਸਾਹਮਣੇ ਪਰੋਸ ਦਿੰਦਾ ਹੈ

ਆਈ. ਟੀ. ਦੇ ਜਾਣਕਾਰ ਲੋਕ ‘ਵੈੱਬ ਪੇਜ’ ਬਣਾ ਕੇ ਲੱਖਾਂ ਰੁਪਏ ਦਾ ਵਪਾਰ ਕਰ ਰਹੇ ਹਨਪਰ! ਆਮ ਲੋਕ ਇਹਨਾਂ ‘ਪੇਜ’ ਦੇ ਚੱਕਰ ਵਿੱਚ ਗਲਤ ਜਾਣਕਾਰੀ ਹਾਸਲ ਕਰ ਰਹੇ ਹਨਇਹਨਾਂ ਗਲਤ ਜਾਣਕਾਰੀਆਂ ਕਰਕੇ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈਕਦੇ-ਕਦੇ ਤਾਂ ਸਮਾਜ ਵਿੱਚ ਤਨਾਓ ਦਾ ਮਾਹੌਲ ਵੀ ਬਣ ਜਾਂਦਾ ਹੈਇਹਨਾਂ ਦਾ ਮੂਲ ਕਾਰਣ ਆਪੂ ਬਣੇ ਚੈਨਲਾਂ ਦੀਆਂ ਬੇਤੁਕੀਆਂ ਖ਼ਬਰਾਂ ਹੁੰਦੀਆਂ ਹਨਇਹਨਾਂ ਚੈਨਲਾਂ ਦਾ ਮੂਲ ਮਕਸਦ ਆਪਣੀ ਮਸ਼ਹੂਰੀ ਕਰਨਾ, ਪੈਸਾ ਕਮਾਉਣਾ ਹੁੰਦਾ ਹੈ ਅਤੇ ਵਧ ਤੋਂ ਵਧ ਲੋਕਾਂ ਤੱਕ ਆਪਣੀ ਪਹੁੰਚ ਬਣਾਉਣਾ ਹੁੰਦਾ ਹੈ

ਜਿਹੜੇ ਲੋਕ ਨਕਾਰਤਮਕਤਾ ਭਰਪੂਰ ਵੀਡੀਓ ਰਾਹੀਂ ਮਕਬੂਲ ਹੋਣਾ ਚਾਹੁੰਦੇ ਹਨ/ ਸੋਸ਼ਲ-ਮੀਡੀਆ ਉੱਪਰ ਸਫ਼ਲ ਹੋਣਾ ਚਾਹੁੰਦੇ ਹਨ ਅਤੇ ਪੈਸਾ ਕਮਾਉਣਾ ਚਾਹੁੰਦੇ ਹਨ ਉਨ੍ਹਾਂ ਤੋਂ ਜਾਲ਼ ਤੋਂ ਲੲੂੀ ਸਾਨੂੰ ਸਭ ਤੋਂ ਪਹਿਲਾਂ ਤਾਂ ਵਾਧੂ ਦੀਆਂ ਵੀਡੀਓ ਨੂੰ ਵੇਖਣਾ ਬੰਦ ਕਰਨਾ ਚਾਹੀਦਾ ਹੈਜਿਸ ਜਾਣਕਾਰੀ ਦੀ ਤੁਹਾਨੂੰ ਜ਼ਰੂਰਤ ਹੈ, ਉਸ ਜ਼ਰੂਰਤ ਦੇ ਮੁਤਾਬਕ ਵੀਡੀਓ ਦੀ ਭਾਲ (ਸਰਚ) ਕੀਤੀ ਜਾ ਸਕਦੀ ਹੈਵਾਧੂ ਦੀਆਂ ਵੀਡੀਓ ਨੂੰ ਬਿਨਾਂ ਵੇਖੇ ਹੀ ਛੱਡ ਦੇਣਾ ਚਾਹੀਦਾ ਹੈਇਸ ਤੋਂ ਇਲਾਵਾ ਗ਼ੈਰ ਜ਼ਰੂਰੀ ਚੈਨਲਾਂ ਨੂੰ ਸਬਸਕਰਾਈਬ ਨਹੀਂ ਕਰਨਾ ਚਾਹੀਦਾ, ਫੌਲੋ ਨਹੀਂ ਕਰਨਾ ਚਾਹੀਦਾ ਕਿਉਂਕਿ ਇੱਕ ਵਾਰ ਵੀਡੀਓ ਵੇਖਣ ਤੋਂ ਬਾਅਦ ਉਸ ਚੈਨਲ ਦੀ ਹਰ ਵੀਡੀਓ ਤੁਹਾਡੇ ਅਕਾਉਂਟ ਉੱਤੇ ਦਿਖਾਈ ਦੇਵੇਗੀ

ਹਰ ਵੀਡੀਓ ਉੱਪਰ ਕੁਮੈਂਟ ਨਹੀਂ ਕਰਨਾ ਚਾਹੀਦਾਹਾਂ, ਜੇਕਰ ਤੁਸੀਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਸਾਰਥਕ ਵੀਡੀਓ ਉੱਪਰ ਵਿਚਾਰ ਜ਼ਰੂਰ ਸਾਂਝੇ ਕਰੋਪਰ ਐਵੇਂ ਹਰ ਨਕਾਰਤਮਕ ਵੀਡੀਓ ਉੱਪਰ ਕੁਮੈਂਟ ਕਰਨਾ ਫਜ਼ੂਲ ਵੀਡੀਓ ਨੂੰ ਪ੍ਰਮੋਟ ਕਰਨ ਵਾਲਾ ਕੰਮ ਹੋ ਨਿੱਬੜਦਾ ਹੈਇਸ ਨਾਲ ਇੱਕ ਨੁਕਸਾਨ ਇਹ ਵੀ ਹੁੰਦਾ ਹੈ ਕਿ ਉਹ ਵੀਡੀਓ ਤੁਹਾਡੇ ਦੋਸਤਾਂ-ਮਿੱਤਰਾਂ ਨੂੰ ਵੀ ਦਿਖਾਈ ਦੇਣ ਲੱਗਦੀ ਹੈ ਅਤੇ ਉਹਨਾਂ ਦੇ ਵੇਖਣ ਨਾਲ ਵੀਡੀਓ ਪਰਮੋਟ ਹੁੰਦੀ ਜਾਂਦੀ ਹੈ, ਸਫ਼ਲ ਹੁੰਦੀ ਜਾਂਦੀ ਹੈਇਹ ਲੜੀ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਤੁਰਦੀ ਜਾਂਦੀ ਹੈ ਅਤੇ ਵੀਡੀਓ ਬਣਾਉਣ ਵਾਲਾ ਆਪਣੇ ਮਕਸਦ ਵਿੱਚ ਸਫ਼ਲ ਹੋ ਜਾਂਦਾ ਹੈ। ਦੂਜੀ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਸੋਸ਼ਲ-ਮੀਡੀਆ ਉੱਤੇ ਵਾਧੂ ਦੇ ਚੈਨਲਾਂ ਨੂੰ ਸਬਸਕਰਾਈਬ ਨਾ ਕਰੋ ਕਿਉਂਕਿ ਇਹਨਾਂ ਦੀਆਂ ਫਜ਼ੂਲ ਜਾਣਕਾਰੀਆਂ ਸਮਾਜ ਲਈ ਘਾਤਕ ਸਿੱਧ ਹੁੰਦੀਆਂ ਹਨ

ਇਸ ਪ੍ਰਕਾਰ ਉੱਪਰ ਕੀਤੀ ਗਈ ਵਿਚਾਰ ਚਰਚਾ ਅਨੁਸਾਰ ਅਸੀਂ ਬੇਲੋੜੀਆਂ ਵੀਡੀਓ ਤੋਂ ਬਚ ਸਕਦੇ ਹਾਂ ਅਤੇ ਅਜਿਹੀਆਂ ਵੀਡੀਓ ਦੇ ਅਸਲ ਮਕਸਦ ਨੂੰ ਠੱਲ੍ਹ ਪਾ ਸਕਦੇ ਹਾਂ ਤਾਂ ਕਿ ਭਵਿੱਖ ਵਿੱਚ ਅਜਿਹੀਆਂ ਗ਼ੈਰ ਜ਼ਰੂਰੀ ਵੀਡੀਓ ਦੀ ਗਿਣਤੀ ਵਿੱਚ ਗਿਰਾਵਟ ਆ ਸਕੇਪਰ ਇਹ ਹੋਵੇਗਾ ਤਦ ਹੀ, ਜੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1829)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author