NishanSRathaur7ਇੱਥੇ ਧਿਆਨ ਦੇਣ ਵਾਲੀ ਖ਼ਾਸ ਗੱਲ ਇਹ ਹੈ ਕਿ ਉਪਰੋਕਤ ਪ੍ਰਭਾਵ ਕਿਸੇ ਖ਼ਾਸ ...
(30 ਜੂਨ 2020)

 

ਮਨੋਵਿਗਿਆਨ ਵਿੱਚ ਕਿਹਾ ਜਾਂਦਾ ਹੈ ਕਿ ਕਥਾ-ਕਹਾਣੀਆਂ ਮਨੁੱਖੀ ਮਨ ਦੀਆਂ ਉਹ ਅਧੂਰੀਆਂ ਇੱਛਾਵਾਂ ਹੁੰਦੀਆਂ ਹਨ ਜਿਹੜੀਆਂ ਕਿ ਅਸਲ ਜੀਵਨ ਵਿੱਚ ਕਦੇ ਪੂਰੀਆਂ ਨਹੀਂ ਹੋਈਆਂ ਹੁੰਦੀਆਂਸ਼ਾਇਰ, ਲੇਖਕ ਅਤੇ ਕਲਮਕਾਰ ਇਹਨਾਂ ਅਧੂਰੀਆਂ ਇੱਛਾਵਾਂ ਨੂੰ ਆਪਣੀਆਂ ਲਿਖਤਾਂ, ਰਚਨਾਵਾਂ ਵਿੱਚ ਪੂਰਾ ਕਰਦੇ ਹਨਸਮੁੱਚਾ ਸਾਹਿਤ ਜਗਤ ਇਸੇ ਮਨੋਵਿਗਿਆਨਕ ਸਿਧਾਂਤ ਅਧੀਨ ਸਿਰਜਣਾ/ ਰਚਨਾ ਕਰਦਾ ਹੈਹਾਂ, ਇਤਿਹਾਸਕ ਪਾਤਰਾਂ ਵੇਲੇ ਕੁਝ ਛੋਟ ਕਹੀ ਜਾ ਸਕਦੀ ਹੈ ਕਿਉਂਕਿ ਇਤਿਹਾਸਕ ਪਾਤਰਾਂ/ ਹਵਾਲਿਆਂ ਨਾਲ ਛੇੜਛਾੜ ਲਿਖਤ ਨੂੰ ਅਰਥਹੀਣ ਕਰ ਦਿੰਦੀ ਹੈ ਪ੍ਰੰਤੂ ਜਦੋਂ ਅਸੀਂ ਇਸ ਵਿਧਾ ਦਾ ਗਹਿਰਾਈ ਨਾਲ ਅਧਿਐਨ ਕਰਦੇ ਹਾਂ ਤਾਂ ਇਹ ਵਿਧਾ ਕੁਝ ਹੱਦ ਤੀਕ ਕਲਪਨਾ ਦੇ ਘੇਰੇ ਵਿੱਚ ਆ ਜਾਂਦੀ ਹੈ

ਪ੍ਰਸਿੱਧ ਮਨੋਵਿਗਿਆਨੀ ਸਿਗਮੰਡ ਫ੍ਰਾਇਡ ਨੇ ਸੁਪਨਿਆਂ ਦੇ ਮਨੋਵਿਗਿਆਨ ਅਤੇ ਸਿਧਾਂਤਾਂ ਬਾਰੇ ਬਹੁਤ ਖੁੱਲ੍ਹ ਕੇ ਲਿਖਿਆ ਹੈਉਸਦਾ ਮੰਨਣਾ ਹੈ ਕਿ ਸੁਪਨੇ ਸਾਡੀਆਂ ਗਹਿਰੀਆਂ ਚਿੰਤਾਵਾਂ ਅਤੇ ਇੱਛਾਵਾਂ ਦੀ ਦਿਸਦੀ, ਪ੍ਰਤੱਖ ਪ੍ਰਤੀਕਿਰਿਆ ਹੈ, ਜਿਹੜੀ ਬਚਪਨ, ਜਨੂੰਨ ਜਾਂ ਯਾਦਾਂ ਨਾਲ ਸੰਬੰਧ ਰੱਖਦੀ ਹੈ

ਜਿੱਥੋਂ ਤਕ ਪੰਜਾਬੀ ਲੋਕਧਾਰਾ ਦੀ ਗੱਲ ਹੈ, ਇਸ ਵਿਧਾ ਵਿੱਚ ਵੀ ਮਨੁੱਖੀ ਮਨ ਦੇ ਮਿਲਾਪ, ਵਿਛੋੜੇ ਨੂੰ ਸੁਪਨੇ ਦੇ ਮਾਧਿਅਮ ਦੁਆਰਾ ਪੇਸ਼ ਕੀਤਾ ਜਾਂਦਾ ਹੈਸੁਪਨੇ ਅੰਦਰ ਪ੍ਰੀਤਮ-ਪਿਆਰਾ ਮਿਲ ਜਾਂਦਾ ਹੈ ਅਤੇ ਅੱਖ ਖੁੱਲ੍ਹਣ ਮਗਰੋਂ ਇਹ ਮਿਲਾਪ ਮੁੱਕ ਜਾਂਦਾ ਹੈ;

‘ਸੁਪਨਿਆਂ ਤੂੰ ਸੁਲਤਾਨ ਹੈ ਉੱਤਮ ਤੇਰੀ ਜਾਤ ਸੌ ਵਰ੍ਹਿਆਂ ਦੇ ਵਿੱਛੜੇ ਆਣ ਮਿਲਾਵੇ ਰਾਤ।’ (ਲੋਕ ਤੱਥ)

ਗੁਰਮਤਿ ਕਾਵਿ ਦੀ ਗੱਲ ਕਰਦਿਆਂ ਵੀ ਇਹ ਪਤਾ ਲੱਗਦਾ ਹੈ ਕਿ ਗੁਰੂ ਸਾਹਿਬਾਨ ਵੱਲੋਂ ਸੁਪਨਿਆਂ ਅੰਦਰ ਜਿਉਂਦੇ ਮਨੁੱਖ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਅਸਲ ਜੀਵਨ ਵਿੱਚ ਆਪਣਾ ਜੀਵਨ ਬਤੀਤ ਕਰੇਗੁਰਬਾਣੀ ਅੰਦਰ ਸੁਪਨਿਆਂ ਦੇ ਸੰਸਾਰ ਬਾਰੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਵਿਸ਼ੇਸ਼ ਤੌਰ ’ਤੇ ਵਾਚਿਆ ਜਾ ਸਕਦਾ ਹੈ, ਪੜ੍ਹਿਆ ਜਾ ਸਕਦਾ ਹੈ;

'ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ।। ਇਨ ਮੈਂ ਕਛੁ ਸਾਚੋ ਨਹੀਂ ਨਾਨਕ ਬਿਨੁ ਭਗਵਾਨ।।’ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ-1427)

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਸਮੁੱਚੇ ਮਨੁੱਖੀ ਜੀਵਨ ਨੂੰ ਹੀ ਸੁਪਨੇ ਦੀ ਨਿਆਈਂ ਪੇਸ਼ ਕੀਤਾ ਗਿਆ ਹੈਮਨੁੱਖ ਦਾ ਸਰੀਰ ਨਾਸ਼ਵਾਨ ਹੈ ਅਤੇ ਇਹ ਜੀਵਨ ਸੁਪਨੇ ਦੇ ਵਾਂਗ ਕੁਝ ਸਮੇਂ ਦਾ ਭੁਲੇਖਾ ਹੈਇਸ ਸੱਚਾਈ ਨੂੰ ਪੇਸ਼ ਕਰਦਿਆਂ ਗੁਰੂ ਸਾਹਿਬ ਨੇ ਮਨੁੱਖ ਨੂੰ ਚੰਗੇ ਕਰਮਾਂ ਲਈ ਪ੍ਰੇਰਿਤ ਕੀਤਾ ਹੈ;

'ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉਂ ਸੁਪਨਾ ਰੈਨਾਈ।।’ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ-219)

ਪੰਜਾਬੀ ਸਾਹਿਤ ਵਿੱਚ ਸੁਪਨਿਆਂ ਬਾਰੇ ਬਹੁਤ ਸਾਰੀਆਂ ਕਵਿਤਾਵਾਂ, ਰਚਨਾਵਾਂ ਪੜ੍ਹੀਆਂ ਜਾ ਸਕਦੀਆਂ ਹਨਇਹ ਰਚਨਾਵਾਂ ਮਨੁੱਖੀ ਮਨ ਦੀਆਂ ਇੱਛਾਵਾਂ ਨੂੰ ਬਿਆਨ ਕਰਦੀਆਂ ਹਨ ਜਿਹੜੀਆਂ ਸੁਪਨਿਆਂ ਅੰਦਰ ਪੂਰੀਆਂ ਹੁੰਦੀਆਂ ਹਨ;

'ਸੁਪਨੇ ਵਿੱਚ ਤੁਸੀਂ ਮਿਲੇ ਅਸਾਂ ਨੂੰ, ਅਸਾਂ ਧਾ ਗਲਵੱਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ।’ (ਭਾਈ ਵੀਰ ਸਿੰਘ)

ਇਤਿਹਾਸਕ ਪ੍ਰਸੰਗ ਦੀ ਗੱਲ ਕਰਦਿਆਂ ਬਹੁਤ ਸਾਰੇ ਇਤਿਹਾਸਕਾਰ ਕਲਪਨਾ ਦੇ ਆਵੇਸ਼ ਵਿੱਚ ਆ ਜਾਂਦੇ ਹਨਇਸ ਵਿਧਾ ਵਿੱਚ ਦੂਜਾ ਪੱਖ ਇਹ ਵੀ ਕਿਹਾ ਜਾਂਦਾ ਹੈ ਕਿ ਆਪਣੇ ਇਸ਼ਟ, ਦੇਵਤਾ ਨੂੰ ਦੂਜਿਆਂ ਧਰਮਾਂ ਦੇ ਇਸ਼ਟਾਂ, ਦੇਵਤਿਆਂ ਦੇ ਬਰਾਬਰ ਖੜ੍ਹਾ ਕਰਨ ਲਈ ਕਈ ਵਾਰ ਕਲਪਨਾ ਨੂੰ ਸ਼ਬਦੀਜ਼ਾਮਾ ਪਹਿਨਾ ਦਿੱਤਾ ਜਾਂਦਾ ਹੈਇਸੇ ਲਈ ਮਨੁੱਖ ਵੀ ਸੁਪਨਿਆਂ ਵਿੱਚ ਵਧੇਰੇ ਖੁਸ਼ ਰਹਿੰਦਾ ਹੈ, ਆਨੰਦ ਮਹਿਸੂਸ ਕਰਦਾ ਹੈ

‘ਸੁਪਨੇ ਹਰ ਬੱਚਾ, ਬੁੱਢਾ ਤੇ ਜਵਾਨ ਦੇਖਦਾ ਹੈਬੱਚੇ ਜਿਹੜੇ ਦਿਨਾਂ ਜਾਂ ਮਹੀਨਿਆਂ ਦੇ ਹੁੰਦੇ ਹਨ, ਉਹ ਵੀ ਕਈ ਵਾਰ ਸੁੱਤੇ ਪਏ ਮੁਸਕਰਾਉਂਦੇ ਦਿਸਦੇ ਹਨਬੱਚਾ ਕਦੇ ਬੁੱਲ੍ਹ ਗੋਲ ਕਰ ਕੇ ਮਚਾਕੇ ਮਾਰਦਾ ਹੈ ਜਿਵੇਂ ਦੁੱਧ ਚੁੰਘ ਰਿਹਾ ਹੋਵੇਕਦੀ ਅੱਖਾਂ ਇਕੱਠੀਆਂ ਕਰ ਕੇ ਅਤੇ ਬੁੱਲ੍ਹ ਲਟਕਾ ਕੇ ਰੋਣ ਵਾਲੀ ਸੂਰਤ ਬਣਾਉਂਦਾ ਹੈਲਗਦਾ ਹੈ ਜਿਵੇਂ ਬੱਚਾ ਸੁਪਨੇ ਵਿੱਚ ਰੋਂਦਾ, ਹੱਸਦਾ ਜਾਂ ਦੁੱਧ ਚੁੰਘਦਾ ਹੋਵੇ।’ (ਕਿਰਪਾਲ ਕੌਰ, (ਲੇਖ), ਸੁਪਨਿਆਂ ਦਾ ਸੰਸਾਰ, ਪ੍ਰਕਾਸ਼ਨ ਮਿਤੀ-25 ਮਈ 2016)

ਅਲ੍ਹਾਦੀਨ ਦਾ ਚਿਰਾਗ਼, ਰੱਬ ਦੇ ਤਿੰਨ ਵਰਦਾਨ, ਦੱਬਿਆ ਖ਼ਜ਼ਾਨਾ ਅਤੇ ਜਾਦੂਈ ਮੁੰਦਰੀ ਆਦਿਕ ਮਨੋਕਲਪਿਤ ਕਹਾਣੀਆਂ; ਇਹਨਾਂ ਸੁਪਨਿਆਂ ਦੇ ਨਤੀਜੇ ਵਜੋਂ ਹੋਂਦ ਵਿੱਚ ਆਈਆਂ ਹਨਸ਼ੇਖਚਿੱਲੀ ਦੀਆਂ ਕਹਾਣੀਆਂ ਨੂੰ ਬਹੁਤ ਸਾਰੇ ਲੋਕ ਅੱਜ ਵੀ ਦਿਲਚਸਪੀ ਨਾਲ ਪੜ੍ਹਦੇ ਵੇਖੇ ਜਾ ਸਕਦੇ ਹਨ ਕਿਉਂਕਿ ਉਹ ਦਿਨ ਵਿੱਚ ਹੀ ਸੁਪਨੇ ਵੇਖਦਾ ਸੀ, ਸੁਪਨਿਆਂ ਵਿੱਚ ਜਿਉਂਦਾ ਸੀ; ਹਾਲਾਂਕਿ ਉਹ ਖ਼ੁਦ ਕਲਪਨਾ ਦੀ ਉਪਜ ਹੈਅਜਿਹਾ ਕੋਈ ਪਾਤਰ ਇਤਿਹਾਸ ਵਿੱਚ ਨਹੀਂ ਹੋਇਆਪਰ! ਸੁਪਨਿਆਂ ਵਿੱਚ ਜਿਉਂਦੇ ਲੋਕਾਂ ਨੇ ਆਪਣੇ ਸੁਪਨਿਆਂ ਲਈ ਇੱਕ ਹੋਰ ਸੁਪਨਾ (ਸ਼ੇਖਚਿੱਲੀ) ਘੜ ਲਿਆ

ਖ਼ੈਰ! ਉਪਰੋਕਤ ਕਹਾਣੀਆਂ, ਵਿਸ਼ਵਾਸਾਂ ਦਾ ਮੂਲ ਕਾਰਣ ਮਨੁੱਖ ਦਾ ਸੁਪਨਿਆਂ ਵਿੱਚ ਜਿਊਣਾ ਹੁੰਦਾ ਹੈਮਨੁੱਖ ਦੇ ਮਨ ਨੂੰ ਪੜ੍ਹਨ ਵਾਲੇ ਸਮੁੱਚੇ ਵਿਸ਼ਿਆਂ ਨੂੰ ਮਨੋਵਿਗਿਆਨਕ ਖ਼ੇਤਰ ਦੇ ਅਧੀਨ ਮੰਨਿਆ ਜਾਂਦਾ ਹੈਇਹ ਖ਼ੇਤਰ ਮਨੁੱਖ ਦੇ ਜੀਵਨ ਵਿੱਚ ਵਿਸ਼ਾਲ ਅਤੇ ਗਹਿਰਾ ਅਸਰ ਰੱਖਦਾ ਹੈਉਂਝ ਇਹ ਲਾਜ਼ਮੀ ਵੀ ਨਹੀਂ ਕਿ ਮਨੋਵਿਗਿਆਨ ਅੰਦਰ ਬਿਲਕੁਲ 100% ਸਟੀਕ ਨਤੀਜੇ ਪ੍ਰਾਪਤ ਕੀਤੇ ਜਾ ਸਕਣ ਪ੍ਰੰਤੂ ਫੇਰ ਵੀ ਮਨੁੱਖ ਦੇ ਬਾਹਰੀ ਹਾਵਾਂ-ਭਾਵਾਂ ਤੋਂ ਅੰਦਾਜ਼ੇ ਲਗਾਏ ਜਾਂਦੇ ਹਨ, ਜਿਹੜੇ ਕਿ ਅਮੂਮਨ ਸਹੀ ਅਤੇ ਸਟੀਕ ਹੀ ਹੁੰਦੇ ਹਨਬਹੁਤੀ ਵਾਰ ਗੱਲਬਾਤ ਦੇ ਢੰਗ ਨੂੰ ਵੀ ਆਧਾਰ ਬਣਾਇਆ ਜਾਂਦਾ ਹੈ

ਸਿਨੇਮਾ ਸੰਦਰਭ:

ਮਨੋਵਿਗਿਆਨ ਵਿੱਚ ਫਿਲਮ, ਨਾਟਕ, ਗੀਤ-ਸੰਗੀਤ ਨੂੰ ‘ਜਾਗਦੀਆਂ ਅੱਖਾਂ ਨਾਲ ਵੇਖੇ ਜਾਂਦੇ ਸੁਪਨੇ’ ਕਿਹਾ ਜਾਂਦਾ ਹੈਯਕੀਨਨ, ਇਹ ਗੱਲ ਬਿਲਕੁਲ ਦਰੁਸਤ ਹੈ ਕਿ ਮਨੁੱਖ ਜਾਗਦੀਆਂ ਅੱਖਾਂ ਨਾਲ ਸੁਪਨੇ ਵਿੱਚ ਮਸਤ ਹੋ ਜਾਂਦਾ ਹੈ, ਖ਼ੁਸ਼ ਹੋ ਜਾਂਦਾ ਹੈਮਨੁੱਖ ਨੂੰ ਕੁਝ ਸਮੇਂ ਲਈ ਆਲੇ-ਦੁਆਲੇ ਦਾ ਅਹਿਸਾਸ ਭੁੱਲ ਜਾਂਦਾ ਹੈਇਸੇ ਲਈ ਬਹੁਤੇ ਭਾਵੁਕ ਲੋਕ ਫਿਲਮਾਂ ਵਿੱਚ ਨਾਇਕ ਦੀ ਮੌਤ ਉੱਪਰ ਰੋਂਦੇ ਹੋਏ ਵੇਖੇ ਜਾ ਸਕਦੇ ਹਨਕਈ ਵਾਰ ਬਹੁਤ ਭਾਵੁਕ ਦ੍ਰਿਸ਼ ਇਸੇ ਉਦੇਸ਼ ਨੂੰ ਮੁੱਖ ਰੱਖ ਕੇ ਫਿਲਮਾਏ ਜਾਂਦੇ ਹਨ ਤਾਂ ਕਿ ਲੋਕ ਉਸ ਫਿਲਮ ਨਾਲ, ਦ੍ਰਿਸ਼ ਨਾਲ ਭਾਵੁਕਤਾ ਵੱਸ ਜੁੜ ਜਾਣਹਾਲਾਂਕਿ ਫਿਲਮ ਵੇਖਣ ਵਾਲਾ ਸ਼ਖ਼ਸ ਵੀ ਜਾਣਦਾ ਹੈ ਕਿ ਇਹ ਸਭ ਨਾਟਕ ਹੈ, ਡਰਾਮਾ ਹੈ, ਨਕਲੀ ਹੈ ਪ੍ਰੰਤੂ ਉਹ ਆਪਣੇ-ਆਪ ਨੂੰ ਇਸ ਸੁਪਨੇ ਨਾਲੋਂ ਅੱਡ ਨਹੀਂ ਕਰ ਪਾਉਂਦਾ

ਫਿਲਮ ਨਿਰਮਾਤਾ ਇਹਨਾਂ ਮਨੋਵਿਗਿਆਨਕ ਨੁਕਤਿਆਂ ਨੂੰ ਜਾਣਦੇ ਹਨ, ਸਮਝਦੇ ਹਨਇਸੇ ਲਈ ਇਸ ਤਰ੍ਹਾਂ ਦੀ ਫਿਲਮਾਂ ਵੱਧ ਕਾਮਯਾਬ ਹੁੰਦੀਆਂ ਹਨ ਜਿਹੜੀਆਂ ਵੱਧ ਲੋਕਾਂ ਦੇ ਸੁਪਨਿਆਂ ਦੇ ਹਾਣ ਦੀਆਂ ਹੋਣ, ਮੇਚ ਦੀਆਂ ਹੋਣ ਫਿਲਮੀ ਖ਼ੇਤਰ ਦੇ ਲੋਕ ਜਾਣਦੇ ਹਨ ਕਿ ਮਨੁੱਖ ਆਪਣੀ ਅਸਲ ਜ਼ਿੰਦਗੀ ਨਾਲੋਂ ਕੁਝ ਸਮੇਂ ਲਈ ਟੁੱਟਣਾ ਚਾਹੁੰਦਾ ਹੈ, ਕਲਪਨਾ ਵਿੱਚ ਜਿਊਣਾ ਚਾਹੁੰਦਾ ਹੈਇਸ ਲਈ ਉਹ ਦਰਸ਼ਕਾਂ ਦੇ ਸੁਪਨਿਆਂ ਦੇ ਹਾਣ ਦੀ ਫਿਲਮ ਨੂੰ ਬਣਾਉਂਦਾ ਹੈ, ਪੇਸ਼ ਕਰਦਾ ਹੈ ਤਾਂ ਕਿ ਉਹਨਾਂ ਦੀ ਫਿਲਮ ਕਾਮਯਾਬ ਹੋ ਸਕੇ

ਇਹ ਗੱਲ ਸਿਰਫ਼ ਫਿਲਮਾਂ ਉੱਪਰ ਹੀ ਨਹੀਂ ਢੁੱਕਦੀ ਬਲਕਿ ਗੀਤ-ਸੰਗੀਤ, ਪੁਸਤਕਾਂ, ਖਾਣ-ਪੀਣ ਅਤੇ ਕੱਪੜੇ ਪਹਿਨਣ ਉੱਪਰ ਵੀ ਪੂਰੀ ਤਰ੍ਹਾਂ ਫਿੱਟ ਬੈਠਦੀ ਹੈਨੌਜੁਵਾਨ ਵਰਗ ਬੇਰੁਜ਼ਗਾਰੀ ਦੀ ਆਲਮ ਵਿੱਚ ਘਿਰਿਆ ਬੈਠਾ ਹੈ, ਇਸ ਲਈ ਉਹ ਬੇਰੁਜ਼ਗਾਰੀ ਵਾਲੇ ਗੀਤ ਨਹੀਂ ਸੁਣਨਾ ਚਾਹੁੰਦਾਉਹ ਗੁਰਬਤ ਨੂੰ ਕੁਝ ਸਮੇਂ ਲਈ ਆਪਣੇ ਜੀਵਨ ਵਿੱਚੋਂ ਕੱਢਣਾ ਚਾਹੁੰਦਾ ਹੈਇਸੇ ਲਈ ਉਹ ਬੰਦੂਕਾਂ, ਬੁਲਿਟਾਂ, ਗੱਡੀਆਂ ਆਦਿ ਦੇ ਗੀਤ ਸੁਣ ਕੇ ਸੁਪਨਿਆਂ ਅੰਦਰ ਸੁਖ ਮਹਿਸੂਸ ਕਰਦਾ ਹੈ, ਖੁਸ਼ ਹੁੰਦਾ ਹੈ, ਆਨੰਦ ਮਾਣਦਾ ਹੈ

ਸੁਪਨਿਆਂ ਵਿੱਚ ਜਿਉਂਦੇ ਮਨੁੱਖ ਦੇ ਇਸ ਮਨੋਵਿਗਿਆਨ ਨੂੰ ਅਜੋਕੇ ਗਾਇਕ, ਗੀਤਕਾਰ ਬਾਖ਼ੂਬੀ ਜਾਣਦੇ ਹਨ, ਸਮਝਦੇ ਹਨਇਸੇ ਲਈ ਹਥਿਆਰਾਂ ਵਾਲੇ, ਮਾਰ ਕੁੱਟ ਵਾਲੇ 99% ਗੀਤ ਮਕਬੂਲ ਹੋ ਜਾਂਦੇ ਹਨ ਅਤੇ ਅਸਲ ਜੀਵਨ ਨਾਲ ਬਾਵਸਤਾ ਗੀਤ ਲੋਕ-ਮਨਾਂ ਵਿੱਚ ਆਪਣੀ ਥਾਂ ਨਹੀਂ ਬਣਾ ਪਾਉਂਦੇ ਕਿਉਂਕਿ ਅਸਲ ਜੀਵਨ ਦੀਆਂ ਤੰਗੀਆਂ-ਤੁਰਸ਼ੀਆਂ ਤੋਂ ਮਨੁੱਖ ਪਹਿਲਾਂ ਹੀ ਪ੍ਰੇਸ਼ਾਨ ਹੁੰਦਾ ਹੈ, ਦੁਖੀ ਹੁੰਦਾ ਹੈਉਹ ਕੁਝ ਚਿਰ ਲਈ ਆਪਣੇ ਅਸਲ ਜੀਵਨ ਤੋਂ ਨਿਜਾਤ ਚਾਹੁੰਦਾ ਹੈਇਸੇ ਲਈ ਉਹ ਮਨ-ਇੱਛਤ ਗੀਤ ਜਾਂ ਫਿਲਮ ਦੀ ਚੋਣ ਕਰਦਾ ਹੈ ਜਿਸ ਨਾਲ ਉਹ ਖ਼ੁਸ਼ ਹੋ ਸਕੇ, ਆਪਣੀਆਂ ਚਿੰਤਾਵਾਂ ਤੋਂ ਨਿਜਾਤ ਪਾ ਸਕੇ, ਸੁਪਨਿਆਂ ਵਿੱਚ ਜ਼ਿੰਦਗੀ ਬਤੀਤ ਕਰ ਸਕੇ

ਇੱਥੇ ਧਿਆਨ ਦੇਣ ਵਾਲੀ ਖ਼ਾਸ ਗੱਲ ਇਹ ਹੈ ਕਿ ਉਪਰੋਕਤ ਪ੍ਰਭਾਵ ਕਿਸੇ ਖ਼ਾਸ ਧਰਮ, ਖਿੱਤੇ ਜਾਂ ਮੁਲਕ ਦੇ ਮਨੁੱਖ ਉੱਪਰ ਪ੍ਰਭਾਵ ਨਹੀਂ ਪਾਉਂਦੇ ਬਲਕਿ ਇਹ ਸਮੁੱਚੇ ਸੰਸਾਰ ਦੇ ਮਨੁੱਖ ਉੱਪਰ ਆਪਣਾ ਅਸਰ ਪਾਉਂਦੇ ਹਨ ਕਿਉਂਕਿ ਸਮੁੱਚੇ ਸੰਸਾਰ ਦਾ ਮਨੁੱਖ ਸੁਪਨਿਆਂ ਵਿੱਚ ਆਨੰਦ ਮਹਿਸੂਸ ਕਰਦਾ ਹੈਨਵੇਂ ਜੰਮੇ ਬੱਚੇ ਤੋਂ ਲੈ ਕੇ ਮਰਨ ਤੋਂ ਚੰਦ ਵਕਤ ਪਹਿਲਾਂ ਤਕ ਮਨੁੱਖ ਸੁਪਨਿਆਂ ਨੂੰ ਜਿਉਂਦਾ ਹੈ, ਮਾਣਦਾ ਹੈ

ਮਨੁੱਖ ਨੂੰ ਸੁਪਨਿਆਂ ਵਿੱਚ ਖ਼ੁਸ਼ੀ ਤਾਂ ਮਹਿਸੂਸ ਕਰਨੀ ਚਾਹੀਦੀ ਹੈ ਪਰ ਜਿਊਣਾ ਨਹੀਂ ਚਾਹੀਦਾ ਕਿਉਂਕਿ ਇਹ ਕਲਪਨਾ ਦਾ ਸੰਸਾਰ ਬਹੁਤੀ ਦੇਰ ਤਕ ਸੁਖ ਨਹੀਂ ਪਹੁੰਚਾ ਸਕਦਾਜੀਵਨ ਵਿੱਚ ਲੰਮੇ ਸਮੇਂ ਤਕ ਸੁਖ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ ਅਤੇ ਜਿਹੜੇ ਲੋਕ ਇਸ ਰਾਹ ਉੱਪਰ ਤੁਰ ਪੈਂਦੇ ਹਨ ਉਹ ਸੁਪਨਿਆਂ ਦੇ ਆਨੰਦ ਨੂੰ ਅਸਲ ਜੀਵਨ ਵਿੱਚ ਮਹਿਸੂਸ ਕਰਨ ਲੱਗਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2225) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author