NishanSRathaur7ਸੜਕਾਂ ਉੱਤੇ ਹੁੰਦੇ ਹਾਦਸਿਆਂ ਦਾ ਮੁੱਖ ਕਾਰਨ ਵੀ ...
(12 ਫਰਵਰੀ 2019)

 

ਭਾਰਤ ਦੇ ਸਮਾਜਿਕ ਜੀਵਨ ਨੂੰ ਸੰਸਾਰ ਦੇ ਸਭ ਤੋਂ ਖੁਸ਼ਹਾਲ ਸਮਾਜਿਕ ਜੀਵਨ ਵਜੋਂ ਜਾਣਿਆ ਜਾਂਦਾ ਰਿਹਾ ਹੈਇਹ ਭਾਰਤ ਦੀ ਅਮੀਰ ਵਿਰਾਸਤ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਕਿ ਇੱਥੇ ਹਰ ਮਨੁੱਖ ਸਮਾਜਿਕ ਤੌਰ ’ਤੇ ਦੂਜੇ ਮਨੁੱਖ ਨਾਲ ਜੁੜਿਆ ਹੋਇਆ ਹੈਕਿਸੇ ਇੱਕ ਮਨੁੱਖ ਦੀ ਸਮੱਸਿਆ, ਸਮੁੱਚੇ ਸਮਾਜ ਦੀ ਸਮੱਸਿਆ ਮੰਨੀ ਜਾਂਦੀ ਰਹੀ ਹੈਭਾਰਤੀ ਸਮਾਜ ਵਿੱਚ ਕਦੇ ਇੱਕ ਕਹਾਵਤ ਬਹੁਤ ਮਸ਼ਹੂਰ ਹੁੰਦੀ ਸੀ ਕਿ ‘ਦੁੱਖ ਵੰਡਣ ਨਾਲ ਘਟ ਜਾਂਦਾ ਹੈ ਅਤੇ ਖੁਸ਼ੀ ਵੰਡਣ ਨਾਲ ਦੁੱਗਣੀ ਹੋ ਜਾਂਦੀ ਹੈ।’ ਇਸ ਲਈ ਭਾਰਤੀ ਜਨਮਾਣਸ ਦੀ ਇਹ ਮਨੋਬਿਰਤੀ ਬਣ ਜਾਂਦੀ ਹੈ ਕਿ ਉਹ ਸਮਾਜਿਕ ਰੂਪ ਵਿੱਚ ਆਪਸ ਵਿੱਚ ਇੱਕ-ਦੂਜੇ ਨਾਲ ਜੁੜੇ ਰਹਿੰਦੇ ਹਨ

ਪਰ ਆਧੁਨਿਕ ਯੁਗ ਵਿੱਚ ਮਨੁੱਖ ਦੀ ਇਸ ਬਿਰਤੀ ਨੂੰ ਗ੍ਰਹਿਣ ਲੱਗ ਗਿਆ ਜਾਪਦਾ ਹੈਮਨੁੱਖ ਸਮਾਜਿਕ ਪ੍ਰਾਣੀ ਤਾਂ ਹੈ ਪਰ ਇਸ ਵਿੱਚੋਂ ਸਮਾਜਿਕਤਾ ਦੇ ਗੁਣ ਅਲੋਪ ਹੁੰਦੇ ਜਾ ਰਹੇ ਹਨਇਸ ਸੰਸਾਰ ਵਿੱਚ ਪੈਦੇ ਹੋਏ ਸਮੁੱਚੇ ਜੀਵਾਂ ਵਿੱਚੋਂ ਮਨੁੱਖ ਕੋਲ ਇੱਕ ਵਾਧੂ ਗੁਣ ਇਹ ਹੈ ਕਿ ਮਨੁੱਖ ਕੋਲ ਸਮਾਜਿਕਤਾ ਹੈਪਰ ਬਦਕਿਸਮਤੀ ਨਾਲ ਹੁਣ ਇਹ ਗੁਣ ਮਨਫ਼ੀ ਹੁੰਦਾ ਜਾ ਰਿਹਾ ਹੈਇਸ ਗੁਣ ਦੇ ਖ਼ਤਮ ਹੋਣ ਦੇ ਕਈ ਕਾਰਨ ਦ੍ਰਿਸ਼ਟੀਗੋਚਰ ਹੁੰਦੇ ਹਨਇਹਨਾਂ ਵਿੱਚੋਂ ਸਭ ਤੋਂ ਅਹਿਮ ਸਮਾਰਟ ਫ਼ੋਨ ਦੀ ਹੱਦੋਂ ਵੱਧ ਵਰਤੋਂ ਨੂੰ ਮੰਨਿਆ ਜਾ ਰਿਹਾ ਹੈ

ਅਜੋਕੇ ਸਮੇਂ ਹਰ ਮਨੁੱਖ ਇੰਟਰਨੈੱਟ ਦੇ ਮਾਧਿਅਮ ਦੁਆਰਾ ਪੂਰੀ ਦੁਨੀਆਂ ਨਾਲ ਜੁੜਿਆ ਹੋਇਆ ਹੈਬੱਚੇ, ਨੌਜਵਾਨ ਅਤੇ ਵਡੇਰੀ ਉਮਰ ਦੇ ਲੋਕ ਸਮਾਰਟ ਫ਼ੋਨ ਨੂੰ ਇਸੇਤਮਾਲ ਕਰਦੇ ਹਨਮੋਬਾਇਲ ਫ਼ੋਨ ਚਲਾਉਣਾ ਜਾਂ ਵਰਤਣਾ ਮਾੜੀ ਗੱਲ ਨਹੀਂ ਹੈ ਪਰ ਹਰ ਵਕਤ ਮੋਬਾਇਲ ਦੀ ਦੁਨੀਆਂ ਵਿੱਚ ਗੁਆਚੇ ਰਹਿਣਾ ਜਿੱਥੇ ਸਿਹਤ ਲਈ ਨੁਕਸਾਨਦਾਇਕ ਹੈ, ਉੱਥੇ ਸਮਾਜਿਕ ਬਣਤਰ ਲਈ ਵੀ ਵੱਡਾ ਖ਼ਤਰ੍ਹਾਂ ਬਣ ਕੇ ਸਾਹਮਣੇ ਆ ਰਿਹਾ ਹੈ

ਸੂਚਨਾ ਅਤੇ ਤਕਨੀਕ ਦੇ ਮਾਹਰਾਂ ਅਨੁਸਾਰ ਕੀਤੀ ਗਈ ਖੋਜ ਅਤੇ ਸਰਵੇਖਣ ਅਨੁਸਾਰ 17 ਸਾਲ ਤੋਂ 24 ਸਾਲ ਦੇ ਨੌਜਵਾਨ ਮੋਬਾਇਲ ਫ਼ੋਨ ਦੀ ਵੱਧ ਵਰਤੋਂ ਕਰਕੇ ਮਾਨਸਿਕ ਰੋਗੀ ਬਣ ਰਹੇ ਹਨਇਸੇ ਤਰ੍ਹਾਂ 78% ਨੌਜਵਾਨ ਨੋਮੋਫੋਬੀਆ ਨਾਮਕ ਬੀਮਾਰੀ ਦੀ ਪੇਟ ਵਿੱਚ ਆ ਚੁੱਕੇ ਹਨਬ੍ਰਿਟੇਨ ਵਿੱਚ ਹੋਏ ਇੱਕ ਖੋਜ ਕਾਰਜ ਦੌਰਾਨ ਹੈਰਾਨ ਕਰਨ ਵਾਲੇ ਸਿੱਟੇ ਸਾਹਮਣੇ ਆਏ ਹਨਇਹਨਾਂ ਨਤੀਜਿਆਂ ਅਨੁਸਾਰ ਮਰਦਾਂ ਦੇ ਮੁਕਾਬਲੇ ਔਰਤਾਂ ਵੱਧ ਮਾਨਸਿਕ ਰੋਗੀ ਬਣੀਆਂ ਹਨਇੱਕ ਸੰਸਥਾ ਨੇ ਆਪਣੇ ਸਰਵੇਖਣ ਵਿੱਚ ਕਿਹਾ ਹੈ ਕਿ 70% ਔਰਤਾਂ ਦੇ ਮੁਕਾਬਲੇ 62% ਮਰਦ ਨੋਮੋਫੋਬੀਆ ਨਾਮਕ ਬੀਮਾਰੀ ਦੇ ਮਰੀਜ਼ ਬਣੇ ਹਨਇਹ ਬਹੁਤ ਖ਼ਤਰਨਾਕ ਰੁਝਾਨ ਹੈ

ਕੁਝ ਵਰ੍ਹੇ ਪਹਿਲਾਂ ਜਦੋਂ ਘਰ ਵਿੱਚ ਪ੍ਰਾਹੁਣੇ ਆਉਂਦੇ ਸਨ ਤਾਂ ਪੂਰਾ ਪਰਿਵਾਰ ਇਕੱਠਾ ਬਹਿ ਕੇ ਗੱਲਾਂਬਾਤਾਂ ਕਰਨ ਵਿੱਚ ਆਨੰਦ ਲੈਂਦਾ ਸੀਇੱਕ-ਦੂਜੇ ਦੇ ਸੁੱਖ-ਦੁੱਖ ਨੂੰ ਬਹਿ ਕੇ ਵੰਡਿਆ ਜਾਂਦਾ ਸੀ ਅਤੇ ਸਿਰ ’ਤੇ ਪਈ ਕਿਸੇ ਸਮੱਸਿਆ ਨੂੰ ਆਪਸੀ ਵਿਚਾਰ-ਵਟਾਂਦਰੇ ਦੁਆਰਾ ਸੁਲਝਾਇਆ ਜਾਂਦਾ ਸੀਪਰ ਹੁਣ ਵਕਤ ਬਦਲ ਚੁੱਕਿਆ ਹੈਪਹਿਲੀ ਗੱਲ ਤਾਂ ਹੁਣ ਘਰਾਂ ਵਿੱਚ ਪ੍ਰਾਹੁਣੇ ਆਉਣ ਦਾ ਰਿਵਾਜ਼ ਖ਼ਤਮ ਹੋ ਚੁੱਕਿਆ ਹੈਪਰ ਕਦੇ ਕਦਾਈਂ ਜੇਕਰ ਕੋਈ ਆ ਵੀ ਗਿਆ ਤਾਂ ਪਰਿਵਾਰ ਦੇ ਕਿਸੇ ਮੈਂਬਰ ਕੋਲ ਬੈਠਣ ਦਾ ਸਮਾਂ ਨਹੀਂ ਹੁੰਦਾ ਕਿਉਂਕਿ ਹਰ ਸਖ਼ਸ਼ ਆਪਣੇ ਸਮਾਰਟ ਫ਼ੋਨ ਦੀ ਦੁਨੀਆਂ ਵਿੱਚ ਗੁਆਚਾ ਹੋਇਆ ਹੁੰਦਾ ਹੈ

ਸਫ਼ਰ ਤੇ ਜਾਂਦਿਆਂ ਬੱਸ, ਰੇਲਗੱਡੀ ਜਾਂ ਹਵਾਈ ਜਹਾਜ਼ ਵਿੱਚ ਤੁਹਾਡੇ ਨਾਲ ਬੈਠਾ ਸ਼ਖਸ ਅਕਸਰ ਹੀ ਆਪਣੇ ਮੋਬਾਇਲ ਵਿੱਚ ਅਜਿਹਾ ਲੀਨ ਹੁੰਦਾ ਹੈ ਕਿ ਉਸਨੂੰ ਆਪਣੇ ਨਾਲ ਬੈਠੇ ਕਿਸੇ ਮਨੁੱਖ ਦਾ ਅਹਿਸਾਸ ਹੀ ਨਹੀਂ ਹੁੰਦਾ, ਗੱਲਾਂਬਾਤਾਂ ਕਰਨਾ ਤਾਂ ਦੂਰ ਦੀ ਗੱਲ ਹੋ ਚੁੱਕੀ ਹੈ

ਇੰਟਰਨੈੱਟ ਦੀ ਦੁਨੀਆਂ ਵਿੱਚ ਗਲਤਾਨ ਹੋਣ ਦੀ ਸ਼ੁਰੂਆਤ ਨਿੱਕੇ ਬੱਚਿਆਂ ਨੂੰ ਘਰ ਤੋਂ ਹੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਮਾਂ ਘਰ ਦਾ ਕੰਮ ਕਰਨ ਲਈ ਆਪਣੇ ਨਿੱਕੇ ਬੱਚੇ ਨੂੰ ਮੋਬਾਇਲ ਫ਼ੋਨ ਤੇ ‘ਕਾਰਟੂਨ’ ਲਗਾ ਕੇ ਦੇ ਦਿੰਦੀ ਹੈਬੱਚਾ ਚੁੱਪਚਾਪ ਕਾਰਟੂਨ ਦੇਖਦਾ ਰਹਿੰਦਾ ਹੈ ਅਤੇ ਮਾਂ ਆਪਣੇ ਕੰਮ ਨੂੰ ਸੁਖਾਲਾ ਨਿਪਟਾ ਦਿੰਦੀ ਹੈਪਰ ਇਸ ਦੇ ਸਿੱਟੇ ਬਾਅਦ ਵਿੱਚ ਸਾਹਮਣੇ ਆਉਣੇ ਸ਼ੁਰੁ ਹੋ ਜਾਂਦੇ ਹਨਉਹੀ ਬੱਚਾ ਫੇਰ ਰੋਟੀ ਖਾਣ ਲਈ ਵੀ ਮੋਬਾਇਲ ਫ਼ੋਨ ਦੀ ਮੰਗ ਕਰਦਾ ਹੈ ਅਤੇ ਇਹ ਸਿਲਸਿਲਾ ਉਦੋਂ ਤੱਕ ਚੱਲਦਾ ਰਹਿੰਦਾ ਹੈ ਜਦੋਂ ਤੱਕ ਬੱਚਾ ਇੰਟਰਨੈੱਟ ਦੀ ਦੁਨੀਆਂ ਵਿੱਚ ਗੁਆਚ ਨਹੀਂ ਜਾਂਦਾਮਾਂ ਨੇ ਤਾਂ ਆਪਣਾ ਕੰਮ ਸੁਖਾਲਾ ਕਰਨ ਲਈ ਬੱਚੇ ਦੇ ਹੱਥ ਮੋਬਾਇਲ ਫ਼ੋਨ ਫੜਾਇਆ ਸੀ ਪਰ ਹੁਣ ਬੱਚੇ ਨੂੰ ਇਸ ਦੀ ਆਦਤ ਪੈ ਚੁੱਕੀ ਹੈਇਸਦੀ ਜ਼ਿੰਮੇਵਾਰ ਬੱਚੇ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰ ਹਨ

ਖ਼ੈਰ, ਇਹ ਸਮੱਸਿਆ ਕੇਵਲ ਬੱਚਿਆਂ ਤੱਕ ਹੀ ਸੀਮਤ ਨਹੀਂ ਬਲਕਿ ਸਮਾਜ ਦੇ ਹਰ ਤਬਕੇ ਨਾਲ ਜੁੜੀ ਹੋਈ ਹੈਨੌਜਵਾਨ ਅਤੇ ਵਡੇਰੀ ਉਮਰ ਦੇ ਲੋਕ ਵੀ ਇਸ ਬੀਮਾਰੀ ਤੋਂ ਬਚੇ ਹੋਏ ਨਹੀਂ ਹਨਕਈ ਵਾਰ ਅਜਿਹਾ ਹੁੰਦਾ ਹੈ ਕਿ ਮਾਂ-ਬਾਪ ਆਪਣੇ ਬੱਚੇ ਨਾਲ ਗੱਲ ਕਰ ਰਹੇ ਹੁੰਦੇ ਹਨ ਪਰ ਬੱਚਾ ਆਪਣੇ ਸਮਾਰਟ ਫ਼ੋਨ ਨੂੰ ਚਲਾਉਣ ਵਿੱਚ ਮਸ਼ਗੂਲ ਹੁੰਦਾ ਹੈਸਥਿਤੀ ਦਾ ਦੂਜਾ ਪੱਖ ਇਹ ਵੀ ਹੈ ਕਿ ਕਈ ਵਾਰ ਬੱਚੇ ਆਪਣੇ ਮਾਤਾ-ਪਿਤਾ ਨਾਲ ਗੱਲ ਕਰਨਾ ਚਾਹੁੰਦੇ ਹਨ ਪਰ ਮਾਂ-ਬਾਪ ਆਪਣੀ ਦੁਨੀਆਂ ਵਿੱਚ ਗੁਆਚੇ ਹੋਏ ਹੁੰਦੇ ਹਨ

ਇੰਟਰਨੈੱਟ ਦੀ ਦੁਨੀਆਂ ਸੰਬੰਧੀ ਇੱਕ ਸਰਵੇ ਅਨੁਸਾਰ, ‘ਹਰ ਬੰਦਾ ਆਪਣੇ ਮੋਬਾਇਲ ਫ਼ੋਨ ਦਾ ਇੱਕ ਦਿਨ ਵਿੱਚ 80 ਵਾਰ ਤੋਂ ਵੱਧ ਜਿੰਦਰਾ (ਲਾਕ) ਖੋਲ੍ਹਦਾ ਹੈ ਅਤੇ 2600 ਤੋਂ ਵੱਧ ਵਾਰ ਕੁਝ ਨਾ ਕੁਝ ਲਿਖਦਾ ਹੈਸਵੇਰੇ ਚਾਰ ਵਜੇ ਤੋਂ ਰਾਤ 11 ਵਜੇ ਤੱਕ ਦਾ ਕੋਈ ਘੰਟਾ ਅਜਿਹਾ ਨਹੀਂ ਹੁੰਦਾ ਜਦੋਂ ਅਸੀਂ ਆਪਣੇ ਮੋਬਾਇਲ ਫ਼ੋਨ ਨੂੰ ਚੈੱਕ ਨਹੀਂ ਕਰਦੇ ਜਾਂ ਦੇਖਦੇ ਨਹੀਂ।’ ਇਸਦਾ ਮਤਲਬ ਹੈ ਕਿ ਅਸੀਂ ਹਰ ਘੰਟੇ ਵਿੱਚ ਆਪਣੇ ਮੋਬਾਇਲ ਨੂੰ ਘੱਟੋ-ਘੱਟ ਇੱਕ ਵਾਰ ਜ਼ਰੂਰ ਦੇਖਦੇ ਹਾਂਟੀ.ਵੀ. ਦੇਖਦਿਆਂ, ਰੋਟੀ ਖਾਣ ਲੱਗਿਆਂ ਅਤੇ ਸਫ਼ਰ ਕਰਦਿਆਂ ਅਸੀਂ ਆਪਣੇ ਸਮਾਰਟ ਫ਼ੋਨ ਨੂੰ ਆਪਣੇ ਨਾਲੋਂ ਵੱਖ ਨਹੀਂ ਕਰਦੇ

ਸਕੂਲ, ਕਾਲਜ, ਦਫ਼ਤਰ ਜਾਣ ਲੱਗਿਆਂ ਅਸੀਂ ਆਪਣੇ ਸਭ ਤੋਂ ਜ਼ਰੂਰੀ ਕਾਗਜ਼ ਭੁੱਲ ਸਕਦੇ ਹਾਂ ਪਰ ਮੋਬਾਇਲ ਫ਼ੋਨ ਨੂੰ ਨਹੀਂ ਭੁੱਲਦੇਹਾਂ, ਜੇਕਰ ਕਦੇ-ਕਦਾਈਂ ਮੋਬਾਇਲ ਫ਼ੋਨ ਘਰ ਰਹਿ ਗਿਆ ਤਾਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਸਾਡੇ ਸਰੀਰ ਦਾ ਕੋਈ ਜ਼ਰੂਰੀ ਅੰਗ ਘਰ ਰਹਿ ਗਿਆ ਹੋਵੇਮੋਬਾਇਲ ਫ਼ੋਨ ਤੋਂ ਬਿਨਾਂ ਜੀਵਨ ਵਿੱਚ ਅਧੂਰਾਪਣ ਲੱਗਦਾ ਹੈਸਮਾਰਟ ਫ਼ੋਨ ਤੋਂ ਹੁੰਦੇ ਨੁਕਸਾਨ ਕਰਕੇ ਕਈ ਕੰਪਨੀਆਂ, ਸਕੂਲਾਂ, ਕਾਲਜਾਂ ਨੇ ਕੰਮ ਦੇ ਵਕਤ ਮੋਬਾਇਲ ਨੂੰ ਵਰਤਣ ਤੇ ਪਾਬੰਦੀ ਲਗਾਈ ਹੋਈ ਹੈ ਪਰ ਜਦੋਂ ਤੱਕ ਅਸੀਂ ਸਮਾਜਿਕ ਜੀਵਨ ਦੀ ਮਹੱਤਤਾ ਨੂੰ ਦਿਲੋਂ ਸਵੀਕਾਰ ਨਹੀਂ ਕਰਦੇ ਉਦੋਂ ਤੱਕ ਇਹ ਪਾਬੰਦੀਆਂ ਕੇਵਲ ਦਿਖਾਵਟੀ ਪਾਬੰਦੀਆਂ ਹੁੰਦੀਆਂ ਹਨਇਹਨਾਂ ਪਾਬੰਦੀਆਂ ਦਾ ਸਾਡੇ ਜੀਵਨ ਵਿੱਚ ਕੋਈ ਜ਼ਿਆਦਾ ਅਸਰ ਨਹੀਂ ਪੈਂਦਾ ਕਿਉਂਕਿ ਜਦੋਂ ਕੋਈ ਕੰਮ ਦਿਲੋਂ ਨਾ ਕਰਨਾ ਹੋਵੇ, ਉਦੋਂ ਬੰਦਾ ਉਸ ਕੰਮ ਦਾ ਕੋਈ ਨਾ ਕੋਈ ਹੋਰ ਰਾਹ ਲੱਭ ਲੈਂਦਾ ਹੈ

ਸੜਕਾਂ ’ਤੇ ਹੁੰਦੇ ਹਾਦਸਿਆਂ ਦਾ ਮੁੱਖ ਕਾਰਨ ਵੀ ਮੋਬਾਇਲ ਫ਼ੋਨ ਵਰਤਣਾ ਹੁੰਦਾ ਹੈਕਦੇ ਗੱਡੀ ਚਲਾਉਂਦਿਆਂ ਅਤੇ ਮੋਬਾਇਲ ਫ਼ੋਨ ’ਤੇ ਗੱਲਾਂ ਵਿੱਚ ਮਸਤ ਹੁੰਦਿਆਂ ਸੜਕ ਪਾਰ ਕਰਨਾ ਹਾਦਸੇ ਦਾ ਕਾਰਨ ਬਣ ਜਾਂਦਾ ਹੈਪਰ ਇੰਟਰਨੈੱਟ ਦੀ ਦੁਨੀਆਂ ਨੇ ਮਨੁੱਖ ਨੂੰ ਅਜਿਹਾ ਮਸਤ ਕੀਤਾ ਹੋਇਆ ਹੈ ਕਿ ਇਹ ਨੁਕਸਾਨ ਤੋਂ ਰਤਾ ਭਰ ਵੀ ਨਹੀਂ ਡਰਦਾਜ਼ਮਾਨੇ ਦੇ ਨਾਲ ਤੁਰਨਾ ਵੱਖਰੀ ਗੱਲ ਹੈ ਪਰ ਜ਼ਮਾਨੇ ਤੋਂ ਪਿਛੜ ਜਾਣਾ ਮੂਰਖ਼ਤਾ ਹੁੰਦੀ ਹੈਮਨੁੱਖ ਨੂੰ ਮਨੁੱਖ ਬਣੇ ਰਹਿਣ ਲਈ ਇੰਟਰਨੈੱਟ ਦੀ ਦੁਨੀਆਂ ਤੋਂ ਬਾਹਰ ਆਉਣਾ ਪਵੇਗਾ ਅਤੇ ਇਹ ਕੰਮ ਕੋਈ ਜ਼ਿਆਦਾ ਮੁਸ਼ਕਿਲ ਵੀ ਨਹੀਂ ਹੈਅਸੀਂ ਨਿੱਤ ਦੇ ਕੰਮਾਂ ਦੀ ਤਰਤੀਬ ਨੂੰ ਅਮਲ ਵਿੱਚ ਲਿਆ ਕੇ ਸਮਾਰਟ ਫ਼ੋਨ ਦੀ ਨਕਲੀ ਦੁਨੀਆਂ ਤੋਂ ਬਾਹਰ ਆ ਸਕਦੇ ਹਾਂ

ਸਮਾਰਟ ਫ਼ੋਨ ਨੂੰ ਚਲਾਉਣ ਦਾ ਵਕਤ ਨਿਰਧਾਰਤ ਕਰਨਾ ਚਾਹੀਦਾ ਹੈਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਕਿੰਨਾ ਵਕਤ ਮੋਬਾਇਲ ਫ਼ੋਨ ਨੂੰ ਦੇਣਾ ਹੈ, ਇਹ ਨਿਸ਼ਚਿਤ ਕਰੋਬਾਜ਼ਾਰ, ਪਾਰਕ, ਦਫ਼ਤਰ ਅਤੇ ਰਿਸ਼ਤੇਦਾਰੀ ਵਿੱਚ ਕਦੇ-ਕਦੇ ਬਿਨਾਂ ਮੋਬਾਇਲ ਫ਼ੋਨ ਤੋਂ ਜਾਓਕੁਝ ਦਿਨ ਅਜੀਬ ਲੱਗੇਗਾ ਪਰ ਫੇਰ ਇਸਦੀ ਆਦਤ ਬਣ ਜਾਵੇਗੀਹਰ ਘੰਟੇ ਆਪਣੇ ਮੋਬਾਇਲ ਫ਼ੋਨ ਨੂੰ ਚੈੱਕ ਕਰਨ ਦੀ ਆਦਤ ਨੂੰ ਬਦਲਣੀ ਚਾਹੀਦੀ ਹੈਹਾਂ, ਕੋਈ ਜ਼ਰੂਰੀ ਕਾਲ/ ਫ਼ੋਨ ਹੋਵੇਗਾ ਤਾਂ ਉਹ ਬੰਦਾ ਤੁਹਾਨੂੰ ਮੁੜ ਕੇ ਸੰਪਰਕ ਕਰੇਗਾ

ਮੋਬਾਇਲ ਫ਼ੋਨ ਨੂੰ ਬੰਦ ਕਰਕੇ ਕੁਝ ਸਮਾਂ ਆਪਣੇ ਪਰਿਵਾਰਿਕ ਮੈਂਬਰਾਂ ਵਿੱਚ ਬੈਠ ਕੇ ਗੱਲਬਾਤ ਕਰੋਸਫ਼ਰ ਦੌਰਾਨ ਮੋਬਾਇਲ ਫ਼ੋਨ ਨੂੰ ਬਿਨਾਂ ਕਾਰਨ ਨਾ ਚਲਾਓਸਫ਼ਰ ਦਾ ਆਨੰਦ ਲਓ ਕਿਉਂਕਿ ਮੋਬਾਇਲ ਤਾਂ ਤੁਸੀਂ ਆਪਣੇ ਕਮਰੇ ਵਿੱਚ ਬੈਠ ਕੇ ਵੀ ਚਲਾ ਸਕਦੇ ਹੋਰਸਤੇ ਦੀ ਖੂਬਸੂਰਤੀ ਤੁਹਾਨੂੰ ਮੁੜ ਨਸੀਬ ਨਹੀਂ ਹੋਵੇਗੀਕੀ ਪਤਾ ਤੁਹਾਡੇ ਨਾਲ ਦੀ ਸੀਟ ਤੇ ਬੈਠਾ ਵਿਅਕਤੀ ਤੁਹਾਡਾ ਚੰਗਾ ਮਿੱਤਰ ਬਣ ਜਾਵੇ ਜਾਂ ਤੁਹਾਨੂੰ ਉਸ ਕੋਲੋਂ ਕੋਈ ਚੰਗੀ ਗੱਲ ਸਿੱਖਣ ਨੂੰ ਮਿਲ ਜਾਵੇ, ਜਿਹੜੀ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਸਾਰਥਕ ਰੋਲ ਅਦਾ ਕਰੇ

ਸੋ ਦੋਸਤੋ, ਇੰਟਰਨੈੱਟ ਦੀ ਦੁਨੀਆਂ ਤੋਂ ਬਾਹਰ ਨਿਕਲੋ ਅਤੇ ਆਪਣੇ ਆਲੇ-ਦੁਆਲੇ ਦੀ ਖੂਬਸੂਰਤੀ ਦਾ ਜੀ ਭਰ ਕੇ ਆਨੰਦ ਲਓਜ਼ਿੰਦਗੀ ਦਾ ਸਮਾਂ ਬਹੁਤ ਥੋੜ੍ਹਾ ਹੈ, ਇਸ ਨੂੰ ਸਮਾਰਟ ਫ਼ੋਨ ਦੀ ਦੁਨੀਆਂ ਵਿੱਚ ਬਰਬਾਦ ਨਾ ਕਰੋ, ਸਮਾਜਿਕ ਪ੍ਰਾਣੀ ਬਣ ਕੇ ਸਮਾਜਿਕਤਾ ਦਾ ਆਨੰਦ ਲਉ

*****

(1482)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author