KulbirSinghPro7ਅੱਜ ਘੱਟ ਪੜ੍ਹੇ, ਅੱਧ ਪੜ੍ਹੇ, ਵੱਧ ਪੜ੍ਹੇ ਹਰ ਤਰ੍ਹਾਂ ਦੇ ਨੌਜਵਾਨ ਵਿਦੇਸ਼ੀ ਧਰਤੀ ʼਤੇ ਪਹੁੰਚ ਰਹੇ ਹਨ। ਬਾਬੇ ਨਾਨਕ ਦਾ ਕਿਰਤ ਦਾ ...
(10 ਨਵੰਬਰ 2023)

 

ਪੰਜਾਬ ਤੋਂ ਪਰਵਾਸ ਅਤੇ ਪੰਜਾਬ ਵੱਲ ਪਰਵਾਸ ਹਮੇਸ਼ਾ ਚਰਚਾ ਦਾ ਵਿਸ਼ਾ ਰਿਹਾ ਹੈਇਨ੍ਹਾਂ ਦੋ ਤਰ੍ਹਾਂ ਦੇ ਪਰਵਾਸ ਨੇ ਸਿੱਧੇ ਅਸਿੱਧੇ ਤੌਰ ʼਤੇ ਪੰਜਾਬ ਨੂੰ ਅਨੇਕਾਂ ਪੱਖਾਂ ਤੋਂ ਪ੍ਰਭਾਵਤ ਤੇ ਪੀੜਤ ਕੀਤਾ ਹੈਪ੍ਰਭਾਵਤ ਹੀ ਨਹੀਂ ਕੀਤਾ ਇਸਦਾ ਮੂੰਹ-ਮੁਹਾਂਦਰਾ ਬਦਲ ਦਿੱਤਾ ਹੈਸਮੇਂ ਨਾਲ ਪੰਜਾਬ ਤੋਂ ਪਰਵਾਸ ਅਤੇ ਪੰਜਾਬ ਵੱਲ ਪਰਵਾਸ ਦੀ ਗਤੀ ਘਟਣ ਦੀ ਬਜਾਏ ਵਧ ਗਈ ਹੈ

ਸ਼ਾਇਦ ਇਹ ਵੀ ਰਿਕਾਰਡ ਹੈ ਕਿ ਦੁਨੀਆਂ ਵਿੱਚ ਸਭ ਤੋਂ ਵੱਧ ਪਰਵਾਸ ਭਾਰਤੀ ਲੋਕ ਕਰਦੇ ਹਨਤਿੰਨ ਕਰੋੜ ਤੋਂ ਵਧੇਰੇ ਭਾਰਤੀ ਆਪਣੇ ਮੁਲਕ ਵਿੱਚੋਂ ਜਾ ਕੇ ਸੰਸਾਰ ਦੇ 30 ਦੇਸ਼ਾਂ ਵਿੱਚ ਵਸ ਗਏ ਹਨਜਿਵੇਂ ਵਿਦੇਸ਼ਾਂ ਵਿੱਚ ਜਾ ਕੇ ਵਸਣ ਦੀ ਇਨ੍ਹਾਂ ਦੀ ਮਨਸਾ ਅਲੱਗ ਅਲੱਗ ਹੋਵੇਗੀ ਤਿਵੇਂ ਇਨ੍ਹਾਂ ਦੇ ਕੰਮ-ਧੰਦੇ ਵੀ ਵੱਖ ਵੱਖ ਹਨਇਨ੍ਹਾਂ ਵਿੱਚ ਡਾਕਟਰ, ਇੰਜਨੀਅਰ, ਕਾਰੀਗਰ, ਵਿਉਪਾਰੀ, ਮਿਹਨਤ-ਮਜ਼ਦੂਰੀ ਕਰਨ ਵਾਲਿਆਂ ਨਾਲ ਧਨਾਢ ਲੋਕ ਵੀ ਸ਼ਾਮਲ ਹਨਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਨੇ ਇਨ੍ਹਾਂ ਦੀਆਂ ਵੱਖ ਸ਼੍ਰੇਣੀਆਂ ਬਣਾਈਆਂ ਹੋਈਆਂ ਹਨ ਅਤੇ ਵੱਖ ਵੱਖ ਤਰ੍ਹਾਂ ਦਾ ਵੀਜ਼ਾ ਮੁਹਈਆ ਕੀਤਾ ਜਾਂਦਾ ਹੈਇਨ੍ਹਾਂ ਸ਼੍ਰੇਣੀਆਂ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਹੜੇ ਜੀਵਨ ਦੀ ਗੁਣਵਤਾ, ਬਿਹਤਰ ਜੀਵਨ ਹਾਲਾਤ, ਬਿਹਤਰ ਸਿਸਟਮ ਅਤੇ ਬਿਹਤਰ ਭਵਿੱਖ ਲਈ ਵਿਕਸਿਤ ਮੁਲਕਾਂ ਵੱਲ ਪਰਵਾਸ ਕਰਦੇ ਹਨਇਨ੍ਹਾਂ ਵਿੱਚੋਂ ਇੱਕ ਵੱਡੀ ਪ੍ਰਤੀਸ਼ਤ ਉਨ੍ਹਾਂ ਲੋਕਾਂ ਦੀ ਹੈ ਜਿਹੜੇ ਬੱਚਿਆਂ, ਨੌਜਵਾਨਾਂ ਦੇ ਬਿਹਤਰ ਭਵਿੱਖ ਲਈ ਉਨ੍ਹਾਂ ਨੂੰ ਪੰਜਾਬ ਵਿੱਚੋਂ ਕਿਵੇਂ ਨਾ ਕਿਵੇਂ ਕੱਢ ਕੇ ਵਿਕਸਿਤ ਮੁਲਕਾਂ ਵਿੱਚ ਭੇਜਣਾ ਚਾਹੁੰਦੇ ਹਨ

ਸਾਨੂੰ ਇਉਂ ਲੱਗਦਾ ਹੈ ਕਿ ਪਰਵਾਸ ਕੁਝ ਦਹਾਕਿਆਂ ਦੀ ਕਹਾਣੀ ਹੈਅਜਿਹਾ ਨਹੀਂ ਹੈਪਰਵਾਸ ਦਾ ਇਤਿਹਾਸ ਬੜਾ ਪੁਰਾਣਾ ਹੈਇੰਗਲੈਂਡ ਵਿੱਚ ਰਹਿਣ ਵਾਲੇ ਭਾਰਤੀਆਂ ਦੀ ਅੱਜ ਤੀਸਰੀ ਪੀੜ੍ਹੀ ਜਵਾਨ ਹੈਆਸਟਰੇਲੀਆ ਅਤੇ ਕੈਨੇਡਾ ਵਿੱਚ ਵੀ ਪੰਜਾਬੀ ਬਹੁਤ ਸਮਾਂ ਪਹਿਲਾਂ ਪਹੁੰਚ ਗਏ ਸਨਉਦੋਂ ਭੂਗੋਲਿਕ, ਸਮਾਜਕ, ਆਰਥਿਕ ਸਥਿਤੀਆਂ ਬਿਲਕੁਲ ਭਿੰਨ ਸਨ

ਸਮੇਂ ਨਾਲ ਪਰਵਾਸ ਦੀ ਗਤੀ ਤੇਜ਼ ਹੋਣ ਨਾਲ ਇਸ ਨਾਲ ਜੁੜੀਆਂ ਸਮੱਸਿਆਵਾਂ-ਪ੍ਰੇਸ਼ਾਨੀਆਂ ਵੀ ਵਧ ਗਈਆਂ ਹਨਨਤੀਜੇ ਵਜੋਂ ਮੀਡੀਆ ਤਰਜੀਹੀ ਆਧਾਰ ʼਤੇ ਇਸ ਬਾਰੇ ਗੱਲਬਾਤ ਕਰਦਾ ਕਰਵਾਉਂਦਾ ਰਹਿੰਦਾ ਹੈਬੀਤੇ ਦਿਨੀਂ ਡੀ ਡੀ ਪੰਜਾਬੀ ਨੇ ਆਪਣੇ ਚਰਚਿਤ ਪ੍ਰੋਗਰਾਮ ‘ਗੱਲਾਂ ਤੇ ਗੀਤ’ ਤਹਿਤ ‘ਪਰਵਾਸ ਦੇ ਸਰੋਕਾਰ’ ਵਿਸ਼ੇ ʼਤੇ ਖੁੱਲ੍ਹੀ-ਲੰਮੀ ਗੱਲਬਾਤ ਪ੍ਰਸਾਰਿਤ ਕੀਤੀਪ੍ਰੋਗਰਾਮ ਵਿੱਚ ਮਾਹਿਰ ਵਜੋਂ ਚਰਚਿਤ ਸ਼ਾਇਰ ਮਲਵਿੰਦਰ ਸਿੰਘ ਮੌਜੂਦ ਸਨਐਂਕਰ ਰਾਜੀਵ ਖੰਨਾ ਸਨ ਜਦੋਂ ਕਿ ਪ੍ਰੋਡਿਊਸਰ ਤੇ ਨਿਗਰਾਨ ਸ਼੍ਰੀ ਕੇਵਲ ਕ੍ਰਿਸ਼ਨ ਅਤੇ ਸ਼੍ਰੀ ਸੁਖਵਿੰਦਰ ਸਨ

ਮਲਵਿੰਦਰ ਸਿੰਘ ਦੀਆਂ ਕਵਿਤਾ ਤੇ ਵਾਰਤਕ ਦੀਆਂ 8-10 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਉਹ ਸਾਹਿਤਕ, ਸਮਾਜਕ, ਸੱਭਿਆਚਾਰਕ ਸਰਗਰਮੀਆਂ ਵਿੱਚ ਰੁੱਝੇ ਰਹਿੰਦੇ ਹਨਸਾਲ ਵਿੱਚੋਂ ਬਹੁਤਾ ਸਮਾਂ ਕੈਨੇਡਾ ਵਿੱਚ ਰਹਿੰਦੇ ਹਨ ਉੱਥੇ ਵੀ ਆਪਣੀਆਂ ਸਾਹਿਤਕ ਗਤੀਵਿਧੀਆਂ ਲਗਾਤਾਰ ਜਾਰੀ ਰੱਖਦੇ ਹਨ

‘ਪਰਵਾਸ ਦੇ ਸਰੋਕਾਰ’ ਵਿਸ਼ੇ ʼਤੇ ਗੱਲਬਾਤ ਕਰਦਿਆਂ ਉਨ੍ਹਾਂ ਖੁੱਲ੍ਹ ਕੇ ਆਪਣੇ ਵਿਚਾਰ ਵਿਅਕਤ ਕੀਤੇਬਹੁਤੀਆਂ ਗੱਲਾਂ ਉਨ੍ਹਾਂ ਨੇ ਅੱਖੀਂ ਵੇਖੇ, ਕੰਨੀਂ ਸੁਣੇ ʼਤੇ ਆਧਾਰਿਤ ਕੀਤੀਆਂਇਸ ਵਿਸ਼ੇ ʼਤੇ ਉਨ੍ਹਾਂ ਦੇ ਬਹੁਤ ਸਾਰੇ ਆਰਟੀਕਲ ਵੱਖ ਵੱਖ ਅਖ਼ਬਾਰਾਂ ਵਿੱਚ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ

ਗੱਲਬਾਤ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਪਰਵਾਸ ਪੰਜਾਬੀਆਂ ਦੇ ਸੁਭਾਅ ਵਿੱਚ ਹੈਇਨ੍ਹਾਂ ਦਾ ਜਲਦੀ ਇੱਕ ਥਾਂ ਤੋਂ ਮੋਹ ਭੰਗ ਹੋ ਜਾਂਦਾ ਹੈਪਹਿਲਾਂ ਪਹਿਲ ਘਰ ਦਾ ਇੱਕ ਜੀਅ ਵਿਦੇਸ਼ ਜਾਂਦਾ ਸੀ, ਉਹ ਖੱਟੀ ਕਮਾਈ ਕਰਕੇ ਵਾਪਸ ਆ ਜਾਂਦਾ ਸੀਅੱਜ ਇਹ ਰੁਝਾਨ, ਇਹ ਸੋਚ ਨਹੀਂ ਹੈਅੱਜ ਹਰ ਕੋਈ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਦੀ ਪੀ.ਆਰ. ਲੈਣੀ ਲੋਚਦਾ ਹੈ

ਅੱਜ ਘੱਟ ਪੜ੍ਹੇ, ਅੱਧ ਪੜ੍ਹੇ, ਵੱਧ ਪੜ੍ਹੇ ਹਰ ਤਰ੍ਹਾਂ ਦੇ ਨੌਜਵਾਨ ਵਿਦੇਸ਼ੀ ਧਰਤੀ ʼਤੇ ਪਹੁੰਚ ਰਹੇ ਹਨਬਾਬੇ ਨਾਨਕ ਦਾ ਕਿਰਤ ਦਾ ਸੰਕਲਪ ਉੱਥੇ ਜਾ ਕੇ ਪੂਰਾ ਹੁੰਦਾ ਹੈਪਰ ਉੱਥੇ ਪਹਿਚਾਣ ਦੀ ਸਮੱਸਿਆ ਹੈ ਇੱਥੇ ਅਫਸਰੀ ਕਰਦੇ ਲੋਕ ਉੱਥੇ ਜਾ ਕੇ ਲੇਬਰ ਕਰਦੇ ਨਜ਼ਰ ਆਉਂਦੇ ਹਨਇਹ ਘੋਖ ਦਾ, ਖੋਜ ਦਾ ਵਿਸ਼ਾ ਹੈ ਕਿ ਇਸ ਪਿੱਛੇ ਕਿਹੜੀ ਸੋਚ, ਕਿਹੜੀ ਮਾਨਸਿਕਤਾ ਕਾਰਜਸ਼ੀਲ ਹੈ

ਉੱਥੇ ਸਭ ਕੁਝ ਆਸਾਨ ਨਹੀਂ ਹੈ ਸਭ ਕੁਝ ਸਖ਼ਤ ਮਿਹਨਤ ਦੀ ਮੰਗ ਕਰਦਾ ਹੈਸ਼ਿਫ਼ਟਾਂ ਵਿੱਚ ਕੰਮ ਕਰਨਾ ਪੈਂਦਾ ਹੈਰਹਿਣ ਦੇ, ਖਾਣ-ਪੀਣ ਦੇ, ਆਵਾਜਾਈ ਦੇ ਵੱਡੇ ਖਰਚੇ ਹਨਮੁਢਲੇ ਸਾਲਾਂ ਵਿੱਚ ਖਰਚੇ ਵਧੇਰੇ ਹੁੰਦੇ ਹਨ, ਆਮਦਨ ਘੱਟ ਹੁੰਦੀ ਹੈਇਸੇ ਲਈ ਕਈ ਵਾਰ ਨੌਜਵਾਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵੀ ਹੋ ਜਾਂਦੇ ਹਨ ਇੱਧਰਲੇ ਪੈਸੇ ਦੀ ਓਧਰ ਵੁੱਕਤ ਨਹੀਂ ਹੈਕੈਨੇਡਾ ਵਿੱਚ ਚੀਨੀ ਸਭ ਤੋਂ ਵੱਧ ਹਨਦੂਸਰਾ ਨੰਬਰ ਭਾਰਤੀਆਂ ਦਾ ਹੈ

ਇਨ੍ਹੀਂ ਦਿਨੀਂ ਵਧੇਰੇ ਨੌਜਵਾਨ ਪੜ੍ਹਾਈ-ਵੀਜ਼ਾ ʼਤੇ ਜਾ ਰਹੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਵੇਂ ਕਿਵੇਂ ਉੱਥੇ ਪੱਕੇ ਹੋਇਆ ਜਾਵੇ

ਪੰਜਾਬੀ ਬੋਲੀ, ਪੰਜਾਬੀ ਸਾਹਿਤ ਅਤੇ ਪੰਜਾਬੀ ਪੁਸਤਕਾਂ ਪ੍ਰਤੀ ਉੱਥੇ ਨੌਜਵਾਨਾਂ ਵਿੱਚ ਬਹੁਤ ਘੱਟ ਰੁਝਾਨ ਹੈਲਾਇਬਰੇਰੀਆਂ ਵਿੱਚ ਕਦੇ ਕਦਾਈਂ ਕੋਈ ਨੌਜਵਾਨ ਪੰਜਾਬੀ ਦੇ ਕਿਤਾਬ ਲੈਣ ਆਉਂਦਾ ਹੈਜਿਹੜੇ ਪੰਜਾਬੀ ਬੱਚੇ ਉੱਥੇ ਜੰਮੇ ਪਲੇ ਹਨ, ਉਨ੍ਹਾਂ ਦਾ ਮੁਲਕ, ਉਨ੍ਹਾਂ ਦੀ ਭਾਸ਼ਾ ਉਹੀ ਹੈਪਰ ਇੱਥੋਂ ਜਿਹੜੇ ਬਜ਼ੁਰਗ ਉੱਥੇ ਜਾਂਦੇ ਹਨ ਉਹ ਆਪਣੇ ਇੱਧਰਲੇ ਘਰ, ਇੱਧਰਲੀ ਜ਼ੁਬਾਨ ਨਾਲ ਜਜ਼ਬਾਤੀ ਤੌਰ ʼਤੇ ਜੁੜੇ ਹੁੰਦੇ ਹਨ ਉੱਥੇ ਉਹ ਜਿੰਨੀ ਦੇਰ ਰਹਿੰਦੇ ਹਨ ਅਜਨਬੀਆਂ ਵਾਂਗ ਰਹਿੰਦੇ ਹਨ

ਚੇਤੰਨ ਲੋਕ ਉੱਥੇ ਲੋਕਾਂ ਨੂੰ ਪੰਜਾਬੀ ਬੋਲੀ ਨਾਲ, ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਵੱਖ ਵੱਖ ਤਰ੍ਹਾਂ ਨਾਲ ਉਪਰਾਲੇ ਕਰਦੇ ਰਹਿੰਦੇ ਹਨ ਉੱਥੇ ਮਿੰਨੀ ਪੰਜਾਬ ਇਸ ਲਈ ਬਣ ਗਿਆ ਕਿਉਂਕਿ ਅਜੇ ਬਹੁਗਿਣਤੀ ਵੱਡੀ ਉਮਰ ਦੇ ਲੋਕਾਂ ਦੀ ਹੈ

ਉਨ੍ਹਾਂ ਮੀਡੀਆ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮੀਡੀਆ ਪੰਜਾਬ ਅਤੇ ਪਰਵਾਸੀ ਪੰਜਾਬੀਆਂ ਵਿਚਾਲੇ ਪੁਲ ਬਣਕੇ ਬਾਖ਼ੁਬੀ ਜ਼ਿੰਮੇਵਾਰੀ ਨਿਭਾ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4464)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰੋ. ਕੁਲਬੀਰ ਸਿੰਘ

ਪ੍ਰੋ. ਕੁਲਬੀਰ ਸਿੰਘ

Phone: (91 - 94171 - 53513)
Email: (prof_kulbir@yahoo.com)

More articles from this author