KulbirSinghPro7ਆਉਂਦੇ ਮਹੀਨਿਆਂ ਦੌਰਾਨ ਪੰਜਾਬ ਦੀ ਸਿਆਸਤ ਸੰਪਾਦਕੀ ਲੇਖਾਂ ਵਿੱਚ ਕੇਂਦਰ-ਬਿੰਦੂ ਬਣ ...
(19 ਮਾਰਚ 2021)
(ਸ਼ਬਦ: 720)


ਸਿੰਗਾਪੁਰ
, ਕੈਨੇਡਾ ਜਿਹੇ ਮੁਲਕਾਂ ਵਿੱਚ ਪੰਜਾਬੀਆਂ ਦੀ ਪਹੁੰਚ ਇੱਕ ਸਦੀ ਤੋਂ ਵੀ ਪਹਿਲਾਂ ਹੋਈ ਸੀਆਪਣੀ ਗੱਲ ਕਹਿਣ ਲਈ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਵੀ ਪੱਤਰਕਾਰੀ ਦਾ ਭਰਪੂਰ ਪ੍ਰਯੋਗ ਕੀਤਾ ਹੈਪਰਵਾਸੀ ਪੰਜਾਬੀਆਂ ਅਤੇ ਭਾਰਤੀਆਂ ਦੀਆਂ ਲੋੜਾਂ, ਥੁੜਾਂ ਨੂੰ ਧਿਆਨ ਵਿੱਚ ਰੱਖਦਿਆਂ 1947 ਤੋਂ ਪਹਿਲਾਂ ਵਿਦੇਸ਼ਾਂ ਵਿੱਚ ਕਈ ਮਾਸਿਕ ਪੱਤਰ ਪੰਜਾਬੀ ਅਤੇ ਉਰਦੂ ਵਿੱਚ ਪ੍ਰਕਾਸ਼ਿਤ ਹੁੰਦੇ ਰਹੇ

ਕੈਨੇਡਾ, ਅਮਰੀਕਾ, ਇੰਗਲੈਂਡ ਅਜਿਹੇ ਮੁਲਕ ਹਨ ਜਿੱਥੇ 1947 ਤਕ ਪੰਜਾਬੀ ਵੱਡੀ ਗਿਣਤੀ ਵਿੱਚ ਪਹੁੰਚ ਚੁੱਕੇ ਸਨਉਦੋਂ ਮਾਸਿਕ ਤੇ ਪੰਦਰਾਰੋਜ਼ਾ ਪੰਜਾਬੀ ਅਖ਼ਬਾਰਾਂ ਵੰਡ ਨਾਲ ਸੰਬੰਧਤ ਸਮੱਗਰੀ ਨਾਲ ਭਰੀਆਂ ਹੁੰਦੀਆਂ ਸਨਫਿਰ ਇੱਕ ਸਮਾਂ ਉਹ ਆਇਆ ਜਦ ਪੰਜਾਬ ਵਿੱਚੋਂ ਉਹ ਲੋਕ ਇਨ੍ਹਾਂ ਮੁਲਕਾਂ ਵੱਲ ਪਰਵਾਸ ਕਰਨ ਲੱਗੇ, ਜਿਹੜੇ ਸਿੱਧੇ ਤੌਰ ʼਤੇ ਪੰਜਾਬੀ ਮੀਡੀਆ ਨਾਲ ਜੁੜੇ ਸਨਜਿਨ੍ਹਾਂ ਨੇ ਵਿਧੀਬਧ ਢੰਗ ਨਾਲ ਪੱਤਰਕਾਰੀ ਦੀ ਸਿੱਖਿਆ ਹਾਸਲ ਕੀਤੀ ਹੋਈ ਸੀ ਅਤੇ ਪੰਜਾਬੀ ਪੱਤਰਕਾਰੀ ਦਾ ਜਿਨ੍ਹਾਂ ਕੋਲ ਚੰਗਾ ਤਜਰਬਾ ਸੀਉਨ੍ਹਾਂ ਨੇ ਵਿਦੇਸ਼ਾਂ ਵਿੱਚ ਪੰਜਾਬੀ ਮੀਡੀਆ ਨੂੰ ਪ੍ਰੋਫੈਸ਼ਨਲ ਅਤੇ ਤਕਨੀਕੀ ਮੁਹਾਰਤ ਦੀਆਂ ਲੀਹਾਂ ʼਤੇ ਤੋਰਿਆਨਤੀਜਾ ਇਹ ਹੋਇਆ ਕਿ ਬੀਤੀ ਸਦੀ ਦੇ ਅੰਤਲੇ ਦਹਾਕਿਆਂ ਦੌਰਾਨ ਅਖ਼ਬਾਰਾਂ ਰਸਾਲਿਆਂ ਦੇ ਨਾਲ-ਨਾਲ ਪਰਵਾਸੀ ਪੰਜਾਬੀ ਮੀਡੀਆ ਤੇਜ਼ੀ ਨਾਲ ਰੇਡੀਓ ਅਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਪਰਵੇਸ਼ ਕਰ ਗਿਆਅੱਜ ਉੰਨੇ ਰੇਡੀਓ ਪੰਜਾਬ ਵਿੱਚ ਨਹੀਂ ਹਨ ਜਿੰਨੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਚੱਲ ਰਹੇ ਹਨਟੋਰਾਂਟੋ ਅਤੇ ਵੈਨਕੂਵਰ ਜਿਹੇ ਸ਼ਹਿਰਾਂ ਵਿੱਚ ਹੀ ਦਰਜਨਾਂ ਰੇਡੀਓ, ਦਰਜਨਾਂ ਅਖ਼ਬਾਰਾਂ ਹਨ

ਇੰਟਰਨੈੱਟ ਸਮੇਤ ਬਹੁਤ ਸਾਰੀਆਂ ਅਤਿ ਆਧੁਨਿਕ ਤਕਨੀਕਾਂ ਨੇ ਜਿੱਥੇ ਪਰਵਾਸੀ ਮੀਡੀਆ ਦੀ ਕਾਰਜ-ਵਿਧੀ ਨੂੰ ਸੁਖਾਲਾ ਕਰ ਦਿੱਤਾ ਹੈ, ਉੱਥੇ ਇਸਦੇ ਵਧਣ-ਫੁੱਲਣ ਦੇ ਆਸਾਰ ਵੀ ਪੈਦਾ ਹੋ ਗਏ ਹਨਜਿਸ ਸ਼ਿੱਦਤ ਨਾਲ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਹੋ ਰਹੀ ਹੈ, ਉਸ ਤੋਂ ਆਸ ਬੱਝਦੀ ਹੈ ਕਿ ਪਰਵਾਸੀ ਪੰਜਾਬੀ ਮੀਡੀਆ, ਪਰਵਾਸੀ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਪੰਜਾਬ ਦੇ ਬੁਨਿਆਦੀ ਮੁੱਦਿਆਂ-ਮਸਲਿਆਂ ਨੂੰ ਹੋਰ ਗੰਭੀਰਤਾ ਨਾਲ ਪੇਸ਼ ਕਰੇਗਾ

ਬੀਤੇ ਮਹੀਨਿਆਂ ਦੌਰਾਨ ਪਰਵਾਸੀ ਪੰਜਾਬੀ ਮੀਡੀਆ ਨੇ ਕਿਸਾਨ ਅੰਦੋਲਨ ਨੂੰ ਭਰਵੀਂ ਕਵਰੇਜ ਦਿੱਤੀ ਅਤੇ ਕਿਸਾਨ ਮੰਗਾਂ ਦੀਆਂ ਜੁਦਾ ਜੁਦਾ ਪਰਤਾਂ ਅਤੇ ਪਹਿਲੂਆਂ ਨੂੰ ਉਜਾਗਰ ਕੀਤਾ ਮੁੱਖ ਪੰਨੇ ʼਤੇ ਮੁੱਖ ਸੁਰਖੀਆਂ ਨਾਲ ਲਗਾਤਾਰ ਮਹੀਨਿਆਂ ਤਕ ਵਿਸਥਾਰਤ ਵੇਰਵੇ ਪ੍ਰਕਾਸ਼ਿਤ ਕੀਤੇ ਉੱਧਰ ਪਰਵਾਸੀ ਪੰਜਾਬੀ ਰੇਡੀਓ ਤੇ ਟੈਲੀਵਿਜ਼ਨ ਨੇ ਕਿਸਾਨ ਅੰਦੋਲਨ ਨਾਲ ਸੰਬੰਧਤ ਵਿਚਾਰ-ਚਰਚਾ, ਮੁਲਾਕਾਤਾਂ ਅਤੇ ਵੱਖ-ਵੱਖ ਥਾਵਾਂ ਤੋਂ ਸਿੱਧਾ ਪ੍ਰਸਾਰਨ ਕਰਕੇ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਤਕ ਤਾਜ਼ਾ ਜਾਣਕਾਰੀ ਪਹੁੰਚਾਉਣ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ

ਪਰਵਾਸੀ ਪੰਜਾਬੀ ਮੀਡੀਆ, ਪੰਜਾਬ ਅਤੇ ਪੰਜਾਬੀਆਂ ਦੀਆਂ ਸਮੱਸਿਆਵਾਂ ਪ੍ਰਤੀ ਹਮੇਸ਼ਾ ਸੰਜੀਦਾ ਅਤੇ ਚਿੰਤਤ ਰਿਹਾ ਹੈ ਵਾਤਾਵਰਣ ਦੀ ਗੱਲ ਹੋਵੇ, ਪਾਣੀ ਦਾ ਮਸਲਾ ਹੋਵੇ, ਨਸ਼ਿਆਂ ਦੇ ਰੁਝਾਨ ਦਾ ਮੁੱਦਾ ਹੋਵੇ, ਮਾਂ ਬੋਲੀ ਪੰਜਾਬੀ ਪ੍ਰਤੀ ਘਟਦੇ ਮੋਹ ਦੀ ਗੱਲ ਹੋਵੇ ਤੇ ਭਾਵੇਂ ਹੋਵੇ ਪੰਜਾਬ ਦੀ ਸਿਆਸੀ ਹਲਚਲ, ਪਰਵਾਸੀ ਪੰਜਾਬੀ ਮੀਡੀਆ ਨੇ ਦਿਲੋਂ ਮਨੋਂ ਸ਼ਮੂਲੀਅਤ ਦਾ ਇਹਸਾਸ ਕਰਾਇਆ ਹੈ

ਪਰਵਾਸੀ ਪੰਜਾਬੀ ਮੀਡੀਆ ਵਸਦਾ ਵਿਦੇਸ਼ਾਂ ਵਿੱਚ ਹੈ ਪਰ ਉਸਦੀਆਂ ਜੜ੍ਹਾਂ ਪੰਜਾਬ ਵਿੱਚ ਹਨਪੰਜਾਬ ਵਿੱਚ 2022 ਦੀਆਂ ਚੋਣਾਂ ਸੰਬੰਧੀ ਮੁਢਲੀਆਂ ਸਰਗਰਮੀਆਂ ਆਰੰਭ ਹੋ ਗਈਆਂ ਹਨਜਿਵੇਂ-ਜਿਵੇਂ ਚੋਣਾਂ ਨੇੜੇ ਆਉਂਦੀਆਂ ਜਾਣਗੀਆਂ ਵਿਦੇਸ਼ੀ ਪੰਜਾਬੀ ਅਖ਼ਬਾਰਾਂ, ਰੇਡੀਓ ਤੇ ਟੈਲੀਵਿਜ਼ਨ ਉਸ ਰੰਗ ਵਿੱਚ ਰੰਗਦੇ ਜਾਣਗੇਬੀਤੇ ਦਿਨੀਂ ਮੈਂ ਕਿਸੇ ਕੰਮ ਦੇ ਸੰਬੰਧ ਵਿੱਚ ਕੈਨੇਡਾ ਵਸਦੇ ਦੋਸਤ ਡਾਕਟਰ ਸੁਖਦੇਵ ਸਿੰਘ ਝੰਡ ਹੁਰਾਂ ਨੂੰ ਫੋਨ ਕੀਤਾਉਹ ਲੰਮਾ ਸਮਾਂ ਬੰਗਾਲ ਚੋਣਾਂ ਸੰਬੰਧੀ ਚਰਚਾ ਕਰਦੇ ਰਹੇਮੈਂ ਹੈਰਾਨ ਸਾਂ ਕਿ ਪਰਵਾਸੀ ਪੰਜਾਬੀਆਂ ਦੀ ਬੰਗਾਲ-ਚੋਣਾਂ ਵਿੱਚ ਵੀ ਡੂੰਘੀ ਦਿਲਚਸਪੀ ਸੀਦਰਅਸਲ ਇਹ ਦਿਲਚਸਪੀ ਕਿਸਾਨ ਅੰਦੋਲਨ ਅਤੇ ਕੇਂਦਰ ਸਰਕਾਰ ਵਿਚਾਲੇ ਪੈਦਾ ਹੋਏ ਟਕਰਾ ਕਾਰਨ ਸੀਕਿਸਾਨ ਅੰਦੋਲਨ ਅਤੇ ਕਿਸਾਨਾਂ ਦੇ ਭਵਿੱਖ ਨੂੰ ਉਹ ਬੰਗਾਲ-ਚੋਣਾਂ ਦੀ ਜਿੱਤ ਹਾਰ ਨਾਲ ਜੋੜ ਕੇ ਵੇਖ ਰਹੇ ਸਨ

ਪੰਜਾਬ ਚੋਣਾਂ ʼਤੇ ਪਰਵਾਸੀ ਪੰਜਾਬੀਆਂ ਅਤੇ ਪਰਵਾਸੀ ਪੰਜਾਬੀ ਮੀਡੀਆ ਦਾ ਵੱਡਾ ਪ੍ਰਭਾਵ ਵੇਖਣ ਨੂੰ ਮਿਲਦਾ ਹੈਨੇੜ-ਭਵਿੱਖ ਵਿੱਚ ਇਸ ਪ੍ਰਭਾਵ ਦੇ ਹੋਰ ਵਧਣ ਦੇ ਆਸਾਰ ਹਨ ਕਿਉਂਕਿ ਬਹੁਤ ਸਾਰੇ ਪਰਵਾਸੀ ਪੰਜਾਬੀ ਟੈਲੀਵਿਜ਼ਨ ਚੈਨਲਾਂ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣੇ ਸਟੂਡੀਓ ਸਥਾਪਿਤ ਕਰ ਲਏ ਹਨ ਇੱਥੋਂ ਲਗਾਤਾਰ ਖ਼ਬਰਾਂ, ਵਿਚਾਰ ਚਰਚਾ ਅਤੇ ਮੁਲਾਕਾਤਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨਇਨ੍ਹਾਂ ਸ਼ਹਿਰਾਂ ਵਿੱਚ ਜਲੰਧਰ, ਮੋਹਾਲੀ ਅਤੇ ਲੁਧਿਆਣਾ ਪ੍ਰਮੁੱਖ ਹਨਪਰ ਪਟਿਆਲਾ, ਅੰਮ੍ਰਿਤਸਰ ਅਤੇ ਬਠਿੰਡਾ ਵੀ ਪਿੱਛੇ ਨਹੀਂ ਹਨ

ਆਉਂਦੇ ਮਹੀਨਿਆਂ ਦੌਰਾਨ ਪੰਜਾਬ ਦੀ ਸਿਆਸਤ ਸੰਪਾਦਕੀ ਲੇਖਾਂ ਵਿੱਚ ਕੇਂਦਰ-ਬਿੰਦੂ ਬਣ ਜਾਵੇਗੀਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਆਪਣੀ ਮੌਜੂਦਗੀ ਦਰਸਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨਭਾਜਪਾ ਪੰਜਾਬ ਵਿੱਚ ਹਾਸ਼ੀਏ ʼਤੇ ਚਲੀ ਗਈ ਹੈਸਰਕਾਰ ਦੇ ਕੰਮ-ਕਾਰ ਅਤੇ ਸਰਗਰਮੀਆਂ ਨੂੰ ਲੋਕ ਗਹੁ ਨਾਲ ਵੇਖ ਰਹੇ ਹਨਕਾਂਗਰਸ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਮੁੜ ਸਰਗਰਮ ਕਰਨ ਵਿੱਚ ਕਾਮਯਾਬ ਹੋ ਗਈ ਹੈ, ਦੂਸਰੇ ਪਾਸੇ ਉਸਦੀਆਂ ਕੈਪਟਨ ਨਾਲ ਦੂਰੀਆਂ ਦੂਰ ਕਰਨ ਵਿੱਚ ਵੀ ਸਫ਼ਲ ਹੁੰਦੀ ਨਜ਼ਰ ਆ ਰਹੀ ਹੈਨਤੀਜੇ ਵਜੋਂ ਆਉਂਦੇ ਦਿਨਾਂ ਦੌਰਾਨ ਜਿੱਥੇ ਪੰਜਾਬ ਵਿੱਚ ਸਿਆਸੀ ਹਲਚਲ ਵਧਣ ਦੇ ਆਸਾਰ ਬਣ ਗਏ ਹਨ, ਉੱਥੇ ਚੋਣ-ਬਿਗ਼ਲ ਵੱਜਣ ਕਾਰਨ ਰਾਜਨੀਤਕ ਜੋੜ-ਤੋੜ ਵੀ ਆਰੰਭ ਹੋ ਜਾਣਗੇਪਰਵਾਸੀ ਪੰਜਾਬੀ ਮੀਡੀਆ ਲਈ ਇਹ ਦੌਰ ਦਿਲਚਸਪੀਆਂ ਭਰਿਆ ਹੋਵੇਗਾ ਕਿਉਂਕਿ ਪੰਜਾਬ ਦੀ ਸਿਆਸਤ ਅਤੇ ਸਿਆਸੀ ਟੁੱਟ-ਭੱਜ ਉਸਦਾ ਮਨਭਾਉਂਦਾ ਵਿਸ਼ਾ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2655)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਕੁਲਬੀਰ ਸਿੰਘ

ਪ੍ਰੋ. ਕੁਲਬੀਰ ਸਿੰਘ

Phone: (91 - 94171 - 53513)
Email: (prof_kulbir@yahoo.com)

More articles from this author