KulbirSinghPro7ਅਸਾਂ ਕਰਨਾ ਕੀ ਹੈ? ਇੱਕ ਲਕੀਰ ਖਿੱਚਣੀ ਹੈ। ਇਹ ਖਾਣਾ ਹੈਇਹ ਨਹੀਂ ਖਾਣਾ ...
(3 ਮਈ 2021)

 

ਜੀਵਨ-ਮੋਮਬੱਤੀ ਬਲਦੀ ਹੋਈ, ਕੁਦਰਤੀ ਢੰਗ ਨਾਲ ਪੂਰੀ ਬਲ ਕੇ ਬੁਝੇ ਮੈਂ ਇਹਦੇ ਲਈ ਯਤਨਸ਼ੀਲ ਰਹਿੰਦਾ ਹਾਂਆਪਣੀ ਚਾਲੇ ਚੁੱਪ-ਚਾਪ ਕੰਮ ਕਰਦੇ ਜਾਣਾ ਤੇ ਪ੍ਰਸੰਨ ਲੰਮੀ ਉਮਰ ਜਿਊਣਾ ਕਿਧਰੇ ਮੇਰੇ ਧੁਰ-ਅੰਦਰ ਵਸਿਆ ਹੈਇਹਦੇ ਲਈ ਮੈਂ ਆਪਣੇ ਆਪ ਨੂੰ ਇੱਕ ਅਨੁਸ਼ਾਸਨ ਵਿੱਚ ਬੰਨ੍ਹਿਆ ਹੋਇਆ ਹੈ ਇਸ ਨੂੰ ਦੂਸਰੇ ਸ਼ਬਦਾਂ ਵਿੱਚ ਸਿਹਤਮੰਦ ਜੀਵਨ-ਸ਼ੈਲੀ ਕਹਿੰਦੇ ਹਨ

2018 ਵਿੱਚ ਹਾਰਟ ਦੀ ਸਮੱਸਿਆ ਆਈਡਾਕਟਰ ਕਹਿੰਦੇ ਇਹ ਕਰੋ, ਉਹ ਕਰੋਮੈਂ ਕਿਹਾ ਤੁਸੀਂ ਕੁਝ ਨਹੀਂ ਕਰਨਾਤੁਸੀਂ ਦਵਾਈ ਦਿਓਕੁਦਰਤ ਦੇ ਸਿਰਜੇ ਇਸ ਸਰੀਰ ਵਿੱਚ ਡਾਢੀ ਸਮਰੱਥਾ ਹੈ, ਇਹ ਖ਼ੁਦ ਆਪਣੇ ਆਪ ਨੂੰ ਲੀਹ ʼਤੇ ਲੈ ਆਵੇਗਾਮੇਰੀ ਜੀਵਨ-ਸ਼ੈਲੀ, ਮੇਰੀ ਡਾਈਟ ਇਸਦੀ ਸਹਾਇਤਾ ਕਰੇਗੀਅੱਜ 2021 ਵਿੱਚ ਜਦ ਮੇਰਾ ਡਾਕਟਰ ਮੈਂਨੂੰ ਚੈੱਕ ਕਰਦਾ ਹੈ, ਮੇਰੇ ਟੈਸਟ ਕਰਵਾ ਕੇ ਉਨ੍ਹਾਂ ਦੀ ਰਿਪੋਰਟ ਡੱਕਦਾ ਹੈ ਤਾਂ ਹੈਰਾਨੀ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖਦਾ ਕਹਿੰਦਾ ਹੈ, “ਨਥਿੰਗ ਟੂ ਵਰੀ ਕੁਲਬੀਰ ਸਿੰਘ ਜੀਤੁਹਾਡਾ ਹਾਰਟ ਨਾਰਮਲ ਹਾਰਟ ਦੀ ਤਰ੍ਹਾਂ ਕੰਮ ਕਰ ਰਿਹਾ ਹੈ

19 ਅਪ੍ਰੈਲ ਨੂੰ ਰੋਜ਼ਾਨਾ ਵਾਂਗ ਸਵੇਰੇ ਸੈਰ ਕੀਤੀਯੋਗਾ, ਕਸਰਤ ਕਰਕੇ ਨਾਸ਼ਤਾ ਕੀਤਾਗਲਤੀ ਇਹ ਹੋਈ ਕਿ ਦਿਨ ਵਿੱਚ ਦੋ ਤਿੰਨ ਵਾਰ ਫਰਿੱਜ ਦੇ ਠੰਢੇ ਫਲ਼ ਖਾ ਲਏਰਾਤ ਨੂੰ ਬੁਖਾਰ 99-100 ਤਕਸਿਰ ਦੁਖਣ ਲੱਗਾਸਰੀਰ ਟੁੱਟਣ ਲੱਗਾਮੱਥਾ ਠਣਕਿਆਇਹ ਸਾਰੇ ਕਰੋਨਾ ਦੇ ਲੱਛਣ ਸਨਸਵੇਰੇ ਪੌਣੇ ਨੌਂ ਵਜੇ ਟੈੱਸਟ ਕਰਵਾਉਣ ਲਈ ਹਸਪਤਾਲ ਪਹੁੰਚ ਗਿਆਸਾਢੇ ਦਸ ਵਜੇ ਰਿਪੋਰਟ ਮਿਲੀ ਪੌਜ਼ੇਟਿਵਸੀ ਟੀ ਸਕੈਨ ਕਰਵਾ ਕੇ ਡਾਕਟਰ ਨਾਲ ਡਿਸਕਸ ਕੀਤਾ ਦੁਪਹਿਰ ਤਕ ਦਵਾਈ ਆਰੰਭ ਹੋ ਗਈਤੇ ਮੈਂ ਘਰ ਵਿੱਚ ਇਕਾਂਤਵਾਸ

ਪਰ ਮੈਂ ਨਿਸਚਿੰਤ ਸਾਂਪੂਰੀ ਤਰ੍ਹਾਂ ਬੇਫ਼ਿਕਰਜਿਵੇਂ ਕੁਝ ਹੋਇਆ ਹੀ ਨਾ ਹੋਵੇਵਾਰ-ਵਾਰ ਇਹੀ ਸੋਚ ਆ ਰਹੀ ਸੀ ਕਿ ਹੋਇਆ ਕਿੱਥੋਂ ਹੋਵੇਗਾ

20 ਅਪ੍ਰੈਲ ਰਾਤ ਬੁਖਾਰ 103-104 ਤਕ ਜਾ ਪੁੱਜਾਡੋਲੋ ਵੀ ਕਾਰਗਰ ਸਾਬਤ ਨਹੀਂ ਹੋਈਗਿੱਲੀਆਂ ਪੱਟੀਆਂ ਹੱਥਾਂ ਵਿੱਚ ਫੜਨੀਆਂ ਪਈਆਂ, ਮੱਥੇ ʼਤੇ ਧਰਨੀਆਂ ਪਈਆਂ

ਸਮੇਂ ਸਿਰ ਦਵਾਈ ਸ਼ੁਰੂ ਹੋ ਗਈਕੋਈ ਬਹੁਤ ਜ਼ਿਆਦਾ ਲੱਛਣ ਵੀ ਨਹੀਂ ਸਨਸਿਰਦਰਦ ਠੀਕ ਹੋ ਗਈਇੱਕੀ ਜਨਵਰੀ ਨੂੰ ਸਾਰਾ ਦਿਨ ਹਲਕਾ ਜਿਹਾ ਬੁਖਾਰ ਰਿਹਾਵੀਹ ਜਨਵਰੀ ਨੂੰ ਸਵੇਰੇ ਘਰ ਤੋਂ ਸੈਂਪਲ ਦੇ ਕੇ ਟੈਸਟ ਲਈ ਭੇਜ ਦਿੱਤਾਉਸਦੀ ਰਿਪੋਰਟ ਮੈਂਨੂੰ ਆਨਲਾਈਨ 22 ਅਪ੍ਰੈਲ ਨੂੰ ਸਵੇਰੇ ਮਿਲੀਪੌਜੇਟਿਵ ਹੀ ਸੀਮੇਰੇ ਮਨ ਦੀ ਤਸੱਲੀ ਹੋ ਗਈ

21 ਅਪ੍ਰੈਲ ਦੀ ਰਾਤ ਬਖ਼ਾਰ ਨਹੀਂ ਹੋਇਆਵੱਡੀ ਰਾਹਤ ਮਿਲੀਪੜ੍ਹਿਆ ਸੁਣਿਆ ਕਿ ਜੇ ਲਗਾਤਾਰ ਤਿੰਨ ਦਿਨ ਬਖਾਰ ਨਾ ਹੋਇਆ ਤਾਂ ਸਮਝੋ ਠੀਕ ਹੋ ਗਏਮੈਂ ਤਿੰਨ ਦਿਨ ਗਿਣਨ ਲੱਗਾਇੱਕੀ ਦੀ ਰਾਤ, ਬਾਈ ਦਾ ਦਿਨਬਾਈ ਦੀ ਰਾਤ, ਤੇਈ ਦਾ ਦਿਨਤੇਈ ਦੀ ਰਾਤ, ਚੌਵੀ ਦਾ ਦਿਨਬੁਖ਼ਾਰ ਬਿਲਕੁਲ ਨਹੀਂ ਸੀਮੈਂ ਖ਼ੁਦ ਨੂੰ ਨਾਰਮਲ ਮਹਿਸੂਸ ਕਰ ਰਿਹਾ ਸਾਂਥਕਾਵਟ ਜ਼ਰੂਰ ਸੀ

ਮੈਂਨੂੰ ਪਤਾ ਸੀ ਕਰੋਨਾ ਕੁਝ ਨਹੀਂ ਕਰ ਸਕੇਗਾ ਇੱਕ ਵਿੱਲ-ਪਾਵਰ, ਇੱਕ ਵਿਸ਼ਵਾਸ, ਦ੍ਰਿੜ੍ਹ-ਨਿਸ਼ਚਾ, ਸਿਹਤਮੰਦ ਜੀਵਨ-ਸ਼ੈਲੀ, ਕੁਦਰਤੀ ਡਾਈਟ, ਸੈਰ, ਕਸਰਤ, ਯੋਗਾ, ਡੂੰਘੇ ਸਾਹ, ਪੁੱਠੇ ਲੇਟ ਕੇ ਲੰਮੇ ਸਾਹ, ਇਹ ਸਭ ਕਰੋਨਾ ਨੂੰ ਕੰਟਰੋਲ ਕਰਨ ਲਈ ਕਾਫ਼ੀ ਹੈ

ਡਾਕਟਰ ਖਾਦਰ ਵਾਲੀ ਅਤੇ ਡਾਕਟਰ ਅਮਰ ਸਿੰਘ ਆਜ਼ਾਦ ਦੀ ਖੋਜ ਅਤੇ ਦੱਸੇ ਸਮਝਾਏ ਅਨੁਸਾਰ ਮੈਂ ਬੀਤੇ ਇੱਕ ਸਾਲ ਤੋਂ ਕਣਕ ਦੀ ਜਗ੍ਹਾ ਮਿਲਟ ਲੈਂਦਾ ਹਾਂਦੁੱਧ ਚਾਹ ਦੀ ਥਾਂ ਵੱਖ-ਵੱਖ ਤਾਜ਼ਾ ਹਰਬਲ ਪੱਤਿਆਂ ਦੇ ਕਾਹਵੇ ਪੀਂਦਾ ਹਾਂਸਵੇਰੇ 11-12 ਵਜੇ ਤਕ ਵੱਖ-ਵੱਖ ਫਲ਼ਾਂ ਦੀ ਸਮੂਦੀ ਪੀਂਦਾ ਹਾਂ

ਕੰਗਣੀ, ਕੋਧਰਾ, ਰਾਗੀ, ਜਵਾਰ, ਬਾਜਰਾ, ਜੌਂ ਆਦਿ ਨੂੰ ਕੁਦਰਤੀ ਰੂਪ ਵਿੱਚ ਭਿਉਂ ਕੇ, ਉਬਾਲ ਕੇ ਖਾਣਾ ਜਾਂ ਇਨ੍ਹਾਂ ਦੇ ਆਟੇ ਦੀ ਰੋਟੀ ਮੇਰੀ ਰੋਜ਼ਾਨਾ ਦੀ ਖੁਰਾਕ ਹੈਇਹ ਖੁਰਾਕ ਤੁਹਾਨੂੰ ਨਵੀਆਂ ਬਿਮਾਰੀਆਂ ਤੋਂ ਹੀ ਨਹੀਂ ਬਚਾਉਂਦੀ ਬਲਕਿ ਪੁਰਾਣੀਆਂ ਨੂੰ ਵੀ ਜੜ੍ਹੋਂ ਪੁੱਟਦੀ ਹੈ

ਤੁਰੰਤ ਡਾਕਟਰ ਦੀ ਸਲਾਹ ਨਾਲ ਦਵਾਈ ਸ਼ੁਰੂ ਕਰਨ ਅਤੇ ਉਪਰੋਕਤ ਖੁਰਾਕ ਨੇ ਮੈਂਨੂੰ ਕਰੋਨਾ ਤੋਂ ਢਾਈ ਦਿਨ ਵਿੱਚ ਮੁਕਤੀ ਦਿਵਾ ਦਿੱਤੀਭਾਵੇਂ ਡਾਕਟਰ ਦੇ ਕਹੇ ਅਨੁਸਾਰ ਅਤੇ ਕੋਵਿਡ-ਨਿਯਮਾਂ ਦੀ ਪਾਲਣਾ ਕਰਦਿਆਂ ਮੈਂ ਅਜੇ ਵੀ ਘਰ ਵਿੱਚ ਹਾਂਸਾਰੇ ਹੈਰਾਨ ਹਨ ਕਿ ਕਰੋਨਾ ਕਦੋਂ ਆਇਆ, ਕਦੋਂ ਗਿਆਕਦੇ ਕਦੇ ਸ਼ੱਕ ਹੁੰਦਾ ਹੈ ਕਿ ਆਇਆ ਵੀ ਸੀ ਜਾਂ ਨਹੀਂਇਸੇ ਸ਼ੱਕ ਨੂੰ ਕੱਢਣ ਲਈ ਤੁਰੰਤ ਦੂਸਰੀ ਵਾਰ ਟੈਸਟ ਕਰਵਾਇਆ ਸੀਪਹਿਲਾ ਇੱਕ ਘੰਟੇ ਬਾਅਦ ਰਿਪੋਰਟ ਮਿਲਣ ਵਾਲਾਦੂਸਰਾ 24-36 ਘੰਟੇ ਬਾਅਦ ਰਿਪੋਰਟ ਮਿਲਣ ਵਾਲਾਦੋਵੇਂ ਪੌਜ਼ੇਟਿਵਸ਼ੱਕ ਦੀ ਗੁੰਜਾਇਸ਼ ਹੀ ਨਹੀਂ ਸੀ

ਮੈਂ ਬਹੁਤ ਸਾਰੇ ਸਿਆਣੇ ਤੇ ਜਾਇਜ਼ ਸਲਾਹ ਦੇਣ ਵਾਲੇ ਡਾਕਟਰਾਂ ਦੀਆਂ ਵੀਡੀਓ ਵੇਖੀਆਂ ਸੁਣੀਆਂ ਹਨ, ਜਿਹੜੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ʼਤੇ ਜ਼ੋਰ ਦਿੰਦੇ ਹਨਅਜਿਹਾ ਕਰਕੇ ਅਸੀਂ ਅਨੇਕਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਕਰੋਨਾ ਤੋਂ ਵੀਜੇ ਹੋ ਵੀ ਗਿਆ ਤਾਂ ਢਾਈ ਦਿਨ ਵਾਲਾ ਹੋਵੇਗਾ

ਅਸਾਂ ਕਰਨਾ ਕੀ ਹੈ? ਇੱਕ ਲਕੀਰ ਖਿੱਚਣੀ ਹੈਇਹ ਖਾਣਾ ਹੈ, ਇਹ ਨਹੀਂ ਖਾਣਾ ਹੈਇਹ ਕਰਨਾ ਹੈ, ਇਹ ਨਹੀਂ ਕਰਨਾ ਹੈਇਹ ਲਕੀਰ ਲੰਮੀ ਤੇ ਪੱਕੀ ਹੋਣੀ ਚਾਹੀਦੀ ਹੈਦਿਨ ਵਿੱਚ ਬਹੁਤੀ ਖੁਰਾਕ ਕੁਦਰਤੀ ਰੂਪ ਵਿੱਚ ਖਾਓਫਲ਼ ਸਬਜ਼ੀਆਂ, ਸਲਾਦ ਅਤੇ ਮਿਲਟਸਸਿੱਧੀ ਖੇਤਾਂ ਵਿੱਚੋਂ ਆ ਰਹੀ ਕੁਦਰਤੀ ਤੇ ਔਰਗੈਨਿਕ ਖੁਰਾਕ ਖਾਣੀ ਹੈਇੰਡਸਟਰੀ ਤੋਂ ਆ ਰਹੀ ਪੈਕਟ ਤੇ ਡੱਬਾਬੰਦ ਖੁਰਾਕ ਤੋਂ ਦੂਰੀ ਬਣਾਉਣੀ ਹੈਬਜ਼ਾਰ ਦੇ ਭੋਜਨ, ਫਾਸਟ ਫੂਡ ਤੇ ਹੋਰ ਸੁਆਦਲੀਆਂ ਚੀਜ਼ਾਂ ਨੂੰ ਨਾਂਹ ਕਰਨੀ ਹੈਇਹ ਹੈ ਢਾਈ ਦਿਨ ਦੇ ਕਰੋਨਾ ਦਾ ਰਾਜ਼ ਇੱਕ ਗੱਲ ਹੋਰ, ਮੈਂ ਵੈਕਸੀਨ ਦੀ ਪਹਿਲੀ ਡੋਜ਼ ਵੀ ਲਵਾਈ ਹੋਈ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2747)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਕੁਲਬੀਰ ਸਿੰਘ

ਪ੍ਰੋ. ਕੁਲਬੀਰ ਸਿੰਘ

Phone: (91 - 94171 - 53513)
Email: (prof_kulbir@yahoo.com)

More articles from this author