KulbirSinghPro7ਪੰਜਾਬ ਤੋਂ ਬਾਹਰ ਹਿਮਾਚਲਹਰਿਆਣਾਦਿੱਲੀ, ਮਹਾਰਾਸ਼ਟਰ ਚਲੇ ਜਾਓ, ਤੁਹਾਨੂੰ ...
(21 ਫਰਵਰੀ 2021)
(ਸ਼ਬਦ: 780)


ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਸੈਂਕੜੇ ਪੰਜਾਬੀ ਅਖਬਾਰਾਂ ਪ੍ਰਕਾਸ਼ਿਤ ਹੁੰਦੀਆਂ ਹਨ
ਸੈਂਕੜੇ ਪੰਜਾਬੀ ਰੇਡੀਓ, ਟੈਲੀਵਿਜ਼ਨ ਚੈਨਲ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਨਪਰਾਈਆਂ ਧਰਤੀਆਂ ’ਤੇ ਪੰਜਾਬੀਆਂ ਨੇ ਮਾਂ ਬੋਲੀ ਪੰਜਾਬੀ ਦਾ ਪਰਚਮ ਲਹਿਰਾਇਆ ਹੈਕੈਨੇਡਾ ਦੇ ਕਈ ਸ਼ਹਿਰਾਂ ਵਿੱਚ, ਗਲੀਆਂ ਬਜ਼ਾਰਾਂ ਵਿੱਚ, ਦੁਕਾਨਾਂ ਹਵਾਈ ਅੱਡਿਆਂ ’ਤੇ ਪੰਜਾਬੀ ਵਿੱਚ ਲਿਖੇ ਬੋਰਡ ਆਮ ਵੇਖੇ ਜਾ ਸਕਦੇ ਹਨ

ਪਰਵਾਸੀ ਪੰਜਾਬੀ ਮੀਡੀਆ ਇੱਕੋ ਵੇਲੇ ਦੁਵੱਲਾ ਕਾਰਜ ਨਿਭਾ ਰਿਹਾ ਹੈ ਇੱਕ ਪਾਸੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਪੰਜਾਬ ਦੇ ਪਲ ਪਲ ਦੇ ਹਾਲਾਤ ਤੋਂ ਜਾਣੂ ਕਰਵਾ ਰਿਹਾ ਹੈ, ਦੂਸਰੇ ਪਾਸੇ ਉਨ੍ਹਾਂ ਨੂੰ ਮਾਂ ਬੋਲੀ ਪੰਜਾਬੀ ਨਾਲ ਨੇੜਿਉਂ ਜੋੜੀ ਰੱਖਣ ਲਈ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈਮੇਰੇ ਕੋਲ ਵੱਖ-ਵੱਖ ਮੁਲਕਾਂ ਵਿੱਚ ਕਾਰਜਸ਼ੀਲ ਪੰਜਾਬੀ ਮੀਡੀਆ ਦੀ ਲੰਮੀ ਸੂਚੀ ਹੈਨਿੱਤ ਦਿਨ ਇਹ ਸੂਚੀ ਹੋਰ ਲੰਮੀ ਹੁੰਦੀ ਜਾ ਰਹੀ ਹੈ ਜਦ ਵੀ ਕਦੇ ਵਿਦੇਸ਼ਾਂ ਵਿੱਚ ਪੰਜਾਬੀ ਬੋਲੀ ਨਾਲ ਜੁੜਿਆ ਕੋਈ ਮੁੱਦਾ/ਮਸਲਾ ਉੱਭਰਦਾ ਹੈ ਤਾਂ ਪਰਵਾਸੀ ਪੰਜਾਬੀ ਮੀਡੀਆ ਅਤੇ ਇਸ ਨਾਲ ਸਬੰਧਤ ਸ਼ਖ਼ਸੀਅਤਾਂ ਨੇ ਅੱਗੇ ਹੋ ਕੇ ਲੜਾਈ ਲੜੀ ਹੈਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਲਈ ਲੋੜੀਂਦਾ ਮਾਹੌਲ ਤਿਆਰ ਕਰਨ ਅਤੇ ਆਮ ਗੱਲਬਾਤ ਵਿੱਚ ਇਸਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਵਿੱਚ ਵੀ ਪਰਵਾਸੀ ਪੰਜਾਬੀ ਮੀਡੀਆ ਅਹਿਮ ਭੂਮਿਕਾ ਨਿਭਾ ਰਿਹਾ ਹੈ

ਇੰਗਲੈਂਡ, ਆਸਟਰੇਲੀਆ, ਸਿੰਗਾਪੁਰ ਜਿਹੇ ਦੇਸ਼ਾਂ ਦੀਆਂ ਵਿਦੇਸ਼ ਫੇਰੀਆਂ ਦੌਰਾਨ ਮੈਂ ਮਹਿਸੂਸ ਕੀਤਾ ਹੈ ਅਤੇ ਮੈਂਨੂੰ ਹੈਰਾਨੀ ਭਰੀ ਖੁਸ਼ੀ ਹੋਈ ਹੈ ਕਿ ਸੱਤ ਸਮੁੰਦਰੋਂ ਪਾਰ ਵਸਦੇ ਪੰਜਾਬੀ ਸਾਡੇ ਨਾਲੋਂ ਠੇਠ, ਠੁੱਕਦਾਰ, ਸਰਲ ਤੇ ਸਪਸ਼ਟ ਪੰਜਾਬੀ ਬੋਲੀ ਬੋਲਦੇ ਹਨਸਿੰਗਾਪੁਰ ਵਿਖੇ ਮੈਂਨੂੰ ਇੱਕ ਅਜਿਹੇ ਪੰਜਾਬੀ ਵਿਅਕਤੀ ਕੋਲ ਕੁਝ ਘੰਟੇ ਬੈਠਣ ਦਾ ਮੌਕਾ ਮਿਲਿਆ, ਜਿਸਦਾ ਜਨਮ ਮਲੇਸ਼ੀਆ ਵਿੱਚ ਹੋਇਆਜਿਹੜਾ ਇੱਕ ਵਾਰ ਵੀ ਪੰਜਾਬ ਨਹੀਂ ਆਇਆ ਪਰ ਆਪਣੀ ਬੋਲੀ ਨੂੰ ਬੜਾ ਮੋਹ ਕਰਦਾ ਹੈਸਹਿਜ ਸਲੀਕੇ ਨਾਲ ਸਾਦਾ ਤੇ ਬਿਹਤਰੀਨ ਪੰਜਾਬੀ ਬੋਲਦਾ ਹੈਆਪਣੇ ਹਾਵ-ਭਾਵ ਪੰਜਾਬੀ ਰਾਹੀਂ ਲਿਖਤੀ ਰੂਪ ਵਿੱਚ ਵੀ ਵਿਅਕਤ ਕਰਦਾ ਹੈਉਸਨੇ ਬਹੁਤ ਸਾਰੇ ਪ੍ਰਮੁੱਖ ਪੰਜਾਬੀ ਸਾਹਿਤਕਾਰਾਂ ਨੂੰ ਪੜ੍ਹਿਆ ਹੋਇਆ ਹੈ

ਵਿਦੇਸ਼ਾਂ ਵਿੱਚ ਪੰਜਾਬੀ ਬੋਲੀ ਦੇ ਪ੍ਰਚਾਰ ਪ੍ਰਸਾਰ ਹਿਤ ਪਰਵਾਸੀ ਪੰਜਾਬੀ ਮੀਡੀਆ ਤੋਂ ਇਲਾਵਾ ਗੁਰਦੁਆਰੇ, ਪੰਜਾਬੀ ਸਕੂਲ, ਲੇਖਕ, ਕਲਾਕਾਰ, ਮੇਲੇ, ਇੰਟਰਨੈੱਟ, ਸੋਸ਼ਲ ਮੀਡੀਆ ਦੀ ਵੀ ਅਹਿਮ ਭੂਮਿਕਾ ਹੈਵਿਸ਼ੇਸ਼ ਕਰਕੇ ਫੇਸਬੁੱਕ, ਯੂ-ਟਿਊਬ ਅਤੇ ਵਟਸਐਪ ਨੇ ਅਜੋਕੇ ਸਮਿਆਂ ਵਿੱਚ ਹਰੇਕ ਵਰਗ ਦੇ ਪਰਵਾਸੀ ਪੰਜਾਬੀਆਂ ਨੂੰ ਵੱਡੀ ਪੱਧਰ ’ਤੇ ਪੰਜਾਬੀ ਭਾਸ਼ਾ ਨਾਲ ਜੋੜਿਆ ਹੈ

ਬੀਤੇ ਕਈ ਸਾਲਾਂ ਤੋਂ ਪੰਜਾਬ ਵਿੱਚ ਪੰਜਾਬੀ ਬੋਲੀ ਦੇ ਸੁੰਗੜਨ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਜਦਕਿ ਵਿਦੇਸ਼ਾਂ ਵਿੱਚੋਂ ਪੰਜਾਬੀ ਦੇ ਵਧਣ ਫੁੱਲਣ ਦੀਆਂ ਖ਼ਬਰਾਂ ਆ ਰਹੀਆਂ ਹਨਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿੱਚ ਪੰਜਾਬੀ ਚੋਣਵੇਂ ਵਿਸ਼ੇ ਵਜੋਂ ਪੜ੍ਹਾਈ ਜਾ ਰਹੀ ਹੈ, ਜਿਸਨੂੰ ਪੰਜਾਬੀਆਂ ਦੇ ਨਾਲ ਨਾਲ ਹੋਰਨਾਂ ਮੁਲਕਾਂ ਦੇ ਵਿਦਿਆਰਥੀ ਵੀ ਪੜ੍ਹ ਰਹੇ ਹਨ

ਆਮ ਧਾਰਨਾ ਹੈ ਕਿ ਪੰਜਾਬ ਤੋਂ ਗਈ ਪੀੜ੍ਹੀ ਦਾ ਸਮਾਂ ਪੁੱਗ ਜਾਣ ’ਤੇ ਵਿਦੇਸ਼ਾਂ ਵਿੱਚੋਂ ਪੰਜਾਬੀ ਬੋਲੀ ਦਾ ਵੀ ਸਫਾਇਆ ਹੋ ਜਾਵੇਗਾ ਪ੍ਰੰਤੂ ਪਰਵਾਸੀ ਪੰਜਾਬੀ ਮੀਡੀਆ ਨਾਲ ਸੰਬੰਧਤ ਅਧਿਕਾਰੀਆਂ ਦਾ ਦਾਅਵਾ ਹੈ ਕਿ ਪੰਜਾਬੀ ਰੇਡੀਓ, ਟੈਲੀਵਿਜ਼ਨ ਅਤੇ ਅਖ਼ਬਾਰਾਂ ਨਵੀਂ ਪੀੜ੍ਹੀ ਨੂੰ ਪੰਜਾਬ ਤੇ ਪੰਜਾਬੀ ਨਾਲ ਜੋੜਨ ਦਾ ਕਠਿਨ ਕਾਰਜ ਵੀ ਸਫ਼ਲਤਾ ਪੂਰਵਕ ਨੇਪਰੇ ਚਾੜ੍ਹ ਰਹੀਆਂ ਹਨ

ਪੰਜਾਬੀ ਭਾਈਚਾਰਾਂ ਦੁਨੀਆਂ ਵਿੱਚ ਜਿੱਥੇ ਵੀ ਗਿਆ ਹੈ, ਸਮੇਂ ਨਾਲ ਪੰਜਾਬੀ ਜ਼ੁਬਾਨ ਉੱਥੇ ਵਧ ਫੁਲ ਰਹੀ ਹੈਕੈਨੇਡਾ ਦੀਆਂ ਗਲੀਆਂ ਬਜ਼ਾਰਾਂ ਵਿੱਚ ਪੰਜਾਬੀ ਵਿੱਚ ਲਿਖੇ ਬੋਰਡ ਆਮ ਵੇਖੇ ਜਾ ਸਕਦੇ ਹਨਹਵਾਈ ਅੱਡਿਆਂ ’ਤੇ ਪੰਜਾਬੀ ਦਾ ਬੋਲਬਾਲਾ ਹੈਕੈਨੇਡਾ ਤੋਂ ਬਾਅਦ ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਮੁਲਕਾਂ ਵਿੱਚ ਵੀ ਪੰਜਾਬੀ ਮੀਡੀਆ ਦੇ ਪ੍ਰਚਾਰ ਪ੍ਰਸਾਰ ਅਤੇ ਪੰਜਾਬੀਆਂ ਦੀ ਵਧਦੀ ਗਿਣਤੀ ਕਾਰਨ ਪੰਜਾਬੀ ਭਾਸ਼ਾ ਨੂੰ ਚੰਗੀਆਂ ਨਜ਼ਰਾਂ ਨਾਲ ਵੇਖਿਆ ਜਾਣ ਲੱਗਾ ਹੈਵਿਦੇਸ਼ਾਂ ਵਿੱਚ ਹੋਣ ਵਾਲੇ ਗੀਤ-ਸੰਗੀਤ ਦੇ ਪ੍ਰੋਗਰਾਮ, ਮੇਲੇ ਮੁਸਾਹਬੇ, ਸਾਹਿਤਕ ਸਮਾਰੋਹ ਵੀ ਪੰਜਾਬੀ ਬੋਲੀ ਲਈ ਸਾਜ਼ਗਾਰ ਮਾਹੌਲ ਤਿਆਰ ਕਰ ਰਹੇ ਹਨਇਉਂ ਲੱਗਦਾ ਹੈ ਵਿਦੇਸ਼ਾਂ ਵਿੱਚ ਪੰਜਾਬੀ ਬੋਲੀ ਅਤੇ ਪੰਜਾਬੀ ਭਾਈਚਾਰਾ ਸਾਡੇ ਨਾਲੋਂ ਬਿਹਤਰ ਸਥਿਤੀ ਵਿੱਚ ਹੈ

ਪੰਜਾਬ ਵਿੱਚ ਜਿੱਥੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਰਗਰਮ ਰਹਿੰਦੇ ਹਨ ਉੱਥੇ ਪੰਜਾਬੀ ਵਿਰੋਧੀ ਵੀ ਇਸ ਨੂੰ ਹਾਸ਼ੀਏ ’ਤੇ ਰੱਖਣ ਲਈ ਯਤਨਸ਼ੀਲ ਨਜ਼ਰ ਆਉਂਦੇ ਹਨਇਹਦੇ ਵਿੱਚ ਅਫਸਰਸ਼ਾਹੀ ਮੁੱਖ ਭੂਮਿਕਾ ਨਿਭਾਉਂਦੀ ਹੈ ਮੈਂਨੂੰ ਯਾਦ ਹੈ ਜਦ ਡਾ. ਉਪਿੰਦਰਜੀਤ ਕੌਰ ਸਿੱਖਿਆ ਮੰਤਰੀ ਸਨ ਤਾਂ ਉਨ੍ਹਾਂ ਕਈ ਮੌਕਿਆਂ ’ਤੇ ਅਫਸਰਾਂ ਵੱਲੋਂ ਅੰਗਰੇਜ਼ੀ ਵਿੱਚ ਤਿਆਰ ਕੀਤੇ ਗਏ ਨੋਟੀਫਿਕੇਸ਼ਨਾਂ ਨੂੰ ਪੰਜਾਬੀ ਵਿੱਚ ਤਿਆਰ ਕਰਵਾ ਕੇ ਹੀ ਅੱਗੇ ਜਾਣ ਦਿੱਤਾ ਪ੍ਰੰਤੂ ਅਜਿਹੇ ਸਿਆਸਤਦਾਨ ਉਂਗਲਾਂ ’ਤੇ ਗਿਣਨ ਜੋਗੇ ਹਨ

ਦੁਨੀਆਂ ਵਿੱਚ 14 ਕਰੋੜ ਦੇ ਕਰੀਬ ਪੰਜਾਬੀ ਲੋਕ ਹਨ ਜਿਨ੍ਹਾਂ ਵਿੱਚੋਂ 20 ਲੱਖ ਵਿਦੇਸ਼ਾਂ ਵਿੱਚ ਹਨਇਨ੍ਹਾਂ ਨੇ ਜਿੱਥੇ ਵਿਦੇਸ਼ਾਂ ਵਿੱਚ ਵੱਡੇ ਕਾਰੋਬਾਰ ਸਥਾਪਿਤ ਕੀਤੇ ਹਨ, ਵੱਡੀਆਂ ਮੱਲਾਂ ਮਾਰੀਆਂ ਹਨ, ਉੱਥੇ ਪੰਜਾਬੀ ਮੀਡੀਆ ਦੇ ਖੇਤਰ ਵਿੱਚ ਵੀ ਵਿਸ਼ੇਸ਼ ਪਹਿਚਾਣ ਬਣਾਈ ਹੈਵਿਦੇਸ਼ਾਂ ਵਿੱਚ ਪੰਜਾਬੀ ਮੀਡੀਆ ਅੱਜ ਉਦਯੋਗ ਦਾ ਰੂਪ ਧਾਰਨ ਕਰ ਗਿਆ ਹੈਨਤੀਜੇ ਵਜੋਂ ਉੱਥੇ ਪੰਜਾਬੀ ਨੂੰ ਜਿਊਂਦਾ ਰੱਖਣ ਵਿੱਚ ਇਹ ਅਹਿਮ ਭੂਮਿਕਾ ਨਿਭਾ ਰਿਹਾ ਹੈ

ਪੰਜਾਬ ਤੋਂ ਬਾਹਰ ਹਿਮਾਚਲ, ਹਰਿਆਣਾ, ਦਿੱਲੀ, ਮਹਾਰਾਸ਼ਟਰ ਚਲੇ ਜਾਓ, ਤੁਹਾਨੂੰ ਪੰਜਾਬੀ ਅਖ਼ਬਾਰ ਲੱਭਿਆਂ ਵੀ ਨਹੀਂ ਲੱਭਦੀ ਪ੍ਰੰਤੂ ਦੁਨੀਆਂ ਦੇ ਬਹੁਤ ਸਾਰੇ ਵੱਡੇ ਛੋਟੇ ਮੁਲਕਾਂ ਵਿੱਚ ਸੈਂਕੜੇ ਪੰਜਾਬੀ ਅਖ਼ਬਾਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ ਅਤੇ ਮੁਫ਼ਤ ਮੁਹਈਆ ਕੀਤੀਆਂ ਜਾਂਦੀਆਂ ਹਨਹਿਮਾਚਲ ਹਫ਼ਤੇ ਦਸ ਦਿਨ ਲਈ ਚਲੇ ਜਾਓ ,ਪੰਜਾਬੀ ਅਖ਼ਬਾਰ ਦੀ ਹਾਰਡ ਕਾਪੀ ਪੜ੍ਹਨ ਨੂੰ ਤਰਸ ਜਾਈਦਾ ਹੈ ਪ੍ਰੰਤੂ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ਘੁੰਮਦਿਆਂ ਕਦੇ ਇਹ ਮੁਸ਼ਕਲ ਨਹੀਂ ਆਉਂਦੀਪਰਵਾਸੀ ਪੰਜਾਬੀ ਮੀਡੀਆ ਨੇ ਦੁਨੀਆਂ ਭਰ ਵਿੱਚ ਪੰਜਾਬੀ ਬੋਲੀ ਦਾ ਝੰਡਾ ਬੁਲੰਦ ਕੀਤਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2598)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਕੁਲਬੀਰ ਸਿੰਘ

ਪ੍ਰੋ. ਕੁਲਬੀਰ ਸਿੰਘ

Phone: (91 - 94171 - 53513)
Email: (prof_kulbir@yahoo.com)

More articles from this author