“ਬੀਜੇਪੀ ਭਾਰਤ ਨੂੰ ਅੰਬਾਨੀ ਅਤੇ ਅਡਾਨੀ ਨੂੰ ਵੇਚ ਰਹੀ ਹੈ ਅਤੇ ਭਾਰਤ ਸਰਕਾਰ ਦੀ ਮਾਲਕੀ ਵਾਲੀ ...”
(25 ਮਈ 2023)
ਇਸ ਸਮੇਂ ਪਾਠਕ: 272.
ਪੰਜਾਬ ਦੇ ਸਾਬਕਾ ਡੀਜੀਪੀ ਅਤੇ ਦੇਸ਼ ਦੇ ਇੱਕ ਬਹੁਤ ਹੀ ਨਾਮਵਰ ਆਈਪੀਐੱਸ ਅਧਿਕਾਰੀ ਜੂਲੀਅਸ ਰਿਬੇਰੋ, (ਸਾਬਕਾ ਡੀਜੀਪੀ ਮਹਾਰਾਸ਼ਟਰ) ਦੀ ਸੋਸ਼ਲ ਮੀਡੀਆ ’ਤੇ ਘੁੰਮ ਰਹੀ ਪੋਸਟ ਵਿੱਚ ਉਨ੍ਹਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹਿਣਾ ਹੈ ਕਿ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਮਹਿਸੂਸ ਕੀਤਾ ਕਿ ਇਹ ਉਨ੍ਹਾਂ (ਮੋਦੀ) ਤਕ ਪਹੁੰਚਾਇਆ ਜਾਣਾ ਚਾਹੀਦਾ ਹੈ ਕਿ ਮੋਦੀ ਜੀ, ਸਟੇਜ ’ਤੇ ਖੜ੍ਹੇ ਹੋ ਕੇ ਰੌਲਾ ਪਾਉਣ ਦਾ ਕੋਈ ਮਤਲਬ ਨਹੀਂ ਹੈ ਕਿ ‘ਪਿਛਲੇ 60 ਸਾਲਾਂ ਵਿੱਚ ਕੀ ਹਾਸਲ ਹੋਇਆ ਹੈ।’ ਤੁਸੀਂ ਇਹ ਨਾ ਸੋਚੋ ਕਿ ਸਾਡੇ ਦੇਸ਼ ਦੇ ਨਾਗਰਿਕ ਮੂਰਖ ਹਨ। ਤੁਸੀਂ ਉਸ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਜੋ 300 ਸਾਲਾਂ ਤੋਂ ਵੱਧ ਸਮੇਂ ਲਈ ਬ੍ਰਿਟਿਸ਼ ਸ਼ਾਸਨ ਅਧੀਨ ਸੀ। ਲੋਕ ਗੁਲਾਮਾਂ ਵਾਂਗ ਰਹਿ ਰਹੇ ਸਨ। ਕਾਂਗਰਸ, ਆਜ਼ਾਦੀ ਤੋਂ ਬਾਅਦ 1947 ਵਿੱਚ ਸੱਤਾ ਵਿੱਚ ਆਈ ਸੀ ਅਤੇ ਜ਼ੀਰੋ ਨਾਲ ਸ਼ੁਰੂ ਹੋਈ ਹੈ। ਉਸ ਸਮੇਂ ਇਸ ਦੇਸ਼ ਵਿੱਚ ਅੰਗਰੇਜ਼ਾਂ ਵੱਲੋਂ ਛੱਡੇ ਕੂੜੇ ਤੋਂ ਇਲਾਵਾ ਕੁਝ ਵੀ ਨਹੀਂ ਸੀ। ਅੰਗਰੇਜ਼ਾਂ ਦੇ ਭਾਰਤ ਛੱਡਣ ਤੋਂ ਬਾਅਦ ਸਾਡੇ ਕੋਲ ਇੱਕ ਪਿੰਨ ਬਣਾਉਣ ਦੇ ਸਾਧਨ ਵੀ ਨਹੀਂ ਸਨ। ਦੇਸ਼ ਭਰ ਵਿੱਚ ਸਿਰਫ਼ 20 ਪਿੰਡਾਂ ਲਈ ਬਿਜਲੀ ਉਪਲਬਧ ਸੀ। ਇਸ ਦੇਸ਼ ਵਿੱਚ ਟੈਲੀਫੋਨ ਦੀ ਸਹੂਲਤ ਸਿਰਫ਼ 20 ਸ਼ਾਸਕਾਂ (ਰਾਜਿਆਂ) ਲਈ ਉਪਲਬਧ ਸੀ। ਪੀਣ ਵਾਲੇ ਪਾਣੀ ਦੀ ਕੋਈ ਸਪਲਾਈ ਨਹੀਂ ਸੀ। ਸਿਰਫ਼ 10 ਛੋਟੇ ਡੈਮ ਸਨ। ਨਾ ਕੋਈ ਹਸਪਤਾਲ, ਨਾ ਵਿੱਦਿਅਕ ਅਦਾਰੇ, ਨਾ ਖਾਦ, ਨਾ ਫੀਡ, ਨਾ ਖੇਤੀ ਲਈ ਪਾਣੀ। ਇੱਥੇ ਕੋਈ ਨੌਕਰੀਆਂ ਨਹੀਂ ਸਨ ਅਤੇ ਦੇਸ਼ ਭਰ ਵਿੱਚ ਸਿਰਫ਼ ਭੁੱਖਮਰੀ ਦੇਖੀ ਜਾ ਸਕਦੀ ਸੀ। ਬਹੁਤ ਸਾਰੀਆਂ ਬਾਲ ਮੌਤਾਂ ਹੋਈਆਂ। ਦੇਸ਼ ਦੇ ਸਾਰੇ ਪਾਸਿਆਂ ਦੀ ਸਰਹੱਦ ’ਤੇ ਬਹੁਤ ਘੱਟ ਫੌਜੀ ਸਟਾਫ, ਸਿਰਫ਼ 4 ਜਹਾਜ਼, 20 ਟੈਂਕ ਅਤੇ ਪੂਰੀ ਤਰ੍ਹਾਂ ਖੁੱਲ੍ਹੀਆਂ ਸਰਹੱਦਾਂ ਸਨ। ਬਹੁਤ ਘੱਟ ਸੜਕਾਂ ਅਤੇ ਪੁਲ, ਖ਼ਾਲੀ ਖ਼ਜ਼ਾਨਾ - ਇਨ੍ਹਾਂ ਹਾਲਾਤ ਵਿੱਚ ਨਹਿਰੂ ਸੱਤਾ ਵਿੱਚ ਆਏ।
60 ਸਾਲਾਂ ਬਾਅਦ ਭਾਰਤ ਕਿੱਥੇ ਪਹੁੰਚ ਗਿਆ?
ਦੁਨੀਆ ਦੀ ਸਭ ਤੋਂ ਵੱਡੀ ਫੌਜ ਵਿੱਚੋਂ ਇੱਕ, ਹਜ਼ਾਰਾਂ ਜੰਗੀ ਜਹਾਜ਼ ਅਤੇ ਟੈਂਕ, ਲੱਖਾਂ ਸਨਅਤੀ ਅਦਾਰੇ, ਲਗਭਗ ਸਾਰੇ ਪਿੰਡਾਂ ਵਿੱਚ ਬਿਜਲੀ ਪਹੁੰਚ ਗਈ ਹੈ। ਸੈਂਕੜੇ ਇਲੈਕਟ੍ਰਿਕ ਪਾਵਰ ਸਟੇਸ਼ਨ ਹਨ। ਲੱਖਾਂ ਕਿਲੋਮੀਟਰ ਰਾਸ਼ਟਰੀ ਰਾਜਮਾਰਗ ਅਤੇ ਓਵਰ ਬ੍ਰਿੱਜ। ਨਵੇਂ ਰੇਲਵੇ ਪ੍ਰੋਜੈਕਟ, ਸਟੇਡੀਅਮ, ਸੁਪਰ ਸਪੈਸ਼ਲਿਟੀ ਹਸਪਤਾਲ, ਜ਼ਿਆਦਾਤਰ ਭਾਰਤੀ ਘਰਾਂ ਵਿੱਚ ਟੈਲੀਵਿਜ਼ਨ, ਸਾਰੇ ਦੇਸ਼ ਵਾਸੀਆਂ ਲਈ ਟੈਲੀਫੋਨ, ਦੇਸ਼ ਦੇ ਅੰਦਰ ਅਤੇ ਬਾਹਰ ਕੰਮ ਕਰਨ ਲਈ ਸਾਰੇ ਬੁਨਿਆਦੀ ਢਾਂਚੇ, ਬੈਂਕ, ਯੂਨੀਵਰਸਿਟੀਆਂ, ਏਮਜ਼, ਆਈਆਈਟੀ, ਆਈਆਈਐੱਮ, ਪ੍ਰਮਾਣੂ ਹਥਿਆਰ, ਸਬ-ਮਰੀਨ, ਪਰਮਾਣੂ ਸਟੇਸ਼ਨ, ਇਸਰੋ ਅਤੇ ਨਵਰਤਨ ਜਨਤਕ ਖੇਤਰ ਦੀਆਂ ਇਕਾਈਆਂ ਆਦਿ।
ਕਈ ਸਾਲ ਪਹਿਲਾਂ ਲਾਹੌਰ ਤਕ ਭਾਰਤੀ ਫੌਜ ਦਾ ਹਮਲਾ, ਪਾਕਿਸਤਾਨ ਦੇ ਦੋ ਟੁਕੜੇ ਕਰਨੇ, ਪਾਕਿਸਤਾਨ ਦੇ ਇੱਕ ਲੱਖ ਫੌਜੀ ਅਤੇ ਕਮਾਂਡਰਾਂ ਦਾ ਭਾਰਤੀ ਫੌਜ ਅੱਗੇ ਆਤਮ ਸਮਰਪਣ ਕਰਨਾ।
ਭਾਰਤ ਨੇ ਖਣਿਜ ਅਤੇ ਖੁਰਾਕੀ ਵਸਤੂਆਂ ਦਾ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ। ਸ਼੍ਰੀਮਤੀ ਇੰਦਰਾ ਗਾਂਧੀ ਦੁਆਰਾ ਬੈਂਕਾਂ ਦਾ ਰਾਸ਼ਟਰੀਕਰਨ, ਕੰਪਿਊਟਰ ਅਤੇ ਭਾਰਤ ਵਿੱਚ ਅਤੇ ਦੇਸ਼ ਤੋਂ ਬਾਹਰ ਨੌਕਰੀ ਦੇ ਬਹੁਤ ਸਾਰੇ ਮੌਕੇ।
ਮੋਦੀ ਜੀ, ਤੁਸੀਂ ਸੂਚਨਾ ਤਕਨਾਲੋਜੀ ਦੀ ਵਰਤੋਂ ਕਰਕੇ ਹੀ ਪ੍ਰਧਾਨ ਮੰਤਰੀ ਬਣੇ ਹੋ। ਜਦੋਂ ਤੁਸੀਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ, ਭਾਰਤ ਦੁਨੀਆ ਦੀਆਂ ਚੋਟੀ ਦੀਆਂ ਦਸ ਅਰਥ ਵਿਵਸਥਾਵਾਂ ਵਿੱਚ ਸੀ। ਇਸ ਤੋਂ ਇਲਾਵਾ, ਜੀਐੱਸਐੱਲਵੀ, ਮੰਗਲਯਾਨ, ਮੋਨੋਰੇਲ, ਮੈਟਰੋ ਰੇਲ, ਅੰਤਰਰਾਸ਼ਟਰੀ ਹਵਾਈ ਅੱਡੇ, ਪ੍ਰਿਥਵੀ, ਅਗਨੀ, ਨਾਗ, ਪ੍ਰਮਾਣੂ ਪਣਡੁੱਬੀਆਂ - ਇਹ ਸਭ ਤੁਹਾਡੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹੀ ਪ੍ਰਾਪਤ ਕੀਤੇ ਗਏ ਸਨ।
ਕਿਰਪਾ ਕਰਕੇ ਲੋਕਾਂ ਨੂੰ ਰੌਲਾ ਪਾ ਕੇ ਨਾ ਪੁੱਛੋ ਕਿ ਕਾਂਗਰਸ ਨੇ ਸੱਠਾਂ ਸਾਲਾਂ ਵਿੱਚ ਕੀ ਹਾਸਲ ਕੀਤਾ ਹੈ, ਲੋਕਾਂ ਨੂੰ ਇਹ ਦੱਸੋ ਕਿ ਤੁਸੀਂ ਪਿਛਲੇ ਸਾਲਾਂ ਵਿੱਚ ਨਾਮ ਬਦਲਣ, ਬੁੱਤ ਲਗਾਉਣ ਅਤੇ ਲਗਾਤਾਰ ਗਊ ਰਾਜਨੀਤੀ ਕਰਨ, ਹਿੰਦੂਆਂ ਅਤੇ ਮੁਸਲਮਾਨਾਂ, ਹਿੰਦੂਆਂ ਅਤੇ ਇਸਾਈਆਂ, ਹਿੰਦੂਆਂ ਅਤੇ ਦਲਿਤਾਂ, ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਵਿੱਚ ਦਰਾੜ ਪੈਦਾ ਕਰਨ ਤੋਂ ਇਲਾਵਾ ਕੀ ਪ੍ਰਾਪਤ ਕੀਤਾ ਹੈ?
ਤੁਹਾਡੀ ਅਸਫਲ ਨੋਟਬੰਦੀ, ਮਾੜੇ ਢੰਗ ਨਾਲ ਲਾਗੂ ਕੀਤੀ ਗਈ ਜੀਐੱਸਟੀ (ਅਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਸਭ ਤੋਂ ਘੱਟ) ਅਤੇ ਲੋਕਾਂ ਨੂੰ ਲੰਬੀਆਂ ਕਤਾਰਾਂ ਵਿੱਚ ਖੜ੍ਹਾ ਕਰਨਾ, ਬੇਲੋੜੀਆਂ ਮੌਤਾਂ ਦਾ ਕਾਰਨ ਬਣ ਰਿਹਾ ਹੈ।
ਪਖੰਡੀ ਭਾਜਪਾਈਆਂ ਨੇ ਹਰ ਤਰ੍ਹਾਂ ਐੱਫਡੀਆਈ ਦਾ ਵਿਰੋਧ ਕੀਤਾ ਸੀ ਅਤੇ ਹੁਣ ਬੀਜੇਪੀ ਬੇਸ਼ਰਮੀ ਨਾਲ ਐੱਫਡੀਆਈ ਦਾ ਸਮਰਥਨ ਕਰ ਰਹੀ ਹੈ। ਬੀਜੇਪੀ ਭਾਰਤ ਨੂੰ ਅੰਬਾਨੀ ਅਤੇ ਅਡਾਨੀ ਨੂੰ ਵੇਚ ਰਹੀ ਹੈ ਅਤੇ ਭਾਰਤ ਸਰਕਾਰ ਦੀ ਮਾਲਕੀ ਵਾਲੀ ਐੱਚਏਐੱਲ ਦੀ ਜਗ੍ਹਾ ਅਨਿਲ ਅੰਬਾਨੀ ਦੀ ਦੋ ਮਹੀਨੇ ਪੁਰਾਣੀ ਕੰਪਨੀ ਨੂੰ ਰਾਫੇਲ ਸੌਦਾ ਇਸਦੀ ਇੱਕ ਪ੍ਰਮੁੱਖ ਉਦਾਹਰਣ ਹੈ। ਬੀਜੇਪੀ ਵੱਲੋਂ ਹੋਰ ਟੈਕਸ ਲਗਾ ਕੇ ਪੈਟਰੋਲ, ਡੀਜ਼ਲ ਅਤੇ ਐੱਲਪੀਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ, ਜਦੋਂ ਕਿ ਕੱਚੇ ਤੇਲ ਦੀਆਂ ਕੀਮਤਾਂ ਸਸਤੀਆਂ ਹੋ ਗਈਆਂ। ਗਰੀਬਾਂ ਵੱਲੋਂ ਘੱਟੋ-ਘੱਟ ਬੈਲੈਂਸ ਨਾ ਰੱਖ ਸਕਣ ਕਾਰਨ ਮੋਦੀ ਸਰਕਾਰ ਨੇ ਐੱਸਬੀਆਈ ਰਾਹੀਂ ਜੁਰਮਾਨੇ ਦੇ ਰੂਪ ਵਿੱਚ 1771 ਕਰੋੜ ਰੁਪਏ ਵਸੂਲੇ। ਭਾਰਤ ਦੇ ਲੋਕ ਦੇਖ ਰਹੇ ਹਨ ਕਿ ਵਿਕਾਸ ਅਮਿਤ ਸ਼ਾਹ ਦੇ ਪੁੱਤਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਪੁੱਤਰ ਸ਼ੌਰਿਆ ਡੋਵਾਲ, ਅੰਬਾਨੀ, ਅਡਾਨੀ, ਬਾਬਾ ਰਾਮਦੇਵ ਦੇ ਪਤੰਜਲੀ ਗਰੁੱਪ ਅਤੇ ਭਾਜਪਾ ਨੂੰ ਸਪਾਂਸਰ ਕਰਨ ਵਾਲੇ ਲੋਕਾਂ ਦਾ ਹੋ ਰਿਹਾ ਹੈ।
ਗੰਗਾ ਨਦੀ ਨੂੰ ਸਾਫ ਕਰਨ ਲਈ ਭਾਜਪਾ ਨੇ 3000 ਕਰੋੜ ਰੁਪਏ ਖਰਚ ਕੀਤੇ ਹਨ, ਜਿਸਦਾ ਭ੍ਰਿਸ਼ਟਾਚਾਰ ਹਰ ਕੋਈ ਦੇਖ ਸਕਦਾ ਹੈ ਜਦੋਂ ਤੁਸੀਂ ਗੰਗਾ ਨਦੀ ਵਿੱਚ ਡੁਬਕੀ ਲਗਾ ਕੇ ਬਾਹਰ ਨਿਕਲਦੇ ਹੋ - ਤੁਸੀਂ ਆਪਣੇ ਸਾਰੇ ਸਰੀਰ ਵਿੱਚ ਸੀਵਰੇਜ, ਕੂੜੇ ਅਤੇ ਗਰੀਸ ਨਾਲ ਬਾਹਰ ਆ ਜਾਂਦੇ ਹੋ।
ਜਨਾਬ ਸ਼ਹਾਬ ਜਾਫਰੀ ਸਾਹਿਬ ਦਾ ਸ਼ੇਅਰ ਹੈ:
ਤੂ ਇਧਰ-ਉਧਰ ਕੀ ਨਾ ਬਾਤ ਕਰ,
ਯੇ ਬਤਾ ਕਿ ਕਾਫਲਾ ਕਿਉਂ ਲੁਟਾ?
ਮੁਝੇ ਰਹਿਜਨੋਂ ਸੇ ਗਿਲਾ ਨਹੀਂ,
ਤੇਰੀ ਰਹਿਬਰੀ ਕਾ ਸਵਾਲ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3986)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)