ManinderBhatia7ਉਸ ਨੇ ਦੇਖਿਆ ਕਿ ਨੇੜੇ ਹੀ ਇੱਕ ਬੱਚੀ ਪਈ ਹੋਈ ਹੈ। ਲੱਗਦਾ ਸੀ ਕੋਈ ਉਸ ਬੱਚੀ ਨੂੰ ਸੁੱਟ ਕੇ ...
(9 ਅਕਤੂਬਰ 2021)

 

ਮੇਰਾ ਦੋਸਤ ਬਲਵੀਰ ਮੇਰੇ ਨਾਲ ਏ ਐੱਸ ਹਾਇਰ ਸੈਕੰਡਰੀ ਸਕੂਲ ਖੰਨਾ ਵਿੱਚ ਪੜ੍ਹਦਾ ਸੀ ਅਤੇ ਅਸੀਂ ਦਸਵੀਂ ਤਕ ਯਾਨੀ ਹਾਇਰ ਸੈਕੰਡਰੀ ਪਾਰਟ ਇੱਕ ਤਕ ਇਕੱਠੇ ਪੜ੍ਹੇ ਤੇ ਉਸ ਤੋਂ ਬਾਅਦ ਮੈਂ ਅਗਲੀ ਪੜ੍ਹਾਈ ਲਈ ਕਾਲਜ ਚਲਾ ਗਿਆ ਤੇ ਬਲਵੀਰ ਉਸ ਤੋਂ ਬਾਅਦ ਨਹੀਂ ਪੜ੍ਹਿਆਮੈਂ ਪੜ੍ਹਾਈ ਵਿੱਚ ਹੁਸ਼ਿਆਰ ਸੀ ਅਤੇ ਮੈਰਿਟ ’ਤੇ ਆਉਂਦਾ ਸੀ ਪਰ ਉਹ ਪੜ੍ਹਾਈ ਵਿੱਚ ਕੋਈ ਬਹੁਤਾ ਹੁਸ਼ਿਆਰ ਨਹੀਂ ਸੀ ਤੇ ਸਿਰਫ਼ ਪਾਸ ਹੋਣ ਜੋਗੇ ਨੰਬਰ ਹੀ ਲੈਂਦਾ ਸੀਫਿਰ ਵੀ ਅਸੀਂ ਦੋਵੇਂ ਇੱਕ ਦੂਜੇ ਦੇ ਦੋਸਤ ਸੀ ਕਿਉਂਕਿ ਅਸੀਂ ਇੱਕੋ ਹੀ ਮਹੱਲੇ ਵਿੱਚ ਰਹਿੰਦੇ ਸੀ ਅਤੇ ਸ਼ਾਮ ਨੂੰ ਇਕੱਠੇ ਹੀ ਖੇਡਦੇ ਹੁੰਦੇ ਸੀਉਹ ਦਸਵੀਂ ਕਰਨ ਤੋਂ ਬਾਅਦ ਯੂ ਪੀ ਚਲਾ ਗਿਆ ਜਿੱਥੇ ਉਸ ਦੇ ਪੁਰਖਿਆਂ ਦੀ ਕੁਝ ਜ਼ਮੀਨ ਸੀ, ਜੋ ਉਹ ਵਾਹੁਣ ਲੱਗ ਪਿਆਉਹ ਵੀ ਖੰਨਾ ਸ਼ਹਿਰ ਛੱਡ ਗਿਆ ਅਤੇ ਮੈਂ ਵੀ ਜਗਰਾਉਂ ਐੱਲ ਆਰ ਐੱਮ ਕਾਲਜ ਵਿੱਚ ਪ੍ਰੈੱਪ ਮੈਡੀਕਲ ਵਿੱਚ ਦਾਖ਼ਲ ਹੋ ਗਿਆ

ਕਾਲਜ ਦੀ ਪੜ੍ਹਾਈ ਤੋਂ ਬਾਅਦ ਮੈਂ ਬੈਂਕ ਦਾ ਪੇਪਰ ਦੇ ਕੇ ਬੈਂਕ ਵਿੱਚ ਲੱਗ ਗਿਆਉਸ ਤੋਂ ਬਾਅਦ ਮੇਰਾ ਅਤੇ ਬਲਵੀਰ ਦਾ ਕੋਈ ਮੇਲ ਨਾ ਹੋਇਆ ਉਨ੍ਹਾਂ ਵੇਲਿਆਂ ਵਿੱਚ ਮੋਬਾਇਲ ਤਾਂ ਹੁੰਦੇ ਨਹੀਂ ਸੀ, ਇਸ ਕਰ ਕੇ ਸਾਡਾ ਆਪਸੀ ਤਾਲਮੇਲ ਟੁੱਟ ਗਿਆਮੈਂ ਕਈ ਵਾਰੀ ਖੰਨੇ ਜਾ ਕੇ ਬਲਵੀਰ ਦਾ ਪਤਾ ਕੀਤਾ ਪਰ ਉਸ ਦਾ ਕੋਈ ਪਤਾ ਨਾ ਮਿਲਿਆਨਾ ਹੀ ਉਸ ਦਾ ਕੋਈ ਐਡਰੈੱਸ ਮੈਂਨੂੰ ਮਿਲਿਆਮੈਂ ਲੁਧਿਆਣੇ ਆਪਣਾ ਮਕਾਨ ਬਣਾ ਕੇ ਇੱਥੇ ਹੀ ਸੈੱਟ ਹੋ ਗਿਆ ਅਤੇ ਰਿਟਾਇਰਮੈਂਟ ਤੋਂ ਬਾਅਦ ਵੀ ਇੱਥੇ ਹੀ ਰਹਿਣ ਲੱਗਾਅੱਜ ਉਸ ਵੇਲੇ ਮੈਂ ਬਹੁਤ ਹੈਰਾਨ ਰਹਿ ਗਿਆ ਜਦੋਂ ਬਲਵੀਰ ਨੇ ਆ ਕੇ ਮੇਰੇ ਘਰ ਦੀ ਬੈੱਲ ਕੀਤੀਮੈਂ ਬਹੁਤ ਖ਼ੁਸ਼ ਸੀ ਤੇ ਅਸੀਂ ਜੱਫੀ ਪਾ ਕੇ ਮਿਲੇ। ਪੁੱਛਣ ’ਤੇ ਪਤਾ ਲੱਗਿਆ ਕਿ ਉਸ ਨੇ ਖੰਨੇ ਮੇਰੇ ਭੈਣ ਜੀ ਤੋਂ ਮੇਰਾ ਐਡਰੈੱਸ ਲਿਆ ਹੈ

ਜਦੋਂ ਸ਼੍ਰੀਮਤੀ ਚਾਹ ਬਣਾ ਰਹੀ ਸੀ ਤਾਂ ਅਸੀਂ ਪੁਰਾਣੀਆਂ, ਬਚਪਨ ਵੇਲੇ ਦੀਆਂ ਗੱਲਾਂ ਕਰਦੇ ਰਹੇ ਤੇ ਕਿੰਨਾ ਹੀ ਚਿਰ ਆਪਣਾ ਬਚਪਨ ਅਤੇ ਸਕੂਲ ਦਾ ਟਾਈਮ ਹੰਢਾਉਂਦੇ ਰਹੇਭਾਵੇਂ ਮੈਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਪਰ ਸ਼ਰਾਰਤੀ ਬਹੁਤ ਸੀਸਕੂਲ ਵਿੱਚ ਵੀ ਅਤੇ ਸ਼ਾਮ ਵੇਲੇ ਮਹੱਲੇ ਵਿੱਚ ਵੀ ਖੇਡਦਿਆਂ ਪੂਰੀਆਂ ਸ਼ਰਾਰਤਾਂ ਕਰਦੇ ਹੁੰਦੇ ਸੀਇੱਕ ਵਾਰੀ ਨਹੀਂ, ਕਈ ਵਾਰੀ ਸਾਨੂੰ ਆਪਣੀਆਂ ਸ਼ਰਾਰਤਾਂ ਕਰਕੇ ਘਰੋਂ ਮਾਰ ਪਈ ਸੀ

ਚਾਹ ਆਈ ਤਾਂ ਅਸੀਂ ਬੜੇ ਹੀ ਮਜ਼ੇ ਦੇ ਨਾਲ ਚਾਹ ਪੀਤੀਚਾਹ ਪੀਣ ਤੋਂ ਬਾਅਦ ਮੈਂ ਬਲਵੀਰ ਨੂੰ ਕਿਹਾ, “ਬਲਵੀਰ ਆਪਣੇ ਬਾਰੇ ਯੂ ਪੀ ਦੀ ਕੋਈ ਗੱਲਬਾਤ ਸੁਣਾ

ਬਲਵੀਰ ਕਹਿਣ ਲੱਗਾ, “ਮੈਂ ਤੈਨੂੰ ਕਰਮਾਂਵਾਲੀ ਦੇ ਵਿਆਹ ਦੀ ਗੱਲ ਸੁਣਾਉਂਦਾ ਹਾਂ

“ਕਰਮਾਂਵਾਲੀ ਦਾ ਵਿਆਹ?” ਮੈਂ ਹੈਰਾਨ ਹੋ ਕੇ ਪੁੱਛਿਆ, “ਕੌਣ ਹੈ ਇਹ ਕਰਮਾਂਵਾਲੀ” ਤੇ ਇਸ ਵਿੱਚ ਕੀ ਖਾਸ ਹੈ?”

“ਮੈਂ ਦੱਸਦਾਂ ...” ਬਲਵੀਰ ਨੇ ਕਿਹਾ, “ਮੈਂ ਜਿਸ ਪਿੰਡ ਵਿੱਚ ਰਹਿੰਦਾ ਹਾਂ, ਉਹ ਪਿੰਡ ਨਦੀ ਦੇ ਨੇੜੇ ਹੀ ਹੈ ਤੇ ਸਾਡੀ ਜ਼ਮੀਨ ਵੀ ਪਿੰਡ ਦੇ ਬਾਹਰਵਾਰ ਹੀ ਹੈਮੇਰਾ ਬਹੁਤਾ ਸਮਾਂ ਜ਼ਮੀਨ ’ਤੇ ਹੀ ਬੀਤਦਾ ਹੈਪਿੰਡ ਦੇ ਬਾਹਰਵਾਰ ਝੁੱਗੀ ਵਿੱਚ ਇੱਕ ਖੁਸਰਾ ਰਹਿੰਦਾ ਸੀਪਿੰਡ ਵਾਲੇ ਉਸ ਨੂੰ ਮਹੰਤ ਕਹਿੰਦੇ ਸਨਸਾਰੇ ਹੀ ਪਿੰਡ ਵਾਲੇ ਉਸ ਖੁਸਰੇ ਦੀ ਬੜੀ ਇੱਜ਼ਤ ਕਰਦੇ ਸੀਭਾਵੇਂ ਉਹ ਆਪਣੀ ਝੁੱਗੀ ਵਿੱਚ ਹੀ ਮਸਤ ਰਹਿੰਦਾ ਸੀ ਪਰ ਹਰ ਲੋੜਵੰਦ ਦੇ ਕੰਮ ਵੀ ਆਉਂਦਾ ਸੀਉਹ ਰੋਜ਼ਾਨਾ ਨਹਾਉਣ ਲਈ ਨਦੀ ’ਤੇ ਜਾਂਦਾ ਸੀ ਇੱਕ ਦਿਨ ਜਦੋਂ ਉਹ ਨਦੀ ਵਿੱਚ ਨਹਾ ਕੇ ਬਾਹਰ ਨਿਕਲਿਆ ਤਾਂ ਉਸ ਨੇ ਦੇਖਿਆ ਕਿ ਨੇੜੇ ਹੀ ਇੱਕ ਬੱਚੀ ਪਈ ਹੋਈ ਹੈਲੱਗਦਾ ਸੀ ਕੋਈ ਉਸ ਬੱਚੀ ਨੂੰ ਸੁੱਟ ਕੇ ਚਲਾ ਗਿਆ ਸੀਮਹੰਤ ਬੱਚੀ ਨੂੰ ਲੈ ਕੇ ਨੇੜੇ ਦੇ ਥਾਣੇ ਚਲਾ ਗਿਆ ਅਤੇ ਕਿਹਾ ਕਿ ਮੈਂਨੂੰ ਨਦੀ ਦੇ ਕਿਨਾਰੇ ਤੋਂ ਇਹ ਬੱਚੀ ਮਿਲੀ ਹੈਥਾਣੇਦਾਰ ਨੇ ਕਿਹਾ ਕਿ ਅਸੀਂ ਕਿਉਂ ਚੱਕਰ ਵਿੱਚ ਪਈਏ, ਇਸ ਨੂੰ ਤੂੰ ਹੀ ਲੈ ਜਾ। ਤੇ ਮਹੰਤ ਉਸ ਬੱਚੀ ਨੂੰ ਆਪਣੀ ਝੁੱਗੀ ਵਿੱਚ ਲੈ ਆਇਆ ਅਤੇ ਬੱਚੀ ਦਾ ਪਾਲਣ ਪੋਸ਼ਣ ਕਰਨ ਲੱਗਿਆ

“ਸਮਾਂ ਕਦੋਂ ਲੰਘ ਗਿਆ ਪਤਾ ਹੀ ਨਹੀਂ ਲੱਗਿਆਉਹ ਕੁੜੀ ਪੰਜ ਸਾਲ ਦੀ ਹੋਈ ਤਾਂ ਮਹੰਤ ਉਸ ਨੂੰ ਸਕੂਲ ਵਿੱਚ ਦਾਖ਼ਲ ਕਰਾਉਣ ਲਈ ਲੈ ਗਿਆਸਕੂਲ ਵਾਲਿਆਂ ਨੇ ਕੁੜੀ ਦਾ ਨਾਂ ਪੁੱਛਿਆ ਤਾਂ ਮਹੰਤ ਨੇ ਦੱਸਿਆ ਕਿ ਉਸਨੇ ਨਾਂ ਤਾਂ ਕੋਈ ਰੱਖਿਆ ਨਹੀਂ, ਤੁਸੀਂ ਇਸਦਾ ਨਾਂ ਕਰਮਾਂਵਾਲੀ ਲਿਖ ਦਿਓਪਿਓ ਦੀ ਜਗ੍ਹਾ ਉਸ ਨੇ ਆਪਣਾ ਨਾਂ ਲਿਖਾ ਦਿੱਤਾ ਅਤੇ ਮਾਂ ਦੇ ਨਾਂ ਦੀ ਜਗ੍ਹਾ ਇੱਕ ਫਰਜ਼ੀ ਜਿਹਾ ਨਾਂ ਗੰਗਾ ਦੇਵੀ ਲਿਖਾ ਦਿੱਤਾ

“ਮਹੰਤ ਰੋਜ਼ ਹੀ ਤਿਆਰ ਕਰ ਕੇ ਕੁੜੀ ਨੂੰ ਸਕੂਲ ਛੱਡ ਆਉਂਦਾ ਅਤੇ ਲੈ ਆਉਂਦਾਉਸ ਨੂੰ ਤਾਂ ਆਹਰ ਹੋ ਗਿਆਕੁੜੀ ਪੜ੍ਹਾਈ ਵਿੱਚ ਹੁਸ਼ਿਆਰ ਨਿਕਲੀ ਅਤੇ ਹਾਇਰ ਸੈਕੰਡਰੀ ਪਾਸ ਕਰ ਗਈਮਹੰਤ ਨੂੰ ਕਰਮਾਂਵਾਲੀ ਨੂੰ ਪੜ੍ਹਾਉਣ ਦਾ ਬੜਾ ਸ਼ੌਕ ਸੀਸਕੂਲ ਤੋਂ ਬਾਅਦ ਉਸ ਨੂੰ ਕਾਲਜ ਵਿੱਚ ਦਾਖ਼ਲ ਕਰਾ ਦਿੱਤਾਕਾਲਜ ਵਿੱਚ ਪੜ੍ਹਦਿਆਂ ਮਹੰਤ ਨੂੰ ਉਸ ਦੇ ਵਿਆਹ ਦੀ ਚਿੰਤਾ ਹੋਣ ਲੱਗੀ ਅਤੇ ਜਿਵੇਂ ਹੀ ਉਸ ਨੇ ਗ੍ਰੈਜੂਏਸ਼ਨ ਕੀਤੀ ਤਾਂ ਉਸ ਦੀ ਨੌਕਰੀ ਲੱਗ ਗਈਮਹੰਤ ਕਰਮਾਂਵਾਲੀ ਨੂੰ ਕਹਿਣ ਲੱਗਿਆ ਕਿ ਮੈਂ ਤੇਰਾ ਵਿਆਹ ਕਰਨਾ ਹੈਪਹਿਲਾਂ ਤਾਂ ਕਰਮਾਂਵਾਲੀ ਮੰਨ ਨਹੀਂ ਰਹੀ ਸੀ ਪਰ ਪਿਉ ਦੇ ਵਾਰ ਵਾਰ ਕਹਿਣ ’ਤੇ ਉਸਨੇ ਹਾਂ ਕਰ ਦਿੱਤੀ। ਕਰਮਾਂਵਾਲੀ ਲਈ ਇੱਕ ਇੰਜਨੀਅਰ ਲੜਕਾ ਲੱਭ ਲਿਆਵਿਆਹ ਪੱਕਾ ਹੋ ਗਿਆ ਅਤੇ ਉਹ ਦਿਨ ਵੀ ਆ ਗਿਆ ਜਿਸ ਦਿਨ ਕਰਮਾਂਵਾਲੀ ਦਾ ਵਿਆਹ ਹੋਣਾ ਸੀ

“ਆਲੇ ਦੁਆਲੇ ਦੇ ਪੰਜਾਹ ਪਿੰਡਾਂ ਦੇ ਖੁਸਰੇ ਆਏ ਅਤੇ ਆਪਣੇ ਨਾਲ ਗਹਿਣੇ ਅਤੇ ਕੱਪੜੇ ਦਾਜ ਵਿੱਚ ਦੇਣ ਲਈ ਲਿਆਏਪੰਜਾਹ ਦੇ ਕਰੀਬ ਤਾਂ ਇਕੱਲੀਆਂ ਮੁੰਦਰੀਆਂ ਹੀ ਸਨਇੰਨੇ ਗਹਿਣੇ ਅਤੇ ਕੱਪੜੇ ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਵਿਆਹ ਵਿੱਚ ਨਹੀਂ ਸਨ ਵੇਖੇਬਰਾਤ ਦੀ ਖ਼ੂਬ ਸੇਵਾ ਹੋਈ ਅਤੇ ਸ਼ਾਮ ਨੂੰ ਜਦੋਂ ਡੋਲੀ ਚੱਲਣ ਲੱਗੀ ਤਾਂ ਕਰਮਾਂਵਾਲੀ ਨੇ ਪਿਉ ਨੂੰ ਕਿਹਾ ਕਿ ਮੈਂ ਤੁਹਾਨੂੰ ਨਾਲ ਲੈ ਕੇ ਜਾਣਾ ਹੈ, ਤੁਹਾਨੂੰ ’ਕੱਲਿਆਂ ਨੂੰ ਇੱਥੇ ਨਹੀਂ ਰਹਿਣ ਦੇਣਾਮਹੰਤ ਦੇ ਵਾਰ ਵਾਰ ਨਾਂਹ ਕਰਨ ਦੇ ਬਾਵਜੂਦ ਕਰਮਾਂਵਾਲੀ ਅੜੀ ਰਹੀਕਰਮਾਂਵਾਲੀ ਦੇ ਸੱਸ ਸਹੁਰਾ ਅਤੇ ਉਸ ਦਾ ਘਰਵਾਲਾ ਵੀ ਨਾਲ ਚੱਲਣ ਲਈ ਜ਼ੋਰ ਦੇਣ ਲੱਗੇ

“ਆਖਰਕਾਰ ਮਹੰਤ ਨੂੰ ਹਾਂ ਕਰਨੀ ਪਈਥੋੜ੍ਹਾ ਜਿਹਾ ਹਨੇਰਾ ਵੀ ਹੋ ਗਿਆ ਸੀ ਤੇ ਜਿਵੇਂ ਹੀ ਤੁਰਨ ਵੇਲੇ ਮਹੰਤ ਨੇ ਆਪਣੀ ਝੁੱਗੀ ਵੱਲ ਵੇਖਿਆ, ਉਸ ਨੂੰ ਲੱਗਿਆ ਕਿ ਉਸਦੀ ਕੁੱਤੀ ਜੋ ਆਪਣੇ ਚਾਰ ਕਤੂਰਿਆਂ ਨਾਲ ਬੈਠੀ ਸੀ, ਉਸ ਵੱਲ ਦੇਖ ਕੇ ਪੁੱਛ ਰਹੀ ਹੋਵੇ ਕਿ ਹੁਣ ਉਨ੍ਹਾਂ ਦਾ ਧਿਆਨ ਕੌਣ ਰੱਖੇਗਾ? ਮਹੰਤ ਦਾ ਦਿਲ ਪਸੀਜ ਗਿਆ ਤੇ ਜਿਵੇਂ ਹੀ ਉਹ ਉੱਤਰ ਕੇ ਝੁੱਗੀ ਵੱਲ ਵਧਿਆ, ਉਸਦੀ ਕੁੱਤੀ ਉਸ ਨਾਲ ਚੰਬੜ ਗਈਮਹੰਤ ਨੇ ਕੁੱਤੀ ਨੂੰ ਅਤੇ ਉਸਦੇ ਕਤੂਰਿਆਂ ਨੂੰ ਕਲਾਵੇ ਵਿੱਚ ਲੈ ਲਿਆ... ਡੋਲੀ ਵਾਲੀ ਕਾਰ ਨੇ ਸ਼ਹਿਰ ਵੱਲ ਚਾਲੇ ਪਾ ਲਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3068)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਮਨਿੰਦਰ ਭਾਟੀਆ

ਮਨਿੰਦਰ ਭਾਟੀਆ

Ludhiana, Punjab, India.
Phone: (91 - 99884-91002)
Email: (msbhatianzpc@gmail.com)

More articles from this author