ManinderBhatia7ਉਸ ਵੇਲੇ ਬਲੈਕਆਊਟ ਹੋ ਜਾਂਦੀ ਸੀ ਤੇ ਅਕਸਰ ਜਹਾਜ਼ ਉੱਤੋਂ ਦੀ ਬੜੇ ਨੇੜਿਉਂ ਲੰਘਦੇ ਸਨ ...
ਮੋਤਿਆ ਬਿੰਦ ਅਤੇ ਮੋਦੀਆ ਬਿੰਦ ਦਾ ਫਰਕ ਜਾਨਣ ਲਈ ਸੱਜੇ ਪਾਸੇ ਵੀਡੀਓ ਜ਼ਰੂਰ ਦੇਖੋ।

(13 ਅਕਤੂਬਰ 2021)

 

ਭਾਰਤ ਪਾਕਿ ਦੀ ਵੰਡ ਤੋਂ ਬਾਅਦ ਮੇਰੇ ਮਾਤਾ ਪਿਤਾ ਕਾਦੀਆਂ ਆ ਗਏਇਹ ਜ਼ਿਲ੍ਹਾ ਗੁਰਦਾਸਪੁਰ ਦਾ ਆਖਰੀ ਕਸਬਾ ਹੈਅੰਮ੍ਰਿਤਸਰ ਤੋਂ ਰੇਲਵੇ ਲਾਈਨ ਆ ਕੇ ਕਾਦੀਆਂ ਖ਼ਤਮ ਹੋ ਜਾਂਦੀ ਹੈਮੇਰਾ ਜਨਮ ਇੱਥੇ ਹੀ ਉੰਨੀ ਸੌ ਅਠਵੰਜਾ ਵਿੱਚ ਹੋਇਆਅਸੀਂ ਉੰਨੀ ਸੌ ਬਾਹਠ ਤਕ ਇੱਥੇ ਰਹੇ ਅਤੇ ਉਸ ਬਾਅਦ ਅਸੀਂ ਪਟਿਆਲੇ ਜਾਣ ਦਾ ਫ਼ੈਸਲਾ ਕਰ ਲਿਆਪਟਿਆਲੇ ਜਾਣ ਦਾ ਫ਼ੈਸਲਾ ਇਸ ਕਰਕੇ ਕੀਤਾ ਕਿਉਂਕਿ ਪਟਿਆਲੇ ਮੇਰੇ ਨਾਨਕੇ ਸਨ।

ਅਸੀਂ 1962 ਵਿੱਚ ਕਾਦੀਆਂ ਤੋਂ ਪਟਿਆਲੇ ਆ ਕੇ ਰਹਿਣ ਲੱਗ ਪਏ ਮੇਰੇ ਨਾਨਕਾ ਪਰਿਵਾਰ ਸਾਰਾ ਪੜ੍ਹਿਆ ਲਿਖਿਆ ਸੀਸਾਡੇ ਮਾਤਾ ਜੀ ਨੂੰ ਬਹੁਤ ਸ਼ੌਕ ਸੀ ਕਿ ਉਨ੍ਹਾਂ ਦੇ ਬੱਚੇ ਪੜ੍ਹੇ ਲਿਖੇ ਹੋਣ ਅਤੇ ਪਟਿਆਲੇ ਜਾਣ ਤੋਂ ਬਾਅਦ ਇਹ ਗੱਲ ਸੱਚ ਵੀ ਹੋ ਗਈਸਾਡੇ ਵੱਡੇ ਭੈਣ ਜੀ ਅੰਮ੍ਰਿਤ ਕੌਰ ਸਾਡੇ ਦਾਦਕੇ ਪਰਿਵਾਰ ਦੇ ਪਹਿਲੇ ਸਨ ਜਿਨ੍ਹਾਂ ਨੇ ਦਸਵੀਂ ਪਾਸ ਕੀਤੀ ਸਾਡੀ ਮਾਂ ਸਾਨੂੰ ਮਾਸੀ ਕੋਲ ਛੱਡ ਕੇ ਵਾਪਸ ਕਾਦੀਆਂ ਚਲੀ ਗਈ ਕਿਉਂਕਿ ਉੱਥੇ ਸਾਡੇ ਦਾਦੀ ਜੀ ਬਿਮਾਰ ਸਨਸਾਡੀ ਛੋਟੀ ਭੈਣ ਨੋਨੀ ਅਜੇ ਕੁਝ ਮਹੀਨਿਆਂ ਦੀ ਹੀ ਸੀ ਜੋ ਮਾਤਾ ਦੇ ਕੋਲ ਹੀ ਸੀਮੈਂ, ਮੇਰੇ ਵੱਡੇ ਵੀਰ ਅਵਤਾਰ ਅਤੇ ਵੱਡੇ ਭੈਣ ਜੀ ਅੰਮ੍ਰਿਤ ਪਟਿਆਲੇ ਭਗਤੀ ਮਾਸੀ ਜੋ ਮਾਤਾ ਤੋਂ ਵੱਡੇ ਸਨ, ਕੋਲ ਰਹਿੰਦੇ ਸਾਂਇਹ ਮਾਸੀ ਜੀ ਅਰੋੜਿਆਂ ਦੇ ਮਹੱਲੇ ਕਿਰਾਏ ’ਤੇ ਰਹਿੰਦੇ ਸਨ ਅਤੇ ਸਾਡੇ ਮਾਸੜ ਜੀ ਸਰਦਾਰ ਹਰਨਾਮ ਸਿੰਘ ਜੀ ਦੀ ਨੌਕਰੀ ਆਯੂਰਵੈਦਿਕ ਮਹਿਕਮੇ ਵਿੱਚ ਸੀਉੱਥੇ ਹੀ ਮੈਂਨੂੰ ਮਹੱਲੇ ਦੇ ਇੱਕ ਸਕੂਲ ਵਿੱਚ ਦਾਖਲ ਕਰਵਾਇਆ ਗਿਆ

ਸਕੂਲ ਵਿੱਚ ਇੱਕ ਬੜਾ ਹੀ ਦਿਲਚਸਪ ਕਿੱਸਾ ਮੇਰੇ ਨਾਲ ਹੋਇਆਜਦੋਂ ਸਕੂਲ ਵਿੱਚ ਪਿਤਾ ਦਾ ਨਾਂ ਪੁੱਛਿਆ ਗਿਆ ਤਾਂ ਮੈਂ ਸਰਦਾਰ ਹਰਨਾਮ ਸਿੰਘ ਲਿਖਾ ਦਿੱਤਾ, ਕਿਉਂਕਿ ਸਾਰੇ ਬੱਚੇ ਉਨ੍ਹਾਂ ਨੂੰ ਪਿਤਾ ਜੀ ਕਹਿੰਦੇ ਸਨਮੇਰੀ ਇਸ ਗੱਲ ’ਤੇ ਸਾਰੇ ਹੀ ਬੜੇ ਹੱਸੇਜਦੋਂ ਮਾਤਾ ਜੀ ਕਾਦੀਆਂ ਤੋਂ ਆ ਗਏ ਤਾਂ ਅਸੀਂ ਅਜੀਤ ਨਗਰ ਸਾਡੇ ਵੱਡੇ ਮਾਮਾ ਜੀ ਡਾ. ਜੀਤ ਸਿੰਘ ਸੀਤਲ, ਜੋ ਭਾਸ਼ਾ ਵਿਭਾਗ ਵਿੱਚ ਡਾਇਰੈਕਟਰ ਸਨ, ਦੇ ਨੇੜੇ ਮਕਾਨ ਕਿਰਾਏ ’ਤੇ ਲੈ ਕੇ ਰਹਿਣ ਲੱਗੇ ਮੇਰੇ ਮਾਮਾ ਜੀ ਸਾਈਕਲ ’ਤੇ ਹੀ ਦਫਤਰ ਜਾਂਦੇ ਸਨ ਅਤੇ ਸ਼ਾਮ ਨੂੰ ਜਦੋਂ ਦਫਤਰ ਤੋਂ ਵਾਪਸ ਆਉਂਦੇ ਸਨ ਤਾਂ ਉਨ੍ਹਾਂ ਦੇ ਸਾਈਕਲ ਦੀ ਟੋਕਰੀ ਵਿੱਚ ਮੂੰਗਫਲੀ ਪਾਈ ਹੁੰਦੀ ਸੀਉਹ ਸਾਈਕਲ ਦੀ ਘੰਟੀ ਵਜਾਉਂਦੇ ਆਉਂਦੇ ਅਤੇ ਅਸੀਂ ਸਾਰੇ ਬੱਚੇ ਉਨ੍ਹਾਂ ਕੋਲ ਇਕੱਠੇ ਹੋ ਜਾਂਦੇ

ਮੈਂਨੂੰ ਫ਼ੌਜੀ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਮੈਂਨੂੰ ਯਾਦ ਹੈ ਕਿ ਸਾਨੂੰ ਸਾਰਿਆਂ ਨੂੰ ਸਕੂਲ ਤੋਂ ਇੱਕੋ ਜਿਹੇ ਬਸਤੇ ਮਿਲੇ ਸਨਮੇਰੇ ਭੈਣ ਜੀ, ਜੋ ਸਿਲਾਈ ਕਢਾਈ ਜਾਣਦੇ ਸਨ ਉਨ੍ਹਾਂ ਨੇ ਮੇਰੇ ਬਸਤੇ ਤੇ ਮੇਰਾ ਨਾਂ ਕਢਾਈ ਕਰ ਦਿੱਤਾ ਤੇ ਸਕੂਲ ਵਿੱਚ ਪ੍ਰਿੰਸੀਪਲ ਨੇ ਉਹ ਬਸਤਾ ਸਵੇਰ ਦੀ ਸਭਾ ਵਿੱਚ ਸਾਰੇ ਬੱਚਿਆਂ ਨੂੰ ਦਿਖਾਇਆਸਾਡੇ ਮਾਤਾ ਜੀ ਬੜੇ ਧਾਰਮਿਕ ਖਿਆਲਾਂ ਦੇ ਸਨਉਨ੍ਹਾਂ ਨੇ ਅਜੀਤ ਨਗਰ ਵਿੱਚ ਹੀ ਬੀਬੀਆਂ ਦਾ ਇੱਕ ਜਥਾ ਬਣਾ ਲਿਆ ਜੋ ਲੋਕਾਂ ਦੇ ਘਰਾਂ ਵਿੱਚ ਜਾ ਕੇ ਪਾਠ ਕਰਦਾ ਸੀ ਅਤੇ ਉੱਥੋਂ ਮਿਲਣ ਵਾਲੀ ਮਾਇਆ ਨਾਲ ਮਹੱਲੇ ਵਿੱਚ ਇੱਕ ਗੁਰਦੁਆਰਾ ਬਣਾਇਆ ਜਾ ਰਿਹਾ ਸੀਹਰੇਕ ਗੁਰਪੁਰਬ ਤੇ ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ

ਉੱਨੀ ਸੌ ਛਿਆਹਠ ਵਿੱਚ ਜਦੋਂ ਅਸੀਂ ਕਾਲਕਾ ਜਾਣ ਲੱਗੇ ਤਾਂ ਸਾਰੀਆਂ ਬੀਬੀਆਂ ਬਹੁਤ ਹੀ ਉਦਾਸ ਹੋ ਗਈਆਂ ਸਨ।। ਮੇਰੇ ਵੱਡੇ ਵੀਰ ਜੀ ਅਵਤਾਰ ਢੁਡਿਆਲ ਖਾਲਸਾ ਸਕੂਲ ਅਤੇ ਵੱਡੇ ਭੈਣ ਜੀ ਅੰਮ੍ਰਿਤ ਕੌਰ ਮਹਿੰਦਰਾ ਕੰਨਿਆ ਮਹਾਂਵਿਦਿਆਲਾ ਸਕੂਲ ਵਿੱਚ ਪੜ੍ਹਦੇ ਸਨਫਿਰ ਅਸੀਂ ਸੰਤ ਨਗਰ ਕਿਰਾਏ ’ਤੇ ਚਲੇ ਗਏਜਦੋਂ ਸਾਰੇ ਮਾਮੇ ਤੇ ਮਾਸੀਆਂ ਇਕੱਠੇ ਹੁੰਦੇ ਸਨ ਤਾਂ ਸਾਡੀ ਇੱਕ ਹੋਰ ਮਾਸੀ ਨਿੰਨ੍ਹੀ ਅਤੇ ਮਾਸੜ ਜੀ ਡਾ. ਕਿਰਪਾਲ ਸਿੰਘ ਕੋਮਲ, ਜੋ ਦੋਨੋਂ ਹੀ ਬਣੇ ਮਜ਼ਾਕੀਆ ਸੁਭਾਅ ਦੇ ਸਨ, ਆਪਣੀਆਂ ਗੱਲਾਂ ਨਾਲ ਸਾਡੇ ਢਿੱਡੀਂ ਪੀੜਾਂ ਪਾ ਦਿੰਦੇ ਸਨ1965 ਦੀ ਭਾਰਤ ਪਾਕਿਸਤਾਨ ਦੀ ਲੜਾਈ ਜਦੋਂ ਲੱਗੀ ਉਸਦੀ ਮੈਂਨੂੰ ਸੰਭਾਲ ਹੈਉਸ ਵੇਲੇ ਬਲੈਕਆਊਟ ਹੋ ਜਾਂਦੀ ਸੀ ਤੇ ਅਕਸਰ ਜਹਾਜ਼ ਉੱਤੋਂ ਦੀ ਬੜੇ ਨੇੜਿਉਂ ਲੰਘਦੇ ਸਨਰਾਤ ਦੀ ਰੋਟੀ ਜਲਦੀ ਬਣ ਜਾਂਦੀ ਸੀ ਤੇ ਅਸੀਂ ਖਾ ਕੇ ਕਿੰਨੀ ਦੇਰ ਤਕ ਬਾਹਰ ਮੰਜਿਆਂ ’ਤੇ ਬੈਠੇ ਰਹਿੰਦੇਕਈ ਵਾਰੀ ਤਾਂ ਘਰ ਦੇ ਪਿਛਲੇ ਪਾਸੇ ਖਾਲੀ ਥਾਂ ’ਤੇ ਬਣਾਏ ਹੋਏ ਮੋਰਚਿਆਂ ਵਿੱਚ ਲੁਕ ਜਾਂਦੇ ਉਨ੍ਹਾਂ ਦਿਨਾਂ ਵਿੱਚ ਫ਼ੌਜ ਦੇ ਰਾਜੂ ਨਿਸ਼ਾਨਚੀ ਦਾ ਨਾਂ ਬਹੁਤ ਮਸ਼ਹੂਰ ਸੀ, ਜੋ ਪਾਕਿਸਤਾਨ ਦੇ ਜਹਾਜ਼ ਨੂੰ ਸੁੱਕਾ ਨਹੀਂ ਸੀ ਜਾਣ ਦੇਂਦਾ ਤੇ ਫੁੰਡ ਲੈਂਦਾ ਸੀ

ਮੇਰਾ ਸਕੂਲ ਸਾਡੇ ਘਰ ਤੋਂ ਬਹੁਤ ਦੂਰ ਸੀਸਕੂਲ ਦੇ ਰਾਹ ਵਿੱਚ ਉਜਾੜ ਜਿਹਾ ਇਲਾਕਾ ਸੀਉਸ ਵੇਲੇ ਮੈਂ ਸਕੂਲ ਪਹੁੰਚਣ ਤੋਂ ਪਹਿਲਾਂ ਰਾਹ ਵਿੱਚ ਕਈ ਜਗ੍ਹਾ ਰੁਕਦਾ ਹੁੰਦਾ ਸੀ ਮੈਂਨੂੰ ਭੁੱਖ ਵੀ ਬੜੀ ਲਗਦੀ ਸੀ ਮੈਂਨੂੰ ਅੱਧੀ ਛੁੱਟੀ ਲਈ ਦਿੱਤੀ ਗਈ ਰੋਟੀ ਮੈਂ ਸਕੂਲ ਜਾਂਦੇ ਜਾਂਦੇ ਸਵੇਰੇ ਹੀ ਖਾ ਲੈਂਦਾ ਸਾਂ ਮੈਂਨੂੰ ਵੱਡੇ ਹੋਣ ’ਤੇ ਇਹ ਦੱਸਿਆ ਗਿਆ ਕਿ ਮੈਂ ਬਹੁਤ ਹੀ ਸ਼ਰਾਰਤੀ ਹੁੰਦਾ ਸੀਇੱਕ ਵਾਰੀ ਮੈਂ ਤੇ ਮੇਰੇ ਵੱਡੇ ਵੀਰ ਜੀ ਸਕੂਲ ਜਾ ਰਹੇ ਸਾਂ ਤਾਂ ਇੱਕ ਚੌਕ ਵਿੱਚੋਂ ਵੀਰ ਜੀ ਆਪਣੇ ਸਕੂਲ ਵੱਲ ਚਲੇ ਗਏ ਤੇ ਮੈਂ ਉਨ੍ਹਾਂ ਦੇ ਜਾਣ ਤੋਂ ਬਾਅਦ ਥੋੜ੍ਹੀ ਜਿਹਾ ਅੱਗੇ ਜਾ ਕੇ ਫਿਰ ਪਿੱਛੇ ਮੁੜ ਆਇਆ, ਕਿਉਂਕਿ ਚੌਕ ਦੇ ਕੋਲ ਕਿਸੇ ਨੇ ਇੱਕ ਡੂਨੇ ਦੇ ਵਿੱਚ ਲੱਡੂ ਅਤੇ ਹੋਰ ਖਾਣ ਦਾ ਸਾਮਾਨ ਪਾ ਕੇ ਰੱਖਿਆ ਹੋਇਆ ਸੀ ਜੋ ਮੈਂ ਉੱਥੋਂ ਲੰਘਦਿਆਂ ਹੋਏ ਦੇਖ ਲਿਆ ਸੀਮੈਂ ਡੂਨਾ ਚੁੱਕਿਆ ਤੇ ਸਭ ਕੁਝ ਖਾ ਗਿਆ ਮੈਂਨੂੰ ਇਸ ਤਰ੍ਹਾਂ ਕਰਦੇ ਨੂੰ ਵੀਰ ਜੀ ਨੇ ਪਿੱਛੇ ਮੁੜ ਕੇ ਦੇਖ ਲਿਆਉਨ੍ਹਾਂ ਨੇ ਸਕੂਲ ਜਾ ਕੇ ਆਪਣੇ ਦੋਸਤਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਮੇਰੇ ਵੀਰ ਜੀ ਨੂੰ ਕਿਹਾ ਕਿ ਹੁਣ ਤਕ ਤਾਂ ਤੇਰਾ ਭਰਾ ਮਰ ਗਿਆ ਹੋਵੇਗਾ, ਕਿਉਂਕਿ ਉਹ ਕਿਸੇ ਨੇ ਟੂਣਾ ਕੀਤਾ ਹੋਇਆ ਸੀ ਤੇ ਟੂਣਾ ਖਾਣ ਵਾਲਾ ਬਚਦਾ ਨਹੀਂਦੁਪਹਿਰ ਤੋਂ ਬਾਅਦ ਜਦੋਂ ਉਹ ਸਕੂਲੋਂ ਵਾਪਸ ਘਰ ਆਏ ਤਾਂ ਆਉਂਦਿਆਂ ਉਨ੍ਹਾਂ ਨੇ ਮੈਂਨੂੰ ਦੇਖਿਆ ਤੇ ਪੁੱਛਿਆ ਕਿ ਤੂੰ ਠੀਕ ਹੈਂ? ਜਦੋਂ ਮੈਂ ਕਿਹਾ ਠੀਕ ਹਾਂ, ਤਾਂ ਉਨ੍ਹਾਂ ਦੇ ਸਾਹ ਵਿੱਚ ਸਾਹ ਆਇਆਉਸ ਦਿਨ ਤੋਂ ਵੀਰ ਜੀ ਦਾ ਵਹਿਮਾਂ ਭਰਮਾਂ ਤੋਂ ਵਿਸ਼ਵਾਸ ਉੱਠ ਗਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3077)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਮਨਿੰਦਰ ਭਾਟੀਆ

ਮਨਿੰਦਰ ਭਾਟੀਆ

Ludhiana, Punjab, India.
Phone: (91 - 99884-91002)
Email: (msbhatianzpc@gmail.com)

More articles from this author