AvtarTaraksheel7“ਆਪਣੀ ਅਗਿਆਨਤਾ ਵਿੱਚੋਂ ਪੈਦਾ ਹੋਏ ਡਰ ਤੋਂ ਬਚਣਾ ਚਾਹੀਦਾ ਹੈ। ਹਰ ਘਟਨਾ ਪਿੱਛੇ ਛਿਪੇ ਕਾਰਨਾਂ ਨੂੰ ...”
(22 ਫਰਵਰੀ 2023)
ਇਸ ਸਮੇਂ ਪਾਠਕ: 262.

 

ਡਰ ਮਨੁੱਖੀ ਅਗਿਆਨਤਾ ਵਿੱਚੋਂ ਪੈਦਾ ਹੁੰਦਾ ਹੈਭਾਵ ਮਨੁੱਖ ਨੂੰ ਜਿਨ੍ਹਾਂ ਵਰਤਾਰਿਆਂ ਜਾਂ ਘਟਨਾਵਾਂ ਦੀ ਸਮਝ ਨਹੀਂ ਲਗਦੀ ਉਹ ਉਨ੍ਹਾਂ ਨੂੰ ਦੇਖ ਕੇ ਜਾਂ ਸੋਚ ਕੇ ਡਰਦਾ ਹੈਇਹੀ ਡਰ ਮਨੁੱਖ ਨੂੰ ਬੁਜ਼ਦਿਲ ਬਣਾਉਂਦਾ ਹੈਚਲਾਕ ਲੋਕ ਮਨੁੱਖ ਦੀ ਇਸ ਬੁਜ਼ਦਿਲੀ ਦਾ ਲਗਾਤਾਰ ਫਾਇਦਾ ਉਠਾਉਂਦੇ ਹਨ ਅਤੇ ਸਾਰੀ ਉਮਰ ਉਸ ਦੀ ਸਰੀਰਕ ਅਤੇ ਆਰਥਿਕ ਲੁੱਟ ਕਰਦੇ ਹਨਮਨੁੱਖ ਨੂੰ ਮਰਨ ਤੋਂ ਬਾਦ ਸਵਰਗ ਵਿੱਚ ਜਾਣ ਦਾ ਲਾਰਾ ਲਗਾਇਆ ਜਾਂਦਾ ਹੈਇਸੇ ਸਵਰਗ ਦੀ ਆਸ ਵਿੱਚ ਮਨੁੱਖ ਆਪਣਾ ਸਾਰਾ ਜੀਵਨ ਨਰਕ ਵਿੱਚ ਕੱਢ ਦਿੰਦਾ ਹੈ

ਇਹੀ ਵਰਤਾਰਾ ਮਨੁੱਖ ਨੂੰ ਮਾਨਸਿਕ ਰੋਗੀ ਬਣਾਉਂਦਾ ਹੈਮਾਨਸਿਕ ਰੋਗੀ ਦੂਜੇ ਰੋਗੀਆਂ ਦੇ ਮੁਕਾਬਲੇ ਬਿਲਕੁਲ ਵੱਖਰਾ ਹੁੰਦਾ ਹੈਸਾਰੀਆਂ ਦੂਸਰੀਆਂ ਬਿਮਾਰੀਆਂ ਦੇ ਰੋਗੀ ਆਪ ਮੂੰਹੋਂ ਬੋਲ ਕੇ ਕਹਿੰਦੇ ਹਨ ਕਿ ਸਾਨੂੰ ਆਹ ਬਿਮਾਰੀ ਹੈ ਅਤੇ ਉਹ ਬਹੁਤੀਆਂ ਹਾਲਤਾਂ ਵਿੱਚ ਡਾਕਟਰਾਂ ਕੋਲ ਇਲਾਜ ਲਈ ਵੀ ਖੁਦ ਹੀ ਚਲੇ ਜਾਂਦੇ ਹਨ ਮਾਨਸਿਕ ਰੋਗੀਆਂ ਵਿੱਚ ਬਿਲਕੁਲ ਇਸ ਤੋਂ ਉਲਟ ਹੁੰਦਾ ਹੈਮਾਨਸਿਕ ਰੋਗੀ ਕਦੇ ਵੀ ਨਹੀਂ ਕਹਿੰਦਾ ਕਿ ਮੈਂ ਮਾਨਸਿਕ ਰੋਗੀ ਹਾਂ ਪਰ ਦੂਸਰਿਆਂ ਨੂੰ ਹੀ ਉਸ ਦੇ ਰੋਗ ਦਾ ਪਤਾ ਲਗਦਾ ਹੈਜੇਕਰ ਕੋਈ ਹੋਰ ਵਿਅਕਤੀ ਮਰੀਜ਼ ਨੂੰ ਕਹੇ ਕਿ ਤੈਨੂੰ ਇਹ ਮਾਨਸਿਕ ਰੋਗ ਹੈ ਤਾਂ ਉਲਟਾ ਮਾਨਸਿਕ ਰੋਗੀ ਨੂੰ ਲਗਦਾ ਹੈ ਕਿ ਕਹਿਣ ਵਾਲਾ ਹੀ ਰੋਗੀ ਹੈਬਹੁਤੀਆਂ ਹਾਲਤਾਂ ਵਿੱਚ ਮਾਨਸਿਕ ਰੋਗੀ ਗਾਲ੍ਹਾਂ ਕੱਢਣ ਤਕ ਵੀ ਜਾਂਦੇ ਹਨਮਾਨਸਿਕ ਰੋਗੀ ਡਾਕਟਰ ਕੋਲ ਖੁਦ ਵੀ ਨਹੀਂ ਜਾਂਦੇ ਅਤੇ ਆਪਣੀ ਹਾਲਤ ਵੀ ਬਿਆਨ ਨਹੀਂ ਕਰ ਸਕਦੇ

ਕਈ ਵਾਰ ਪੂਰੇ ਸਮਾਜ ਵਿੱਚੋਂ ਵੱਡੀ ਗਿਣਤੀ ਡਰ ਕਾਰਨ ਮਾਨਸਿਕ ਰੋਗ ਦੀ ਸ਼ਿਕਾਰ ਹੋ ਜਾਂਦੀ ਹੈਉਸ ਹਾਲਤ ਵਿੱਚ ਮਰੀਜ਼ ਨੂੰ ਕਹਿਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ ਕਿ ਤੈਨੂੰ ਮਾਨਸਿਕ ਰੋਗ ਹੈਜੇਕਰ ਕੋਈ ਮਾਨਸਿਕ ਰੋਗ ਬਾਰੇ ਦੱਸ ਹੀ ਦੇਵੇ ਤਾਂ ਸਮਾਜ ਦੀ ਵੱਡੀ ਗਿਣਤੀ ਉਸ ਵਿਅਕਤੀ ਦੇ ਪਿੱਛੇ ਪੈ ਜਾਂਦੀ ਹੈ

ਰੱਬ ਦੀ ਹੋਂਦ ਨੂੰ ਲੈ ਕੇ ਵੀ ਇੰਝ ਹੀ ਹੁੰਦਾ ਹੈਮਨੁੱਖ ਡਰ ਦੀ ਵਜਾਹ ਕਾਰਨ ਰੱਬ ਦੀ ਹੋਂਦ ਨੂੰ ਮੰਨਦਾ ਹੈ ਅਤੇ ਉਸ ਦੀ ਕਰੋਪੀ ਤੋਂ ਬਚਣ ਲਈ ਸਾਰੀ ਉਮਰ ਰੱਬ ਦੀ ਪੂਜਾ ਕਰਦਾ ਹੈ ਅਤੇ ਪੁਜਾਰੀ ਵਰਗ ਉਸ ਦੀ ਲੁੱਟ ਕਰਦਾ ਹੈ

ਹੁਣ ਜੇਕਰ ਮਨੁੱਖ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਡਰ ਤੋਂ ਮੁਕਤ ਕਰ ਲਵੇ ਤਾਂ ਅਖੌਤੀ ਰੱਬ ਤੋਂ ਉਹ ਆਪਣੇ ਆਪ ਡਰਨਾ ਬੰਦ ਕਰ ਦੇਵੇਗਾ ਅਤੇ ਸਾਰੀ ਉਮਰ ਆਪਣੀ ਲੁੱਟ ਤੋਂ ਬਚੇਗਾ ਇਸ ਕਰਕੇ ਆਪਣੀ ਅਗਿਆਨਤਾ ਵਿੱਚੋਂ ਪੈਦਾ ਹੋਏ ਡਰ ਤੋਂ ਬਚਣਾ ਚਾਹੀਦਾ ਹੈਹਰ ਘਟਨਾ ਪਿੱਛੇ ਛਿਪੇ ਕਾਰਨਾਂ ਨੂੰ ਲੱਭਣਾ ਚਾਹੀਦਾ ਹੈਕਿਸੇ ਵਰਤਾਰੇ ਤੋਂ ਡਰਨਾ ਨਹੀਂ ਚਾਹੀਦਾ ਬਲਕਿ ਉਸ ਵਰਤਾਰੇ ਦੀ ਅਸਲੀਅਤ ਜਾਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ

ਆਪਣੀ ਇਸ ਬਦਲੀ ਹੋਈ ਸੋਚ ਨਾਲ ਵਿਅਕਤੀ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਪੁਜਾਰੀਆਂ ਹੱਥੋਂ ਹੁੰਦੀ ਲੁੱਟ ਨੂੰ ਪੱਕੇ ਤੌਰਤੇ ਰੋਕ ਸਕਦਾ ਹੈ ਜਿਸ ’ਤੇ ਉਸ ਨੂੰ ਅਤੇ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਮਾਣ ਰਹੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3810)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਅਵਤਾਰ ਤਰਕਸ਼ੀਲ

ਅਵਤਾਰ ਤਰਕਸ਼ੀਲ

New Zealand.
Phone: (64 - 21392147)
Email: (avtar31@hotmail.com)

More articles from this author