AvtarTaraksheel7“ਸਾਨੂੰ ਸ਼ਾਇਦ ਕੁਝ ਸੋਚ ਵਿਚਾਰ ਕਰਨ ਦੀ ਲੋੜ ਹੈ। ਸ਼ਾਇਦ ਹੱਥ ਜੋੜਨ ਦੀ ਬਜਾਏ ਹੱਥ ਖੋਲ੍ਹ ਕੇ ...”
(26 ਮਈ 2022)
ਮਹਿਮਾਨ: 131.

 26 May 2022

ਨਿਊਜ਼ੀਲੈਂਡ ਵਿੱਚ ਵੱਡੀ ਗਿਣਤੀ ਲੋਕ ਰੱਬ ਨੂੰ ਨਹੀਂ ਮੰਨਦੇਇਸ ਕਰਕੇ ਇਸ ਨੂੰ ਨਾਸਤਿਕਾਂ ਦਾ ਮੁਲਕ ਕਿਹਾ ਜਾਂਦਾ ਹੈਇੱਥੇ ਜਿਹੜੇ ਲੋਕ ਰੱਬ ਨੂੰ ਮੰਨਦੇ ਵੀ ਹਨ, ਉਹ ਚੁੱਪ ਚੁਪੀਤੇ ਆਪੋ ਆਪਣੇ ਧਾਰਮਿਕ ਅਸਥਾਨਾਂ ਵਿੱਚ ਜਾ ਕੇ ਪ੍ਰਾਰਥਨਾਵਾਂ ਕਰ ਲੈਂਦੇ ਹਨਉਹ ਪ੍ਰਾਰਥਨਾਵਾਂ ਹਰ ਰੋਜ਼ ਨਹੀਂ ਕਰਦੇ, ਜ਼ਿਆਦਾ ਗਿਣਤੀ ਹਫ਼ਤੇ ਵਿੱਚ ਇੱਕ ਦਿਨ ਵਿੱਚੋਂ ਹੀ ਕੁਝ ਘੰਟੇ ਇਸ ਤਰ੍ਹਾਂ ਦੇ ਧਾਰਮਿਕ ਕੰਮ ਕਰਦੀ ਹੈਇਹ ਧਾਰਮਿਕ ਲੋਕ ਸਪੀਕਰਾਂ ਉੱਤੇ ਰੌਲਾ ਪਾ ਕੇ ਦੂਜਿਆਂ ਨੂੰ ਤੰਗ ਨਹੀਂ ਕਰਦੇ। ਭਾਵ ਸ਼ਾਂਤੀ ਭੰਗ ਨਹੀਂ ਕਰਦੇ ਅਤੇ ਇਸ ਸ਼ਾਂਤੀ ਭੰਗ ਕਰਨ ਦੀ ਇੱਥੇ ਇਜਾਜ਼ਤ ਵੀ ਨਹੀਂ ਹੈ

ਇਸਦੇ ਉਲਟ ਭਾਰਤ ਵਿੱਚ ਬਹੁਤ ਵੱਡੀ ਗਿਣਤੀ ਰੱਬ ਨੂੰ ਮੰਨਣ ਵਾਲਿਆਂ ਦੀ ਹੈ ਅਤੇ ਧਾਰਮਿਕ ਰਸਮਾਂ, ਅਰਦਾਸਾਂ, ਬੇਨਤੀਆਂ, ਪ੍ਰਾਰਥਨਾਵਾਂ ਹਫ਼ਤੇ ਵਿੱਚ ਸੱਤੇ ਦਿਨ ਅਤੇ ਰਾਤ ਚੱਲਦੀਆਂ ਹਨਆਪੋ ਆਪਣੇ ਰੱਬ ਦੀ ਮਹਿਮਾ ਇੱਕ ਦੂਜੇ ਨਾਲੋਂ ਸਪੀਕਰ ਉੱਚੀ ਕਰਕੇ ਗਾਈ ਜਾਂਦੀ ਹੈਇਸ ਉੱਚੀ ਉੱਚੀ ਗਾਈ ਮਹਿਮਾ ਨਾਲ ਫਾਇਦਾ ਤਾਂ ਕਿਸੇ ਨੂੰ ਹੋਇਆ ਦਿਸਦਾ ਨਹੀਂ ਪਰ ਸਮਾਜ ਦੀ ਸ਼ਾਂਤੀ ਭੰਗ ਹੋਈ ਸਾਫ ਦਿਖਾਈ ਦੇ ਜਾਂਦੀ ਹੈਇਸ ਨੂੰ ਦੇਖ ਕੇ ਇਸ ਤਰ੍ਹਾਂ ਲਗਦਾ ਹੈ ਕਿ ਲੋਕ ਰੱਬ ਨੂੰ ਘੱਟ ਮੰਨਦੇ ਹਨ ਪਰ ਦੂਜਿਆਂ ਨੂੰ ਦੱਸਣ ਲਈ ਇਹੋ ਜਿਹੀਆਂ ਕਾਰਵਾਈਆਂ ਵੱਧ ਕਰਦੇ ਹਨ ਇਸ ਸ਼ੋਰ ਪ੍ਰਦੂਸ਼ਣ ਕਾਰ ਬੱਚੇ ਪੜ੍ਹ ਨਹੀਂ ਸਕਦੇ। ਹਸਪਤਾਲਾਂ ਵਿੱਚ ਮਰੀਜ਼, ਜਿਨ੍ਹਾਂ ਵਿੱਚ ਕਈ ਆਖਰੀ ਸਾਹਾਂਤੇ ਹੁੰਦੇ ਹਨ, ਉਹ ਅਰਾਮ ਨਹੀਂ ਕਰ ਸਕਦੇ। ਭਾਵ ਉਹ ਅਰਾਮ ਨਾਲ ਮਰ ਵੀ ਨਹੀਂ ਸਕਦੇਜੇ ਕਿਤੇ ਕਿਸੇ ਨੂੰ ਸਪੀਕਰ ਹੌਲੀ ਜਾਂ ਬੰਦ ਕਰਨ ਨੂੰ ਕਹਿ ਦੇਵੋ ਤਾਂ ਉਸ ਦੀਆਂ ਭਾਵਨਾਵਾਂ ਭੜਕ ਜਾਂਦੀਆਂ ਹਨ ਜੋ ਮੋਮਬੱਤੀ ਦੇ ਮੋਮ ਨਾਲੋਂ ਵੀ ਨਾਜ਼ੁਕ ਹੁੰਦੀਆਂ ਹਨ

ਜਿਹੜੇ ਮਰੀਜ਼ਾਂ ਨੂੰ ਡਾਕਟਰਾਂ ਵੱਲੋਂ ਘਰਾਂ ਵਿੱਚ ਅਰਾਮ ਕਰਨਾ ਦੱਸਿਆ ਹੁੰਦਾ ਹੈ, ਉਹ ਆਪਣੇ ਘਰ ਵਿੱਚ ਹੀ ਅਰਾਮ ਨਹੀਂ ਕਰ ਸਕਦੇ ਪੁੱਛਣ ’ਤੇ ਇਨ੍ਹਾਂ ਧਾਰਮਿਕ ਰਸਮਾਂ ਕਰਨ ਵਾਲੇ ਲੋਕਾਂ ਦੁਆਰਾ ਕਿਹਾ ਜਾਂਦਾ ਕਿ ਅਸੀਂ ਆਪਣਾ ਜਨਮ ਸਫਲਾ ਕਰ ਰਹੇ ਹਾਂ ਮੈਨੂੰ ਬਹੁਤ ਚੰਗਾ ਲਗਦਾ ਹੈ, ਜਦੋਂ ਕੋਈ ਆਪਣਾ ਜਨਮ ਸਫਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਉਹ ਘੱਟੋ ਘੱਟ ਇਹ ਖਿਆਲ ਰੱਖੇ ਕਿ ਦੂਜਿਆਂ ਦੇ ਜਨਮ ਦਾ ਬੇੜਾ ਨਾ ਬਿਠਾ ਰਿਹਾ ਹੋਵੇ

ਇਸ ਤਰ੍ਹਾਂ ਦੇ ਸ਼ੋਰ ਸ਼ਰਾਬੇ ਵਿੱਚ ਕਈ ਵਾਰ ਦੋ ਵੱਖ ਵੱਖ ਧਰਮਾਂ ਦੇ ਧਾਰਮਿਕ ਅਸਥਾਨਾਂ ਦੇ ਵਿਚਕਾਰ ਵਾਲੇ ਘਰਾਂ ਨੂੰ ਤਾਂ ਪਤਾ ਹੀ ਨਹੀਂ ਲਗਦਾ ਕਿ ਕਿਹਾ ਕੀ ਜਾ ਰਿਹਾ ਹੈ? ਉਹ ਇਸ ਤਰ੍ਹਾਂ ਮਹਿਸੂਸ ਕਰਦੇ ਹਨ ਜਿਵੇਂ ਰੇਡੀਓ ਤੇ ਇੱਕੋ ਸਮੇਂ ਦੋ ਸਟੇਸ਼ਨ ਚੱਲ ਰਹੇ ਹੋਣ।

ਇੰਨੇ ਧਾਰਮਿਕ ਅਤੇ ਸੂਝਵਾਨ ਹੋ ਕੇ ਵੀ ਅਸੀਂ ਪਾਣੀ ਪੀਣ ਯੋਗ ਨਹੀਂ ਛੱਡੇ, ਨਸ਼ਿਆਂ ਦਾ ਕਹਿਰ ਵਰਤਿਆ, ਬਿਮਾਰੀਆਂ ਦੀ ਕੋਈ ਗਿਣਤੀ ਨਹੀਂ ਰਹੀ, ਬੇਰੋਜ਼ਗਾਰੀ ਦਾ ਕੋਈ ਅੰਤ ਨਹੀਂ ਰਿਹਾ। ਗੰਦ ਰੱਜ ਕੇ ਪਾਇਆ, ਬਹੁਤੀ ਜ਼ਮੀਨ ਖੇਤੀਯੋਗ ਨਹੀਂ ਛੱਡੀ। ਖੇਤੀਬਾੜੀ ਦੀਆਂ ਖਤਰਨਾਕ ਸਪਰੇਆਂ ਨਾਲ ਗੰਭੀਰ ਰੋਗ ਲਗਵਾ ਲਏ। ਹੇਰਾ ਫੇਰੀ, ਬੇਈਮਾਨੀ ਵਿੱਚ ਕਸਰ ਨਹੀਂ ਛੱਡੀ, ਦਰਖ਼ਤ ਵੱਢ ਦਿੱਤੇ। ਪਾਣੀ ਟੂਣੇ ਕਰ ਕਰ ਕੇ ਗੰਦੇ ਕਰ ਦਿੱਤੇ। ਡਿਗਰੀਆਂ ਕਰਕੇ ਵੀ ਅਨਪੜ੍ਹ ਸਾਧਾਂ ਦੇ ਪੈਰ ਧੋ ਕੇ ਪੀਣ ਲੱਗ ਪਏ। ਪਲਾਸਟਿਕ ਰੱਜ ਕੇ ਵਰਤੀ ਅਤੇ ਲੋਕਾਂ ਦੀ ਤੰਦਰੁਸਤ ਉਮਰ ਘਟਣ ਲੱਗੀ

ਸਾਨੂੰ ਸ਼ਾਇਦ ਕੁਝ ਸੋਚ ਵਿਚਾਰ ਕਰਨ ਦੀ ਲੋੜ ਹੈਸ਼ਾਇਦ ਹੱਥ ਜੋੜਨ ਦੀ ਬਜਾਏ ਹੱਥ ਖੋਲ੍ਹ ਕੇ ਕੁਝ ਕਰਨ ਦੀ ਲੋੜ ਹੈਸਿਰ ਝੁਕਾਉਣ ਦੀ ਜਗ੍ਹਾ ਸਿਰ ਉਠਾਉਣ ਅਤੇ ਚਲਾਉਣ ਦੀ ਲੋੜ ਹੈ। ਕਿਸਮਤ ’ਤੇ ਯਕੀਨ ਕਰਨ ਦੀ ਜਗ੍ਹਾ ਕਿਸਮਤ ਬਦਲਣ ਦੀ ਲੋੜ ਹੈ। ਅਖੌਤੀ ਸ਼ਾਂਤੀ ਭਾਲਣ ਦੀ ਜਗ੍ਹਾ ਸ਼ਾਂਤੀ ਰੱਖਣ ਦੀ ਲੋੜ ਹੈ ਅਤੇ ਭਲਾ ਮੰਗਣ ਦੀ ਬਜਾਏ ਭਲਾ ਕਰਨ ਦੀ ਲੋੜ ਹੈ

ਥੱਲੇ ਦੋ ਫੋਟੋ ਸਾਂਝੀਆਂ ਕਰ ਰਿਹਾ ਹਾਂਇੱਕ ਨਿਊਜ਼ੀਲੈਂਡ ਦੀ ਹੈ ਭਾਵ ਨਾਸਤਿਕਾਂ ਦੇ ਮੁਲਕ ਦੀ ਅਤੇ ਦੂਜੀ ਭਾਰਤ ਦੀ ਜਿੱਥੇ ਵੱਡੀ ਗਿਣਤੀ ਆਸਤਿਕ ਭਾਵ ਰੱਬ ਨੂੰ ਮੰਨਣ ਵਾਲੇ ਲੋਕ ਹਨਨਾਸਤਿਕਾਂ ਦੇ ਮੁਲਕ ਨਿਊਜ਼ੀਲੈਂਡ ਵਿੱਚ ਔਸਤਨ ਉਮਰ 83 ਸਾਲ ਹੈ ਅਤੇ ਭਾਰਤ ਵਿੱਚ ਔਸਤਨ ਉਮਰ 69 ਸਾਲ ਹੈ, ਜਿੱਥੇ ਲੰਬੀ ਉਮਰ ਲਈ ਪ੍ਰਾਰਥਨਾਵਾਂ ਰੋਜ਼ਾਨਾ ਹੁੰਦੀਆਂ ਹਨਉਹ ਪ੍ਰਾਰਥਨਾਵਾਂ ਕਿੰਨੀਆਂ ਰੱਬ ਵੱਲੋਂ ਸੁਣੀਆਂ ਜਾਂਦੀਆਂ ਹਨ, ਉਨ੍ਹਾਂ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3589)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਵਤਾਰ ਤਰਕਸ਼ੀਲ

ਅਵਤਾਰ ਤਰਕਸ਼ੀਲ

New Zealand.
Phone: (64 - 21392147)
Email: (avtar31@hotmail.com)

More articles from this author