AvtarTaraksheel7“ਇਹ ਕੁਝ ਇਕੱਲਾ ਕੁੜੀ ਵਾਲਿਆਂ ਵਲੋਂ ਹੀ ਨਹੀਂ ਹੁੰਦਾ, ਕਈ ਵਾਰ ਮੁੰਡੇ ਵਾਲੇ ਵੀ ...”
(13 ਜੁਲਾਈ 2021)

 

ਤਰੱਕੀ ਦੇ ਨਾਮ ’ਤੇ ਅਸੀਂ ਕਿੱਥੋਂ ਕਿੱਥੇ ਪਹੁੰਚ ਗਏ?

ਛੋਟੇ ਹੁੰਦਿਆਂ ਆਪਣੇ ਬਜ਼ੁਰਗਾਂ ਦੇ ਵਿਆਹਾਂ ਬਾਰੇ ਸੁਣਦੇ ਹੁੰਦੇ ਸੀ ਕਿ ਕਿਵੇਂ ਬਜ਼ੁਰਗ ਆਪਣੇ ਧੀ ਪੁੱਤ ਇੱਕ ਦੂਜੇ ਨੂੰ ਵਿਆਹ ਤੋਂ ਪਹਿਲਾਂ ਦਿਖਾਏ ਬਿਨਾਂ ਹੀ ਰਿਸ਼ਤਾ ਕਰ ਦਿੰਦੇ ਸੀ ਅਤੇ ਫਿਰ ਵੀ ਰਿਸ਼ਤਾ ਸਿਰੇ ਚੜ੍ਹ ਜਾਂਦਾ ਸੀ

ਕਈ ਵਾਰ ਬਜ਼ੁਰਗ ਆਪਣੇ ਬੱਚੇ ਦੇ ਛੋਟੇ ਹੁੰਦਿਆਂ ਤੋਂ ਹੀ ਇੱਕ ਦੂਜੇ ਨੂੰ ਜ਼ਬਾਨ ਦੇ ਦਿੰਦੇ ਸਨ ਕਿ ਨਿਆਣੇ ਜਵਾਨ ਹੁੰਦਿਆਂ ਹੀ ਇਨ੍ਹਾਂ ਦਾ ਰਿਸ਼ਤਾ ਕਰ ਦਿੱਤਾ ਜਾਵੇਗਾ ਉਹ ਰਿਸ਼ਤੇ ਵੀ ਸਿਰੇ ਚੜ੍ਹ ਜਾਂਦੇ ਸਨ ਪੁੱਤ-ਧੀ ਆਪਣੇ ਮਾਂ ਬਾਪ ਦੀ ਦਿੱਤੀ ਜ਼ਬਾਨ ਦੀ ਕਦਰ ਕਰਦੇ ਸਨਜੇ ਕਿਧਰੇ ਕੋਈ ਦੋਨਾਂ ਧਿਰਾਂ ਵਿੱਚ ਝਗੜਾ ਹੋ ਵੀ ਜਾਵੇ ਤਾਂ ਸਿਆਣੇ ਬੈਠ ਕੇ ਇੱਕ ਦੂਜੇ ਨੂੰ ਸਮਝਾ ਦਿੰਦੇ ਸੀ ਅਤੇ ਮਸਲਾ ਹੱਲ ਹੋ ਜਾਂਦਾ ਸੀ ਪੰਚਾਇਤਾਂ ਵੀ ਇਸ ਵਿੱਚ ਮਦਦ ਕਰ ਦਿੰਦੀਆਂ ਸਨ

ਉਨ੍ਹਾਂ ਦਿਨਾਂ ਵਿੱਚ ਲੋਕਾਂ ਕੋਲ ਬਹੁਤੇ ਪੈਸੇ ਨਹੀਂ ਹੁੰਦੇ ਸੀ ਪੈਸੇ ਦੀ ਬਜਾਏ ਬਹੁਤੇ ਲੋਕ ਇੱਕ ਦੂਜੇ ਨਾਲ ਫਸਲਾਂ ਦਾ ਵਟਾਂਦਰਾ ਕਰ ਲੈਂਦੇ ਸੀ ਜਾਂ ਸਸਤੇ ਭਾਅ ਇੱਕ ਦੂਜੇ ਨੂੰ ਦੇ ਦਿੰਦੇ ਸੀ ਬਹੁਤੇ ਖੇਤੀ ਦੇ ਕੰਮ ਵੀ ਇੱਕ ਦੂਜੇ ਨਾਲ ਜਾ ਕੇ ਕਰਾ ਦਿੰਦੇ ਸੀ ਜਿਸ ਨੂੰ ਕਿਹਾ ਜਾਂਦਾ ਸੀ ਕਿ ਆਬਤ ’ਤੇ ਗਏ ਹੋਏ ਹਾਂ ਭਾਵ ਬਿਨਾਂ ਪੈਸੇ ਲੈਣ ਤੋਂ ਕੰਮ ਕਰਾਉਣ ਗਏ ਹੋਏ ਹਾਂ

ਖੇਤੀ ਦੇ ਸੰਦ ਵੀ ਲੋਕਾਂ ਕੋਲ ਘੱਟ ਸਨ ਬਲਦਾਂ ਨਾਲ ਖੇਤੀ ਸੀ ਖੇਤੀ ਦੇ ਸੰਦ ਵੀ ਇੱਕ ਦੂਜੇ ਨੂੰ ਲੋਕ ਉਧਾਰੇ ਦੇ ਦਿੰਦੇ ਸਨ ਜਿਸ ਨਾਲ ਭਾਈਚਾਰਕ ਸਾਂਝ ਵੀ ਬਣੀ ਹੋਈ ਸੀ

ਵੱਖਰੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਲੋੜਾਂ ਘੱਟ ਸਨ ਅਤੇ ਖਰਚੇ ਵੀ ਘੱਟ ਸਨ ਇਸਦੇ ਨਾਲ ਦਿਖਾਵੇ ਵੀ ਘੱਟ ਸਨ ਕਿਉਂਕਿ ਲੋੜਾਂ ਅਤੇ ਦਿਖਾਵੇ ਘੱਟ ਸਨ, ਇਸ ਕਰਕੇ ਲੋਕਾਂ ਸਿਰ ਕਰਜ਼ਾ ਵੀ ਨਾਂਹ ਦੇ ਬਰਾਬਰ ਹੁੰਦਾ ਸੀ ਜਾਂ ਕਰਜ਼ਾ ਵਿਰਲੇ ਲੋਕਾਂ ਸਿਰ ਹੀ ਹੁੰਦਾ ਸੀ ਜ਼ਮੀਨਾਂ ਨੂੰ ਵੇਚਣ ਅਤੇ ਗਹਿਣੇ ਰੱਖਣ ਦੀ ਲੋੜ ਨਹੀਂ ਪੈਂਦੀ ਸੀ

ਵਿਰਲੇ ਲੋਕ ਹੀ ਯੂਰਪ ਨੂੰ ਜਾਂਦੇ ਸੀ ਬਹੁਤੇ ਅਰਬ ਦੇ ਮੁਲਕਾਂ ਨੂੰ ਜਾਂਦੇ ਸੀ ਜਿੱਥੇ ਸਖ਼ਤ ਮਿਹਨਤ ਤੋਂ ਬਾਦ ਉਹ ਕੁਝ ਪੈਸਾ ਪੰਜਾਬ ਨੂੰ ਬਚਾ ਕੇ ਲੈ ਆਉਂਦੇ ਸੀ ਫਿਰ ਸਮਾਂ ਬਦਲਦਾ ਗਿਆ ਅਤੇ ਹੌਲ਼ੀ ਹੌਲ਼ੀ ਅਸੀਂ ਦਿਖਾਵੇ ਨੂੰ ਤਰੱਕੀ ਸਮਝਣ ਲੱਗੇ ਲੋਕ ਵੱਧ ਪੜ੍ਹਨ ਲੱਗੇ ਵੱਧ ਪੜ੍ਹ ਕੇ ਨੌਕਰੀਆਂ ਦੀ ਭਾਲ ਸ਼ੁਰੂ ਹੋਈ ਸ਼ੁਰੂ ਦੇ ਸਾਲਾਂ ਵਿੱਚ ਨੌਕਰੀ ਬਹੁਤਿਆਂ ਨੂੰ ਮਿਲ ਜਾਂਦੀ ਸੀ ਪਰ ਹੌਲ਼ੀ ਹੌਲ਼ੀ ਬੇਰੋਜ਼ਗਾਰੀ ਵਧੀ ਬੇਰੋਜ਼ਗਾਰੀ ਵਧਣ ਨਾਲ ਲੋਕਾਂ ਨੇ ਯੂਰਪ ਦੇ ਦੇਸ਼ਾਂ ਵੱਲ ਮੂੰਹ ਕੀਤੇ ਕੋਈ ਵੀ ਤਰੀਕਾ ਨਹੀਂ ਹੋਵੇਗਾ ਜਿਹੜਾ ਪੰਜਾਬੀਆਂ ਨੇ ਵਿਦੇਸ਼ ਜਾਣ ਲਈ ਨਾ ਵਰਤਿਆ ਹੋਵੇ ਉਹ ਤਰੀਕਾ ਭਾਵੇਂ ਕਾਨੂੰਨੀ ਠੀਕ ਸੀ ਜਾਂ ਗਲਤ

ਵਿਦੇਸ਼ਾਂ ਵਿੱਚ ਮੁੰਡੇ ਕੁੜੀਆਂ ਪੜ੍ਹਨ ਜਾਣ ਲੱਗੇ ਕਈ ਹਾਲਤਾਂ ਵਿੱਚ ਇੱਕ ਧਿਰ ਘੱਟ ਪੜ੍ਹੀ ਹੁੰਦੀ ਸੀ ਵਿਦੇਸ਼ਾਂ ਵਿੱਚੋਂ ਕਈ ਮੁਲਕਾਂ ਨੇ ਜੇਕਰ ਇੱਕ ਧਿਰ ਜ਼ਿਆਦਾ ਪੜ੍ਹੀ ਹੋਈ ਸੀ ਤਾਂ ਦੂਜੀ ਧਿਰ ਨੂੰ ਬਹੁਤ ਘੱਟ ਪੜ੍ਹਾਈ ਹੋਣ ਦੇ ਬਾਵਯੂਦ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਫਿਰ ਇਸ ਨੂੰ ਅਧਾਰ ਬਣਾ ਕੇ ਮੁੰਡੇ ਕੁੜੀਆਂ ਦੇ ਵਿਆਹ ਹੋਣ ਲੱਗੇ ਅਖਬਾਰਾਂ ਵਿੱਚ ਰਿਸ਼ਤਿਆਂ ਵਾਸਤੇ ਇਸ਼ਤਿਹਾਰ ਆਉਣ ਲੱਗੇ ਅਤੇ ਆਪੋ ਆਪਣੀਆਂ ਮੰਗਾਂ ਵੀ ਇਸ਼ਤਿਹਾਰਾਂ ਵਿੱਚ ਸ਼ਾਮਲ ਹੋਣ ਲੱਗੀਆਂ ਉਦਾਹਰਣ ਦੇ ਤੌਰ ’ਤੇ ਜੇ ਕੁੜੀ ਜ਼ਿਆਦਾ ਪੜ੍ਹੀ ਹੁੰਦੀ ਤਾਂ ਮੁੰਡੇ ਵਾਲਿਆਂ ਅੱਗੇ ਸ਼ਰਤ ਰੱਖੀ ਜਾਂਦੀ ਕਿ ਕੁੜੀ ਦੇ ਜਾਣ ਦਾ ਖਰਚਾ ਅਤੇ ਪੜ੍ਹਾਈ ਦਾ ਖਰਚਾ ਮੁੰਡੇ ਵਾਲਿਆਂ ਨੂੰ ਕਰਨਾ ਪਊ ਉਹ ਖਰਚਾ 25 ਤੋਂ 30 ਲੱਖ ਤਕ ਹੋ ਜਾਂਦਾ ਹੈ

ਕਈ ਹਾਲਤਾਂ ਵਿੱਚ ਕੁੜੀ 25 ਤੋਂ 30 ਲੱਖ ਰੁਪਇਆ ਮੁੰਡੇ ਵਾਲਿਆਂ ਦਾ ਲਗਵਾ ਕੇ ਵਿਦੇਸ਼ ਪੜ੍ਹਨ ਜਾਂਦੀ ਹੈ ਪਰ ਬਾਦ ਵਿੱਚ ਮੁੰਡੇ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੰਦੀ ਹੈ ਆਪਣਾ ਵਿਦੇਸ਼ ਦਾ ਸਰਨਾਵਾਂ ਅਤੇ ਫੋਨ ਨੰਬਰ ਵੀ ਬਦਲ ਲੈਂਦੀ ਹੈ ਕਈ ਹਾਲਤਾਂ ਵਿੱਚ ਹੋਰ ਥਾਂ ਵਿਆਹ ਕਰਾ ਲੈਂਦੀ ਹੈ ਜਾਂ ਰਿਲੇਸ਼ਨਸ਼ਿੱਪ ਵਿੱਚ ਰਹਿਣਾ ਸ਼ੁਰੂ ਕਰ ਦਿੰਦੀ ਹੈ

ਦੂਜੇ ਪਾਸੇ ਮੁੰਡੇ ਵਾਲਿਆਂ ਵਿਆਹ ’ਤੇ ਖਰਚਾ ਕੀਤਾ ਹੁੰਦਾ ਹੈ, ਕੁੜੀ ਦੀ ਪੜ੍ਹਾਈ ਦਾ ਅਤੇ ਵਿਦੇਸ਼ ਪਹੁੰਚਣ ਦਾ ਖਰਚਾ ਕੀਤਾ ਹੁੰਦਾ ਹੈ ਇਹ ਖਰਚਾ 25 ਤੋਂ 30 ਲੱਖ ਰੁਪਏ ਜ਼ਮੀਨ ਗਹਿਣੇ ਰੱਖ ਕੇ ਜਾਂ ਵੇਚ ਕੇ ਕੀਤਾ ਹੁੰਦਾ ਹੈ ਮੁੰਡੇ ਵਾਲੇ ਕਈ ਕੇਸਾਂ ਵਿੱਚ ਮਾਨਸਿਕ ਰੋਗੀ ਹੋ ਜਾਂਦੇ ਹਨ

ਇਹ ਕੁਝ ਇਕੱਲਾ ਕੁੜੀ ਵਾਲਿਆਂਵਲੋਂ ਹੀ ਨਹੀਂ ਹੁੰਦਾ, ਕਈ ਵਾਰ ਮੁੰਡੇ ਵਾਲੇ ਵੀ ਇਸ ਤਰ੍ਹਾਂ ਕਰਦੇ ਹਨ ਜਦੋਂ ਕਿਸੇ ਪਾਸੇ ਹੱਥ ਨਹੀਂ ਪੈਂਦਾ ਤਾਂ ਵਿਦੇਸ਼ ਦੀ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਸਬੰਧਤ ਧਿਰ ਨੇ ਧੋਖਾ ਕੀਤਾ ਹੈ ਅਤੇ ਇਸ ਨੂੰ ਡਿਪੋਰਟ ਕੀਤਾ ਜਾਵੇ ਕਈ ਹਾਲਤਾਂ ਵਿੱਚ ਸਰਕਾਰ ਡਿਪੋਰਟ ਕਰ ਵੀ ਦਿੰਦੀ ਹੈ ਅਤੇ ਕਦੇ ਨਹੀਂ ਵੀ ਕਰਦੀ

ਫਿਰ ਵਿਦੇਸ਼ੀ ਸਰਕਾਰ ਨੂੰ ਨਿੰਦਿਆ ਜਾਂਦਾ ਹੈ ਜਿਹੜੀ ਸਰਕਾਰ ਕੁਝ ਮਾੜਾ ਕਰਦੀ ਹੈ ਉਸ ਨੂੰ ਨਿੰਦਣਾ ਜ਼ਰੂਰੀ ਹੁੰਦਾ ਹੈ

ਜਿੱਥੇ ਸਰਕਾਰ ਦੀ ਇਸ ਪ੍ਰਤੀ ਜ਼ਿੰਮੇਵਾਰੀ ਬਣਦੀ ਹੈ, ਉੱਥੇ ਮੁੰਡੇ ਜਾਂ ਕੁੜੀ ਦੇ ਪਰਿਵਾਰਾਂ ਦਾ ਵੀ ਫਰਜ਼ ਬਣਦਾ ਹੈ ਕਿ 25 ਤੋਂ 30 ਲੱਖ ਰੁਪਏ ਦਾ ਫੈਸਲਾ ਸੋਚ ਸਮਝ ਕੇ ਕੀਤਾ ਜਾਵੇ ਕੀ ਉਹ 25 ਤੋਂ 30 ਲੱਖ ਰੁਪਇਆ ਵਿਦੇਸ਼ੀ ਸਰਕਾਰ ਨੂੰ ਪੁੱਛ ਕੇ ਲਗਾਇਆ ਹੁੰਦਾ ਹੈ? ਜੇ ਪੁੱਛ ਕੇ ਨਹੀਂ ਲਗਾਇਆ ਤਾਂ ਸਾਰਾ ਇਲਜ਼ਾਮ ਵਿਦੇਸ਼ੀ ਸਰਕਾਰ ’ਤੇ ਲਗਾ ਕੇ ਆਪਾਂ ਆਪਣੇ ਆਪ ਨੂੰ ਬੇਕਸੂਰ ਤਾਂ ਨਹੀਂ ਸਾਬਤ ਕਰ ਰਹੇ? ਜਿਹੜਾ ਵਿਅਕਤੀ ਆਪਣੀ ਗਲਤੀ ਨਾ ਮੰਨੇ, ਉਹ ਫਿਰ ਦੁਬਾਰਾ ਗਲਤੀ ਕਰਦਾ ਹੈ ਆਪਣੇ ਆਪ ਵਿੱਚ ਸੁਧਾਰ ਕਰਨ ਲਈ ਗਲਤੀ ਮੰਨਣੀ ਜ਼ਰੂਰੀ ਹੁੰਦੀ ਹੈ ਜਿਸ ਵਾਸਤੇ ਬਹੁਤੇ ਤਿਆਰ ਨਹੀਂ ਹੁੰਦੇ

ਜਿਹੜੇ ਰਿਸ਼ਤੇ ਪੈਸੇ ਨੂੰ ਅਧਾਰ ਬਣਾ ਕੇ ਕੀਤੇ ਜਾਣ ਉਨ੍ਹਾਂ ਦੇ ਸਿਰੇ ਚੜ੍ਹਨ ਦੀ ਆਸ ਬਹੁਤ ਘਟ ਜਾਂਦੀ ਹੈ ਜਦੋਂ ਉਹ ਰਿਸ਼ਤੇ ਅਖਬਾਰਾਂ ਵਿੱਚੋਂ ਮੁੰਡੇ ਕੁੜੀਆਂ ਲੱਭ ਕੇ ਕੀਤੇ ਜਾਣ ਤਾਂ ਕੋਈ ਰਿਸ਼ਤੇਦਾਰ ਵੀ ਮਦਦ ਨਹੀਂ ਕਰ ਸਕਦਾ

ਇਸ ਕਰਕੇ ਲੋੜ ਹੈ ਆਪਣੀਆਂ ਅੱਖਾਂ ਅਤੇ ਦਿਮਾਗ ਖੋਲ੍ਹਣ ਦੀ ਜਦੋਂ ਇਸ ਤਰ੍ਹਾਂ ਦਾ ਕੇਸ ਗੋਰਿਆਂ ਸਾਹਮਣੇ ਆਉਂਦਾ ਹੈ ਤਾਂ ਗੋਰੇ ਮਜ਼ਾਕ ਕਰਦੇ ਹਨ ਕਿ ਤੁਸੀਂ ਕਿਸ ਤਰ੍ਹਾਂ ਦੇ ਲੋਕ ਹੋ ਜੋ 25 ਤੋਂ 30 ਲੱਖ ਰੁਪਇਆ ਖਰਚਣ ਵੇਲੇ ਸੋਚਦੇ ਨਹੀਂ?

ਅੱਜ ਲੋੜ ਹੈ ਟੁੱਟਦੇ ਰਿਸ਼ਤਿਆਂ ਨੂੰ ਬਚਾਉਣ ਦੀ ਲੋੜ ਹੈ ਪੈਸਾ ਖਰਚਣ ਤੋਂ ਪਹਿਲਾਂ ਸੋਚਣ ਦੀ ਜੇਕਰ ਤੁਸੀਂ ਆਪਣੇ ਪੈਸੇ ਦੀ ਰਾਖੀ ਨਹੀਂ ਕਰਦੇ ਤਾਂ ਕੋਈ ਹੋਰ ਵੀ ਨਹੀਂ ਕਰੇਗਾ ਇਹ ਤੁਸੀਂ ਕਿਸ ਤਰ੍ਹਾਂ ਦਾ ਇਤਿਹਾਸ ਸਿਰਜ ਰਹੇ ਹੋ? ਇਹ ਵਿਚਾਰਨ ਦੀ ਲੋੜ ਹੈ

*****

ਅਵਤਾਰ ਤਰਕਸ਼ੀਲ, ਨਿਊਜ਼ੀਲੈਂਡ, ਜੱਦੀ ਪਿੰਡ: ਖੁਰਦਪੁਰ (ਜਲੰਧਰ)

***

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2895)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅਵਤਾਰ ਤਰਕਸ਼ੀਲ

ਅਵਤਾਰ ਤਰਕਸ਼ੀਲ

New Zealand.
Phone: (64 - 21392147)
Email: (avtar31@hotmail.com)