AvtarTaraksheel7“ਉਨ੍ਹਾਂ ਵਿੱਚ ਅਚਾਨਕ ਇਮਾਨਦਾਰੀ ਦੇਖ ਕੇ ਮੇਰਾ ਜੀਅ ਕਾਹਲਾ ਪੈਣ ਲੱਗਾ। ਮੈਂ ਹਰ ਵੇਲੇ ...”
(1 ਨਵੰਬਰ 2021)

 

ਉਦੋਂ ਮੈਂ ਅਜੇ ਨਿਊਜ਼ੀਲੈਂਡ ਵਿੱਚ ਓਵਰਸਟੇ ਹੀ ਸੀਓਵਰਸਟੇ ਹੁੰਦਿਆਂ ਜ਼ਿੰਦਗੀ ਬਹੁਤ ਔਖੀ ਹੁੰਦੀ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਵੀ ਔਖਾ ਹੋ ਜਾਂਦਾ ਹੈ ਵਰਕ ਪਰਮਿਟ ਨਾ ਹੋਣ ਕਰਕੇ ਬਹੁਤੇ ਲੋਕ ਕੰਮ ’ਤੇ ਨਹੀਂ ਰੱਖਦੇ ਹਰ ਵਕਤ ਇੰਮੀਗਰੇਸ਼ਨ ਦੇ ਛਾਪੇ ਦਾ ਡਰ ਹੁੰਦਾ ਹੈ ਪਿੱਛੇ ਭਾਰਤ ਵਿੱਚ ਜੋ ਕਰਜ਼ਾ ਬਹੁਤਿਆਂ ਦੇ ਮਾਪਿਆਂ ਨੇ ਨਿਊਜ਼ੀਲੈਂਡ ਭੇਜਣ ਵਾਸਤੇ ਚੁੱਕਿਆ ਹੁੰਦਾ ਹੈ, ਉਸ ਨੂੰ ਉਤਾਰਨ ਦਾ ਫਿਕਰ ਰਹਿੰਦਾ ਹੈਉਹ ਕਰਜ਼ਾ ਬਿਆਜ ਪੈ ਪੈ ਕੇ ਖਾਦ ਪਾਈ ਫਸਲ ਵਾਂਗ ਹਰ ਰੋਜ਼ ਹੀ ਵਧਦਾ ਜਾਂਦਾ ਹੈ ਕਈ ਵਾਰ ਰਾਤ ਨੂੰ ਕੋਈ ਖੜਾਕਾ ਵੀ ਹੁੰਦਾ ਹੈ ਤਾਂ ਓਵਰਸਟੇ ਵਿਅਕਤੀ ਨੂੰ ਲਗਦਾ ਹੈ ਕਿ ਇੰਮੀਗਰੇਸ਼ਨ ਆ ਗਈ ਹੈ ਖੜਾਕੇ ਦੇ ਨਾਲ ਹੀ ਉਸ ਨੂੰ ਦਿੱਲੀ ਵਾਲਾ ਏਅਰਪੋਰਟ ਨਜ਼ਰ ਆਉਣ ਲੱਗ ਪੈਂਦਾ ਹੈ ਫਿਰ ਉਹੀ ਦਫਤਰਾਂ ਵਾਲੇ ਬਾਬੂ ਨਜ਼ਰੀਂ ਪੈਣ ਲਗਦੇ ਹਨ, ਜਿਨ੍ਹਾਂ ਅੱਗੇ ਕਈ ਕਈ ਘੰਟੇ ਕਤਾਰ ਲਗਾਉਣੀ ਪੈਂਦੀ ਸੀ ਅਤੇ ਬਾਬੂ ਅੱਗੇ ਬੈਠਾ ਚਾਹ ਹੀ ਪੀਂਦਾ ਰਹਿੰਦਾ ਸੀਬਾਬੂ ਸੁਪਨੇ ਵਿੱਚੋਂ ਹਟਦਾ ਤਾਂ ਆੜ੍ਹਤੀਏ ਚੇਤੇ ਆ ਜਾਂਦੇ ਹਨਫਿਰ ਉਹੀ ਸਾਇਕਲ ਚੇਤੇ ਆ ਜਾਂਦਾ ਹੈ ਜਿਸਦੀ ਵਾਰ ਵਾਰ ਚੈਨ ਲਹਿ ਜਾਂਦੀ ਸੀ ਅਤੇ ਉਸ ਤੋਂ ਬਾਦ ਉਹ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਯਾਦ ਆਉਂਦੇ ਹਨ ਜਿਨ੍ਹਾਂ ਉਸ ਉੱਪਰ ਕਈ ਕਈ ਆਸਾਂ ਰੱਖੀਆਂ ਹੋਈਆਂ ਹੁੰਦੀਆਂ ਹਨ ਭਾਵ ਇੱਕ ਵਾਰ ਖੜ੍ਹਾਕਾ ਹੋਏ ਤੇ ਜਦੋਂ ਓਵਰਸਟੇ ਬੰਦੇ ਦੀ ਅੱਖ ਖੁੱਲ੍ਹ ਜਾਵੇ ਤਾਂ ਉਸ ਨੂੰ ਦੁਬਾਰਾ ਨੀਂਦ ਨਹੀਂ ਆਉਂਦੀ ਉਹ ਇਸ ਤਰ੍ਹਾਂ ਦਾ ਦਰਦ ਝੱਲਦਾ ਹੈ, ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ

ਇਸ ਤੋਂ ਇਲਾਵਾ ਵਿਅਕਤੀ ਦਾ ਆਪਣਾ ਸਮਾਜ ਉਸ ਨੂੰ ਮਿਹਣੇ ਮਾਰ ਮਾਰ ਤੰਗ ਕਰ ਦਿੰਦਾ ਹੈ ਓਵਰਸਟੇ ਨੂੰ ਸਮਾਜ ਦਾ ਅੰਗ ਹੀ ਨਹੀਂ ਸਮਝਿਆ ਜਾਂਦਾ ਧਾਰਮਿਕ ਅਸਥਾਨਾਂ ਵਿੱਚ ਵੀ ਬਟੂਏ ਦੇ ਹਿਸਾਬ ਨਾਲ ਹੀ ਕਦਰ ਹੁੰਦੀ ਹੈ ਇਹ ਆਮ ਦੇਖਿਆ ਜਾ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਦਾ ਜਦੋਂ ਬਟੂਆ ਭਾਰਾ ਸੀ ਤਾਂ ਉਨ੍ਹਾਂ ਦੀ ਉਸ ਵੇਲੇ ਬੱਲੇ ਬੱਲੇ ਸੀ ਉਸ ਦੇ ਨਾਮ ਮਗਰ ਵੀ ਜੀ ਲਗਦਾ ਹੁੰਦਾ ਸੀ ਅਤੇ ਨਾਮ ਦੇ ਸ਼ੁਰੂ ਵਿੱਚ ਵੀ ਖਾਸ ਵਿਸ਼ੇਸ਼ਣ ਲਗਦਾ ਹੁੰਦਾ ਸੀ ਜਿਵੇਂ ਹੀ ਉਸ ਵਿਅਕਤੀ ਦੀ ਜੇਬ ਹਲਕੀ ਹੋਈ, ਉਸ ਦੀ ਬੱਲੇ ਬੱਲੇ, ਥੱਲੇ ਥੱਲੇ ਵਿੱਚ ਬਦਲ ਗਈ ਅਤੇ ਨਾਮ ਦੇ ਅੱਗਿਓਂ ਵਿਸ਼ੇਸ਼ਣ ਉਡ ਗਿਆ ਅਤੇ ਨਾਮ ਦੇ ਪਿੱਛਿਓਂ ਜੀ ਸ਼ਬਦ ਗਾਇਬ ਹੋ ਗਿਆ

ਓਵਰਸਟੇ ਹੁੰਦਿਆਂ ਜੇ ਕਿਸੇ ਪੱਕੇ ਵਿਅਕਤੀ ਨੂੰ ਦੱਸਣਾ ਕਿ ਤੁਹਾਡੇ ਘਰਦਿਆਂ ਨੂੰ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਤਾਂ ਉਹ ਵਿਅਕਤੀ ਇਹ ਕਹਿ ਕੇ ਖਹਿੜਾ ਛੁਡਾ ਲੈਂਦਾ ਕਿ ਮੈਂਨੂੰ ਤਾਂ ਨਹੀਂ ਪਤਾ ਉਸ ਨੂੰ ਡਰ ਹੁੰਦਾ ਕਿ ਓਵਰਸਟੇ ਕਿਤੇ ਕੁਝ ਮੰਗ ਹੀ ਨਾ ਲਵੇ ਕਿਉਂਕਿ ਓਵਰਸਟੇ ਨੂੰ ਕਈ ਵਾਰ ਇੰਮੀਗਰੇਸ਼ਨ ਲਈ ਕਾਗਜ਼ ਪੱਤਰ ਦੀ ਲੋੜ ਪੈ ਜਾਂਦੀ ਹੈ ਜਦੋਂ ਹੀ ਪੱਕੇ ਹੋਏ ਤਾਂ ਖਾਣਿਆਂ ਦੀਆਂ ਦਾਵਤਾਂ ਆਉਣ ਲੱਗੀਆਂ ਬੜੀ ਵਾਰ ਸੋਚਿਆ ਕਿ ਪਾਸਪੋਰਟ ’ਤੇ ਲੱਗੀ ਮੋਹਰ ਵੀ ਕੀ ਚੀਜ਼ ਹੈ, ਜੋ ਇਨਸਾਨਾਂ ਦੇ ਰੰਗ ਬਦਲ ਦਿੰਦੀ ਹੈ?

ਓਵਰਸਟੇ ਹੁੰਦਿਆਂ ਮੈਂਨੂੰ ਕੀਵੀ ਫਰੂਟ ਦੇ ਕੰਮ ਦਾ ਕਾਫੀ ਤਜਰਬਾ ਸੀ ਇੱਕ ਵਾਰ ਉਹ ਕੰਮ ਘਟ ਗਿਆ ਪਰ ਗੋਰਾ ਕਹਿੰਦਾ ਕਿ ਤੂੰ 40 ਘੰਟੇ ਹਫਤੇ ਦੇ ਕੰਮ ਕਰੀ ਜਾ ਨਿਊਜ਼ੀਲੈਂਡ ਵਿੱਚ 40 ਘੰਟੇ ਨੂੰ ਫੁੱਲ ਟਾਈਮ ਨੌਕਰੀ ਮੰਨਿਆ ਜਾਂਦਾ ਹੈ ਪਰ ਮੇਰੇ ਲਈ 40 ਘੰਟੇ ਬਹੁਤ ਘੱਟ ਸੀ ਕਿਉਂਕਿ ਮੈਂ ਲੰਬੇ ਘੰਟੇ ਕੰਮ ਕਰਨ ਦਾ ਆਦੀ ਸੀ ਤਿੰਨ ਮੇਰੇ ਹੋਰ ਦੋਸਤ ਸਨ ਜੋ ਬੇਰੋਜ਼ਗਾਰ ਸਨ ਅਸੀਂ ਐਸਪੈਰਾਗਸ (Asparagus) ਕੱਟਣ ਦਾ ਕੰਮ ਲੱਭ ਲਿਆ, ਜੋ ਕਿ ਕਾਫੀ ਔਖਾ ਕੰਮ ਹੁੰਦਾ ਹੈ ਸਾਰਾ ਦਿਨ ਕਦੇ ਸਿੱਧੇ ਹੋ ਕੇ ਅਤੇ ਕਦੇ ਕੋਡੇ ਹੋ ਕੇ ਕੰਮ ਕਰੋ ਬਹੁਤੇ ਕਾਮਿਆਂ ਦੇ ਸ਼ਾਮ ਤਕ ਲੱਕ ਕਾਫੀ ਦੁਖਣ ਲੱਗ ਪੈਂਦੇ ਸਨ ਮੈਂ ਸੋਚਿਆ ਕਿ ਚਾਰ ਜਣੇ ਇਕੱਠੇ ਕੰਮ ’ਤੇ ਜਾਂਦੇ ਹਾਂ, ਜਿਸ ਨਾਲ ਕਾਰ ਦਾ ਖਰਚਾ ਘਟ ਜਾਵੇਗਾ ਇੱਕ ਦਿਹਾੜੀ ਲਗਾ ਕੇ ਬਾਕੀ ਤਿੰਨ ਜਣੇ ਕੰਮ ਤੋਂ ਜਵਾਬ ਦੇ ਗਏ ਕਹਿੰਦੇ, ਸਾਡੇ ਤੋਂ ਐਨਾ ਔਖਾ ਕੰਮ ਨਹੀਂ ਹੋਣਾ ਮੈਂ ਬਥੇਰਾ ਹੌਸਲਾ ਦਿੱਤਾ ਕਿ ਚਾਰ ਪੰਜ ਦਿਨ ਤਾਂ ਲਗਾ ਕੇ ਦੇਖੋ ਉਨ੍ਹਾਂ ਤਿੰਨਾਂ ਨੇ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੱਤਾ। ਮੈਂ ਗੋਰੇ ਨੂੰ ਕਿਹਾ ਕਿ ਬਾਕੀ ਤਾਂ ਕੰਮ ’ਤੇ ਨਹੀਂ ਆਏ, ਹੁਣ ਮੈਂ ਇਕੱਲਾ ਹੀ ਕੰਮ ਕਰ ਲੈਂਦਾ ਹਾਂ ਗੋਰਾ ਕਹਿੰਦਾ ਤੇਰੇ ਵਿੱਚ ਬੜਾ ਸਿਰੜ ਹੈ ਤੇਰੇ ਸਾਥੀ ਸਾਰੇ ਜਵਾਬ ਦੇ ਗਏ ਪਰ ਤੂੰ ਇਕੱਲਾ ਹੀ ਡਟਣ ਵਾਸਤੇ ਤਿਆਰ ਹੈਂ ਮੈਂ ਕਿਹਾ ਕਿ ਮੈਂਨੂੰ ਕੰਮ ਦੀ ਲੋੜ ਹੈ ਉਹ ਗੋਰਾ ਕਹਿਣ ਲੱਗਾ ਕਿ ਤੂੰ ਖੇਤਾਂ ਵਿੱਚ ਕੰਮ ਨਾ ਕਰ ਮੈਂ ਤੈਨੂੰ ਪੈਕਹਾਊਸ ਵਿੱਚ ਕੰਮ ਦੇ ਦਿੰਦਾ ਹਾਂ

ਪੈਕਹਾਊਸ ਵਿੱਚ ਇੱਕ ਧਰਮ ਦੀਆਂ ਹੀ ਜ਼ਿਆਦਾ ਪੰਜਾਬੀ ਔਰਤਾਂ ਕੰਮ ਕਰਦੀਆਂ ਸਨ ਅਤੇ ਉਨ੍ਹਾਂ ਦੇ ਘਰ ਵਾਲੇ ਉਸੇ ਗੋਰੇ ਦੇ ਖੇਤਾਂ ਵਿੱਚ ਕੰਮ ਕਰਦੇ ਸਨਉਹ ਕੱਟੜ ਧਾਰਮਿਕ ਵਿਅਕਤੀ ਸਨ ਉਹ ਔਰਤਾਂ ਅਤੇ ਉਨ੍ਹਾਂ ਦੇ ਘਰ ਵਾਲੇ ਗੋਰੇ ਦੇ ਕਈ ਸਾਲਾਂ ਤੋਂ ਕੰਮ ਕਰਦੇ ਸਨ ਅਤੇ ਗੋਰਾ ਉਨ੍ਹਾਂ ਨੂੰ 7 ਡਾਲਰ ਘੰਟੇ ਦੇ ਦਿੰਦਾ ਹੁੰਦਾ ਸੀ ਗੋਰੇ ਨੇ ਮੈਂਨੂੰ ਵੀ 7 ਡਾਲਰ ਘੰਟੇ ਦੇ ਦੇਣ ਨੂੰ ਹੀ ਕਿਹਾ ਸੀ ਗੋਰਾ, ਗੋਰੇ ਦੀ ਘਰ ਵਾਲੀ ਅਤੇ ਉਸ ਦੀਆਂ ਕੁੜੀਆਂ ਵੀ ਕੁਝ ਘੰਟੇ ਕੰਮ ਕਰਦੀਆਂ ਸਨ ਮੈਂ ਗੋਰੇ ਨੂੰ ਕਿਹਾ ਕਿ ਮੈਂਨੂੰ ਇਸ ਕੰਮ ਦਾ ਨਹੀਂ ਪਤਾ, ਤੂੰ ਮੈਂਨੂੰ ਸਮਝਾ ਦੇ ਉਸ ਨੇ ਮੈਨੂੰ ਕੰਮ ਸਮਝਾ ਦਿੱਤਾ। ਮੈਂ 12 ਘੰਟੇ ਗੋਰੇ ਨਾਲ ਕੰਮ ਕੀਤਾ, ਮੇਰੀ ਰਫਤਾਰ ਗੋਰੇ ਨਾਲੋਂ ਵੀ ਵੱਧ ਸੀ ਗੋਰਾ ਮੈਂਨੂੰ ਦੂਜੇ ਦਿਨ ਕਹਿਣ ਲੱਗਾ ਕਿ ਮੈਂ ਇੱਥੇ ਪੂਰਾ ਦਿਨ ਨਹੀਂ ਹੁੰਦਾ, ਮੈਂ ਤੈਨੂੰ ਸੁਪਰਵਾਈਜ਼ਰ ਦੀ ਜੌਬ ਦੇਣੀ ਹੈ

ਮੈਂ ਗੋਰੇ ਨੂੰ ਕਿਹਾ ਕਿ ਜੋ ਮੇਰੇ ਤੋਂ ਪਹਿਲਾਂ ਪੰਜਾਬੀ ਔਰਤਾਂ ਕੰਮ ਕਰਦੀਆਂ ਹਨ, ਤੂੰ ਇਹ ਜੌਬ ਉਨ੍ਹਾਂ ਨੂੰ ਦੇ ਦੇ ਕਿਉਂਕਿ ਉਨ੍ਹਾਂ ਨੂੰ ਮੇਰੇ ਨਾਲੋਂ ਵੱਧ ਤਜਰਬਾ ਹੈ ਵੈਸੇ ਵੀ ਉਨ੍ਹਾਂ ਨੂੰ ਇਤਰਾਜ਼ ਹੋਵੇਗਾ ਜੇਕਰ ਮੈਂ ਕੱਲ੍ਹ ਆ ਕੇ ਹੀ ਸੁਪਰਵਾਈਜ਼ਰ ਬਣ ਗਿਆ ਗੋਰਾ ਕਹਿਣ ਲੱਗਾ ਕਿ ਤੂੰ ਹੀ ਇਸ ਜੌਬ ਦੇ ਕਾਬਲ ਹੈਂ ਉਹ ਕਹਿਣ ਲੱਗਾ ਕਿ ਮੇਰੀ ਘਰ ਵਾਲੀ ਅਤੇ ਮੇਰੀਆਂ ਕੁੜੀਆਂ ਵੀ ਤੇਰੀ ਨਿਗਰਾਨੀ ਹੇਠ ਕੰਮ ਕਰਨਗੀਆਂ ਮੇਰੀ ਹੈਰਾਨੀ ਵਧ ਗਈ ਕਿ ਇਸ ਨੇ ਮੇਰੇ ਵਿੱਚ ਕੀ ਗੁਣ ਦੇਖਿਆ? ਖੈਰ, ਮੈਂ ਉਹ ਸੁਪਰਵਾਈਜ਼ਰ ਦੀ ਜੌਬ ਸ਼ੁਰੂ ਕਰ ਲਈ ਜਿਸ ਵਿੱਚ ਕੰਮ ਦੀ ਕੁਆਲਟੀ ਚੈੱਕ ਕਰਨੀ ਅਤੇ ਖੇਤਾਂ ਵਿੱਚੋਂ ਆਈ ਐਸਪੇਰਾਗਸ ਦਾ ਭਾਰ ਤੋਲਣਾ ਸ਼ਾਮਲ ਸੀ ਕਿਉਂਕਿ ਅਸਪੇਰਾਗਸ ਕੱਟਣ ਵਾਲਿਆਂ ਨੂੰ ਭਾਰ ਦੇ ਹਿਸਾਬ ਨਾਲ ਪੈਸੇ ਮਿਲਦੇ ਸਨ ਗੋਰਾ ਮੈਂਨੂੰ ਹੁਣ 8 ਡਾਲਰ ਘੰਟੇ ਦੇ ਦਿੰਦਾ ਸੀ ਕਿਉਂਕਿ ਮੈਂ ਸੁਪਰਵਾਈਜ਼ਰ ਸੀ

ਜਦੋਂ ਮੈਂ ਉਨ੍ਹਾਂ ਧਾਰਮਿਕ ਔਰਤਾਂ ਦੇ ਘਰ ਵਾਲਿਆਂ ਦੀ ਐਸਪੇਰਾਗਸ ਉਨ੍ਹਾਂ ਸਾਹਮਣੇ ਖੜ੍ਹੇ ਹੋ ਕੇ ਤੁਲਾਉਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੇ ਇਤਰਾਜ਼ ਕੀਤਾ ਮੈਂਨੂੰ ਕਹਿਣ ਲੱਗੇ ਕਿ ਤੂੰ ਕੱਲ੍ਹ ਆ ਕੇ ਸਾਡੇ ’ਤੇ ਬੌਸ ਬਣਿਆ ਫਿਰਦਾ ਹੈਂ ਮੈਂ ਕਿਹਾ, ਇਹ ਮੇਰੀ ਜੌਬ ਹੈ ਜੋ ਮਾਲਕ ਨੇ ਦਿੱਤੀ ਹੈ ਉਹ ਮੈਂਨੂੰ ਕਹਿਣ ਲੱਗੇ, ਤੂੰ ਸਾਡੇ ਅਤੇ ਗੋਰੇ ਵਿੱਚ ਨਾ ਆ ਮੈਂ ਕਿਹਾ, ਤੁਸੀਂ ਆਪਣਾ ਇਤਰਾਜ਼ ਗੋਰੇ ਨੂੰ ਦੱਸ ਦਿਓ, ਉਹ ਮੈਂਨੂੰ ਹੋਰ ਕੰਮ ਦੇ ਦੇਵੇਗਾ ਉਹ ਬੰਦੇ ਗੋਰੇ ਨੂੰ ਕਹਿਣ ਨੂੰ ਵੀ ਨਹੀਂ ਮੰਨੇ

ਮੈਂਨੂੰ ਲੱਗਾ ਕਿ ਇਹ ਜ਼ਰੂਰ ਹੇਰਾਫੇਰੀ ਕਰਦੇ ਹੋਣਗੇ ਇਨ੍ਹਾਂ ਨੂੰ ਡਰ ਹੈ ਕਿ ਹੁਣ ਇਨ੍ਹਾਂ ਦੀ ਹੇਰਾਫੇਰੀ ਬੰਦ ਹੋ ਜਾਣੀ ਹੈ ਮੈਂ ਸੋਚਿਆ ਕਿ ਇਸ ਪੰਗੇ ਵਿੱਚੋਂ ਕੀ ਲੈਣਾ? ਮੈਂ ਗੋਰੇ ਨੂੰ ਕਿਹਾ ਕਿ ਤੇਰੇ ਕਾਮੇ ਇਤਰਾਜ਼ ਕਰਦੇ ਹਨ ਮੈਂ ਕੀਵੀ ਫਰੂਟ ਦਾ ਕੰਮ ਹੀ ਕਰ ਲੈਣਾ ਹੈ ਗੋਰਾ ਕਹਿੰਦਾ, ਤੂੰ ਕੰਮ ਕਰੀ ਜਾ, ਮੈਂ ਤੈਨੂੰ 9 ਡਾਲਰ ਘੰਟੇ ਦੇ ਦਿਆਂਗਾ

ਮੈਂ ਗੋਰੇ ਨੂੰ ਪੁੱਛਿਆ ਕਿ ਦੂਸਰੀਆਂ ਧਾਰਮਿਕ ਔਰਤਾਂ ਅਤੇ ਉਨ੍ਹਾਂ ਦੇ ਪਤੀ ਕਈ ਸਾਲ ਤੋਂ ਤੇਰੇ ਕੰਮ ਕਰਦੇ ਹਨ ਤੂੰ ਉਨ੍ਹਾਂ ਨੂੰ 7 ਡਾਲਰ ਕਿਉਂ ਦਿੰਦਾ ਹੈਂ? ਵੱਧ ਕਿਉਂ ਨਹੀਂ ਦਿੰਦਾ? ਮੈਂ ਗੋਰੇ ਨੂੰ ਕਿਹਾ ਕਿ ਮੈਂਨੂੰ 9 ਡਾਲਰ ਘੰਟੇ ਦੇ ਲੈ ਕੇ ਵੀ ਵਾਰਾ ਨਹੀਂ ਖਾਂਦੇ ਮੈਂ ਇਕੱਲਾ ਕਾਰ ਵਿੱਚ ਆਉਂਦਾ ਹਾਂ ਅਤੇ ਕਾਰ ਦਾ ਖਰਚਾ ਵੱਧ ਹੁੰਦਾ ਹੈ ਮੈਂ ਇਹ ਕਹਿ ਕੇ ਗੋਰੇ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਸੀ ਕਿ ਮੈਂ ਦੂਜੇ ਕਾਮਿਆਂ ਨੂੰ ਨਰਾਜ਼ ਕਿਉਂ ਕਰਨਾ? ਜਦੋਂ ਗੋਰੇ ਨੇ ਦੇਖਿਆ ਕਿ ਮੈਂ ਕੰਮ ਛੱਡਣ ਨੂੰ ਤਿਆਰ ਹਾਂ ਤਾਂ ਗੋਰਾ ਕਹਿੰਦਾ ਤੈਨੂੰ ਘੰਟੇ ਦੇ 10 ਡਾਲਰ ਦਿਆਂਗਾ ਮੇਰੀ ਹੈਰਾਨੀ ਹੋਰ ਵਧ ਗਈ

ਗੋਰੇ ਨੇ ਮੈਂਨੂੰ ਹੈਰਾਨ ਹੋਏ ਨੂੰ ਦੇਖ ਇੱਕ ਬੜੀ ਦਿਲਚਸਪ ਗੱਲ ਦੱਸੀ ਕਹਿੰਦਾ, ਇਨ੍ਹਾਂ ਕਾਮਿਆਂ ਨੇ ਮੈਂਨੂੰ ਕਦੇ ਵੀ ਨਹੀਂ ਕਿਹਾ ਕਿ ਸਾਨੂੰ ਵਾਰਾ ਨਹੀਂ ਖਾਂਦਾ ਉਹ ਕਹਿਣ ਲੱਗਾ ਕਿ ਮੈਂਨੂੰ ਪਤਾ ਹੈ ਕਿ ਇਹ ਮੇਰੇ ਨਾਲ ਹੇਰਾਫੇਰੀ ਕਰਦੇ ਹਨ ਇਸੇ ਕਰਕੇ ਇਹ ਤੇਰੇ ਬਾਰੇ ਇਤਰਾਜ਼ ਕਰਦੇ ਹਨ ਜੇਕਰ ਤੇਰੇ ਹੁੰਦਿਆਂ ਵੀ ਇਹ 10 ਪ੍ਰਤੀਸ਼ਤ ਜਾਂ 15 ਪ੍ਰਤੀਸ਼ਤ ਹੇਰਾਫੇਰੀ ਕਰਨ ਤਾਂ ਤੂੰ ਇਸ ਤਰ੍ਹਾਂ ਐਕਟਿੰਗ ਕਰਨੀ ਹੈ ਕਿ ਤੈਨੂੰ ਪਤਾ ਹੀ ਨਹੀਂ ਲੱਗਾ ਇਹ ਸੁਣ ਮੇਰਾ ਮੂੰਹ ਅੱਡਿਆ ਰਹਿ ਗਿਆ ਮੇਰੀ ਹੈਰਾਨੀ ਦੇਖ ਕੇ ਗੋਰਾ ਫਿਰ ਬੋਲਿਆ, ਇਹ ਮੈਂਨੂੰ ਇੰਨਿਆਂ ਸਾਲਾਂ ਤੋਂ ਹੇਰਾਫੇਰੀ ਕਰਕੇ ਬੇਵਕੂਫ ਬਣਾ ਰਹੇ ਹਨ ਪਰ ਮੈਂ ਸਭ ਜਾਣਦਾ ਹਾਂ ਇਹ ਮੇਰੇ ਨਾਲ 10 ਜਾਂ 15 ਪ੍ਰਤੀਸ਼ਤ ਹੇਰਾਫੇਰੀ ਕਰਦੇ ਹਨ ਮੈਂ ਇਨ੍ਹਾਂ ਨੂੰ 30% ਦੇ ਕਰੀਬ ਪੈਸੇ ਘੱਟ ਦਿੰਦਾ ਹਾਂ ਮੈਂ ਗੋਰੇ ਨੂੰ ਕਿਹਾ ਕਿ ਇਨ੍ਹਾਂ ਨੂੰ 30% ਵੱਧ ਦੇ ਦੇ ਤਾਂ ਕਿ ਇਹ ਵੀ ਹੇਰਾਫੇਰੀ ਨਾ ਕਰਨ ਗੋਰਾ ਕਹਿੰਦਾ ਕਿ ਇੱਕ ਵਾਰ ਮੈਂ ਇੱਕ ਹੋਰ ਕੰਮ ਵਿੱਚ ਕੋਸ਼ਿਸ਼ ਕੀਤੀ ਸੀ ਵੱਧ ਪੈਸੇ ਦੇਣ ਦੀ ਪਰ ਇਨ੍ਹਾਂ ਫਿਰ ਵੀ ਹੇਰਾਫੇਰੀ ਬੰਦ ਨਹੀਂ ਕੀਤੀ ਸੀ

ਗੋਰਾ ਕਹਿਣ ਲੱਗਾ ਕਿ ਜਿੰਨੀ ਵਾਰ ਤੂੰ ਮੈਂਨੂੰ ਕਿਹਾ ਕਿ ਕੰਮ ਵਾਰਾ ਨਹੀਂ ਖਾਂਦਾ ਤਾਂ ਮੈਂਨੂੰ ਪਤਾ ਲੱਗਾ ਕਿ ਤੂੰ ਹੇਰਾਫੇਰੀ ਨਹੀਂ ਕਰਨੀ ਜਿੰਨੀ ਵਾਰ ਤੂੰ ਕਿਹਾ ਸੀ ਕਿ ਤੂੰ ਕੰਮ ਛੱਡ ਜਾਣਾ ਹੈ ਤਾਂ ਮੈਂਨੂੰ ਪਤਾ ਲੱਗ ਗਿਆ ਸੀ ਕਿ ਤੂੰ ਬੇਈਮਾਨਾਂ ਵਿੱਚ ਕੰਮ ਨਹੀਂ ਕਰਨਾ ਚਾਹੁੰਦਾ ਇਸੇ ਕਰਕੇ ਤੈਨੂੰ ਵਾਰਾ ਨਹੀਂ ਖਾਂਦਾ ਤਾਂ ਹੀ ਮੈਂ ਤੈਨੂੰ ਹਰ ਵਾਰ ਵੱਧ ਪੈਸੇ ਦੇਣ ਨੂੰ ਮੰਨਦਾ ਸੀ

ਜਦੋਂ ਦੋ ਹਫਤੇ ਬੀਤੇ, ਮੇਰਾ ਕੰਮ ਦੇਖ ਕੇ ਗੋਰੇ ਨੇ ਮੈਂਨੂੰ 11 ਡਾਲਰ ਘੰਟੇ ਦੇ ਦੇਣੇ ਸ਼ੁਰੂ ਕਰ ਦਿੱਤੇ

ਗੋਰੇ ਨੇ ਇੱਕ ਹੋਰ ਦਿਲਚਸਪ ਗੱਲ ਦੱਸੀ ਉਹ ਕਹਿੰਦਾ, ਮੈਂ ਜਹਾਜ਼ਾਂ ਦੀ ਕੰਪਨੀ ਵਿੱਚ ਮੈਨੇਜਰ ਹੁੰਦਾ ਸੀ ਮੇਰੇ ਥੱਲੇ 50 ਦੇ ਕਰੀਬ ਕਾਮੇ ਵੱਖ ਵੱਖ ਮੁਲਕਾਂ ਤੋਂ ਕੰਮ ਕਰਦੇ ਹੁੰਦੇ ਸੀ ਮੈਂਨੂੰ ਉਨ੍ਹਾਂ ਸਾਰਿਆਂ ਦੀ ਹੇਰਾਫੇਰੀ ਦੇ ਢੰਗ ਪਤਾ ਹਨ ਕਿ ਕਿਹੜੇ ਮੁਲਕ ਦਾ ਬੰਦਾ ਕਿਵੇਂ ਹੇਰਾਫੇਰੀ ਕਰਦਾ ਹੈ

ਜਦੋਂ ਮੈਂ ਉਨ੍ਹਾਂ ਪੰਜਾਬੀ ਬੰਦਿਆਂ ਦੀ ਐਸਪੈਰਾਗਸ ਦਾ ਭਾਰ ਤੋਲਦਾ ਸੀ ਤਾਂ ਉਨ੍ਹਾਂ ਅਚਾਨਕ ਹੇਰਾਫੇਰੀ ਕਰਨੀ ਬੰਦ ਕਰ ਦਿੱਤੀ ਮੈਂ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਇਨ੍ਹਾਂ ਦੀ 10% ਜਾਂ 15% ਹੇਰਾਫੇਰੀ ਨੂੰ ਵੀ ਅਣਗੌਲਿਆ ਕਰ ਦੇਣਾ ਸੀ ਪਰ ਇਨ੍ਹਾਂ ਤਾਂ ਹੇਰਾਫੇਰੀ ਉੱਕਾ ਹੀ ਬੰਦ ਕਰ ਦਿੱਤੀ ਹੈ ਉਨ੍ਹਾਂ ਵਿੱਚ ਅਚਾਨਕ ਇਮਾਨਦਾਰੀ ਦੇਖ ਕੇ ਮੇਰਾ ਜੀਅ ਕਾਹਲਾ ਪੈਣ ਲੱਗਾ ਮੈਂ ਹਰ ਵੇਲੇ ਸੋਚਦਾ ਕਿ ਮੈਂ ਇਨ੍ਹਾਂ ਨਾਲ ਕੋਈ ਸਖਤੀ ਨਹੀਂ ਕੀਤੀ, ਗੋਰੇ ਨੂੰ ਵੀ ਨਹੀਂ ਦੱਸਿਆ ਪਰ ਇਨ੍ਹਾਂ ਹੇਰਾਫੇਰੀ ਕਿਵੇਂ ਬੰਦ ਕਰ ਦਿੱਤੀ? ਇਸ ਤਰ੍ਹਾਂ ਮੈਂ ਸੋਚਦੇ ਨੇ ਦੋ ਦਿਨ ਬੜੀ ਮੁਸ਼ਕਲ ਨਾਲ ਕੱਢੇ ਤੀਜੇ ਦਿਨ ਮੈਂਨੂੰ ਖਿਆਲ ਆਇਆ ਕਿ ਇਹ ਜ਼ਰੂਰ ਕੋਈ ਅਜਿਹਾ ਹੇਰਾਫੇਰੀ ਦਾ ਢੰਗ ਵਰਤਣ ਲੱਗ ਪਏ ਹਨ ਜਿਸਦਾ ਮੈਂਨੂੰ ਪਤਾ ਨਹੀਂ ਹੈ ਮੈਂ ਉਸ ਢੰਗ ਦੀ ਖੋਜ ਕਰਨ ਲੱਗਾ

ਉੱਥੇ ਇੱਕ ਚਿਲਰ (Chi।।er - ਫਰਿੱਜ ਵਰਗਾ ਕਮਰਾ) ਬਣਿਆ ਹੋਇਆ ਸੀ ਜਿੱਥੇ ਰਾਤ ਨੂੰ ਬਚੀ ਹੋਈ ਐਸਪੇਰਾਗਸ ਰੱਖਦੇ ਸੀਦੂਜੇ ਦਿਨ ਉਸ ਐਸਪੇਰਾਗਸ ਦੀ ਗਰੇਡਿੰਗ ਸ਼ੁਰੂ ਕਰਦੇ ਸੀ ਅਤੇ ਉਦੋਂ ਤਕ ਤਾਜ਼ੀ ਐਸਪੇਰਾਗਸ ਖੇਤਾਂ ਵਿੱਚੋਂ ਆ ਜਾਂਦੀ ਸੀ ਮੈਂ 6 ਵਜੇ ਕੰਮ ਸ਼ੁਰੂ ਕਰਦਾ ਹੁੰਦਾ ਸੀ, ਉਹ ਔਰਤਾਂ ਦੇ ਉਨ੍ਹਾਂ ਦੇ ਘਰ ਵਾਲੇ ਪੰਜ ਜਾਂ ਸਾਢੇ ਪੰਜ ਖੇਤਾਂ ਵਿੱਚ ਕੰਮ ਸ਼ੁਰੂ ਕਰਦੇ ਸੀ ਮੈਂਨੂੰ ਲੱਗਾ ਕਿ ਇਹ ਜ਼ਰੂਰ ਚਿਲਰ ਵਿੱਚੋਂ ਐਸਪੇਰਾਗਸ ਚੋਰੀ ਕਰਕੇ ਲੈ ਜਾਂਦੇ ਹੋਣਗੇ ਅਤੇ ਉਸ ਉੱਪਰ ਥੋੜ੍ਹੀ ਨਵੀਂ ਐਸਪੇਰਾਗਸ ਪਾ ਕੇ ਦੁਬਾਰਾ ਦੇ ਜਾਂਦੇ ਹੋਣਗੇ ਮੈਂ ਲਗਾਤਾਰ ਦੋ ਰਾਤਾਂ ਬਕਸੇ ਗਿਣ ਕੇ ਜਾਂਦਾ ਰਿਹਾ ਸਵੇਰ ਵੇਲੇ ਗਿਣੇ ਤਾਂ ਦੋਨੋਂ ਦਿਨ ਹੀ ਬਕਸੇ ਘੱਟ ਸਨ ਦੂਜੇ ਦਿਨ ਜਦੋਂ ਉਹ ਐਸਪੇਰਾਗਸ ਰੱਖ ਕੇ ਚਲੇ ਗਏ ਤਾਂ ਮੈਂ ਉਨ੍ਹਾਂ ਤੋਂ ਐਸਪੇਰਾਗਸ ਵੱਖਰੀ ਰਖਵਾ ਲਈ ਬਕਸਿਆਂ ਉੱਤੋਂ ਤਾਜ਼ੀ ਐਸਪੇਰਾਗਸ ਪਿੱਛੇ ਹਟਾਈ ਤਾਂ ਥੱਲੇ ਵਾਲੀ ਐਸਪੇਰਾਗਸ ’ਤੇ ਹੱਥ ਲਗਾਇਆ ਤਾਂ ਉਹ ਉੱਪਰ ਵਾਲੀ ਦੇ ਮੁਕਾਬਲੇ ਠੰਢੀ ਸੀ ਉਹ ਬਕਸੇ ਮੈਂ ਉਨ੍ਹਾਂ ਧਾਰਮਿਕ ਔਰਤਾਂ ਕੋਲ ਲੈ ਗਿਆ, ਜਿਹੜੀਆਂ ਕੰਮ ਕਰਦੀਆਂ ਵੀ ਸਾਰਾ ਦਿਨ ਰੱਬ ਰੱਬ ਕਰਦੀਆਂ ਰਹਿੰਦੀਆਂ ਸਨ ਮੈਂ ਉਨ੍ਹਾਂ ਨੂੰ ਕਿਹਾ ਕਿ ਆਪਣੇ ਹੱਥਾਂ ਦੇ ਦਸਤਾਨੇ ਉਤਾਰ ਦਿਓ ਉਹ ਹੈਰਾਨ ਹੋ ਕੇ ਮੇਰੇ ਵੱਲ ਦੇਖਣ ਲੱਗ ਪਈਆਂ ਮੈਂ ਫਿਰ ਦੁਹਰਾਇਆ ਉਨ੍ਹਾਂ ਦਸਤਾਨੇ ਲਾਹ ਦਿੱਤੇ ਕਹਿੰਦੀਆਂ ਭਾਜੀ ਕੀ ਹੋਇਆ? ਮੈਂ ਉਨ੍ਹਾਂ ਨੂੰ ਕਿਹਾ ਕਿ ਇੱਕ ਹੱਥ ਬਕਸੇ ਦੇ ਉੱਪਰ ਵਾਲੀ ਐਸਪੇਰਾਗਸ ’ਤੇ ਲਗਾਓ ਅਤੇ ਦੂਜਾ ਹੱਥ ਬਕਸੇ ਦੇ ਦਰਮਿਆਨ ਵਾਲੀ ਐਸਪੇਰਾਗਸ ’ਤੇ ਲਗਾਓ, ਮੈਂਨੂੰ ਦੱਸੋ ਕਿ ਦੋਨਾਂ ਵਿੱਚ ਕੀ ਫਰਕ ਹੈ? ਉਹ ਸੋਚ ਕੇ ਕਹਿੰਦੀਆਂ ਕਿ ਕੋਈ ਫਰਕ ਨਹੀਂ ਇਸੇ ਤਰ੍ਹਾਂ ਮੈਂ ਉਨ੍ਹਾਂ ਤੋਂ ਵੱਖ ਵੱਖ ਬਕਸਿਆਂ ਉੱਤੇ ਹੱਥ ਲਗਵਾਏ ਮੈਂ ਕਿਹਾ ਕਿ ਮੈਂਨੂੰ ਫਰਕ ਪਤਾ ਹੈ, ਤੁਹਾਨੂੰ ਕਿਉਂ ਨਹੀਂ ਪਤਾ ਲਗਦਾ? ਫਰਕ ਉਨ੍ਹਾਂ ਨੂੰ ਵੀ ਪਤਾ ਸੀ ਪਰ ਉਹ ਦੱਸਣਾ ਨਹੀਂ ਸਨ ਚਾਹੁੰਦੀਆਂ ਕਿਉਂਕਿ ਉਸ ਨਾਲ ਉਨ੍ਹਾਂ ਦੇ ਘਰ ਵਾਲਿਆਂ ਦੀ ਹੇਰਾਫੇਰੀ ਫੜੀ ਜਾਂਦੀ ਸੀ ਮੈਂ ਉਨ੍ਹਾਂ ਨੂੰ ਕਿਹਾ ਕਿ ਉੱਪਰ ਵਾਲੀ ਐਸਪੇਰਾਗਸ ਦੇ ਮੁਕਾਬਲੇ ਦਰਮਿਆਨ ਵਾਲੀ ਜ਼ਿਆਦਾ ਠੰਢੀ ਹੈ ਫਿਰ ਉਹ ਮੰਨ ਗਈਆਂ ਕਿ ਇਸੇ ਤਰ੍ਹਾਂ ਹੈ

ਫਿਰ ਮੈਂ ਉਨ੍ਹਾਂ ਨੂੰ ਇੱਕ ਹੋਰ ਫਰਕ ਦੇਖਣ ਲਈ ਕਿਹਾ ਜੋ ਕਿ ਹੱਥ ਲਗਾਉਣ ਤੋਂ ਬਿਨਾਂ ਵੀ ਦਿਖਾਈ ਦਿੰਦਾ ਸੀ ਉਨ੍ਹਾਂ ਨੂੰ ਕਿਹਾ ਕਿ ਬਕਸੇ ਦੇ ਉੱਪਰ ਵਾਲੀ ਐਸਪੇਰਾਗਸ ਨੂੰ ਦੇਖੋ ਅਤੇ ਬਕਸੇ ਦੇ ਦਰਮਿਆਨ ਵਾਲੀ ਐਸਪੇਰਾਗਸ ਨੂੰ ਦੇਖੋ ਦਰਮਿਆਨ ਵਾਲੀ ਐਸਪੇਰਾਗਸ ਨੂੰ ਤਰੇਲੀ ਜਿਹੀ ਆਈ ਕਿਉਂ ਲੱਗ ਰਹੀ ਹੈ ਜਦ ਕਿ ਉੱਪਰ ਵਾਲੀ ਨੂੰ ਨਹੀਂ? ਉਹ ਕਹਿੰਦੀਆਂ ਸਾਨੂੰ ਨਹੀਂ ਪਤਾ ਮੈਂ ਉਨ੍ਹਾਂ ਨੂੰ ਚਿਲਰ ਵਿੱਚ ਐਸਪੇਰਾਗਸ ਦਿਖਾਈ ਜਿਸ ’ਤੇ ਤਰੇਲੀ ਜਿਹੀ ਦੇ ਰੂਪ ਵਿੱਚ ਸਲ੍ਹਾਬਾ ਆਇਆ ਹੋਇਆ ਸੀ ਅਤੇ ਫਿਰ ਆਪ ਹੀ ਦੱਸਿਆ ਕਿ ਤੁਹਾਡੇ ਘਰ ਵਾਲੇ ਸਵੇਰੇ ਆ ਕੇ ਇੱਕ ਦਿਨ ਪਹਿਲਾਂ ਵਾਲੀ ਐਸਪੇਰਾਗਸ ਚੋਰੀ ਕਰਕੇ ਲੈ ਜਾਂਦੇ ਹਨ ਅਤੇ ਸਵੇਰੇ ਤਾਜ਼ੀ ਕੱਟੀ ਐਸਪੇਰਾਗਸ ਉੱਪਰ ਪਾ ਕੇ ਵਾਪਸ ਆ ਕੇ ਦੁਬਾਰਾ ਉਸ ਨੂੰ ਤੋਲ ਲੈਂਦੇ ਹਨ ਉਨ੍ਹਾਂ ਨੂੰ ਕਿਹਾ ਕਿ ਮੈਂ ਗੋਰੇ ਨੂੰ ਨਹੀਂ ਦੱਸਾਂਗਾ ਜੇਕਰ ਇਹ ਕੰਮ ਬੰਦ ਕਰ ਦੇਣ। ਉਹ ਕਹਿੰਦੀਆਂ, ਭਾਜੀ ਸਾਨੂੰ ਕੰਮ ਵਾਰਾ ਨਹੀਂ ਖਾਂਦਾ, ਗੋਰਾ ਪੈਸੇ ਘੱਟ ਦਿੰਦਾ ਹੈ ਮੈਂ ਕਿਹਾ, ਤੁਸੀਂ ਗੋਰੇ ਨੂੰ ਦੱਸੋ ਅਤੇ ਮੈਂ ਵੀ ਕਹਿ ਦਿਆਂਗਾ ਕਿ ਤੁਹਾਨੂੰ ਉਹ ਪੈਸੇ ਹੋਰ ਦੇਵੇ ਉਨ੍ਹਾਂ ਫਿਰ ਵੀ ਗੋਰੇ ਨੂੰ ਨਹੀਂ ਦੱਸਿਆ ਪਰ ਹੇਰਾਫੇਰੀ ਕਰਨੋਂ ਹਟ ਗਏ

ਔਰਤਾਂ ਮੇਰੇ ਨਾਲ ਕੁਝ ਦਿਨ ਨਰਾਜ਼ ਰਹੀਆਂ ਅਤੇ ਮੂੰਹ ਵਿੱਚ ਬੁੜਬੁੜ ਕਰਦੀਆਂ ਰਹੀਆਂ ਇੱਕ ਦਿਨ ਮੈਂ ਪੁੱਛ ਲਿਆ ਕਿ ਮੂੰਹ ਵਿੱਚ ਬੁੜਬੁੜ ਕੀ ਕਰਦੀਆਂ ਹੋ? ਉਹ ਕਹਿੰਦੀਆਂ ਕਿ ਅਸੀਂ ਤਾਂ ਸਾਰਾ ਦਿਨ ਰੱਬ ਦਾ ਨਾਮ ਲੈਂਦੀਆਂ ਹਾਂ ਹੋ ਸਕਦਾ ਉਹ ਸੱਚ ਹੀ ਬੋਲਦੀਆਂ ਹੋਣ ਪਰ ਮੈਂ ਉਸ ਤੋਂ ਬਾਦ ਲਗਾਤਾਰ ਸੋਚੀਂ ਪਿਆ ਰਿਹਾ ਕਿ ਜੇ ਸਾਰਾ ਦਿਨ ਰੱਬ ਦਾ ਨਾਮ ਲੈਣ ਵਾਲਿਆਂ ਦਾ ਆਹ ਹਾਲ ਹੈ ਤਾਂ ਆਮ ਲੋਕਾਂ ਦੀ ਕੀ ਹਾਲ ਹੋਵੇਗਾ? ਇਸਦਾ ਜਵਾਬ ਮੈਂਨੂੰ ਅੱਜ ਤਕ ਨਹੀਂ ਮਿਲਿਆ

ਨੋਟ: ਐਸਪੇਰਾਗਸ ਸਰ੍ਹੋਂ ਦੀਆਂ ਗੰਦਲਾਂ ਵਾਂਗ ਹੁੰਦੀ ਹੈ ਜਿਸ ਤੋਂ ਸਾਗ ਜਾਂ ਭੁਰਜੀ ਬਣ ਜਾਂਦੀ ਹੈ ਗੋਰੇ ਇਸ ਨੂੰ ਉਬਾਲ ਕੇ ਖਾਂਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3116)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਅਵਤਾਰ ਤਰਕਸ਼ੀਲ

ਅਵਤਾਰ ਤਰਕਸ਼ੀਲ

New Zealand.
Phone: (64 - 21392147)
Email: (avtar31@hotmail.com)