AvtarTaraksheel7“ਇਸੇ ਸਵਾਰਥਪੁਣੇ ਕਰਕੇ ਬਾਹਰ ਲੱਗੀ ਹੋਈ ਅੱਗ ਦਾ ਸੇਕ ਜਦੋਂ ਸਾਡੇ ਆਪਣੇ ਘਰਾਂ ਤਕ ਪਹੁੰਚਦਾ ਹੈ ...”
(13 ਫਰਵਰੀ 2022)
ਇਸ ਸਮੇਂ ਮਹਿਮਾਨ: 492.


ਧਰਮ ਹਰ ਇੱਕ ਦਾ ਨਿੱਜੀ ਮਾਮਲਾ ਹੈ ਮੈਂ ਕਿਸੇ ਵੀ ਧਰਮ ਦੇ ਹੱਕ ਜਾਂ ਵਿਰੋਧ ਵਿੱਚ ਨਹੀਂ ਹਾਂ ਪਰ ਧਰਮ ਦੇ ਨਾਮ ’ਤੇ ਫੈਲੀਆਂ ਕੁਰੀਤੀਆਂ ਦੀ ਗੱਲ ਜ਼ਰੂਰ ਕਰਦਾ ਹਾਂ

ਮੈਂ ਪਰਦੇ ਦਾ ਸਮਰਥਕ ਨਹੀਂ ਅਤੇ ਨਾ ਹੀ ਕਿਸੇ ਪਹਿਰਾਵੇ ਦਾ ਸਮਰਥਕ ਜਾਂ ਵਿਰੋਧੀ ਹਾਂ ਮੈਂ ਇਨਸਾਨੀਅਤ ਦਾ ਮਿਆਰ ਉੱਚਾ ਚੁੱਕਣ ਦਾ ਸਮਰਥਕ ਹਾਂ ਕੋਈ ਵੀ ਇਨਸਾਨ ਆਪਣੀ ਮਰਜ਼ੀ ਦਾ ਪਹਿਰਾਵਾ ਪਾ ਸਕਦਾ ਹੈ ਅਸਲ ਵਿੱਚ ਕਿਸੇ ਵੀ ਪਹਿਰਾਵੇ ਵਿੱਚ ਕਮੀ ਨਹੀਂ ਹੁੰਦੀ ਕਮੀ ਆਪਣੀ ਸੋਚ ਵਿੱਚ ਹੁੰਦੀ ਹੈ ਪਰ ਇਲਜ਼ਾਮ ਪਹਿਰਾਵੇ ’ਤੇ ਲਗਾਇਆ ਜਾਂਦਾ ਹੈ

ਜਦੋਂ ਕਿਸੇ ਇੱਕ ਧਰਮ ਦੇ ਲੋਕਾਂ ਵੱਲੋਂ ਧਾਰਮਿਕ ਕੱਟੜਤਾ ਦੇ ਕਾਰਣ ਕਿਸੇ ਹੋਰ ਧਰਮ ਦੇ ਲੋਕਾਂ ’ਤੇ ਜ਼ੁਲਮ ਕੀਤਾ ਜਾਂਦਾ ਹੈ ਤਾਂ ਉਹ ਧਰਮ ਦਾ ਨਿੱਜੀ ਮਸਲਾ ਨਹੀਂ ਰਹਿੰਦਾ ਇਸ ਬੇਇਨਸਾਫੀ ਖਿਲਾਫ ਬੋਲਣਾ, ਲਿਖਣਾ ਅਤੇ ਵਿਰੋਧ ਕਰਨਾ ਹਰ ਇਨਸਾਨ ਦਾ ਫਰਜ਼ ਬਣ ਜਾਂਦਾ ਹੈ

ਇਨ੍ਹਾਂ ਦਿਨਾਂ ਵਿੱਚ ਇੱਕ ਮੁਸਲਿਮ ਲੜਕੀ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਦੂਸਰੇ ਧਰਮ ਦੇ ਲੜਕੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਉਸ ਦੇ ਪਾਏ ਹੋਏ ਬੁਰਕੇ ਕਰਕੇ ਉਸ ਦਾ ਵਿਰੋਧ ਕਰਦੇ ਹਨ ਉਨ੍ਹਾਂ ਦਾ ਇਸ ਤਰ੍ਹਾਂ ਇੱਕ ਲੜਕੀ ਨੂੰ ਤੰਗ ਕਰਨਾ ਧਾਰਮਿਕ ਮਸਲਾ ਨਹੀਂ, ਗੁੰਡਾਗਰਦੀ ਹੈ, ਜਿਸਦੀ ਅਜ਼ਾਦ ਮੁਲਕ ਵਿੱਚ ਬਿਲਕੁਲ ਇਜਾਜ਼ਤ ਨਹੀਂ ਹੋਣੀ ਚਾਹੀਦੀ ਬੜੇ ਦੁੱਖ ਦੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਵੇਲੇ ਮੁਲਕ ਦਾ ਕਾਨੂੰਨ ਅਤੇ ਕਾਨੂੰਨ ਦੇ ਰਾਖੇ ਚੁੱਪ ਬੈਠੇ ਰਹਿੰਦੇ ਹਨ

ਇਸ ਲੜਕੀ ਵੱਲੋਂ ਕੀਤੀ ਦਲੇਰੀ ’ਤੇ ਮੈਂਨੂੰ ਮਾਣ ਹੈ ਕਿ ਉਸ ਨੇ ਇਨ੍ਹਾਂ ਕੱਟੜਵਾਦੀ ਗੁੰਡਿਆਂ ਦਾ ਡਟ ਕੇ ਵਿਰੋਧ ਕੀਤਾ ਉਹ ਇਹ ਵਿਰੋਧ ਕਰਨ ਦੇ ਕਾਬਲ ਕਿਵੇਂ ਬਣੀ? ਉਸ ਦਾ ਜਵਾਬ ਹੈ ਉਸ ਨੂੰ ਮਿਲੀ ਹੋਈ ਸਿੱਖਿਆ ਕਰਕੇ ਜਿਸ ਨੂੰ ਸਰਕਾਰਾਂ ਆਮ ਲੋਕਾਂ ਕੋਲੋਂ ਖੋਹਣ ਦਾ ਯਤਨ ਕਰ ਰਹੀਆਂ ਹਨ ਤਾਂ ਕਿ ਲੋਕ ਗੁਲਾਮ ਬਣੇ ਰਹਿਣ ਅਤੇ ਜ਼ੁਲਮ ਸਹਿੰਦੇ ਰਹਿਣ ਸਿੱਖਿਆ ਬੇਇਨਸਾਫੀ ਖਿਲਾਫ ਲੜਨਾ ਸਿਖਾਉਂਦੀ ਹੈ ਆਪਣੇ ਹੱਕਾਂ ਪ੍ਰਤੀ ਜਾਗ੍ਰਿਤ ਕਰਵਾਉਂਦੀ ਹੈ ਆਪਣੇ ਸੰਵਿਧਾਨ ਪ੍ਰਤੀ ਜਾਗਰੂਕ ਕਰਵਾਉਂਦੀ ਹੈ ਉਸ ਨੂੰ ਮਿਲੀ ਹੋਈ ਸਿੱਖਿਆ ਨੇ ਉਸ ਨੂੰ ਸ਼ੇਰਨੀ ਬਣਾ ਦਿੱਤਾ, ਜੋ ਧਾਰਮਿਕ ਕੱਟੜਵਾਦੀਆਂ ਅੱਗੇ ਦਹਾੜਦੀ ਹੈ ਸਾਨੂੰ ਸਾਰੀਆਂ ਲੜਕੀਆਂ ਨੂੰ ਇਸ ਲੜਕੀ ਵਰਗੀਆਂ ਬਹਾਦਰ ਬਣਾਉਣਾ ਚਾਹੀਦਾ ਹੈ ਤਾਂ ਜੋ ਸਾਰੀਆਂ ਲੜਕੀਆਂ ਆਪਣੇ ਉੱਤੇ ਹੋ ਰਹੇ ਜ਼ੁਲਮ ਖਿਲਾਫ ਅਵਾਜ਼ ਉੱਠਾ ਸਕਣ ਅੱਜ ਜਦੋਂ ਅਸੀਂ ਔਰਤ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਔਰਤਾਂ ਨਾਲ ਹੁੰਦੀ ਬੇਇਨਸਾਫੀ ਲਈ ਲੜਨਾ ਹਰ ਇੱਕ ਦਾ ਫਰਜ਼ ਬਣ ਜਾਂਦਾ ਹੈ

ਬਹੁਤੀ ਵਾਰ ਅਸੀਂ ਇਹ ਕਹਿ ਕੇ ਚੁੱਪ ਕਰ ਜਾਂਦੇ ਹਾਂ ਕਿ ਆਪਾਂ ਇਸ ਤੋਂ ਕੀ ਲੈਣਾ? ਭਾਵ ਅਸੀਂ ਸਵਾਰਥੀ ਹੋ ਜਾਂਦੇ ਹਾਂ ਅਤੇ ਦੂਜੇ ਨਾਲ ਹੋ ਰਹੀ ਬੇਇਨਸਾਫੀ ਦੇਖ ਅਵਾਜ਼ ਨਹੀਂ ਉਠਾਉਂਦੇ ਇਸੇ ਸਵਾਰਥਪੁਣੇ ਕਰਕੇ ਬਾਹਰ ਲੱਗੀ ਹੋਈ ਅੱਗ ਦਾ ਸੇਕ ਜਦੋਂ ਸਾਡੇ ਆਪਣੇ ਘਰਾਂ ਤਕ ਪਹੁੰਚਦਾ ਹੈ ਤਾਂ ਸਾਨੂੰ ਕੋਈ ਰਾਹ ਦਿਖਾਈ ਨਹੀਂ ਦਿੰਦਾ ਭਾਵੇਂ ਕੋਈ ਇਕੱਲਾ ਵਿਅਕਤੀ ਕਿਸੇ ਵੱਡੀ ਲੱਗੀ ਹੋਈ ਅੱਗ ਨੂੰ ਬੁਝਾ ਨਹੀਂ ਸਕਦਾ ਪਰ ਫਿਰ ਵੀ ਅੱਗ ਬੁਝਾਉਣ ਵਾਸਤੇ ਆਪੋ ਆਪਣੀ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ ਜੇਕਰ ਅੱਗ ਨਾ ਵੀ ਬੁਝਾ ਸਕੋ ਤਾਂ ਵੀ ਤੁਹਾਡਾ ਨਾਮ ਅੱਗ ਬੁਝਾਉਣ ਵਾਲਿਆਂ ਵਿੱਚ ਆਉਣਾ ਚਾਹੀਦਾ ਹੈ, ਖੜ੍ਹੇ ਹੋ ਕੇ ਤਮਾਸ਼ਾ ਦੇਖਣ ਵਾਲਿਆਂ ਜਾਂ ਅੱਗ ਲਗਾਉਣ ਵਾਲਿਆਂ ਵਿੱਚ ਨਹੀਂ ਆਉਣਾ ਚਾਹੀਦਾ

ਇੱਕ ਲੇਖਕ ਨੇ ਲਿਖਿਆ ਸੀ:

ਇਹ ਨਹੀਂ ਸਮਝਣਾ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ,
ਜੇਕਰ
ਲੱਗੀ ਤੁਹਾਡੇ ਢਿੱਡ ਵਿੱਚ ਅਜੇ ਛੁਰੀ ਨਹੀਂ

ਮੈਂ ਇਸ ਘਟਨਾ ਦਾ ਸਖਤ ਵਿਰੋਧ ਕਰਦਾ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3360)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਵਤਾਰ ਤਰਕਸ਼ੀਲ

ਅਵਤਾਰ ਤਰਕਸ਼ੀਲ

New Zealand.
Phone: (64 - 21392147)
Email: (avtar31@hotmail.com)

More articles from this author