NarinderSZira7ਨੌਜਵਾਨ ਸ਼ਕਤੀ ਕਿਸੇ ਦੇਸ਼ ਲਈ ਰੀੜ੍ਹ ਦੀ ਹੱਡੀ ਸਮਾਨ ਹੁੰਦੀ ਹੈ ਬੌਧਿਕ ਸੋਚ ਵਾਲੇ ਨੌਜਵਾਨ ...
(26 ਨਵੰਬਰ 2021)

 

ਨੌਜਵਾਨ ਕਿਸੇ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨਦੇਸ਼ ਦੀ ਤਰੱਕੀ ਉਸ ਦੇਸ਼ ਦੇ ਨੌਜਵਾਨਾਂ ’ਤੇ ਹੀ ਨਿਰਭਰ ਕਰਦੀ ਹੈਮੁਲਕ ਭਰ ਵਿੱਚ 15 ਤੋਂ 24 ਸਾਲ ਦੀ ਉਮਰ ਦੀ ਅਬਾਦੀ ਕੁਲ ਅਬਾਦੀ ਦਾ ਕਰੀਬ 22 ਫੀਸਦੀ ਹੈਪਰ ਅਜੋਕੇ ਸਮੇਂ ਵਿੱਚ ਅੱਜ ਦੀ ਨੌਜਵਾਨ ਪੀੜ੍ਹੀ ਅਸਲੀ ਮਕਸਦ ਤੋਂ ਭਟਕਦੀ ਨਜ਼ਰ ਆ ਰਹੀ ਹੈਵਧੀਆ ਮੋਬਾਇਲ ਫੋਨ, ਮੋਟਰ ਸਾਈਕਲ, ਵਿਦੇਸ਼ੀ ਕੰਪਨੀਆਂ ਦੇ ਕੱਪੜੇ ਤੇ ਖਾਣ ਪੀਣ ਦੀ ਐਸ਼ ਪ੍ਰਸਤੀ ਵਿੱਚ ਬਹੁ ਗਿਣਤੀ ਨੌਜਵਾਨ ਆਪਣਾ ਕੀਮਤੀ ਵਕਤ ਅਜਾਈਂ ਗੁਆ ਕੇ ਮਾਪਿਆਂ ਦੀਆਂ ਆਸਾਂ ਉਮੀਦਾਂ ਨੂੰ ਮਿੱਟੀ ਵਿੱਚ ਮਿਲਾ ਦਿੰਦੇ ਹਨਨੌਜਵਾਨ ਪੀੜ੍ਹੀ ਵਿੱਚ ਮਿਹਨਤ ਕਰਨ ਦੀ ਆਦਤ ਖਤਮ ਹੋ ਗਈ ਹੈਨੌਜਵਾਨਾਂ ਵੱਲੋਂ ਹਰੇਕ ਖੇਤਰ ਵਿੱਚ ਸਫਲ ਹੋਣ ਲਈ ਗਲਤ ਤਰੀਕੇ ਅਪਣਾਏ ਜਾ ਰਹੇ ਹਨ ਜਿਵੇਂ ਕਿ ਪੜ੍ਹਾਈ ਵਿੱਚ ਨਕਲ ਮਾਰਕੇ ਪਾਸ ਹੋਣਾ ਆਦਿਨੌਜਵਾਨ ਮਾਪਿਆਂ ਨਾਲ ਘਰੇਲੂ ਕੰਮਾਂ ਵਿੱਚ ਬਿਲਕੁਲ ਹੱਥ ਨਹੀਂ ਵਟਾਉਂਦੇ ਹਾਲਾਂਕਿ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਦੇ ਸਿਧਾਂਤ ਅਨੁਸਾਰ ਕਿਰਤ ਦਾ ਜੀਵਨ ਵਿੱਚ ਬਹੁਤ ਮਹੱਤਵ ਹੈਘਰਾਂ ਵਿੱਚ ਖੁਦ ਕੰਮ ਕਰਨ ਦੇ ਸਥਾਨ ’ਤੇ ਕਾਮਿਆਂ ਤੋਂ ਕੰਮ ਕਰਵਾਇਆ ਜਾਂਦਾ ਹੈ। ਨੌਜਵਾਨ ਵਿਹਲੇ ਰਹਿਣ ਦੇ ਆਦੀ ਹੋ ਗਏ ਹਨ

ਨਸ਼ਿਆਂ ਦੀ ਲਾਹਨਤ ਦਾ ਸ਼ਿਕਾਰ ਹੋਣ ਵਾਲਿਆਂ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਹੈਨਸ਼ਿਆਂ ਦੀ ਖਾਤਰ ਪੈਸੇ ਦੀ ਲੋੜ ਪੂਰੀ ਕਰਨ ਲਈ ਨੌਜਵਾਨ ਜੁਰਮ ਦੀ ਦੁਨੀਆਂ ਵਿੱਚ ਦਾਖਲ ਹੋ ਜਾਂਦੇ ਹਨਏਮਜ਼ ਦੀ ਫਰਵਰੀ 2019 ਦੀ ਰਿਪੋਰਟ ਅਨੁਸਾਰ ਪੂਰੇ ਦੇਸ਼ ਵਿੱਚ 72 ਲੱਖ ਲੋਕ ਨਸ਼ੇ ਦੇ ਆਦੀ ਹਨ6 ਕਰੋੜ ਲੋਕ ਇਕੱਲੀ ਸ਼ਰਾਬ ਦੇ ਆਦੀ ਹਨਪੰਜਾਬ ਦੇ 16 ਤੇ 17 ਸਾਲ ਦੀ ਉਮਰ ਦੇ ਮੁੰਡੇ ਸਾਰੇ ਪ੍ਰਾਤਾਂ ਨਾਲੋਂ ਵੱਧ ਸ਼ਰਾਬ ਪੀਂਦੇ ਹਨਇਸ ਸਮੇਂ ਪੰਜਾਬ ਵਿੱਚ ਲਗਭਗ ਸਵਾ ਲੱਖ ਨੌਜਵਾਨ ਸ਼ਰਾਬ ਪੀਂਦੇ ਹਨ, ਜੋ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਬਦਤਰ ਹਾਲਤ ਦਾ ਸਬੂਤ ਹੈਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਵਿੱਚ ਵੀ ਵੱਡੀ ਗਿਣਤੀ ਨੌਜਵਾਨਾਂ ਦੀ ਹੁੰਦੀ ਹੈਨੌਜਵਾਨ ਰੋਟੀ ਖਾਣੀ ਭੁੱਲ ਸਕਦੇ ਹਨ, ਕੋਈ ਹੋਰ ਕੰਮ ਪਿੱਛੇ ਪਾ ਸਕਦੇ ਹਨ ਪਰ ਮੋਬਾਇਲ ਦਾ ਚੇਤਾ ਕਦੇ ਨਹੀਂ ਭੁੱਲਦੇਨੌਜਵਾਨਾਂ ਨੂੰ ਆਪਣੀ ਸੂਝਬੂਝ ਦੀ ਵਰਤੋਂ ਕਰਦਿਆਂ ਗੈਰ ਸਮਾਜੀ ਅਨਸਰਾਂ ਦੇ ਬਹਿਕਾਵੇ ਵਿੱਚ ਆ ਕੇ ਆਪਣੇ ਜੀਵਨ ਦੀ ਬਲੀ ਤੋਂ ਬਚਣਾ ਚਾਹੀਦਾ ਹੈ

ਨਸ਼ੇ ਵਰਗੀ ਭੈੜੀ ਬੀਮਾਰੀ ਦਾ ਕਾਰਨ ਅਜੋਕੀ ਸਿੱਖਿਆ ਪ੍ਰਣਾਲੀ ਅਤੇ ਬੇਰੁਜ਼ਗਾਰੀ ਹੈਬੇਰੁਜ਼ਗਾਰੀ ਕਾਰਨ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਹਨਖੁਦਕੁਸ਼ੀਆਂ ਦੇ ਮਾਮਲੇ ਵਿੱਚ ਮਜ਼ਦੂਰ ਤੇ ਵਿਦਿਆਰਥੀ ਕਿਸਾਨਾਂ ਨਾਲੋਂ ਵੀ ਅੱਗੇ ਲੰਘ ਗਏ ਹਨ2019 ਵਿੱਚ 21 ਫੀਸਦੀ ਤੋਂ ਵੱਧ ਵਿਦਿਆਰਥੀਆਂ ਨੇ ਖੁਦਕੁਸ਼ੀਆਂ ਕੀਤੀਆਂਬੇਰੁਜ਼ਗਾਰਾਂ ਦੀਆਂ ਖੁਦਕੁਸ਼ੀਆਂ ਵਿੱਚ ਵੀ 11.65 ਫੀਸਦੀ ਵਾਧਾ ਹੋਇਆ ਹੈਪਿਛਲੇ ਸਾਲ ਜੋ ਖੁਦਕੁਸ਼ੀਆਂ ਵਿਦਿਆਰਥੀਆਂ ਤੇ ਮਜ਼ਦੂਰਾਂ ਨੇ ਕੀਤੀਆਂ ਉਹ ਤਾਲਾਬੰਦੀ ਕਰਕੇ ਨਹੀਂ ਸਗੋਂ ਉਸ ਵਕਤ ਦੇ ਸ਼ਾਸਕ ਅਤੇ ਪ੍ਰਸ਼ਾਸਕ ਦੀ ਕਠੋਰਤਾ ਤੇ ਨਕਾਮੀ ਦਾ ਨਤੀਜਾ ਸੀਬੇਰੁਜ਼ਗਾਰੀ ਦੀ ਵਜਾਹ ਕਾਰਨ ਹੀ ਨੌਜਵਾਨ ਗਲਤ ਤਰੀਕੇ ਨਾਲ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦੇ ਹਨਪੜ੍ਹਾਈ ਉੱਪਰ ਲੱਖਾਂ ਰੁਪਏ ਖਰਚ ਕਰਕੇ ਜਦੋਂ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ ਤਾਂ ਉਹ ਵਿਦੇਸ਼ਾਂ ਨੂੰ ਰੁਖ ਕਰਨਾ ਹੀ ਬਿਹਤਰ ਸਮਝਦੇ ਹਨਵਿਦੇਸ਼ ਜਾਣ ਲਈ ਨੌਜਵਾਨ ਲੱਖਾਂ ਰੂਪੈ ਖਰਚ ਕਰਦੇ ਹਨ। ਜ਼ਿਆਦਾਤਰ ਨੌਜਵਾਨ ਆਈਲੈਟਸ ਕਰਕੇ ਪੜ੍ਹਾਈ ਵੀਜ਼ੇ ਦੇ ਤੌਰ ’ਤੇ ਵਿਦੇ਼ਸ ਜਾ ਰਹੇ ਹਨਅਜਿਹੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਨਿੱਕਾ ਮੋਟਾ ਕੰਮ ਕਰਨ ਲਈ ਤਿਆਰ ਹੁੰਦੇ ਹਨ ਪਰ ਆਪਣੇ ਮੁਲਕ ਵਿੱਚ ਅਜਿਹੇ ਕੰਮ ਨੌਜਵਾਨਾਂ ਨੂੰ ਆਪਣੀ ਸ਼ਾਨ ਦੇ ਖਿਲਾਫ ਲੱਗਦੇ ਹਨਬੇਰੁਜ਼ਗਾਰੀ, ਨਸ਼ੇ ਆਦਿ ਵਰਗੀਆਂ ਬੀਮਾਰੀਆਂ ਨੇ ਘਰਾਂ ਵਿੱਚ ਤਣਾਉ ਅਤੇ ਕਲੇਸ਼ ਪੈਦਾ ਕੀਤਾ ਹੈ

ਅਜੋਕੀ ਨੌਜਵਾਨ ਪੀੜ੍ਹੀ ਵਿੱਚ ਮਾਪਿਆਂ ਪ੍ਰਤੀ ਸਤਿਕਾਰ ਬਹੁਤ ਘਟ ਗਿਆ ਹੈਪਿੰਡਾਂ ਵਿੱਚ ਵੀ ਪਹਿਲਾਂ ਵਰਗਾ ਮੇਲਜੋਲ ਨਹੀਂ ਰਿਹਾਨੌਜਵਾਨ ਪੀੜ੍ਹੀ ਵਿਖਾਵੇ ਦੀ ਹੋੜ ਵਿੱਚ ਲੱਗੀ ਹੋਈ ਹੈਅੱਜ ਦੀ ਯੁਵਾ ਪੀੜ੍ਹੀ ਨੂੰ ਅਸਲੇ ਦਾ ਬਹੁਤ ਸ਼ੌਕ ਹੈ ਅਤੇ ਪੰਜਾਬੀ ਗੀਤਾਂ ਵਿੱਚ ਵੀ ਸੱਭਿਆਚਾਰਕ ਮਾਹੌਲ ਦੀ ਥਾਂ ’ਤੇ ਹਥਿਆਰਾਂ ਦਾ ਵਿਖਾਵਾ ਹੀ ਕੀਤਾ ਜਾਂਦਾ ਹੈ। ਇਹ ਸਭ ਹਾਲਾਤ ਨੌਜਵਾਨਾਂ ਨੂੰ ਗਲਤ ਦਿਸ਼ਾ ਵੱਲ ਲੈ ਜਾਂਦੇ ਹਨਪੰਜਾਬੀ ਗੀਤ ਸੰਗੀਤ ਵਿੱਚ ਅਸ਼ਲੀਲਤਾ ਆਮ ਹੀ ਵੇਖਣ ਨੂੰ ਮਿਲਦੀ ਹੈਭਾਰਤੀ ਸੱਭਿਆਚਾਰ ਦੀ ਇਹ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਸੀ ਕਿ ਪਿੰਡ, ਮਹੱਲੇ ਦੀ ਕੁੜੀ ਭਾਵੇਂ ਉਹ ਕਿਸੇ ਵੀ ਜਾਤ, ਧਰਮ ਆਦਿ ਨਾਲ ਸਬੰਧ ਰੱਖਦੀ ਹੁੰਦੀ, ਹਰ ਨੌਜਵਾਨ ਦੀ ਭੈਣ ਮੰਨੀ ਜਾਂਦੀ ਸੀਪਰ ਅੱਜ ਬੇ-ਹਯਾਈ ਸਾਰੀਆਂ ਹੱਦਾਂ ਟੱਪ ਗਈ ਹੈਅੱਜ ਗੁਆਢੀਆਂ ਅਤੇ ਨੇੜੇ ਦੇ ਰਿਸ਼ਤੇਦਾਰਾਂ ਵੱਲੋਂ ਵੀ ਛੋਟੀਆਂ ਛੋਟੀਆਂ ਮਾਸੂਮ ਬਾਲੜੀਆਂ ਨਾਲ ਅਣਮਨੁੱਖੀ ਕਾਰਾ, ਜਬਰ ਜਨਾਹ ਕੀਤਾ ਜਾ ਰਿਹਾ ਹੈਧੀ ਭੈਣ ਦੇ ਪਹਿਰਾਵੇ ਨੂੰ ਦੇਖ ਕੇ ਬਾਪ-ਭਰਾ ਆਦਿ ਨੂੰ ਅੱਖਾਂ ਨੀਵੀਆਂ ਕਰਨੀਆਂ ਪੈਂਦੀਆਂ ਹਨਪੈਸਾ ਕਮਾਉਣ ਦੇ ਉਦੇਸ਼ ਨਾਲ ਸਾਡੇ ਅਮੀਰ ਸੱਭਿਆਚਾਰ ਅਤੇ ਨੈਤਿਕ ਸਿਧਾਤਾਂ ਨੂੰ ਸੂਲੀ ਚੜ੍ਹਾਕੇ ਟੀ.ਵੀ. ਚੈਨਲਾਂ ਰਾਹੀਂ ਅਸ਼ਲੀਲਤਾ ਅਤੇ ਨਿਰਲੱਜਤਾ ਨੂੰ ਖੁੱਲ੍ਹ ਕੇ ਭਾਰਤੀ ਨੌਜਵਾਨਾਂ ਅੱਗੇ ਪਰੋਸਿਆ ਜਾ ਰਿਹਾ ਹੈਗੀਤਾਂ ਅਤੇ ਫਿਲਮਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਦੀ ਲੱਤ ਲਗਾਈ ਜਾ ਰਹੀ ਹੈ ਗੱਲ ਕੀ ਅੱਜ ਦੀ ਨੌਜਵਾਨ ਪੀੜ੍ਹੀ ਨਾ ਤਾਂ ਖੇਤਾਂ ਵਿੱਚ ਮਿਹਨਤ ਕਰਨ ਜੋਗੀ ਰਹੀ ਹੈ, ਨਾ ਹੀ ਸਰਹੱਦਾਂ ਦੀ ਰਾਖੀ ਕਰਨ ਵਾਲੀ ਬਜ਼ੁਰਗਾਂ, ਮਾਪਿਆਂ ਅਤੇ ਵੱਡਿਆਂ ਦੇ ਸਤਿਕਾਰ ਦੀ ਭਾਵਨਾ ਤਾਂ ਕਿਤੇ ਵਿਰਲੀ ਹੀ ਦੇਖਣ ਨੂੰ ਮਿਲਦੀ ਹੈ

ਨੌਜ਼ਵਾਨਾਂ ਦੀ ਵਿਦੇਸ਼ ਜਾਣ ਦੀ ਇੱਛਾ ਨੇ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਮਾਪੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਸ਼ੁਰੂ ਤੋਂ ਹੀ ਅੰਗਰੇਜ਼ੀ ਸਕੂਲਾਂ ਵਿੱਚ ਦਾਖਲਾ ਕਰਵਾਉਂਦੇ ਹਨਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਨੂੰ ਸਿਰਫ ਅੰਗਰੇਜ਼ੀ ਹੀ ਸਿਖਾਈ ਜਾਂਦੀ ਹੈ ਕਈ ਸਕੂਲਾਂ ਵਿੱਚ ਪੰਜਾਬੀ ਬੋਲਣ ’ਤੇ ਬੱਚੇ ਨੂੰ ਜੁਰਮਾਨਾ ਭਰਨਾ ਪੈਂਦਾ ਹੈਅਜਿਹੀਆਂ ਸਥਿਤੀਆਂ ਸਾਡੀ ਪੰਜਾਬੀ ਮਾਂ ਬੋਲੀ ਲਈ ਬਹੁਤ ਘਾਤਕ ਹਨਇਸ ਦੌੜ ਨੇ ਸਾਡੇ ਪੰਜਾਬ ਨੂੰ ਅੱਜ ਅਜਿਹੇ ਮੋੜ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਜਿੱਥੋਂ ਵਾਪਸ ਮੁੜਨਾ ਬਹੁਤ ਮੁਸ਼ਕਲ ਹੈ

ਅਜੋਕੀ ਨੌਜਵਾਨ ਪੀੜ੍ਹੀ ਅਨੁਸ਼ਾਸਨਹੀਣ ਹੁੰਦੀ ਜਾ ਰਹੀ ਹੈਇਹ ਪੀੜ੍ਹੀ ਬਜ਼ੁਰਗਾਂ ਦਾ ਸਨਮਾਨ ਨਹੀਂ ਕਰਦੀ ਬਜ਼ੁਰਗ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਭੇਜਣ ਨੂੰ ਤਾਂ ਹੁਣ ਸ਼ੁਗਲ ਮੰਨਿਆ ਜਾਣ ਲੱਗਾ ਹੈਸਾਡੇ ਗੁਰੂਆਂ, ਪੀਰਾਂ, ਫਕੀਰਾਂ ਨੇ ਤਾਂ ਮਨ ਨੀਵਾਂ ਮੱਤ ਉੁੱਚੀ ਦਾ ਸੰਦੇਸ਼ ਦਿੱਤਾ ਸੀ ਪਰ ਅੱਜਕੱਲ੍ਹ ਇਸਦੇ ਉਲਟ ਦਿਖਾਵਾ ਕਰਨ ਨੂੰ ਸ਼ਾਨ ਸਮਝਿਆ ਜਾ ਰਿਹਾ ਹੈਅੱਜ ਦੀ ਨੌਜਵਾਨ ਪੀੜ੍ਹੀ ਆਪਣੀ ਮਰਜ਼ੀ ਕਰਦੀ ਹੈ ਅਤੇ ਕਈ ਤਰ੍ਹਾਂ ਦੀਆਂ ਨਾਂਹ ਪੱਖੀ ਗੱਲਾਂ ਵਿੱਚ ਰੁੱਝੀ ਰਹਿੰਦੀ ਹੈਅਜੋਕੀ ਪੀੜ੍ਹੀ ਦੇ ਇਸ ਰਵੱਈਏ ਦਾ ਕਾਰਨ ਇਹ ਹੈ ਕਿ ਮੌਜੂਦਾ ਸਮੇਂ ਸਕੂਲਾਂ ਅਤੇ ਪਰਿਵਾਰ ਵਿੱਚ ਇਨ੍ਹਾਂ ਗੱਲਾਂ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀਨੌਜਵਾਨਾਂ ਵਿੱਚ ਨਿਰਾਸ਼ਾ ਤੇ ਅਸ਼ੰਤੋਸ਼ ਦਿਖਾਈ ਦਿੰਦਾ ਹੈ ਇਸਦਾ ਮੂਲ ਕਾਰਨ ਇਹੀ ਹੈ ਕਿ ਨੌਜਵਾਨਾਂ ਨੂੰ ਜ਼ਿੰਦਗੀ ਵਿੱਚ ਅਜਿਹੇ ਹਾਲਾਤ ਦਾ ਮੁਕਾਬਲਾ ਕਰਨ ਸਬੰਧੀ ਪੂਰੀ ਜਾਣਕਾਰੀ ਅਤੇ ਸਿਖਲਾਈ ਨਹੀਂ ਮਿਲਦੀਦਹੇਜ਼, ਬਾਲ ਵਿਆਹ, ਬਜ਼ੁਰਗਾਂ ਨਾਲ ਦੁਰ ਵਿਵਹਾਰ ਆਦਿ ਸਮਾਜਿਕ ਬੁਰਾਈਆਂ ਬਾਰੇ ਵਿਦਿਆਰਥੀਆਂ ਨੂੰ ਰਚਨਾਤਮਿਕ ਢੰਗ ਨਾਲ ਸਿੱਖਿਆ ਦੇਣੀ ਚਾਹੀਦੀ ਹੈਅਧਿਆਪਕ ਨੂੰ ਵਿਸ਼ੇ ਦੀ ਸਿੱਖਿਆ ਦੇਣ ਦੇ ਨਾਲ ਨਾਲ ਨੈਤਿਕ ਕੀਮਤਾਂ ਦੀ ਸਿੱਖਿਆ ਵੀ ਵਿਦਿਆਰਥੀਆਂ ਨੂੰ ਜ਼ਰੂਰ ਦੇਣੀ ਚਾਹੀਦੀ ਹੈ, ਜਿਸ ਨਾਲ ਵਿਦਿਆਰਥੀਆਂ ਵਿੱਚ ਚੰਗੇ ਨਾਗਰਿਕ ਬਣਨ ਦੀ ਕਲਾ ਆ ਸਕੇ

ਪੂੰਜੀਵਾਦ ਦੇ ਪ੍ਰਭਾਵ ਹੇਠ ਵਿੱਦਿਅਕ ਪ੍ਰਣਾਲੀ ਨੂੰ ਬਹੁਤ ਹੀ ਯੋਜਨਾ ਪੂਰਵਕ ਢੰਗ ਨਾਲ ਇਸ ਤਰ੍ਹਾਂ ਬਣਾਇਆ ਜਾ ਰਿਹਾ ਹੈ, ਜਿਸ ਨਾਲ ਵਿਦਿਆਰਥੀ ਨੂੰ ਚੰਗੇ ਇਨਸਾਨ ਨਹੀਂ ਸਗੋਂ ਕਦਰਾਂ ਕੀਮਤਾਂ ਤੋਂ ਮੁਕਤ ਪੈਸਾ ਕਮਾਉਣ ਵਾਲੇ ਰੋਬੌਟ ਬਣਾਇਆ ਜਾ ਸਕੇਸਿੱਖਿਆ ਪ੍ਰਣਾਲੀ ਦੀ ਹਾਲਤ ਇੰਨੀ ਪਤਲੀ ਹੈ ਕਿ ਪਹਿਲਾਂ ਤਾਂ ਦਰਮਿਆਨੇ ਵਰਗ ਨੂੰ ਵਿੱਦਿਅਕ ਸੰਸਥਾਵਾਂ ਵਿੱਚ ਦਾਖਲਾ ਨਹੀਂ ਮਿਲਦਾ ਕਿਉਂਕਿ ਇਨ੍ਹਾਂ ਅਦਾਰਿਆਂ ਦੀਆਂ ਫੀਸਾਂ ਅਸਮਾਨ ਨੂੰ ਛੂਹ ਰਹੀਆਂ ਹਨਜੇਕਰ ਵਿਦਿਆਰਥੀਆਂ ਨੂੰ ਦਾਖਲਾ ਮਿਲ ਵੀ ਜਾਂਦਾ ਹੈ ਤਾਂ ਅੱਗੋਂ ਕੋਈ ਰੁਜ਼ਗਾਰ ਨਹੀਂ ਹੈਕੰਮ ਸਿੱਖਣ ਦੀ ਉਮਰ ਪੜ੍ਹਾਈ ਵਿੱਚ ਗੁਜ਼ਰ ਜਾਂਦੀ ਹੈਜਦੋਂ ਪੜ੍ਹਾਈ ਪੂਰੀ ਕਰਨ ’ਤੇ ਰੁਜ਼ਗਾਰ ਨਹੀਂ ਮਿਲਦਾ ਤਾਂ ਅਜਿਹਾ ਨੌਜਵਾਨ ਕਿਸੇ ਪਾਸੇ ਜੋਗਾ ਨਹੀਂ ਰਹਿੰਦਾਪੂੰਜੀਵਾਦ ਦੇ ਪ੍ਰਭਾਵ ਹੇਠ ਵਿੱਦਿਅਕ ਪ੍ਰਣਾਲੀ ਨੂੰ ਬਹੁਤ ਹੀ ਯੋਜਨਾਬੱਧ ਢੰਗ ਨਾਲ ਇਸ ਤਰ੍ਹਾਂ ਬਣਾਇਆ ਜਾ ਰਿਹਾ ਹੈ ਜਿਸ ਨਾਲ ਵਿਦਿਆਰਥੀ ਨੂੰ ਚੰਗੇ ਇਨਸਾਨ ਨਹੀਂ ਸਗੋਂ ਕਦਰਾਂ ਕੀਮਤ ਤੋਂ ਮੁਕਤ ਪੈਸਾ ਕਮਾਉਣ ਵਾਲੇ ਰੋਬੌਟ ਬਣਾਇਆ ਜਾ ਸਕੇਜਦਕਿ ਅਜੋਕੀ ਨੌਜਵਾਨ ਪੀੜ੍ਹੀ ਨੂੰ ਸਮਾਜ ਦੇ ਅੰਦਰਲੇ ਅਤੇ ਬਾਹਰਲੇ ਖਤਰਿਆਂ ਤੋਂ ਜਾਣੂ ਕਰਵਾ ਕੇ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਦੀ ਲੋੜ ਹੈਫਿਰ ਹੀ ਅਸੀਂ ਆਪਣੇ ਦੇਸ਼ ਅੰਦਰ ਸਭਿਆਚਾਰ ਸੁਰੱਖਿਅਤ ਰੱਖ ਸਕਦੇ ਹਾਂ

ਅਜੋਕੇ ਨੌਜਵਾਨਾਂ ਦੀਆਂ ਖੇਡ ਪ੍ਰਾਪਤੀਆਂ ਵੀ ਬਹੁਤ ਘੱਟ ਹਨ ਅੰਤਰਰਾਸ਼ਟਰੀ ਪੱਧਰ ’ਤੇ ਸਥਿਤੀ ਬਹੁਤ ਪਤਲੀ ਹੈਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਉਨ੍ਹਾਂ ਦੀ ਅਜਾਈਂ ਜਾ ਰਹੀ ਸ਼ਕਤੀ ਤੇ ਸਮਰੱਥਾ ਨੂੰ ਖੇਡ ਪ੍ਰਾਪਤੀਆਂ ਵਿੱਚ ਬਦਲੇਨੌਜਵਾਨ ਸ਼ਕਤੀ ਨੂੰ ਸਾਰਥਿਕ ਸੇਧ ਦੇ ਕੇ ਦੇਸ਼ ਦੇ ਨਵਨਿਰਮਾਣ ਵਿੱਚ ਲਗਾਉਣਾ ਸਰਕਾਰਾਂ ਦਾ ਤਰਜੀਹੀ ਕਾਰਜ ਹੋਣਾ ਚਾਹੀਦਾ ਹੈਪਰ ਅਫਸੋਸ ਦੀ ਗੱਲ ਇਹ ਹੈ ਕਿ ਸਰਕਾਰਾਂ ਨੇ ਅਜਿਹੇ ਉਪਰਾਲੇ ਬਹੁਤ ਘੱਟ ਕੀਤੇ ਹਨਨੌਜਵਾਨ ਵਰਗ ਕਿਸੇ ਦੇਸ਼ ਦੀ ਬੁਨਿਆਦ ਹੁੰਦਾ ਹੈਜੇਕਰ ਨੌਜਵਾਨਾਂ ਨੂੰ ਅਣਗੌਲੇ ਕਰ ਦਿੱਤਾ ਜਾਵੇ ਤਾਂ ਦੇਸ਼ ਦੀ ਤਰੱਕੀ ਦੇ ਦਾਅਵੇ ਖੋਖਲੇ ਸਾਬਤ ਹੁੰਦੇ ਹਨਦੇਸ਼ ਵਿੱਚ ਅਨੇਕਾਂ ਸਮਾਜਿਕ ਬੁਰਾਈਆਂ ਸਾਡੇ ਸਮਾਜ ਦੇ ਅਕਸ ਨੂੰ ਗੰਧਲਾ ਕਰ ਰਹੀਆਂ ਹਨਜਦੋਂ ਤਕ ਨੌਜਵਾਨ ਪੀੜ੍ਹੀ ਸਮਾਜਿਕ ਬੁਰਾਈਆਂ ਪ੍ਰਤੀ ਚੇਤੰਨ ਨਹੀਂ ਹੁੰਦੀ ਉਦੋਂ ਤਕ ਇਨ੍ਹਾਂ ਨੂੰ ਦੂਰ ਕਰਨ ਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ

ਨੌਜਵਾਨਾਂ ਨੂੰ ਜ਼ਿੰਦਗੀ ਵਿੱਚ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈਨੌਜਵਾਨਾਂ ਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਬਣਾਉਣ ਲਈ ਸੁ਼ਰੂਆਤ ਵਿਦਿਆਰਥੀ ਜੀਵਨ ਤੋਂ ਹੀ ਕਰਨੀ ਚਾਹੀਦੀ ਹੈ14 ਸਾਲ ਦੀ ਉਮਰ ਤਕ ਜਦੋਂ ਵਿਦਿਆਰਥੀ 8ਵੀਂ ਜਮਾਤ ਦੀ ਸਿੱਖਿਆ ਪ੍ਰਾਪਤ ਕਰ ਰਿਹਾ ਹੁੰਦਾ ਹੈ ਤਾਂ ਉਮਰ ਦੇ ਇਸ ਪੜਾਅ ਵਿੱਚ ਵਿਦਿਆਰਥੀ ਇੱਕ ਤਰ੍ਹਾਂ ਨਾਲ ਆਪਣੇ ਬਚਪਨ ਤੋਂ ਨਿਕਲ ਰਿਹਾ ਹੁੰਦਾ ਹੈ ਇਸਦਾ ਮਤਲਬ ਕਿ ਰਸਮੀ ਸਿੱਖਿਆ ਦੇ ਨਾਲ ਨਾਲ ਵਿਦਿਆਰਥੀ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਦੀ ਸਿੱਖਿਆ ਮਿਲਣੀ ਬੇਹੱਦ ਜ਼ਰੂਰੀ ਹੈਉਮਰ ਦੇ ਇਸ ਪੜਾਅ ਵਿੱਚ ਵਿਦਿਆਰਥੀ ਆਪਣੇ ਅੰਦਰ ਹੋ ਰਹੇ ਸਰੀਰਕ ਤੇ ਮਾਨਸਿਕ ਬਦਲਾਅ ਨੂੰ ਮਹਿਸੂਸ ਕਰਨ ਲੱਗਦਾ ਹੈਇਸ ਬਦਲਾਅ ਨੂੰ ਜੇਕਰ ਸਹੀ ਦਿਸ਼ਾ ਮਿਲ ਜਾਵੇ ਤਾਂ ਉਸਦੇ ਨਤੀਜੇ ਹਾਂ ਪੱਖੀ ਨਿਕਲਦੇ ਹਨ

ਵਿਦਿਆਰਥੀ ਜੀਵਨ ਤੋਂ ਹੀ ਚੰਗੇ ਨਾਗਰਿਕ ਬਣਨ ਦੀ ਨੀਂਹ ਰੱਖਣ ਦੀ ਸਮੱਸਿਆ ਸਾਰੇ ਵਿਕਾਸ਼ਸੀਲ ਅਤੇ ਵਿਕਸਤ ਦੇਸਾਂ ਦੇ ਸਾਹਮਣੇ ਆਉਂਦੀ ਹੈਸਾਰਿਆਂ ਮੁਲਕਾਂ ਨੇ ਇਸਦਾ ਵੱਖਰੇ ਵੱਖਰੇ ਢੰਗ ਨਾਲ ਸਾਹਮਣਾ ਵੀ ਕੀਤਾ ਹੈਭਾਰਤ ਵਿੱਚ ਵੀ ਇਸ ਦਿਸ਼ਾ ਵਿੱਚ ਕਈ ਯਤਨ ਹੋਏ ਹਨ ਜਿਵੇਂ ਕਿ ਭਾਰਤ ਦੇ ਕੇਰਲ ਪ੍ਰਾਂਤ ਵਿੱਚ ਸਟੂਡੈਂਟ, ਪੁਲਿਸ, ਕੈਡੇਟ ਦੀ ਯੋਜਨਾ ਅਧੀਨ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਿਖਾਇਆ ਜਾਂਦਾ ਹੈ ਕਿ ਦੇਸ਼ ਦੀ ਸੇਵਾ ਲਈ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਜਾਵੇਹੁਣ ਭਾਰਤ ਸਰਕਾਰ ਨੇ ਵੀ ਗ੍ਰਹਿ ਮਤਰਾਲੇ ਦੇ ਅਧੀਨ ਪੁਲਿਸ ਵਿਭਾਗ ਨੇ 9ਵੀਂ ਤੇ 10ਵੀਂ ਦੇ ਵਿਦਿਆਰਥੀਆਂ ਲਈ ਸਟੂਡੈਂਟ ਪੁਲਿਸ ਕੈਡੇਟ ਦੀ ਸ਼ੁਰੂਆਤ ਕੀਤੀ ਹੈਇਸ ਵਿੱਚ ਪੁਲਿਸ ਦੀ ਕਾਰਜ ਪ੍ਰਣਾਲੀ ਅਤੇ ਨੈਤਿਕ ਕੀਮਤਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਟਰੈਫਿਕ ਨਿਯਮ ਕੀ ਹਨ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਿਉਂ ਜ਼ਰੂਰੀ ਹੈ, ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ

ਨੌਜਵਾਨ ਪੀੜ੍ਹੀ ਨੂੰ ਸਮੇਂ ਦੀਆਂ ਵੰਗਾਰਾਂ ਨੂੰ ਸਮਝਣਾ ਚਾਹੀਦਾ ਹੈਨੌਜਵਾਨਾਂ ਨੂੰ ਸੰਭਲਣ ਤੇ ਸੋਚਣ ਦੀ ਲੋੜ ਹੈਨੌਜਵਾਨਾਂ ਨੂੰ ਆਲਸ ਅਤੇ ਨਿਰਾਸ਼ਾ ਤਿਆਗਕੇ ਜ਼ਿੰਦਗੀ ਨੂੰ ਉਤਸ਼ਾਹ ਨਾਲ ਜਿਊਣਾ ਚਾਹੀਦਾ ਹੈਨੌਜਵਾਨਾਂ ਨੂੰ ਕਰਮ ਅਤੇ ਕਲਿਆਣ ਦੇ ਸ਼ਿਧਾਂਤ ਨੂੰ ਅਮਲ ਵਿੱਚ ਲਿਆ ਕੇ ਆਪਣੀ ਊਰਜਾ ਅਤੇ ਸ਼ਕਤੀ ਨੂੰ ਪਰਿਵਾਰ, ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ ਲਾਉਣ ਦੀ ਜ਼ਰੂਰਤ ਹੈਜੇ ਭਵਿੱਖ ਬੌਧਿਕ ਪੱਖੋਂ ਹੀਣਾ ਹੋ ਗਿਆ ਤਾਂ ਆਉਣ ਵਾਲਾ ਸਮਾਂ ਬਹੁਤ ਘਾਤਕ ਹੋਵੇਗਾਭਵਿੱਖ ਵਿੱਚ ਅਜਿਹਾ ਸਮਾਂ ਵੀ ਹੋ ਸਕਦਾ ਹੈ ਜਦੋਂ ਪੰਜਾਬ ਵਿੱਚ ਨੌਜਵਾਨ ਲੱਭਿਆਂ ਵੀ ਨਹੀਂ ਲੱਭਣੇਪੰਜਾਬ ਵਿੱਚ ਸੰਨ 2041 ਵਿੱਚ ਸਿਰਫ 21 ਫੀਸਦੀ ਨੌਜਵਾਨ ਰਹਿ ਜਾਣਗੇ ਬਜ਼ੁਰਗ ਵੀਹ ਸਾਲ ਬਾਅਦ ਦੁੱਗਣੇ ਹੋ ਜਾਣਗੇਸਮੁੱਚਾ ਪੰਜਾਬ ਖਾਲੀ ਹੀ ਨਹੀਂ ਸਗੋਂ ਬੁੱਢਾ ਵੀ ਹੋ ਰਿਹਾ ਹੈ

ਭਾਰਤ ਵਿੱਚ 15 ਤੋਂ 35 ਸਾਲ ਦੀ ਉਮਰ ਦੇ ਨੌਜਵਾਨਾਂ ਦੀ ਕੋਈ ਨੀਤੀ ਨਹੀਂ ਹੈਦੁਨੀਆਂ ਭਰ ਵਿੱਚ ਸਭ ਤੋਂ ਵੱਧ ਨੌਜਵਾਨ ਭਾਰਤ ਵਿੱਚ ਹਨਚੀਨ ਦੀ ਆਬਾਦੀ ਭਾਵੇਂ ਵੱਧ ਹੈ ਪਰ ਇੱਕ ਬੱਚੇ ਦੇ ਪਰਿਵਾਰ ਦੀ ਨੀਤੀ ਤਹਿਤ 15-35 ਸਾਲ ਦੀ ਉਮਰ ਦੇ ਨੌਜਵਾਨਾਂ ਦੀ ਗਿਣਤੀ ਵਿੱਚ ਭਾਰਤ ਮੋਹਰੀ ਹੈਤਕਰੀਬਨ 50 ਕਰੋੜ ਦੀ ਆਬਾਦੀ, ਉਪਜਾਊ, ਮਿਹਨਤੀ, ਕਾਬਲ ਆਬਾਦੀ ਨੂੰ ਕਿਵੇਂ ਸਾਂਭਣਾ ਹੈ ਅਤੇ ਇਹਨਾਂ ਦੀ ਸਮਰੱਥਾ ਦਾ ਕਿਵੇਂ ਲਾਹਾ ਲੈਣਾ ਹੈ, ਵਾਸਤੇ ਕੋਈ ਯੋਜਨਾ ਨਹੀਂ ਹੈਪੜ੍ਹਾਈ ਦੇ ਪੱਖ ਤੋਂ ਦੇਸ਼ ਦੀ ਕੋਈ ਵੀ ਟਾਪ ਦੀ ਯੂਨੀਵਰਸਿਟੀ ਦੁਨੀਆਂ ਦੀਆਂ ਸਿਖਰਲੀਆਂ 100 ਯੂਨੀਵਰਸਿਟੀਆਂ ਵਿੱਚ ਨਹੀਂ ਆਉਂਦੀਨੌਜਵਾਨਾਂ ਨੂੰ ਸਾਂਭਣ ਲਈ ਪੜ੍ਹਾਈ ਅਤੇ ਰੁਜ਼ਗਾਰ ਹੀ ਵੱਡੇ ਪਹਿਲੂ ਹਨ ਬੇਰੁਜ਼ਗਾਰੀ ਦੇ ਨਾਮ ’ਤੇ ਹਾਲਤ ਦੇਸ਼ ਦੇ ਸਾਹਮਣੇ ਹੈ, ਜੋ ਕਿ ਕਰੋਨਾ ਮਹਾਂਮਾਰੀ ਨਾਲ ਹੋਰ ਪੇਚੀਦਾ ਹੋਈ ਹੈਦੇਸ਼ ਦਾ ਭ੍ਰਿਸ਼ਟ ਪ੍ਰਸ਼ਾਸਨਿਕ ਢਾਂਚਾ ਨੌਜਵਾਨਾਂ ਨੂੰ ਇੱਥੇ ਰਹਿਣ ਦੀ ਥਾਂ ਇੱਥੋਂ ਭੱਜ ਜਾਣ ਵਾਲਾ ਮਾਹੌਲ ਵੱਧ ਬਣਾਉਂਦਾ ਹੈਹੁਣ ਤਾਂ ਇਹ ਤੌਰ-ਤਰੀਕਾ ਬਣਦਾ ਜਾ ਰਿਹਾ ਹੈ ਕਿ ਪਹਿਲਾਂ ਬੱਚੇ ਫਿਰ ਮਾਪੇ ਅਤੇ ਜ਼ਮੀਨ ਜਾਇਦਾਦ ਵੀ ਵੇਚ-ਵੱਟ ਕੇ ਵਿਦੇਸ਼ਾਂ ਵਿੱਚ ਲੈ ਜਾਣ ਦਾ ਰੂਪ ਇਖਤਿਆਰ ਕੀਤਾ ਹੋਇਆ ਹੈ

ਨੌਜਵਾਨ ਪੀੜ੍ਹੀ ਨੂੰ ਸਮਾਜ ਦੇ ਅੰਦਰਲਿਆਂ ਅਤੇ ਬਾਹਰਲਿਆਂ ਖ਼ਤਰਿਆਂ ਤੋਂ ਜਾਣੂ ਕਰਵਾ ਕੇ ਇਹਨਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਦੀ ਲੋੜ ਹੈਨੌਜਵਾਨ ਸ਼ਕਤੀ ਕਿਸੇ ਦੇਸ਼ ਲਈ ਰੀੜ੍ਹ ਦੀ ਹੱਡੀ ਸਮਾਨ ਹੁੰਦੀ ਹੈ ਬੌਧਿਕ ਸੋਚ ਵਾਲੇ ਨੌਜਵਾਨ ਸਮਾਜ ਲਈ ਵਡਮੁੱਲਾ ਖ਼ਜਾਨਾ ਹੁੰਦੇ ਹਨਨੌਜਵਾਨਾਂ ਵਿੱਚ ਅਥਾਹ ਜੋਸ਼ ਤੇ ਸ਼ਕਤੀ ਹੁੰਦੀ ਹੈਨੌਜਵਾਨ ਦੇਸ਼ ਦੀ ਕਾਇਆ ਕਲਪ ਕਰ ਸਕਦੇ ਹਨ ਇਨ੍ਹਾਂ ਦੀ ਸ਼ਕਤੀ ਨੂੰ ਸਹੀ ਦਿਸ਼ਾ ਦੇਣਾ ਬਹੁਤ ਜ਼ਰੂਰੀ ਹੈ ਵਿੱਦਿਅਕ ਸਿਸਟਮ ਨੂੰ ਸਿਰਫ ਸਾਖਰਤਾ ਦਰ ਤਕ ਸੀਮਤ ਨਾ ਕਰਕੇ ਉਸ ਦੇ ਮਾਨਸਿਕ ਗ੍ਰਾਫ ਨੂੰ ਵਧਾਉਣਾ ਚਾਹੀਦਾ ਹੈਨੌਜਵਾਨ ਸ਼ਕਤੀ ਨੂੰ ਸੰਭਾਲਣ ਲਈ ਸਰਕਾਰ ਨੂੰ ਨੌਕਰੀਆਂ ਦੇ ਦਰਵਾਜ਼ੇ ਖੋਲ੍ਹਣ ਦੀ ਲੋੜ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਆਪਣੀ ਮਾਂ ਭੂਮੀ ਛੱਡਣ ਲਈ ਮਜਬੂਰ ਨਾ ਹੋਣਾ ਪਵੇਦੇਸ਼ ਦੇ ਚੰਗੇਰੇ ਭਵਿੱਖ ਲਈ ਨੌਜਵਾਨ ਸ਼ਕਤੀ ਨੂੰ ਸੰਭਾਲਣਾ ਸਰਕਾਰਾਂ ਦਾ ਤਰਜੀਹੀ ਮੁੱਦਾ ਬਣਨਾ ਚਾਹੀਦਾ ਹੈਮੁਲਕ ਭਰ ਵਿੱਚ ਸਰਕਾਰ ਨੂੰ ਸਿਹਤ, ਸਿੱਖਿਆ, ਰੁਜ਼ਗਾਰ ਅਤੇ ਸਮਾਜਿਕ ਸੁਰੱਖਿਆ ਦੇ ਬਿਹਤਰ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਨੌਜਵਾਨ ਦੇਸ਼ ਦੇ ਵਿੱਚ ਰਹਿ ਕੇ ਵਿਕਾਸ ਕਰ ਸਕਣ ਤੇ ਬਿਹਤਰ ਜ਼ਿੰਦਗੀ ਗੁਜ਼ਾਰ ਸਕਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3168)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨਰਿੰਦਰ ਸਿੰਘ ਜ਼ੀਰਾ

ਨਰਿੰਦਰ ਸਿੰਘ ਜ਼ੀਰਾ

Retired Lecturer.
Phone: (91 - 98146 - 62260)

More articles from this author