NarinderSZira7ਬੰਧੂਆ ਮੁਕਤੀ ਮੋਰਚਾ ਨਾਂ ਦੀ ਇੱਕ ਸੰਸਥਾ ਮੁਤਾਬਿਕ ਭਾਰਤ ਅੰਦਰ ਕੋਈ 6.5 ਕਰੋੜ ਬਾਲ ...
(8 ਸਤੰਬਰ 2021)

 

ਭੁੱਖਮਰੀ ਵਿਸ਼ਵ ਦੀ ਸਭ ਤੋਂ ਵੱਡੀ ਸਮੱਸਿਆ ਹੈਦੁਨੀਆਂ ਭਰ ਵਿੱਚ ਕਰੋਨਾ ਮਹਾਂਮਾਰੀ ਦੌਰਾਨ ਭੁੱਖਮਰੀ ਹੋਰ ਵੀ ਵਧੀ ਹੈਔਕਸਫੈਮ ਦੀ ਹਾਲੀਆ ਰਿਪੋਰਟ ਮੁਤਾਬਿਕ ਦੁਨੀਆਂ ਭਰ ਵਿੱਚ ਭੁੱਖਮਰੀ ਨਾਲ ਪ੍ਰਤੀ ਮਿੰਟ 11 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈਭਾਵ 24 ਘੰਟਿਆਂ ਅੰਦਰ 15840 ਵਿਅਕਤੀ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨਭੁੱਖਮਰੀ ਨਾਲ ਹੋਈਆਂ ਮੌਤਾਂ ਦੀ ਗਿਣਤੀ ਕੋਵਿੰਡ-19 ਨਾਲ ਹੋਈਆਂ ਮੌਤਾਂ ਦੀ ਗਿਣਤੀ ਨਾਲੋਂ ਕਿਤੇ ਵੱਧ ਹੈਭੁੱਖਮਰੀ ਦੇ ਕਾਰਨਾਂ ਵਿੱਚ ਵੱਡਾ ਹਿੱਸਾ ਦੇਸ਼ਾਂ ਦੇ ਅੰਦਰਲੇ ਟਕਰਾਅ, ਵਾਤਾਵਰਨਕ ਤਬਦੀਲੀ ਅਤੇ ਕੋਵਿਡ-19 ਵਰਗੀਆਂ ਮਹਾਂਮਾਰੀਆਂ ਨੂੰ ਮੰਨਿਆ ਗਿਆ ਹੈਵਿਸ਼ਵ ਦੀ ਆਬਾਦੀ ਦਾ 8.9 ਫੀਸਦੀ ਭਾਵ 69 ਕਰੋੜ ਲੋਕ ਭੁੱਖੇ ਢਿੱਡ ਰਾਤ ਨੂੰ ਸੌਣ ਲਈ ਮਜਬੂਰ ਹਨਜੇ ਇਹ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਇਹ ਅੰਕੜਾ 2030 ਤੱਕ 84 ਕਰੋੜ ਤੋਂ ਵਧ ਜਾਵੇਗਾਭੁੱਖਮਰੀ ਦਾ ਸ਼ਿਕਾਰ ਹਰ ਤਿੰਨ ਵਿਅਕਤੀਆਂ ਵਿੱਚੋਂ ਦੋ ਇਸ ਲਈ ਭੁੱਖੇ ਹਨ ਕਿ ਉਨ੍ਹਾਂ ਦੇ ਦੇਸ਼ ਅੰਦਰੂਨੀ ਲੜਾਈ ਝਗੜਿਆਂ ਵਿੱਚ ਫਸੇ ਹੋਏ ਹਨਦੁਨੀਆਂ ਭਰ ਵਿੱਚ ਇੰਨੀ ਗਰੀਬੀ ਹੈ ਕਿ ਅੱਧੀ ਤੋਂ ਵੱਧ ਅਬਾਦੀ ਕੇਵਲ ਇੱਕ ਸਮੇਂ ਦਾ ਭੋਜਨ ਵੀ ਪ੍ਰਾਪਤ ਨਹੀਂ ਕਰ ਰਹੀਇਲਾਜ ਤੇ ਸੰਤੁਲਿਤ ਭੋਜਨ ਪੱਖੋਂ 62 ਫੀਸਦੀ ਆਬਾਦੀ ਬੇਵੱਸ ਹੋ ਕੇ ਤੜਫ ਕੇ ਮੌਤ ਵੱਲ ਜਾ ਰਹੀ ਹੈ37 ਫੀਸਦੀ ਆਬਾਦੀ ਕੋਲ ਤਨ ਢੱਕਣ ਲਈ ਕੱਪੜੇ ਤੇ ਰਹਿਣ ਲਈ ਛੋਟੇ ਤੋਂ ਛੋਟਾ ਮਕਾਨ ਵੀ ਨਹੀਂ ਹੈ

ਵਿਸ਼ਵ ਬੈਂਕ ਦਾ ਅਨੁਮਾਨ ਹੈ ਕਿ 2021 ਦੇ ਅੰਤ ਤੱਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਵਿੱਚ 15 ਕਰੋੜ ਤੱਕ ਹੋਰ ਵਾਧਾ ਹੋ ਜਾਵੇਗਾਜਦਕਿ ਕੋਵਿਡ-19 ਦੇ ਬਾਵਜੂਦ ਸੰਨ 2020 ਵਿੱਚ ਪਿਛਲੇ ਦਹਾਕੇ ਦੀ ਸਭ ਤੋਂ ਜ਼ਿਆਦਾ ਦੌਲਤ ਵਧੀ ਹੈਸੰਨ 2020 ਵਿੱਚ ਦੁਨੀਆਂ ਨੇ ਹਰ ਦੋ ਦਿਨ ਵਿੱਚ 3 ਅਰਬਪਤੀ ਸ਼ਾਮਿਲ ਕੀਤੇ ਹਨਇਸ ਸਮੇਂ ਦੌਰਾਨ ਸੰਸਾਰ ਦੇ ਸਭ ਤੋਂ ਅਮੀਰ 10 ਵਿਅਕਤੀਆਂ ਦੀ ਦੌਲਤ ਵਿੱਚ 413 ਅਰਬ ਡਾਲਰ ਦਾ ਵਾਧਾ ਹੋਇਆ ਹੈਵਰਲਡ ਹੈਲਥ ਆਰਗੇਨਾਈਜੇਸ਼ਨ ਮੁਤਾਬਿਕ ਭੁੱਖ ਦੁਨੀਆਂ ਦੀ ਜਨਤਕ ਸਿਹਤ ਲਈ ਇੱਕ ਗੰਭੀਰ ਖਤਰਾ ਹੈਦੁਨੀਆਂ ਭਰ ਵਿੱਚ ਅਜੇ ਵੀ 81.1 ਕਰੋੜ ਲੋਕ ਭੁੱਖੇ ਰਹਿੰਦੇ ਹਨ

ਦੁਨੀਆਂ ਭਰ ਵਿੱਚ ਵਿਸ਼ਵ ਸਿਹਤ ਸੰਸਥਾ ਅਨੁਸਾਰ ਕੁਪੋਸ਼ਣ ਬੱਚਿਆਂ ਦੀ ਮੌਤ ਦਰ ਵਿੱਚ ਹੁਣ ਤੱਕ ਸਭ ਤੋਂ ਵੱਡਾ ਹਿੱਸਾ ਹੈਹਰ ਸਾਲ 5 ਸਾਲ ਤੋਂ ਘੱਟ ਉਮਰ ਦੇ 31 ਲੱਖ ਬੱਚਿਆਂ ਦੀ ਮੌਤ ਦਾ ਕਾਰਣ ਕੁਪੋਸ਼ਣ ਹੈਭਾਰਤ ਵਿੱਚ ਵੀ ਕੁਲ ਆਬਾਦੀ ਦਾ 14 ਫੀਸਦੀ ਭਾਵ 18.92 ਕਰੋੜ ਲੋਕ ਕੁਪੋਸ਼ਣ ਵਿੱਚ ਰਹਿ ਰਹੇ ਹਨ

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਰੋਨਾ ਮਹਾਂਮਾਰੀ ਦੇ ਬਾਵਜੂਦ ਦੁਨੀਆਂ ਭਰ ਵਿੱਚ ਫੌਜਾਂ ’ਤੇ ਹੋਣ ਵਾਲਾ ਖਰਚਾ ਕੋਵਿੰਡ-19 ਦੇ ਸਮੇਂ 51 ਅਰਬ ਡਾਲਰ ਵਧਿਆ ਹੈਉਪਰੋਕਤ ਰਾਸ਼ੀ ਭੁੱਖਮਰੀ ਨੂੰ ਖਤਮ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਜਿੰਨੇ ਧਨ ਦੀ ਲੋੜ ਹੈ, ਉਸ ਨਾਲੋਂ ਛੇ ਗੁਣਾ ਵੱਧ ਹੈਕੋਵਿੰਡ-19 ਕਰਕੇ ਭਾਰਤ ਵਰਗੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਵਿੱਚ ਵੀ ਭੁੱਖਮਰੀ ਤੇਜ਼ੀ ਨਾਲ ਵਧੀ ਹੈਦੇਸ਼ ਦੇ 12 ਸੂਬਿਆਂ ਦੇ ਕੀਤੇ ਸਰਵੇਖਣ ਵਿੱਚ 70 ਫੀਸਦੀ ਲੋਕਾਂ ਦੀ ਖੁਰਾਕ ਵਿੱਚ ਕਮੀਆਂ ਉਨ੍ਹਾਂ ਦੀ ਖਰੀਦ ਸ਼ਕਤੀ ਘਟਣ ਕਾਰਨ ਆਈਆਂ ਹਨਕੋਵਿੰਡ-19 ਦੌਰਾਨ ਸਕੂਲ ਬੰਦ ਹੋਣ ਕਾਰਨ 12 ਕਰੋੜ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਨਾ ਮਿਲਣ ਕਰਕੇ ਕੁਪੋਸ਼ਣ ਵਧਿਆ ਹੈਇਸ ਮੌਕੇ 15.50 ਕਰੋੜ ਲੋਕ ਖੁਰਾਕ ਅਸੁਰੱਖਿਆ ਦੀ ਬਦਤਰ ਹਾਲਾਤ ਦਾ ਸਾਹਮਣਾ ਕਰ ਰਹੇ ਹਨਹੰਗਰ ਵਾਚ ਸੰਸਥਾ ਦੇ 11 ਸੂਬਿਆਂ ਦੇ ਸਰਵੇ ਅਨੁਸਾਰ ਸਤੰਬਰ ਤੋਂ ਅਕਤੂਬਰ 2020 ਵਿੱਚ 27 ਫੀਸਦੀ ਲੋਕਾਂ ਨੇ ਦੱਸਿਆ ਕਿ ਉਹ ਰਾਤ ਨੂੰ ਭੁੱਖੇ ਸੁੱਤੇ

ਭੁੱਖਮਰੀ ਦਰਜਾਬੰਦੀ (ਗੋਲਬਲ ਹੰਗਰ ਇੰਡੈਕਸ) 2020 ਅਨੁਸਾਰ 107 ਦੇਸ਼ਾਂ ਵਿੱਚੋਂ ਭਾਰਤ ਦਾ 97ਵਾਂ ਸਥਾਨ ਹੈ ਜਦਕਿ ਸਾਡੇ ਗੁਆਂਡੀ ਮੁਲਕ ਬੰਗਲਾ ਦੇਸ਼ ਦਾ 75ਵਾਂ, ਨੇਪਾਲ ਦਾ 73ਵਾਂ, ਪਾਕਿਸਤਾਨ ਦਾ 88ਵਾਂ ਤੇ ਸ੍ਰੀਲੰਕਾ ਦਾ 6ਵਾਂ ਸਥਾਨ ਹੈਭਾਰਤ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਜ਼ਿੰਦਗੀ ਬਸਰ ਕਰਨ ਵਾਲੇ ਲੋਕਾਂ ਦੀ ਸੰਖਿਆ ਵਿੱਚ 8.5 ਕਰੋੜ ਲੋਕਾਂ ਦਾ ਵਾਧਾ ਹੋ ਗਿਆ ਹੈਦੁਨੀਆਂ ਭਰ ਵਿੱਚ ਹਰ ਕਿਤੇ ਗਰੀਬੀ ਲਈ ਰੋਟੀ, ਕੱਪੜਾ ਤੇ ਮਕਾਨ ਦੀ ਅਹਿਮੀਅਤ ਹੈ ਤੇ ਉਹ ਚੀਜ਼ਾਂ ਹਾਸਲ ਕਰਨ ਲਈ ਬਹੁਤ ਯਤਨ ਵੀ ਕਰਦੇ ਹਨਦੂਜੇ ਪਾਸੇ ਥੋੜ੍ਹੇ ਜਿਹੇ ਪੈਸੇ ਦੇ ਕੇ ਹੀ ਗਰੀਬਾਂ ਨੂੰ ਗੁਰਬਤ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ ਇਸਦੇ ਉਲਟ ਅਸੀਂ ਦੇਖ ਰਹੇ ਹਾਂ ਕਿ ਟੈਕਸ ਛੋਟਾਂ, ਆਰਥਿਕਤ ਰਾਹਤ, ਪੈਕੇਜ, ਬੈਂਕ ਕਰਜ਼ਿਆਂ ਦੀ ਮੁਆਫੀ, ਬਿਪਤਾ ਵਿੱਚ ਘਿਰੇ ਕਾਰੋਬਾਰੀਆਂ ਦੀ ਇਮਦਾਦ ਤੇ ਆਰਥਿਕ ਹੁਲਾਰਾ ਦੇਣ ’ਤੇ ਅਥਾਹ ਸਬਸਿਡੀਆਂ ਦੇ ਰੂਪ ਵਿੱਚ ਮੁਲਕ ਦਾ ਵੱਧ ਤੋਂ ਵੱਧ ਧਨ ਅਮੀਰਾਂ ਦੇ ਪੇਟੇ ਪਾਇਆ ਜਾ ਰਿਹਾ ਹੈ

ਦੇਸ਼ ਦੀ 14 ਫੀਸਦੀ ਆਬਾਦੀ ਕੁਪੋਸ਼ਣ ਦਾ ਸ਼ਿਕਾਰ ਹੈ, ਜਿਨ੍ਹਾਂ ਨੂੰ ਲੋੜੀਂਦਾ ਭੋਜਨ ਨਹੀਂ ਮਿਲਦਾ ਅਤੇ ਉਨ੍ਹਾਂ ਦਾ ਸਰੀਰਕ ਵਿਕਾਸ ਵੀ ਪੂਰਾ ਨਹੀਂ ਹੁੰਦਾਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਵਿੱਚ 1.90 ਕਰੋੜ ਮਕਾਨਾਂ ਦੀ ਘਾਟ ਹੈਇਹ ਅੰਕੜਾ ਭਵਿੱਖ ਵਿੱਚ ਘਟਣ ਦੀ ਬਜਾਏ ਵਧਦਾ ਹੀ ਜਾਵੇਗਾਇਹ ਅੰਕੜਾ 2020 ਤੱਕ ਤਕਰੀਬਨ 3 ਕਰੋੜ ਮਕਾਨਾਂ ਦੀ ਘਾਟ ਹੋ ਜਾਵੇਗੀਕਰੋੜਾਂ ਲੋਕ ਬੇਰੁਜ਼ਗਾਰ ਹਨ ਕਰੋਨਾ ਕਾਲ ਆਮ ਲੋਕਾਂ ਲਈ ਬਹੁਤ ਘਾਤਕ ਸਾਬਤ ਹੋਇਆ ਹੈ, ਜਿਸ ਵਿੱਚ ਲੱਖਾਂ ਲੋਕਾਂ ਦੀਆਂ ਨੌਕਰੀਆਂ ਖਤਮ ਹੋ ਗਈਆਂਮਜ਼ਦੂਰ ਕੰਮਾਂ ਤੋਂ ਵਿਹਲੇ ਹੋ ਗਏਅਨਾਜ ਦੇ ਗੋਦਾਮ ਭਰੇ ਹੋਣ ਦੇ ਬਾਵਜੂਦ ਬਹੁਤੇ ਲੋਕਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਿਆਲੋਕਾਂ ਨੂੰ ਕੋਈ ਵਿਤੀ ਸਹਾਇਤਾ ਨਹੀਂ ਦਿੱਤੀ ਗਈ, ਜਿਸ ਨਾਲ ਉਹ ਰਾਹਤ ਮਹਿਸੂਸ ਕਰਦੇ

ਰਿਜ਼ਰਵ ਬੈਂਕ ਦੀ ਰਿਪੋਰਟ ਮੁਤਾਬਿਕ ਮਹਾਂਮਾਰੀ ਦੌਰਾਨ ਭਾਰਤੀ ਪਰਿਵਾਰਾਂ ’ਤੇ ਕਰਜ਼ੇ ਦਾ ਬੋਝ ਵਧਿਆ ਹੈਪਰਿਵਾਰਾਂ ਦੀ ਬੱਚਤ 10.4 ਫੀਸਦੀ ਦੇ ਹੇਠਲੇ ਪੱਧਰ ’ਤੇ ਆ ਗਈਲੋਕਾਂ ਨੂੰ ਰੋਜ਼ਾਨਾ ਜ਼ਰੂਰਤਾਂ ਦੀ ਪੂਰਤੀ ਲਈ ਵੀ ਕਰਜ਼ੇ ਲੈਣੇ ਪਏਆਬਾਦੀ ਦਾ ਦੋ ਤਿਹਾਈ ਹਿੱਸਾ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਿਹਾ ਹੈਆਜ਼ਾਦੀ ਦੇ ਸਾਢੇ ਸੱਤ ਦਹਾਕਿਆਂ ਬਾਅਦ ਵੀ ਲੋਕ ਖੁਸ਼ ਅਤੇ ਖੁਸ਼ਹਾਲ ਨਹੀਂ ਹਨਦੇਸ਼ ਸਾਧਨ ਸੰਪੰਨ ਹੋਣ ਦੇ ਬਾਵਜੂਦ ਆਮ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਨਹੀਂ

ਕਰੋਨਾ ਕਾਲ ਵਿੱਚ ਭਾਰਤ ਦੇ ਪੂੰਜੀਪਤੀਆਂ ਦੀ ਦੌਲਤ ਵਿੱਚ 35 ਫੀਸਦੀ ਦਾ ਵਾਧਾ ਹੋਇਆ ਹੈਮੌਜੂਦਾ ਸਾਲ 2021 ਵਿੱਚ ਇਕੱਲੇ ਅਡਾਨੀ ਦੀ ਦੌਲਤ ਵਿੱਚ 43 ਅਰਬ ਡਾਲਰ 3.15 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈਦੂਸਰੇ ਪਾਸੇ ਕਰੋਨਾ ਮਹਾਂਮਾਰੀ ਦੇ ਦੌਰਾਨ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਲੋਕਾਂ ਦੀ ਗਿਣਤੀ ਵਿੱਚ 23 ਕਰੋੜ ਦਾ ਵਾਧਾ ਹੋਇਆ ਹੈਭਾਰਤ ਵਿੱਚ ਅਜੇ ਵੀ 15 ਕਰੋੜ ਬੱਚੇ ਬਾਲ ਮਜ਼ਦੂਰੀ ਕਰਦੇ ਹਨ ਇੱਕ ਅਨੁਮਾਨ ਅਨੁਸਾਰ ਦੁਨੀਆਂ ਭਰ ਵਿੱਚ ਘੱਟੋ ਘੱਟ 4 ਕਰੋੜ ਲੋਕ ਗੁਲਾਮ ਹਨਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਆਮਦਨ ਦੀ ਅਸਮਾਨਤਾ ਅਤੇ ਆਰਥਿਕ ਮੁਸ਼ਕਲਾਂ ਦੇ ਕਾਰਨ ਖੁਦਕੁਸ਼ੀਆਂ ਕਰਨ ਲਈ ਪ੍ਰੇਰਤ ਲੋਕ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਵਾਧਾ ਦੇਖ ਰਹੇ ਹਾਂ ਕਰੋਨਾ ਕਾਲ ਦੀ ਦੂਜੀ ਲਹਿਰ ਵਿੱਚ ਬੇਰੁਜ਼ਗਾਰੀ ਦਰ 12 ਫੀਸਦੀ ਤੱਕ ਪਹੁੰਚ ਗਈ ਹੈਭਾਰਤ ਵਿੱਚ ਕਰੀਬ ਇੱਕ ਕਰੋੜ ਲੋਕਾਂ ਨੇ ਕਰੋਨਾ ਕਾਲ ਵਿੱਚ ਨੌਕਰੀ ਗੁਆ ਲਈ ਹੈ ਅਤੇ ਉਹ ਬੇਰੁਜ਼ਗਾਰ ਹਨਸੀ.ਐੱਮ.ਆਈ.ਟੀ. ਦੇ ਅੰਕੜੇ ਦੱਸਦੇ ਹਨ ਕਿ ਕਰੋਨਾ ਦੀ ਦੂਜੀ ਲਹਿਰ ਵਿੱਚ ਬੇਰੁਜ਼ਗਾਰੀ 10 ਮਿਲੀਅਨ ਤੋਂ ਵੀ ਵਧੀ ਹੈ

ਵਿਸ਼ਵ ਬੈਂਕ ਦੀ 21 ਜਨਵਰੀ 2021 ਦੀ ਰਿਪੋਰਟ ਮੁਤਾਬਿਕ ਭਾਰਤ ਵਿੱਚ 2020 ਵਿੱਚ ਤਕਰੀਬਨ 48 ਕਰੋੜ ਕਾਮੇ ਸਨ, ਜਿਨ੍ਹਾਂ ਵਿੱਚੋਂ ਕੇਵਲ 6 ਫੀਸਦੀ ਕਾਮੇ ਹੀ ਜਥੇਬੰਦ ਖੇਤਰ ਵਿੱਚ ਕੰਮ ਕਰਦੇ ਸਨ ਬਾਕੀ ਦੇ 94 ਫੀਸਦੀ ਗੈਰ ਜਥੇਬੰਦ ਖੇਤਰ ਵਿੱਚ ਕੰਮ ਕਰਦੇ ਸਨਮਹਾਂਮਾਰੀ ਕਾਰਨ ਗੈਰ ਰਸਮੀ ਰੁਜ਼ਗਾਰ ਵਾਲੇ ਕਿਰਤੀਆਂ ਵਿੱਚੋਂ ਸਭ ਤੋਂ ਵੱਡੀ ਮਾਰ ਮੁਲਕ ਵਿੱਚ ਪਰਵਾਸੀ ਕਿਰਤੀਆਂ ਉੱਪਰ ਪਈ ਹੈਬੰਧੂਆ ਮੁਕਤੀ ਮੋਰਚਾ ਨਾਂ ਦੀ ਇੱਕ ਸੰਸਥਾ ਮੁਤਾਬਿਕ ਭਾਰਤ ਅੰਦਰ ਕੋਈ 6.5 ਕਰੋੜ ਬਾਲ ਬੰਧੂਆ ਮਜ਼ਦੂਰ ਅਤੇ 30 ਕਰੋੜ ਬਾਲਗ ਬੰਧੂਆ ਮਜ਼ਦੂਰ ਹਨਯੂਨੀਸੈੱਫ ਦੇ 2009 ਦੇ ਇੱਕ ਅਨੁਮਾਨ ਮੁਤਾਬਿਕ ਕੋਈ 1.5 ਕਰੋੜ ਬੱਚਿਆਂ ਨੂੰ ਬੰਧੂਆ ਬਣਾ ਕੇ ਇੱਕ ਤਰ੍ਹਾਂ ਦੀ ਕੈਦ ਵਿੱਚ ਰੱਖਿਆ ਹੋਇਆ ਹੈਭਾਰਤ ਅੰਦਰ ਬੰਧੂਆ ਗੁਲਾਮੀ ਬਿਨਾਂ ਕਿਸੇ ਰੋਕ ਟੋਕ ਦੇ ਚੱਲ ਰਹੀ ਹੈਬੰਧੂਆ ਮਜ਼ਦੂਰਾਂ ਦਾ ਸ਼ਿਕਾਰ ਸਭ ਤੋਂ ਵੱਧ ਦਲਿਤਾਂ ਨਾਲ ਸਬੰਧਤ ਜਾਤੀ ਦੇ ਲੋਕ ਹੁੰਦੇ ਹਨ

ਇੱਕ ਪਾਸੇ ਲੋਕ ਭੁੱਖੇ ਮਰ ਰਹੇ ਹਨ, ਦੂਜੇ ਪਾਸੇ ਖਾਣਾ ਅਜਾਈਂ ਜਾ ਰਿਹਾ ਹੈ26 ਮਾਰਚ 2021 ਦੀ ਰਿਪੋਰਟ ਅਨੁਸਾਰ ਦੁਨੀਆਂ ਭਰ ਵਿੱਚ 2019 ਵਿੱਚ 93 ਕਰੋੜ 10 ਲੱਖ ਟਨ ਖਾਣਾ ਜਾਇਆ ਕੀਤਾ ਗਿਆ, ਜਿਸ ਵਿੱਚੋਂ 57 ਕਰੋੜ 10 ਲੱਖ ਟਨ ਭਾਵ 61 ਫੀਸਦੀ ਘਰਾਂ ਵਿੱਚੋਂ, 26 ਫੀਸਦੀ ਖਾਣਾ ਮੁਹਈਆ ਕਰਨ ਵਾਲੀਆਂ ਸੰਸਥਾਵਾਂ ਅਤੇ 13 ਫੀਸਦੀ ਪ੍ਰਚੂਨ ਤੋਂ ਆਇਆ ਸੀਇਹ ਅੰਕੜੇ ਯੂਨਾਈਟਿਡ ਨੇਸ਼ਨਜ਼ ਇਨਵਾਇਰਮੈਂਟ ਪ੍ਰੋਗਰਾਮ ਵਲੋਂ ਜਾਰੀ ਕੀਤੀ ਫੂਡ ਵੇਸਟ ਇੰਡੈਕਸ ਰਿਪੋਰਟ 2021 ਅਨੁਸਾਰ ਹਨਜਿਹੜੇ ਦੇਸ਼ਾਂ ਵਿੱਚ ਭੁੱਖਮਰੀ ਜ਼ਿਆਦਾ ਹੈ, ਉਹ ਦੇਸ਼ ਬਰਬਾਦੀ ਜ਼ਿਆਦਾ ਕਰਦੇ ਹਨਜਿਵੇਂ ਨਾਈਜੀਰੀਆ ਨੇ 189 ਕਿਲੋਗ੍ਰਾਮ ਪ੍ਰਤੀ ਜੀਅ ਭੋਜਨ ਸਲਾਨਾ ਬਰਬਾਦ ਕੀਤਾਰਵਾਂਡਾ ਨੇ 164 ਕਿਲੋਗ੍ਰਾਮ ਪ੍ਰਤੀ ਜੀਅ ਭੋਜਨ ਸਲਾਨਾ ਬਰਬਾਦ ਕੀਤਾਸਲੋਵੇਨੀਆ ਨੇ 34 ਕਿਲੋਗ੍ਰਾਮ ਪ੍ਰਤੀ ਜੀਅ ਸਲਾਨਾ ਅਨਾਜ ਬਰਬਾਦ ਕੀਤਾ ਜਦਕਿ ਆਸਟਰੀਆ ਨੇ 39 ਕਿਲੋਗ੍ਰਾਮ ਪ੍ਰਤੀ ਜੀਅ ਸਲਾਨਾ ਅਨਾਜ ਬਰਬਾਦ ਕੀਤਾ

ਯੂਨਾਈਟਿਡ ਨੇਸ਼ਨਜ਼ ਅਨੁਸਾਰ ਭਾਰਤ ਵਿਚ 40 ਫੀਸਦੀ ਅਨਾਜ ਜਾਂ ਤਾਂ ਬੇਕਾਰ ਚਲਾ ਜਾਂਦਾ ਹੈ ਜਾਂ ਢੋਆ ਢੁਆਈ ਵਿੱਚ ਗੁਆਚ ਜਾਂਦਾ ਹੈ, ਜਿਸ ਦੀ ਕੀਮਤ 392 ਹਜ਼ਾਰ ਕਰੋੜ ਰੁਪਏ ਬਣਦੀ ਹੈਦਸ ਤੋਂ ਬਾਰਾਂ ਫੀਸਦੀ ਖਾਣਾ ਵਿਆਹ-ਸ਼ਾਦੀਆਂ ਅਤੇ ਸਮਾਜਿਕ ਸਮਾਗਮਾਂ ਵਿੱਚ ਖਰਾਬ ਹੋ ਜਾਂਦਾ ਹੈਆਸਟ੍ਰੇਲੀਆ ਵਿੱਚ ਜਿੰਨੀ ਕਣਕ ਸਲਾਨਾ ਪੈਦਾ ਹੁੰਦੀ ਹੈ, ਉੰਨੀ ਭਾਰਤ ਵਿੱਚ ਖਰਾਬ ਹੋ ਜਾਂਦੀ ਹੈਇਹ ਮਾਤਰਾ 2 ਕਰੋੜ 10 ਲੱਖ ਮੀਟਰਿਕ ਟਨ ਬਣਦੀ ਹੈ ਇਸਦੇ ਉਲਟ ਦੁਨੀਆਂ ਦੇ ਅਸੁਰੱਖਿਅਤ ਅਨਾਜ ਵਿੱਚੋਂ 22 ਫੀਸਦੀ ਭਾਰਤ ਦਾ ਹੈ, ਜੋ ਕਿ 2017-19 ਵਿੱਚ ਸਭ ਤੋਂ ਵੱਧ ਸੀਹਰੇਕ ਸ਼ਹਿਰ ਵਿੱਚ ਅਜਿਹੀ ਸੰਸਥਾ ਹੋਣੀ ਚਾਹੀਦੀ ਹੈ, ਜੋ ਵਾਧੂ ਖਾਣਾ ਇਕੱਠਾ ਕਰਕੇ ਲੋੜਵੰਦਾਂ ਤੱਕ ਪਹੁੰਚਾਏਬਹੁਤ ਸਾਰੀਆਂ ਸੰਸਥਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਹੋਟਲਾਂ, ਰੈਸਟੋਰੈਟਾਂ ਤੇ ਇੱਥੋਂ ਤੱਕ ਘਰਾਂ ਵਿੱਚ ਵੀ ਵਧਿਆ ਖਾਣਾ ਇਕੱਠਾ ਕਰਕੇ ਲੋੜਵੰਦਾਂ ਨੂੰ ਦਿੰਦੀਆਂ ਹਨ

ਕੁਝ ਕੁ ਹਫਤੇ ਪਹਿਲਾ ਸੰਯੁਕਤ ਰਾਸ਼ਟਰ ਨੇ ਸਰਵੇਖਣ ’ਤੇ ਆਧਾਰਿਤ ਵਿਸ਼ਵ ਖੁਸ਼ਹਾਲੀ ਰਿਪੋਰਟ ਜਾਰੀ ਕੀਤੀ ਹੈਇਸ ਰਿਪੋਰਟ ਵਿੱਚ 149 ਦੇਸ਼ਾਂ ਨੂੰ ਸ਼ਾਮਿਲ ਕੀਤਾ ਗਿਆ ਹੈਭਾਰਤ ਇਸ ਸੂਚੀ ਵਿੱਚ 130ਵੇਂ ਸਥਾਨ ’ਤੇ ਹੈਸੂਚੀ ਵਿੱਚ ਪਾਕਿਸਤਾਨ 105ਵੇਂ ਤੇ ਬੰਗਲਾ ਦੇਸ਼ 101ਵੇਂ ਸਥਾਨ ਨਾਲ ਭਾਰਤ ਤੋਂ ਬਿਹਤਰ ਸਥਿਤੀ ਵਿੱਚ ਹਨਦੁਨੀਆਂ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਚੀਨ 84ਵੇਂ ਸਥਾਨ ’ਤੇ ਹੈਆਮ ਲੋਕਾਂ ਦੀ ਖੁਸ਼ਹਾਲੀ ਦੇ ਪੱਖ ਤੋਂ ਭਾਰਤ ਦੀ ਸਥਿਤੀ ਆਜ਼ਾਦੀ ਦੇ ਲੰਮੇ ਅਰਸੇ ਬਾਅਦ ਵੀ ਬਿਹਤਰ ਨਹੀਂ ਹੋਈਇਹ ਸਰਵੇਖਣ ਕੋਵਿਡ-19 ਦੌਰਾਨ ਲੋਕਾਂ ਦੀ ਹਾਲਤ ਅਤੇ ਕਿਸੇ ਦੇਸ਼ ਨੇ ਇਸ ਮਹਾਂਮਾਰੀ ਦਾ ਮੁਕਾਬਲਾ ਕਿੰਨੀ ਸਮਰੱਥਾ ਤੇ ਸੰਜੀਦਗੀ ਨਾਲ ਕੀਤਾ ’ਤੇ ਆਧਾਰਿਤ ਸੀਸਰਵੇਖਣ ਦੇ ਜ਼ਿਆਦਾਤਰ ਪੱਖ ਭਾਰਤ ਦੀ ਖਰਾਬ ਸਥਿਤੀ ਵੱਲ ਇਸ਼ਾਰਾ ਕਰਦੇ ਹਨ

ਸਾਡਾ ਦੇਸ਼ ਇੱਕ ਚੰਗਾ ਲੋਕਤੰਤਰ ਤਦ ਹੀ ਬਣ ਸਕਦਾ ਹੈ ਜੇਕਰ ਦੇਸ਼ ਵਿੱਚ ਗਰੀਬੀ, ਭੁੱਖਮਰੀ, ਅਨਪੜ੍ਹਤਾ, ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਜਾਤਪਾਤ ਅਤੇ ਧਰਮ ਦੇ ਆਧਾਰ ’ਤੇ ਹੁੰਦਾ ਵਿਤਕਰਾ ਖਤਮ ਕੀਤਾ ਜਾਵੇਅਨਾਜ ਦੀ ਬਰਬਾਦੀ ਨੂੰ ਰੋਕਣਾ ਬਹੁਤ ਜ਼ਰੂਰੀ ਹੈਫੂਡ ਸਕਿਉਰਟੀ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਭੋਜਨ ਦੀ ਸਪਲਾਈ ਲਈ ਦੇ ਬੁਨਿਆਦੀ ਢਾਂਚੇ ਨੂੰ ਠੀਕ ਕਰਨਾ ਚਾਹੀਦਾ ਹੈ ਤਾਂ ਜੋ ਖਰਾਬ ਹੋਣ ਵਾਲੇ ਭੋਜਨ ਨੂੰ ਬਣਾਇਆ ਜਾ ਸਕੇ ਕਿਉਂਕਿ ਭਾਰਤ ਵਿੱਚ ਕੋਲਡ ਸਟੋਰੇਜ਼ ਦੇ ਬੁਨਿਆਦੀ ਢਾਂਚੇ ਅਤੇ ਭੰਡਾਰਨ ਦੀ ਘਾਟ ਕਾਰਨ ਪੂਰੇ ਭੋਜਨ ਉਤਪਾਦਨਾਂ ਦੀ ਲਗਭਗ 20 ਫੀਸਦੀ ਉਪਜ ਬਜ਼ਾਰ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਖਰਾਬ ਹੋ ਜਾਂਦੀ ਹੈਕਿਸਾਨ ਅਤੇ ਮਜ਼ਦੂਰ ਸਾਡੀ ਭੋਜਨ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨਇਨ੍ਹਾਂ ਨੂੰ ਸ਼ੋਸ਼ਣ ਤੋਂ ਬਚਾਉਣ ਦੀ ਲੋੜ ਹੈਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਚਾਈ ਰੱਖਣ ਲਈ ਮਹੱਤਵਪੂਰਨ ਹੈਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇੱਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਉੱਥੋਂ ਦੇ ਨਾਗਰਿਕਾਂ ਦੁਆਰਾ ਹੰਢਾਏ ਜਾ ਰਹੇ ਜੀਵਨ ਪੱਧਰ ’ਤੇ ਨਿਰਭਰ ਕਰਦੀ ਹੈਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਨ੍ਹਾਂ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਕਰਨਾ ਤੇ ਸਹੂਲਤਾਂ ਮੁਹਈਆ ਕਰਵਾਉਣਾ ਹਰ ਸਰਕਾਰ ਦੀ ਜ਼ਿੰਮੇਵਰੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2998)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨਰਿੰਦਰ ਸਿੰਘ ਜ਼ੀਰਾ

ਨਰਿੰਦਰ ਸਿੰਘ ਜ਼ੀਰਾ

Retired Lecturer.
Phone: (91 - 98146 - 62260)

More articles from this author