NarinderSZira7ਦੁਆਬੇ ਦੇ 23 ਫੀਸਦੀ, ਮਾਲਵੇ ਦੇ ਪੰਜ ਫੀਸਦੀ ਤੇ ਮਾਝੇ ਦੇ 11 ਫੀਸਦੀ ਲੋਕ ਵਿਦੇਸ਼ਾਂ ...
(3 ਦਸੰਬਰ 2020)

 

ਨੌਜਵਾਨ ਕਿਸੇ ਵੀ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ। ਕਿਸੇ ਵੀ ਦੇਸ਼ ਦਾ ਵਿਕਾਸ ਨੌਜਵਾਨ ਸ਼ਕਤੀ ’ਤੇ ਹੀ ਨਿਰਭਰ ਕਰਦਾ ਹੈ ਜਿਹਨਾਂ ਮੁਲਕਾਂ ਨੇ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਦੇ ਨਾਲ ਨਾਲ ਚੰਗੀਆਂ ਸਿਹਤ ਸੇਵਾਵਾਂ ਮੁਹਈਆ ਕਰਵਾਈਆਂ ਹਨ, ਉਹ ਦੇਸ਼ ਅੱਜ ਵਿਕਸਤ ਦੇਸ਼ਾਂ ਦੀ ਮੋਹਰਲੀ ਕਤਾਰ ਵਿੱਚ ਹਨ, ਕਿਉਂਕਿ ਸਿੱਖਿਆ ਤੇ ਸਿਹਤ ਹੀ ਕਿਸੇ ਦੇਸ਼ ਦੇ ਵਿਕਾਸ ਲਈ ਦੋ ਪੌੜੀਆਂ ਹੁੰਦੀਆਂ ਹਨ ਨੌਜਵਾਨ ਕਿਸੇ ਵੀ ਦੇਸ਼ ਦੇ ਵਿਕਾਸ ਲਈ ਰੀੜ੍ਹ ਦੀ ਹੱਡੀ ਵਾਂਗ ਹੁੰਦੇ ਹਨ ਵਧੀਆ ਸਿਹਤ ਸਹੂਲਤਾਂ ਤੇ ਮਿਆਰੀ ਸਿੱਖਿਆ ਦੀ ਅਣਹੋਂਦ ਕਾਰਨ ਦੇਸ਼ ਵਿਕਾਸ ਦੇ ਪੱਖ ਤੋਂ ਪਛੜ ਜਾਂਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਭਾਰਤ ਵਿੱਚ ਮਿਆਰੀ ਸਿੱਖਿਆ ਤੇ ਸਿਹਤ ਸੇਵਾਵਾਂ ਲਈ ਠੋਸ ਯੋਯਨਾਵਾਂ ਦੀ ਬਹੁਤ ਵੱਡੀ ਘਾਟ ਹੈ ਮੁਲਕ ਭਰ ਵਿੱਚ ਨੌਜਵਾਨਾਂ ਨੂੰ ਨਾ ਤਾਂ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਸਿਹਤ ਸਹੂਲਤਾਂ ਭਲਾ ਮਿਆਰੀ ਸਿੱਖਿਆ ਅਤੇ ਚੰਗੀਆਂ ਸਿਹਤ ਸਹੂਲਤਾਂ ਤੋਂ ਬਗੈਰ ਚੰਗੇ ਰਾਸ਼ਟਰ ਦਾ ਨਿਰਮਾਣ ਅਤੇ ਚੰਗੇ ਸਮਾਜ ਦੀ ਕਲਪਨਾ ਕਿਵੇਂ ਕੀਤੀ ਜਾ ਸਕਦੀ ਹੈ

ਸਿੱਖਿਆ ਪ੍ਰਾਪਤ ਕਰ ਲੈਣ ਤੋਂ ਬਾਅਦ ਵੀ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਮੁਲਕ ਭਰ ਵਿੱਚ ਨੌਜਵਾਨ ਧਰਨੇ ਤੇ ਰੋਸ ਮੁਜ਼ਾਹਰੇ ਕਰ ਰਹੇ ਹਨ ਸਰਕਾਰ ਵੱਲੋਂ ਰੁਜ਼ਗਾਰ ਦੇਣ ਦੀ ਬਜਾਏ ਨੌਜਵਾਨਾਂ ਨੂੰ ਡਾਂਗਾ ਨਾਲ ਨਿਵਾਜਿਆ ਜਾ ਰਿਹਾ ਹੈ ਰੁਜ਼ਗਾਰ ਦੇ ਮੌਕੇ ਲਗਾਤਾਰ ਘਟ ਰਹੇ ਹਨ ਨੌਜਵਾਨਾਂ ਦੀਆਂ ਨੌਕਰੀਆਂ ਖੁਸ ਰਹੀਆਂ ਹਨ ਸਰਕਾਰੀ ਨੌਕਰੀਆਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਹਾਲ ਹੀ ਵਿੱਚ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (ਸੀ.ਐੱਮ.ਆਈ.ਈ.) ਨੇ ਦੱਸਿਆ ਹੈ ਕਿ ਦੇਸ਼ ਵਿੱਚ 20 ਤੋਂ 30 ਸਾਲ ਉਮਰ ਵਰਗ ਦੇ 2 ਕਰੋੜ 70 ਲੱਖ ਨੌਜਵਾਨਾਂ ਨੂੰ ਅਪ੍ਰੈਲ ਮਹੀਨੇ ਵਿੱਚ ਨੌਕਰੀ ਤੋਂ ਹੱਥ ਥੋਣਾ ਪਿਆ ਹੈ ਵਧਦੀ ਆਬਾਦੀ, ਗਰੀਬੀ, ਅਮਨ ਕਾਨੂੰਨ ਦੀ ਮਾੜੀ ਹਾਲਤ, ਅਪਰਾਧਿਕ ਘਟਨਾਵਾਂ ਵਿੱਚ ਲਗਾਤਾਰ ਵਾਧਾ, ਆਰਥਿਕ ਮੰਦਵਾੜਾ ਅਤੇ ਨਸ਼ਿਆਂ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਨੌਜਵਾਨ ਦੇਸ਼ ਛੱਡਣ ਲਈ ਮਜਬੂਰ ਹਨ ਦਰ ਦਰ ਦੀਆਂ ਠੋਕਰਾਂ ਖਾਣ ਤੋਂ ਬਾਅਦ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਤਾਂ ਕਈ ਵਾਰ ਨੌਜਵਾਨ ਨਿਰਾਸ਼ਾ ਦੇ ਆਲਮ ਵਿੱਚ ਖੁਦਕਸ਼ੀ ਵੀ ਕਰ ਲੈਂਦੇ ਹਨ ਅਜਿਹੀਆਂ ਘਟਨਾਵਾਂ ਅਕਸਰ ਪੜ੍ਹਨ ਤੇ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ

ਨੌਜਵਾਨ ਪੀੜ੍ਹੀ ਵਿੱਚ ਵਿਦੇਸ਼ਾਂ ਵਿੱਚ ਜਾਣ ਦੀ ਖਿੱਚ ਬਹੁਤ ਵਧ ਗਈ ਹੈ ਅੱਜ ਦੁਨੀਆਂ ਭਰ ਦੇ 140 ਦੇਸ਼ਾਂ ਦੇ 35 ਲੱਖ ਵਿਦਿਆਰਥੀ ਹਰ ਸਾਲ ਆਈਲੈਟਸ ਦੇ ਪੇਪਰ ਦਿੰਦੇ ਹਨ ਦੁਨੀਆਂ ਭਰ ਵਿੱਚ ਆਈਲੈਟਸ ਦੇ ਪੇਪਰ ਦੇਣ ਲਈ 1110 ਸੈਂਟਰ ਬਣੇ ਹੋਏ ਹਨ ਇੱਕ ਰਿਪੋਰਟ ਮੁਤਾਬਕਿ ਅਮਰੀਕਾ ਵਿੱਚ ਇਸ ਸਮੇਂ 29.60 ਲੱਖਾਂ ਵਿਦਿਆਰਥੀ ਹਨ 9.50 ਲੱਖ ਏਸ਼ੀਆਈ ਭਾਰਤੀ ਇੰਜਨੀਅਰ ਹਨ ਜਦਕਿ 38 ਫੀਸਦੀ ਡਾਕਟਰ ਭਾਰਤੀ ਹਨ ਨਾਸਾ ਵਿਗਿਆਨੀਆਂ ਵਿੱਚ ਵੀ 36 ਫੀਸਦੀ ਭਾਰਤੀ ਹਨ ਤੇ 34 ਫੀਸਦੀ ਮਾਈਕਰੋਸਾਫਟ ਕੰਪਨੀ ਵਿੱਚ ਹਨ ਰਿਪੋਰਟ ਅਨੁਸਾਰ 2003 ਤੋਂ 2016 ਤਕ ਭਾਰਤ ਤੋਂ ਬਾਹਰ ਜਾਣ ਵਾਲੇ ਵਿਗਿਆਨੀਆਂ ਅਤੇ ਇੰਜਨੀਅਰਾਂ ਦੀ ਗਿਣਤੀ ਵਿੱਚ 87 ਫੀਸਦੀ ਦਾ ਵਾਧਾ ਹੋਇਆ ਹੈ ਜਿੰਨੀ ਤੇਜ਼ੀ ਨਾਲ ਨੌਜਵਾਨ ਵਰਗ ਪਰਵਾਸ ਕਰ ਰਿਹਾ ਹੈ, ਉਸਦੇ ਮੱਦੇਨਜ਼ਰ ਮੁਲਕ ਭਰ ਵਿੱਚ ਨੌਜਵਾਨ ਪੀੜ੍ਹੀ ਦੀ ਗਿਣਤੀ ਘਟਣ ਦੇ ਆਸਾਰ ਹਨ ਮਾਂ ਬਾਪ ਆਪਣੇ ਬੱਚਿਆਂ ਨੂੰ ਬਾਰ੍ਹਵੀਂ ਕਰਾਉਣ ਤੋਂ ਬਾਅਦ ਲੱਖਾਂ ਰੁਪਏ ਖਰਚ ਕੇ ਵਿਦੇਸ਼ ਭੇਜਣ ਨੂੰ ਤਰਜੀਹ ਦੇ ਰਹੇ ਹਨ ਵਿਦੇਸ਼ਾਂ ਵਿੱਚ ਪੜ੍ਹਾਈ ਦੇ ਨਾਲ ਨਾਲ 20-25 ਘੰਟੇ ਹਫਤੇ ਵਿੱਚ ਕੰਮ ਕਰਨ ਦਾ ਮੌਕਾ ਵੀ ਮਿਲ ਜਾਂਦਾ ਹੈ ਕੰਮ ਦੇ ਬਦਲੇ ਵਾਜਬ ਮਜ਼ਦੂਰੀ ਮਿਲਦੀ ਹੈ ਜਦਕਿ ਸਾਡੇ ਦੇਸ਼ ਵਿੱਚ ਸਿੱਖਿਆ ਪ੍ਰਾਪਤ ਕਰਦੇ ਹੋਏ ਕੰਮ ਕਰਨ ਦੀ ਵਿਵਸਥਾ ਨਹੀਂ ਹੈ ਪੜ੍ਹਾਈ ਪੂਰੀ ਕਰ ਲੈਣ ਤੋਂ ਬਾਅਦ ਪੀ.ਆਰ. ਮਿਲਣ ਦੀ ਸੰਭਾਵਨਾ ਹੁੰਦੀ ਹੈ ਇਸਦੇ ਨਾਲ ਹੀ ਵਿਕਸਤ ਦੇਸ਼ਾਂ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੀ ਗਰੰਟੀ ਵੀ ਪ੍ਰਦਾਨ ਕਰਦੀਆਂ ਹਨ ਇਸ ਤੋਂ ਇਲਾਵਾਂ ਉਹਨਾਂ ਮੁਲਕਾਂ ਵਿੱਚ ਸ਼ੁੱਧ ਖੁਰਾਕ, ਸਾਫ-ਸੁਥਰਾ ਪੌਣ-ਪਾਣੀ, ਸੁਰੱਖਿਅਤ ਮਾਹੌਲ, ਸ਼ਾਂਤਮਈ ਵਾਤਾਵਰਣ ਅਤੇ ਵਧੀਆ ਅਰਥਿਕ ਤੇ ਸਮਾਜਿਕ ਢਾਂਚਾ ਵੀ ਵਧੇਰੇ ਕਰਕੇ ਨੌਜਵਾਨਾਂ ਨੂੰ ਆਕਰਸ਼ਿਤ ਕਰਦਾ ਹੈ

ਪੰਜਾਬ ਦੀ ਗੱਲ ਕਰੀਏ ਤਾਂ ਸਾਲ 2018 ਵਿੱਚ 1.50 ਲੱਖ ਵਿਦਿਆਰਥੀਆਂ ਨੇ ਵਿਦੇਸ਼ਾਂ ਵਿੱਚ ਪੜ੍ਹਾਈ ਲਈ 22 ਅਰਬ 50 ਕਰੋੜ ਰੁਪਏ ਖਰਚ ਕੀਤੇ 75 ਫੀਸਦੀ ਮਾਪੇ ਬਾਰ੍ਹਵੀਂ ਜਮਾਤ ਤੋਂ ਬਾਅਦ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਇਛੁੱਕ ਹਨ 80 ਫੀਸਦੀ ਵਿਦਿਆਰਥੀ ਪੰਜਾਬ ਦੀ ਬਜਾਏ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਯੂਰਪੀਅਨ ਅਤੇ ਹੋਰ ਦੇਸ਼ਾਂ ਵਿੱਚ ਜਾਣ ਦੇ ਪੱਖ ਵਿੱਚ ਹਨ ਕੈਨੇਡਾ ਅਤੇ ਆਸਟ੍ਰੇਲੀਆ ਵਿੱਚ 1.50 ਲੱਖ ਵਿਦਿਆਰਥੀ ਐਨਰੋਲ ਹਨ ਅਤੇ ਇਹਨਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਹਰ ਸਾਲ 28500 ਕਰੋੜ ਰੁਪਏ ਭੇਜਣੇ ਪੈ ਰਹੇ ਹਨ ਹਕੀਕਤ ਵਿੱਚ ਪੰਜਾਬ ਦੇ ਬਜਟ ਦਾ 19 ਫੀਸਦੀ ਰੁਪਇਆ ਹਰ ਸਾਲ ਦੂਜੇ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ ਗੈਰ-ਕਾਨੂੰਨੀ ਢੰਗ ਨਾਲ ਟ੍ਰੈਵਲ ਏਜੰਟ ਨੌਜਵਾਨਾਂ ਤੋਂ 10 ਤੋਂ 20 ਲੱਖ ਲੈ ਕੇ ਬਾਹਰ ਭੇਜਦੇ ਹਨ, ਜਿਸ ਨਾਲ ਬਾਹਰ ਜਾਣ ਵਾਲੇ ਧਨ ਦੀ ਮਾਤਰਾ ਹੋਰ ਵਧ ਜਾਂਦੀ ਹੈ ਜੋ ਪੰਜਾਬ ਦੀ ਅਰਥ ਵਿਵਸਥਾ ਲਈ ਕਿਸੇ ਦਿਨ ਮੁਸ਼ਕਿਲ ਪੈਦਾ ਕਰ ਸਕਦੀ ਹੈ ਬੱਚਿਆਂ ਵਲੋਂ ਵਿਦੇਸ਼ਾਂ ਵਿੱਚ ਕਮਾਇਆ ਧਨ ਹੁਣ ਵਾਪਸ ਪੰਜਾਬ ਨਹੀਂ ਆ ਰਿਹਾ ਸਗੋਂ ਵਿਦੇਸ਼ ਪੜ੍ਹਦੇ ਬੱਚੇ ਉੱਥੇ ਹੀ ਰੀਅਲ ਅਸਟੇਟ, ਟਰਾਂਸਪੋਰਟ, ਕੋਠੀਆਂ ਜਾਂ ਕਾਰਾਂ ’ਤੇ ਹੀ ਖਰਚ ਕਰ ਰਹੇ ਹਨ

ਦੁਆਬੇ ਦੇ 23 ਫੀਸਦੀ, ਮਾਲਵੇ ਦੇ ਪੰਜ ਫੀਸਦੀ ਤੇ ਮਾਝੇ ਦੇ 11 ਫੀਸਦੀ ਲੋਕ ਵਿਦੇਸ਼ਾਂ ਵਿੱਚ ਪੱਕਾ ਟਿਕਾਣਾ ਬਣਾ ਚੁੱਕੇ ਹਨ ਅਤੇ ਆਪਣੇ ਆਪਣੇ ਕੰਮਾਂ ’ਤੇ ਪੱਕੇ ਤੌਰ ’ਤੇ ਲੱਗੇ ਹੋਏ ਹਨ ਇਹਨਾਂ ਵਿੱਚੋਂ 60 ਫੀਸਦੀ ਲੋਕ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਇੰਗਲੈਂਡ ਜਿਹੇ ਵੱਡੇ ਮੁਲਕਾਂ ਵਿੱਚ ਰਹਿੰਦੇ ਹਨ 40 ਫੀਸਦੀ ਮੱਧ ਏਸ਼ੀਆਈ ਮੁਲਕਾਂ ਵਿੱਚ ਰਹਿੰਦੇ ਹਨ ਉੱਚ-ਸਿੱਖਿਆ ਪ੍ਰਾਪਤ ਕਰ ਲੈਣ ਤੋਂ ਬਾਅਦ ਨੌਕਰੀ ਪ੍ਰਾਪਤ ਕਰਨਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ ਨੌਜਵਾਨ ਆਪਣੇ ਰੋਸ਼ਨ ਭਵਿੱਖ ਦੇ ਨਿਰਮਾਣ ਲਈ ਵਿਦੇਸ਼ਾਂ ਵਿੱਚ ਸਿੱਖਿਆ ਹਾਸਲ ਕਰਨ ਅਤੇ ਨੌਕਰੀ ਕਰਨ ਦਾ ਫੈਸਲਾ ਕਰ ਲੈਂਦੇ ਹਨ ਪੰਜਾਬ ਵਿੱਚ ਬੇਰੁਜ਼ਗਾਰੀ, ਨਸ਼ਿਆਂ ਦੀ ਲਤ, ਅਪਰਾਧਿਕ ਘਟਨਾਵਾਂ ਵਿੱਚ ਵਾਧਾ, ਅਮਨ ਕਾਨੂੰਨ ਦੀ ਮਾੜੀ ਹਾਲਤ ਕਾਰਨ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧਣ ਲੱਗੀ ਹੈ ਅਜਿਹੀ ਸਥਿਤੀ ਨੂੰ ਦੇਖਦਿਆਂ ਮਾਪੇ ਆਪਣੀ ਕੀਮਤੀ ਜ਼ਮੀਨ ਵੇਚਕੇ, ਕਰਜ਼ਾ ਲੈ ਕੇ, ਆੜ੍ਹਤੀ ਤੋਂ ਪੈਸੇ ਲੈ ਕੇ, ਸ਼ਾਹੂਕਾਰ ਕੋਲ ਗਹਿਣੇ ਗਿਰਵੀ ਰੱਖ ਕੇ ਪੈਸੇ ਲੈ ਕੇ ਬੱਚਿਆਂ ਨੂੰ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ ਹੈ ਜਿਵੇਂ-ਜਿਵੇਂ ਬਾਰ੍ਹਵੀਂ ਪਾਸ ਕਰਨ ਉਪਰੰਤ ਬਾਹਰ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ, ਤਿਵੇਂ-ਤਿਵੇਂ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਮੁਲਕ ਭਰ ਵਿੱਚ ਘਟ ਰਹੀ ਹੈ ਪਿੰਡਾਂ ਅਤੇ ਕਸਬਿਆਂ ਦੇ ਕਾਲਿਜਾਂ ਅੰਦਰ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਘਟਣ ਕਾਰਨ ਉਹਨਾਂ ਸੰਸਥਾਵਾਂ ਦੀ ਵਿੱਤੀ ਹਾਲਤ ਬਹੁਤ ਖਰਾਬ ਹੋ ਗਈ ਹੈ, ਜਿਸਦੇ ਨਤੀਜੇਂ ਵਜੋਂ ਮੈਨੇਜਮੈਂਟ ਕਮੇਟੀਆਂ ਨੂੰ ਅਧਿਆਪਕਾਂ ਨੂੰ ਤਨਖ਼ਾਹ ਦੇਣਾ ਵੀ ਮੁਸ਼ਕਿਲ ਹੋ ਗਿਆ ਹੈ। ਕਸਬਿਆਂ ਦੇ ਨਾਲ-ਨਾਲ ਸ਼ਹਿਰਾਂ ਵਿੱਚ ਵੀ ਕਾਲਿਜਾਂ ਅੰਦਰ ਵਿਦਿਆਰਥੀਆਂ ਦੀ ਗਿਣਤੀ ਘਟਣ ਨਾਲ ਕਾਲਿਜ ਬੰਦ ਕਰਨ ਦੀ ਸਥਿਤੀ ਵੀ ਉਤਪਨ ਹੋ ਸਕਦੀ ਹੈ

ਦੇਸ਼ ਦੇ ਬਹੁਗਿਣਤੀ ਨੌਜਵਾਨ ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਨਿਕਲਣਾ ਚਾਹੁੰਦੇ ਹਨ ਇਸ ਵਾਸਤੇ ਜਿੱਧਰ ਵੀ ਕਿਧਰੇ ਮੌਕਾ ਮਿਲਣ ਦੀ ਸੰਭਾਵਨਾ ਹੁੰਦੀ ਹੈ, ਨੌਜਵਾਨ ਉੱਧਰ ਨੂੰ ਧਾਈ ਕਰ ਲੈਂਦੇ ਹਨ ਦੇਸ਼ ਦੇ ਹੁਕਮਰਾਨਾਂ ਨੇ ਬਹੁਤੇ ਲੋਕਾਂ ਨੂੰ ਨਿਰਾਸ਼ਾ ਹੀ ਦਿੱਤੀ ਹੈ ਨੌਜਵਾਨ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸਦੇ ਜਾ ਰਹੇ ਹਨ ਬਹੁਤੇ ਨੌਜਵਾਨ ਆਪਣੀ ਇਸ ਦੌੜ ਵਿੱਚ ਸਫਲ ਵੀ ਹੋ ਜਾਂਦੇ ਹਨ ਪਰ ਬਹੁਤਿਆਂ ’ਤੇ ਕਠਨਾਈਆਂ ਅਤੇ ਦੁੱਖਾਂ ਦੇ ਪਹਾੜ ਵੀ ਟੁੱਟ ਪੈਂਦੇ ਹਨ ਭਾਰਤੀ ਨੌਜਵਾਨਾਂ ਦੀਆਂ ਵਿਦੇਸ਼ਾਂ ਵਿੱਚ ਰੁਲਦੇ-ਖੁਲਦੇ ਹੋਣ ਦੀਆਂ ਅਨੇਕਾਂ ਹੀ ਦੁਖਦਾਈ ਖਬਰਾਂ ਵੀ ਮਿਲਦੀਆਂ ਹਨ ਮਾਲਟਾ ਵਰਗੇ ਦਰਦਨਾਕ ਕਾਂਡ ਵਾਪਰਦੇ ਰਹਿੰਦੇ ਹਨ ਹੁਣ 300 ਤੋਂ ਜ਼ਿਆਦਾ ਭਾਰਤੀ ਨੌਜਵਾਨਾਂ ਨੂੰ ਮੈਕਸੀਕੋ ਤੋਂ ਭਾਰਤ ਭੇਜਿਆ ਗਿਆ ਮੈਕਸੀਕੋ ਤੋਂ ਭਾਰਤ ਭੇਜੇ ਗਏ ਇਹ ਨੌਜਵਾਨ ਉੱਥੋਂ ਦੀ ਸਰਹੱਦ ਤੋਂ ਅਮਰੀਕਾ ਦਾਖਲ ਹੋਣਾ ਚਾਹੁੰਦੇ ਸਨ ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਜਾਰੀ ਹੈ ਇਸੇ ਤਰ੍ਹਾਂ ਹਜ਼ਾਰਾਂ ਹੀ ਨੌਜਵਾਨ ਅਮਰੀਕਾ ਪਹੁੰਚਣ ਵਿੱਚ ਸਫਲ ਹੋ ਗਏ ਅਤੇ ਹਜ਼ਾਰਾਂ ਹੀ ਹੋਰ ਉਸ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿੱਚ ਸੜ ਰਹੇ ਹਨ ਅਜਿਹੀਆਂ ਮੁਸੀਬਤਾਂ ਅੱਜ ਵੱਖ-ਵੱਖ ਮੁਲਕਾਂ ਵਿੱਚ ਸਾਡੇ ਨੌਜਵਾਨ ਝੱਲ ਰਹੇ ਹਨ ਸਾਲ 2018 ਵਿੱਚ ਅੰਕੜਿਆਂ ਮੁਤਾਬਕ ਅਮਰੀਕੀ ਸਰਹੱਦ ਅੰਦਰ ਦਾਖਲ ਹੋਣ ਵਾਲੇ 2400 ਦੇ ਲਗਭਗ ਭਾਰਤੀ ਉੱਥੋਂ ਦੀਆਂ ਜੇਲਾਂ ਵਿੱਚ ਬੰਦ ਹਨ ਨੌਜਵਾਨਾਂ ਦੀ ਇਹ ਤ੍ਰਾਸਦੀ ਹੈ, ਜਿਸ ਦਾ ਉਹਨਾਂ ਨੂੰ ਨਿਕਟ ਭਵਿੱਖ ਵਿੱਚ ਕੋਈ ਹੱਲ ਦਿਖਾਈ ਨਹੀਂ ਦਿੰਦਾ ਨੌਜਵਾਨੀ ਦੇ ਸੰਕਟ ਨੂੰ ਹੱਲ ਕਰਨ ਲਈ ਵੱਡੀ ਯੋਯਨਾਬੰਦੀ ਦੀ ਲੋੜ ਹੈ ਸਾਡੇ ਦੇਸ਼ਾਂ ਦੇ ਆਗੂ ਦੇਸ਼ ਦੇ ਵਿਕਾਸ ਅਤੇ ਖੁਸ਼ਹਾਲੀ ਬਾਰੇ ਨਿੱਤ-ਦਿਨ ਵੱਡੇ-ਵੱਡੇ ਬਿਆਨ ਦਿੰਦੇ ਨਹੀਂ ਥੱਕਦੇ ਅਜਿਹੀ ਸਥਿਤੀ ਵਿੱਚ ਦਰਦ ਦਾ ਇਹ ਸਫਰ ਕਿੰਨੀ ਦੇਰ ਹੋਰ ਜਾਰੀ ਰਹੇਗਾ, ਇਸ ਬਾਰੇ ਕੁਝ ਕਹਿਣਾ ਮੁਸ਼ਕਲ ਹੈ

ਨੌਜਵਾਨ ਕਾਨੂੰਨੀ ਤੇ ਗੈਰ-ਕਾਨੂੰਨੀ ਕਿਸੇ ਵੀ ਤਰੀਕੇ ਨਾਲ ਵਿਦੇਸ਼ ਜਾਣਾ ਚਾਹੁੰਦੇ ਹਨ ਆਈਲੈਟਸ ਨਾ ਹੋਣ ਤੇ ਨੌਜਵਾਨ ਖੁਦ ਜਾਂ ਉਹਨਾਂ ਦੇ ਮਾਪੇ ਆਈਲੈਟਸ ਵਿੱਚ 6-7 ਬੈਂਡ ਪ੍ਰਾਪਤ ਲੜਕੀ ਦੇ ਮਾਪਿਆਂ ਅੱਗੇ ਤਰਲੇ ਕੱਢਣੇ ਸੂਰੁ ਕਰ ਦਿੰਦੇ ਹਨ ਤਾਂ ਜੋ ਵਿਦੇਸ਼ ਪਹੁੰਚਿਆ ਜਾ ਸਕੇ ਜਾਤ-ਪਾਤ ਵਰਗੇ ਕਲੰਕ ਨੂੰ ਮਿਟਾਉਣ ਦਾ ਜਿਹੜਾ ਕੰਮ ਸਾਡੇ ਧਾਰਮਿਕ ਰਹਿਨੁਮਾ ਨਹੀਂ ਕਰ ਸਕੇ, ਉਸ ਨੂੰ ਆਈਲੈਟਸ ਨੇ ਕਰ ਵਿਖਾਇਆ ਹੈ ਵਿਆਹ ਵੇਲੇ ਸਿਰਫ ਬੈਂਡ ਵੇਖੇ ਜਾਂਦੇ ਹਨ, ਜਾਤ-ਪਾਤ ਕੋਈ ਨਹੀਂ ਪੁੱਛਦਾ ਪੜ੍ਹਾਈ ਵਿੱਚ ਹਰ ਪੱਧਰ ’ਤੇ ਕੁੜੀਆਂ ਦੀ ਝੰਡੀ ਹੈ ਵੱਡੇ-ਵੱਡੇ ਲੈਂਡਲਾਰਡ ਹੁਣ ਦਾਜ ਲੈਣ ਦੀ ਬਜਾਏ ਪੰਜਾਹ ਪੰਜਾਹ ਲੱਖ ਰੁਪਇਆ ਕੁੜੀ ਵਾਲਿਆਂ ਨੂੰ ਦੈਣ ਲਈ ਚੁੱਕੀ ਫਿਰਦੇ ਹਨ ਕਿ ਕਿਸੇ ਤਰ੍ਹਾਂ ਮੁੰਡਾ ਬਾਹਰ ਚਲਾ ਜਾਵੇ ਇੱਥੋਂ ਤਕ ਕਿ ਵਿਆਹ ਦਾ ਸਾਰਾ ਖਰਚਾ ਵੀ ਮੁੰਡੇ ਵਾਲੇ ਹੀ ਕਰਦੇ ਹਨ ਭਾਰਤ ਵਿੱਚ ਆਈਲੈਟਸ ਨੇ ਧੀਆਂ ਦੀ ਕਿਸਮਤ ਖੋਲ੍ਹ ਦਿੱਤੀ ਹੈ ਹੁਣ ਗਰੀਬ ਤੇ ਮੱਧ ਵਰਗ ਦੀਆਂ ਲੜਕੀਆਂ ਵੀ ਵਿਦੇਸ਼ ਜਾ ਰਹੀਆਂ ਹਨ

ਸਰਕਾਰ ਨੂੰ ਆਪਣੇ ਪੜ੍ਹੇ ਲਿਖੇ ਕਾਬਿਲ ਬੱਚਿਆਂ ਨੂੰ ਦੇਸ਼ ਵਿੱਚ ਰੱਖਣ ਲਈ ਨਵੇਂ ਨਵੇਂ ਉਪਾਅ ਲੱਭਣੇ ਚਾਹੀਦੇ ਹਨ, ਨਹੀਂ ਤਾਂ ਦੇਸ਼ ਵਿੱਚੋਂ ਬੇਨ-ਡਰੇਨ ਹੁੰਦਾ ਰਹੇਗਾ, ਜਿਸਦਾ ਦੇਸ਼ ਦੀ ਕਾਰਜ ਪ੍ਰਣਾਲੀ ’ਤੇ ਬੁਰਾ ਅਸਰ ਪਵੇਗਾ ਸਰਕਾਰ ਨੂੰ ਖੇਤੀ ਆਧਾਰਤ ਸਨਅਤਾਂ ਅਤੇ ਛੋਟੇ ਉਦਯੋਗਾਂ ਨੂੰ ਪ੍ਰਫੁਲਿਤ ਕਰਨਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ ਸਿੱਖਿਆ ਪੱਧਰ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਇਸ ਵਾਸਤੇ ਦੇਸ਼ ਵਿੱਚ ਅਜਿਹੇ ਕਾਲਿਜ ਅਤੇ ਯੂਨੀਵਰਸਿਟੀਆਂ ਦੀ ਸਥਾਪਨਾ ਕਰਨੀ ਚਾਹੀਦੀ ਹੈ ਜਿਹਨਾਂ ਵਿੱਚ ਉੱਚ ਸਿੱਖਿਆ ਦਾ ਪੱਧਰ ਵਿਦੇਸ਼ੀ ਕਾਲਿਜਾਂ ਅਤੇ ਯੂਨੀਵਰਸਿਟੀਆਂ ਦੇ ਬਰਾਬਰ ਹੋਵੇ ਤਾਂ ਕਿ ਦੇਸ਼ ਦੇ ਬੱਚੇ ਘੱਟ ਧਨ ਖਰਚ ਕਰਕੇ ਚੰਗੀ ਸਿੱਖਿਆ ਹਾਸਲ ਕਰ ਸਕਣ ਅਤੇ ਆਪਣੇ ਰੋਸ਼ਨ ਭਵਿੱਖ ਦਾ ਨਿਰਮਾਣ ਕਰ ਸਕਣ ਇਸ ਤੋਂ ਇਲਾਵਾਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਹੱਥੀਂ ਕਿਰਤ ਕਰਨ ਦੀ ਆਦਤ ਜ਼ਰੂਰ ਪਾਉਣੀ ਚਾਹੀਦੀ ਹੈ ਤਾਂ ਜੋ ਪੜ੍ਹ ਲਿਖ ਜਾਣ ਤੋਂ ਬਾਅਦ ਜੇ ਕੋਈ ਨੌਕਰੀ ਨਾ ਮਿਲੇ ਤਾਂ ਉਹ ਕੋਈ ਕਾਰੋਬਾਰ ਸ਼ੁਰੂ ਕਰ ਸਕਣ ਅਜਿਹਾ ਕਰਨ ਨਾਲ ਜਿੱਥੇ ਸਾਡਾ ਪੈਸਾ ਵਿਦੇਸ਼ਾਂ ਵਿੱਚ ਜਾਣ ਤੋਂ ਬਚੇਗਾ, ਉੱਥੇ ਹੀ ਨੌਜਵਾਨ ਆਪਣੇ ਮਾਪਿਆਂ ਦਾ ਬੁਢਾਪੇ ਵਿੱਚ ਸਹਾਰਾ ਵੀ ਬਣ ਸਕਦੇ ਹਨ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਸਤੇ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ, ਨਹੀਂ ਤਾਂ ਦੇਸ਼ ਇੱਕ ਦਿਨ ਨੌਜਵਾਨਾਂ ਤੋਂ ਵਾਂਝਾ ਹੋ ਜਾਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2443)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨਰਿੰਦਰ ਸਿੰਘ ਜ਼ੀਰਾ

ਨਰਿੰਦਰ ਸਿੰਘ ਜ਼ੀਰਾ

Retired Lecturer.
Phone: (91 - 98146 - 62260)

More articles from this author