JangSingh7ਜਦੋਂ ਉਸ ਨੇ ਇਨ੍ਹਾਂ ਵਿਉਪਾਰੀਆਂ ਦੀ ਚਾਲ ਨੂੰ ਸਮਝ ਲਿਆ ...
(4 ਜੂਨ 2020)

 

ਪਿਛਲੇ ਕੁਝ ਸਮੇਂ ਤੋਂ ਦੇਸ ਵਿੱਚ ਨਵੇਂ ਨਵੇਂ ਵਿਵਾਦ ਖੜ੍ਹੇ ਕਰਕੇ ਲੋਕਾਂ ਦੇ ਮਨਾਂ ਵਿੱਚ ਕਈ ਪ੍ਰਕਾਰ ਦੇ ਘਚੋਲੇ ਖੜ੍ਹੇ ਕੀਤੇ ਜਾ ਰਹੇ ਹਨਹੁਣ ਇੱਕ ਨਵਾਂ ਮੁੱਦਾ ਖੜ੍ਹਾ ਕਰਵਾ ਦਿੱਤਾ ਗਿਆ ਹੈ ਕਿ “ਇੰਡੀਆ” ਸ਼ਬਦ ਗੁਲਾਮੀ ਦਾ ਪ੍ਰਗਟਾਵਾ ਕਰਦਾ ਹੈ ਇਸ ਕਰਕੇ ਇਸਦਾ ਨਾਂ ਬਦਲ ਕੇ “ਭਾਰਤ” ਰੱਖ ਦਿੱਤਾ ਜਾਵੇਇਸ ਸਬੰਧ ਵਿੱਚ ਉਸ ਵਿਅਕਤੀ ਵਲੋਂ ਭਾਰਤ ਦੀ ਸਰਬ ਉੱਚ ਅਦਾਲਤ ਵਿੱਚ ਅਰਜੀ ਵੀ ਦਾਖਲ ਕਰਵਾ ਦਿੱਤੀ ਗਈ ਹੈਜਦੋਂ ਦੇਸ਼ ਵਿੱਚ ਕਾਂਗਰਸ ਪਾਰਟੀ ਤੋਂ ਬਾਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ 2014 ਵਿੱਚ ਗਠਨ ਹੋਇਆ ਤਾਂ ਲੋਕਾਂ ਦਾ ਵਿਸ਼ਵਾਸ ਬਣਿਆ ਸੀ ਕਿ ਦੇਸ਼ ਵਿੱਚ ਨਵੀਂ ਬਣੀ ਸਰਕਾਰ ਜਿਸ ਨੇ ਦੇਸ਼ ਦੇ ਲੋਕਾਂ ਦੀਆਂ ਮੁਸ਼ਕਲਾਂ ਦੀ ਨਬਜ਼ ’ਤੇ ਹੱਥ ਰੱਖ ਕੇ ਵਾਅਦੇ ਕੀਤੇ ਸਨ ਕਿ ਦੇਸ਼ ਨੂੰ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੋਂ ਮੁਕਤ ਕੀਤਾ ਜਾਵੇਗਾ ਕਿਸਾਨਾਂ ਦੀ ਆਮਦਨ ਦੁਗੱਣੀ ਕਰਕੇ ਉਨ੍ਹਾਂ ਨੂੰ ਰੋਜ਼ਮਰਾ ਦੀਆਂ ਖੁਦਕਸ਼ੀਆਂ ਤੋਂ ਨਿਜਾਤ ਦੁਆਈ ਜਾਵੇਗੀ ਭਾਰਤ ਦੇ ਸਰਮਾਏਦਾਰਾਂ ਦਾ ਬਿਦੇਸ਼ਾਂ ਵਿੱਚ ਪਿਆ ਕਾਲਾ ਧੰਨ ਦੇਸ਼ ਵਿੱਚ ਲਿਆਂਦਾ ਜਾਵੇਗਾਹਰੇਕ ਪਰਿਵਾਰ ਦੇ ਖਾਤੇ ਵਿੱਚ 15-15 ਲੱਖ ਰੁਪਏ ਵਿੱਚ ਪਾਏ ਜਾਣਗੇ

ਦੇਸ ਦੇ ਇੱਕ ਵਪਾਰੀ ਕਿਸਮ ਦੇ ਬਾਬੇ ਨੇ ਵੀ ਇਸਦੀ ਰੱਜ ਕੇ ਵਕਾਲਤ ਕੀਤੀ, ਜਿਸ ਨੇ ਅੱਜ ਅਪਣਾ ਕਾਰੋਬਾਰ ਦਸ ਗੁਣਾ ਤੋਂ ਵਧੇਰੇ ਕਰ ਲਿਆ ਹੈ। ਹੋਰ ਤਾਂ ਹੋਰ, ਦੇਸ਼ ਦੀ ਵਾਂਗ ਡੋਰ ਸਾਂਭਣ ਵਾਲੇ ਇਸ ਫਿਰਕਾਪ੍ਰਸਤ ਆਗੂ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ‘ਮੁਝੇ ਪ੍ਰਧਾਨ ਮੰਤਰੀ ਮਤ ਬਨਾਈਏ, ਮੁਝੇ ਚੌਕੀਦਾਰ ਬਨਾਈਏ’ ਲੋਕਾਂ ਨੇ ਵਿਸ਼ਵਾਸ ਕੀਤਾ ਪਰ ਸਰਕਾਰ ਬਣਨ ਦੇ ਝੱਟ ਬਾਦ ਜੋ ਕੁਝ ਵੇਖਣ ਨੂੰ ਮਿਲ ਰਿਹਾ ਹੈ ਕਿ ਲੋਕਾਂ ਦੇ ਮਸਲੇ ਤਾਂ ਜੁਮਲਿਆਂ ਵਿੱਚ ਤਬਦੀਲ ਹੋ ਗਏ ਤੇ ਕਈ ਛਾਈਂ ਮਾਈਂ ਹੀ ਹੋ ਗਏ ਉਨ੍ਹਾਂ ਦੀ ਥਾਂ ’ਤੇ ਹਿੰਦੂ-ਮੁਸਲਿਮ ਮੁੱਦਾ ਇੰਨਾ ਭਖਾ ਦਿੱਤਾ ਗਿਆ ਕਿ ਲੋਕਾਂ ਦੇ ਅਸਲ ਮਸਲੇ ਭੁਲਾ ਦਿੱਤੇ ਤੇ ਬਹੁ ਗਿਣਤੀ ਦੇ ਲੋਕਾਂ ਨੂੰ ਸ਼ਹਿ ਦੇ ਕੇ ਵੱਡੀ ਗਿਣਤੀ ਵਿੱਚ ਮੁਸਲਿਮ ਧਰਮ ਦੇ ਲੋਕਾਂ ਨੂੰ ਗਊਆਂ ਦੇ ਨਾਂ ’ਤੇ ਕੋਹ ਕੋਹ ਕੇ ਮਾਰਿਆ ਕੁੱਟਿਆ ਗਿਆ ਕਦੇ ਮਸਜਿਦ-ਮੰਦਰ ਦਾ ਮੁੱਦਾ ਖੜ੍ਹਾ ਕਰਵਾ ਦਿੱਤਾ ਜਾਂਦਾ, ਕਦੇ ਐੱਨ ਆਰ ਸੀ, ਕਦੇ ਜੰਮੂ ਕਸ਼ਮੀਰ ਦੀ ਧਾਰਾ 370 ਤੇ 35 ਏ ਹਟਾਉਣ, ਕਦੇ ਗੁਰਦੁਆਰੇ ਮੰਦਰਾਂ ਵਿੱਚ ਤਬਦੀਲ ਕੀਤੇ ਜਾਂਦੇ ਹਨ, ਕਦੇ ਪੰਜਾਬੀ ਕਿਸਾਨਾਂ ਨੂੰ ਗੁਜਰਾਤ, ਮਹਾਰਾਸ਼ਟਰ, ਹਰਿਆਣਾ, ਛੱਤੀਸਗੜ੍ਹ ਆਦਿ ਪ੍ਰਾਤਾਂ ਵਿੱਚੋਂ ਉਜਾੜਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਤੇ ਕਦੇ ਗੈਰ ਵਿਗਿਆਨਿਕ ਤੇ ਅੰਧਵਿਸ਼ਵਾਸ ਫੈਲਾਉਣ ਵਾਲੀਆਂ ਗੱਲਾਂ ਕਰਕੇ ਬਿਮਾਰੀਆਂ ਦੇ ਇਲਾਜ ਗੋਬਰ, ਮੂਤਰ ਦੱਸੇ ਜਾਂਦੇ ਹਨ

ਅੱਜ ਹਰ ਇਨਸਾਨ ਇਹ ਸੋਚ ਕੇ ਚਕਰਾ ਰਿਹਾ ਹੈ ਕਿ ਆਖਰ ਇਸ ਦੇਸ ਵਿੱਚ ਹੋ ਕੀ ਰਿਹਾ ਹੈ? ਇੱਕ ਮੁੱਦਾ ਹਾਲੇ ਜਿਉਂ ਦਾ ਤਿਉਂ ਹੀ ਹੁੰਦਾ ਹੈ ਕਿ ਇੱਕ ਹੋਰ ਨਵਾਂ ਮੁੱਦਾ ਖੜ੍ਹਾ ਕਰ ਦਿੱਤਾ ਜਾਂਦਾ ਹੈਹੁਣ ਇੱਕ ਬੇਥੱਵਾ ਜਿਹਾ ਨਵਾਂ ਮੁੱਦਾ ਸੁਪਰੀਮ ਕੋਰਟ ਵਿੱਚ ਮੁਕੱਦਮਾ ਦਰਜ ਕਰਕੇ ਖੜ੍ਹਾ ਕਰਵਾ ਦਿੱਤਾ ਗਿਆ ਹੈਹੈਰਾਨੀ ਹੋ ਰਹੀ ਹੈ ਕਿ ਜਿਸ ਮਨੁੱਖ ਨੇ ਇਹ ਮੁਕੱਦਮਾ ਦਰਜ ਕੀਤਾ ਹੈ, ਉਹ ਸ਼ਾਇਦ ਦਿਮਾਗੋਂ, ਕੰਨਾ ਤੋਂ ਕੰਮਜੋਰ ਤੇ ਥੋਥਾ-ਮੋਥਾ ਹੈ ਜਿਸ ਨੂੰ ਇਹ ਵੀ ਨਹੀਂ ਪਤਾ ਕਿ ‘ਇੰਡੀਆ’ ਦੇ ਨਾਂ ’ਤੇ ਤਾਂ ਸਾਡੇ ਦੇਸ਼ ਦਾ ਸੰਵਿਧਾਨ ਬਣਾਇਆ ਗਿਆ ਹੈ, ਜਿਸ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਇੰਡੀਆ ਜਿਸਦਾ ਨਾਂ ਭਾਰਤ ਦੇਸ਼ ਹੈ, ਇਹ ਬਹੁਤ ਸਾਰੇ ਪ੍ਰਾਂਤਾਂ ਦਾ ਸੰਗ੍ਰਹਿ ਹੈਅਦਾਲਤ ਵਿੱਚ ਅਰਜੀ ਦਾਇਰ ਕਰਨ ਵਾਲੇ ਇਸ ਭੱਦਰਪੁਰਸ਼ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਦੇਸ਼ ਨੂੰ ‘ਇੰਡੀਆ’ ‘ਭਾਰਤ ’ਤੇ ‘ਹਿੰਦੁਸਤਾਨ’ ਤਿੰਨ ਨਾਵਾਂ ਨਾਲ ਜਾਣਿਆ ਜਾਂਦਾ ਹੈਇਸ ਦੇਸ਼ ਨੂੰ “ਹਿੰਦੂਸਤਾਨ” ਬਣਾਉਣ ਜਿਹੀਆਂ ਮੂਰਖ ਮੱਤੀਆਂ ਕੀਤੀਆਂ ਜਾ ਰਹੀਆਂ ਹਨਇਸ ਰਿੱਟ ਦਾਖਲ ਕਰਨ ਵਾਲੇ ਨੂੰ ਪਹਿਲਾਂ ਇਹ ਵਾਚ ਲੈਣਾ ਚਾਹੀਦਾ ਸੀ ਕਿ ਇੰਡੀਆ ਦਾ ਨਾਂ ਬਦਲਣ ਦੇ ਨਾਲ ਫਿਰ ਦੇਸ਼ ਦੇ ਸੰਵਿਧਾਨ ਦਾ ਕੀ ਕਰੋਗੇ? ਲਗਦਾ ਹੈ ਅੱਕੀਂ ਪਲਾਹੀਂ ਹੱਥ ਮਾਰੇ ਜਾ ਰਹੇ ਹਨ ਕਿ ਲੋਕਾਂ ਦਾ ਧਿਆਨ ਹੁਣ ਇਸ ਨਵੇਂ ਪਾਸੇ ਵੱਲ ਲਾ ਦਿਉ ਤਾਂ ਕਿ ਉਹ ਫਿਰ ਨਾ ਤਾਂ ਮਹਿੰਗਾਈ ਦੀ ਗੱਲ ਕਰਨਗੇ, ਨਾ ਹੀ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਆਦਿ ਵਰਗੀਆਂ ਦੇਸ਼ ਦੀਆਂ ਹੋਰ ਗੰਭੀਰ ਸਮੱਸਿਆਵਾਂ ਬਾਰੇ ਦੇਸ਼ ਦੇ ਰਾਜ ਕਰ ਰਹੇ ਹਾਕਮਾਂ ਨੂੰ ਪੁੱਛਣ ਵਾਲੇ ਹੋਣਗੇ!

ਦੇਸ਼ ਦੇ ਚਿੰਤਕ ਲੋਕ ਇਹ ਸੋਚਣ ਲਈ ਮਜਬੂਰ ਹੋ ਕੇ ਮੂੰਹੋਂ ਮੂੰਹੀਂ ਇਹ ਕਹਿਣ ਲੱਗ ਪਏ ਹਨ ਕਿ ਇਸ ਪਿੱਛੇ ਜਿਵੇਂ ਕਿਸੇ ਦੀ ਰਾਜਸੀ ਚਾਲ ਹੋਵੇ? ਚਿੰਤਕਾਂ ਦੀ ਗੱਲ ਵਿੱਚ ਕਾਫੀ ਦਮ ਵੀ ਲਗਦਾ ਹੈ ਕਿ ਜਦੋਂ ਉਹ ਪਿਛੋਕੜ ਦੇ ਸਮੇਂ ਵੱਲ ਝਾਤ ਮਾਰਦੇ ਹਨ ਕਿ ਗੱਦੀ ਤੇ ਬੈਠਣ ਸਮੇਂ ਹਾਕਮਾਂ ਨੇ ਲੋਕਾਂ ਨਾਲ ਕਿਹੜੇ ਕਿਹੜੇ ਅਹਿਦ ਕੀਤੇ ਸਨ, ਉਨ੍ਹਾਂ ਵਿੱਚੋਂ ਤਾਂ ਕੋਈ ਵੀ ਹੱਲ ਨਹੀਂ ਹੋਇਆ ਉਨ੍ਹਾਂ ਦੀ ਥਾਂ ’ਤੇ ਉਹ ਮੁੱਦੇ ਲਿਆਂਦੇ ਗਏ, ਜਾਂ ਲਿਆਏ ਜਾ ਰਹੇ ਹਨ, ਜਿਨ੍ਹਾਂ ਨਾਲ ਲੋਕਾਂ ਦਾ ਕੋਈ ਵਾਹ ਵਾਸਤਾ ਹੀ ਨਹੀਂ

ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਬਿਰਾਜਮਾਨ ਹੋਇਆ ਛੇ ਸਾਲ ਤੋਂ ਵਧੇਰੇ ਸਮਾਂ ਹੋ ਗਿਆ ਹੈ ਭਾਵ ਦੂਸਰੀ ਪਾਰੀ ਤੋਂ ਵੀ ਇੱਕ ਸਾਲ ਦਾ ਸਮਾਂ ਵੱਧ ਹੋ ਗਿਆ ਹੈ ਤੇ ਸਰਕਾਰ ਨੇ ਲੋਕ ਹਿਤ ਵਿੱਚ ਸਿਵਾਏ ਫਿਰਕਾਪ੍ਰਸਤੀ ਫੈਲਾਉਣ ਤੋਂ ਬਿਨਾਂ ਕੁਝ ਨਹੀਂ ਕੀਤਾ ਚੇਤੇ ਹੋਵੇਗਾ ਕਿ ਜਦੋਂ 2014 ਵਿੱਚ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੀ ਗੱਦੀ ਹਥਿਆਉਣੀ ਸੀ ਤਾਂ ਉਸ ਵੇਲੇ ਲੋਕਾਂ ਨੂੰ ਕਿਹੜੇ ਕਿਹੜੇ ਸਬਜ਼ਬਾਗ ਵਿਖਾਏ ਗਏਪਰ ਜਦੋਂ ਦੂਸਰੀ ਵਾਰ ਚੋਣਾਂ ਲੜੀਆਂ ਗਈਆਂ ਤਾਂ ਪਹਿਲੇ ਕਿਸੇ ਵੀ ਮਸਲੇ ਦੀ ਗੱਲ ਨਹੀਂ ਕੀਤੀ ਗਈਇਸ ਵਾਰ ਨਵੇਂ ਮਸਲੇ ਉਭਾਰੇ ਗਏ ਜਿਨ੍ਹਾਂ ਵਿੱਚ ਕਿਹਾ ਗਿਆ ਕਿ ਅਯੋਧਿਆ ਵਿਖੇ ਰਾਮ ਮੰਦਰ ਉਸਾਰਿਆ ਜਾਵੇਗਾ ਜੰਮੂ ਕਸ਼ਮੀਰ ਦੀ ਧਾਰਾ 370 ਤੇ 35 ਏ ਨੂੰ ਦੇਸ ਵਿੱਚੋਂ ਖਤਮ ਕਰਨਾ, ਐੱਨ ਆਰ ਸੀ ਲਿਆਉਣਾ ਆਦਿ ਮਸਲੇ ਉਜਾਗਰ ਕਰਕੇ ਦੇਸ਼ ਦੇ ਲੋਕਾਂ ਦੀ ਆਪਸੀ ਸਾਂਝ ਤਾਰ ਤਾਰ ਕੀਤੀ ਗਈ ਉਨ੍ਹਾਂ ਵਿੱਚ ਦੁਫੇੜ ਦੀਆਂ ਇੰਨੀਆਂ ਪੀਡੀਆਂ ਗੰਢਾਂ ਪਾਈਆਂ ਗਈਆਂ ਹਨ ਤੇ ਅੱਗੋਂ ਜਾਰੀ ਵੀ ਹਨ ਤਾਂ ਕਿ ਉਹ ਕਦੇ ਵੀ ਸਿਰ ਜੋੜ ਕੇ ,ਆਪਸ ਵਿੱਚ ਰਲਮਿਲ ਕੇ ਬੈਠ ਹੀ ਨਾ ਸਕਣ

ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਅੰਗਰੇਜ਼ ਪਾੜ੍ਹੋ ਤੇ ਰਾਜ ਕਰੋ ਕਰਦੇ ਸਨ ਉਸ ਨੂੰ ਬਾਦ ਵਿੱਚ ਕਾਂਗਰਸ ਪਾਰਟੀ ਨੇ ਸਾਂਭ ਲਿਆ ਤੇ ਹੁਣ ਉਨ੍ਹਾਂ ਕਦਮਾਂ ’ਤੇ ਮੌਜੂਦਾ ਰਾਜ ਕਰ ਰਹੀ ਪਾਰਟੀ ਚੱਲ ਰਹੀ ਹੈਦੇਸ਼ ਦੇ ਲੋਕਾਂ ਨੂੰ ਖੁਸ਼ਹਾਲ ਕਰਨ ਦੀ ਥਾਂ ’ਤੇ ਉਸ ਨੂੰ ਨਿਘਾਰ ਵਲ ਲਿਜਾ ਰਹੀ ਹੈਇਸ ਸਰਕਾਰ ਦਾ ਮੰਤਵ ਬੜਾ ਸਪਸ਼ਟ ਹੈ ਕਿ ਲੋਕਾਂ ਵਿੱਚ ਇੰਨੀਆ ਦੂਰੀਆਂ ਬਣਾ ਦਿਉ ਕਿ ਕਦੇ ਵੀ ਲੋਕ ਇਕਠੇ ਹੋ ਕੇ ਰੋਟੀ ਰੋਜ਼ੀ, ਭ੍ਰਿਸ਼ਟਾਚਾਰ, ਮਹਿੰਗਾਈ, ਬੇਰੁਜ਼ਗਾਰੀ ਦੀ ਗੱਲ ਨਾ ਕਰ ਸਕਣਇਸ ਸਰਕਾਰ ਦਾ ਮੰਤਵ ਇੱਕੋ ਹੈ ਕਿ ਬਹੁਗਿਣਤੀ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਦੁਰਉਪਯੋਗ ਕਰਕੇ ਦੇਸ਼ ਵਿੱਚ ਵਿਉਪਾਰੀਆਂ ਦੇ ਰਾਜ ਨੂੰ ਸਥਿਰ ਕਰਨਾ ਹੈਇਹ ਵਿਉਪਾਰੀ ਆਮ ਜਨਤਾ, ਕਿਰਸਾਨਾਂ ਸਭ ਦੀ ਲੁੱਟ ਕਰ ਰਹੇ ਹਨ ਕਿਉਂਕਿ ਮਨੁੱਖ ਨੂੰ ਜਿਸ ਚੀਜ਼ ਦੀ ਲੋੜ ਹੁੰਦੀ ਹੈ, ਉਨ੍ਹਾਂ ਸਾਰੀਆਂ ਚੀਜ਼ਾਂ ਉੱਤੇ ਇਨ੍ਹਾਂ ਵਿਉਪਾਰੀਆ ਦਾ ਕਬਜ਼ਾ ਹੈਇਸ ਸਮੇਂ ਦੇਸ਼ ਦੇ ਕੁਲ ਸਰਮਾਏ ਦਾ 90% ਦੌਲਤ ’ਤੇ ਇਹਨਾਂ ਅਜਾਰੇਦਾਰਾਂ ਦਾ ਕਬਜ਼ਾ ਹੈਆਮ ਮਨੁੱਖ ਚਾਹੇ ਉਹ ਹਿੰਦੂ ਹੀ ਹਨ, ਉਨ੍ਹਾਂ ਸਭ ਦੀ ਹਾਲਤ ਦਿਨ ਬਦਿਨ ਆਰਥਿਕ ਪੱਖੋਂ ਗੰਭੀਰ ਤੋਂ ਹੋਰ ਗੰਭੀਰ ਹੋ ਰਹੀ ਹੈਬਹੁ ਗਿਣਤੀ ਵਰਗ ਭੋਲਾਭਾਲਾ ਹੋਣ ਕਰਕੇ ਵਿਉਪਾਰੀਆਂ ਦੀ ਇਸ ਡੂੰਘੀ ਚਾਲ ਨੂੰ ਸਮਝਣ ਤੋਂ ਅਸਮਰੱਥ ਹੈਇਸ ਕਰਕੇ ਸਰਕਾਰੀ ਏਜੰਸੀਆਂ ਵਲੋਂ ਰੋਜ਼ਾਨਾ ਨਵੇਂ ਨਵੇਂ ਮਸਲੇ ਖੜ੍ਹੇ ਕੀਤੇ ਜਾ ਰਹੇ ਹਨਦੇਸ਼ ਦੇ ਬਹੁ ਗਿਣਤੀ ਵਰਗ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਉਹ ਕੱਟੜਵਾਦ ਦੇ ਇਸ ਗੋਰਖ ਧੰਦੇ ਤੋਂ ਬਾਹਰ ਨਿਕਲਣਜਦੋਂ ਉਸ ਨੇ ਇਨ੍ਹਾਂ ਵਿਉਪਾਰੀਆਂ ਦੀ ਚਾਲ ਨੂੰ ਸਮਝ ਲਿਆ ਤਾਂ ਇਹ ਹੀ ਭਾਰਤ, ਜਿਹੜਾ ਕਿਸੇ ਸਮੇਂ ‘ਸੋਨੇ ਦੀ ਚਿੜੀ’ ਕਿਹਾ ਜਾਂਦਾ ਸੀ, ਜਿਸ ਨੂੰ ਇਸ ਵਰਗ ਨੇ ਚੂੰਡ ਚੂੰਡ ਕੇ ‘ਮਿੱਟੀ ਦੀ ਚਿੜੀ’ ਬਣਾ ਦਿੱਤਾ ਹੈ, ਉਹ ਫਿਰ ‘ਸੋਨੇ ਦੀ ਚਿੜੀ’ ਬਣ ਜਾਵੇਗਾ ਜਿਸ ਵਿੱਚ ਦੇਸ਼ ਦਾ ਹਰ ਵਰਗ, ਜਿਸਦਾ ਧਰਮ, ਮਜ਼ਹਬ, ਨਸਲ, ਜਾਤ ਭਾਵੇਂ ਕੁਝ ਵੀ ਹੋਵੇ, ਖੁਸ਼ਹਾਲ ਜੀਵਨ ਜੀਉੂਣ ਦੇ ਸਮਰੱਥ ਹੋ ਜਾਵੇਗਾਫਿਰ ਆਪਣੇ ਆਪ ਹੀ ਹਰ ਇਨਸਾਨ ਗੂੰਜ ਉੱਠੇਗਾ, “ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ” ਆਉ, ਆਪਾਂ ਸਾਰੇ ਰਲ ਕੇ ਇਸ ਭਾਰਤ ਨੂੰ ਖੁਸ਼ਹਾਲ ਬਣਾਉਣ ਦਾ ਉਪਰਾਲਾ ਕਰੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2177) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜੰਗ ਸਿੰਘ

ਜੰਗ ਸਿੰਘ

Anandpur Sahib, Rupnagar, Punjab, India.
Phone: (91 - 94170 - 95965)
Email: (jangsinghaps@gmail.com)

More articles from this author