JangSingh7ਜਦੋਂ ਇਸ ਰਾਹਤ ਦਾ ਵਿਸ਼ਲੇਸ਼ਣ ਹੋਇਆ ਤਾਂ ਪਤਾ ਲੱਗਾ ਕਿ ਸਾਰੇ ਗੱਫੇ ...
(29 ਮਈ 2020)

 

ਜਦੋਂ ਦੇਸ ਦੇ ਸਾਰੇ ਧਰਮਾਂ ਦੇ ਲੋਕ ਰਲ ਕੇ ਫਰੰਗੀਆਂ ਤੋਂ ਦੇਸ ਨੂੰ ਅਜ਼ਾਦ ਕਰਾਉਣ ਲਈ ਲਈ ਤੱਤੀਆਂ, ਠੰਢੀਆਂ ਲਹਿਰਾਂ ਚਲਾ ਰਹੇ ਸਨ ਤਾਂ ਉਸ ਸਮੇਂ ਅੰਗਰੇਜ਼ਾਂ ਦੀ ਸ਼ਹਿ ’ਤੇ 1925 ਈ: ਵਿੱਚ ਮਹਾਰਾਸ਼ਟਰ ਸੂਬੇ ਦੇ ਸ਼ਹਿਰ ਨਾਗਪੁਰ ਦੇ ਡਾਕਟਰ ਕੇਸ਼ਵਬਲੀ ਰਾਮ ਹੈਡਗੇਵਾਰ ਸੱਜੇ ਪੱਖੀ ਜਥੇਬੰਦੀ ਰ ਸ ਸ ਦੀ ਸਥਾਪਨਾ ਕਰ ਰਹੇ ਸਨ ਜਿਸਦਾ ਮਕਸਦ ਭਾਰਤ ਵਿੱਚ ‘ਰਾਮ ਰਾਜ’ ਦੀ ਤਰਜ਼ ’ਤੇ ਕੱਟੜ ‘ਹਿੰਦੂ ਰਾਜ’ ਨੂੰ ਸਥਾਪਤ ਕਰਨਾ ਸੀਇਤਿਹਾਸ ਗਵਾਹ ਹੈ ਕਿ ਇਹ ਉਹ ਨਾਜ਼ੁਕ ਸਮਾਂ ਸੀ ਜਦੋਂ ਬਿਦੇਸ਼ਾਂ ਵਿੱਚ ਗਦਰੀ ਬਾਬੇ ਸੋਹਨ ਸਿੰਘ ਭਕਨੇ, ਸ੍ਰ. ਕਰਤਾਰ ਸਿੰਘ ਸਰਾਭੇ, ਸ੍ਰ. ਭਗਤ ਸਿੰਘ, ਰਾਸ ਬਿਹਾਰੀ ਬੋਸ, ਮਦਨ ਲਾਲ ਢੀਂਗਰੇ ਵਰਗੇ ਕਈ ਦੇਸ਼ ਭਗਤ ਅੰਗੇਰਜ਼ਾਂ ਤੋਂ ਦੇਸ਼ ਨੂੰ ਅਜ਼ਾਦ ਕਰਾਉਣ ਲਈ ਅਮਰੀਕਾ ਦੇ ਸ਼ਹਿਰ ਸਟੋਕਟਨ’ ਅਤੇ ਕਨੇਡਾ ਵਿਖੇ ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਅਜ਼ਾਦ ਕਰਾਉਣ ਲਈ ਗੋਂਦਾਂ ਗੁੰਦ ਰਹੇ ਸਨਭਾਰਤ ਵਿੱਚ ਬੱਬਰ ਅਕਾਲੀ ਲਹਿਰ, ਕਾਂਗਰਸ ਪਾਰਟੀ ਆਦਿ ਰਾਹੀਂ ਭਾਰਤੀਆਂ ਵਲੋਂ ਵੱਖ ਵੱਖ ਲਹਿਰਾਂ ਰਾਹੀਂ ਜੱਦੋਜਹਿਦ ਵਿੱਢੀ ਜਾ ਰਹੀ ਸੀ ਉਨ੍ਹਾਂ ਸਮਿਆਂ ਵਿੱਚ ਰ ਸ ਸ ਦੇ ਆਗੂ ਅੰਗਰੇਜ਼ਾਂ ਦੀ ਭਗਤੀ ਕਰਦੇ ਹੋਏ ਦੇਸ਼ ਭਗਤਾਂ ਦੇ ਵਿਰੁੱਧ ਝੂਠੀਆਂ ਗਵਾਹੀਆਂ ਦੇ ਕੇ ਉਨ੍ਹਾਂ ਨੂੰ ਫੜਾ ਕੇ ਅਜ਼ਾਦੀ ਦੀ ਲਹਿਰ ਨੂੰ ਫੇਲ ਕਰਨ ਵਿੱਚ ਲੱਗੇ ਹੋਏ ਸਨ

ਅਜ਼ਾਦੀ ਦੇ ਇਤਿਹਾਸ ਵਿੱਚ ਇਸ ਕੱਟੜ ਜਥੇਬੰਦੀ ਰ ਸ ਸ ਦਾ ਇੱਕ ਵੀ ਮੈਂਬਰ ਜਾਂ ਆਗੂ ਨਹੀਂ ਮਿਲਦਾ ਜਿਸ ਨੇ ਦੇਸ਼ ਨੂੰ ਅਜ਼ਾਦ ਕਰਾਉਣ ਵਿੱਚ ਕੋਈ ਰਤਾ ਜਿੰਨਾ ਵੀ ਯੋਗਦਾਨ ਪਾਇਆ ਹੋਵੇਜੇ ਕੋਈ ਨਾਂ ਲਿਆ ਜਾਂਦਾ ਹੈ ਤਾਂ ਉਹ ਹੈ ਵੀਰ ਸਾਵਰਕਰ ਦਾਇਹ ਠੀਕ ਹੈ ਉਹ ਸ੍ਰ. ਭਗਤ ਸਿੰਘ ਦੇ ਨਾਲ ਗ੍ਰਿਫਤਾਰ ਜ਼ਰੂਰ ਹੋਇਆ ਸੀ ਪਰ ਜੇਲ ਵਿੱਚ ਗਿਆਂ ਨੂੰ ਹਾਲੇ ਇੱਕ ਮਹੀਨਾ ਵੀ ਸ਼ਾਇਦ ਨਹੀਂ ਸੀ ਹੋਇਆ ਕਿ ਇਸ ਯੋਧੇ ਨੇ ਚਾਰ ਵਾਰੀ ਅੰਗਰੇਜ਼ਾਂ ਨੂੰ ਚਿੱਠੀਆ ਲਿਖ ਘੱਤੀਆਂ ਸਨ ਕਿ ਉਹ ਤਾਂ ਅੰਗਰੇਜ਼ਾਂ ਦਾ ਭਗਤ ਤੇ ਵਫਾਦਾਰ ਹੈ ਇਸ ਅਜ਼ਾਦੀ ਦੀ ਲਹਿਰ ਨਾਲ ਉਸ ਦਾ ਨੇੜੇ ਤਕ ਦਾ ਵੀ ਕੋਈ ਵਾਹ ਵਾਸਤਾ ਨਹੀਂਬਾਰ ਬਾਰ ਮੁਆਫੀ ਮੰਗਣ ਕਰਕੇ ਅੰਗਰੇਜ਼ਾਂ ਨੇ ਉਸ ਨੂੰ ਜੇਲ ਵਿੱਚੋਂ ਰਿਹਾ ਕਰ ਦਿੱਤਾ

ਇਸੇ ਹੀ ਸੰਸਥਾ ਦੇ ਇੱਕ ਹੋਰ ਆਗੂ ਨੱਥੂ ਰਾਮ ਗੋਡਸੇ ਨੇ ਬੜੀਆਂ ਜੱਦੋਜਹਿਦਾਂ, ਅਨੇਕਾਂ ਕੁਰਬਾਨੀਆਂ ਤੇ ਤਸੀਹੇ ਝੱਲਣ ਉਪਰੰਤ ਪ੍ਰਾਪਤ ਕੀਤੀ ਅਜ਼ਾਦੀ ਤੋਂ ਤੁਰੰਤ ਬਾਦ ਦੇਸ਼ ਦੇ ਕਹੇ ਗਏ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ 30 ਜਨਵਰੀ 1948 ਵਿੱਚ ਦਿੱਲੀ ਵਿਖੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀਹੈਰਾਨੀ ਦੀ ਗੱਲ ਹੈ ਕਿ ਦੇਸ਼ ਵਿੱਚ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ, ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕਰ ਰਹੇ ਹਨ, ਉਨ੍ਹਾਂ ਦੇ ਕਈ ਆਗੂ ਇਹ ਕਹਿੰਦੇ ਨਹੀਂ ਥੱਕਦੇ ਕਿ ਨੱਥੂ ਰਾਮ ਗੋਡਸਾ “ਦੇਸ਼ ਭਗਤ ਹੈ ਤੇ ਦੇਸ਼ ਭਗਤ ਹੀ ਰਹੇਗਾ।”

ਰ ਸ ਸ ਨੇ ਆਪਣੇ ਮੰਤਵ ਵਿੱਚ ਸਫਲ ਹੋਣ ਲਈ ਦੇਸ਼ ਵਿੱਚ ਕਿਸ ਤਰ੍ਹਾਂ ਪੈਰ ਪਸਾਰਨੇ ਸ਼ੁਰੂ ਕੀਤੇ, ਇਸਦੇ ਇਤਿਹਾਸ ਤੇ ਵੀ ਸੰਖੇਪ ਝਾਤ ਮਾਰਨ ਦੀ ਜ਼ਰੂਰਤ ਹੈਦੇਸ਼ ਦੀ ਅਜ਼ਾਦੀ ਤੋਂ ਸਿਰਫ ਚਾਰ ਸਾਲ ਬਾਦ 21 ਅਕਤੂਬਰ 1951 ਵਿੱਚ ਰ ਸ ਸ ਨੇ ਆਪਣੀ ਰਾਜਨੀਤਕ ਪਾਰਟੀ ਭਾਰਤੀਯ ਜੰਨ ਸੰਘ ਦੀ ਸਥਾਪਨਾ ਕੀਤੀ, ਜਿਸਦਾ ਨਿਰਮਾਣ ਕਰਨ ਵਾਲੇ ਸ਼ਿਆਮਾ ਪ੍ਰਕਾਸ਼ ਮੁਕਰਜੀ ਸਨ ਇਸਦਾ ਚੋਣ ਨਿਸ਼ਾਨ ਦੀਵਾ ਸੀਇਸੇ ਜੰਨ ਸੰਘ ਨੇ ਪੰਜਾਬ ਵਿੱਚ ਜੋ ਜੋ ਪੰਜਾਬ ਵਿਰੋਧੀ ਕੰਮ ਕੀਤੇ, ਉਹ ਕਿਸੇ ਤੋਂ ਭੁੱਲੇ ਹੋਏ ਨਹੀਂਫਿਰ ਇਹ ਜੰਨ ਸੰਘ ਦੇਸ਼ ਵਿੱਚ ਲੱਗੀ ਐਮਰਜੈਂਸੀ ਦੌਰਾਨ ਆਪਣੀ ਹੋਂਦ ਮੁਕਾ ਕੇ ਜਨਤਾ ਦਲ ਵਿੱਚ ਸ਼ਾਮਲ ਹੋ ਗਈ ਸੀਰ ਸ ਸ ਨੇ 6 ਅਪਰੈਲ 1980 ਵਿੱਚ ‘ਕਮਲ ਦੇ ਫੁੱਲ’ ਦੇ ਨਿਸ਼ਾਨ ਥੱਲੇ ਆਪਣੀ ਇੱਕ ਨਵੀਂ ਰਾਜਨੀਤਕ ਪਾਰਟੀ ‘ਭਾਰਤੀ ਜਨਤਾ ਪਾਰਟੀ’ ਬਣਾ ਲਈ ਬੱਸ ਉਦੋਂ ਤੋਂ ਹੀ ਇਹ ਦੇਸ਼ ਵਿੱਚ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਕੇ ਆਪਣੇ ਲੋਕਤੰਤਰ ਵਿਰੋਧੀ ਤੇ ਭਰਾਤਰੀ ਸਾਂਝ ਦੀ ਸੋਚ ਨੂੰ ਖਤਮ ਕਰਨ ਲਈ ਦੇਸ਼ ਵਿੱਚ ਫਿਰਕਾਪ੍ਰਸਤੀ ਨੂੰ ਫੈਲਾਉਂਦੀ ਆ ਰਹੀ ਹੈ ਇਸਦਾ ਸਿਖਰ ਉਦੋਂ ਹੋਇਆ ਜਦੋਂ ਲੋਕ ਦੇਸ਼ ਵਿੱਚ ਰਾਜ ਕਰ ਰਹੀ ਕਾਂਗਰਸ ਪਾਰਟੀ ਦੇ ਕੰਮ ਕਾਜ ਤੋਂ ਬੁਰੀ ਤਰ੍ਹਾਂ ਅਸਤੁੰਸ਼ਟ ਹੋ ਜਾਣ ਕਾਰਨ 2014 ਵਿੱਚ ਦੇਸ਼ ਦੀ ਵਾਗਡੋਰ ਇਸ ਫਿਰਕਾਪ੍ਰਸਤ ਪਾਰਟੀ ਜਨਤਾ ਦਲ ਵਿੱਚ ਦੇ ਹੱਥ ਆ ਗਈ

ਜਨਤਾ ਦਲ ਨੇ ਚੋਣਾਂ ਤੋਂ ਪਹਿਲਾਂ ਜੋ ਜੋ ਸਬਜ਼ਬਾਗ ਗੱਦੀ ਨੂੰ ਹਥਿਆਉਣ ਲਈ ਲੋਕਾਂ ਨੂੰ ਦਿਖਾਏ, ਅੱਜ ਛੇ ਸਾਲ ਤੋਂ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਇਸ ਸਰਕਾਰ ਨੇ ਪੂਣੀ ਤਕ ਨਹੀਂ ਕੱਤੀਹੁਣ ਇਸ ਸਰਕਾਰ ਵਲੋਂ ਲੋਕਾਂ ਦੇ ਅਸਲ ਮੁੱਦੇ ਵਿਸਾਰ ਕੇ ਭਾਰਤਵਾਸੀਆਂ ਦੀ ਆਪਸੀ ਭਰਾਤਰੀਵਾਦ ਦੀ ਸਾਂਝ ਨੂੰ ਖਤਮ ਕਰਕੇ ‘ਕੱਟੜ ਹਿੰਦੂਵਾਦ’ ਦਾ ਮੁਲੰਮਾ ਚਾੜ੍ਹਿਆ ਜਾ ਰਿਹਾ ਹੈਦੇਸ ਦੇ ਮੁੱਖ ਮਸਲੇ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਛੋਟੇ ਵਿਉਪਾਰੀਆਂ ਆਦਿ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਥਾਂ ’ਤੇ ‘ਹਿੰਦੂ ਮੁਸਲਿਮ’ ਦਾ ਮੁੱਦਾ ਬਣਾ ਕੇ ਘੱਟ ਗਿਣਤੀਆਂ ਸਮੇਤ ਦਲਿਤਾਂ ਨਾਲ ਬੇਇਨਸਾਫੀਆਂ ਕੀਤੀਆਂ ਜਾ ਰਹੀਆਂ ਹਨਦੇਸ਼ਵਾਸੀਆਂ ਦੀ ਆਪਸੀ ਸਾਂਝ ਨੂੰ ਖਤਮ ਕਰਕੇ ਬਹੁ ਗਿਣਤੀ ਦੇ ਲੋਕਾਂ ਨੂੰ ਦੇਸ ਵਿੱਚ ‘ਰਾਮ ਰਾਜ’ ਦੀ ਤਰਜ਼ ’ਤੇ ‘ਹਿੰਦੂ ਰਾਜ’ ਸਥਾਪਤ ਕਰਨ ਦੇ ਨਾਂ ’ਤੇ ਭਰਮਾਇਆ ਜਾ ਰਿਹਾ ਹੈ

ਅੱਜ ਜਦੋਂ ਸੰਸਾਰ ਦੀਆਂ ਸਰਕਾਰਾਂ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੇਣ ਵਿੱਚ ਲੱਗੀਆਂ ਹੋਈਆਂ ਹਨ ਤਾਂ ਸਾਡੇ ਦੇਸ਼ ਦੀ ਮੋਦੀ ਸਰਕਾਰ ਪੀ ਐੱਮ ਕੇਅਰ ਫੰਡ ਦਾ ਨਵਾਂ ਖਾਤਾ ਖੋਲ੍ਹ ਕੇ ਉਸ ਨੂੰ ਆਰ ਟੀ ਆਈ ਤੋਂ ਮੁਕਤ ਰੱਖ ਕੇ, ਤਾਂ ਕਿ ਇਸ ਫੰਡ ਬਾਰੇ ਪੁੱਛਣ ਗਿੱਛਣ ਵਾਲਾ ਵੀ ਕੋਈ ਨਾ ਹੋਵੇ, ਦੇਸ਼ ਦੇ ਲੋਕਾਂ ਦਾ ਹਜ਼ਾਰਾਂ ਕਰੋੜ ਰੁਪਇਆ ਇਕੱਠਾ ਕਰਕੇ, ਲੋਕਾਂ ਨੂੰ ਕੋਈ ਸਹੂਲਤ ਦੇਣ ਦੀ ਥਾਂ ’ਤੇ ਕਦੇ ਤਾਲੀਆਂ, ਕਦੇ ਟੱਲੀਆਂ ਤੇ ਕਦੇ ਦੀਵੇ ਜਗਾ ਕੇ ਬਹੁਗਿਣਤੀ ਵਰਗ ਦੇ ਲੋਕਾਂ ਨੂੰ ਖੁਸ਼ ਕਰਨ ਦੇ ਨਾਲ ਹਿੰਦੂ ਫਿਲਾਸਫੀ ਨੂੰ ਲੋਕਾਂ ਤੇ ਜਬਰੀ ਮੜ੍ਹਨ ਲੱਗੀ ਹੋਈ ਹੈ

ਇਸ ਦੇਸ਼ ਵਿੱਚ ਇੱਕ ਪਾਸੇ ਹਿੰਦੂ ਧਰਮ ਨਾਲ ਸਬੰਧਤ ਲੱਖਾਂ ਪ੍ਰਵਾਸੀ ਮਜ਼ਦੂਰਾਂ ਦੇ ਜਾਣ ਦਾ ਪ੍ਰਬੰਧ ਕਰਕੇ ਦੇਣ ਦੀ ਥਾਂ ’ਤੇ ਸੈਕੜੇ, ਹਜ਼ਾਰਾਂ ਮੀਲ ਦਾ ਪੈਂਡਾ ਪੈਦਲ ਭੁੱਖੇ ਪਿਆਸੇ ਤੈਅ ਕਰਵਾ ਰਹੀ ਹੈਕਿੰਨੀ ਤਰਾਸਦੀ ਦੀ ਗੱਲ ਹੈ ਕਿ ਇਸ ਪੈਂਡੇ ਦੌਰਾਨ ਬਿਨ ਡਾਕਟਰੀ ਸਹੂਲਤੋਂ, ਇੰਨੀਆਂ ਮੰਦੀਆਂ ਹਾਲਤਾਂ ਵਿੱਚ ਕਈ ਗਰਭਵਤੀ ਇਸਤਰੀਆਂ ਸੜਕਾਂ ਉੱਤੇ ਹੀ ਪੁਲੀਸ ਤੇ ਆਮ ਲੋਕਾਂ ਦੀ ਮਦਦ ਨਾਲ ਬੱਚਿਆਂ ਨੂੰ ਜਨਮ ਦੇ ਰਹੀਆਂ ਹਨ ਕਈਆਂ ਪਰਵਾਸੀਆਂ ਨੂੰ ਤਾਂ ਆਪਣੀ ਮੰਜ਼ਿਲ ’ਤੇ ਪੁੱਜਣਾ ਵੀ ਨਸੀਬ ਨਹੀਂ ਹੋਇਆ ਪਤਾ ਨਹੀਂ ਕਿੰਨੇ ਹੀ ਅਜਿਹੇ ਪ੍ਰਵਾਸੀ ਆਪਣੇ ਘਰਾਂ ਨੂੰ ਜਾਂਦੇ ਰਸਤੇ ਵਿੱਚ ਕੋਈ ਸੜਕੀ ਦੁਰਘਟਨਾ, ਕੋਈ ਰੇਲਵੇ ਦੁਰਘਟਨਾਵਾਂ ਤੋਂ ਇਲਾਵਾ ਭੁੱਖ, ਪਿਆਸ, ਬਿਮਾਰੀ ਆਦਿ ਦਾ ਸ਼ਿਕਾਰ ਹੋ ਕੇ ਰੱਬ ਨੂੰ ਪਿਆਰੇ ਹੋ ਗਏ ਹਨ ਕੋਈ ਇਸਤਰੀ ਆਪਣੇ ਮਾਸੂਮ ਜਿਹੇ ਬੱਚੇ ਨੂੰ ਥੱਕ ਜਾਣ ਤੇ ਨੀਂਦਰੇ ਦੀ ਹਾਲਤ ਵਿੱਚ ਅਟੈਚੀ ’ਤੇ ਲਿਟਾ ਕੇ ਭੁੱਖੀ ਭਾਣੀ ਖਿੱਚ ਕੇ ਲਿਜਾ ਰਹੀ ਹੈ ਇਸੇ ਤਰ੍ਹਾਂ ਬਾਲੜੀ ਉਮਰ ਦੀ ਇੱਕ ਕੁੜ੍ਹੀ ਆਪਣੇ ਬਿਮਾਰ ਤੇ ਬਿਰਧ ਪਿਤਾ ਨੂੰ ਹਜ਼ਾਰਾਂ ਮੀਲ਼ ਦਾ ਪੈਂਡਾ ਸਾਈਕਲ ਤੇ ਲਿਜਾਣ ਲਈ ਮਜਬੂਰ ਹੋਈ ਹੈ, ਜਿਸ ਦੀ ਚਰਚਾ ਸੰਸਾਰ ਵਿੱਚ ਵੀ ਹੋ ਚੁੱਕੀ ਹੈ‘ਰਾਮ ਰਾਜ’ ਦੀ ਉਸਾਰੀ ਕਰ ਰਹੀ ਇਸ ਸਰਕਾਰ ਨੂੰ ਕਠਨ ਅਵਸਥਾ ਵਿੱਚ ਜਾ ਰਹੇ ਇਹ ਰਾਮ ਭਗਤ ਕਿਉਂ ਨਹੀਂ ਨਜ਼ਰ ਆ ਰਹੇ? ਪਰ ਸਰਕਾਰ ਇਸ ਨਾਜ਼ੁਕ ਮੌਕੇ ਜਦੋਂ ਕਰੋਨਾ ਬਿਮਾਰੀ ਕਾਰਨ ਲੋਕ ਲਾਕਡਾਊਨ ਤੇ ਕਰਫਿਊ ਕਾਰਨ ਘਰਾਂ ਅੰਦਰ ਤਾੜੇ ਹੋਏ ਹਨ, ਉਸ ਦਾ ਨਾਜਾਇਜ਼ ਫਾਇਦਾ ਉਠਾ ਕੇ ਇਹ ਸਰਕਾਰ ਪ੍ਰਾਂਤਾਂ ਵਿੱਚ ਵਿਰੋਧੀ ਪਾਰਟੀ ਦੀਆਂ ਸਰਕਾਰਾਂ ਨੂੰ ਤੋੜਨ ਲਈ ਵਿਧਾਨਕਾਰਾਂ ਦੀ ਖਰੀਦੋ ਫਰੋਖਤ ਕਰਕੇ ਆਪਣੀ ਭਗਵੀ ਪਾਰਟੀ ਦੀਆਂ ਸਰਕਾਰਾਂ ਸੂਬਿਆਂ ਵਿੱਚ ਬਣਾਉਣ ਵਿੱਚ ਲੱਗੀ ਹੋਈ ਹੈਇਹ ਹੀ ਨਹੀਂ, ਜੰਮੂ ਕਸ਼ਮੀਰ ਦੇ ਸਾਰੇ ਕਾਇਦੇ ਕਾਨੂੰਨ ਤੋੜ ਕੇ 370 ਧਾਰਾ ਤੇ 35 ਏ ਨੂੰ ਖਤਮ ਕਰਕੇ ਜੰਮੂ ਕਸ਼ਮੀਰ ਵਿੱਚ ਦੂਸਰੇ ਸੂਬਿਆਂ ਗੁਜਰਾਤ ਆਦਿ ਪ੍ਰਾਂਤਾਂ ਦੇ ਵਿਉਪਾਰੀਆਂ ਨੂੰ ਉੱਥੋਂ ਦੇ ਪੱਕੇ ਸ਼ਹਿਰੀ ਬਣਾਉਣ ਵਿੱਚ ਲੱਗੀ ਹੋਈ ਹੈ ਤਾਂ ਕਿ ਉੱਥੋਂ ਦੇ ਮੁਸਲਮਾਨਾਂ ਦੇ ਵਿਉਪਾਰ ਨੂੰ ਕਾਬੂ ਕੀਤਾ ਜਾ ਸਕੇ

ਭਾਰਤ ਦੇ ਪ੍ਰਧਾਨ ਮੰਤਰੀ ਲਾਕ ਡਾਊਨ ਸਮੇਂ ਚਾਰ ਪੰਜ ਵਾਰ ਭਾਸ਼ਨ ਕਰਨ ਸਮੇਂ ਪਤਾ ਨਹੀਂ ਕਿਹੜੇ ਜੋਤਸ਼ੀ ਜਾਂ ਤਾਂਤਰਿਕ ਕੋਲੋਂ ਦਿਨ ਤੇ ਸਮੇਂ ਦਾ ਮਹੂਰਤ ਕਢਾ ਕੇ ਰਾਤ ਅੱਠ ਵਜੇ ਹੀ ਲੋਕਾਂ ਨੂੰ ਸੰਬੋਧਨ ਹੁੰਦੇ ਸਨ, ਲੋਕ ਡਰ ਲੱਗਣ ਲੱਗ ਪਿਆ ਸੀ ਕਿ ਪਤਾ ਨਹੀਂ ਹੁਣ ਉਨ੍ਹਾਂ ਨੇ ਭਾਸ਼ਣ ਵਿੱਚ ਕਿਹੜੀ ਅੰਧ ਵਿਸ਼ਵਾਸੀ ਸ਼ੁਰਲੀ ਛੱਡ ਦੇਣੀ ਹੈਦੇਸ ਦੇ ਲੋਕ ਹਰ ਵਾਰ ਉਡੀਕਦੇ ਰਹਿੰਦੇ ਸਨ ਕਿ ਇਸ ਵਾਰ ਜ਼ਰੂਰ ਕੋਈ ਰਾਹਤ ਲੋਕਾਂ ਨੂੰ ਦੇਣਗੇ ਪਰ ਊਠ ਦਾ ਬੁੱਲ੍ਹ ਡਿਗਣ ਵਿੱਚ ਹੀ ਨਹੀਂ ਸੀ ਆਉਂਦਾ ਆਖਰ ਇਸ ਵਾਰ ਡਿਗਿਆ ਹੈ ਕਿ ਦੇਸ਼ ਦੇ ਲੋਕਾਂ ਨੂੰ 20 ਲੱਖ ਕਰੋੜ ਦੀ ਰਾਹਤ ਦਿੱਤੀ ਗਈ ਹੈਪਰ ਜਦੋਂ ਇਸ ਰਾਹਤ ਦਾ ਵਿਸ਼ਲੇਸ਼ਣ ਹੋਇਆ ਤਾਂ ਪਤਾ ਲੱਗਾ ਕਿ ਸਾਰੇ ਗੱਫੇ ਤਾਂ ਲੈ ਗਏ ਵੱਡੇ ਵੱਡੇ ਧਨਾਢ ਤੇ ਪ੍ਰਧਾਨ ਮੰਤਰੀ ਦੇ ਮਿੱਤਰ ਬੇਲੀ ਅਜਾਰੇਦਾਰ, ਆਮ ਲੋਕਾਂ ਲਈ “ਲੋਨ ਮੇਲਾ” “ਬੈਂਕਾਂ ਦਾ ਕਰਜਾ”, ਜਿਸ ਵਿੱਚ ਪਹਿਲਾਂ ਹੀ ਗਰੀਬ ਲੋਕ ਜਕੜ ਹੋਏ ਹਨ ਕਿਸਾਨ ਤਾਂ ਪਹਿਲਾਂ ਹੀ ਇਨ੍ਹਾਂ ਕਰਜ਼ਿਆ ਤੋਂ ਦੁਖੀ ਹੋ ਕੇ ਆਤਮ ਹੱਤਿਆਵਾਂ ਕਰ ਰਹੇ ਹਨ

ਮੋਦੀ ਸਰਕਾਰ ਕਿਸਾਨਾਂ ਨੂੰ ਦੁੱਗਣੀ ਆਮਦਨ ਕੀਤੇ ਜਾਣ ਦੇ ਫੋਕੇ ਨਾਹਰੇ ਦੇ ਕੇ ਉਨ੍ਹਾਂ ਦੇ ਜ਼ਖਮਾਂ ਨੂੰ ਅੱਲੇ ਕਰ ਰਹੀ ਹੈਲੋਕ ਹੁਣ ਭਲੀ ਭਾਂਤ ਜਾਣ ਚੁੱਕੇ ਹਨ ਕਿ ਇਹ ਸਰਕਾਰ ਹੁਣ ਲੋਕਾਂ ਦੀ ਨਾ ਹੋ ਕੇ ਸਿਰਫ ਤੇ ਸਿਰਫ ਅੰਬਾਨੀਆਂ, ਅਡਾਨੀਆਂ, ਮੇਹੁਲ ਚੌਕਸੀ, ਆਦਿ ਵਰਗੇ ਅਜਾਰੇਦਾਰਾਂ, ਜੋ ਹਜ਼ਾਰਾਂ ਕਰੋੜ ਰੁਪਏ ਬੈਂਕਾਂ ਦਾ ਡਕਾਰਨ ਉਪਰੰਤ ਵਿਦੇਸ਼ਾਂ ਵਿੱਚ ਮੌਜ ਮੇਲੇ ਕਰ ਰਹੇ ਹਨ, ਦੀ ਬਣ ਚੁੱਕੀ ਹੈਹੁਣ ਤਾਂ ਲੋਕ ਇਹ ਵੀ ਮੂੰਹੋਂ ਮੂੰਹੀਂ ਕਹਿਣ ਲੱਗ ਪਏ ਹਨ ਜਿਹੜੀ ਕਿਸੇ ਸਮੇਂ ਸਰਕਾਰ ਲੋਕਾਂ ਦੁਆਰਾ, ਲੋਕਾਂ ਲਈ ਤੇ ਲੋਕਾਂ ਵਾਸਤੇ ਲਈ ਚੁਣੀ ਹੋਈ ਮੰਨੀ ਜਾ ਸਕਦੀ ਹੈ ਉਹ ਹੁਣ ਲੋਕਾਂ ਦੀ ਨਾ ਹੋ ਕੇ ਵਪਾਰੀਆਂ ਦੀ ਬਣ ਚੁੱਕੀ ਹੈ

ਦੇਸ਼ ਵਿੱਚ ਹਜ਼ਾਰਾਂ ਕਰੋੜ ਰੁਪਏ ਮੂਰਤੀਆਂ, ਨਦੀਆਂ, ਦਰਿਆਵਾਂ ਦੀ ਸਫਾਈ ਦੇ ਨਾਂ ’ਤੇ ਕਾਗਜਾਂ ਵਿੱਚ ਤਾਂ ਖਰਚ ਕਰ ਸਕਦੀ ਹੈ ਪਰ ਕਰੋਨਾ ਬਿਮਾਰੀ ਦਾ ਮੁਕਾਬਲਾ ਕਰਨ ਲਈ ਹਸਪਤਾਲਾਂ ਵਿੱਚ ਨਾ ਤਾਂ ਲੋੜੀਂਦੇ ਡਾਕਟਰ, ਨਰਸਾਂ, ਸਿਹਤਕ ਅਮਲਾ ਹੈ ਅਤੇ ਨਾ ਹੀ ਲੋੜੀਂਦੀਆਂ ਦੁਆਈਆਂ, ਪੀ ਪੀ ਈ ਕਿੱਟਾਂ, ਮਾਸਕ, ਦਸਤਾਨੇ, ਸੈਨੇਟਾਈਜ਼ਰ ਤੇ ਹੋਰ ਅਤਿ ਜ਼ਰੂਰੀ ਸਮਾਨ ਹੈ10-12 ਹਜ਼ਾਰ ਦੀ ਅਬਾਦੀ ਪਿੱਛੇ ਸਾਡੇ ਇਸ ਦੇਸ਼ ਵਿੱਚ ਇੱਕ ਡਾਕਟਰ ਹੈ ਜੇ ਇਹ ਕਹਿ ਲਿਆ ਜਾਵੇ ਕਿ ਸਾਡੇ ਦੇਸ਼ ਵਿੱਚ ਕਰੋਨਾ ਦੀ ਲੜਾਈ ਬਿਨ ਹਥਿਆਰਾਂ ਦੇ ਹੀ ਲੜੀ ਜਾ ਰਹੀ ਹੈ, ਗਲਤ ਨਹੀਂ ਹੋਵੇਗਾਲੱਖਾਂ ਦੀ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਭੁੱਖੇ, ਪਿਆਸੇ, ਬਿਨ ਸਰਕਾਰ ਵਲੋਂ ਕੋਈ ਸਹੂਲਤ ਮਿਲਣ ਦੇ ਪੈਦਲ ਹੀ ਆਪਣੇ ਪਿਤਰੀ ਘਰਾਂ ਵਲ ਜਾ ਰਹੇ ਹਨ ਜੇ ਕਰ ਰਾਮ ਰਾਜ ਦਾ ਨਾਹਰਾ ਮਾਰਨ ਵਾਲੀ ਸਰਕਾਰ ਸੱਚਮੁੱਚ ਰਾਮ ਰਾਜ ਦੀ ਮੁਦਈ ਹੁੰਦੀ ਤਾਂ ਇਸੇ ਹਿੰਦੂ ਧਰਮ ਦੇ ਲੋਕਾਂ ਦੀ ਅੱਜ ਇੰਨੀ ਦੁਰਗਤੀ ਇਸ ਤਰ੍ਹਾਂ ਨਾ ਹੁੰਦੀ

ਪਰਵਾਸੀ ਮਜ਼ਦੂਰਾਂ ਲਈ ਭੇਜੀਆਂ 200 ਰੇਲ ਗੱਡੀਆਂ ਵਿੱਚੋਂ 40 ਗੱਡੀਆਂ ਕੇਂਦਰ ਸਰਕਾਰ ਤੇ ਰੇਲਵੇ ਵਿਭਾਗ ਦੀ ਸਿਖਰਾਂ ਦੀ ਅਣਗਹਿਲੀ ਕਾਰਨ ਉਹ ਆਪਣੇ ਅਸਲ ਅਸਥਾਨਾਂ ਤੇ ਜਾਣ ਦੀ ਥਾਂ ਤੇ ਹੋਰ ਗਲਤ ਥਾਵਾਂ ’ਤੇ ਪੁੱਜ ਗਈਆਂ ਤੇ ਪ੍ਰਵਾਸੀਆਂ ਨੂੰ ਆਪਣੇ ਘਰਾਂ ਵਿੱਚ ਪੁੱਜਣ ਲਈ ਭੁੱਖੇ ਪਿਆਸੇ ਕਈ ਕਈ ਦਿਨ ਪਛੜ ਕੇ ਪੁੱਜਣਾ ਪਿਆ ਯੂ ਪੀ ਪ੍ਰਾਂਤ ਦੇ ਮੁਜੱਫਰਨਗਰ ਸ਼ਹਿਰ ਦੀ ਵਾਇਰਲ ਹੋ ਰਹੀ ਵੀਡੀਓ ਨੇ ਤਾਂ ਵੇਖਣ ਵਾਲੇ ਵਿਅਕਤੀ ਦੇ ਅੱਖਾਂ ਵਿੱਚ ਅੱਥਰੂ ਜ਼ਰੂਰ ਲਿਆ ਦਿੱਤੇ ਹਨ ਜਿਸ ਵਿੱਚ ਇੱਕ ਦੋ ਸਾਲ ਦਾ ਬੱਚਾ ਆਪਣੀ ਭੁੱਖੀ ਪਿਆਸੀ ਮਰ ਚੁੱਕੀ ਮਾਂ, ਜਿਸ ਬਾਰੇ ਉਹ ਬਿਲਕੁਲ ਅਣਜਾਣ ਹੈ, ਉੱਤੇ ਦਿੱਤੀ ਚਾਦਰ ਨੂੰ ਲਾਹ ਕੇ ਜਗਾਉਂਦਾ ਹੋਇਆ ਦਿਖਾਇਆ ਗਿਆ ਹੈ

ਮੋਦੀ ਸਾਹਿਬ, ਇੰਝ ਲੱਗ ਰਿਹਾ ਹੈ ਜਿਵੇਂ ਤੁਹਾਡਾ ਖੁਨ ਸਫੈਦ ਹੋ ਚੁੱਕਾ ਹੈ ਇਹ ਸਾਰਾ ਕੁਝ ਬਹੁ ਗਿਣਤੀ ਦੇ ਹਿੰਦੂਆਂ ਨਾਲ ਹੀ ਵਾਪਰ ਰਿਹਾ ਹੈ ਤੁਸੀਂ ਤਾਂ ਸਿਰਫ ‘ਰਾਮ ਰਾਜ’ ਜਾਂ ‘ਹਿੰਦੂ ਰਾਜ’ ਸਥਾਪਿਤ ਕਰਨ ਦਾ ਡਰਾਮਾ ਕਰਕੇ ਸਿਰਫ ਤੇ ਸਿਰਫ ਵੱਡੇ ਵਿਉਪਾਰੀਆਂ ਨੂੰ ਪਾਲਣ ਵਾਲਾ ਰਾਜ ਸਥਾਪਿਤ ਕਰਕੇ ਉਨ੍ਹਾਂ ਨੂੰ ਵੱਡੇ ਧਨਾਢ ਬਣਾ ਰਹੇ ਹੋ ਇੱਕ ਹਿੰਦੂ ਫਿਲਾਸਫਰ ਓਸ਼ੋ ਰਜਨੀਸ਼ ਨੇ ਆਪਣੇ ਵਿਚਾਰ ਪਰਗਟ ਕਰਦੇ ਕਿਹਾ ਕਿ ਦੁਬਾਰਾ ਕਦੇ ਵੀ ਰਾਮ ਰਾਜ ਨਾ ਲਿਆਉਣਾ ਕਿਉਂਕਿ ਇਸ ਰਾਮ ਰਾਜ ਵਿੱਚ ਇਸਤਰੀਆਂ ਦੀ ਰੱਜ ਕੇ ਬੇਹੁਰਮਤੀ ਹੁੰਦੀ ਰਹੀ ਹੈ ਇਸ ਰਾਜ ਵਿੱਚ ਤਾਂ ਬ੍ਰਾਹਮਣਾਂ ਤੋਂ ਬਿਨਾਂ ਕੋਈ ਹੋਰ ਪੜ੍ਹ ਵੀ ਨਹੀਂ ਸਕਦਾ ਇਹ ਤਾਂ ਲੁਕ ਛਿਪ ਕੇ ਗਿਆਨ ਪ੍ਰਾਪਤ ਕਰਨ ਵਾਲੇ ਸ਼ੂਦਰ ਦੇ ਕੰਨਾਂ ਵਿੱਚ ਸ਼ੀਸ਼ਾ ਢਾਲ ਕੇ ਪਾਉਣ ਵਾਲਿਆਂ ਦਾ ਰਾਜ ਬਣਾਉਣ ਦੀ ਵਕਾਲਤ ਕਰਦੇ ਹਨ

ਇਸ ਨਾਜ਼ੁਕ ਮੌਕੇ ’ਤੇ ਬਹੁ ਗਿਣਤੀ ਦੇ ਲੋਕਾਂ ਨੂੰ ਸੋਚਣ ਅਤੇ ਵਿਚਾਰਣ ਦੀ ਜ਼ਰੂਰਤ ਹੈਉਹ ਜ਼ਰਾ ਪੜਚੋਲ ਕਰਨ ਕਿ ਛੇ ਸਾਲਾਂ ਦੇ ਰਾਜ ਵਿੱਚ ਭਾਰਤ ਵਿੱਚ 80% ਅਬਾਦੀ ਹਿੰਦੂ ਧਰਮ ਨਾਲ ਸਬੰਧਤ ਹੈ, ਮੋਦੀ ਸਾਹਿਬ ਨੇ ਉਨ੍ਹਾਂ ਨੂੰ ਆਪਣੇ ਰਾਜ ਕਾਲ ਵਿੱਚ ਕਿੰਨਾ ਕੁ ਰੁਜ਼ਗਾਰ ਦਿੱਤਾ? ਕਿੰਨੀ ਕੁ ਮਹਿੰਗਾਈ ਤੇ ਭ੍ਰਿਸ਼ਟਾਚਾਰ ਤੋਂ ਰਾਹਤ ਦਿੱਤੀ ਹੈ ਜੋ ਵਾਅਦੇ ਇਸ ਸਰਕਾਰ ਨੇ ਲੋਕਾਂ ਨਾਲ ਕੀਤੇ ਸਨ, ਉਹ ਕਿੰਨੇ ਕੁ ਵਫਾ ਕੀਤੇ ਗਏ ਹਨ? ਇਹ ਰ ਸ ਸ ਦੀ ਸਰਕਾਰ ਬੜੇ ਚਿਰ ਤੋਂ ਹਿੰਦੂਆਂ ਨੂੰ ਜੰਮੂ ਕਸ਼ਮੀਰ ਵਿੱਚੋਂ 370 ਧਾਰਾ ਤੇ 35 ਏ ਹਟਾ ਕੇ ਦੇਸ਼ ਵਿੱਚ ਇੱਕ ਵਿਧਾਨ ਤੇ ਇੱਕ ਸੰਵਿਧਾਨ ਦੀ ਗੱਲ ਕਰ ਰਹੀ ਹੈ ਜਦੋਂ ਕਿ ਦੇਸ਼ ਦੇ ਕਈ ਹੋਰ ਪ੍ਰਾਤਾਂ ਵਿੱਚ ਇਸੇ ਤਰ੍ਹਾਂ ਦੀ ਧਾਰਾ 371 ਲਾਗੂ ਹੈ ਜਿਸ ਮੁਤਾਬਿਕ ਦੇਸ਼ ਦੇ ਲਗਭਗ 10 ਸੂਬਿਆਂ ਵਿੱਚ ਹੋਰਨਾਂ ਸੂਬਿਆਂ ਦੇ ਲੋਕ ਨਾ ਤਾਂ ਜ਼ਮੀਨ ਖਰੀਦ ਸਕਦੇ ਹਨ ਨਾ ਹੀ ਉੱਥੋਂ ਦੇ ਨਾਗਰਿਕ ਬਣ ਸਕਦੇ ਹਨਕੀ ਇਸ ਸਰਕਾਰ ਨੇ ਉੱਥੋਂ ਦੇ ਰਾਜਾਂ ਵਿੱਚ ਇਹ ਧਾਰਾ ਜੰਮੂ ਕਸ਼ਮੀਰ ਵਾਂਗ ਹਟਾਈ ਹੈ? ਨਹੀਂ, ਹਰਗਿਜ ਨਹੀਂ!

ਵਪਾਰੀਆਂ ਦੀ ਜਮਾਤ ਦਾ ਕੰਮ ਲੁਟਣਾ ਹੈ ਹਿੰਦੂ, ਮੁਸਲਿਮ, ਸਿੱਖ ਆਦਿ ਸਭ ਦੀ ਹੀ ਲੁੱਟ ਕਰਕੇ ਪੈਸੇ ਕਮਾਉਣਾ ਉਸਦਾ ਮਕਸਦ ਹੁੰਦਾ ਹੈਇਹੋ ਜਿਹਾ ‘ਰਾਮ ਰਾਜ’ ਦੇਸ਼ ਵਿੱਚ ਇਸ ਪਾਰਟੀ ਦੀ ਸਰਕਾਰ ਸਥਾਪਿਤ ਕਰਨਾ ਚਾਹੁੰਦੀ ਹੈਸੰਸਾਰ ਦੇ ਲੋਕ ਅਸਮਾਨੀ ਉਡਾਰੀਆਂ ਲਗਾ ਕੇ, ਨਵੀਂਆਂ ਨਵੀਂਆਂ ਖੋਜਾਂ ਕਰਕੇ ਆਪਣੇ ਆਪਣੇ ਦੇਸ਼ਾਂ ਨੂੰ ਅਰਸ਼ਾਂ ’ਤੇ ਪਹੁੰਚਾਉਣਾ ਚਾਹੁੰਦੀਆਂ ਹਨ ਪਰ ਸਾਡੀ ਇਹ ਅੰਧ ਵਿਸ਼ਵਾਸਾਂ ਨਾਲ ਪਰਣਾਈ ਸਰਕਾਰ ਗਊ ਗੋਬਰ ਦੀਆਂ ਬੇਥਵੀਆਂ ਤੇ ਅਣਵਿਗਿਆਨਕ ਗੱਲਾਂ ਕਰਕੇ ਦੇਸ਼ ਨੂੰ ਰਸਾਤਲ ਵਲ ਧੱਕਣਾ ਚਾਹੁੰਦੀ ਹੈਇਸਦਾ ਨਿਰਣਾ ਹੁਣ ਬਹੁ ਗਿਣਤੀ ਧਰਮ ਨਾਲ ਸਬੰਧਤ ਲੋਕਾਂ ਨੇ ਕਰਨਾ ਹੈ ਕਿ ਉਹ ਵਿਗਿਆਨਿਕ ਅਰਸ਼ੀਂ ਤਾਰੀਆਂ ਲਾ ਕੇ, ਦੇਸ਼ ਨੂੰ ਹੋਰ ਵਿਕਸਤ ਕਰਕੇ, ਅਗੇਰੇ ਲਿਜਾਣਾ ਚਾਹੁੰਦੇ ਹਨ ਜਾਂ ਕਿ ਰਸਾਤਲ ਵਿੱਚ ਲਿਜਾਣ ਵਾਲਾ ‘ਹਿੰਦੂ ਰਾਜ’ ਸਥਾਪਿਤ ਕਰਕੇ ਰਸਾਤਲ ਵਿੱਚ ਧਸਣਾ ਚਾਹੁੰਦੇ ਹਨ! 

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2164) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜੰਗ ਸਿੰਘ

ਜੰਗ ਸਿੰਘ

Anandpur Sahib, Rupnagar, Punjab, India.
Phone: (91 - 94170 - 95965)
Email: (jangsinghaps@gmail.com)

More articles from this author