JangSingh7ਇਨ੍ਹਾਂ ਲੁਟੇਰੇ ਕਿਸਮ ਦੇ ਸਿਆਸਤਦਾਨਾਂ ਨੂੰ ਰਾਜਨੀਤੀ ਵਿੱਚੋਂ ਚਲਦਾ ਕਰਕੇ ...
(24 ਮਈ 2020)

 

ਕਿਸੇ ਸਮੇਂ ਪੰਜਾਬ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਸੀ ਕਿਉਂਕਿ ਇੱਥੋਂ ਦੇ ਲੋਕ ਸਿਖਰਾਂ ਦੇ ਮਿਹਨਤੀ ਹੁੰਦੇ ਸਨ ਇਸ ਸੂਬੇ ਨੇ ਦੇਸ਼ ਵਿੱਚ ‘ਹਰੀ ਕ੍ਰਾਂਤੀ’ ਲਿਆਉਣ ਦੇ ਨਾਲ ਨਾਲ ‘ਚਿੱਟਾ ਇਨਕਲਾਬ’ ਲਿਆ ਕੇ ਦੇਸ਼ ਨੂੰ ਅਨਾਜ ਅਤੇ ਦੁੱਧ ਪੱਖੋਂ ਖੁਸ਼ਹਾਲ ਤੇ ਆਤਮ ਨਿਰਭਰ ਕੀਤਾ ਸੀਬੰਗਾਲ ਦੇ ਮਸ਼ਹੂਰ ਕਵੀ ਤੇ ਨੋਬਲ ਪੁਰਸਕਾਰ ਜੇਤੂ ਰਬਿੰਦਰ ਨਾਥ ਟੈਗੋਰ ਨੇ ਦੇਸ਼ ਦਾ ਜਦੋਂ ਕੌਮੀ ਤਰਾਨਾ ਲਿਖਿਆ ਸੀ ਤਾਂ ਉਸ ਵਿੱਚ ਵੀ ਪੰਜਾਬ ਪ੍ਰਾਂਤ ਨੂੰ ਸਿਰਮੌਰ ਸਥਾਨ ਦਿੱਤਾ ਸੀਉਂਝ ਵੀ ਪੰਜਾਬ ਦੀ ਧਰਤੀ ਸਰਹੱਦੀ ਪ੍ਰਾਂਤ ਹੋਣ ਕਰਕੇ ਹਰੇਕ ਵਿਦੇਸ਼ੀ ਹਮਲਾਵਰ ਨੂੰ ਭਾਰਤ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਲੋਹਾ ਲੈਣਾ ਪੈਂਦਾ ਸੀ ਇਸੇ ਕਰਕੇ ਇਸ ਪ੍ਰਾਂਤ ਦੇ ਲੋਕ ਨਿਡਰ ਹੋਣ ਦੇ ਨਾਲ ਬਹਾਦਰ ਅਤੇ ਯੋਧੇ ਵੀ ਹਨ, ਜਿਨ੍ਹਾਂ ਦੀ ਧਾਂਕ ਹੁਣ ਤਕ ਸੰਸਾਰ ਭਰ ਵਿੱਚ ਮੰਨੀ ਜਾਂਦੀ ਹੈਮਿਹਨਤੀ ਸੁਭਾਅ ਹੋਣ ਕਰਕੇ ਸਾਰੇ ਜਗਤ ਵਿੱਚ ਵਸੇ ਹੋਏ ਪੰਜਾਬੀ ਆਪਣਾ ਵਿਸ਼ੇਸ਼ ਮਹੱਤਵ ਰੱਖਦੇ ਹਨ

ਪੰਜਾਬ ਇੰਨਾ ਖੁਸ਼ਹਾਲ ਸੂਬਾ ਹੋਣ ਦੇ ਬਾਵਜੂਦ ਅੱਜ ਇਹ ਸੂਬਾ ਕੇਂਦਰ ਦੀਆਂ ਸਾਜ਼ਿਸ਼ੀ ਚਾਲਾਂ ਤੇ ਮਤਰੇਈ ਮਾਂ ਵਾਲਾ ਸਲੂਕ ਕੀਤੇ ਜਾਣ ਕਾਰਨ ਜਾਣ ਬੁੱਝ ਕੇ ਘਸਿਆਰਾ ਬਣਾਇਆ ਜਾ ਰਿਹਾ ਹੈਇਸ ਵਿੱਚੋਂ ਨਿਖੇੜ ਕੇ ਬਣਾਏ ਪ੍ਰਾਂਤ ਹਰਿਆਣਾ ਅਤੇ ਹਿਮਾਚਲ ਅੱਜ ਇਸ ਸੂਬੇ ਤੋਂ ਵਧੇਰੇ ਕੇਂਦਰੀ ਸਹਾਇਤਾ ਮਿਲਣ ਕਾਰਨ ਕਿੱਥੇ ਦੇ ਕਿੱਥੇ ਪੁੱਜਾ ਦਿੱਤੇ ਗਏ ਹਨ ਇਹ ਹੈ ਦੇਸ ਨੂੰ ਸਭ ਤੋਂ ਵਧੇਰੇ ਕੁਰਬਾਨੀਆਂ ਦੇ ਕੇ ਅਜ਼ਾਦ ਕਰਵਾਉਣ ਵਾਲੇ ਪੰਜਾਬੀਆਂ ਨਾਲ ਸਰਕਾਰਾਂ ਦਾ ਸਲੂਕਇਸ ਵੇਲੇ ਪੰਜਾਬ ਉੱਤੇ ਦੋ ਲੱਖ ਸੈਂਤੀ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਦੱਸਿਆ ਜਾਂਦਾ ਹੈਜੇ ਇਹ ਸਮਝੀਏ ਕਿ ਕੇਂਦਰ ਦੀ ਫਿਰਕੂ ਸਰਕਾਰ, ਜਿਹੜੀ ਪੜਾਅ ਪੜਾਅ ’ਤੇ ਇਸ ਨਾਲ ਬੇਇਨਸਾਫੀ ਕਰਦੀ ਆ ਰਹੀ ਹੈ, ਇਸ ਨੂੰ ਕਰਜ਼ਾ ਮੁਕਤ ਕਰ ਦੇਵੇਗੀ ਤਾਂ ਫਿਰ ਪੰਜਾਬੀਆਂ ਲਈ ਮੂਰਖਾਂ ਦੀ ਦੁਨੀਆ ਵਿੱਚ ਵਸਣ ਵਾਲੀ ਗੱਲ ਹੋਵੇਗੀ

ਪੰਜਾਬ ਨੂੰ ਕਰਜ਼ਈ ਬਣਾਉਣ ਵਿੱਚ ਪੰਜਾਬ ਵਿੱਚ ਸਮੇਂ ਸਮੇਂ ਰਾਜ ਕਰ ਰਹੀਆਂ ਸਰਕਾਰਾਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹਨ ਕਿਉਂਕਿ ਇਸ ਪ੍ਰਾਂਤ ਦੇ ਰਾਜਨੀਤਕ ਆਗੂਆਂ ਵਲੋਂ ਵੀ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੀ ਥਾਂ ’ਤੇ ਸਰਕਾਰ ਦੀ ਅਫਸਰਸ਼ਾਹੀ ਨਾਲ ਮਿਲੀ ਭੁਗਤ ਕਰਕੇ ਆਪਣੇ ਹੀ ਘਰ ਭਰੇ ਜਾ ਰਹੇ ਹਨ ਜਿਸ ਕਾਰਨ ਸੂਬੇ ਦੀ ਹਾਲਤ ਦਿਨ ਪ੍ਰਤੀ ਦਿਨ ਨਿੱਘਰਦੀ ਹੀ ਜਾ ਰਹੀ ਹੈਅੱਜ ਕਲ ਪੰਜਾਬ ਵਿੱਚ ਇੱਕ ਖਬਰ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਇਸ ਪ੍ਰਾਂਤ ਦੇ ਮੁੱਖ ਸਕੱਤਰ ਨੇ ਆਬਕਾਰੀ ਦੀ ਗਲਤ ਨੀਤੀ ਕਾਰਨ ਪੰਜਾਬ ਨੂੰ ਕਈ ਸੈਂਕੜੇ ਕਰੋੜ ਰੁਪਏ ਦਾ ਚੂਨਾ ਲਗਾਇਆ ਗਿਆ ਹੈ, ਕਿਉਂਕਿ ਉਸ ਦਾ ਲੜਕਾ ਸ਼ਰਾਬ ਦੀ ਕਿਸੇ ਫੈਕਟਰੀ ਵਿੱਚ ਸਿੱਧੇ-ਅਸਿੱਧੇ ਢੰਗ ਨਾਲ ਭਾਈਵਾਲ ਦੱਸਿਆ ਜਾ ਰਿਹਾ ਹੈਉਸ ਨੇ ਜਿਹੜੀ ਹੁਣ ਵੀ ਆਬਕਾਰੀ ਨੀਤੀ ਬਣਾਈ ਸੀ, ਦੱਸਿਆ ਜਾ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ, ਜਿਨ੍ਹਾਂ ਕੋਲ ਆਬਕਾਰੀ ਵਿਭਾਗ ਹੈ ਉਨ੍ਹਾਂ ਦੀ ਨਜ਼ਰਸਾਨੀ ਵਿੱਚ ਮੁੱਖ ਸਕੱਤਰ ਨੇ ਉਸ ਵਿੱਚ ਪੰਜਾਬ ਕੈਬਨਿਟ ਨੂੰ ਸ਼ਾਮਲ ਕੀਤੇ ਬਿਨਾ ਆਪਣੇ ਆਪ ਨੀਤੀ ਬਣਾ ਲਈ ਜਦੋਂ ਇਸ ਸਬੰਧੀ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਉਸ ਮੁੱਖ ਸਕੱਤਰ ਕੋਲੋਂ ਪੁੱਛਿਆ ਤਾਂ ਉਨ੍ਹਾਂ ਵਲੋਂ ਦੱਸਿਆ ਗਿਆ ਕਿ ਆਬਕਾਰੀ ਦੀ ਨੀਤੀ ਪਹਿਲਾਂ ਵੀ ਅਫਸਰ ਹੀ ਬਣਾਉਂਦੇ ਸਨਇਸ ਮਸਲੇ ਤੇ ਤਿੱਖੀ ਨੋਕਾ ਝੋਕੀ ਹੋਣ ਕਾਰਨ ਸ੍ਰ. ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਸੀ ਜੇਕਰ ਸਰਕਾਰ ਦੀਆਂ ਨੀਤੀਆਂ ਅਫਸਰਸ਼ਾਹੀ ਨੇ ਹੀ ਬਣਾਉਣੀਆਂ ਹਨ ਤਾਂ ਫਿਰ ਕੈਬਨਿਟ ਦਾ ਕੀ ਮੰਤਵ ਹੈ?

ਇਸ ਨਿਰਾਸ਼ਾਜਨਕ ਵਤੀਰੇ ਕਾਰਨ ਪੰਜਾਬ ਦੇ ਮੰਤਰੀ ਮੰਡਲ ਵਲੋਂ ਇੱਕ ਮਤਾ ਪਾਸ ਕਰ ਦਿੱਤਾ ਗਿਆ ਕਿ ਜਿੰਨਾ ਚਿਰ ਮੁੱਖ ਸਕੱਤਰ ਨੂੰ ਅਹੁਦੇ ਤੋਂ ਬਰਤਰਫ ਨਹੀਂ ਕੀਤਾ ਜਾਂਦਾ, ਉਹ ਇਸ ਮੁੱਖ ਸਕੱਤਰ ਨਾਲ ਮੀਟਿੰਗਾਂ ਵਿੱਚ ਨਹੀਂ ਬੈਠਣਗੇਵਿਵਾਦਤ ਮੁੱਦਾ ਇੰਨਾ ਗਹਿਰਾ ਬਣਿਆ ਹੋਇਆ ਹੈ, ਜੋ ਇਹ ਸਪਸ਼ਟ ਕਰ ਰਿਹਾ ਹੈ ਕਿ ਗਲਤ ਨੀਤੀਆਂ ਹੋਣ ਕਾਰਨ ਵੀ ਪੰਜਾਬ ਦਾ ਆਰਥਿਕ ਸੰਕਟ ਗੰਭੀਰ ਹੋ ਰਿਹਾ ਹੈ

ਤਾਜ਼ਾ ਖਬਰਾਂ ਇਹ ਦੱਸ ਰਹੀਆਂ ਹਨ ਕਿ ਇੱਕ ਪਾਸੇ ਮੰਤਰੀ ਮੰਡਲ ਮੁੱਖ ਸਕੱਤਰ ਨਾਲ ਮੀਟਿੰਗਾਂ ਨਾ ਕਰਨ ਸੱਦਾ ਦਿੰਦਾ ਹੈ, ਦੂਸਰੀ ਤਰਫ ਪੰਜਾਬ ਦੇ ਹੀ ਤਿੰਨ ਕੈਬਨਿਟ ਮੰਤਰੀ, ਜਿਨ੍ਹਾਂ ਵਿੱਚ ਸ੍ਰੀ ਓਮ ਪ੍ਰਕਾਸ਼ ਸੋਨੀ, ਭਾਰਤ ਭੂਸ਼ਨ ਆਸ਼ੂ ਤੇ ਸ੍ਰ. ਬਲਬੀਰ ਸਿੰਘ ਸਿੱਧੂ ਉਸੇ ਹੀ ਮੁੱਖ ਸਕੱਤਰ ਨਾਲ ਮੀਟਿੰਗਾਂ ਕਰ ਰਹੇ ਹਨਇਹ ਵੀ ਚਰਚਾ ਹੈ ਕਿ ਮੀਟਿੰਗ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਕੁਝ ਮੰਤਰੀ ਇਸੇ ਸ਼ਰਾਬ ਦੇ ਵੱਡੇ ਕਾਰੋਬਾਰ ਵਿੱਚ ਵਿੰਗੇ ਟੇਢੇ ਢੰਗ ਨਾਲ ਸ਼ਾਮਲ ਦੱਸੇ ਜਾ ਰਹੇ ਹਨ ਇਸ ਗੱਲ ਤੋਂ ਵੀ ਇਨਕਾਰ ਨਹੀਂ ਕਿਤਾ ਜਾ ਸਕਦਾ ਕਿ ਮੰਤਰੀ ਮੰਡਲ ਦੇ ਕੁਝ ਮੰਤਰੀਆਂ ਦੀ ਮਿਲੀ ਭੁਗਤ ਨਾਲ ਹੀ ਪੰਜਾਬ ਦੇ ਚੀਫ ਸਕੱਤਰ ਨੇ ਆਬਕਾਰੀ ਨੀਤੀ ਘੜੀ ਹੋਵੇਅਸਲ ਵਿੱਚ ਸਰਕਾਰ ਨੂੰ ਜਿਹੜੀ ਆਮਦਨ ਸ਼ਰਾਬ, ਮਾਈਨਿੰਗ, ਟਰਾਂਸਪੋਰਟ .ਕੇਬਲ ਆਦਿ ਵਿਭਾਗਾਂ ਤੋਂ ਹੁੰਦੀ ਹੈ ਉਸ ਉੱਤੇ ਸਾਡੇ ਰਾਜਨੀਤਕ ਆਗੂ ਕਾਬਜ਼ ਹਨ. ਜੋ ਸਰਕਾਰੀ ਖਜ਼ਾਨੇ ਵਿੱਚ ਆਮਦਨ ਹੋਣ ਦੇਣ ਦੀ ਥਾਂ ’ਤੇ ਇਹ ਲਾਲਚੀ ਕਿਸਮ ਦੇ ਲੀਡਰ ਆਪਣੇ ਨਿੱਜੀ ਘਰ ਭਰ ਰਹੇ ਹਨਇਸ ਵਿੱਚ ਪੰਜਾਬ ਦੀ ਬਿਓਰੋਕੇਸੀ ਵੀ ਰਾਜਨੀਤਕਾਂ ਨਾਲ ਰਲ ਕੇ ਪੰਜਾਬ ਦੇ ਖਜ਼ਾਨੇ ਨੂੰ ਦੋਹੀਂ ਦੋਹੀਂ ਹੱਥੀਂ ਲੁੱਟ ਰਹੀ ਹੈ, ਜਿਸ ਨਾਲ ਹਜ਼ਾਰਾਂ ਕਰੋੜ ਰੁਪਏ ਦਾ ਸਰਕਾਰ ਨੂੰ ਘਾਟਾ ਪੈ ਰਿਹਾ ਹੈ ਜਿੰਨਾ ਚਿਰ ਪੰਜਾਬ ਨੂੰ ਰਾਜਨੀਤਕ, ਉੱਚ ਅਫਸਰਸ਼ਾਹੀ, ਪੁਲੀਸ ਸਮੇਤ ਸਾਰੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਨਹੀਂ ਕੀਤਾ ਜਾਂਦਾ, ਪੰਜਾਬ ਦੀ ਹਾਲਤ ਸੁਧਰ ਨਹੀਂ ਸਕਦੀ

ਕਰੋਨਾ ਬਿਮਾਰੀ ਕਾਰਨ ਜਦੋਂ ਸਾਰੇ ਪ੍ਰਾਂਤ ਵਿੱਚ ਲਾਕਡਾਊਨ ਤੇ ਕਰਫਿਊ ਲਗਾ ਹੋਇਆ ਸੀ ਤੇ ਜਦੋਂ ਸਭ ਕੁਝ ਬੰਦ ਸੀ, ਉਸ ਸਮੇਂ ਦਾ ਨਾਜਾਇਜ਼ ਫਾਇਦਾ ਉਠਾ ਕੇ ਰਾਜਸੀ ਲੀਡਰਾਂ ਨੇ ਰਲ ਕੇ ਦੋ ਢਾਈ ਮਹੀਨਿਆਂ ਵਿੱਚ ਸ਼ਰਾਬ ਦੀ ਵਿਕਰੀ ਕਰਕੇ ਹਜ਼ਾਰਾਂ ਕਰੋੜ ਰੁਪਇਆ, ਜਿਹੜਾ ਪੰਜਾਬ ਦੇ ਖਜ਼ਾਨੇ ਵਿੱਚ ਜਾਣਾ ਚਾਹੀਦਾ ਸੀ, ਇਹ ਰਾਜਨੀਤਕ ਤੇ ਬਿਓਰੋਕਰੇਸੀ ਵਾਲੇ ਆਪਣੇ ਘਰਾਂ ਵਿੱਚ ਲੈ ਗਏਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਫਿਰ ਤਾਂ ਪੰਜਾਬ ਦਾ ਰੱਬ ਹੀ ਰਾਖਾ ਕਿਹਾ ਜਾ ਸਕਦਾ ਹੈ

ਇਹ ਗੱਲ ਲੁਕੀ ਹੋਈ ਨਹੀਂ ਕਿ ਪੰਜਾਬ ਦਾ ਆਬਕਾਰੀ ਮਹਿਕਮਾ ਤੇ ਗ੍ਰਹਿ ਵਿਭਾਗ ਕਿਸ ਕੋਲ ਹਨ, ਸਭ ਨੂੰ ਪਤਾ ਹੈ! ਜੋ ਇਹ ਸਪਸ਼ਟ ਕਰ ਰਿਹਾ ਇਹ ਗਿਣੀ ਮਿਥੀ ਯੋਜਨਾ ਨਾਲ ਘਾਲਾ ਮਾਲਾ ਕੀਤਾ ਗਿਆ ਹੈਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਦਸ ਸਾਲ ਰਾਜ ਕਰ ਚੁੱਕੀ ਅਕਾਲੀ ਭਾਜਪਾ ਸਰਕਾਰ ਦੇ ਰਾਜਨੀਤਗ ਵੀ ਆਬਕਾਰੀ, ਮਾਈਨਿੰਗ, ਟਰਾਂਸਪੋਰਟ, ਕੇਬਲ ਆਦਿ ਤੇ ਕਾਬਜ਼ ਸਨ ਆਪਣੇ ਨਾਂਵਾਂ ਦੀ ਸੰਸਾਰ ਦੇ ਧਨਾਢਾਂ ਵਿੱਚ ਸ਼ਮੂਲੀਅਤ ਕਰਨ ਲਈ ਪੰਜਾਬ ਦੇ ਖਜ਼ਾਨੇ ਦੀ ਰੱਜ ਕੇ ਲੁੱਟ ਕਰਦੇ ਰਹੇਜੇਕਰ ਸਾਡੇ ਰਾਜਨੀਤਕ ਸੂਬੇ ਦੀ ਆਮਦਨ ਦੀ ਇਸ ਤਰ੍ਹਾਂ ਲੁਟ ਕਰਦੇ ਰਹੇ, ਤਾਂ ਕੀ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕਣਗੀਆਂ? ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਮੁਫਤ ਦੁਆਈਆਂ ਆਦਿ ਦੀਆਂ ਸਹੁਲਤਾਂ ਮਿਲ ਸਕਣਗੀਆਂ? ਚੰਗੀਆਂ ਸਹੂਲਤਾਂ ਵਾਲੇ ਸਰਕਾਰੀ ਸਕੂਲ ਹੋਣਗੇ? ਚੰਗੀ ਬੱਸ ਸਰਵਿਸ ਤੇ ਚੰਗੀਆ ਸੜਕਾਂ ਬਣ ਸਕਣਗੀਆਂ? ਇਸਦਾ ਜਵਾਬ ਨਾਂਹ ਵਿੱਚ ਹੀ ਆਵੇਗਾ

ਸਰਕਾਰਾਂ ਪ੍ਰਾਂਤ ਦਾ ਮਾੜਾ ਮੋਟਾ ਕੰਮ ਚਲਾਉਣ ਲਈ ਜਿੱਥੇ ਵਾਸੀਆਂ ਉੱਤੇ ਟੈਕਸ ’ਤੇ ਟੈਕਸ ਲਗਾ ਕੇ ਉਨ੍ਹਾਂ ਦਾ ਖੂਨ ਨਿਚੋੜ ਰਹੀਆਂ ਹਨ, ਉੱਥੇ ਚੰਗੀਆਂ ਸੜਕਾਂ ਬਣਾਉਣ ਦੀ ਥਾਂ ’ਤੇ ਲੋਕਾਂ ਕੋਲੋਂ ਰੋਡ ਟੈਕਸ ਲੈਣ ਦੇ ਨਾਲ ਨਾਲ ਪ੍ਰਾਈਵੇਟ ਠੇਕੇਦਾਰਾਂ ਕੋਲੋਂ ਸੜਕਾਂ ਦਾ ਨਿਰਮਾਣ ਕਰਾ ਕੇ ਤੇ ਫਿਰ ਟੋਲ ਪਲਾਜ਼ਿਆ ਨੂੰ ਧੜਾ ਧੜ ਬਣਾ ਕੇ ਆਮ ਲੋਕਾਂ ਦੀ ਹੋਰ ਲੁੱਟ ਕਰਦੀਆਂ ਰਹਿਣਗੀਆਂ ਇੱਥੇ ਇਹ ਗੱਲ ਸਮਝਣ ਵਾਲੀ ਹੈ ਕਿ ਕਿ ਅੱਜ ਹਰ ਪੰਜਾਬੀ ਖਾਣ ਪੀਣ ਦੀਆਂ ਚੀਜ਼ਾਂ, ਦੁਆਈਆਂ, ਕਪੜਾ ਆਦਿ ਸਾਰੀਆਂ ਚੀਜ਼ਾਂ ’ਤੇ ਟੈਕਸ ਦੇਣ ਦੇ ਨਾਲ ਆਪਣੀ ਆਮਦਨ ਵਿੱਚੋਂ ਵੀ ਵੱਖਰਾ ਟੈਕਸ ਸਰਕਾਰ ਨੂੰ ਦੇ ਰਿਹਾ ਹੈਚੰਗਾ ਸ਼ਗਨ ਇਹ ਹੈ ਕਿ ਪੰਜਾਬ ਵਿੱਚ ਰਾਜ ਕਰ ਰਹੀ ਪਾਰਟੀ ਦੇ ਕਈ ਸੁਹਿਰਦ ਤੇ ਚੰਗੀ ਸੋਚ ਰੱਖਣ ਵਾਲੇ ਆਗੂਆਂ ਤੇ ਕੁਝ ਹੋਰ ਰਾਜਨੀਤਕ ਪਾਰਟੀਆਂ ਦੇ ਆਗੂਆਂ, ਜਿਨ੍ਹਾਂ ਨੂੰ ਪੰਜਾਬ ਨਾਲ ਹਿਤ ਹੈ, ਉਨ੍ਹਾਂ ਨੇ ਇਸ ਲੁੱਟ ਖਸੁੱਟ ਦੇ ਵਰਤਾਰੇ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਹੈਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਪੰਜਾਬ ਦੇ ਲੋਕ ਵੀ ਆਗੂਆਂ ਵਲੋਂ ਉਠਾਈ ਇਸ ਆਵਾਜ਼ ਦਾ ਪੂਰੇ ਜ਼ੋਰ ਸ਼ੋਰ ਨਾਲ ਸਮਰਥਨ ਕਰਨ ਇਸ ਲਈ ਪੰਜਾਬ ਦੇ ਹਰ ਵਾਸੀ ਦੀ ਨਿੱਜੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਅੱਖਾਂ ਅਤੇ ਕੰਨ ਬੰਦ ਕਰਕੇ ਰੱਖਣ ਦੀ ਥਾਂ ਤੇ ਖੋਲ੍ਹ ਕੇ ਰੱਖੇ ਤੇ ਜਾਣੇ ਕਿ ਸਾਡੇ ਪੰਜਾਬ ਦੇ ਚੁਣੇ ਹੋਏ ਰਾਜਨੀਤਕ ਕੀ ਕਰ ਰਹੇ ਹਨ? ਤੁਹਾਡੇ ਅਵੇਸਲੇਪਣ ਕਾਰਨ ਪੰਜਾਬ ਸੂਬੇ ਦੇ ਨਾਲ ਨਾਲ ਤੁਹਾਡੀ ਲੁੱਟ ਹੋਣ ਕਾਰਨ ਆਰਥਿਕ ਪੱਖੋਂ ਕਮਜ਼ੋਰ ਹੋਣ ਦੇ ਨਾਲ ਤੁਸੀਂ ਵੀ ਨਿੱਘਰਦੇ ਜਾਵੋਗੇ।

ਇਨ੍ਹਾਂ ਸਵਾਰਥੀ ਕਿਸਮ ਦੇ ਲੀਡਰਾਂ ਵਲੋਂ ਤੁਹਾਡਾ ਹਰ ਪਲ ਖੂਨ ਨਿਚੋੜਿਆ ਜਾ ਰਿਹਾ ਹੈ ਇਹ ਉੰਨਾ ਚਿਰ ਨਿਚੋੜਿਆ ਜਾਂਦਾ ਰਹੇਗਾ, ਜਿੰਨਾ ਚਿਰ ਤੁਸੀਂ ਸਮਝਦਾਰ ਤੇ ਸਿਆਣੇ ਬਣ ਕੇ ਇਨ੍ਹਾਂ ਸ਼ਾਤਰ ਤੇ ਲੁੱਟਣ ਵਾਲੇ ਰਾਜਨੀਤਕਾਂ ਵਲੋਂ ਚੋਣਾਂ ਵਿੱਚ ਕੁਝ ਦਿਨਾਂ ਲਈ ਮੁਫਤ ਸ਼ਰਾਬ ਪਿਆਏ ਜਾਣ ਤੇ ਵੋਟਾਂ ਸਮੇਂ ਇਨ੍ਹਾਂ ਭ੍ਰਿਸ਼ਟ ਰਾਜਨੀਤਕਾਂ ਕੋਲੋਂ ਪੈਸੇ ਲੈਣਾ ਬੰਦ ਨਹੀਂ ਕਰਦੇਸਿਰਫ ਪੰਦਰਾਂ ਵੀਹ ਦਿਨਾਂ ਲਈ ਤੁਹਾਨੂੰ ਇਹ ਸਹੂਲਤਾਂ ਦੇ ਕੇ ਪੰਜ ਸਾਲ ਰੱਜ ਕੇ ਲੁਟਦੇ ਰਹਿੰਦੇ ਹਨ, ਜਿਸ ਬਾਰੇ ਤੁਹਾਨੂੰ ਪਤਾ ਹੀ ਨਹੀਂ ਲਗਦਾਜਿੰਨਾਂ ਚਿਰ ਅਸੀਂ, ਵਿਸ਼ੇਸ਼ ਕਰਕੇ ਪਛੜੀਆਂ ਤੇ ਅਨਅਸੂਚਿਤ ਜਾਤੀਆਂ ਦੇ ਲੋਕ ਇਨ੍ਹਾਂ ਦੇ ਮੁਫਤ ਆਟੇ ਦਾਲ ਦੇ ਚੱਕਰ ਵਿੱਚੋਂ ਨਹੀਂ ਨਿਕਲਦੇ, ਸਾਡਾ ਕੁਝ ਵੀ ਸੁਧਰਨ ਵਾਲਾ ਨਹੀਂ ਜੇ ਕਰ ਇਸ ਨਿਗੂਣੀ ਖਰੈਤ ਜੋ ਇੱਕ ਤਰ੍ਹਾਂ ਭੀਖ ਹੀ ਹੈ, ਨੂੰ ਲੈਣੀ ਬੰਦ ਕਰਕੇ ਆਪਣੇ ਤੇ ਆਪਣੇ ਬਚਿਆਂ ਲਈ ਯੋਗ ਰੁਜ਼ਗਾਰ ਦੀ ਮੰਗ ਨਹੀਂ ਕਰਦੇ, ਉੰਨਾ ਚਿਰ ਸੰਭਵ ਨਹੀਂ ਹੋ ਸਕਦਾ

ਅੱਜ ਹਰ ਪੰਜਾਬੀ ਭਾਵੇਂ ਉਸ ਦਾ ਧਰਮ, ਜਾਤ ਕੋਈ ਵੀ ਹੋਵੇ, ਇਨ੍ਹਾਂ ਲੁਟੇਰੇ ਕਿਸਮ ਦੇ ਸਿਆਸਤਦਾਨਾਂ ਨੂੰ ਰਾਜਨੀਤੀ ਵਿੱਚੋਂ ਚਲਦਾ ਕਰਕੇ, ਚੰਗੀਆਂ ਕਦਰਾਂ ਕੀਮਤਾਂ ਦੇ ਆਗੂਆਂ ਨੂੰ ਨਹੀਂ ਚੁਣਦੇ, ਉੰਨਾ ਚਿਰ ਪੰਜਾਬ ਦਾ ਤੇ ਤੁਹਾਡਾ ਆਪਣਾ ਭਲਾ ਨਹੀਂ ਹੋ ਸਕਦਾਪੰਜਾਬੀਓ! ਆਪਾਂ ਸਾਰੇ ਜਾਗੀਏ ਤੇ ਰਲ ਮਿਲ ਕੇ ਪੰਜਾਬ ਨੂੰ ਆਰਥਿਕ ਸੰਕਟ ਵਿੱਚੋਂ ਕੱਢੀਏ ਇਹ ਹੀ ਮੌਜੂਦਾ ਸਮੇਂ ਦੀ ਮੰਗ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2150) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜੰਗ ਸਿੰਘ

ਜੰਗ ਸਿੰਘ

Anandpur Sahib, Rupnagar, Punjab, India.
Phone: (91 - 94170 - 95965)
Email: (jangsinghaps@gmail.com)

More articles from this author