ਇਨਸਾਫ ਪਸੰਦ ਜੱਜ ਸ੍ਰੀ ਮੁਰਲੀਧਰ, ਜਿਸ ਨੇ ਇਸ ਕੇਸ ਬਾਰੇ ...
(3 ਮਾਰਚ 2020)

 

‘ਰੋਮ ਸੜ ਰਿਹਾ ਸੀ, ਨੀਰੋ ਬੰਸਰੀ ਬਜਾ ਰਿਹਾ ਸੀ।’ ਇਹ ਇੰਨ ਬਿੰਨ ਹੁਣ ਜਦੋਂ 24 ਫਰਵਰੀ 2020 ਤੋਂ 48 ਘੰਟਿਆਂ ਲਈ ਦਿੱਲੀ ਸੜ ਰਹੀ ਸੀ ਤੇ ਇਨ੍ਹਾਂ ਹਾਲਾਤ ’ਤੇ ਬਿਲਕੁਲ ਮੇਲ ਖਾ ਰਹੀ ਸੀਦਿੱਲੀ ਦੇ ਕੁਝ ਇਲਾਕਿਆਂ ਵਿੱਚ ਮਿਥੀ ਗਈ ਯੋਜਨਾ ਨਾਲ ਘੱਟ ਗਿਣਤੀਆਂ ਦੇ ਇੱਕ ਫਿਰਕੇ ਸਲਮਾਨਾਂ ਨੂੰ ਇਸਦਾ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੀਆਂ ਦੁਕਾਨਾਂ, ਘਰ ਬਾਰ ਤਬਾਹ ਕਰਨ ਦੇ ਨਾਲ ਉਨ੍ਹਾਂ ਨੂੰ ਫਿਰਕਾ ਪ੍ਰਸਤ ਗੁੰਡਿਆਂ ਵਲੋਂ ਬੜੀ ਬੇਰਹਿਮੀ ਨਾਲ ਮਾਰਿਆ ਗਿਆ। ਮਰਨ ਵਾਲਿਆਂ ਦੀ ਗਿਣਤੀ 46 ਤਕ ਪੁੱਜ ਚੁੱਕੀ ਹੈ। ਹਾਲੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਡੂੰਘੇ ਜ਼ਖਮਾਂ ਦਾ ਸੰਤਾਪ ਹਸਪਤਾਲਾਂ ਵਿੱਚ ਭੋਗ ਰਹੇ ਹਨ

ਤਤਕਾਲੀਨ ਕੇਂਦਰ ਸਰਕਾਰ ਦੇ ਨੱਕ ਥੱਲੇ ਦਿੱਲੀ ਵਿਖੇ ਪਹਿਲਾਂ 1984 ਵਿੱਚ ਖੇਡਿਆ ਤਾਂਡਵ ਨਾਚ ਹਾਲੇ ਅੱਖਾਂ ਤੋਂ ਓਹਲੇ ਨਹੀਂ ਸੀ ਹੋਇਆ, ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਬੇਦੋਸ਼ੇ ਸਿੱਖ ਜਿਨ੍ਹਾਂ ਵਿੱਚ ਬਜ਼ੁਰਗ ਤੇ ਮਾਸੂਮ ਛੋਟੇ ਛੋਟੇ ਬੱਚੇ ਵੀ ਸਨ, ਗਲਾਂ ਵਿੱਚ ਟਾਇਰ ਪਾ ਕੇ ਦਿੱਲੀ ਸਮੇਤ ਸਾਰੇ ਦੇਸ਼ ਵਿੱਚ ਕੋਹ ਕੋਹ ਕੇ ਸਰਕਾਰੀ ਸ਼ਹਿ ’ਤੇ ਮਾਰਿਆ ਗਿਆ। ਹੁਣ ਫਰਵਰੀ 2020 ਜਦੋਂ ਕੇਂਦਰ ਵਿੱਚ ਸਰਕਾਰ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਹਨ ਤੇ ਇਸ ਤੋਂ ਪਹਿਲਾਂ ਗੁਜਰਾਤ ਵਿੱਚ 2002 ਵਿੱਚ ਸ੍ਰੀ ਨਰਿੰਦਰ ਮੋਦੀ ਮੁੱਖ ਮੰਤਰੀ ਸਨ, ਦੀ ਸਰਕਾਰ ਦੀ ਰਹਿਨੁਮਾਈ ਵਿੱਚ ਕੋਹ ਕੋਹ ਕੇ ਘੱਟ ਗਿਣਤੀਆਂ ਦੇ ਮੁਸਲਿਮ ਵਰਗ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਚੁਣ ਚੁਣ ਕੇ ਗੋਲੀਆਂ ਨਾਲ ਮਾਰਿਆ ਗਿਆ। ਉਨ੍ਹਾਂ ਦੇ ਘਰ ਤੇ ਕਾਰੋਬਾਰ ਚੁਣ ਚੁਣ ਕੇ ਸਾੜੇ ਗਏ। ਇਹ ਦੇਸ਼ ਦੀ ਸਰਕਾਰ ਲਈ ਨਮੋਸ਼ੀ ਅਤੇ ਲਾਹਨਤ ਤੋਂ ਘੱਟ ਨਹੀਂ ਹਨਦੇਸ਼ ਦੇ ਇਸ ਜਮਹੂਰੀ ਨਿਜ਼ਾਮ, ਜਿਸ ਨੂੰ ਬੜੀ ਤੇਜ਼ੀ ਨਾਲ ਮੌਜੂਦਾ ਹਿੰਦੂਤੱਵੀ ਸਰਕਾਰ ਵਲੋਂ ਖਤਮ ਕਰਕੇ ਦੇਸ਼ ਵਿੱਚ ਵਸਣ ਵਾਲੀਆਂ ਘੱਟ ਗਿਣਤੀਆਂ ਨੂੰ ਇੰਨਾ ਡਰਾਇਆ ਅਤੇ ਧਮਕਾਇਆ ਜਾ ਰਿਹਾ ਹੈ ਤਾਂ ਕਿ ਉਹ ਇਸ ਡਰਾਉਣੇ ਮਾਹੌਲ ਵਿੱਚ ਹੱਥਜੋੜ ਕੇ ਹਿੰਦੂਤਵੀਆਂ ਨੂੰ ਕਹਿਣ ਲਈ ਮਜਬੂਰ ਹੋ ਜਾਣ ਕਿ ਅਸੀਂ ਉਨ੍ਹਾਂ ਦੇ ਹਿੰਦੂਤੱਵ ਨੂੰ ਸਵੀਕਾਰ ਕਰਦੇ ਹਾਂਪਰ ਜਿਸ ਖੁਸ਼ ਫਹਿਮੀ ਵਿੱਚ ਇਹ ਸਰਕਾਰ ਫਿਰਦੀ ਨਜ਼ਰ ਆ ਰਹੀ ਹੈ, ਇਸ ਨੇ ਸ਼ਾਇਦ ਆਪਣੀਆਂ ਅੱਖਾਂ ’ਤੇ ਪੱਟੀ ਬੰਨ੍ਹੀ ਹੋਈ ਹੈ, ਜੋ ਹਕੀਕਤ ਨੂੰ ਜਾਣਦਿਆਂ ਹੋਇਆ ਵੀ ਦੇਸ਼ ਦੇ ਕਾਇਦੇ ਕਾਨੂੰਨ ਨੂੰ ਛਿੱਕੇ ਟੰਗ ਕੇ ਇਹ ਘਿਣਾਉਣੀਆਂ ਚਾਲਾਂ ਚੱਲ ਕੇ ਦੇਸ਼ ਵਿੱਚ ਦਹਿਸ਼ਦਗਰਦੀ ਵਾਲਾ ਮਾਹੌਲ ਸਿਰਜ ਰਹੀ ਹੈ

ਜਿਹੜੀ ਹੁਣੇ ਹੁਣੇ ਭਾਜਪਾ ਸਰਕਾਰ ਦੀ ਸ਼ਹਿ ਤੇ ਕਤਲੋਗਾਰਤ ਕੀਤੀ ਗਈ ਹੈ, ਇਹ ਪਹਿਲਾਂ ਹੋਏ 1984 ਦੇ ਸਿੱਖ ਕਤਲਿਆਮ ਅਤੇ 2002 ਵਿੱਚ ਗੁਜਰਾਤ ਦੇ ਮੁਸਲਿਮ ਦੰਗਿਆ ਤੋਂ ਭਿੰਨ ਅਤੇ ਵਧੇਰੇ ਖਤਰਨਾਕ ਸੀ। ਇਨ੍ਹਾਂ ਦੰਗਿਆਂ ਨੂੰ ਪਹਿਲਾਂ ਨਾਲੋਂ ਹੋਰ ਵੀ ਬੜੇ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆਦਿੱਲੀ ਵਿੱਚ ਵੱਡੇ ਪੱਧਰ ’ਤੇ ਪੈਟਰੋਲ ਬੰਬ ਬਣੇ। ਪੱਥਰ, ਇੱਟਾਂ ਕੋਠਿਆਂ ਉੱਤੇ ਇਕੱਠੇ ਕੀਤੇ ਗਏ। ਗੁਲੇਲਾਂ ਬਣਾਈਆਂ ਗਈਆਂ ਕਿੱਥੇ ਗਈਆਂ ਗ੍ਰਹਿ ਵਿਭਾਗ ਦੀਆਂ ਗੁਪਤ ਏਜੰਸੀਆਂ, ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਜਾਂ ਫਿਰ ਪਤਾ ਲੱਗਣ ਦੇ ਬਾਵਜੂਦ ਘੇਸਲ ਵੱਟੀ ਰੱਖੀ।

ਹਾਲਾਤ ਇਹ ਬਿਆਨਦੇ ਹਨ ਕਿ ਅਜਿਹਾ ਤਾਂਡਵ ਨਾਚ ਕਰਾਉਣ ਦੀਆਂ ਯੋਜਨਾਵਾਂ ਬਹੁਤ ਸਮਾਂ ਪਹਿਲਾਂ ਤੋਂ ਘੜੀਆਂ ਜਾ ਰਹੀਆਂ ਸਨ, ਜਿਸ ਲਈ ਇਨ੍ਹਾਂ ਨੇ ਉਚਿਤ ਸਮਾਂ ਉਹ ਚੁਣਿਆ ਕਿ ਲੋਕਾਂ ਨੂੰ ਲੱਗੇ ਕਿ ਭਾਰਤ ਦਾ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਮਰੀਕਾ ਦੇ ਰਾਸ਼ਟਰਪਤੀ ਦੀ ਆਮਦ ਵਿੱਚ ਲੱਗਿਆ ਹੋਇਆ ਪ੍ਰਤੀਤ ਹੋਵੇਜੋ ਕੁਝ ਟੀ ਵੀ ਚੈਨਲਾਂ ਵਲੋਂ ਰੀਪੋਰਟਾਂ ਆਈਆਂ ਹਨ ਕਿ ਦਿੱਲੀ ਵਿਚਲੇ ਨਾ ਹਿੰਦੂ ਸਿੱਖ ਲੜ੍ਹੇ ਹਨ ਨਾ ਹੀ ਮੁਸਲਮਾਨ ਬਲਕਿ ਇਨ੍ਹਾਂ ਸਾਰਿਆਂ ਫਿਰਕਿਆਂ ਦੇ ਲੋਕਾਂ, ਚਾਹੇ ਉਹ ਹਿੰਦੂ ਸਨ, ਸਿੱਖ ਸਨ ਜਾਂ ਫਿਰ ਮੁਸਲਮਾਨ ਸਨ, ਸਭ ਨੇ ਆਪਣੇ ਆਪ ਨੂੰ ਬੇਹੱਦ ਖਤਰੇ ਵਿੱਚ ਪਾ ਕੇ ਇੱਕ ਦੂਜੇ ਦੀਆਂ ਜਾਨਾਂ ਨੂੰ ਬਚਾ ਕੇ ਆਪਣੀ ਨਿੱਗਰ ਏਕਤਾ ਦਾ ਪ੍ਰਗਟਾਵਾ ਕੀਤਾ, ਜਿਸ ਨੂੰ ਭਾਜਪਾ ਸਰਕਾਰ ਖੇਰੂੰ ਖੇਰੂੰ ਕਰਨਾ ਚਾਹੁੰਦੀ ਸੀ

ਇਹ ਗੱਲ ਵੀ ਨਿਸ਼ੰਗ ਬਾਹਰ ਆ ਗਈ ਹੈ ਕਿ ਐਵੇਂ ਨਹੀਂ ਕੇਂਦਰੀ ਮੰਤਰੀ ਅਨੁਰਾਗ ਸ਼ਰਮਾ, ਪਰਵੇਸ਼ ਵਰਮਾ ਤੇ ਕਪਿਲ ਮਿਸ਼ਰਾ ਵਰਗੇ ਦਨਦਨਾਉਂਦੇ ਫਿਰਦੇ ਸਨ। ਉਨ੍ਹਾਂ ਵਲੋਂ ਸ਼ਾਹੀਨ ਬਾਗ ਕੋਲ ਜਾ ਕੇ ਭੜਕਾਊ ਭਾਸ਼ਨ ਦੇਣੇ ਕਿ ਜੇ ਉਹ ਇੱਥੋਂ ਨਾ ਉੱਠੇ ਤਾਂ ਉਹ ਫਿਰ ਆਪ ਉਠਾ ਦੇਣਗੇ, ਘੱਟ ਗਿਣਤੀਆਂ ਨੂੰ ਗਾਲ੍ਹਾਂ ਕੱਢਣ ਦਾ ਮਕਸਦ ਵੀ ਸਭ ਕੁਝ ਆਮ ਲੋਕਾਂ ਦੀ ਸਮਝ ਵਿੱਚ ਆ ਰਿਹਾ ਹੈਜੋ ਕੁਝ ਮੁਸਲਿਮ ਇਲਾਕਿਆਂ ਵਿੱਚ ਹੋਇਆ, ਉਹ ਪੂਰੀ ਯੋਜਨਾ ਨਾਲ ਕੀਤਾ ਗਿਆ। ਜਿਨ੍ਹਾਂ ਥਾਵਾਂ ’ਤੇ ਇਹ ਹਿੰਸਾ ਹੋਈ, ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਹਮਲਾ ਕਰਨ ਵਾਲਿਆਂ ਨੂੰ ਉਨ੍ਹਾਂ ਨੇ ਕਦੇ ਪਹਿਲਾਂ ਵੇਖਿਆ ਹੀ ਨਹੀਂ ਸੀ, ਉਹ ਓਪਰੇ ਜਿਹੇ ਬੰਦੇ ਸਨ। ਇਹ ਸਾਬਿਤ ਕਰ ਰਿਹਾ ਹੈ ਕਿ ਦਿੱਲੀ ਦੇ ਨਾਲ ਲਗਦੇ ਪ੍ਰਾਂਤਾਂ ਦੇ ਗੁੰਡੇ, ਬਦਮਾਸ਼, ਜਿਨ੍ਹਾਂ ਵਿੱਚ ਹਿੰਦੂ ਫਿਰਕਾ ਪ੍ਰਸਤ ਵੀ ਸ਼ਾਮਲ ਦੱਸੇ ਜਾਂਦੇ ਹਨ, ਸ਼ਾਮਲ ਸਨ ਇਹ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਵਿੱਚੋਂ ਕਈਆਂ ਨੇ ਫੌਜੀ ਵਰਦੀਆਂ ਵੀ ਪਹਿਨੀਆਂ ਹੋਈਆਂ ਸਨ, ਜਦੋਂ ਕਿ ਸਰਕਾਰ ਵਲੋਂ ਸਪਸ਼ਟ ਕੀਤਾ ਗਿਆ ਕਿ ਉਨ੍ਹਾਂ ਨੇ ਕਿਸੇ ਵੀ ਫੌਜ ਦੀ ਟੁਕੜੀ ਨੂੰ ਨਹੀਂ ਬੁਲਾਇਆ। ਫਿਰ ਵਰਦੀਆਂ ਵਾਲੇ, ਹਥਿਆਰਾਂ ਦੀ ਟਰੇਨਿੰਗ ਵਾਲੇ ਇਹ ਬੰਦੇ ਕੌਣ ਸਨ? ਇਨ੍ਹਾਂ ਕੋਲ ਬਦੂੰਕਾਂ ਸਨ ਤੇ ਹੋਰ ਹਜੂਮੀਆਂ ਕੋਲ ਵੱਡੇ ਪੱਧਰ ’ਤੇ ਪਸਤੌਲਾਂ ਦੇ ਨਾਲ ਦੇਸੀ ਕੱਟੇ ਵੀ ਸਨ ਨਾਮ ਪੁੱਛ ਰਹੇ ਸਨ ਕਿ ਕੌਣ ਮੁਸਲਿਮ ਹੈ, ਕੌਣ ਹਿੰਦੂ ਹੈ। ਮੁਸਲਮਾਨਾਂ ਨੂੰ ਪਹਿਲਾਂ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ, ਅੰਤ ਵਿੱਚ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ

ਜਿਸ ਤਰ੍ਹਾਂ ਦਾ ਇਹ ਕਾਰਾ ਹੋਇਆ ਹੈ, ਜੇ ਕਰ ਇਸਦੀ ਪਹਿਲਾਂ ਕੋਈ ਸੂਚਨਾ ਗੁਪਤ ਏਜੰਸੀਆ ਨੂੰ ਨਹੀਂ ਸੀ ਤਾਂ ਫਿਰ ਦੇਸ਼ ਦੇ ਗ੍ਰਹਿ ਮੰਤਰੀ ਨੂੰ ਕੋਈ ਹੱਕ ਨਹੀਂ ਕਿ ਉਹ ਇਸ ਅਹੁੱਦ ’ਤੇ ਬਣਿਆ ਰਹੇ? ਪਰ ਜਦੋਂ ਹੋ ਹੀ ਸਾਰਾ ਕੁਝ ਗਿਣੀ ਮਿਥੀ ਸਾਜਿਸ਼ ਤੇ ਮਿਲੀ ਭੁਗਤ ਨਾਲ ਹੋਵੇ ਤਾਂ ਫਿਰ ਕੌਣ ਕਹੇ ‘ਰਾਣੀ ਆਪਣਾ ਅੱਗਾ ਢੱਕ!’

ਹੋਰ ਤਾਂ ਹੋਰ ਭਾਰਤੀ ਜਨਤਾ ਪਾਰਟੀ ਨਾਲ ਪਤੀ ਪਤਨੀ ਤੇ ਨਹੁੰ ਮਾਸ ਦਾ ਰਿਸ਼ਤਾ ਦੱਸਣ ਦਾ ਰਟ ਲਗਾਉਣ ਵਾਲੀ ਸਿੱਖਾਂ ਦੀ ਤਰਜਮਾਨੀ ਕਰਾਉਂਦੀ ਅਕਾਲੀ ਪਾਰਟੀ (ਬਾਦਲ) ਕੁਝ ਦਿਨਾਂ ਪਹਿਲਾਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਸੀਟਾਂ ਦੇ ਲੈਣ ਦੇਣ ਕਰਨ ਸਮੇਂ ਭਾਜਪਾ ਤੋਂ ਆਪਣੀ ਦੁਰਗਤੀ ਕਰਾਉਣ ਵਾਲੀ ਇਸ ਪਾਰਟੀ ਦੇ ਰਾਜ ਸਭਾ ਮੈਂਬਰ ਸ੍ਰੀ ਨਰੇਸ਼ ਗੁਜਰਾਲ ਨੇ ਚੈਨਲਾਂ ਸਾਹਮਣੇ ਪੇਸ਼ ਹੋ ਕੇ ਇਹ ਦੱਸਿਆ ਕਿ ਮੇਰੇ ਕੋਲ ਕੁਝ ਲੋਕਾਂ ਨੇ ਟੈਲੀਫੂਨ ’ਤੇ ਸ਼ਿਕਾਇਤ ਕੀਤੀ ਕਿ ਅਸੀਂ ਘਰਾਂ ਵਿੱਚ ਘਿਰੇ ਹੋਏ ਹਾਂ, ਹਜੂਮ ਸਾਡੇ ਘਰਾਂ ਨੂੰ ਘੇਰੀ ਬੈਠੇ ਹਨ, ਸਾਡੀ ਮਦਦ ਕੀਤੀ ਜਾਵੇਸ੍ਰੀ ਨਰੇਸ਼ ਗੁਜਰਾਲ ਦਾ ਇਹ ਕਹਿਣਾ ਕਿ ਉਸ ਨੇ ਪੁਲਿਸ ਨੂੰ ਫੋਨ ਕੀਤੇ। ਇੱਥੋਂ ਤਕ ਕਿ ਪੁਲੀਸ ਅੀਧਕਾਰੀਆਂ ਨੂੰ ਪੱਤਰ ਵੀ ਲਿਖੇ ਪਰ ਕਿਸੇ ਵੀ ਪੁਲੀਸ ਅਧਿਕਾਰੀ ਨੇ ਉਨ੍ਹਾਂ ਘਿਰੇ ਹੋਏ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਸਦਾ ਮਤਲਬ ਆਪਣੇ ਆਪ ਵਿੱਚ ਪ੍ਰਤੱਖ ਸੁਨੇਹਾ ਦੇ ਰਿਹਾ ਹੈ ਕਿ ਜਿਵੇਂ ਪੁਲੀਸ ਨੂੰ ਕੋਈ ਕਾਰਵਾਈ ਨਾ ਕਰਨ ਦੇ ਆਦੇਸ਼ ਦਿੱਤੇ ਹੋਣਹੁਣ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ

ਇਹ ਵੀ ਏਕਤਾ ਦੀ ਇੱਕ ਨਿਵੇਕਲੀ ਉਦਾਹਰਣ ਮਿਲੀ ਹੈ ਕਿ ਦਿੱਲੀ ਵਿਖੇ ਇੱਕ ਹਿੰਦੂ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ ਤੇ ਇਹ ਦੰਗੇ ਸ਼ੁਰੂ ਹੋ ਗਏ। ਇਸ ਨਾਜ਼ੁਕ ਸਮੇਂ ਜਿੱਥੇ ਮੁਸਲਮਾਨ ਤਬਕੇ ਦੇ ਲੋਕ ਉਨ੍ਹਾਂ ਦੀ ਢਾਲ ਬਣ ਕੇ ਉੰਨਾ ਚਿਰ ਖੜ੍ਹੇ ਰਹੇ ਜਦੋਂ ਤਕ ਪੂਰਨ ਰੂਪ ਵਿੱਚ ਉਸ ਲੜਕੀ ਦਾ ਵਿਆਹ ਸਪੂੰਰਨ ਨਹੀਂ ਸੀ ਹੋ ਗਿਆਹਿੰਦੂਤਵੀਆਂ ਦੀ ਸਰਕਾਰ ਸਾਹਮਣੇ ਇਸ ਤੋਂ ਵੱਧ ਹੋਰ ਸ਼ਾਨਦਾਰ ਮਿਸਾਲ ਆਪਸੀ ਏਕੇ ਦੀ ਹੋਰ ਕੀ ਹੋ ਸਕਦੀ ਹੈ?

ਇੱਥੇ ਹੀ ਬੱਸ ਨਹੀਂ, ਇੱਕ ਮੁਹੱਲੇ ਵਿੱਚ ਵੱਡੀ ਗਿਣਤੀ ਵਿੱਚ ਲਾਠੀਆਂ ਅਤੇ ਹੋਰ ਹਥਿਆਰਾਂ ਨਾਲ ਲੈਸ ਹਜੂਮੀ ਟੋਲਾ ਇੱਕ ਮੁਸਲਮਾਨ ਨੌਜਵਾਨ ਦੇ ਮਗਰ ਭੱਜ ਰਿਹਾ ਸੀ ਜੋ ਜਾਨ ਬਚਾਉਣ ਲਈ ਦੌੜ ਰਿਹਾ ਸੀ ਪਰ ਉਹ ਡਿੱਗ ਪਿਆ। ਉਸ ਨੂੰ ਘੇਰ ਕੇ ਬੁਰੀ ਤਰ੍ਹਾਂ ਮਾਰਨਾ ਸ਼ੁਰੂ ਕਰ ਦਿੱਤਾ। ਇਸ ਵੇਲੇ ਇੱਕ ਸਿੱਖ, ਜੋ ਕਿ ਉੱਥੇ ਰਹਿੰਦਾ ਸੀ ਨੇ ਆਪਣੇ ਤੇ ਆਪਣੇ ਪਰਿਵਾਰ ਨੂੰ ਖਤਰੇ ਵਿੱਚ ਪਾ ਕੇ ਉਸ ਨੌਜਵਾਨ ਨੂੰ ਆਪਣੇ ਘਰ ਅੰਦਰ ਵਾੜ ਕੇ ਉਸ ਨੂੰ ਮਾਰੇ ਜਾਣ ਤੋਂ ਬਚਾ ਲਿਆ ਇਨ੍ਹਾਂ ਕੱਟੜ ਕਿਸਮ ਦੇ ਹਿੰਦੂ ਹਜੂਮੀਆਂ ਨੇ ਇੱਥੋਂ ਤਕ ਵੀ ਕਹਿ ਦਿੱਤਾ ਸੀ ਕਿ ਜੇ ਕਰ ਕੋਈ ਮੁੱਲਾਂ ਕਿਸੇ ਗੁਰਦੁਆਰੇ ਵਿੱਚ ਜਾਨ ਬਚਾਉਣ ਲਈ ਵੜ ਜਾਂਦਾ ਹੈ ਤਾਂ ਉਸ ਗੁਰਦੁਆਰੇ ਨੂੰ ਸਾੜ ਦਿੱਤਾ ਜਾਵੇ

ਇਹੋ ਜਿਹੀਆਂ ਘਟਨਾਵਾਂ ਇਸ ਸਰਕਾਰ ਦੇ ਡੁੱਬ ਮਰਨ ਤੋਂ ਘੱਟ ਨਹੀਂਇਸ ਘਟਨਾ ਕਰਮ ਵਿੱਚ ਇੱਕ ਉਹ ਘਟਨਾ ਵੀ ਸ਼ਾਮਲ ਹੈ ਜਿਸ ਨੂੰ ਮੰਨਣ ’ਤੇ ਯਕੀਨ ਨਹੀਂ ਆ ਰਿਹਾ। ਦਿੱਲੀ ਦੇ ਲੋਕਾਂ ਵਲੋਂ ਹੁਣੇ ਹੀ ਭਾਰੀ ਬਹੁਮਤ ਨਾਲ ਦਿੱਲੀ ਵਿੱਚ ਜਿਤਾ ਕੇ ਭੇਜੀ ਆਮ ਆਦਮੀ ਪਾਰਟੀ ਦੀ ‘ਕੇਜਰੀਵਾਲ ਸਰਕਾਰ’ ਜਿਸ ਉੱਤੇ ਵੀ ਕੁਝ ਲੋਕਾਂ ਵਲੋਂ ਭਾਰੀ ਨਿਰਾਸ਼ਾ ਪ੍ਰਗਟਾਈ ਜਾ ਰਹੀ ਹੈ ਕਿ ਉਹ ਵੀ ਸਮੇਂ ਸਿਰ ਲੋਕਾਂ ਨੂੰ ਮਦਦ ਨਹੀਂ ਪਹੁੰਚਾ ਸਕੀਲੋਕਾਂ ਦਾ ਕਹਿਣਾ ਹੈ ਕਿ ਠੀਕ ਹੈ ਕਿ ਪੁਲੀਸ ਕੇਂਦਰ ਦੇ ਅਧੀਨ ਹੈ, ਪਰ ਕੀ ਬੱਸਾਂ, ਤੇ ਹਸਪਤਾਲ ਵੀ ਕੇਂਦਰ ਦੇ ਅਧੀਨ ਹਨ? ਲੋਕਾਂ ਨੂੰ ਹਸਪਤਾਲ ਪਹੁੰਚਾਏ ਜਾਣ ਦੇ ਪ੍ਰਬੰਧ ਕਰਨ ਵਿੱਚ ਕੀਤੀ ਦੇਰੀ ਵੀ ਦਿੱਲੀ ਦੇ ਲੋਕਾਂ ਨੂੰ ਰੜਕ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਨ੍ਹਾਂ ਦੀ ਮਦਦ ਲਈ ਦੇਰ ਨਾਲ ਬਹੁੜੀ ਇਸਦੇ ਮੁੱਖ ਮੰਤਰੀ ਬਾਰੇ ਵੀ ਲੋਕਾਂ ਨੇ ਕਈ ਚੈਨਲਾਂ ਉੱਤੇ ਬੜੇ ਨਿਰਾਸ਼ਾਜਨਕ ਬਿਆਨ ਦਿੱਤੇ ਹਨ, ਜਿਸ ਬਾਰੇ ਹਾਲੇ ਯਕੀਨਨ ਭਾਵੇਂ ਕੁਝ ਨਹੀਂ ਕਿਹਾ ਜਾ ਸਕਦਾ

ਇਨ੍ਹਾਂ ਦੰਗਿਆਂ ਪਿੱਛੇ ਕੇਂਦਰ ਦੀ ਭਾਜਪਾ ਸਰਕਾਰ ਦੀ ਮਿਲੀ ਭੁਗਤ ਇਸ ਤੋਂ ਵੀ ਸਾਬਿਤ ਹੋ ਜਾਂਦੀ ਹੈ, ਜਦੋਂ ਉਸ ਦੀ ਦਖਲ ਅੰਦਾਜੀ ਨਿਆਂ ਦੇ ਖੇਤਰ ਵਿੱਚ ਕੀਤੀ ਗਈ। ਇਨਸਾਫ ਪਸੰਦ ਜੱਜ ਸ੍ਰੀ ਮੁਰਲੀਧਰ, ਜਿਸ ਨੇ ਇਸ ਕੇਸ ਬਾਰੇ ਕੋਰਟ ਵਿੱਚ ਪੁਲੀਸ ਨੂੰ ਵੀਡੀਓ ਦਿਖਾ ਕੇ ਝਾੜਿਆ ਕਿ ਉਸ ਨੇ ਹੁਣ ਤਕ ਕਾਰਵਾਈ ਕਿਉਂ ਨਹੀਂ ਕੀਤੀ? ਉਨ੍ਹਾਂ ਨੇ ਪੁਲੀਸ ਨੂੰ ਸਖਤ ਲਹਿਜ਼ੇ ਵਿੱਚ ਆਦੇਸ਼ ਵੀ ਦਿੱਤਾ ਕਿ 24 ਘੰਟਿਆਂ ਵਿੱਚ ਦੋਸ਼ੀਆਂ ਕਪਿਲ ਮਿਸ਼ਰਾ, ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਭਾਜਪਾ ਆਗੂ ਪਰਵੇਸ਼ ਵਰਮਾ ਆਦਿ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇ ਝੱਟ ਹੀ ਕੇਂਦਰ ਸਰਕਾਰ ਨੇ ਆਪਣੇ ਦੰਗਾ ਭੜਕਾਉਣ ਵਾਲੇ ਭਾਜਪਾ ਆਗੂਆਂ ਨੂੰ ਬਚਾਉਣ ਲਈ ਦੇਸ਼ ਦੇ ਰਾਸ਼ਟਰਪਤੀ ਕੋਲੋਂ ਵਿਸ਼ੇਸ਼ ਆਦੇਸ਼ ਲੈ ਕੇ ਇਸ ਨਿਆਂ ਪੱਖੀ ਜੱਜ ਸ੍ਰੀ ਮੁਰਲੀਧਰ ਦਾ ਤੁਰੰਤ ਤਬਾਦਲਾ ਕਰਕੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਭੇਜ ਦਿੱਤਾ ਤਾਂ ਕਿ ਅਗਲੇ ਦਿਨ ਉਹ ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤੇ ਜਾਣ ਵਾਲੀ ਕਾਰਵਾਈ ਦੀ ਰੀਪੋਰਟ ਨਾ ਲੈ ਸਕਣਨਵੇਂ ਜੱਜ ਸਾਹਿਬ ਨੇ ਹੁਣ ਸਰਕਾਰ ਨੂੰ 13 ਅਪਰੈਲ ਤਕ ਦਾ ਸਮਾਂ ਦਿੱਤਾ ਹੈਇਹ ਹੀ ਭਾਜਪਾ ਸਰਕਾਰ ਚਾਹੁੰਦੀ ਸੀ

ਉਪਰੋਕਤ ਘਟਨਾਕ੍ਰਮ ਇਹ ਦਰਸਾ ਰਹੇ ਹਨ ਕਿ ਜਿਸ ਤਰ੍ਹਾਂ ਸਰਕਾਰ ਹਿੰਦੂਆਂ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਵੰਡੀਆਂ ਪਾ ਕੇ ਉਨ੍ਹਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੀ ਸੀ, ਉਸ ਵਿੱਚ ਉਸ ਨੂੰ ਘੋਰ ਨਿਰਾਸ਼ਾ ਹੀ ਨਹੀਂ ਹੋਈ, ਬਲਕਿ ਨਮੋਸ਼ੀ ਦਾ ਮੂੰਹ ਵੀ ਵੇਖਣਾ ਪਿਆ ਹੈ

ਇਸ ਨਾਜ਼ੁਕ ਸਥਿਤੀ ਵਿੱਚ ਦੇਸ਼ ਦੀਆਂ ਸਾਰੀਆਂ ਅਮਨ ਅਤੇ ਜਮਹੂਰੀਅਤ ਪਸੰਦ ਪਾਰਟੀਆਂ ਅਤੇ ਆਮ ਲੋਕਾਂ ਨੂੰ ਸੋਚਣ ਅਤੇ ਵਿਚਾਰਨ ਦੀ ਜ਼ਰੂਰਤ ਹੈਆਉ! ਦੇਸ਼ ਦੇ ਸਾਰੇ ਅਮਨ ਪਸੰਦ ਵਾਸੀਓ! ਆਪਣੇ ਭਰਮ ਭੁਲੇਖੇ ਮਿਟਾ ਕੇ ਇਕੱਠੇ ਹੋਈਏਈਵੀਐੱਮ ਦੀ ਬਦੌਲਤ ਕੇਂਦਰ ਦੀ ਸਰਕਾਰ ਤੇ ਕਬਜ਼ਾ ਕਰਕੇ ਬੈਠੀ ਇਸ ਭਾਜਪਾ ਦੀ ਕੱਟੜ ਹਿੰਦੂ ਫਿਰਕਾਪ੍ਰਸਤਾਂ ਦੀ ਸਰਕਾਰ ਤੋਂ ਦੇਸ਼ ਦਾ ਖਹਿੜਾ ਛੁਡਾਉਣ ਲਈ ਕੋਈ ਠੋਸ ਯੋਜਨਾ ਬਣਾਈਏ ਤਾਂ ਕਿ ਦੇਸ਼ ਨੂੰ ਹੋਰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1969)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਜੰਗ ਸਿੰਘ

ਜੰਗ ਸਿੰਘ

Anandpur Sahib, Rupnagar, Punjab, India.
Phone: (91 - 94170 - 95965)
Email: (jangsinghaps@gmail.com)

More articles from this author