ਸਭ ਰਲ ਮਿਲ ਕੇ ਬਾਗ ਦੇ ਖੂਬਸੂਰਤ ਗੁਲਦਸਤੇ ਦੇ ਫੁੱਲ ਬਣ ਕੇ ਖੁਸ਼ਬੂ ...
(28 ਜਨਵਰੀ 2020)

 

ਭਾਰਤੀ ਜਨਤਾ ਪਾਰਟੀ ਵਲੋਂ 370 ਧਾਰਾ ਖਤਮ ਕਰਨ, ਕਦੇ 35 ਏ ਖਤਮ ਕਰਨ, ਕਦੇ ਰਾਮ ਮੰਦਰ ਦਾ ਫੈਸਲਾ ਘੱਟ ਗਿਣਤੀ ਮੁਸਲਮਾਨਾਂ ਦੇ ਵਿਰੋਧ ਵਿੱਚ ਲਿਆਉਣ ਦੇ ਲਗਾਤਾਰ ਛੱਕੇ ’ਤੇ ਛੱਕੇ ਮਾਰੇ ਜਾ ਰਹੇ ਸਨਉਨ੍ਹਾਂ ਦੇ ਮਨ ਵਿੱਚ ਭਰਮ ਸਮਾ ਗਿਆ ਸੀ ਕਿ ਹੁਣ ਕੱਟੜ ਹਿੰਦੂਤਵੀਆਂ ਦੇ ਰਥ ਨੂੰ ਡੱਕਣ ਵਾਲਾ ਹੁਣ ਕੋਈ ਨਹੀਂ ਉਹਨਾਂ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਲਗਾਤਾਰ ਲਗਾਏ ਜਾ ਰਹੇ ਇਹ ਛੱਕੇ ਕਿਸੇ ਵੇਲੇ ਰਾਜਨੀਤੀ ਦੀ ਕ੍ਰਿਕਟ ਦੀ ਬਾਜ਼ੀ ਨੂੰ ਉਲਟਾਉਣ ਵਾਲੇ ਵੀ ਹੋ ਨਿੱਬੜਦੇ ਹਨਹੋਇਆ ਵੀ ਇਸੇ ਤਰ੍ਹਾਂ ਹੀ। ਆਪਣੇ ਵਲੋਂ ਤਾਂ ਮੋਦੀ ਸ਼ਾਹ ਜੋੜੀ ਨੇ ਇਹ ਕਦੇ ਨਹੀਂ ਸੀ ਸੋਚਿਆ ਕਿ ਨਾਗਿਰਕਤਾ ਸੋਧ ਬਿੱਲ ਵਾਲਾ ਛੱਕਾ ਉਨ੍ਹਾਂ ਲਈ ਮਾਰੂ ਸਾਬਿਤ ਹੋ ਜਾਵੇਗਾ

2018 ਵਿੱਚ ਉਹੀ ਭਾਰਤੀ ਜਨਤਾ ਪਾਰਟੀ ਜਿਹੜੀ ਵਿਰੋਧੀ ਧਿਰਾਂ ਨੂੰ ਲਗਾਤਾਰ ਪਛਾੜਦੀ ਹੋਈ 21 ਰਾਜਾਂ ਵਿੱਚ ਆਪਣਾ ਸਿੱਕਾ ਜਮਾ ਚੁੱਕੀ ਸੀ, ਇਸ ਪਾਰਟੀ ਵਲੋਂ ਲੋਕਾਂ ਨਾਲ ਕੀਤੇ ਵਾਅਦੇ, ਜੇ ਇਹ ਕਹਿ ਲਈਏ ਸੱਤਾ ਨੂੰ ਹਥਿਆਉਣ ਲਈ ਵਹਾਏ ਮਗਰਮੱਛ ਹੰਝੂ ਹੁਣ ਅਲੋਪ ਹੋਣੇ ਸ਼ੁਰੁ ਹੋ ਗਏ ਤਾਂ ਇਹ ਬੁਲੰਦੀਆਂ ਛੋਹ ਰਹੀ ਪਾਰਟੀ 2019 ਦੀਆਂ ਚੋਣਾਂ ਵਿੱਚ ਸਿਰਫ ਦੋ ਸਾਲ ਦੇ ਵਕਫੇ ਵਿੱਚ 21 ਤੋਂ 15 ਰਾਜਾਂ ਤਕ ਹੀ ਸਿਮਟ ਕੇ ਰਹਿ ਗਈ

ਭਾਜਪਾ ਨੂੰ ਇੰਨੇ ਨਿਘਾਰ ਤਕ ਪਹੁੰਚਾਉਣ ਲਈ ਜੇ ਸਭ ਤੋਂ ਵੱਡਾ ਝਟਕਾ ਸਾਬਤ ਹੋਇਆ ਤਾਂ ਉਹ ਹੈ ਨਾਗਿਕਤਾ ਸੋਧ ਬਿੱਲਇਸ ਲੋਕ ਵਿਰੋਧੀ ਬਿੱਲ ਦਾ ਭਾਜਪਾ ਦਾ ਮੁੱਖ ਮੰਤਵ ਸੀ ਦੇਸ ਦੀ ਸਭ ਤੋਂ ਵਡੀ ਘੱਟ ਗਿਣਤੀ ਵਿੱਚ ਵਸਦੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਨਾਗਰਿਕਤਾ ਤੋਂ ਵਾਂਝੇ ਕਰਕੇ ਭਾਰਤ ਵਿੱਚੋਂ ਦੇਸ਼ ਨਿਕਾਲਾ ਦੇਣਾ ਅਤੇ ਦੇਸ਼ ਨੂੰ ‘ਇੱਕ ਰਾਸ਼ਟਰ, ਇੱਕ ਸੰਵਿਧਾਨ, ਇੱਕ ਬੋਲੀ ਤੇ ਇੱਕ ਧਰਮ’ ਦੇ ਸਿਧਾਂਤ ਨੂੰ ਲਾਗੂ ਕਰਕੇ ਦੇਸ਼ ਨੂੰ ‘ਹਿੰਦੂ ਰਾਸ਼ਟਰ’ ਬਣਾ ਕੇ ਦੇਸ ਦੇ ਲੋਕਤੰਤਰੀ ਸੰਵਿਧਾਨ ਦੀਆਂ ਧੱਜੀਆਂ ਉਡਾਉਣਾਉਸ ਦੇ ਚਿੱਤ ਚੇਤੇ ਵੀ ਨਹੀਂ ਸੀ ਇਹ ਉਸ ਦਾ ਛੱਕਾ ਉਸ ਦੀ ਖੇਡੀ ਜਾ ਰਹੀ ਕ੍ਰਿਕਟ ਵਿੱਚ ਸਿਖਰਾਂ ਦਾ ਵਿਗਾੜ ਪੈਂਦਾ ਕਰ ਦੇਵੇਗਾ

ਜਦੋਂ ਤੋਂ ਨਾਗਰਿਕਤਾ ਸੋਧ ਬਿੱਲ ਦੇਸ਼ ਵਿੱਚ ਲਿਆਂਦਾ ਗਿਆ ਹੈ, ਜਿਸ ਨੂੰ ਕਦੇ ਸੀ ਏ ਏ ਕਦੇ ਐੱਨ ਪੀ ਏ, ਕਦੇ ਐੱਨ. ਆਰ. ਸੀ. ਆਦਿ ਕਈ ਨਾਵਾਂ ਵਿੱਚ ਦੱਸਿਆ ਜਾਂਦਾ ਰਿਹਾ ਹੈ, ਨੇ ਦੇਸ਼ ਵਿਦੇਸ਼ ਵਿੱਚ ਇੱਕ ਅਜਿਹੀ ਹਨੇਰੀ ਲਿਆ ਦਿੱਤੀ ਜੋ ਥੰਮ੍ਹਣ ਦਾ ਨਾਂ ਲੈਣ ਦੀ ਬਜਾਏ ਅੱਗੇ ਹੀ ਅੱਗੇ ਵਧਦੀ ਜਾ ਰਹੀ ਹੈਇਸ ਸੋਧ ਬਿੱਲ ਦਾ ਦਿਨ ਬਦਿਨ ਇੰਨਾ ਵਿਰੋਧ ਵਧ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀਆਂ ਸਹਿਯੋਗੀ ਪਾਰਟੀਆਂ ਨੇ ਇਸ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੀ ਮਿਸਾਲ ਹੈ, ਮਹਾਰਾਸ਼ਟਰ ਵਿੱਚ ਸ਼ਿਵ ਸੇਨਾ, ਝਾਰਖੰਡ ਵਿੱਚ ਝਾਰਖੰਡ ਮੁਕਤੀ ਮੋਰਚਾਕਹਿਣ ਦਾ ਭਾਵ ਕਿ ਕੀ ਤਾਮਿਲਨਾਡੂ, ਕੀ ਆਂਧਰਾ ਪਰਦੇਸ਼ ਅਤੇ ਕੁਝ ਉੱਤਰ ਪੂਰਬੀ ਸੂਬਿਆਂ ਨੂੰ ਛੱਡ ਕੇ ਬਾਕੀ ਸਾਰੇ ਗੈਰ ਭਾਜਪਾ ਪ੍ਰਾਂਤਾਂ, ਇੱਥੋਂ ਤਕ ਕਿ ਇਸਦੀ ਬੜੀ ਪੁਰਾਣੀ ਸਹਿਯੋਗੀ ਪਾਰਟੀ ਜਿਹੜੀ ਆਪਣਾ ਰਿਸ਼ਤਾ ਭਾਜਪਾ ਨਾਲ ਨਹੁੰ ਮਾਸ ਵਾਲਾ ਦੱਸਦੀ ਨਹੀਂ ਸੀ ਥੱਕਦੀ, ਸ਼੍ਰੋਮਣੀ ਅਕਾਲੀ ਦਲ, ਨੇ ਵੀ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ

ਭਾਜਪਾ ਦੀ ਬਿਹਾਰ ਵਿੱਚ ਭਾਈਵਾਲ ਜਨਤਾ ਦਲ ਯੂ ਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਵੀ ਸਪਸ਼ਟ ਲਫ਼ਜ਼ਾਂ ਵਿੱਚ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਕਹਿ ਦਿੱਤਾ ਹੈ ਕਿ ਉਹ ਕਦੇ ਵੀ ਐੱਨ.ਆਰ. ਸੀ. ਨੂੰ ਬਿਹਾਰ ਵਿੱਚ ਲਾਗੂ ਨਹੀਂ ਕਰਨਗੇਜਿਸ ਤਰ੍ਹਾਂ ਭਾਜਪਾ ਦਾ ਲਗਾਤਾਰ ਵਿਰੋਧ ਵਧ ਰਿਹਾ ਹੈ, ਉਸ ਤੋਂ ਕੋਈ ਸਬਕ ਸਿੱਖਣ ਦੀ ਬਜਾਏ ਤੇ ਆਪਣੀ ਗਲਤ ਨੀਤੀ ਸੁਧਾਰਨ ਦੀ ਥਾਂ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਾਹਿਬ ਬਿਆਨ ਦਾਗ ਦੇਂਦੇ ਹਨ ਕਿ ਐੱਨ ਆਰ ਸੀ ਕਾਨੂੰਨ ਹਰ ਹੀਲੇ ਲਾਗੂ ਕੀਤਾ ਜਾਵੇਗਾਇੱਕ ਦਿਨ ਨਹੀਂ ਲੰਘਦਾ ਦੂਸਰੇ ਦਿਨ ਮੋਦੀ ਦਾ ਦੂਸਰਾ ਜੋੜੀਦਾਰ ਭਾਰਤ ਦਾ ਗ੍ਰਹਿ ਮੰਤਰੀ ਸ੍ਰੀ ਅਮਿਤ ਸਾਹ ਬਿਆਨ ਦੇ ਦਿੰਦਾ ਹੈ ਕਿ ਇਸ ਕਾਨੂੰਨ ਤੋਂ ਇੱਕ ਇੰਚ ਵੀ ਪਿੱਛੇ ਨਹੀਂ ਹਟਿਆ ਜਾਵੇਗਾਇਹੋ ਜਿਹੇ ਘਬਰਾਹਟ ਵਿੱਚੋਂ ਨਿਕਲੇ ਬਿਆਨ ਇਹ ਸਿੱਧ ਕਰ ਰਹੇ ਹਨ ਕਿ ਭਾਰਤ ਦੀ ਨਈਆ ਨੂੰ ਚਲਾ ਰਹੀ ਇਹ ਜੋੜੀ ਬੁਰੀ ਤਰ੍ਹਾਂ ਅੰਧਕਾਰ ਵਿੱਚ ਫਸ ਗਈ ਹੈਇਸਦੇ ਹੋਰ ਵੱਡੇ ਛੋਟੇ ਆਗੂ ਹੁਣ ਹਮਲਿਆਂ ਉੱਤੇ ਵੀ ਉਤਾਰੂ ਹੋ ਗਏ ਹਨ, ਜਿਸ ਦੀ ਤਾਜ਼ਾ ਮਿਸਾਲ ਜਵਾਹਰ ਲਾਲ ਨਹਿਰੂ ਯੂਨੀਵਰਸਟੀ ਦਿੱਲੀ ਦੇ ਆਗੂਆਂ ਨੂੰ ਅਖਿੱਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਆਗੂਆਂ ਵਲੋਂ ਚੁਣ ਚੁਣ ਕੇ ਗੰਭੀਰ ਜ਼ਖਮੀ ਕਰਨਾ ਸਾਬਿਤ ਕਰਦਾ ਹੈ ਕਿ ਜਦੋਂ ਕਿਸੇ ਦੀ ਵਾਹ ਪੇਸ਼ ਨਾ ਜਾਏ ਤਾਂ ਉਹ ਹੱਥੋਪਾਈ ਤੇ ਉੱਤਰ ਆਉਂਦਾ ਹੈ

ਦੇਸ਼ ਵਿਚਲੇ ਰ ਸ ਸ ਦੇ ਕੱਟੜ ਹਿੰਦੂਆਂ ਤੋਂ ਬਿਨਾ ਬਾਕੀ ਹਿੰਦੂ ਵੀਰ ਸਾਰੇ ਹੀ ਦੇਸ਼ ਨੂੰ ਧਰਮ ਨਿਰਪੱਖ ਤੇ ਆਪਸ ਵਿੱਚ ਸਾਰੇ ਵਰਗ ਚਾਹੇ ਉਹ ਮੁਸਲਿਮ, ਇਸਾਈ, ਸਿੱਖ ਬੋਧੀ ਜਾਂ ਜੈਨੀ ਹਨ, ਸਭ ਰਲ ਮਿਲ ਕੇ ਬਾਗ ਦੇ ਖੂਬਸੂਰਤ ਗੁਲਦਸਤੇ ਦੇ ਫੁੱਲ ਬਣ ਕੇ ਖੁਸ਼ਬੂ ਖਿਲੇਰਨ ਦੇ ਹਾਮੀਦਾਰ ਹਨਇਹ ਸਮਾਂ ਬੜਾ ਨਾਜ਼ੁਕ ਹੈਇਸ ਸਮੇਂ ਸਮੂਹ ਭਾਰਤੀਆਂ ਦੀ ਸੁਹਿਰਦ ਜ਼ਿੰਮੇਵਾਰੀ ਹੈ ਕਿ ਆਉ ਸਾਰੇ ਰਲ ਮਿਲ ਕੇ ਲਹਿਰ ਨੂੰ ਇੰਨਾ ਮਜ਼ਬੂਤ ਕਰ ਦੇਈਏ ਕਿ ‘ਇੱਕ ਰਾਸ਼ਟਰ, ਇੱਕ ਬੋਲੀ, ਇੱਕ ਧਰਮ ਤੇ ਇੱਕ ਪਹਿਰਾਵੇ’ ਦੀ ਗੱਲ ਕਰਨ ਵਾਲੇ ਲੋਕ ਇੰਨੇ ਮਜਬੂਰ ਹੋ ਜਾਣ ਕਿ ਉਹਨਾਂ ਨੂੰ ਇਸ ਲੋਕ ਵਿਰੋਧੀ ਕਾਨੂੰਨ ਨੂੰ ਵਾਪਸ ਲੈਣਾ ਪਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1910)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਜੰਗ ਸਿੰਘ

ਜੰਗ ਸਿੰਘ

Anandpur Sahib, Rupnagar, Punjab, India.
Phone: (91 - 94170 - 95965)
Email: (jangsinghaps@gmail.com)

More articles from this author