AmritKShergill7ਬੜਾ ਔਖਾ ਹੈ ਉਹਨਾਂ ਲਈ, ਜਿਹਨਾਂ ਰੋਜ਼ ਕਮਾਉਣਾ ਤੇ ਉਹੀ ਖਾਣਾ ਹੁੰਦਾ ਹੈ ...
(28 ਅਪਰੈਲ 2020)

 

ਕਿਹੋ ਜਿਹਾ ਸਮੇਂ ਦਾ ਗੇੜ ਆ ਗਿਆਆਪਣੇ ਹੀ ਘਰਾਂ ਅੰਦਰ ਬੰਦ ਹੋ ਕੇ ਰਹਿ ਗਏਆਪਣੇ ਆਪ ਨੂੰ ਬਚਾਉਣ ਲਈ ਇਹ ਜ਼ਰੂਰੀ ਵੀ ਹੈਆਪਣੇ ਆਲੇ-ਦੁਆਲੇ ਨੂੰ ਹੀ ਨੀਝ ਲਾ ਕੇ ਦੇਖਣ ਦਾ ਮੌਕਾਜ਼ਿੰਦਗੀ ਤਾਂ ਇਹੀ ਸੀ ਆਲਾ ਦੁਆਲਾ ਵੀ ਇਹੀ, ਪਰ ਮਨ ਘਰ ਤੋਂ ਬਾਹਰ ਭੱਜਿਆ ਰਹਿੰਦਾ, ਲੋੜਾਂ ਵੀ ਵੱਧ ਸਨਉਨ੍ਹਾਂ ਨੂੰ ਪੂਰੀਆਂ ਕਰਨ ਦੀਆਂ ਕੋਸ਼ਿਸ਼ਾਂ ਵੀ ਵੱਧ ਸਨਹੁਣ ਸਿਮਟ ਗਏ ਉੰਨੀਆਂ ਕੁ ਲੋੜਾਂ ਜਿਹਨਾਂ ਨਾਲ ਬੰਦਾ ਜਿਉਂਦਾ ਰਹਿ ਸਕੇਸਭ ਬਦਲਿਆ ਬਦਲਿਆ ਜਾਪਦਾ ਹੈ

ਤਾਲਾਬੰਦੀ ਦੇ ਦਿਨ, ਸਵੇਰੇ ਸਵੇਰੇ ਖਿੜਕੀ ਵਿੱਚੋਂ ਦੀ ਦੇਖੀਦਾ, ਰੁੱਖ, ਵੇਲਾਂ-ਬੂਟੇ ਸਭ ਸ਼ਾਂਤ ਲੱਗਦੇ ਹਨਉੱਚੇ ਉੱਚੇ ਸਫੈਦੇ, ਨਿੰਮ, ਪੌਪਲਰ, ਟਾਹਲੀਆਂ, ਗੁਲਮੋਹਰ, ਤੂਤ ਆਦਿ ਜੋ ਵੀ ਦਿਸਦੇ ਹਨ ਸਭ ਸ਼ਾਂਤਜਾਪਦਾ ਹੈ ਜਿਵੇਂ ਸਾਰੇ ਟਿਕੇ ਰਹਿਣ ਦਾ ਸੁਨੇਹਾ ਦਿੰਦੇ ਹੋਣਇਹ ਆਪ ਵੀ ਤਾਂ ਜੇਠ ਹਾੜ ਦੀ ਧੁੱਪ, ਮੀਂਹ, ਹਨੇਰੀ, ਝੱਖੜ, ਪੋਹ ਮਾਘ ਦੀ ਸਰਦੀ ਆਪਣੇ ਸਿਰਾਂ ’ਤੇ ਸਹਿੰਦੇ ਹਨਅਸੀਂ ਤਾਂ ਫਿਰ ਵੀ ਆਪਣੇ ਘਰਾਂ ਅੰਦਰ ਹੀ ਰਹਿਣਾ ਹੈ ਕੁਝ ਕੁ ਦਿਨਅਸੀਂ ਕਦੇ ਧਿਆਨ ਹੀ ਨਹੀਂ ਦਿੱਤਾ ਕੁਦਰਤ ਵੱਲਹੁਣ ਜਦੋਂ ਵੀ ਛੱਤ ਉੱਤੇ ਚੜ੍ਹ ਕੇ ਦੇਖੀਏ ਤਾਂ ਹਰੇ ਹਰੇ ਪੱਤੇ, ਲਾਲ ਪਪੀਸੀਆਂ, ਬਕਰੈਣਾਂ ਦੇ ਫੁੱਲਾਂ ਦੀ ਖੁਸ਼ਬੂ, ਕੁਦਰਤ ਆਪਣਾ ਕੰਮ ਕਰ ਰਹੀ ਹੈਤੂਤਾਂ ਦੀਆਂ ਤੂਤੀਆਂ ਪੱਕਣੀਆਂ ਸ਼ੁਰੂ ਹੋ ਗਈਆਂਪਰ ਨਿੰਮ ਦੇ ਨਿੱਕੇ ਨਿੱਕੇ ਪੱਤੇ ਦੇਖ ਕੇ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਦੀ ਸਤਰ ਯਾਦ ਆਉਂਦੀ ਹੈ - ‘ਆਲ੍ਹਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ।’

ਗੁਲਮੋਹਰ ਅਜੇ ਵੀ ਰੁੰਡ ਮਰੁੰਡ ਜਾਪਦਾ ਏਸੂਰਜ ਦੀ ਚਮਕ ਵਧ ਗਈ ਜਾਪਦੀ ਹੈ ਜਿਵੇਂ ਪੁਰਾਣੇ ਸਮੇਂ ਰਸੋਈ ਵਿੱਚ ਲੱਗੇ ਬਲਬਾਂ ਨੂੰ ਸਾਫ਼ ਕਰ ਕੇ ਚਾਨਣ ਬਹੁਤਾ ਬਹੁਤਾ ਜਾਪਦਾ ਸੀ। ਇਸੇ ਤਰ੍ਹਾਂ ਸੂਰਜ ਵੀ ਜਿਵੇਂ ਬਹੁਤ ਸਮੇਂ ਬਾਅਦ ਕਿਸੇ ਨੇ ਸਾਫ਼ ਕਰ ਕੇ ਰੱਖਿਆ ਹੋਵੇਰੁੱਖਾਂ, ਬੂਟਿਆਂ ਦੇ ਨਵੇਂ ਨਵੇਂ ਪੱਤਿਆਂ ’ਤੇ ਪੈਂਦੀ ਸੂਰਜ ਦੀ ਰੌਸ਼ਨੀ ... ਕਈ ਵਾਰ ਲਿਸ਼ਕੋਰ ਨਾਲ ਅੱਖਾਂ ਚੁੰਧਿਆ ਜਾਂਦੀਆਂ ਹਨਸਭ ਕੁਝ ਨਵਾਂ ਨਵਾਂ ਜਾਪਦਾ ਏ. ਜਿਵੇਂ ਕੁਦਰਤ ਨੇ ਨਵਾਂ ਨਵਾਂ ਰੰਗ ਕੀਤਾ ਹੋਵੇ

ਨਿੱਕੀਆਂ ਨਿੱਕੀਆਂ ਚਿੜੀਆਂ ਜਿਹਨਾਂ ਨੂੰ ਨਿੱਕੇ ਹੁੰਦਿਆਂ ਪਿੱਦੀਆਂ ਚਿੜੀਆਂ ਆਖਦੇ ਸੀ, ਫੋਰੀਆਂ ਮਾਰਦੀਆਂ ਫਿਰਦੀਆਂ ਕਦੇ ਕਿਸੇ ਰੁੱਖ ’ਤੇ ਕਦੇ ਕਿਸੇ ਰੁੱਖ ’ਤੇਕੋਈ ਕਾਲੇ ਚਮਕੀਲੇ ਰੰਗ ਦੀ, ਕੋਈ ਮਿੱਟੀ ਰੰਗੀਹਾਂ ਇੱਕ ਦੋ ਘਰੇਲੂ ਚਿੜੀਆਂ ਵੀ ਦਾਣੇ ਚੁਗਣ ਆ ਜਾਂਦੀਆਂ ਨੇਜੀਅ ਕਰਦਾ ਹੁੰਦਾ ਕਿ ਆਖੀਏ- ‘ਹਰ ਰੋਜ਼ ਆਇਆ ਕਰੋ’ ਪਰ ਜੇ ਕਿਤੇ ਉਹਨਾਂ ਦੀ ਫੋਟੋ ਜਾਂ ਵੀਡੀਓ ਬਣਾਉਣ ਲਈ ਮੋਬਾਇਲ ਹੱਥ ਵਿੱਚ ਫੜਿਆ ਹੋਵੇ ਤਾਂ ਉਡਾਰੀ ਮਾਰ ਜਾਂਦੀਆਂ ਨੇ ਜਿਵੇਂ ਆਖਦੀਆਂ ਹੋਣ - ਇਹਨਾਂ (ਮੋਬਾਈਲਾਂ) ਨੂੰ ਚਲਾਉਣ ਲਈ ਲੱਗੇ ਟਾਵਰਾਂ ਕਰ ਕੇ ਤਾਂ ਸਾਡੇ ਪਰਿਵਾਰ ਖ਼ਤਮ ਹੋਏ ਨੇ

ਪੰਛੀਆਂ ਨੂੰ ਦਾਣੇ ਚੁਗਦਿਆਂ ਦੇਖਣ ਦਾ ਵੀ ਆਪਣਾ ਹੀ ਆਨੰਦ ਹੈਤੋਤੇ ਬੜੇ ਅਰਾਮ ਨਾਲ ਚੁਗਦੇ ਨੇਇੱਕ ਮੋਟਾ ਜਿਹਾ ਪਹਾੜੀ ਕਾਂ ਵੀ ਬੜੀ ਸੁਸਤੀ ਜਿਹੀ ਨਾਲ ਰੋਟੀ ਦੇ ਨਿੱਕੇ ਨਿੱਕੇ ਕੀਤੇ ਟੁੱਕੜੇ ਚੁਗਦਾਦੇਸੀ ਕਾਂ ਅੱਗੋਂ ਦੀ ਝਪਟ ਮਾਰ ਕੇ ਲੈ ਜਾਂਦਾ ਹੈਕਬੂਤਰ ਬੜੇ ਕਾਹਲੀ ਕਾਹਲੀ ਡਰਦੇ ਡਰਦੇ, ਮਾੜਾ ਜਿੰਨਾ ਖੜਾਕ ਹੋਣ ’ਤੇ ਉਡ ਜਾਂਦੇ ਨੇਬੁਲਬੁਲਾਂ ਬੜੀ ਫੁਰਤੀ ਨਾਲ ਚੁਗਦੀਆਂ ਹਨ। ਕਾਟੋ (ਗਲਹਿਰੀ) ਸਭ ਨੂੰ ਭਾਜੜਾਂ ਪਾ ਦਿੰਦੀ ਹੈਅਗਲੇ ਦੋਵੇਂ ਪੈਰਾਂ ਤੋਂ ਹੱਥਾਂ ਦਾ ਕੰਮ ਲੈਂਦੀ ਬੜੀ ਫੁਰਤੀ ਨਾਲ ਮੂੰਹ ਚਲਾਉਂਦੀ ਹੈਹੁਣ ਤਾਂ ਤਿੱਤਰ ਵੀ ਆਉਣ ਲੱਗ ਪਏ ਦਾਣਾ ਚੁਗਣ ਤੇ ਪਾਣੀ ਪੀਣ

ਜਲਮੁਰਗੀਆਂ ਵੀ ਘਰ ਦੀ ਚਾਰਦੀਵਾਰੀ ਤੇ ਕੁਰਰ ਕੁਰਰ ਕਰਦੀਆਂ ਫਿਰਦੀਆਂ ਹਮਕਦੇ ਕਦੇ ਸਾਰੇ ਪੰਛੀ ਬੜਾ ਬੋਲਦੇ ਨੇਜਦੋਂ ਇਹ ਬਿੱਲੀ, ਕੁੱਤੇ, ਸੱਪ ਆਦਿ ਤੋਂ ਡਰ ਕੇ ਬੋਲਦੇ ਨੇ ਤਾਂ ਇਹਨਾਂ ਦੀ ਆਵਾਜ਼ ਤੇਜ਼ ਡਰੀ ਹੋਈ ਤੇ ਬਹੁਤ ਉੱਚੀ ਹੁੰਦੀ ਹੈਜਿਵੇਂ ਮਦਦ ਲਈ ਪੁਕਾਰਦੇ ਹੋਣਪਰ ਹੁਣ ਇਹ ਆਰਾਮ ਨਾਲ ਬੋਲਦੇ ਹਨ ਜਿਵੇਂ ਆਪੋ ਵਿੱਚ ਗੱਲਾਂ ਕਰਦੇ ਹੋਣ, ਮਨੁੱਖ ਉੱਤੇ ਵਿਅੰਗ ਕੱਸਦੇ ਹੋਣ ਕਿ ਹੁਣ ਬੈਠੋ ਘਰਾਂ ਵਿੱਚ, ਕੁਦਰਤ ਨਾਲ ਖਿਲਵਾੜ ਕਰਨ ਦਾ ਨਤੀਜਾ ਭੁਗਤੋਰੱਬ ਦੇ ਸ਼ਰੀਕ ਬਣਨ ਦਾ ਨਤੀਜਾ ਭੁਗਤੋ

ਪੰਛੀਆਂ ਨੂੰ ਦੇਖਣਾ ਵਧੀਆ ਲੱਗਦਾ ਹੈਉਹਨਾਂ ਦੀਆਂ ਸ਼ਰਾਰਤਾਂ ਦੇਖ ਕੇ ਹੱਸ ਵੀ ਲੈਂਦੇ ਹਾਂਪਰ ਅੰਦਰੋਂ ਮਨ ਉਦਾਸਿਆ ਜਿਹਾ ਰਹਿੰਦਾਮਨ ਆਪੇ ਵਾਰ ਵਾਰ ਬੋਲਦਾ ਹੈ - ‘ਹੇ ਮਾਲਕਾ ਸੁਖ ਰੱਖੀਂ ਸਾਰੇ ਪਾਸੇ।’ ਮਨ ਬਦਲਦਿਆਂ ਦੇਰ ਨਹੀਂ ਲਗਦੀ ਥੋੜ੍ਹੇ ਦਿਨ ਪਹਿਲਾਂ ਮਹਿਸੂਸ ਕਰਦੇ ਸੀ - ਨਾ ਪਿੰਡ ਵਿੱਚ, ਨਾ ਸ਼ਹਿਰ ਵਿੱਚ, ਵਿਚਕਾਰ ਜਿਹੇ ਲਮਕਦੇ ਹਾਂ। ਨਿੱਕੀ ਜਿੰਨੀ ਚੀਜ਼ ਦੀ ਲੋੜ ਹੋਵੇ ਔਖਾ ਹੋ ਜਾਂਦਾ ਹੈਹੁਣ ਸੋਚੀਦਾ, ਕਿੰਨੀ ਵਧੀਆ ਜਗ੍ਹਾ ਤੇ ਬੈਠੇ ਆਂ, ਕੁਦਰਤ ਦੇ ਨੇੜੇਆਲੇ ਦੁਆਲੇ ਖੇਤ, ਰੁੱਖ ਵੇਲ ਬੂਟੇਕਿੰਨੀ ਸੋਹਣੀ ਕੁਦਰਤ ਹੈ ਕਾਦਰ ਦੀ

ਬਜ਼ੁਰਗ ਗੱਲਾਂ ਸੁਣਾਉਂਦੇ ਹਨ ਕਿ ਉਨ੍ਹਾਂ ਦੇ ਪਿਉ ਦਾਦਾ ਦੱਸਦੇ ਹੁੰਦੇ ਸੀ ਕਿ ਇੱਕ ਵਾਰ ਬਿਮਾਰੀ ਪਈ ਤਾਂ ਘਰਾਂ ਦੇ ਘਰ ਖਾਲੀ ਹੋ ਗਏਇੱਕ ਨੂੰ ਮੜ੍ਹੀਆਂ ਵਿੱਚ ਲੈ ਕੇ ਜਾਂਦੇ, ਆਉਂਦਿਆਂ ਨੂੰ ਦੋ ਹੋਰ ਮਰੇ ਪਏ ਹੁੰਦੇ ਸੀਉਦੋਂ ਬਚਾਅ ਦਾ ਵੀ ਨਹੀਂ ਸੀ ਪਤਾ ਹੁੰਦਾਹੁਣ ਆਪਾਂ ਨੂੰ ਪਤਾ ਹੈ ਕਿ ਜੇ ਆਪਣੇ ਘਰਾਂ ਵਿੱਚ ਰਹੀਏ, ਸਫ਼ਾਈ ਰੱਖੀਏ, ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੀਏ, ਖਾਣ ਪੀਣ ਦਾ ਧਿਆਨ ਰੱਖੀਏ ਤਾਂ ਫਿਰ ਬਚਾਅ ਹੈ ਇਸ ਬਿਮਾਰੀ ਤੋਂਪੁਰਾਣੇ ਸਮਿਆਂ ਵਿੱਚ ਇਲਾਜ ਵੀ ਨਹੀਂ ਸਨ ਹੁੰਦੇਮੇਰਾ ਦਿਲ ਕਰਦਾ ਹੈ ਆਖ ਦਿਆਂ ਕਿ ਇਲਾਜ ਤਾਂ ਹੁਣ ਵੀ ਨਹੀਂ ਲੱਭ ਰਿਹਾ ਕੋਈਫਿਰ ਸੋਚਦੇ ਆਂ ਕਿ ਉਮੀਦ ਬਣੀ ਰਹੇ ਤਾਂ ਮਨ ਖਲੋਤਾ ਰਹਿੰਦਾਨਹੀਂ ਤਾਂ ਜੇ ਮਨ ਢੇਰੀ ਢਾਹ ਜਾਵੇ ਤਾਂ ਬੰਦਾ ਬਿਨਾਂ ਬਿਮਾਰੀ ਤੋਂ ਹੀ ਮੁੱਕ ਜਾਂਦਾ ਹੈ

ਮੋਬਾਇਲ ਖੋਲ੍ਹਦੇ ਹਾਂ ਤਾਂ ਅੰਤਾਂ ਦੀ ਜਾਣਕਾਰੀ, ਪਤਾ ਨਹੀਂ ਠੀਕ ਹੈ ਜਾਂ ਗਲਤਘਰ ਵਿੱਚ ਸਭ ਚੁੱਪ, ਮੂੰਹ ਨਾ ਖੁੱਲ੍ਹਦਾ ਬੋਲਣ ਲਈ ... ਪਰ ਅੰਦਰੋ ਅੰਦਰ ਸਭ ਬੋਲਦੇਅੱਗੇ ਤਾਂ ਸਿਰਫ਼ ਉਨ੍ਹਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਦਾ ਫ਼ਿਕਰ ਹੁੰਦਾ ਸੀ ਜਿਹੜੇ ਸ਼ਰਾਬ ਪੀਂਦੇ, ਹੋਰ ਨਸ਼ੇ ਕਰਦੇ ਜਾਂ ਬਿਮਾਰ ਹੁੰਦੇਹੁਣ ਸਭ ਦੀ ਫ਼ਿਕਰਜਿਸ ਨੇ ਕਦੇ ਕਿਸੇ ਨਸ਼ੇ ਨੂੰ ਹੱਥ ਵੀ ਨਹੀਂ ਲਾਇਆ, ਨਾ ਕੋਈ ਮਾਸ ਮੱਛੀ ਖਾਧੀਬਜ਼ੁਰਗ ਆਪਣੇ ਦੋਹਤੇ ਪੋਤਿਆਂ ਦਾ ਫ਼ਿਕਰ ਕਰਦੇ ਨੇ ਕਿ ਉਹ ਘਰੇ ਨਹੀਂ ਟਿਕਦੇਫੋਨ ਕਰਕੇ ਪੁੱਛਣ ’ਤੇ ਪਤਾ ਲੱਗਦਾ ਕਿ ਪੁਲਿਸ ਵਾਲਿਆਂ ਦੇ ਡਰੋਂ ਘਰੇ ਹੀ ਰਹਿੰਦੇ ਐ‘ਜਿਉਂਦੇ ਰਹਿਣ ਪੁਲਿਸ ਵਾਲੇ’ ਬਜ਼ੁਰਗਾਂ ਦੇ ਮੂੰਹੋਂ ਨਿਕਲਦਾਪਰ ਜਦੋਂ ਕੋਈ ਅਜਿਹੀ ਵੀਡੀਓ ਦੇਖਦੇ ਕਿ ਪੁਲਿਸ ਵਾਲੇ ਮਜਬੂਰ ਲੋਕਾਂ ਉੱਤੇ ਵੀ ਡੰਡੇ ਵਰ੍ਹਾਉਂਦੇ ਨੇ, ਫਿਰ ਆਖਦੇ ਨੇ, ‘ਬੜੀ ਮਾੜੀ ਕਰਦੇ ਨੇ ਪੁਲਿਸ ਵਾਲੇ।’ ਫਾਲਤੂ ਗੇੜੇ ਮਾਰਨ ਵਾਲਿਆਂ ਤੋਂ ਤੰਗ ਆਈ ਪੁਲਿਸ ਚੰਗੇ ਭਲੇ ਸਿਆਣੇ ਮੁੰਡੇ ਨੂੰ ਵੀ ਕੁੱਟ ਸੁੱਟਦੀ ਹੈਚੋਰ ਦੇ ਭੁਲੇਖੇ ਸਾਧ ਕੁੱਟੇ ਜਾਂਦੇ ਹਨਪਰ ਇਹ ਵੀ ਕੀ ਕਰਨ, ਲੋਕਾਂ ਦੇ ਭਲੇ ਲਈ ਉਹਨਾਂ ਨੂੰ ਘਰਾਂ ਅੰਦਰ ਰਹਿਣ ਲਈ ਆਖਦੇ ਨੇਆਪ ਔਖੇ ਹੋ ਕੇ ਕਈ ਕਈ ਘੰਟੇ ਡਿਉਟੀ ਦਿੰਦੇ ਨੇਕਿਤੇ ਭੁੱਖਿਆਂ ਨੂੰ ਰੋਟੀ ਖਵਾਉਂਦੇ ਨੇ, ਕਿਤੇ ਫਾਲਤੂ ਇਕੱਠ ਕਰਨ ਵਾਲਿਆਂ ਨੂੰ ਘਰੋ ਘਰੀ ਵਾੜਨ ਲਈ ਉਨ੍ਹਾਂ ਦੇ ਪਿੱਛੇ ਭੱਜਦੇ ਨੇਕਈ ਥਾਂਈਂ ਲੋਕ ਸ਼ਿਕਾਇਤ ਕਰਦੇ ਨੇ ਕਿ ਬਿਮਾਰੀ ਨਾਲ ਭਾਵੇਂ ਨਾ ਮਰੀਏ, ਭੁੱਖ ਨਾਲ ਜ਼ਰੂਰ ਮਰ ਜਾਵਾਂਗੇਸੱਚੀ ਬੜਾ ਔਖਾ ਹੈ ਉਹਨਾਂ ਲਈ, ਜਿਹਨਾਂ ਰੋਜ਼ ਕਮਾਉਣਾ ਤੇ ਉਹੀ ਖਾਣਾ ਹੁੰਦਾ ਹੈਸਰਕਾਰਾਂ ਪ੍ਰਬੰਧ ਤਾਂ ਕਰ ਰਹੀਆਂ ਨੇ, ਫਿਰ ਵੀ ਲਗਦਾ ਹੈ, ਬਹੁਤ ਕੁਝ ਚੰਗਾ ਨਹੀਂ ਹੋ ਰਿਹਾ

ਡਾਕਟਰ ਵਾਰ ਵਾਰ ਹੱਥ ਜੋੜਦੇ ਨੇ ਕਿ ਘਰਾਂ ਅੰਦਰ ਰਹੋ, ਜੇ ਵਾਇਰਸ ਫੈਲ ਗਿਆ ਤਾਂ ਆਪਣੇ ਕੋਲ ਸਾਧਨ ਨਹੀਂ ਕਿ ਬਹੁਤੇ ਮਰੀਜ਼ਾਂ ਨੂੰ ਸੰਭਾਲ ਸਕੀਏਬਹੁਤ ਸਾਰੇ ਲੋਕ ਡਾਕਟਰਾਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਨ, ਕਈ ਮਜ਼ਾਕ ਉਡਾਉਂਦੇ ਹਨਪਰ ਜਦੋਂ ਇਹੋ ਜਿਹਾ ਕੁਝ ਸੁਣਦੇ ਦੇਖਦੇ ਨੇ ਕਿ ਜੇ ਅਸੀਂ ਮੂਰਖਤਾ ਨਾ ਛੱਡੀ ਤਾਂ ਸਾਡੇ ਮੂੰਹ ਵਿੱਚ ਪਾਣੀ ਪਾਉਣ ਵਾਲਾ ਵੀ ਨਹੀਂ ਬਚਣਾ ਕੋਈਫਿਰ ਰੰਗ ਉਡ ਜਾਂਦੇ ਨੇ, ਮੂੰਹਾਂ ਤੇ ਪਿਲੱਤਣ ਛਾ ਜਾਂਦੀ ਹੈਵਾਧੂ ਦੀਆਂ ਕਾਮਨਾਵਾਂ ਮਰਨ ਲੱਗੀਆਂ ਨੇਨਾ ਕੱਪੜਿਆਂ ਦਾ ਕੋਈ ਚਾਅ, ਨਾ ਗਹਿਣਿਆਂ ਦਾਨਾ ਹੀ ਕੋਈ ਬਹੁਤਾ ਖਾਣ ਬਣਾਉਣ ਦਾ ਚਾਅਜਿੱਥੇ ਦਾਲ ਸਬਜ਼ੀ ਖਾਣ ਲਈ ਵੀਹ ਵੀਹ ਨਖ਼ਰੇ ਹੁੰਦੇ ਸਨ ਉੱਥੇ ਚਟਣੀ ’ਤੇ ਸਾਰੇ ਪਰਿਵਾਰ ਦੀ ਸਹਿਮਤੀ ਹੋ ਜਾਂਦੀ ਹੈਡਰਾਉਣ ਵਾਲੇ ਸੰਦੇਸ਼ ਪੜ੍ਹ ਸੁਣ ਕੇ ਕੰਬਣੀ ਜਿਹੀ ਛਿੜ ਜਾਂਦੀ ਹੈਫਿਰ ਰੱਬ ਨੂੰ ਸਲਾਹਾਂ ਦੇਣ ਲੱਗ ਪੈਂਦੇ ਆਂ - ਰੱਬਾ ਅੱਧ-ਵਿਚਾਲਾ ਨਾ ਕਰੀਂ, ... ਨਹੀਂ ਤਾਂ ਸਭ ਨੂੰ ਲੈ ਜਾਵੀਂ, ... ਨਹੀਂ ਫੇਰ ਸਾਰੇ ਪਾਸੇ ਸੁੱਖ ਰੱਖੀਂ

ਪਰ ਅੱਧੇ ਤੋਂ ਵੱਧ ਲੋਕ ਡੰਡੇ ਦੇ ਡਰੋਂ ਈ ਘਰ ਬੈਠੇ ਹੋਏ ਨੇਜੇ ਇਸ ਤਰ੍ਹਾਂ ਆਖ ਦਿੱਤਾ ਜਾਵੇ ਕਿ ਤੁਸੀਂ ਆਪਣੀ ਮਰਜ਼ੀ ਨਾਲ ਜਾ ਸਕਦੇ ਹੋ ਤਾਂ ਘੰਟੀਆਂ, ਥਾਲੀਆਂ ਵਜਾਉਣ ਵਾਲਿਆਂ ਵਾਂਗ ਇੱਕ ਮਿੰਟ ਵੀ ਨਹੀਂ ਲਾਉਣਾ ਸੜਕਾਂ ’ਤੇ ਆਉਣ ਲੱਗਿਆਂਕਈਆਂ ਨੂੰ ਲਗਦਾ ਹੈ ਕਿ ਘਰਾਂ ਅੰਦਰ ਰਹਿ ਕੇ ਅਸੀਂ ਦੂਜਿਆਂ ਉੱਤੇ ਅਹਿਸਾਨ ਕਰ ਰਹੇ ਹਾਂਦੂਜੇ ਹੀ ਪਲ ਖਿਆਲ ਆਉਂਦਾ ਹੈ ਕਿ ਦੂਜਿਆਂ ਲਈ ਨਹੀਂ, ਆਪਣੇ ਬਚਾਅ ਲਈ ਕਰਦੇ ਹਾਂ ਸਭ ਕੁਝਜਿਹੜੇ ਲੋਕਾਂ ਨੂੰ ਮਜਬੂਰੀ ਵੱਸ ਘਰੋਂ ਬਾਹਰ ਜਾਣਾ ਪੈ ਜਾਵੇ, ਉਹ ਦੱਸਦੇ ਹਨ ਕਿ ਬਾਹਰ ਦਾ ਸੰਨਾਟਾ ਦੇਖ ਕੇ ਮਨ ਨੂੰ ਡੋਬ ਪੈਣ ਲੱਗ ਪੈਂਦੇ ਨੇ, ਜਿਵੇਂ ਕਿਸੇ ਹੋਰ ਦੁਨੀਆਂ ਵਿੱਚ ਆ ਗਏ ਹੋਈਏਸੜਕਾਂ ਸੁੰਨਸਾਨ, ਜੇ ਕੋਈ ਇੱਕ ਅੱਧਾ ਬੰਦਾ ਬਾਹਰ ਹੋਵੇ, ਉਸ ਨੇ ਵੀ ਮੂੰਹ ਬੰਨ੍ਹਿਆ ਹੁੰਦਾ ਹੈਕਿਸੇ ਅਮੀਰ ਦਾ ਕਾਕਾ ਜਾਂ ਵਿਗੜਿਆ ਜਵਾਕ ਹੁਣ ਵੱਡੀਆਂ ਵੱਡੀਆਂ ਗੱਡੀਆਂ ਨਾਲ ਸੜਕਾਂ ’ਤੇ ਨਹੀਂ ਦਿਸਦਾਇਹ ਵਾਇਰਸ ਹੀ ਇਹੋ ਜਿਹਾ, ਗਰੀਬ ਅਮੀਰ ਨਹੀਂ ਦੇਖਦਾਸ਼ਾਇਦ ਇਸੇ ਕਰਕੇ ਐਨੇ ਇੰਤਜ਼ਾਮ ਕੀਤੇ ਨੇ

ਇਸ ਵਰਤਾਰੇ ਦੇ ਅੰਦਰ ਇੱਕ ਗੱਲ ਤਾਂ ਚੰਗੀ ਹੋ ਗਈ ਕਿ ਵਾਤਾਵਰਣ ਸਾਫ਼ ਹੋ ਗਿਆਹਵਾ ਦੀ ਗੁਣਵੱਤਾ ਵਿੱਚ ਹੈਰਾਨੀਜਨਕ ਸੁਧਾਰ ਹੋਇਆ ਹੈਉਮੀਦ ਐ ਕਿ ਲੋਕ-ਮਨਾਂ ਦੇ ਅੰਦਰ ਫੈਲਿਆ ਜ਼ਹਿਰੀਲਾ ਪ੍ਰਦੂਸ਼ਣ ਵੀ ਘਟਿਆ ਹੋਵੇਗਾਦੁਆ ਹੈ ਕਿ ਇਸ ਭਿਆਨਕ ਕਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਸਾਰੀ ਦੁਨੀਆਂ ਦੀਆਂ ਕੀਤੀਆਂ ਕੋਸ਼ਿਸ਼ਾਂ ਕਾਮਯਾਬ ਹੋਣ

***** 

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2086)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਸ਼ੇਰਗਿੱਲ

ਅੰਮ੍ਰਿਤ ਕੌਰ ਸ਼ੇਰਗਿੱਲ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)