AmritKShergill7ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਸੋਚ ਬਦਲਣ ਦੀ ਜ਼ਰੂਰਤ ਹੈ। ਹਰ ਇਨਸਾਨ ਵਿੱਚ ਗੁਣ-ਔਗੁਣ ਹੁੰਦੇ ਹਨ, ਜੇ ...
(23 ਜੁਲਾਈ 2024)


ਪਿਛਲੇ ਕੁਝ ਸਮੇਂ ਤੋਂ ਇਹਨਾਂ ਗੱਲਾਂ ਦੀ ਬੜੀ ਚਰਚਾ ਚਲਦੀ ਆ ਰਹੀ ਹੈ ਕਿ ਸਾਡੀ ਅੱਜ ਦੀ ਚੰਗੀ ਜਾਂ ਮਾੜੀ ਸੋਚ ਸਾਡਾ ਚੰਗਾ ਜਾਂ ਮਾੜਾ ਭਵਿੱਖ ਤੈਅ ਕਰਦੀ ਹੈ
ਕਈ ਸਾਲ ਪਹਿਲਾਂ ਰੌਂਡਾ ਬਰਨ (Rhonda Byrne) ਦੀ ਲਿਖੀ ਕਿਤਾਬ ਰਹੱਸ (The Secret) ਪੜ੍ਹਨ ਦਾ ਮੌਕਾ ਮਿਲਿਆਜਦੋਂ ਮੈਂ ਕਿਤਾਬ ਪੜ੍ਹੀ ਤਾਂ ਕਾਫ਼ੀ ਗੱਲਾਂ ਸਮਝ ਵਿੱਚ ਆਈਆਂ ਕਿ ਕਈ ਵਾਰ ਅਸੀਂ ਆਪਣੀ ਨਕਾਰਾਤਮਕ ਸੋਚ ਕਾਰਨ ਆਪਣਾ ਜੀਵਨ ਉਲਝਾ ਲੈਂਦੇ ਹਾਂ, ਸਕਾਰਾਤਮਕ ਸੋਚ ਨਾਲ ਅਸੀਂ ਚੰਗੀ ਊਰਜਾ ਨਾਲ ਭਰ ਜਾਂਦੇ ਹਾਂਅਸੀਂ ਜੋ ਸੋਚਦੇ ਹਾਂ, ਉਹੀ ਸਾਨੂੰ ਕਈ ਗੁਣਾ ਵਧ ਕੇ ਵਾਪਸ ਮਿਲਦਾ ਹੈਕੁੱਲ ਮਿਲਾ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਹਰ ਤਰੀਕੇ ਨਾਲ ਬਿਹਤਰ ਬਣਾ ਸਕਦੇ ਹਾਂ, ਜੇ ਅਸੀਂ ਆਪਣੀ ਸੋਚ ਸਹੀ ਰੱਖੀਏ ਤਾਂਇਸ ਵਿੱਚ ਆਕਰਸ਼ਣ ਵਿਧੀ ਦੀ ਗੱਲ ’ਤੇ ਬੜਾ ਜ਼ੋਰ ਦਿੱਤਾ ਹੈਇਸੇ ਵਿਸ਼ੇ ’ਤੇ ਸੋਚਦਿਆਂ ਮੈਂ ਰਿਸ਼ਤਿਆਂ ’ਤੇ ਲਾ ਕੇ ਸੋਚਿਆ ਕਿ ਕਿੱਥੇ ਕਿਸ ਨੇ, ਕਿਸ ਨੂੰ, ਕੀ ਕਿਹਾ, ਕਿਸ ਤਰ੍ਹਾਂ ਗਲਤਫਹਿਮੀਆਂ ਵਿੱਚ ਫਸ ਕੇ ਬਾਤ ਦੇ ਬਤੰਗੜ ਬਣ ਜਾਂਦੇ ਹਨ ਅਤੇ ਇਸ ਤਰ੍ਹਾਂ ਰਿਸ਼ਤਿਆਂ ਦਾ ਵਰਤਵਾਰਾ ਖਰਾਬ ਹੁੰਦਾ ਜਾ ਰਿਹਾ ਹੈਦਿਮਾਗ਼ ਲੋਕ ਗੀਤਾਂ ਤਕ ਪਹੁੰਚ ਗਿਆ ਅਤੇ ਫਿਰ ਇਸ ਤੋਂ ਵੀ ਅੱਗੇ ਸੱਸ-ਨੂੰਹ ਦੇ ਰਿਸ਼ਤੇ ਬਾਰੇ ਸੋਚਣ ਲੱਗੀ ਕਿਉਂਕਿ ਇਸ ਇੱਕ ਰਿਸ਼ਤੇ ਕਾਰਨ ਬਹੁਤ ਸਾਰੇ ਪਰਿਵਾਰ ਟੁੱਟ ਜਾਂਦੇ ਹਨ, ਨੂੰਹਾਂ ਪੁੱਤ ਵੱਖ ਹੋ ਜਾਂਦੇ ਹਨਮਰਨ ਮਰਾਉਣ ਤਕ ਗੱਲ ਪਹੁੰਚ ਜਾਂਦੀ ਹੈਕੋਰਟ ਕਚਹਿਰੀ ਜਾਣਾ ਪੈਂਦਾ ਹੈਜਿਹੜੇ ਨਾ ਤਾਂ ਵੱਖ ਹੁੰਦੇ ਹਨ, ਨਾ ਕੋਰਟ ਕਚਹਿਰੀ ਜਾਂਦੇ ਹਨ, ਉਹਨਾਂ ਪਰਿਵਾਰਾਂ ਦਾ ਇੱਕ ਅੱਧ ਜੀਅ ਮੌਤੋਂ ਭੈੜੀ ਜ਼ਿੰਦਗੀ ਜੀ ਰਿਹਾ ਹੁੰਦਾ ਹੈਕਿਤੇ ਇੱਥੇ ਆਕਰਸ਼ਣ ਵਿਧੀ (Law of attraction) ਤਾਂ ਨਹੀਂ ਕੰਮ ਕਰ ਰਹੀਜਦੋਂ ਕਦੇ ਕਿਸੇ ਨੇ ਇਸ ਰਿਸ਼ਤੇ ਬਾਰੇ ਚੰਗਾ ਸੋਚਿਆ ਹੀ ਨਹੀਂ, ਫਿਰ ਇਹ ਰਿਸ਼ਤਾ ਸਹੀ ਤਰੀਕੇ ਨਾਲ ਕਿਵੇਂ ਨਿਭ ਸਕਦਾ ਹੈ? ਲੋਕ ਗੀਤਾਂ ਵਿੱਚੋਂ ਸੱਸ ਨੂੰਹ ਦੀਆਂ ਬੋਲੀਆਂ ਵੀ ਕੁਝ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕਰਦੀਆਂ ਹਨ-

ਮਾਪਿਆਂ ਨੇ ਰੱਖੀ ਲਾਡਲੀ,
ਅੱਗੋਂ ਸੱਸ ਬਘਿਆੜੀ ਟੱਕਰੀ

ਨਿੰਮ ਦਾ ਲਿਆ ਦੇ ਘੋਟਣਾ,
ਸੱਸ ਕੁੱਟਣੀ ਸੰਦੂਕਾਂ ਓਹਲੇ

ਇਹੋ ਜਿਹੀਆਂ ਬੋਲੀਆਂ ਕੁਆਰੀਆਂ ਕੁੜੀਆਂ ਬੜੇ ਚਾਵਾਂ ਨਾਲ ਪਾਉਂਦੀਆਂ ਨੇਇਹਨਾਂ ਵਿੱਚ ਸੱਸ ਲਈ ਸੋਚ ਤਾਂ ਬੁਰੀ ਹੀ ਰੱਖੀ ਗਈ ਹੈ

ਕੁਝ ਕੁ ਦਹਾਕੇ ਪਹਿਲਾਂ ਸਾਉਣ ਦੇ ਮਹੀਨੇ ਹਰ ਘਰ ਦੇ ਵਿਹੜੇ ਵਿੱਚ ਲੱਗੇ ਦਰਖ਼ਤ ’ਤੇ ਪੀਂਘ ਪਾਈ ਹੁੰਦੀ ਸੀਅਸੀਂ ਕਈ ਵਾਰ ਤਾਂ ਸੁੱਤੇ ਉੱਠਦੇ ਹੀ ਝੂਟਣ ਲੱਗ ਪੈਂਦੇਘਰ ਦੀਆਂ ਜਵਾਨ ਕੁੜੀਆਂ ਵੀ ਕੰਮ ਧੰਦਿਆਂ ਵਿੱਚੋਂ ਸਮਾਂ ਕੱਢ ਕੇ ਪੀਂਘ ਝੂਟ ਲੈਂਦੀਆਂ ਸਨਉਹ ਪੀਂਘ ਦੀ ਫੱਟੀ ’ਤੇ ਖੜ੍ਹੀਆਂ ਹੋ ਕੇ ਪੂਰੇ ਜ਼ੋਰ ਨਾਲ ਪੀਂਘ ਚੜ੍ਹਾਉਂਦੀਆਂ, ਜਿਸਨੂੰ ਅਸੀਂ ‘ਹੀਂਘ ਚੜ੍ਹਾਉਣਾਆਖਦੇ ਸੀਕਈ ਥਾਈਂ ‘ਪੀਂਘ ਚੜ੍ਹਾਉਣਾਵੀ ਕਿਹਾ ਜਾਂਦਾ ਸੀਜਦੋਂ ਪੀਂਘ ਝੂਟਣ ਵਾਲੀ ਕੁੜੀ ਬਹੁਤ ਵੱਡੀ ਹੀਂਘ ਚੜ੍ਹਾਉਂਦੀ ਦਰਖ਼ਤ ਦੀਆਂ ਟਾਹਣੀਆਂ ਤਕ ਪਹੁੰਚ ਜਾਂਦੀ ਤਾਂ ਉੱਥੋਂ ਦਰਖ਼ਤ ਦੇ ਕੁਝ ਪੱਤੇ ਸੂਤ ਲੈਂਦੀ ਅਤੇ ਇਸ ਨੂੰ ਸੱਸ ਦਾ ਚੂੰਡਾ ਜਾਂ ਜੂੜਾ ਪੁੱਟਣਾ ਆਖਿਆ ਜਾਂਦਾਇਹਦਾ ਮਤਲਬ ਹੈ ਕਿ ਧੀਆਂ ਨੂੰ ਸੱਸ ਦਾ ਸਤਿਕਾਰ ਕਰਨਾ ਨਹੀਂ ਸਿਖਾਇਆ ਜਾਂਦਾਬਚਪਨ ਤੋਂ ਹੀ ਉਨ੍ਹਾਂ ਦੇ ਮਨ ਵਿੱਚ ਸੱਸ ਦੇ ਭੈੜੇ ਰੂਪ ਚਿਤਰੇ ਜਾਂਦੇ ਹਨਜੇ ਕੋਈ ਕੁੜੀ ਘਰ ਦੇ ਕੰਮਾਂ ਧੰਦਿਆਂ ਵਿੱਚ ਗਲਤੀ ਕਰ ਦਿੰਦੀ ਤਾਂ ਉਸ ਨੂੰ ਆਖਿਆ ਜਾਂਦਾ, “ਕੋਈ ਨਾ, ਤੇਰੀ ਸੱਸ ਈ ਤੈਨੂੰ ਸਿੱਧੀ ਕਰੂ।”

ਦੂਜੇ ਪਾਸੇ ਜੇਕਰ ਵਿਆਹੁਣ ਯੋਗ ਮੁੰਡੇ ਦੀ ਮਾਂ ਦਾ ਸੁਭਾਅ ਥੋੜ੍ਹਾ ਤੱਤਾ ਹੋਵੇ ਤਾਂ ਉਸ ਦੀਆਂ ਰਿਸ਼ਤੇਦਾਰ ਬੀਬੀਆਂ ਵੀ ਆਖ ਦਿੰਦੀਆਂ ਹਨ ‘ਇਹਦੀਆਂ ਨੂੰਹ ਨਾਲ ਤਾਰਾਂ ਭਿੜਿਆ ਕਰਨਗੀਆਂ, ਫਿਰ ਲੱਗੂ ਇਹਨੂੰ ਪਤਾ

ਕਈ ਲੋਕ ਨਿੱਕੀਆਂ ਨਿੱਕੀਆਂ ਬੱਚੀਆਂ, ਜਿਹਨਾਂ ਨੂੰ ਅਜੇ ਬੋਲਣਾ ਵੀ ਨਹੀਂ ਆਉਂਦਾ, ਜਿਹਨਾਂ ਨੂੰ ਅਜੇ ਇਹਨਾਂ ਰਿਸ਼ਤਿਆਂ ਦੇ ਮਤਲਬ ਵੀ ਨਹੀਂ ਪਤਾ ਉਹਨਾਂ ਨੂੰ ਸੱਸ ਦੇ ਭੈੜੇ ਸੁਭਾਅ ਨੂੰ ਦਰਸਾਉਂਦੀਆਂ ਬੋਲੀਆਂ ਸਿਖਾ ਕੇ ਖੁਸ਼ ਹੁੰਦੇ ਰਹਿਣਗੇ

ਆਮ ਕਹਿੰਦਿਆਂ ਸੁਣਿਆ ਜਾਂਦਾ ਹੈ- ਸੱਪ ਵਿੱਚ ਇੱਕ ਸੱਸਾ (ਸ), ਸੱਸ ਵਿੱਚ ਦੋ ਸੱਸੇਮਤਲਬ ਸੱਸ ਨੂੰ ਸੱਪ ਤੋਂ ਵੀ ਵੱਧ ਜ਼ਹਿਰੀ ਆਖਿਆ ਗਿਆਕਈ ਲੋਕ ਗੱਲ ਨੂੰ ਭੁੰਜੇ ਨਹੀਂ ਡਿਗਣ ਦਿੰਦੇਇੱਕ ਨਵੀਂ ਵਿਆਹੀ ਕੁੜੀ ਦੇ ਕੰਨ ਵਿੱਚ ਕਿਸੇ ਸਹੇਲੀ ਨੇ ਉਸ ਦੀ ਸੱਸ ਵੱਲ ਦੇਖ ਕੇ ਦੋ ਸੱਸਿਆਂ ਵਾਲੀ ਗੱਲ ਕੁੜੀ ਦੇ ਕੋਲ ਨੂੰ ਹੋ ਕੇ ਆਖ ਦਿੱਤੀਕੁੜੀ ਤਾਂ ਕੁਝ ਨਾ ਬੋਲੀ ਨਾਲ ਖੜ੍ਹੀ ਛੋਟੀ ਭੈਣ ਬੋਲ ਪਈ, “ਨੂੰਹ ਦਾ ਇੱਕ ਨੰਨਾ (ਨ) ਅਤੇ ਨਿਉਲੇ ਦਾ ਵੀ ਇੱਕੋ ‘ਨਹੁੰਦਾ ਹੈਸੱਪ ਜਿੰਨਾ ਮਰਜ਼ੀ ਜ਼ਹਿਰੀ ਹੋਵੇ, ਨਿਉਲੇ ਦੀ ਕੁੜਿੱਕੀ ਵਿੱਚੋਂ ਨਹੀਂ ਨਿਕਲ ਸਕਦਾਫਿਕਰ ਕਰਨ ਦੀ ਲੋੜ ਨਹੀਂ।”

ਇਹ ਗੱਲਾਂ ਸਿਰਫ਼ ਕੁੜੀਆਂ ਹੀ ਨਹੀਂ ਕਰਦੀਆਂ ਮੁੰਡਿਆਂ ਦੀਆਂ ਮਾਵਾਂ ਵੀ ਇਸਦੀ ਪੂਰੀ ਤਿਆਰੀ ਰੱਖਦੀਆਂ ਹਨਕਿਸੇ ਵਿਆਹ ’ਤੇ ਇਕੱਠੀਆਂ ਹੋਈਆਂ ਦੋ ਸਹੇਲੀਆਂ ਵਿੱਚੋਂ ਇੱਕ ਨੇ ਦੂਜੀ ਨੂੰ ਕਿਹਾ, “ਤੇਰਾ ਪੁੱਤ ਵਿਆਹੁਣ ਵਾਲਾ ਐ, ਤੂੰ ਵੀ ਵਿਆਹ ਕਰ ਈ ਲੈ ਹੁਣ।” ਦੂਜੀ ਨੇ ਝੱਟ ਜਵਾਬ ਸੁਣਾਇਆ, “ਮੇਰੀ ਗੁੱਤ ਦੇ ਵਾਲ਼ ਤੈਨੂੰ ਚੰਗੇ ਨੀ ਲੱਗਦੇ?”

ਇਸ ਗੱਲ ਦਾ ਮਤਲਬ ਸਾਰੇ ਸਮਝਦੇ ਹਨ ਕਿ ਉਹ ਕਿਹੋ ਜਿਹੀ ਨੂੰਹ ਚਿਤਵਦੀ ਹੋਵੇਗੀਕਿੱਕਰਾਂ ਦੇ ਬੀ ਬੀਜ ਕੇ ਦਾਖ਼ਾਂ ਨਹੀਂ ਮਿਲਦੀਆਂ ਹੁੰਦੀਆਂਚੰਗੀ ਸੋਚ ਦੇ ਬੀ ਬੀਜ ਕੇ ਹੀ ਕੁਝ ਚੰਗਾ ਉੱਗੇਗਾਪਰ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਇਸ ਲਈ ਕਈ ਪੁੱਤਾਂ ਦੀਆਂ ਮਾਵਾਂ ਇੱਦਾਂ ਵੀ ਸੋਚਦੀਆਂ ਹਨ ਕਿ ਉਹ ਆਪਣੀ ਨੂੰਹ ਨੂੰ ਬਹੁਤ ਪਿਆਰ ਦੇਣਗੀਆਂਘਰ ਦਾ ਸਾਰਾ ਕੰਮ ਨੂੰਹ ਦੇ ਸਿਰ ’ਤੇ ਨਹੀਂ ਛੱਡਣਗੀਆਂਕਈ ਸਿਆਣੀਆਂ ਬੀਬੀਆਂ ਕੁੜੀਆਂ ਵੀ ਘਰ ਵਿੱਚ ਕਲੇਸ਼ ਨਹੀਂ ਚਾਹੁੰਦੀਆਂ ਕੁਝ ਕੁ ਗੱਲਾਂ ਸਹਿ ਲੈਂਦੀਆਂ ਨੇਦੋਵੇਂ ਪਾਸੇ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਘਰ ਸਵਰਗ ਵਰਗਾ ਸੁੱਖਾਂ ਭਰਿਆ ਬਣ ਜਾਂਦਾ ਹੈਘਰ ਵਿੱਚ ਵੀਰ, ਬਜ਼ੁਰਗਾਂ ਦੀ ਜਾਨ ਵੀ ਸੁਖ਼ਾਲ਼ੀ ਰਹਿੰਦੀ ਹੈਇਸ ਤਰ੍ਹਾਂ ਬਹੁਤ ਸਾਰੇ ਪਰਿਵਾਰ ਸੁਖੀ ਵਸਦੇ ਹਨ

ਸਿਆਣਪ ਨਾਲ ਚਲਦੇ ਘਰਾਂ ਦੇ ਜੀਆਂ ਕੋਲ ਉਸਾਰੂ ਕੰਮਾਂ ਲਈ ਬਹੁਤ ਸਾਰਾ ਸਮਾਂ ਹੁੰਦਾ ਹੈ, ਉਹ ਤਰੱਕੀ ਕਰਦੇ ਹਨਕਾਰਨ ਇਹ ਹੁੰਦਾ ਹੈ ਕਿ ਜਿੰਨੀ ਊਰਜਾ ਬੇਸਮਝ ਪਰਿਵਾਰਾਂ ਵਿੱਚ ਕਾਟੋ ਕਲੇਸ਼ ’ਤੇ ਖਰਚ ਹੁੰਦੀ ਹੈ, ਉਸ ਤੋਂ ਵੀ ਦੁੱਗਣੀ ਊਰਜਾ ਆਪੇ ਉਲਝਾਈਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਖਰਚ ਹੁੰਦੀ ਹੈਬਿਮਾਰੀਆਂ ਵਧ ਜਾਂਦੀਆਂ ਹਨ, ਤਰੱਕੀ ਰੁਕ ਜਾਂਦੀ ਹੈਪਰ ਚੰਗੇ ਪਰਿਵਾਰ ਇਹੀ ਊਰਜਾ ਆਪਣੇ ਪਰਿਵਾਰ ਦੇ ਜੀਆਂ ਦੀ ਖੁਸ਼ਹਾਲੀ ਲਈ ਵਰਤਦੇ ਹਨਇਸ ਤਰ੍ਹਾਂ ਦੇ ਪਰਿਵਾਰ ਘਰ ਆਈਆਂ ਨੂੰਹਾਂ ਨੂੰ ਨੌਕਰਾਣੀਆਂ ਨਹੀਂ ਸਮਝਦੇਨੂੰਹਾਂ ਵੀ ਆਪਣੇ ਵੱਡਿਆਂ ਨੂੰ ਪੂਰਾ ਮਾਣ ਸਤਿਕਾਰ ਦਿੰਦੀਆਂ ਹਨਆਮ ਕਰਕੇ ਆਖਿਆ ਜਾਂਦਾ ਹੈ, ਸੱਸਾਂ ਮਾਵਾਂ ਨਹੀਂ ਬਣ ਸਕਦੀਆਂ ਅਤੇ ਨੂੰਹਾਂ ਧੀਆਂ ਨਹੀਂ ਬਣ ਸਕਦੀਆਂਚੰਗਾ ਤਾਂ ਇਹੀ ਹੈ ਕਿ ਸੱਸ ਨੂੰ ਸੱਸ ਅਤੇ ਨੂੰਹ ਨੂੰ ਨੂੰਹ ਹੀ ਰਹਿਣ ਦਿਓਲੋੜ ਹੈ ਸੋਚ ਨੂੰ ਬਦਲਣ ਦੀਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਸੋਚ ਬਦਲਣ ਦੀ ਜ਼ਰੂਰਤ ਹੈਹਰ ਇਨਸਾਨ ਵਿੱਚ ਗੁਣ-ਔਗੁਣ ਹੁੰਦੇ ਹਨ, ਜੇ ਔਗੁਣਾਂ ਨੂੰ ਲੈ ਕੇ ਔਖੇ ਭਾਰੇ ਹੁੰਦੇ ਹਾਂ ਤਾਂ ਗੁਣਾਂ ਦੀ ਤਾਰੀਫ਼ ਵੀ ਕਰਨੀ ਜ਼ਰੂਰੀ ਹੈਜੇ ਇਹਨਾਂ ਰਿਸ਼ਤਿਆਂ ਬਾਰੇ ਚੰਗਾ ਸੋਚੀਏ ਅਤੇ ਸੰਤੁਲਨ ਬਣਾ ਕੇ ਰੱਖੀਏ ਤਾਂ ਇਹਨਾਂ ਪਿਆਰੇ ਜਿਹੇ ਰਿਸ਼ਤਿਆਂ ਨਾਲ ਨਿਭਦਿਆਂ ਨਿਭਾਉਂਦਿਆਂ ਜ਼ਿੰਦਗੀ ਦਾ ਪੈਂਡਾ ਸੁਖਾਲ਼ਾ ਹੋ ਜਾਵੇਗਾ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5156)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author