SukhwantSDhiman7ਡਾਕਟਰਾਂ ਨੇ ਅਪਰੇਸ਼ਨ ਕਰ ਕੇ ਇੱਕ ਲੱਤ ਕੱਟ ਦਿੱਤੀ ਅਤੇ ...
(25 ਅਪਰੈਲ 2020)

 

ਇੱਕ ਪੁਰਾਣੀ ਕਹਾਵਤ ਹੈ, ਮਿੱਤਰ ਉਹ ਜੋ ਮੁਸੀਬਤ ਵੇਲੇ ਕੰਮ ਆਵੇਸਰਕਾਰੀ ਨੌਕਰੀ ਸਮੇਂ ਉੱਚ ਅਹੁਦੇ ’ਤੇ ਪਹੁੰਚਣ ਕਰਕੇ ਮੈਂ ਅਕਸਰ ਮਤਲਬੀ ਮਿੱਤਰਾਂ ਦਾ ਸਾਹਮਣਾ ਕਰਦਾ ਹਾਂਪੁਰਾਣੀ ਗੱਲ ਹੈ ਕਿ ਇੱਕ ਅਧਖੜ ਉਮਰ ਦੇ ਬੰਦੇ ਨੂੰ ਇਹ ਵਹਿਮ ਹੋ ਗਿਆ ਕਿ ਜਦੋਂ ਉਹ ਰਾਤ ਨੂੰ ਸੌਂਦਾ ਹੈ ਤਾਂ ਕੋਈ ਭੂਤ-ਪਰੇਤ ਉਸਦੇ ਮੰਜੇ ਥੱਲੇ ਵੜ ਜਾਂਦਾ ਹੈ ਅਤੇ ਜਿਸ ਕਰਕੇ ਉਸ ਨੂੰ ਨੀਂਦ ਨਹੀਂ ਆਉਂਦੀ ਹੈਉਸ ਵਿਅਕਤੀ ਨੂੰ ਇਸ ਵਰਤਾਰੇ ਦਾ ਇੰਨਾ ਵਹਿਮ ਹੋ ਗਿਆ ਕਿ ਉਹ ਡਾਕਟਰਾਂ ਕੋਲ ਜਾਣ ਲੱਗ ਗਿਆਡਾਕਟਰਾਂ ਨੇ ਦੁਆਈਆਂ ਖੁਆ ਖੁਆ ਕੇ ਉਸਦੀ ਮੱਤ ਮਾਰ ਦਿੱਤੀਜਦੋਂ ਇਲਾਜ ਨਾ ਹੋਇਆ ਤਾਂ ਉਹ ਵਹਿਮਾਂ ਭਰਮਾਂ ਵਿੱਚ ਪੈ ਕੇ ਸਿਆਣਿਆਂ ਕੋਲ ਜਾਣ ਲੱਗਾਬਹੁਤ ਖੱਜਲ ਖੁਆਰੀ ਹੋਈ ਪਰ ਅਰਾਮ ਫਿਰ ਵੀ ਨਾ ਆਇਆ

ਆਖਿਰ ਨੂੰ ਇੱਕ ਦਿਨ ਦੁਖੀ ਹੋਇਆ ਉਹ ਵਿਅਕਤੀ ਆਪਣੇ ਇੱਕ ਪੁਰਾਣੇ ਮਿੱਤਰ ਕੋਲ ਚਲਾ ਗਿਆ ਜੋ ਕਿ ਲੱਕੜ ਦਾ ਕੰਮ ਕਰਦਾ ਸੀਪੀੜਤ ਵਿਅਕਤੀ ਨੇ ਆਪਣੇ ਮਿੱਤਰ ਨੂੰ ਆਪਣੀ ਬਿਮਾਰੀ ਦੀ ਸਾਰੀ ਕਹਾਣੀ ਦੱਸੀਆਪਣੇ ਬੀਮਾਰ ਮਿੱਤਰ ਦੀ ਸਾਰੀ ਗੱਲ ਸੁਣ ਕੇ ਮਿਸਤਰੀ ਮਿੱਤਰ ਬਹੁਤ ਹੱਸਿਆ ਅਤੇ ਪੀੜਤ ਮਿੱਤਰ ਦਾ ਹੱਥ ਫੜ ਕੇ ਕਹਿਣ ਲੱਗਾ, “ਲੈ ਤੇਰਾ ਹੁਣੇ ਹਥੌਲਾ ਕਰ ਦਿੰਨੇ ਆਂ

ਮਿਸਤਰੀ ਮਿੱਤਰ ਆਪਣੇ ਬਿਮਾਰ ਮਿੱਤਰ ਨਾਲ ਉਸਦੇ ਘਰ ਚਲਾ ਗਿਆ ਅਤੇ ਉਸਨੇ ਜਿਸ ਮੰਜੇ ਉੱਤੇ ਬਿਮਾਰ ਮਿੱਤਰ ਸੌਂਦਾ ਹੁੰਦਾ ਸੀ, ਆਰੀ ਨਾਲ ਉਸ ਮੰਜੇ ਦੇ ਚਾਰੋਂ ਪਾਵੇ ਕੱਟ ਦਿੱਤੇਹੁਣ ਮਿਸਤਰੀ ਮਿੱਤਰ ਨੇ ਬਿਮਾਰ ਮਿੱਤਰ ਨੂੰ ਕਿਹਾ, “ਅੱਜ ਤੋਂ ਬਾਅਦ ਤੇਰੇ ਮੰਜੇ ਥੱਲੇ ਕੋਈ ਵੀ ਭੂਤ-ਪਰੇਤ ਨਹੀਂ ਵੜ ਸਕਦਾ

ਜਦੋਂ ਰਾਤ ਹੋਈ, ਬਿਮਾਰ ਵਿਅਕਤੀ ਆਪਣੇ ਮੰਜੇ ’ਤੇ ਸੌਣ ਲੱਗਾ ਤਾਂ ਉਸਦੇ ਮਨ ਦਾ ਵਹਿਮ ਦੂਰ ਹੋ ਗਿਆ ਕਿ ਹੁਣ ਉਸਦੇ ਮੰਜੇ ਥੱਲੇ ਕੋਈ ਨਹੀਂ ਵੜ ਸਕਦਾ ਉਸ ਦਿਨ ਤੋਂ ਬਾਅਦ ਉਸ ਬਿਮਾਰ ਵਿਅਕਤੀ ਨੂੰ ਵਧੀਆ ਨੀਂਦ ਆਉਣ ਲੱਗ ਗਈ ਅਤੇ ਉਹ ਖੁਸੀ ਖੁਸ਼ੀ ਆਪਣੇ ਪਰਿਵਾਰ ਨਾਲ ਰਹਿਣ ਲੱਗਾਫੇਰ ਕਦੇ ਕਿਸੇ ਡਾਕਟਰ ਜਾਂ ਸਿਆਣੇ ਕੋਲ ਨਹੀਂ ਗਿਆਜਿਸ ਬਿਮਾਰੀ ਨੂੰ ਡਾਕਟਰ ਅਤੇ ਸਿਆਣੇ ਇੰਨੇ ਦਿਨਾਂ ਵਿੱਚ ਦੂਰ ਨਹੀਂ ਕਰ ਸਕੇ, ਇੱਕ ਸੱਚੇ ਮਿੱਤਰ ਨੇ ਉਸਦੀ ਮੁਸ਼ਕਲ ਨੂੰ ਕੁਝ ਮਿੰਟਾਂ ਵਿੱਚ ਦੂਰ ਕਰ ਦਿੱਤਾਸੋ ਇੱਕ ਸੱਚਾ ਮਿੱਤਰ ਡਾਕਟਰਾਂ, ਸਿਆਣਿਆਂ ਨਾਲੋਂ ਵੀ ਕਿਤੇ ਜ਼ਿਆਦਾ ਮਦਦਗਾਰ ਸਾਬਿਤ ਹੋਇਆ

ਇਸੇ ਤਰ੍ਹਾਂ ਤਕਰੀਬਨ ਬਾਰਾਂ ਕੁ ਸਾਲ ਪਹਿਲਾਂ ਮੈਂ ਮਲੇਰਕੋਟਲਾ ਵੱਲ ਇੱਕ ਵਿਆਹ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ ਤਾਂ ਮੈਂ ਮਲੇਰਕੋਟਲਾ ਆਪਣੇ ਇੱਕ ਜਮਾਤੀ ਐੱਸ.ਡੀ.ਓ. ਦਵਿੰਦਰ ਸਿੰਘ ਨੂੰ ਫੋਨ ਕਰ ਕੇ ਆਪਣੇ ਮਲੇਰਕੋਟਲਾ ਆਉਣ ਬਾਰੇ ਦੱਸ ਦਿੱਤਾ ਅਤੇ ਆਪਣੇ ਨਾਲ ਵਿਆਹ ਵਿੱਚ ਸ਼ਾਮਲ ਹੋਣ ਬਾਰੇ ਸੱਦਾ ਵੀ ਦੇ ਦਿੱਤਾਮਲੇਰਕੋਟਲਾ ਮੇਰੇ ਪਿੰਡ ਤੋਂ ਸੱਠ ਕਿਲੋਮੀਟਰ ਦੂਰ ਹੈਤਿਆਰ ਹੋ ਕੇ ਮੈਂ ਮਲੇਰਕੋਟਲਾ ਵੱਲ ਨੂੰ ਰਵਾਨਾ ਹੋ ਗਿਆਅਜੇ ਮੈਂ ਦਸ ਕੁ ਕਿਲੋਮੀਟਰ ਦਾ ਸਫਰ ਤੈਅ ਹੀ ਕੀਤਾ ਸੀ ਕਿ ਮੈਂਨੂੰ ਫੋਨ ਆਇਆ ਕਿ ਤੁਹਾਡੇ ਮਿੱਤਰ ਦਵਿੰਦਰ (ਜਿਸ ਕੋਲ ਮੈਂ ਜਾ ਰਿਹਾ ਸੀ) ਦੇ ਬਿਜਲੀ ਗਰਿੱਡ ’ਤੇ ਕੰਮ ਕਰਦੇ ਹੋਏ ਦੇ ਬਹੁਤ ਜਬਰਦਸਤ ਕਰੰਟ ਲੱਗਾ ਹੈ ਅਤੇ ਉਸਦੀ ਮੌਤ ਹੋ ਗਈ ਹੈਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈਕਾਰ ਦਾ ਸਟੇਅਰਇੰਗ ਮੇਰੇ ਕੰਟਰੋਲ ਤੋਂ ਬਾਹਰ ਹੋ ਰਿਹਾ ਸੀਮਲੇਰਕੋਟਲਾ ਇਸ ਤਰ੍ਹਾਂ ਲੱਗਣ ਲੱਗਾ ਜਿਵੇਂ ਹਜ਼ਾਰਾਂ ਕੋਹ ਦੂਰ ਹੋਵੇ

ਜਦੋਂ ਮੈਂ ਘਟਨਾ ਵਾਲੀ ਜਗ੍ਹਾ ਬਿਜਲੀ ਗਰਿੱਡ ’ਤੇ ਪਹੁੰਚਿਆ ਤਾਂ ਪਤਾ ਲੱਗਾ ਕਿ ਦਵਿੰਦਰ ਨੂੰ ਸਿਵਲ ਹਸਪਤਾਲ ਵਿੱਚ ਲੈ ਗਏ ਹਨਉੱਥੇ ਡਿਊਟੀ ਕਰਦੇ ਮੁਲਾਜ਼ਮਾਂ ਨੇ ਦੱਸਿਆ ਕਿ ਇੰਜਨੀਅਰ ਦਵਿੰਦਰ ਜੀ ਦੇ ਬਹੁਤ ਜਬਰਦਸਤ ਬਿਜਲੀ ਕਰੰਟ ਲੱਗ ਗਿਆ ਸੀ ਤੇ ਕੁਝ ਸਮਾਂ ਉਹ ਸਾਇਟ ’ਤੇ ਪਏ ਰਹੇਸਾਹ ਰੁਕ ਗਿਆ ਸੀ ਅਤੇ ਦਿਲ ਦੀ ਧੜਕਣ ਬੰਦ ਹੋ ਗਈ ਸੀਸਾਰੇ ਮੌਕੇ ’ਤੇ ਤਾਇਨਾਤ ਕਰਮਚਾਰੀ ਸੋਗ ਦੀ ਲਹਿਰ ਵਿੱਚ ਡੁੱਬ ਗਏ ਸੀਸਾਰੇ ਬੱਸ ਇੱਕੋ ਗੱਲ ਆਖ ਰਹੇ ਸੀ - ਬਹੁਤ ਬੁਰਾ ਹੋਇਆ, ਬਹੁਤ ਬੁਰਾ ਹੋਇਆਪ੍ਰੰਤੂ ਉਸੇ ਸਮੇਂ ਦਵਿੰਦਰ ਸਿੰਘ ਦਾ ਇੱਕ ਹੋਰ ਮਿੱਤਰ ਆਇਆ ਅਤੇ ਹ ਕਹਿਣ ਲੱਗਾ ਕਿ ਇੱਦਾਂ ਕਿਵੇਂ ਬਾਈ ਜੀ ਮਰ ਜਾਣਗੇ? ਇੰਨਾ ਕਹਿੰਦੇ ਹੋਏ ਉਸਨੇ ਦਵਿੰਦਰ ਸਿੰਘ ਦਾ ਸਿਰ ਆਪਣੀ ਗੋਦੀ ਵਿੱਚ ਰੱਖ ਲਿਆ ਅਤੇ ਮੂੰਹ ਨਾਲ ਮੂੰਹ ਲਗਾ ਕੇ ਧੱਕੇ ਨਾਲ ਦਵਿੰਦਰ ਨੂੰ ਸਾਹ ਦੇਣ ਲੱਗ ਗਿਆ ਅਤੇ ਜ਼ੋਰ-ਜ਼ੋਰ ਦੀ ਦਵਿੰਦਰ ਦੀ ਛਾਤੀ ਨੂੰ ਦੱਬਣ ਲੱਗ ਗਿਆਤਕਰੀਬਨ ਪੰਜ-ਛੇ ਮਿੰਟ ਇਸ ਤਰ੍ਹਾਂ ਕਰਨ ਨਾਲ ਕੁਦਰਤ ਦਾ ਇੱਕ ਕਰਿਸ਼ਮਾ ਹੋਇਆ ਅਤੇ ਦਵਿੰਦਰ ਹੁਰਾਂ ਦੇ ਸਾਹ ਵਾਪਸ ਆ ਗਏਕੁਝ ਕੁ ਮਿੰਟਾਂ ਵਿੱਚ ਦਵਿੰਦਰ ਸਿੰਘ ਨੇ ਅੱਖਾਂ ਖੋਲ੍ਹੀਆਂ ਤੇ ਸਭ ਨੂੰ ਦੇਖਣ ਲੱਗਾਬੱਸ ਫੇਰ ਕੀ ਸੀ, ਮੌਕੇ ਤੇ ਤਾਇਨਾਤ ਕਰਮਚਾਰੀ ਨੇ ਦਵਿੰਦਰ ਸਿੰਘ ਨੂੰ ਮੁਢਲੀ ਸਹਾਇਤਾ ਲਈ ਸਿਵਲ ਹਸਪਤਾਲ ਵੱਲ ਲੈ ਟੁਰੇ

ਇੰਨੇ ਨੂੰ ਮੈਂ ਵੀ ਸਿਵਲ ਹਸਪਤਾਲ ਵਿਖੇ ਪੁੱਜ ਗਿਆਮੈਂ ਆਪਣੇ ਹੋਰ ਵੀ ਕਰੀਬੀ ਦੋਸਤਾਂ ਅਤੇ ਦਵਿੰਦਰ ਦੇ ਘਰਦਿਆਂ ਨੂੰ ਉੱਥੇ ਬੁਲਾ ਲਿਆਪ੍ਰੰਤੂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮੁਢਲੀ ਸਹਾਇਤਾ ਦੇ ਕੇ ਇੱਕ ਵੱਡੇ ਹਸਪਤਾਲ ਵੱਲ ਰੈਫਰ ਕਰ ਦਿੱਤਾ ਕਿਉਂਕਿ ਕਰੰਟ ਦੀ ਫਲੈਸ਼ ਨਾਲ ਅਤੇ ਬਿਜਲੀ ਕਰੰਟ ਸਰੀਰ ਵਿੱਚਦੀ ਲੰਘਣ ਨਾਲ ਸਰੀਰ ਉੱਤੇ ਜ਼ਖਮ ਹੋ ਗਏ ਸਨ ਅਤੇ ਦਵਿੰਦਰ ਸਿੰਘ ਨੂੰ ਇੱਕ ਲੱਤ ਦਾ ਬਿਲਕੁਲ ਵੀ ਪਤਾ ਨਹੀਂ ਲੱਗ ਰਿਹਾ

ਅਸੀਂ ਤਕਰੀਬਨ ਅੱਠ ਪੱਕੇ ਮਿੱਤਰ ਇਕੱਠੇ ਹੋ ਗਏ ਅਤੇ ਘਰਦਿਆਂਨੂੰ ਹੌਸਲਾ ਦਿੱਤਾਦਵਿੰਦਰ ਨੂੰ ਵੀ ਹੌਸਲਾ ਹੋ ਚੁੱਕਾ ਸੀ ਕਿ ਹੁਣ ਉਸਦੇ ਮਿੱਤਰ ਆ ਗਏ ਹਨਦਵਿੰਦਰ ਨੇ ਐਂਬੂਲੈਂਸ ਵਿੱਚ ਸਟਰੈਚਰ ’ਤੇ ਪਏ ਨੇ ਮੁਸਕਰਾਹਟ ਨਾਲ ਸਾਡੀ ਸਭਨਾਂ ਦੀ ਤਕਲੀਫ ਨੂੰ ਘੱਟ ਕਰ ਦਿੱਤਾਬਹੁਤ ਜਲਦੀ ਨਾਲ ਅਸੀਂ ਵੱਡੇ ਹਸਪਤਾਲ ਵਿੱਚ ਪੁੱਜ ਗਏ ਅਤੇ ਐਮਰਜੈਂਸੀ ਵਾਰਡ ਵਿੱਚ ਡਾਕਟਰਾਂ ਦੀ ਟੀਮ ਨੇ ਦਵਿੰਦਰ ਨੂੰ ਸੰਭਾਲ ਲਿਆਸਾਰਾ ਮੁਆਇਨਾ ਕਰਨ ਉਪਰੰਤ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਕਿ ਦਵਿੰਦਰ ਸਿੰਘ ਦੀ ਇੱਕ ਲੱਤ ਨਕਾਰਾ ਹੋ ਗਈ ਹੈ, ਜਿਸ ਨੂੰ ਕੱਟਣਾ ਪੈਣਾ ਹੈਇਹ ਸੁਣਦੇ ਸਾਰ ਹੀ ਸਾਰੇ ਪਰਿਵਾਰ ਦੇ ਅਤੇ ਸਾਡੇ ਸਾਰਿਆਂ ਤੇ ਜਿਵੇਂ ਦੁੱਖਾਂ ਦਾ ਪਹਾੜ ਹੀ ਡਿੱਗ ਗਿਆਅਸੀਂ ਦਵਿੰਦਰ ਦੀਆਂ ਰਿਪੋਰਟਾਂ ਲੈ ਕੇ ਪੰਜਾਬ ਦੇ ਹੋਰ ਵੱਡੇ ਡਾਕਟਰਾਂ ਕੋਲ ਪਹੁੰਚ ਕੀਤੀ ਤਾਂ ਜੋ ਕਿ ਲੱਤ ਨੂੰ ਬਚਾਇਆ ਜਾ ਸਕੇਪ੍ਰੰਤੂ ਕੋਈ ਹੋਰ ਹੱਲ ਨਾ ਦਿਸਦਾ ਦੇਖ ਕੇ ਅਸੀਂ ਸਾਰੇ ਮਿੱਤਰਾਂ ਨੇ ਫੈਸਲਾ ਲਿਆ ਕਿ ਜੇਕਰ ਲੱਤ ਕੱਟ ਕੇ ਸਾਡੇ ਮਿੱਤਰ ਦੀ ਜਾਨ ਬਚ ਸਕਦੀ ਹੈ ਤਾਂ ਜ਼ਰੂਰ ਬਚਾਈ ਜਾਵੇ

ਡਾਕਟਰਾਂ ਨੇ ਅਪਰੇਸ਼ਨ ਕਰ ਕੇ ਇੱਕ ਲੱਤ ਕੱਟ ਦਿੱਤੀ ਅਤੇ ਸਾਡੇ ਮਿੱਤਰ ਦੀ ਜਾਨ ਬਚ ਗਈਅਸੀਂ ਦਿਨ ਰਾਤ ਡਿਊਟੀਆਂ ਲੱਗਾ ਕੇ ਦਵਿੰਦਰ ਨੂੰ ਹੌਸਲਾ ਦੇ ਕੇ ਰੱਖਿਆ ਅਤੇ ਹਰ ਸੰਭਵ ਮਦਦ ਵੀ ਕੀਤੀਇਸ ਤਰ੍ਹਾਂ ਕੁਝ ਹਫਤਿਆਂ ਵਿੱਚ ਸਾਡਾ ਮਿੱਤਰ ਤੰਦਰੁਸਤ ਹੋ ਕੇ ਆਪਣੇ ਘਰ ਆਪਣੇ ਬੱਚਿਆਂ ਵਿੱਚ ਹੱਸਣ ਖੇਡਣ ਲੱਗਾ ਇਸ ਤਰ੍ਹਾਂ ਸਾਡੇ ਮਿੱਤਰਾਂ ਦੇ ਸਮੂਹ ਨੇ ਦਵਿੰਦਰ ਦੀ ਮੁਸ਼ਕਲ ਨੂੰ ਆਪਣੇ ’ਤੇ ਲੈ ਕੇ ਉਸਦੀ ਤਕਲੀਫ ਨੂੰ ਮਨਫੀ ਕਰ ਦਿੱਤਾ ਅਤੇ ਹਸਪਤਾਲ ਦੇ ਦਿਨਾਂ ਵਿੱਚ ਦਵਿੰਦਰ ਦੇ ਚਿਹਰੇ ਉੱਤੇ ਉਦਾਸੀ ਨਹੀਂ ਆਉਣ ਦਿੱਤੀਉਸ ਮਿੱਤਰ ਨੇ ਅਗਰ ਉਦੋਂ ਹਿੰਮਤ ਕੀਤੀ ਅਤੇ ਦਵਿੰਦਰ ਨੂੰ ਨਕਲੀ ਸਾਹ ਦਿੱਤੇ ਅਤੇ ਮੌਕੇ ’ਤੇ ਮੁਢਲੀ ਸਹਾਇਤਾ ਦਿੱਤੀ ਤਾਂ ਉਸਦੀ ਜਾਨ ਬਚ ਗਈਹਸਪਤਾਲ ਵਿੱਚ ਸਾਡੀ ਮਿੱਤਰਾਂ ਦੀ ਟੋਲੀ ਨੇ ਉਸ ਨੂੰ ਉਦਾਸ ਪ੍ਰੇਸ਼ਾਨ ਨਹੀਂ ਹੋਣ ਦਿੱਤਾਚੰਗੇ ਮਿੱਤਰ ਇਨਸਾਨ ਨੂੰ ਜਮਦੂਤ ਦੇ ਚੁੰਗਲ ਵਿੱਚੋਂ ਛੁਡਾ ਲੈਂਦੇ ਹਨ ਜਦਕਿ ਮਤਲਬੀ ਅਤੇ ਘਟੀਆ ਮਿੱਤਰ ਚੰਗੇ ਭਲੇ ਇਨਸਾਨ ਨੂੰ ਜਮਦੂਤ ਦੀ ਬਾਂਹ ਫੜਾ ਦਿੰਦੇ ਹਨ

ਚੰਗੇ ਮਿੱਤਰ ਹਮੇਸ਼ਾ ਤੁਹਾਡੀ ਜ਼ਿੰਦਗੀ ਨੂੰ ਸੁਹਾਵਣਾ ਅਤੇ ਖੁਸ਼ਹਾਲ ਬਣਾਉਣ ਲਈ ਤਤਪਰ ਰਹਿੰਦੇ ਹਨਮਿੱਤਰਤਾ ਨਿਭਾਉਣੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂਇੱਕ ਸੱਚਾ ਮਿੱਤਰ ਹਮੇਸ਼ਾ ਨਿਰਸੁਆਰਥ ਅਤੇ ਵੱਡੇ ਦਿਲ ਨਾਲ ਮਿੱਤਰਤਾ ਨਿਭਾਉਂਦਾ ਹੈਮੈਂਨੂੰ ਮਾਣ ਹੈ ਆਪਣੇ ਉਨ੍ਹਾਂ ਮਿੱਤਰਾਂ ਉੱਤੇ ਜਿਨ੍ਹਾਂ ਨੇ ਮੈਂਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਲਈ ਹਰ ਸੰਭਵ ਯਤਨ ਕੀਤੇ ਹਨ ਚੰਗੇ ਮਿੱਤਰ ਬਣਾਓ ਅਤੇ ਸੰਜੀਦਗੀ ਨਾਲ ਮਿੱਤਰਤਾ ਨਿਭਾਓਚੰਗੇ ਮਿੱਤਰ ਮੁਸ਼ਕਿਲ ਨਾਲ ਮਿਲਦੇ ਹਨ। ਸੋ ਰੱਬ ਵਰਗੇ ਮਿੱਤਰਾਂ ਨੂੰ ਹਮੇਸ਼ਾ ਅਪਨੇ ਦਿਲ ਵਿੱਚ ਰੱਖੋ ਅਤੇ ਮਿੱਤਰਤਾ ਨਿਭਾਉਂਦੇ ਹੋਏ ਲੰਮੀਆਂ ਉਮਰਾਂ ਮਾਣੋ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2080)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਸੁਖਵੰਤ ਸਿੰਘ ਧੀਮਾਨ

ਸੁਖਵੰਤ ਸਿੰਘ ਧੀਮਾਨ

Sukhwant S Dhiman Engineer.
Phone: (91 - 96461 - 18113)

Email: (ersukhwant@gmail.com)

More articles from this author