RajKKhanna7ਬੈਗ ਦੇ ਭਾਰ ਦੇ ਮਸਲੇ ’ਤੇ ਮਾਪਿਆਂ ਨੂੰ ਉਨ੍ਹਾਂ ਦੀ ਬਣਦੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ...
(8 ਮਈ 2026)


ਅਜੋਕੇ ਵਿਗਿਆਨ ਅਤੇ ਤਕਨਾਲੋਜੀ ਦੇ ਯੁਗ ਵਿੱਚ ਸਿੱਖਿਆ ਦੇ ਖੇਤਰ ਵਿੱਚ ਕਈ ਅਹਿਮ ਸੁਧਾਰ ਕੀਤੇ ਜਾ ਰਹੇ ਹਨ ਤਾਂ ਜੋ ਬੱਚਿਆਂ ਦੀ ਪੜ੍ਹਾਈ ਨੂੰ ਪ੍ਰਭਾਵਸ਼ਾਲੀ
, ਰੋਚਕ, ਸੁਖਾਲਾ ਅਤੇ ਸਿਹਤਮੰਦ ਬਣਾਇਆ ਜਾ ਸਕੇ। ਪਰ ਇੱਕ ਸਮੱਸਿਆ ਜੋ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉਹ ਹੈ ਸਕੂਲ ਬੈਗ ਦਾ ਵਧਦਾ ਹੋਇਆ ਭਾਰਛੋਟੇ-ਛੋਟੇ ਬੱਚੇ ਜਦੋਂ ਆਪਣੀ ਉਮਰ ਅਤੇ ਸਰੀਰਕ ਸਮਰੱਥਾ ਤੋਂ ਵੱਧ ਭਾਰਾ ਬੈਗ ਚੁੱਕਦੇ ਹਨ ਤਾਂ ਇਸਦਾ ਨਕਾਰਾਤਮਕ ਪ੍ਰਭਾਵ ਉਨ੍ਹਾਂ ਦੀ ਸਿਹਤ ’ਤੇ ਪੈਂਦਾ ਹੈਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖਿਆ ਵਿਭਾਗ ਵੱਲੋਂ ਸਕੂਲ ਬੈਗ ਦੇ ਭਾਰ ਨੂੰ ਸੀਮਿਤ ਕਰਨ ਲਈ ਸਪਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਦੇ ਬੈਗ ਦਾ ਭਾਰ ਉਨ੍ਹਾਂ ਦੇ ਸਰੀਰਕ ਭਾਰ ਦੇ 10 ਫ਼ੀਸਦੀ ਤੋਂ ਵੱਧ ਨਹੀਂ ਹੋਣਾ ਚਾਹੀਦਾਇਹ ਨਿਯਮ ਬੱਚਿਆਂ ਦੀ ਸਿਹਤ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਹਨਛੋਟੀ ਉਮਰ ਦੇ ਬੱਚਿਆਂ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਅਜੇ ਵਿਕਾਸ ਦੇ ਪੜਾਅ ਵਿੱਚ ਹੁੰਦੀਆਂ ਹਨ, ਜੇਕਰ ਉਹ ਰੁਜ਼ਾਨਾ ਭਾਰਾ ਬੈਗ ਲੈ ਕੇ ਸਕੂਲ ਜਾਂਦੇ ਹਨ ਤਾਂ ਇਸ ਨਾਲ ਉਨ੍ਹਾਂ ਨੂੰ ਪਿੱਠ ਦਰਦ, ਗਰਦਨ ਵਿੱਚ ਪੀੜ, ਮੋਢਿਆਂ ਵਿੱਚ ਤਣਾਅ ਅਤੇ ਰੀੜ੍ਹ ਦੀ ਹੱਡੀ ਨਾਲ ਸੰਬੰਧਤ ਵਿਗਾੜ ਪੈਦਾ ਹੁੰਦੇ ਹਨਇਨ੍ਹਾਂ ਨਿਰਦੇਸ਼ਾਂ ਵਿੱਚ ਦੱਸਿਆ ਗਿਆ ਹੈ ਕਿ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਨੂੰ ਸਕੂਲ ਬੈਗ ਲਿਆਉਣ ਦੀ ਲੋੜ ਨਹੀਂਇਸ ਉਮਰ-ਗੁੱਟ ਦੇ ਬੱਚਿਆਂ ਦੀ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਖੇਡਾਂ ਅਤੇ ਗਤੀਵਿਧੀਆਂ ਰਾਹੀਂ ਹੋਣੀ ਚਾਹੀਦੀ ਹੈ, ਨਾ ਕਿ ਕਿਤਾਬਾਂ ਦੇ ਭਾਰ ਨਾਲਇਸੇ ਤਰ੍ਹਾਂ ਵੱਖ-ਵੱਖ ਜਮਾਤਾਂ ਲਈ ਵਿਦਿਆਰਥੀਆਂ ਦੇ ਸਰੀਰਕ ਭਾਰ ਦੇ ਅਨੁਸਾਰ ਬੈਗ ਦਾ ਸਿਫ਼ਾਰਸ਼ੀ ਭਾਰ ਨਿਰਧਾਰਿਤ ਕੀਤਾ ਗਿਆ ਹੈ ਤਾਂ ਜੋ ਬੱਚਿਆਂ ਉੱਤੇ ਬਿਨਾਂ ਲੋੜ ਦੇ ਬੋਝ ਨਾ ਪਵੇ ਤੇ ਉਨ੍ਹਾਂ ਨੂੰ ਸਰੀਰਕ ਨੁਕਸਾਨ ਤੋਂ ਬਚਾਇਆ ਜਾ ਸਕੇ

ਇਸ ਮਸਲੇ ਦੇ ਹੱਲ ਲਈ ਸਕੂਲ ਪ੍ਰਬੰਧਨ ਦੀ ਭੂਮਿਕਾ ਅਹਿਮ ਹੈਉਨ੍ਹਾਂ ਨੂੰ ਚਾਹੀਦਾ ਹੈ ਕਿ ਸਮਾਂ-ਸਾਰਣੀ ਇਸ ਤਰ੍ਹਾਂ ਬਣਾਉਣ ਕਿ ਬੱਚਿਆਂ ਨੂੰ ਰੁਜ਼ਾਨਾ ਸਾਰੀਆਂ ਕਿਤਾਬਾਂ ਲਿਆਉਣ ਦੀ ਲੋੜ ਨਾ ਪਵੇਸੰਤੁਲਿਤ ਸਮਾਂ-ਸਾਰਣੀ ਬੱਚਿਆਂ ਨੂੰ ਘੱਟ ਕਿਤਾਬਾਂ ਲਿਆਉਣ ਲਈ ਲਾਹੇਵੰਦ ਹੋ ਸਕਦੀ ਹੈਸਕੂਲ ਪ੍ਰਬੰਧਕ ਸਕੂਲਾਂ ਵਿੱਚ ਲਾਕਰ ਮੁਹਈਆ ਕਰਵਾ ਸਕਦੇ ਹਨ ਤਾਂ ਜੋ ਵਿਦਿਆਰਥੀ ਆਪਣੀਆਂ ਕਿਤਾਬਾਂ/ਕਾਪੀਆਂ ਸਕੂਲ ਵਿੱਚ ਵੀ ਰੱਖ ਸਕਣਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਸਿਰਫ ਲੋੜੀਂਦੀਆਂ ਕਿਤਾਬਾਂ ਅਤੇ ਕਾਪੀਆਂ ਹੀ ਲਿਆਉਣ ਲਈ ਕਹਿਣਬਿਨਾਂ ਲੋੜ ਤੋਂ ਬੱਚਿਆਂ ਨੂੰ ਵਧੇਰੇ ਕਿਤਾਬਾਂ ਲਿਆਉਣ ਤੋਂ ਗੁਰੇਜ਼ ਕੀਤਾ ਜਾਵੇਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਸਮਾਂ-ਸਾਰਣੀ ਮੁਤਾਬਿਕ ਆਪਣਾ ਰੁਜ਼ਾਨਾ ਬੈਗ ਤਿਆਰ ਕਰਨ

ਬੈਗ ਦੇ ਭਾਰ ਦੇ ਮਸਲੇ ’ਤੇ ਮਾਪਿਆਂ ਨੂੰ ਉਨ੍ਹਾਂ ਦੀ ਬਣਦੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਸਲ ਨਤੀਜਾ ਉਨ੍ਹਾਂ ਵੱਲੋਂ ਹੀ ਦਿੱਤਾ ਜਾਣਾ ਹੈਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਮਾਪੇ ਬੱਚਿਆਂ ਦੇ ਬੈਗ ਵਿੱਚ ਸਾਰੀਆਂ ਕਿਤਾਬਾਂ ਭਰ ਕੇ ਸਕੂਲ ਭੇਜ ਦਿੰਦੇ ਹਨਨਤੀਜਾ, ਬੈਗ ਦਾ ਭਾਰ ਵਧ ਜਾਂਦਾ ਹੈਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਇਸ ਗੰਭੀਰ ਸਿਹਤ ਮਸਲੇ ’ਤੇ ਸਕੂਲ ਪ੍ਰਬੰਧਨ ਦਾ ਸਾਥ ਦੇਣ, ਉਹਨਾਂ ਦੇ ਸਹਿਯੋਗ ਨਾਲ ਹੀ ਬੱਚੇ ਦੇ ਬੈਗ ਦਾ ਭਾਰ ਸੰਤੁਲਿਤ ਹੋ ਸਕਦਾ ਹੈ ਇਸਦੇ ਨਾਲ ਹੀ ਭਾਰ ਵਿੱਚ ਹਲਕੇ ਅਤੇ ਸਹੀ ਡਿਜ਼ਾਇਨ ਵਾਲੇ ਬੈਗ ਦੀ ਵਰਤੋਂ ਵੀ ਬਹੁਤ ਜ਼ਰੂਰੀ ਹੈਬੈਗ ਦੇ ਦੋਨੋਂ ਮੋਢਿਆਂ ’ਤੇ ਲੱਗਣ ਵਾਲੇ ਪਟੇ ਮਜ਼ਬੂਤ ਅਤੇ ਆਰਾਮਦਾਇਕ ਹੋਣੇ ਚਾਹੀਦੇ ਹਨਇਸ ਨਾਲ ਬੈਗ ਦਾ ਭਾਰ ਦੋਨੋਂ ਮੋਢਿਆਂ ’ਤੇ ਬਰਾਬਰ ਵੰਡਿਆ ਰਹਿੰਦਾ ਹੈ ਅਤੇ ਬੱਚੇ ਸਰੀਰਕ ਵਿਗਾੜ ਤੋਂ ਬਚ ਸਕਦੇ ਹਨਅਸਲ ਵਿੱਚ ਸਕੂਲ ਬੈਗ ਦਾ ਵਧਦਾ ਭਾਰ ਸਿਰਫ ਸਰੀਰਕ ਸਿਹਤ ਦਾ ਹੀ ਨਹੀਂ, ਸਗੋਂ ਮਾਨਸਿਕ ਦਬਾਅ ਦਾ ਵੀ ਕਾਰਨ ਬਣ ਸਕਦਾ ਹੈਜਦੋਂ ਬੱਚੇ ਰੁਜ਼ਾਨਾ ਭਾਰਾ ਬੈਗ ਲੈ ਕੇ ਸਕੂਲ ਜਾਂਦੇ ਹਨ ਤਾਂ ਉਹ ਥਕਾਵਟ ਅਤੇ ਤਣਾਅ ਮਹਿਸੂਸ ਕਰਦੇ ਹਨਇਸ ਨਾਲ ਸਿੱਖਣ ਦੀ ਪ੍ਰਕਿਰਿਆ ਵੀ ਪ੍ਰਭਾਵਿਤ ਹੁੰਦੀ ਹੈਸਿੱਖਿਆ ਦਾ ਅਸਲ ਮਕਸਦ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ, ਨਾ ਕਿ ਸਰੀਰਕ ਵਿਗਾੜ

ਇਸ ਲਈ ਇਹ ਜ਼ਰੂਰੀ ਹੈ ਕਿ ਸਕੂਲ ਪ੍ਰਬੰਧਨ, ਅਧਿਆਪਕ, ਮਾਪੇ ਅਤੇ ਵਿਦਿਆਰਥੀ ਸਾਰੇ ਮਿਲ ਕੇ ਇਸ ਸਮੱਸਿਆ ਦਾ ਹੱਲ ਲੱਭਣਵਿਭਾਗ/ਸਰਕਾਰ ਜੋ ਕਰ ਸਕਦੀ ਸੀ, ਉਹ ਕਰ ਦਿੱਤਾਹੁਣ ਇਸਦੇ ਹੱਲ ਦੀ ਜ਼ਿੰਮੇਵਾਰੀ ਸਾਡੇ ਉੱਪਰ ਹੈ ਕਿਉਂਕਿ ਇਸਨੂੰ ਅਮਲੀ ਜਾਮਾ ਅਸੀਂ ਸਾਰਿਆਂ ਨੇ ਮਿਲਕੇ ਪਹਨਾਉਣਾ ਹੈਸਕਾਰਾਤਮਕ ਸੋਚ ਨਾਲ ਹੀ ਬੱਚਿਆਂ ਨੂੰ ਭਾਰੇ ਬੈਗ ਤੋਂ ਮੁਕਤੀ ਦਿੱਤੀ ਜਾ ਸਕਦੀ ਹੈ, ਜਿਸ ਨਾਲ ਉਹ ਖੁਸ਼ਹਾਲ ਅਤੇ ਸਿਹਤਮੰਦ ਵਾਤਾਵਰਣ ਵਿੱਚ ਸਿੱਖਿਆ ਪ੍ਰਾਪਤ ਕਰ ਸਕਣ

ਅੰਤ, ਸਕੂਲ ਬੈਗ ਦਾ ਭਾਰ ਘਟਾਉਣਾ ਸਿਰਫ ਇੱਕ ਪ੍ਰਸ਼ਾਸਨਿਕ ਫੈਸਲਾ ਨਹੀਂ, ਸਗੋਂ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਮਹੱਤਵਪੂਰਨ ਕਦਮ ਹੈਜਦੋਂ ਬੱਚੇ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਹੋਣਗੇ, ਤਦ ਹੀ ਉਹ ਚੰਗੀ ਤਰ੍ਹਾਂ ਸਿੱਖ ਸਕਣਗੇ ਅਤੇ ਦੇਸ਼ ਨੂੰ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਣਗੇਮੇਰਾ ਮੰਨਣਾ ਹੈ ਕਿ ਬੱਚਿਆਂ ਉੱਤੇ ਭਾਰ ਪੜ੍ਹਾਈ ਦਾ ਹੋਵੇ, ਨਾ ਕਿ ਸਕੂਲ ਬੈਗ ਦਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਰਾਜ ਕੁਮਾਰ ਖੰਨਾ

ਰਾਜ ਕੁਮਾਰ ਖੰਨਾ

Khanna, Ludhiana, Punjab, India.
Whatsapp: (91 - 99884 - 01976)

Email: (rajkumar.khanna2002@gmail.com)

More articles from this author