RajKumarKhanna7ਜਦੋਂ ਸਕੂਲ ਅਤੇ ਮਾਪੇ ਮਿਲ ਕੇ ਬੱਚਿਆਂ ਦੀ ਭਲਾਈ ਲਈ ਕੰਮ ਕਰਦੇ ਹਨ ਤਦ ਹੀ ...
(6 ਮਾਰਚ 2026)


ਸਕੂਲ ਸਿਰਫ ਪੜ੍ਹਾਈ ਦਾ ਕੇਂਦਰ ਹੀ ਨਹੀਂ ਹੁੰਦਾ
, ਸਗੋਂ ਇਹ ਮਾਪਿਆਂ, ਅਧਿਆਪਕਾਂ ਅਤੇ ਬੱਚਿਆਂ ਦੇ ਆਪਸੀ ਭਰੋਸੇ ਅਤੇ ਸਮਝ ਦਾ ਮਜ਼ਬੂਤ ਕੇਂਦਰ ਵੀ ਹੁੰਦਾ ਹੈਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਵਿੱਚ ਗਲਤਫਹਮੀਆਂ ਪੈਦਾ ਹੋ ਜਾਂਦੀਆਂ ਹਨ, ਪਰ ਜੇਕਰ ਪਿਆਰ, ਨਿਮਰਤਾ ਅਤੇ ਸਮਝਦਾਰੀ ਨਾਲ ਉਹਨਾਂ ਨੂੰ ਨਜਿੱਠਿਆ ਜਾਵੇ ਤਾਂ ਇਹ ਸਕੂਲੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾ ਦਿੰਦੀਆਂ ਹਨਇਸੇ ਤਰ੍ਹਾਂ ਦੀ ਇੱਕ ਘਟਨਾ ਹਾਲ ਹੀ ਵਿੱਚ ਮੇਰੇ ਸਕੂਲ ਵਿੱਚ ਵਾਪਰੀ

ਕੁਝ ਸਮਾਂ ਪਹਿਲਾਂ ਅਮਨਿੰਦਰ ਦੀ ਦਾਦੀ ਸਕੂਲ ਵਿੱਚ ਆਪਣੇ ਪੋਤੇ (ਅਮਨਿੰਦਰ) ਅਤੇ ਪੋਤੀ ਦੀ ਛੁੱਟੀ ਦੀ ਬੇਨਤੀ ਕਰਨ ਆਈਉਹ ਪਹਿਲੀ ਵਾਰ ਸਕੂਲ ਆਏ ਸਨਉਸ ਵੇਲੇ ਮੈਂ ਦਸਵੀਂ ਜਮਾਤ ਦਾ ਪੀਰੀਅਡ ਲੈ ਰਿਹਾ ਸੀਉਹਨਾਂ ਨੇ ਕਿਸੇ ਪਰਿਵਾਰਕ ਪ੍ਰੋਗਰਾਮ ਵਿੱਚ ਜਾਣ ਲਈ ਬੱਚਿਆਂ ਨੂੰ ਅੱਧੀ ਛੁੱਟੀ ਦੇਣ ਦੀ ਬੇਨਤੀ ਕੀਤੀ ਸਕੂਲ ਦੇ ਨਿਯਮਾਂ ਅਨੁਸਾਰ ਮੈਂ ਬੱਚਿਆਂ ਨੂੰ ਇਕੱਲਿਆਂ ਘਰ ਭੇਜਣ ਤੋਂ ਹਮੇਸ਼ਾ ਗੁਰੇਜ਼ ਕਰਦਾ ਹਾਂ ਜਦੋਂ ਤਕ ਮਾਪਿਆਂ ਦੀ ਮਨਜ਼ੂਰੀ ਨਾ ਹੋਵੇਇਸ ਲਈ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਆਏ ਹੋ ਤਾਂ ਹੁਣੇ ਹੀ ਬੱਚਿਆਂ ਨੂੰ ਨਾਲ ਲੈ ਜਾਓ, ਸੁਰੱਖਿਆ ਦਾ ਵੀ ਧਿਆਨ ਰਹੇਗਾਪਰ ਉਹ ਕਹਿਣ ਲੱਗੇ ਕਿ ਅੱਧੀ ਛੁੱਟੀ ਹੀ ਭੇਜ ਦੇਣਾਸ਼ਾਇਦ ਮੇਰੀ ਗੱਲ ਉਹਨਾਂ ਨੂੰ ਠੀਕ ਤਰ੍ਹਾਂ ਸਮਝ ਨਹੀਂ ਆਈ ਅਤੇ ਬੱਚਿਆਂ ਨੂੰ ਬਿਨਾਂ ਲਏ ਵਾਪਸ ਚਲੇ ਗਏ

ਅੱਧੀ ਛੁੱਟੀ ਵੇਲੇ ਅਮਨਿੰਦਰ ਅਤੇ ਉਸਦੀ ਭੈਣ ਮੇਰੇ ਕੋਲ ਆਏਮੈਂ ਉਹਨਾਂ ਨੂੰ ਧਿਆਨ ਨਾਲ ਜਾਣ ਲਈ ਕਿਹਾ ਮੈਨੂੰ ਲੱਗਿਆ ਗੱਲ ਇੱਥੇ ਖਤਮ ਹੋ ਗਈਪਰ ਕੁਝ ਦਿਨ ਬਾਅਦ ਪਿੰਡ ਦੇ ਸਰਪੰਚ ਸਾਹਿਬ ਦਾ ਫ਼ੋਨ ਆਇਆ ਕਿ ਅਮਨਿੰਦਰ ਦੀ ਦਾਦੀ ਨਾਲ ਕੀ ਗੱਲ ਹੋ ਗਈ ਸੀਉਹ ਮੇਰੇ ਕੋਲ ਆਏ ਅਤੇ ਕਹਿੰਦੇ ਕਿ ਮੈਂ ਬੱਚਿਆਂ ਨੂੰ ਛੁੱਟੀ ਕਰਵਾਉਣ ਲਈ ਸਕੂਲ ਗਈ, ਅੱਗੋਂ ਹੈੱਡਮਾਸਟਰ ਨੇ ਮੈਂਨੂੰ ਕਿਹਾ ਬੱਚੇ ਹੁਣੇ ਲੈ ਜਾਓ।’ ਮੈਂ ਕਿਹਾ ਕਿ ਛੁੱਟੀ ਵਾਲੀ ਗੱਲ ਹੋਈ ਸੀਮੈਂ ਉਨ੍ਹਾਂ ਨੂੰ ਸਾਰੀ ਗੱਲ ਤੋਂ ਜਾਣੂ ਕਰਵਾਇਆਪਿੰਡ ਦੇ ਹੋਰ ਲੋਕਾਂ ਨੇ ਵੀ ਮੈਂਨੂੰ ਇਸ ਬਾਰੇ ਪੁੱਛਿਆਮੈਂ ਸੋਚਿਆ ਕਿ ਗੱਲ ਕਿੱਥੇ ਤੋਂ ਕਿੱਥੇ ਪਹੁੰਚ ਗਈ, ਮਾਤਾ ਨੇ ਤਾਂ ਸਾਰੇ ਪਿੰਡ ਵਿੱਚ ਰੌਲਾ ਪਾ ਦਿੱਤਾ ਪਰ ਬਜ਼ੁਰਗਾਂ ਦੀ ਗੱਲ ਸਮਝ ਕੇ ਮੈਂ ਇਸਨੂੰ ਭੁੱਲ ਗਿਆ

ਹਾਲ ਹੀ ਵਿੱਚ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਕੂਲ ਵਿੱਚ ਮਾਪਿਆਂ ਦੀ ਵਰਕਸ਼ਾਪ ਹੋਈਮੈਂ ਦਫਤਰ ਵਿੱਚ ਮਾਪਿਆਂ ਨਾਲ ਬੱਚਿਆਂ ਬਾਬਤ ਗੱਲ ਕਰ ਰਿਹਾ ਸੀ ਕਿ ਇੱਕ ਮਾਤਾ ਜੀ ਦਫਤਰ ਵਿੱਚ ਆਏਉਨ੍ਹਾਂ ਬੜੀ ਨਿਮਰਤਾ ਨਾਲ ਫਤਿਹ ਬੁਲਾਈਮੈਂ ਵੀ ਫਤਿਹ ਦਾ ਜਵਾਬ ਫਤਿਹ ਵਿੱਚ ਦਿੱਤਾਮੈਂ ਕਿਹਾ, ਹਾਂ ਜੀ ਮਾਤਾ ਜੀਉਹ ਕਹਿਣ ਲੱਗੇ, ਮੈਂ ਅਮਨਿੰਦਰ ਦੀ ਦਾਦੀ ਹਾਂਮੈਂ ਮਾਪਿਆਂ ਨਾਲ ਗੱਲਬਾਤ ਵਿੱਚ ਰੁੱਝੇ ਹੋਣ ਕਰਕੇ ਉਹਨਾਂ ਨੂੰ ਪਛਾਣ ਨਾ ਸਕਿਆਮੈਂ ਉਹਨਾਂ ਨੂੰ ਬੈਠਣ ਲਈ ਕੁਰਸੀ ਆਫਰ ਕੀਤੀਮੈਂ ਕਿਹਾ, ਮਾਤਾ ਜੀ ਤੁਸੀਂ ਛੁੱਟੀ ਵਾਲੀ ਗੱਲ ਤਾਂ ਸਾਰੇ ਪਿੰਡ ਘੁਮਾ ਦਿੱਤੀਉਹ ਕਹਿੰਦੇ, ਪੁੱਤ ਉਸ ਦਿਨ ਦੀ ਗੱਲ ਲਈ ਮੈਂ ਮੁਆਫੀ ਮੰਗਦੀ ਹਾਂ, ਮੈਂ ਗੱਲ ਠੀਕ ਤਰ੍ਹਾਂ ਸਮਝ ਨਹੀਂ ਸਕੀ ਸਾਂ

ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੀ ਮਾਂ ਸਮਾਨ ਹੋ, ਮਾਫ਼ੀ ਦੀ ਕੋਈ ਲੋੜ ਨਹੀਂਵਰਕਸ਼ਾਪ ਦੌਰਾਨ ਕਾਫੀ ਸਮਾਂ ਬੱਚਿਆਂ ਦੀ ਪੜ੍ਹਾਈ ਅਤੇ ਭਵਿੱਖ ਬਾਰੇ ਗੱਲਬਾਤ ਹੁੰਦੀ ਰਹੀਚਾਹ-ਸਨੈਕਸ ਵੀ ਸਰਵ ਕੀਤਾ ਗਿਆਗੱਲਬਾਤ ਦੌਰਾਨ ਮੈਂ ਮਹਿਸੂਸ ਕੀਤਾ ਕਿ ਮਾਤਾ ਨੂੰ ਉਸ ਦਿਨ ਦੀ ਗੱਲ ਦਾ ਕਾਫੀ ਪਛਤਾਵਾ ਹੋ ਰਿਹਾ ਸੀ

ਇਸ ਘਟਨਾ ਨਾਲ ਇੱਕ ਗੱਲ ਸਮਝ ਆਉਂਦੀ ਹੈ ਕਿ ਸਕੂਲ ਦਾ ਬੱਚਿਆਂ ਪ੍ਰਤੀ ਪਿਆਰ, ਮਾਪਿਆਂ-ਅਧਿਆਪਕਾਂ ਵਿਚਾਲੇ ਆਪਸੀ ਪਿਆਰ ਅਤੇ ਭਰੋਸਾ ਬਹੁਤ ਜ਼ਰੂਰੀ ਹੈਜਦੋਂ ਸਕੂਲ ਅਤੇ ਮਾਪੇ ਮਿਲ ਕੇ ਬੱਚਿਆਂ ਦੀ ਭਲਾਈ ਲਈ ਕੰਮ ਕਰਦੇ ਹਨ ਤਦ ਹੀ ਬੱਚਿਆਂ ਦਾ ਸਰਬਪੱਖੀ ਵਿਕਾਸ ਸੰਭਵ ਹੁੰਦਾ ਹੈਗਲਤਫਹਮੀਆਂ ਕਦੇ ਵੀ ਹੋ ਸਕਦੀਆਂ ਹਨ, ਪਰ ਨਿਮਰਤਾ ਅਤੇ ਸਮਝ ਨਾਲ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈਇਹੀ ਸਿਹਤਮੰਦ ਸਮਾਜ ਦੀ ਨੀਂਹ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਰਾਜ ਕੁਮਾਰ ਖੰਨਾ

ਰਾਜ ਕੁਮਾਰ ਖੰਨਾ

Whatsapp: (91 - 99884 - 01976)
Email: (rajkumar.khanna2002@gmail.com)