RajKumarKhanna7ਸੋਸ਼ਲ ਮੀਡੀਆ ਦੀ ਵਰਤੋਂ ਸਮੇਂ ਆਪਣੀ ਅਤੇ ਦੂਜਿਆਂ ਦੀ ਨਿੱਜਤਾ ਦੀ ਸੁਰੱਖਿਆ ਦਾ ...
(17 ਫਰਵਰੀ 2026)


ਮੌਜੂਦਾ ਯੁਗ ਨੂੰ ਡਿਜਿਟਲ ਕ੍ਰਾਂਤੀ ਦਾ ਯੁਗ ਕਿਹਾ ਜਾ ਸਕਦਾ ਹੈ
ਸਮੁੱਚੇ ਸੰਸਾਰ ਵਿੱਚ ਇਸ ਕ੍ਰਾਂਤੀ ਨੇ ਤੇਜ਼ੀ ਨਾਲ ਆਪਣੇ ਪੈਰ ਪਸਾਰੇ ਹਨਭਾਰਤ ਵਰਗੇ ਵੱਧ ਵਸੋਂ ਵਾਲੇ ਦੇਸ਼ ਵਿੱਚ ਇਸ ਕ੍ਰਾਂਤੀ ਦਾ ਜ਼ਿਆਦਾ ਅਸਰ ਪੈਣਾ ਸੁਭਾਵਿਕ ਹੈਇਸ ਡਿਜਿਟਲ ਕ੍ਰਾਂਤੀ ਦੇ ਯੁਗ ਵਿੱਚ ਸੋਸ਼ਲ ਮੀਡੀਆ ਨੇ ਮਨੁੱਖੀ ਜੀਵਨ ਦੇ ਹਰੇਕ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈਯੂਟਿਊਬ, ਫੇਸਬੁੱਕ, ਐਕਸ, ਇੰਸਟਾਗ੍ਰਾਮ, ਵਟਸਐਪ ਆਦਿ ਸੋਸ਼ਲ ਮੀਡੀਆ ਪਲੇਟਫਾਰਮ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਏ ਹਨਇਹ ਸੋਸ਼ਲ ਮੀਡੀਆ ਅਜਿਹਾ ਸਾਧਨ ਹੈ ਜੋ ਸਾਨੂੰ ਮਿੰਟਾਂ/ਸਕਿੰਟਾਂ ਵਿੱਚ ਸਮੁੱਚੇ ਸੰਸਾਰ ਦੀ ਜਾਣਕਾਰੀ ਪ੍ਰਦਾਨ ਕਰ ਰਿਹਾ ਹੈਇਹ ਸਾਧਨ ਮਨੁੱਖ ਨੂੰ ਸੂਚਨਾ, ਸੰਚਾਰ ਅਤੇ ਮਨੋਰੰਜਨ ਦੇ ਨਵੇਂ ਮੌਕੇ ਦੇ ਰਿਹਾ ਹੈ ਡਿਜਿਟਲ ਕ੍ਰਾਂਤੀ ਦੇ ਯੁਗ ਵਿੱਚ ਜਿੱਥੇ ਇਨ੍ਹਾਂ ਸਾਧਨਾਂ ਨੇ ਸੰਸਾਰ ਨੂੰ ਸਕਾਰਾਤਮਕ ਪੱਖੋਂ ਪ੍ਰਭਾਵਿਤ ਕੀਤਾ ਹੈ, ਉੱਥੇ ਇਸਦੇ ਕਈ ਨਕਾਰਾਤਮਕ ਪ੍ਰਭਾਵ ਵੀ ਦੇਖਣ ਨੂੰ ਮਿਲੇ ਹਨਸੋਸ਼ਲ ਮੀਡੀਆ ਦੇ ਦੋਹਾਂ ਪੱਖਾਂ ਦੀ ਘੋਖ ਜ਼ਰੂਰੀ ਹੈ ਤਾਂ ਜੋ ਅਸਲ ਸਿੱਟੇ ਉੱਤੇ ਪੁੱਜਿਆ ਜਾ ਸਕੇ

ਸੋਸ਼ਲ ਮੀਡੀਆ ਦਾ ਸਕਾਰਾਤਮਕ ਪੱਖ:

ਸੋਸ਼ਲ ਮੀਡੀਆ ਅੱਜ ਦੇ ਦੌਰ ਵਿੱਚ ਸਿੱਖਿਆ ਦੇ ਪਸਾਰੇ ਵਿੱਚ ਅਹਿਮ ਸੋਮਾ ਬਣ ਕੇ ਉੱਭਰਿਆ ਹੈਇਹ ਆਧੁਨਿਕ ਯੁਗ ਵਿੱਚ ਇੱਕ ਕਲਾਸ-ਰੂਮ ਦਾ ਰੂਪ ਧਾਰਨ ਕਰ ਗਿਆ ਹੈਹਰੇਕ ਪੱਧਰ ਦੇ ਵਿਦਿਆਰਥੀਆਂ ਲਈ ਲਾਈਵ ਅਤੇ ਰਿਕਾਰਡ ਕੀਤੇ ਔਨਲਾਈਨ ਲੈਕਚਰ ਅਤੇ ਪ੍ਰੈਕਟੀਕਲ ਵੀਡੀਓ ਇਸ ਪਲੇਟਫਾਰਮ ਉੱਤੇ ਅਸਾਨੀ ਨਾਲ ਦੇਖੇ ਜਾ ਸਕਦੇ ਹਨਇਹ ਸਿੱਖਿਆ ਜਗਤ ਵਿੱਚ ਕਿਸੇ ਕ੍ਰਾਂਤੀ ਤੋਂ ਘੱਟ ਨਹੀਂਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਇਸਦੀ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾਅੱਜ ਸੋਸ਼ਲ ਮੀਡੀਆ ਜਾਣਕਾਰੀ ਪ੍ਰਦਾਨ ਕਰਨ ਦਾ ਮਹੱਤਵਪੂਰਨ ਜ਼ਰੀਆ ਬਣ ਗਿਆ ਹੈਯੂਟਿਊਬ ਦੇ ਸਿੱਖਿਆ ਦੇ ਖੇਤਰ ਵਿੱਚ ਪਸਰੇ ਪੈਰ ਡਿਜਿਟਲ ਅਧਿਆਪਕ ਦੀ ਨੁਮਾਇੰਦਗੀ ਨੂੰ ਸਪਸ਼ਟਤਾ ਪ੍ਰਦਾਨ ਕਰ ਰਹੇ ਹਨ ਅੱਜ ਇਹ ਸਾਧਨ ਆਮ ਲੋਕਾਂ ਨੂੰ ਸਮਾਜਿਕ ਮੁੱਦਿਆਂ ਉੱਤੇ ਜਾਗਰੂਕ ਕਰਦਾ ਦਿਖਾਈ ਦੇ ਰਿਹਾ ਹੈਇਹ ਸਿਸਟਮ ਵਿੱਚ ਫੈਲੇ ਭ੍ਰਿਸ਼ਟਾਚਾਰ, ਲਿੰਗੀ ਅਸਮਾਨਤਾ, ਆਮ ਲੋਕਾਂ ਨਾਲ ਹੋ ਰਹੇ ਸਮਾਜਿਕ ਵਿਤਕਰੇ ਅਤੇ ਅਨਿਆਂ, ਮਨੁੱਖੀ ਅਧਿਕਾਰਾਂ ਦੇ ਘਾਣ, ਵਾਤਾਵਰਣ ਸੰਬੰਧੀ ਚਲੰਤ ਮਸਲਿਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈਕੋਈ ਸਮਾਂ ਸੀ ਜਦੋਂ ਸੂਚਨਾਵਾਂ ਦੇ ਆਦਾਨ-ਪ੍ਰਦਾਨ ਨੂੰ ਮਹੀਨੇ ਲੱਗ ਜਾਂਦੇ ਸਨ ਪ੍ਰੰਤੂ ਅੱਜ ਇਸ ਸੋਸ਼ਲ ਮੀਡੀਏ ਦੇ ਮਾਧਿਅਮ ਰਾਹੀਂ ਮਿੰਟਾਂ, ਸਕਿੰਟਾਂ ਦੀ ਗੱਲ ਹੋ ਗਈ ਹੈਅੱਜ ਭਾਵੇਂ ਤੁਸੀਂ ਸੰਸਾਰ ਦੇ ਕਿਸੇ ਵੀ ਖਿੱਤੇ ਵਿੱਚ ਰਹੋ, ਆਪਣੇ ਮਿੱਤਰ-ਪ੍ਰੇਮੀਆਂ ਨਾਲ ਵੀਡੀਓ/ਆਡੀਓ ਸੁਨੇਹਿਆਂ ਰਾਹੀਂ ਕਿਸੇ ਵੀ ਸਮੇਂ ਬਿਨਾਂ ਰੁਕਾਵਟ ਜੁੜ ਸਕਦੇ ਹੋ

ਸੋਸ਼ਲ ਮੀਡੀਆ ਨੇ ਵਪਾਰਿਕ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈਇਹ ਨੌਜਵਾਨਾਂ ਨੂੰ ਡਿਜਿਟਲ ਮਾਰਕਿਟਿੰਗ, ਆਨਲਾਈਨ ਵਪਾਰ ਅਤੇ ਵਪਾਰਿਕ ਇਸ਼ਤਿਹਾਰ ਦੇ ਮੌਕੇ ਪ੍ਰਦਾਨ ਕਰ ਰਿਹਾ ਹੈਸੋਸ਼ਲ ਮੀਡੀਆ ਪਲੇਟਫਾਰਮ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰ ਰਿਹਾ ਹੈਵੱਖ-ਵੱਖ ਵੀਡੀਓ, ਫਿਲਮਾਂ, ਮਨੋਰੰਜਨ ਭਰਪੂਰ ਗਾਣੇ, ਰੀਲਾਂ ਜਿੱਥੇ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ, ਉੱਥੇ ਹੀ ਲੋਕਾਂ ਨੂੰ ਉਹ ਮਾਨਸਿਕ ਪੱਖੋਂ ਤਣਾਅ ਮੁਕਤ ਵੀ ਕਰ ਰਹੇ ਹਨ

ਸੋਸ਼ਲ ਮੀਡੀਆ ਦਾ ਨਕਾਰਾਤਮਕ ਪੱਖ:

ਮੌਜੂਦਾ ਸਮੇਂ ਵਿੱਚ ਸੋਸ਼ਲ ਮੀਡੀਆ ਸਮੇਂ ਦੀ ਬਰਬਾਦੀ ਦਾ ਕਾਰਨ ਬਣਦਾ ਜਾ ਰਿਹਾ ਹੈਅੱਜ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਸਾਰੇ ਲੋਕ ਘੰਟਿਆਂ-ਬੱਧੀ ਮੁਬਾਇਲ ਉੱਤੇ ਸਮਾਂ ਬਤੀਤ ਕਰ ਰਹੇ ਹਨ ਜਿਸ ਨਾਲ ਪੜ੍ਹਾਈ, ਕੰਮ ਅਤੇ ਪਰਿਵਾਰਕ ਜੀਵਨ ਪ੍ਰਭਾਵਿਤ ਹੋ ਰਿਹਾ ਹੈਸੋਸ਼ਲ ਮੀਡੀਆ ਦੀ ਲੋੜ ਤੋਂ ਵੱਧ ਵਰਤੋਂ ਨੇ ਹਰੇਕ ਪੱਧਰ ਦੇ ਲੋਕਾਂ ਵਿੱਚ ਤਣਾਅ, ਚਿੰਤਾ, ਡਿਪ੍ਰੈਸ਼ਨ ਅਤੇ ਇਕੱਲੇਪਨ ਜਿਹੀਆਂ ਸਮੱਸਿਆਵਾਂ ਪੈਦਾ ਕੀਤੀਆਂ ਹਨਅੱਜ ਸੋਸ਼ਲ ਮੀਡੀਆ ਅਫਵਾਹਾਂ ਅਤੇ ਗਲਤ ਜਾਣਕਾਰੀ ਨਾਲ ਭਰਿਆ ਪਿਆ ਹੈ ਆਰਟੀਫੀਸ਼ਲ ਇੰਟੈਲੀਜੈਂਸੀ ਨੇ ਇਸ ਵਿੱਚ ਚੋਖਾ ਵਾਧਾ ਕੀਤਾ ਹੈਇਹ ਜਿੱਥੇ ਸਮਾਜ ਵਿੱਚ ਭਰਮ, ਭੈਅ ਅਤੇ ਅਸ਼ਾਂਤੀ ਪੈਦਾ ਕਰ ਰਿਹਾ ਹੈ, ਉੱਥੇ ਨਿੱਜਤਾ ਦੀ ਉਲੰਘਣਾ ਵੀ ਕਰ ਰਿਹਾ ਹੈਅੱਜ ਇਸਦੇ ਮਾਧਿਅਮ ਰਾਹੀਂ ਸਾਈਬਰ ਕ੍ਰਾਈਮ, ਹੈਕਿੰਗ ਅਤੇ ਡਾਟਾ ਚੋਰੀ ਵਰਗੀਆਂ ਸਮੱਸਿਆਵਾਂ ਆਮ ਹੋ ਰਹੀਆਂ ਹਨਅੱਜ ਇਹ ਸਾਧਨ ਪਰਿਵਾਰਿਕ ਰਿਸ਼ਤਿਆਂ ਨੂੰ ਕਮਜ਼ੋਰ ਅਤੇ ਖਤਮ ਕਰ ਰਿਹਾ ਹੈ

ਅੱਜ ਇਹ ਕਿਹਾ ਜਾ ਸਕਦਾ ਹੈ ਕਿ ਸੋਸ਼ਲ ਮੀਡੀਆ ਆਧੁਨਿਕ ਯੁਗ ਦਾ ਅਨਿੱਖੜਵਾਂ ਅੰਗ ਹੈਅੱਜ ਦੇ ਡਿਜਿਟਲ ਯੁਗ ਵਿੱਚ ਇਸਦੀ ਹੋਂਦ ਨੂੰ ਨਕਾਰਿਆ ਨਹੀਂ ਜਾ ਸਕਦਾ ਹੈਇਸਦੀ ਸੰਜਮਤਾ ਅਤੇ ਸੂਝ-ਬੁਝ ਨਾਲ ਵਰਤੋਂ ਹੀ ਇਸਦੇ ਸਕਾਰਾਤਮਕ ਪ੍ਰਭਾਵਾਂ ਵਿੱਚ ਵਾਧਾ ਕਰ ਸਕਦੀ ਹੈਲੋੜ ਮੁਤਾਬਿਕ ਵਰਤੋਂ ਅਤੇ ਅਫਵਾਹਾਂ ਤੋਂ ਬਚਦੇ ਹੋਏ ਭਰੋਸੇਯੋਗ ਜਾਣਕਾਰੀ ਹੀ ਇਸ ਨੂੰ ਪ੍ਰਮਾਣਿਕਤਾ ਦੀ ਕਸੌਟੀ ’ਤੇ ਲੈ ਕੇ ਜਾ ਸਕਦੀ ਹੈਸੋਸ਼ਲ ਮੀਡੀਆ ਦੀ ਵਰਤੋਂ ਸਮੇਂ ਆਪਣੀ ਅਤੇ ਦੂਜਿਆਂ ਦੀ ਨਿੱਜਤਾ ਦੀ ਸੁਰੱਖਿਆ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈਇਸ ਲਈ ਹਰ ਵਿਅਕਤੀ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰਨੀ ਚਾਹੀਦੀ ਹੈ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਰਾਜ ਕੁਮਾਰ ਖੰਨਾ

ਰਾਜ ਕੁਮਾਰ ਖੰਨਾ

Whatsapp: (91 - 99884 - 01976)
Email: (rajkumar.khanna2002@gmail.com)