RajKumarKhanna7ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਤੰਦਰੁਸਤ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ...
(3 ਫਰਵਰੀ 2026)


ਮਾਨਸਿਕ ਸਿਹਤ:

ਮਾਨਸਿਕ ਸਿਹਤ ਇੱਕ ਵਿਦਿਆਰਥੀ ਦੀ ਸਮੁੱਚੀ ਭਾਵਨਾਤਮਕ, ਮਨੋਵਿਗਿਆਨਕ ਤੇ ਸਮਾਜਿਕ-ਵਿਵਹਾਰਕ ਤੰਦਰੁਸਤੀ ਦਾ ਸੂਚਕ ਮੰਨੀ ਜਾਂਦੀ ਹੈਮਾਨਸਿਕ ਸਿਹਤ ਬੱਚੇ ਦੀ ਸਕਾਰਾਤਮਕ ਸਥਿਤੀ ਹੈ ਜਿੱਥੇ ਉਹ ਕਿਸੇ ਵੀ ਤਰ੍ਹਾਂ ਦੇ ਮਾਨਸਿਕ ਵਿਕਾਰ ਜਾਂ ਬਿਮਾਰੀ, ਤਣਾਅ ਅਤੇ ਚਿੰਤਾ ਤੋਂ ਮੁਕਤ ਜੀਵਨ ਬਤੀਤ ਕਰਦਾ ਹੈਬੱਚਾ ਕੀ ਸੋਚਦਾ ਹੈ, ਕੀ ਅਹਿਸਾਸ ਕਰਦਾ ਹੈ, ਕੀ ਕੰਮ ਕਰਦਾ ਹੈ, ਤਣਾਅ ਅਤੇ ਚਿੰਤਾ ਦੀ ਸਥਿਤੀ ਨੂੰ ਕਿਵੇਂ ਨਜਿੱਠਦਾ ਹੈ, ਸਮਾਜਿਕ ਤਾਣੇਬਾਣੇ ਵਿੱਚ ਕਿਸ ਤਰ੍ਹਾਂ ਵਿਚਰਦਾ ਹੈ ਅਤੇ ਵੱਖ-ਵੱਖ ਸਥਿਤੀਆਂ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਲੈਂਦਾ ਹੈ, ਆਦਿ ਉਸਦੀ ਮਾਨਸਿਕ ਸਥਿਤੀ ਨਾਲ ਜੁੜੇ ਹੋਏ ਵਿਸ਼ੇ ਹਨਸੰਸਾਰ ਸਿਹਤ ਸੰਗਠਨ ਅਨੁਸਾਰ, “ਮਾਨਸਿਕ ਸਿਹਤ ਮਾਨਸਿਕ ਤੰਦਰੁਸਤੀ ਦੀ ਇੱਕ ਅਵਸਥਾ ਹੈ ਜੋ ਲੋਕਾਂ ਨੂੰ ਜੀਵਨ ਵਿੱਚ ਤਣਾਅ ਦਾ ਸਾਹਮਣਾ ਕਰਨ, ਖੁਦ ਦੀਆਂ ਯੋਗਤਾਵਾਂ ਨੂੰ ਮਹਿਸੂਸ ਕਰਨ, ਚੰਗੀ ਤਰ੍ਹਾਂ ਸਿੱਖਣ ਅਤੇ ਕੰਮ ਕਰਨ ਅਤੇ ਆਪਣੇ ਸਮੁਦਾਇ ਵਿੱਚ ਯੋਗਦਾਨ ਪਾਉਣ ਦੇ ਕਾਬਲ ਬਣਾਉਂਦੀ ਹੈ।

ਮਾਨਸਿਕ ਸਿਹਤ ਦੇ ਕਾਰਕ:

ਮਾਨਸਿਕ ਸਿਹਤ ਨੂੰ ਕਈ ਕਾਰਕ ਪ੍ਰਭਾਵਿਤ ਕਰਦੇ ਹਨ, ਜਿਸ ਵਿੱਚ ਅਹਿਮ ਯੋਗਦਾਨ ਜਨੈਟਿਕਸ ਅਤੇ ਦਿਮਾਗੀ ਰਸਾਇਣ ਦਾ ਹੁੰਦਾ ਹੈ ਪਰ ਇਹ ਪੂਰੀ ਤਰ੍ਹਾਂ ਜਨੈਟਿਕ ਨਹੀਂ ਹੈਜ਼ਿਆਦਾਤਰ ਦੇਖਣ ਨੂੰ ਮਿਲਦਾ ਹੈ ਕਿ ਮਾਨਸਿਕ ਸਥਿਤੀ ਜੱਦ-ਵਾਤਾਵਰਣ ਦੇ ਆਪਸੀ ਪ੍ਰਭਾਵ ਕਾਰਨ ਪੈਦਾ ਹੁੰਦੀਆਂ ਹਨਵਾਤਾਵਰਣ ਵਿੱਚ ਜੀਵਨ ਦੇ ਤਜਰਬੇ ਜਿਸ ਵਿੱਚ ਸੋਗ, ਤਣਾਅ, ਚਿੰਤਾ, ਸਦਮਾ, ਆਪਸੀ ਰਿਸ਼ਤੇ ਜਾਂ ਸੰਬੰਧ, ਕਿਸੇ ਵੀ ਤਰ੍ਹਾਂ ਦਾ ਵਿਤਕਰਾ, ਗਰੀਬੀ ਆਦਿ ਦੁਆਰਾ ਪ੍ਰਭਾਵਿਤ ਹੁੰਦਾ ਹੈਇਸ ਤਰ੍ਹਾਂ ਜੱਦ-ਵਾਤਾਵਰਣ ਦੋਵੇਂ ਕਾਰਕ ਮਨੁੱਖ ਦੀ ਮਾਨਸਿਕ ਸਿਹਤ ਨੂੰ ਤੰਦਰੁਸਤੀ ਜਾਂ ਬਿਮਾਰੀ ਦੇ ਆਲਮ ਵਿੱਚ ਲੈ ਕੇ ਜਾਂਦੇ ਹਨਜੇਕਰ ਵਿਦਿਆਰਥੀ ਇਨ੍ਹਾਂ ਕਾਰਕਾਂ ’ਤੇ ਕਾਬੂ ਪਾ ਲੈਂਦਾ ਹੈ ਤਾਂ ਉਸ ਨੂੰ ਜੀਵਨ ਜਾਂਚ ਆ ਜਾਂਦੀ ਹੈ, ਨਹੀਂ ਤਾਂ ਉਹ ਤਣਾਅ ਅਤੇ ਚਿੰਤਾ ਵਿੱਚ ਡੁੱਬ ਜਾਂਦਾ ਹੈਫਿਰ ਉਹ ਸਮਾਜ ਲਈ ਯੋਗ ਉਤਪਾਦਕ ਨਾ ਹੋ ਕੇ ਬੋਝ ਬਣ ਕੇ ਰਹਿ ਜਾਂਦਾ ਹੈਕਈ ਵਾਰੀ ਵਿਦਿਆਰਥੀ ਇਸ ਵਿੱਚ ਘਿਰ ਕੇ ਆਪਣੀ ਕਾਬਲੀਅਤ ਨੂੰ ਵੀ ਭੁੱਲ ਜਾਂਦਾ ਹੈਉਹ ਆਪਣੇ-ਆਪ ਨੂੰ ਸਮਾਜ ਤੋਂ ਵੱਖਰਾ ਕਰਕੇ ਆਪਣੇ ਜੀਵਨ ਨੂੰ ਅੰਧਕਾਰ ਵਿੱਚ ਲੈ ਜਾਂਦਾ ਹੈ

ਮਾਨਸਿਕ ਸਿਹਤ ਦੇ ਪੱਖ:

ਮਾਨਸਿਕ ਸਿਹਤ ਦਾ ਪਹਿਲਾ ਮਹੱਤਵਪੂਰਨ ਪੱਖ ਭਾਵਨਾਤਮਕ ਤੰਦਰੁਸਤੀ ਹੈਮਾਨਸਿਕ ਪੱਖੋਂ ਤੰਦਰੁਸਤ ਵਿਦਿਆਰਥੀ ਕਈ ਤਰ੍ਹਾਂ ਦੀਆਂ ਭਾਵਨਾਵਾਂ ਜਿਵੇਂ ਖੁਸ਼ੀ, ਉਦਾਸੀ, ਭੈਅ, ਡਰ, ਈਰਖਾ, ਸ਼ਰਮਿੰਦਗੀ, ਦੋਸ਼, ਨਿਰਾਦਰ ਉੱਤੇ ਕਾਬੂ ਪਾ ਕੇ ਸੰਤੁਲਿਤ ਜੀਵਨ ਬਤੀਤ ਕਰਦਾ ਹੈਦੂਜੇ ਪਾਸੇ ਅਸੰਤੁਲਨ ਦੀ ਸਥਿਤੀ ਵਿੱਚ ਉਹ ਆਪਣੇ ਜੀਵਨ ਨੂੰ ਅੰਧਕਾਰ ਵਿੱਚ ਲੈ ਜਾਂਦਾ ਹੈਇਸਦਾ ਦੂਜਾ ਮਹੱਤਵਪੂਰਨ ਪੱਖ ਮਨੋਵਿਗਿਆਨਕ ਤੰਦਰੁਸਤੀ ਹੈਇਸ ਵਿੱਚ ਵਿਦਿਆਰਥੀ ਦੀ ਜੀਵਨ ਸੰਬੰਧੀ ਧਾਰਨਾ, ਸਵੈਸਵੀਕ੍ਰਿਤੀ, ਨਿੱਜੀ ਵਿਕਾਸ ਅਤੇ ਖੁਦਮੁਖਤਿਆਰੀ ਹੋਣਾ ਸ਼ਾਮਲ ਹੈਮਨੋਵਿਗਿਆਨਕ ਤੰਦਰੁਸਤੀ ਚੰਗੀ ਨੀਂਦ ਦੀ ਮੰਗ ਕਰਦੀ ਹੈ ਤਾਂ ਜੋ ਊਰਜਾ ਅਤੇ ਇਕਾਗਰਤਾ ਵਿੱਚ ਵਾਧਾ ਹੋਵੇ, ਜਿਸ ਨਾਲ ਕੰਮ ਪ੍ਰਤੀ ਲਗਨ ਵਧੇ ਅਤੇ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਣਤੀਜਾ ਅਹਿਮ ਪੱਖ ਸਮਾਜਿਕ ਤੰਦਰੁਸਤੀ ਹੈ, ਜੋ ਸਾਡੇ ਸਮਾਜਿਕ ਵਰਤਾਰੇ ਦੀ ਨੁਮਾਇੰਦਗੀ ਕਰਦਾ ਹੈਸਮਾਜਿਕ ਰਿਸ਼ਤੇ, ਤਾਣੇਬਾਣੇ ਵਿਦਿਆਰਥੀ ਦੀ ਉੱਨਤੀ ਵਿੱਚ ਪੂਰਨ ਤੌਰ ’ਤੇ ਸਹਾਈ ਹੁੰਦੇ ਹਨਇਹ ਮਨੁੱਖ ਨੂੰ ਸਮਾਜ ਨਾਲ ਜੋੜ ਕੇ ਉਤਪਾਦਕ ਕਾਰਜਾਂ ਲਈ ਕਿਰਿਆਸ਼ੀਲ ਕਰਦੇ ਹਨ ਅਤੇ ਨਕਾਰਾਤਮਕ ਸੋਚ ਤੋਂ ਬਾਹਰ ਕੱਢ ਕੇ ਸਹੀ ਦਿਸ਼ਾ ਪ੍ਰਦਾਨ ਕਰਨ ਵਿੱਚ ਪੂਰਨ ਸਹਾਇਕ ਹੁੰਦੇ ਹਨ

ਕਮਜ਼ੋਰ ਮਾਨਸਿਕ ਸਿਹਤ ਦੇ ਲੱਛਣ:

ਕਮਜ਼ੋਰ ਮਾਨਸਕਿ ਸਿਹਤ ਦੇ ਲੱਛਣ ਵਿਦਿਆਰਥੀ ਤੋਂ ਵਿਦਿਆਰਥੀ ਤਕ ਵੱਖੋ-ਵੱਖਰੇ ਹੋ ਸਕਦੇ ਹਨ ਕਿਉਂਕਿ ਹਰੇਕ ਵਿਦਿਆਰਥੀ ਦੀ ਮਾਨਸਿਕ ਸਿਹਤ ਕਈ ਪੱਖਾਂ ਤੋਂ ਪ੍ਰਭਾਵਿਤ ਹੁੰਦੀ ਹੈਕਈ ਵਾਰੀ ਵਿਦਿਆਰਥੀ ਥੋੜ੍ਹੇ ਸਮੇਂ ਲਈ ਕਿਸੇ ਮਾਨਸਿਕ ਪਰੇਸ਼ਾਨੀ ਨਾਲ ਘਿਰ ਜਾਂਦਾ ਹੈ ਜਿਸ ਨੂੰ ਅਸੀਂ ਸਥਾਈ ਮਾਨਸਿਕ ਪਰੇਸ਼ਾਨੀ ਨਹੀਂ ਕਹਿ ਸਕਦੇ ਲੰਮੇ ਸਮੇਂ ਤਕ ਰਹਿਣ ਵਾਲੀ ਵਿਕਾਰ ਮਾਨਸਿਕ ਸਥਿਤੀ ਇਸ ਸਮੱਸਿਆ ਨੂੰ ਸਥਾਈਪਨ ਪ੍ਰਦਾਨ ਦਿੰਦੀ ਹੈ

ਭਾਵਨਾਤਮਕ ਲੱਛਣ ਉਦੋਂ ਪ੍ਰਤੱਖ ਦਿਖਾਈ ਦਿੰਦੇ ਹਨ ਜਦੋਂ ਵਿਦਿਆਰਥੀ ਲੰਮੇ ਸਮੇਂ ਤਕ ਉਦਾਸੀ ਦੇ ਆਲਮ ਵਿੱਚ ਚਲਾ ਜਾਵੇ ਜਾਂ ਨਿਰਾਸ਼ਤਾ ਦਾ ਅਨੁਭਵ ਕਰੇਤਣਾਅ ਅਤੇ ਚਿੰਤਾ ਵਿੱਚ ਡੁੱਬੇ ਰਹਿਣਾ ਅਤੇ ਡਰਿਆ-ਡਰਿਆ ਮਹਿਸੂਸ ਕਰਨਾ, ਰਹਿ-ਰਹਿ ਕੇ ਦਿਮਾਗੀ ਸਥਿਤੀ ਵਿੱਚ ਬਦਲਾਅ ਆਉਣਾ; ਕਦੇ ਗੰਭੀਰ ਹੋ ਜਾਣਾ, ਕਦੇ ਨਿਰਾਸ਼ਾ ਵਿੱਚ ਚਲੇ ਜਾਣਾ - ਇਹ ਸਾਰੇ ਲੱਛਣ ਮਾਨਸਿਕ ਵਿਕਾਰ ਦੀ ਸੂਚਕ ਸ਼੍ਰੇਣੀ ਵਿੱਚ ਆਉਂਦੇ ਹਨ

ਵਿਵਹਾਰਕ ਜਾਂ ਸੁਭਾਅ ਵਿੱਚ ਨਕਾਰਾਤਮਕ ਬਦਲਾਅ ਵਿਦਿਆਰਥੀ ਅੰਦਰ ਸਮਾਜਿਕ ਵਿਕਾਰ ਪੈਦਾ ਕਰਕੇ ਮਾਨਸਿਕ ਸਮੱਸਿਆ ਨਾਲ ਘੇਰ ਲੈਂਦਾ ਹੈਉੇਹ ਆਪਣੇ ਸਾਕ-ਸੰਬੰਧੀਆਂ, ਦੋਸਤਾਂ-ਮਿੱਤਰਾਂ ਤੋਂ ਦੂਰ ਰਹਿਣ ਲੱਗ ਜਾਂਦਾ ਹੈਸਕੂਲ ਦੀ ਕਾਰਗੁਜ਼ਾਰੀ ਵਿੱਚ ਨਿਘਾਰ ਆਉਣਾ ਸ਼ੁਰੂ ਹੋ ਜਾਂਦਾ ਹੈਵਿਦਿਆਰਥੀ ਨੂੰ ਧਿਆਨ ਕੇਂਦਰਤ ਕਰਨ ਵਿੱਚ ਪਰੇਸ਼ਾਨੀ ਆਉਣੀ ਸ਼ੁਰੂ ਹੋ ਜਾਂਦੀ ਹੈਉਸ ਅੰਦਰ ਸਕੂਲ ਜਾਂ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਘਾਟ ਦਿਸਣੀ ਸ਼ੁਰੂ ਹੋ ਜਾਂਦੀ ਹੈਉਸਦਾ ਖਾਣ-ਪਹਿਨਣ ਅਤੇ ਠੀਕ ਨੀਂਦ ਲੈਣ ਦੇ ਢੰਗ ਵਿੱਚ ਬਦਲਾਅ ਆ ਜਾਂਦਾ ਹੈਬੱਚੇ ਦਾ ਧਿਆਨ ਗੈਰ-ਸਿਹਤਮੰਦ ਮੁਕਾਬਲੇ ਵੱਲ ਵਧ ਜਾਂਦਾ ਹੈਉਹ ਈਰਖਾ ਨਾਲ ਘਿਰ ਜਾਂਦਾ ਹੈ

ਕਮਜ਼ੋਰ ਮਾਨਿਸਕਤਾ ਦੀ ਨਿਸ਼ਾਨੀ ਸਰੀਰਕ ਪੱਖੋਂ ਵੀ ਝਲਕਦੀ ਹੈਜਦੋਂ ਬੱਚਾ ਹਰ ਸਮੇਂ ਥੱਕਿਆ ਮਹਿਸੂਸ ਕਰੇ, ਹਮੇਸ਼ਾ ਅਕਿਰਿਆਸ਼ੀਲ ਸਥਿਤੀ ਵਿੱਚ ਰਹੇ, ਕਿਸੇ ਵੀ ਕੰਮ ਨੂੰ ਨੇਪਰੇ ਚਾੜ੍ਹਨ ਸਮੇਂ ਊਰਜਾ ਰਹਿਤ ਮਹਿਸੂਸ ਕਰੇ, ਕੰਮ ਦਾ ਦਬਾਅ ਹੋਣ ਅਤੇ ਹਾਰਟ ਬੀਟ ਤੇਜ਼ ਹੋ ਜਾਣਾ, ਜ਼ਿਆਦਾ ਪਸੀਨਾ ਆਉਣਾ ਜਾਂ ਸਰੀਰ ਵਿੱਚ ਕੰਬਣੀ ਆਉਣੀ, ਇਹ ਕਮਜ਼ੋਰ ਮਾਨਸਿਕ ਸਿਹਤ ਦੇ ਸੂਚਕ ਹਨਵਿਦਿਆਰਥੀ ਦੇ ਨੀਂਦ-ਚੱਕਰ ਵਿੱਚ ਤਬਦੀਲੀ ਆਉਣਾ, ਬਿਨਾਂ ਕਾਰਨ ਸਿਰ ਅਤੇ ਪੇਟ ਵਿੱਚ ਦਰਦ ਰਹਿਣਾ ਵੀ ਇਸਦੇ ਸੂਚਕਾਂ ਵਿੱਚ ਆਉਂਦੇ ਹਨ

ਮਾਨਸਿਕ ਪੱਖੋਂ ਵਿਕਾਰ ਵਿੱਚ ਬੌਧਿਕ ਪੱਖ ਵੀ ਉਜਾਗਰ ਹੁੰਦੇ ਹਨਜੇਕਰ ਬੱਚਾ ਕਲਾਸ ਰੂਮ ਵਿੱਚ ਧਿਆਨ ਕੇਂਦਰਤ ਨਹੀਂ ਕਰ ਰਿਹਾ, ਨਾਲ ਦੇ ਸਾਥੀਆਂ ਨੂੰ ਪਰੇਸ਼ਾਨ ਕਰ ਰਿਹਾਪੜ੍ਹਾਨ ਸਮੇਂ ਅਧਿਆਪਕਾਂ ਤੋਂ ਗੈਰ-ਜ਼ਰੂਰੀ ਜਾਂ ਚੱਲ ਰਹੇ ਪਾਠ ਤੋਂ ਉਲਟ ਪ੍ਰਸ਼ਨ ਕਰ ਰਿਹਾ, ਕਲਾਸ ਵਿੱਚ ਬੈਠੇ ਸਮੇਂ ਤੇਜ਼ੀ ਜਾਂ ਬੇਚੈਨੀ, ਵਿਚਾਰਾਂ ਦੇ ਪ੍ਰਵਾਹ ਵਿੱਚ ਤੇਜ਼ੀ, ਵਿਸ਼ੇ ਨੂੰ ਯਾਦ ਰੱਖਣ ਵਿੱਚ ਸਮੱਸਿਆ, ਫੈਸਲਾ ਲੈਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਜਾਂ ਫੈਸਲਾ ਨਾ ਲੈ ਸਕਣਾ, ਬੌਧਿਕ ਪੱਖੋਂ ਕਮਜ਼ੋਰ ਹੋਣ ਦੇ ਸੂਚਕ ਹਨ

ਮਾਨਸਿਕ ਤੌਰ ’ਤੇ ਕਮਜ਼ੋਰ ਬੱਚਿਆਂ ਅੰਦਰ ਗੰਭੀਰ ਚਿਤਾਵਣੀ ਚਿੰਨ੍ਹ ਦਿਖਾਈ ਦਿੰਦੇ ਹਨ ਜਿਸ ’ਤੇ ਉਪਚਾਰਕ ਕਾਰਵਾਈ ਦੀ ਲੋੜ ਹੁੰਦੀ ਹੈਅਜਿਹੇ ਲੱਛਣ ਵਿੱਚ ਵਿਦਿਆਰਥੀ ਖੁਦ ਜਾਂ ਨਾਲ ਦੇ ਸਾਥੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਜਾਂ ਵਿਚਾਰ ਕਰਦਾ ਹੈਉਹ ਆਮ ਤੌਰ ’ਤੇ ਉਹਨਾਂ ਚੀਜ਼ਾਂ ਬਾਰੇ ਚਰਚਾ ਕਰਦਾ ਹੈ ਜੋ ਆਮ ਬੱਚੇ ਨਹੀਂ ਕਰਦੇ ਜਾਂ ਅਸਲੀਅਤ ਤੋਂ ਪਰੇ ਦੀ ਗੱਲ ਕਰਦੇ ਹਨ ਭਾਵ ਉਹ ਹਕੀਕਤ ਵਿੱਚ ਘੱਟ ਅਤੇ ਕਾਲਪਨਿਕ ਦੁਨੀਆਂ ਵਿੱਚ ਜ਼ਿਆਦਾ ਰਹਿੰਦੇ ਹਨ

ਮਾਨਸਿਕ ਸਿਹਤ ਨੂੰ ਕਿਵੇਂ ਸੁਧਾਰਿਆ ਜਾਵੇ?

ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਤੰਦਰੁਸਤ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਉਹਨਾਂ ਦੀ ਰੋਜ਼ਾਨਾ ਦੀ ਸੰਤੁਲਿਤ ਰੁਟੀਨ ਬਣਾਈ ਜਾਵੇਬੱਚੇ ਦੇ ਹਰੇਕ ਕਾਰਜ ਲਈ ਉੁਚਿਤ ਸਮਾਂ-ਸਾਰਣੀ ਹੋਵੇਭਾਵੇਂ ਪੜ੍ਹਾਈ ਹੋਵੇ ਜਾਂ ਖੇਡ, ਢੁਕਵਾਂ ਟਾਈਮ ਟੇਬਲ ਲਾਜ਼ਮੀ ਹੋ ਜਾਂਦਾ ਹੈਇਹ ਵਿਦਿਆਰਥੀ ਨੂੰ ਤਣਾਅ ਅਤੇ ਚਿੰਤਾ ਤੋਂ ਮੁਕਤ ਕਰਦੇ ਹੋਏ ਮਾਨਸਿਕ ਪੱਖੋਂ ਤਰੋ-ਤਾਜ਼ਾ ਰੱਖਦਾ ਹੈ, ਜਿਸ ਨਾਲ ਵਿਦਿਆਰਥੀ ਦਾ ਮਨ ਪੜ੍ਹਾਈ ਵੱਲ ਜਾਂਦਾ ਹੈਚੰਗੀ ਨੀਂਦ ਵਿਦਿਆਰਥੀਆਂ ਵਿੱਚ ਇਕਾਰਗਰਤਾ ਅਤੇ ਯਾਦਸ਼ਕਤੀ ਨੂੰ ਵਧਾਉਂਦੀ ਹੈਇਸ ਕਰਕੇ ਬੱਚਿਆਂ ਨੂੰ ਚੰਗੀ ਸਿਹਤ ਲਈ 6-7 ਘੰਟੇ ਦੀ ਨੀਂਦ ਲੈਣੀ ਲਾਜ਼ਮੀ ਹੈ

ਵਿਦਿਆਰਥੀ ਅਕਸਰ ਭਾਵਨਾਤਮਕ ਪੱਖੋਂ ਅਸੰਤੁਲਿਤ ਹੁੰਦੇ ਹਨ, ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹਨਾਂ ਦੇ ਇਸ ਪੱਖ ਨੂੰ ਮਜ਼ਬੂਤ ਕੀਤਾ ਜਾਵੇਇਸ ਲਈ ਬੱਚਿਆਂ ਨਾਲ ਹਮਦਰਦੀ ਭਰਿਆ ਵਤੀਰਾ ਰੱਖਿਆ ਜਾਵੇਉਹਨਾਂ ਨੂੰ ਅਜਿਹਾ ਮਾਹੌਲ ਦਿੱਤਾ ਜਾਵੇ ਕਿ ਉਹ ਆਪਣੇ ਮਾਪਿਆਂ, ਅਧਿਆਪਕਾਂ ਜਾਂ ਦੋਸਤਾਂ-ਮਿੱਤਰਾਂ ਨਾਲ ਆਪਣੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਸਾਂਝੀਆਂ ਕਰਨ ਸਕਣਇਸ ਨਾਲ ਉਹਨਾਂ ਦਾ ਨਿਸ਼ਚਿਤ ਤੌਰ ’ਤੇ ਤਣਾਅ ਘਟੇਗਾਜੇਕਰ ਵਿਦਿਆਰਥੀ ਲੋੜ ਪੈਣ ’ਤੇ ਤੁਹਾਡੇ ਤੋਂ ਮਦਦ ਮੰਗ ਰਿਹਾ ਹੈ ਤਾਂ ਯਕੀਨਨ ਉਹ ਮਾਨਸਿਕ ਪੱਖੋਂ ਤੰਦਰਸੁਤ ਹੈ ਕੋਸ਼ਿਸ਼ ਕਰੋ ਕਿ ਕੁਝ ਸਮਾਂ ਦੋਸਤਾਂ-ਮਿੱਤਰਾਂ ਨਾਲ ਬਿਤਾਓ, ਇਸ ਨਾਲ ਬੱਚੇ ਨੂੰ ਭਾਵਨਾਤਮਕ ਸਹਾਇਤਾ ਅਤੇ ਖੁਸ਼ੀ ਮਿਲਦੀ ਹੈਇਸ ਗੱਲ ’ਤੇ ਜ਼ੋਰ ਦਿੱਤਾ ਜਾਵੇ ਕਿ ਵਿਦਿਆਰਥੀ ਆਪਣੇ-ਆਪ ਦੀ ਦੂਜਿਆਂ ਨਾਲ ਤੁਲਨਾ ਨਾ ਕਰਨ ਸਗੋਂ ਉਹ ਆਪਣੀ ਤਰੱਕੀ ’ਤੇ ਧਿਆਨ ਕੇਂਦਰਤ ਕਰਨਇਸ ਨਾਲ ਉਹਨਾਂ ਦਾ ਸਵੈਵਿਸ਼ਵਾਸ ਮਜ਼ਬੂਤ ਹੋਵੇਗਾ, ਜੋ ਮਾਨਸਿਕ ਸਿਹਤ ਲਈ ਲਾਜ਼ਮੀ ਹੈ

ਸਰੀਰਕ ਕਸਰਤ ਮਾਨਸਿਕ ਸਿਹਤ ਨੂੰ ਤੰਦਰੁਸਤ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੀ ਹੈਨਿਯਮਿਤ ਕਸਰਤ, ਖੇਡਾਂ ਅਤੇ ਰੋਜ਼ਾਨਾ ਸੈਰ ਵਿਦਿਆਰਥੀ ਨੂੰ ਚਿੰਤਾ ਅਤੇ ਤਣਾਅ ਮੁਕਤ ਬਣਾਉਂਦੀ ਹੈਉਸ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਕਰਦੀ ਹੈਡੂੰਘੇ ਸਾਹ, ਧਿਆਨ ਜਾਂ ਚਿੰਤਨ ਜਾਂ ਯੋਗਾ ਜਿੱਥੇ ਮਨ ਨੂੰ ਸ਼ਾਂਤ ਕਰਦੇ ਹਨ, ਉੱਥੇ ਇਹ ਚਿੰਤਾ ਵੀ ਘਟਾਉਂਦੇ ਹਨਲਗਾਤਾਰ ਪੜ੍ਹਾਈ ਕਰਨ ਦੀ ਥਾਂ ਰੈਗੂਲਰ ਬ੍ਰੇਕ ਵੀ ਲਵੋ। ਭਾਵ ਕੁਝ ਸਮੇਂ ਸਰੀਰ ਅਤੇ ਮਨ ਨੂੰ ਆਰਾਮ ਵੀ ਦਿਓਅਜਿਹਾ ਕਰਨ ਨਾਲ ਜਿੱਥੇ ਕੰਮ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ, ਉੱਥੇ ਕੰਮ ਦੀ ਉਤਪਾਦਕਤਾ ਵੀ ਵਧੇਗੀਸਰੀਰਕ ਕਸਰਤ ਕਰਨ ਦੇ ਨਾਲ-ਨਾਲ ਪੌਸ਼ਟਿਕ ਭੋਜਨ ਵੀ ਖਾਣਾ ਲਾਜ਼ਮੀ ਹੈਵਿਦਿਆਰਥੀਆਂ ਨੂੰ ਫਾਸਟ-ਫੂਡ ਜਾਂ ਪੱਛਮੀ ਖਾਣੇ ਤੋਂ ਪਰਹੇਜ ਕਰਦੇ ਹੋਏ ਸ਼ੁੱਧ ਭਾਰਤੀ ਖਾਣਾ ਲੈਣਾ ਚਾਹੀਦਾ ਹੈਇਹ ਜਿੱਥੇ ਸਿਹਤ ਪੱਖੋਂ ਮਜ਼ਬੂਤੀ ਪ੍ਰਦਾਨ ਕਰਦਾ ਹੈ, ਉੱਥੇ ਮਾਨਸਿਕ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਵੀ ਕਰਦਾ ਹੈ

ਅਜੋਕੇ ਸਮੇਂ ਵਿੱਚ ਮੁਬਾਇਲ ਅਤੇ ਸੋਸ਼ਲ ਮੀਡੀਆ ਦੀ ਲੋੜ ਤੋਂ ਵੱਧ ਵਰਤੋਂ ਨੇ ਵਿਦਿਆਰਥੀਆਂ ਅੰਦਰ ਅਸ਼ਾਂਤੀ ਪੈਦਾ ਕੀਤੀ ਹੈਅਸੀਂ ਦੇਖਦੇ ਹਾਂ ਕਿ ਅੱਜ ਦਾ ਵਿਦਿਆਰਥੀ ਪੜ੍ਹਾਈ ਵੱਲ ਘੱਟ ਅਤੇ ਸੋਸ਼ਲ ਮੀਡੀਆ ਵੱਲ ਵੱਧ ਧਿਆਨ ਦੇ ਰਿਹਾ ਹੈਇਹ ਆਧੁਨਿਕ ਕਿਸਮ ਦਾ ਤਣਾਅ ਹੈ, ਜਿਸ ਨੂੰ ਰੋਕਣਾ ਸਮੇਂ ਦੀ ਮੰਗ ਹੈਇਸ ਨੂੰ ਸੰਜਮਤਾ ਨਾਲ ਵਰਤ ਕੇ ਹੀ ਮਾਨਸਿਕ ਤੌਰ ’ਤੇ ਸਿਹਤਮੰਦ ਹੋਇਆ ਜਾ ਸਕਦਾ ਹੈ

ਇਸ ਤਰ੍ਹਾਂ ਮਾਨਸਿਕ ਸਿਹਤ ਇੱਕ ਵਿਅਕਤੀ ਦੀ ਭਾਵਨਾਤਮਕ, ਮਨੋਵਿਗਿਆਨਕ ਅਤੇ ਸਮਾਜਿਕ ਤੰਦਰੁਸਤੀ ਨੂੰ ਦਰਸਾਉਂਦੀ ਹੈਇਹ ਸਾਡੇ ਸੋਚਣ, ਮਹਿਸੂਸ ਕਰਨ ਅਤੇ ਵਿਵਹਾਰ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕਰਦੀ ਹੈਚੰਗੀ ਮਾਨਸਿਕ ਸਿਹਤ ਸਾਨੂੰ ਤਣਾਅ ਨੂੰ ਸੰਭਾਲਣ, ਰਿਸ਼ਤੇ ਬਣਾਉਣ, ਫੈਸਲੇ ਲੈਣ ਅਤੇ ਜ਼ਿੰਦਗੀ ਦਾ ਅਨੰਦ ਲੈਣ ਵਿੱਚ ਮਦਦ ਕਰਦੀ ਹੈਭਾਵੇਂ ਮਾਨਸਿਕ ਸਿਹਤ ਜਨੈਟਿਕ, ਵਾਤਾਵਰਣ, ਜੀਵਨ ਸ਼ੈਲੀ ਅਤੇ ਜੀਵਨ ਦੇ ਤਜਰਬਿਆਂ ਵਰਗੇ ਕਾਰਕਾਂ ਦੁਆਰਾ ਪ੍ਰਭਾਵਿਤ ਹੁੰਦੀ ਹੈ ਪ੍ਰੰਤੂ ਇਸ ਉੱਤੇ ਉਚਿਤ ਧਿਆਨ ਦੇ ਕੇ ਵਿਦਿਆਰਥੀਆਂ ਨੂੰ ਮਾਨਸਿਕ ਪੱਖੋਂ ਤੰਦਰੁਸਤ ਬਣਾਇਆ ਜਾ ਸਕਦਾ ਹੈ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਰਾਜ ਕੁਮਾਰ ਖੰਨਾ

ਰਾਜ ਕੁਮਾਰ ਖੰਨਾ

Whatsapp: (91 - 99884 - 01976)
Email: (rajkumar.khanna2002@gmail.com)