SurinderMandDr7ਇਸ ਪਰਖ ਦੇ ਮੌਕੇ ਸਾਡੀ ਭਾਰਤ ਸਰਕਾਰ ਇਰਾਨ ਉੱਤੇ ਹਮਲੇ ਅਤੇ ਕਤਲਾਂ ...
(7 ਮਾਰਚ 2026)


ਜੂਨ
2025 ਤੋਂ ਬਾਅਦ ਫਿਰ ਦੂਜੀ ਵਾਰ ਇਜ਼ਰਾਈਲ ਅਮਰੀਕਾ ਨੇ ਇਰਾਨ ਨੂੰ ਗੱਲਬਾਤ ਦੇ ਭੁਲਾਵੇ ਵਿੱਚ ਲਿਆ ਕੇ 28 ਫਰਵਰੀ ਨੂੰ ਮਾਰੂ ਹਮਲਾ ਕਰਕੇ ਸਰਵਉੱਚ ਲੀਡਰ ਖੁਮੇਨਈ, ਰੱਖਿਆ ਮੰਤਰੀ, ਫੌਜ ਮੁਖੀ, ਖੁਮੇਨਾਈ ਦੀ ਪਤਨੀ ਧੀ ਜਵਾਈ ਪੋਤਾ ਦੋਹਤੀ ਅਤੇ ਅਨੇਕਾਂ ਹੋਰ ਵੱਡੇ ਅਫਸਰ ਮਾਰ ਦਿੱਤੇ ਹਨ ਅਜਿਹਾ ਕਰਨ ਲਈ ਟਰੰਪ ਦਾ ਹੋਰ ਹੌਸਲਾ ਵਧਿਆ ਹੈ ਵੈਨਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਨੂੰ ਬੰਦੀ ਬਣਾ ਲੈਣ ਉਪਰੰਤਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਰਾਨ ਦੇ ਲੋਕਾਂ ਨੂੰ ਸਿੱਧੀਆਂ ਹੀ ਅਪੀਲਾਂ ਵੀ ਕਰ ਦਿੱਤੀਆਂ ਕਿ ਸਰਕਾਰ ਉੱਤੇ ਕਬਜ਼ਾ ਕਰ ਲਓ, ਅਸੀਂ ਆ ਰਹੇ ਹਾਂਅੱਜ ਕੱਲ੍ਹ ਵਿਸ਼ਵ ਲੋਕਤੰਤਰ ਦਾ ਨਵਾਂ ਚਲਨ ਇੱਧਰ ਨੂੰ ਚੱਲ ਪਿਆ ਹੈ

ਪੰਜਤਾਲੀ ਸਾਲਾਂ ਤੋਂ ਅਮਰੀਕੀ ਸਖਤ ਪਾਬੰਦੀਆਂ ਨੇ ਪਹਿਲਾਂ ਇਰਾਨ ਨੂੰ ਆਰਥਿਕ ਸੰਕਟ ਵਿੱਚ ਧੱਕਿਆਭਾਰਤ ਨੂੰ ਵੀ ਇਰਾਨ ਤੋਂ ਤੇਲ ਖਰੀਦਣ ਤੋਂ ਵਰਜਿਆਤੇ ਫਿਰ ਅਮਰੀਕਾ ਇਜ਼ਰਾਈਲ ਨੇ ਲੋਕਾਂ ਵਿੱਚ ਪ੍ਰਚਾਰਿਆ ਕਿ ਇਸ ਆਰਥਿਕ ਸੰਕਟ ਲਈ ਇਰਾਨ ਸਰਕਾਰ/ਲੀਡਰਸ਼ਿੱਪ ਦੋਸ਼ੀ ਹੈਏਜੰਸੀਆਂ ਰਾਹੀਂ ਮੁਜ਼ਾਹਰੇ ਸ਼ੁਰੂ ਕਰਵਾਏਬੰਦੇ ਮਰੇ, ਮਰਾਏ

ਜਦੋਂ ਅਮਰੀਕਾ ਇਜ਼ਰਾਈਲ ਨੇ ਜੂਨ 2025 ਵਿੱਚ ਐਲਾਨ ਕਰ ਦਿੱਤਾ ਸੀ ਕਿ ਅਸੀਂ ਇਰਾਨ ਉੱਤੇ ਹਮਲਾ ਕਰਕੇ ਉਸਦਾ ਪ੍ਰਮਾਣੂ ਬੰਬ ਬਣਾਉਣ ਦਾ ਸੁਪਨਾ ਚਕਨਾਚੂਰ ਕਰ ਦਿੱਤਾ ਹੈ, ਤਾਂ ਹੁਣ ਫਿਰ ਕਾਹਤੋਂ ਦੁਬਾਰਾ ਕਹਿਣ ਲੱਗ ਪਏ ਕਿ ਇਰਾਨ ਨੇ ਦਸ ਦਿਨਾਂ ਵਿੱਚ ਪ੍ਰਮਾਣੂ ਬੰਬ ਬਣਾ ਲੈਣਾ ਸੀ, ਅਸੀਂ ਇਸ ਕਰਕੇ ਹਮਲਾ ਕੀਤਾ ਹੈਪਹਿਲਾਂ ਖੁਮੈਨਈ ਦਾ ਵਕਾਰ ਖਰਾਬ ਕਰਨ ਲਈ ਪ੍ਰਚਾਰਿਆ ਕਿ ਉਹ ਡਰ ਦਾ ਮਾਰਾ ਬੰਕਰਾਂ ਵਿੱਚ ਲੁਕ ਗਿਆ ਹੈਪਰ ਖੁਮੈਨਈ ਨੇ ਤਾਂ ਐਲਾਨ ਕੀਤਾ ਸੀ ਕਿ ਜੇ 9 ਕਰੋੜ ਇਰਾਨੀ ਬੰਕਰਾਂ ਵਿੱਚ ਨਹੀਂ ਤਾਂ ਮੈਂ ਵੀ ਨਹੀਂ ਕਿਤੇ ਲੁਕਾਂਗਾਉਹ ਸੂਰਮਿਆਂ ਦੀ ਮੌਤ ਮਰਿਆ ਅਤੇ ਮੁਲਕ ਵਿੱਚ ਨਵੀਂ ਰੂਹ ਫੂਕ ਗਿਆਕੁਰਬਾਨੀ ਕਮੀਆਂ ਨੂੰ ਵੀ ਕੱਜ ਲੈਂਦੀ ਹੈਉਸਦੇ ਸ਼ਾਸਨ ਦੀਆਂ ਕਮੀਆਂ ਨੂੰ ਵੀ ਭੁੱਲ ਕੇ ਮੁਲਕ ਆਪਣੇ ਦਲੇਰ ਆਗੂਆਂ ਪਿੱਛੇ ਇਕਜੁੱਟ ਹੋ ਗਿਆ ਹੈਸਾਰੀ ਲੀਡਰਸ਼ਿੱਪ ਅਤੇ ਫੌਜ ਘਬਰਾਈ ਨਹੀਂ, ਡਟ ਗਈ ਹੈਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਵਾਲੇ ਬਹਾਦਰ ਇਰਾਨੀ ਲੋਕ, 3-4 ਸੌ ਸਾਲ ਪਹਿਲਾਂ ਅਮਰੀਕੀ ਧਰਤੀ ਉੱਤੇ ਆ ਕੇ ਜਬਰੀ ਕਾਬਜ਼ ਹੋਏ ਉਹਨਾਂ ਯੂਰਪੀ ਧਾੜਵੀਆਂ ਸਾਹਮਣੇ ਡਟ ਗਏ ਹਨ, ਜੋ ਅੱਜ ਕੱਲ੍ਹ ਅਮਰੀਕੀ ਸਦਾਉਂਦੇ ਹਨ

ਟਰੰਪ ਸਭ ਹੱਦਾਂ ਛੇਤੀ ਲੰਘਣ ’ਤੇ ਉਤਾਰੂ ਹੈਪਹਿਲਾਂ ਉਸਨੇ ਭਾਰਤ ਸਮੇਤ ਸਭ ਦੁਨੀਆਂ ਉੱਤੇ ਟੈਰਿਫ ਵਾਰ ਕੀਤਾਨਾਟੋ ਦੇ ਮੈਂਬਰ ਅਤੇ ਯੂਰਪੀ ਮੁਲਕ ਗਰੀਨਲੈਂਡ ਉੱਤੇ ਜਬਰੀ ਕਬਜ਼ਾ ਕਰ ਲੈਣ ਦਾ ਐਲਾਨ ਕੀਤਾਇਹ ਵੀ ਆਖਿਆ ਕਿ ਅਮਰੀਕਾ ਤੋਂ ਵੀ ਵੱਡੇ ਦੇਸ਼ ਕਨੇਡਾ ਨੂੰ ਮੈਂ ਅਮਰੀਕਾ ਦੇ ਇੱਕ ਸੂਬੇ ਵਜੋਂ ਨਾਲ ਮਿਲਾ ਲਵਾਂਗਾਤੇਲ ਦੌਲਤ ਨਾਲ ਮਾਲਾਮਾਲ ਮੁਲਕ ਵੈਨਜ਼ੁਏਲਾ ਉੱਤੇ ਨਸ਼ੇ ਦੇ ਵਪਾਰੀ ਹੋਣ ਦਾ ਇਲਜ਼ਾਮ ਲਾ ਕੇ ਉਹਨਾਂ ਦੇ ਰਾਸ਼ਟਰਪਤੀ ਮਾਦੁਰੋ ਨੂੰ ਘਰੋਂ ਜਬਰੀ ਚੁੱਕ ਕੇ ਗ੍ਰਿਫਤਾਰ ਕਰ ਕੇ ਅਮਰੀਕਾ ਲੈ ਆਂਦਾ, ਉਹਨਾਂ ਦੇ ਤੇਲ ਉੱਤੇ ਕਬਜ਼ੇ ਦਾ ਐਲਾਨ ਕੀਤਾਕਿਊਬਾ, ਮੈਕਸੀਕੋ ਅਤੇ ਕੋਲੰਬੀਆ ਉੱਤੇ ਵੀ ਛੇਤੀ ਹਮਲੇ ਕਰਕੇ ਮਰਜ਼ੀ ਦੀਆਂ ਸਰਕਾਰਾਂ ਬਣਾ ਲੈਣ ਦੀ ਫੜ੍ਹ ਮਾਰੀਇਹ ਵੀ ਪ੍ਰਚਾਰਿਆ ਗਿਆ ਕਿ ਹੁਣ ਇਰਾਨੀ ਖੁਮੇਨਈ ਨੂੰ ਵੀ ਵੈਨਜ਼ੁਏਲਾ ਵਾਂਗ ਹੀ ਚੁੱਕ ਲਿਆਉਣਾ ਹੈਟਰੰਪ ਦਾ ਤਾਜ਼ਾ ਬਿਆਨ ਹੈ ਕਿਮੈਂ ਇਰਾਨ ਤੋਂ ਬਾਅਦ ਕਿਊਬਾ ਦਾ ਨੰਬਰ ਲਾਵਾਂਗਾ।”

ਅਸਲ ਵਿੱਚ ਇਜ਼ਰਾਈਲ ਦੀ ਲੰਮੇ ਸਮੇਂ ਤੋਂ ਯੋਜਨਾ ਸੀ ਕਿ ਅਮਰੀਕਾ ਕਿਸੇ ਬਹਾਨੇ ਇਰਾਨ ਉੱਤੇ ਆਪ ਤਬਾਹਕੁਨ ਹਮਲਾ ਕਰੇਦੂਜੇ ਬੰਨੇ ਅਮਰੀਕਾ ਵੀ ਇਸ ਖਿੱਤੇ ਵਿੱਚ ਸਿਰਫ ਇਰਾਨ ਨੂੰ ਹੀ ਸਮਝਦਾ ਕਿ ਇਹ ਅਮਰੀਕੀ ਧੌਂਸ ਮੰਨਣ ਤੋਂ ਇਨਕਾਰੀ ਹੈ ਇੱਕ ਅਮਰੀਕੀ ਪੱਤਰਕਾਰ, ਜੋ ਟਰੰਪ ਦਾ ਨਜ਼ਦੀਕੀ ਰਿਹਾ, ਨੇ ਵੀ ਦੁਹਾਈ ਪਾਈ ਹੈ ਕਿ ਇਸ ਹਮਲੇ ਨਾਲ ਇਜ਼ਰਾਈਲ ਨੇ ਅਮਰੀਕਾ ਨੂੰ ਚੁੱਕਣਾ/ਝਾਂਸੇ ਵਿੱਚ ਲਿਆ ਕੇ ਆਪਣਾ ਹਿਤ ਸਾਧਿਆ ਹੈਇਜ਼ਰਾਈਲ ਦੀ ਪੂਰੇ ਫਲਸਤੀਨ ਅਤੇ ਖਿੱਤੇ ਦੇ ਹੋਰ ਇਲਾਕਿਆਂ ਉੱਤੇ ਕਬਜ਼ੇ ਦੀ ਮੰਸ਼ਾ ਵੀ ਹੈਇਸਨੂੰ ਨੇਤਨਯਾਹੂ ‘ਗਰੇਟਰ ਇਜ਼ਰਾਈਲ’ ਬਣਾਉਣਾ ਕਹਿੰਦਾ ਹੈ ਪਰ ਇਰਾਨ ਦੀ ਮਜ਼ਬੂਤੀ ਨੂੰ ਇਸ ਵਿੱਚ ਰੁਕਾਵਟ ਸਮਝਦਾਮੇਰਾ ਖਿਆਲ ਕਿ ਇਸ ਯੁੱਧ ਦੀ ਆੜ ਵਿੱਚ ਵੀ ਇਜ਼ਰਾਈਲ ਲਿਬਨਾਨ ਦੇ ਕੁਛ ਇਲਾਕੇ ਨੂੰ ਇਜ਼ਰਾਈਲ ਵਿੱਚ ਮਿਲਾ ਲੈਣ ਦੀ ਕੋਸ਼ਿਸ਼ ਕਰੇਗਾ

ਕਤਰ, ਸੰਯੁਕਤ ਅਰਬ ਅਮੀਰਾਤ, ਜਾਰਡਨ, ਬਹਿਰੀਨ, ਇਰਾਕ, ਕੁਵੈਤ, ਸਊਦੀ ਅਰਬ, ਉਮਾਨ ਅਤੇ ਤੁਰਕੀ ਵਿੱਚ ਵੱਡੇ ਅਮਰੀਕੀ ਫੌਜੀ ਅੱਡੇ ਹਨ ਅਤੇ ਇਸ ਤੇਲ-ਖਿੱਤੇ ਉੱਤੇ ਕਬਜ਼ੇ ਵਰਗਾ ਦਬਦਬਾ ਹੈਇਹ ਡਰੀਆਂ ਹੋਈਆਂ ਬੇਗ਼ੈਰਤ ਅਰਬ ਹਕੂਮਤਾਂ ਹਨ ਜਿਹੜੀਆਂ 1950 ਤੋਂ ਹੀ ਇਜ਼ਰਾਈਲੀ ਜਬਰ ਅਤੇ ਹੁਣ ਗਾਜ਼ਾ ਵਿੱਚ 80 ਹਜ਼ਾਰ ਮੌਤਾਂ, ਡੇਢ ਲੱਖ ਜ਼ਖ਼ਮੀ ਅਤੇ ਤਬਾਹੀ ਦੇਖ ਕੇ ਵੀ ਚੁੱਪ ਅਤੇ ਅਮਰੀਕਾ ਨਾਲ ਹੀ ਰਹੀਆਂ। ਹੁਣ ਇਰਾਨ ਉੱਤੇ ਹਮਲੇ ਮਗਰੋਂ ਵੀ ਅਮਰੀਕਾ-ਇਜ਼ਰਾਈਲ ਦੇ ਨਾਲ ਖੜ੍ਹੀਆਂ ਹਨ। ਆਹ ਬੇਸ਼ਰਮ ਪਾਕਿਸਤਾਨ ਵੀ‘ਇਕ ਧਰਮ’ ਵਾਲੀ ਸਾਂਝ ਹੋਣ ਦਾ ਭਰਮ ਸੰਸਾਰ ਭਰ ਵਿੱਚ ਹਰ ਪਾਸੇ ਟੁੱਟ ਚੁੱਕਾ ਹੈ ਸਗੋਂ ਮਜ਼ਹਬੀ ਕੱਟੜਤਾ ਇਨਸਾਨੀ ਸੋਚ ਦੀ ਸਭ ਤੋਂ ਵੱਡੀ ਦੁਸ਼ਮਣ ਬਣ ਗਈ ਦਿਸ ਰਹੀ ਹੈ

ਇਸ ਪਰਖ ਦੇ ਮੌਕੇ ਸਾਡੀ ਭਾਰਤ ਸਰਕਾਰ ਇਰਾਨ ਉੱਤੇ ਹਮਲੇ ਅਤੇ ਕਤਲਾਂ ਬਾਰੇ 8 ਦਿਨ ਤਕ ਚੁੱਪ ਰਹੀਸਗੋਂ ਹਮਲੇ ਤੋਂ ਇੱਕ ਦਿਨ ਪਹਿਲਾਂ ਮੋਦੀ ਜੀ ਨੇਤਨਯਾਹੂ ਨੂੰ ‘ਮੇਰਾ ਪੱਕਾ ਯਾਰ’ ਕਹਿਣ ਲਈ ਇਜ਼ਰਾਈਲ ਦੌਰੇ ’ਤੇ ਗਏਭਾਰਤੀ ਲੋਕ ਸ਼ਰਮਸਾਰ ਅਤੇ ਹੈਰਾਨ ਹਨ ਕਿ ਇਸ ਨਾਜ਼ਕ ਮੌਕੇ ਮੋਦੀ ਨੇ ਇੰਜ ਕਿਉਂ ਕੀਤਾ! ਕੀ ਸਾਡੀ ਕੋਈ ਕਮਜ਼ੋਰ ਨਸ ਅਮਰੀਕਾ ਦੇ ਹੱਥ ਆ ਗਈ ਹੈ? ਸਸਤੇ ਤੇਲ ਗੈਸ ਤਾਂ ਅਸੀਂ ਇਰਾਨ ਅਤੇ ਰੂਸ ਤੋਂ ਲੈਂਦੇ ਰਹੇ ਹਾਂਅਮਰੀਕਾ ਤਾਂ ਸਾਡੀ ਸੰਘੀ ਮਲਣ ਨੂੰ ਪੈਂਦਾ ਰਿਹਾ ਹੈ ਹਮੇਸ਼ਾਮੇਰੀ ਜਾਚੇ ਇਸ ਦੌਰੇ ਦਾ ਸਾਡੀ ਵਿਦੇਸ਼ ਨੀਤੀ/ਸਬੰਧਾਂ ਅਤੇ ਦੇਸ਼ ਦੇ ਅਕਸ ਉੱਤੇ ਮਾੜਾ ਅਸਰ ਪਵੇਗਾ ਇੱਥੋਂ ਤਕ ਕਿ ਭਾਰਤੀ ਸੱਦੇ ਉੱਤੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਏ ਮਹਿਮਾਨ ਇਰਾਨੀ ਸਮੁੰਦਰੀ ਜਹਾਜ਼ ਨੂੰ ਵਾਪਸ ਜਾਂਦਿਆਂ ਅਮਰੀਕਾ ਨੇ ਸਾਡੇ ਹਿੰਦ ਮਹਾਂਸਾਗਰ ਵਿੱਚ ਹੀ ਡੁਬੋ ਕੇ 150 ਦੇ ਕਰੀਬ ਸਵਾਰ ਵੀ ਮਾਰ ਦਿੱਤੇ ਹਨਸਾਡੀ ਸਰਕਾਰ ਅਤੇ ਮੀਡੀਆ ਪਤਾ ਨਹੀਂ ਕਿਸ ਡਰੋਂ ਚੁੱਪ ਰਿਹਾ? ਕੋਈ ਅਫਸੋਸ, ਨਿੰਦਾ ਤਾਂ ਕਰਦੇ

ਇਰਾਨ ਹੌਸਲੇ ਨਾਲ ਹਮਲੇ ਦਾ ਮੁਕਾਬਲਾ ਕਰ ਰਿਹਾ ਹੇਸਭ ਅਮਰੀਕੀ-ਇਜ਼ਰਾਈਲੀ ਤੇ ਹੋਰ ਅਮਰੀਕੀ ਮਦਦਗਾਰਾਂ ਉੱਤੇ ਮੋੜਵਾਂ ਵਾਰ ਕਰ ਰਿਹਾਇਰਾਨ ਦਾ ਐਲਾਨ ਹੈ ਕਿ ਉਹ ਮਿੱਤਰ ਅਰਬ ਦੇਸ਼ਾਂ ਉੱਤੇ ਨਹੀਂ ਸਗੋਂ ਇਨ੍ਹਾਂ ਦੇਸ਼ਾਂ ਵਿੱਚ ਸਿਰਫ ਅਮਰੀਕੀ ਹਿਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈਜਿਸ ਸਊਦੀ ਅਰਬ ਵਿਚਲੀ ਬਹੁਤ ਵੱਡੀ ਤੇਲ ਕੰਪਨੀ ‘ਰਾਸ ਤਨੂਰਾ (ਅਰਾਮਕੋ) ਉੱਤੇ ਬਾਰ ਬਾਰ ਹਮਲੇ ਹੋਣ ਦੀਆਂ ਖ਼ਬਰਾਂ ਹਨ, ਇਹ ਵੀ ਅਸਲ ਵਿੱਚ ਅਮਰੀਕੀ ਕੰਪਨੀ (ਰੀਫਾਈਨਰੀ) ਹੈਇਹ 1933 ਵਿੱਚ ਬਣੀ ਸੀਇਸਦਾ ਪਹਿਲਾ ਨਾਮ ‘ਸਟੈਂਡਰਡ ਆਇਲ ਕੰਪਨੀ ਆਫ ਕੈਲੇਫੋਰਨੀਆ’ (ਸੋਕਾਲ) ਸੀਇਸਦਾ 1988 ਵਿੱਚ ਨਾਮ ਬਦਲ ਕੇ ‘ਸਾਊਦੀ ਅਰਾਮਕੋ’ ਰੱਖ ਦਿੱਤਾ ਗਿਆਇਸਦਾ ਸਾਊਦੀ ਤੇਲ ਤੰਤਰ ਉੱਤੇ ਸਭ ਤੋਂ ਵੱਡਾ ਕੰਟਰੋਲ ਹੈਭਾਰਤ 20% ਦੇ ਕਰੀਬ ਤੇਲ ਇਸਤੋਂ ਖਰੀਦਦਾ ਹੈ

ਅਮਰੀਕਾ ਇਜ਼ਰਾਈਲ ਵੱਲੋਂ ਇਰਾਨ ਨੂੰ ਮਲੀਆਮੇਟ ਕਰਨ ਲਈ ਬਹੁਤ ਵੱਡੇ ਹਮਲੇ ਜਾਰੀ ਹਨਇਰਾਨ ਮੋੜਵੇਂ ਮਿਸਾਈਲ ਹਮਲੇ ਕਰ ਰਿਹਾ ਤੇ ਝੁਕਣ ਤੋਂ ਇਨਕਾਰੀ ਹੈਪੱਛਮ, ਪੂਰਬ ਦੀ ਅਣਖੀ ਸੋਚ ਨੂੰ ਸਮਝਣ ਤੋਂ ਅਸਮਰੱਥ ਹੈਨੁਕਸਾਨ ਦੋਨੀਂ ਪਾਸੀਂ ਹੈ

ਅਮਰੀਕਾ-ਇਜ਼ਰਾਈਲ ਹਮਲਿਆਂ ਨਾਲ ਇਰਾਨ ਸਰਕਾਰ ਨੂੰ ਨਹੀਂ ਬਦਲ ਸਕੇ, ਸਕਦੇ ਵੀ ਨਹੀਂਪਹਿਲੇ ਦਿਨ ਦੇ ਹਮਲੇ ਵਿੱਚ 165 ਸਕੂਲੀ ਬੱਚੀਆਂ ਅਤੇ ਮੁੱਖ ਲੀਡਰਸ਼ਪ ਮਾਰਨ ਨਾਲ ਇਰਾਨ ਸਗੋਂ ਹੋਰ ਇਕਜੁੱਟ ਹੋ ਗਿਆ ਹੈਖੁਮੇਨਈ ਦੇ ਪੁੱਤਰ ਨੂੰ ਅਗਲਾ ਸਰਵਉੱਚ ਲੀਡਰ ਬਣਾ ਦਿੱਤਾ ਗਿਆ ਹੈਸਰਕਾਰ ਕਮਜ਼ੋਰ ਹੋਣ ਦੀ ਬਜਾਏ ਮਜ਼ਬੂਤ ਹੋਈ ਹੈਸਰਕਾਰ ਵਿਰੋਧੀ ਅੰਦਰਲੀਆਂ ਸੁਰਾਂ ਮੱਧਮ ਹੋ ਗਈਆਂ ਹਨਪ੍ਰਮਾਣੂ ਰੋਕ ਅਤੇ ਮਿਸਾਈਲ ਵਿਕਾਸ ਮੁੱਦਿਆਂ ਉੱਤੇ ਗੱਲਬਾਤ ਬੰਦ ਹੋ ਗਈ ਹੈਫਿਲਹਾਲ ਸਿਰਫ ਫੌਜੀ ਮੁਕਾਬਲਾ ਹੋ ਰਿਹਾ ਹੈ ਡੇਢ ਹਜ਼ਾਰ ਦੇ ਕਰੀਬ ਇਰਾਨੀ ਮੌਤਾਂ ਦੀ ਖ਼ਬਰ ਹੈਕੁਝ ਅਮਰੀਕੀ ਮੌਤਾਂ ਵੀ ਹੋਈਆਂ ਹਨ

ਅਮਰੀਕਾ ਨੂੰ ਉਮੀਦ ਨਹੀਂ ਸੀ ਕਿ ਜ਼ੋਰਦਾਰ ਮੋੜਵੇਂ ਇਰਾਨੀ ਹਮਲਿਆਂ ਕਾਰਨ ਉਸਨੂੰ ਇੰਨੀ ਜਲਦੀ ਸਾਰੇ ਅਰਬ ਮੁਲਕਾਂ ਵਿਚਲੀਆਂ ਆਪਣੀਆਂ ਅੰਬੈਸੀਆਂ ਲਗਭਗ ਬੰਦ ਕਰਨੀਆਂ ਪੈਣਗੀਆਂ ਅਤੇ ਫੌਜ ਅਤੇ ਆਪਣੇ ਨਾਗਰਿਕ ਇੱਥੋਂ ਕੱਢਣ ਦੇ ਲਾਲੇ ਪੈ ਜਾਣਗੇਤੈਲ-ਅਵੀਵ ਸਮੇਤ ਪੰਜ ਅਮਰੀਕੀ ਦੂਤਾਵਾਸਾਂ ਉੱਤੇ ਮਿਸਾਈਲਾਂ ਡਿਗੀਆਂ ਹਨਇਜ਼ਰਾਈਲ ਆਪਣੀ ਉਮੀਦ ਅਨੁਸਾਰ ਇਰਾਨੀ ਮੋੜਵੇਂ ਵਾਰ ਨੂੰ ਰੋਕਣ ਵਿੱਚ ਸਫਲ ਨਹੀਂ ਹੋਇਆ

ਪਰ ਦੂਜੇ ਬੰਨੇ ਇਰਾਨ ਦਾ ਡਿਫੈਂਸ ਵੀ ਪਹਿਲਾਂ ਵਾਂਗ ਕਮਜ਼ੋਰ ਹੀ ਸਾਬਤ ਹੋਇਆ ਹੈ

ਪਰ ਜੋ ਹੋਣਾ ਅਟੱਲ ਹੈ ਉਹ ਇਹ ਕਿ ਏਸ਼ੀਆ ਦਾ ਇਹ ਪੂਰਾ ਖਿੱਤਾ ਜੰਗ ਵਿੱਚ ਝੁਲਸੇਗਾਮਹਿੰਗਾਈ ਵਧੇਗੀਆਰਥਕਤਾ ਚਰਮਰਾਏਗੀਹਥਿਆਰਾਂ ਦੀ ਬੇਲੋੜੀ ਦੌੜ ਤੇਜ਼ ਹੋਵੇਗੀਅਮਰੀਕਾ ਵੱਲੋਂ ਇਜ਼ਰਾਈਲ ਦੀ ਚੁੱਕਣਾ ਵਿੱਚ ਆ ਕੇ ਆਪਣੇ ਪੈਰਾਂ ਉੱਤੇ ਆਪ ਮਾਰੀ ਕੁਹਾੜੀ ਦਾ ਜ਼ਖਮ ਦੇਰ ਤਕ ਰਿਸਦਾ ਰਹੇਗਾਅਮਰੀਕਾ ਇਜ਼ਰਾਈਲ ਨੂੰ ਹਾਸਲ ਕੁਛ ਨਹੀਂ ਹੋਣਾ, ਸਗੋਂ ਵਕਾਰ ਅਤੇ ਵਿਸ਼ਵਾਸ ਘਟੇਗਾ, ਮੁਸ਼ਕਲਾਂ ਵਧਣਗੀਆਂ

ਲਗਦਾ ਹੈ ਕਿ ਅਖੀਰੀ ਜੰਗ ਉਪਰੰਤ ਇਰਾਨ ਦਾ ਅਧਾਰ/ਆਰਥਿਕ ਢਾਂਚਾ ਵੱਡਾ ਨੁਕਸਾਨ ਤਾਂ ਉਠਾਵੇਗਾ ਪਰ ਉਸਦਾ ਸਿਆਸੀ ਅਤੇ ਫੌਜੀ ਵਕਾਰ ਹੋਰ ਬੁਲੰਦ ਹੋਵੇਗਾ

ਉਂਜ ਅਮਰੀਕੀ ਟਰੰਪ ਦੇ ਟੈਰਿਫ ਵੈਨਜ਼ੁਏਲਾ, ਗਰੀਨਲੈਂਡ, ਕਨੇਡਾ, ਇਰਾਨ ਨਾਲ ਸਬੰਧਤ ਅਤੇ ਹੋਰ ਧਾਕੜ ਚਾਲਿਆਂ ਨੇ ਅਮਰੀਕਾ ਨੂੰ ਯੂਰਪ ਅਤੇ ਨਾਟੋ ਸਹਿਯੋਗੀਆਂ ਤੋਂ ਵੀ ਅੰਦਰੋਂ/ਮਨੋ ਦੂਰ ਕਰ ਦਿੱਤਾ ਹੈਘੋਰ ਨਿੱਜ ਸਵਾਰਥ ਕਿਸੇ ਨੂੰ ਜ਼ਾਲਮ ਅਤੇ ਬੇਗ਼ੈਰਤ ਬਣਾ ਦਿੰਦਾ ਹੈਨਾਟੋ ਯੂਰਪ ਸਮੇਤ ਕੁੱਲ ਸੰਸਾਰ ਵਿੱਚ ਅਮਰੀਕਾ ਉੱਤੇ ਸੰਪੂਰਨ ਬੇਵਿਸ਼ਵਾਸੀ ਦਾ ਆਲਮ ਹੈ ਦੇਖ ਲਓ ਕੋਈ ਨਾਟੋ/ਯੂਰਪੀ ਦੇਸ਼ ਇਰਾਨ ਵਿਰੁੱਧ ਇਨ੍ਹਾਂ ਦੋਵਾਂ ਨਾਲ ਨਹੀਂ ਆਇਆਭਾਰਤ ਦੀ ਮੋਦੀ ਸਰਕਾਰ ਨਾਲ ਵੀ ਘੁੱਟ ਘੁੱਟ ਜੱਫੀਆਂ ਪਾਉਣ ਵਾਲੀ ਹੁਣ ਉਹ ਗੱਲ ਨਹੀਂ ਰਹੀਭਾਰਤ ਬਚ ਬਚਾ ਕੇ ਚੱਲ ਰਿਹਾ ਲਗਦਾ ਹੈਯਨੀ ਕਿ ਇਸ ਵਕਤ ਅਮਰੀਕਾ ਅਤੇ ਇਜ਼ਰਾਈਲ ਦਾ ਇੱਕ ਵੀ ਹੋਰ ਮੁਲਕ ਤਨੋਂ ਮਨੋਂ ਪੱਕਾ ਬੇਲੀ ਨਹੀਂ ਜਾਪਦਾਇਹ ਅਮਰੀਕੀ ਕੂਟਨੀਤੀ ਦੀ ਵੱਡੀ ਹਾਰ ਹੈ, ਜਿਸਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਦਿਸਣਗੇਸਾਰੀ ਦੁਨੀਆਂ ਵਿੱਚ ਤੇਜ਼ੀ ਨਾਲ ਨਵੇਂ ਸਿਰਿਉਂ ਸਮੀਕਰਨ ਗਠਜੋੜ ਬਣ ਰਹੇ ਹਨ

ਅਮਰੀਕਾ-ਇਜ਼ਰਾਈਲ ਇਰਾਨ ਦੀ ਸਰਕਾਰ ਉੱਤੇ ਕਬਜ਼ਾ ਕਰਨ ਦਾ ਕਮਲ ਘੋਟਣ ਤੁਰੇ ਸਨ, ਉਹ ਤਾਂ ਕਰ ਨਹੀਂ ਸਕੇ ਪਰ ਫੌਜੀ ਬੜ੍ਹਤ ਵਿਖਾਉਣ ਲਈ ਇਹ ਕੋਈ ਨਾ ਕੋਈ ਬਹਾਨਾ ਬਣਾ ਕੇ ਹੋਰ ਅਵੱਲੀ ਵੱਡੀ ਭੈੜੀ ਹਰਕਤ ਕਰ ਸਕਦੇ ਹਨ

ਇਰਾਨ ਉੱਤੇ ਮੌਜੂਦਾ ਹਮਲੇ ਦੇ ਸਾਰੇ ਬਹਾਨੇ ਝੂਠੇ ਹਨਸੱਚ ਉਹ ਹੈ ਜੋ ਇੱਕ ਅਮਰੀਕੀ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਟਰੰਪ ਦੇ ਮੂੰਹੋਂ ਸੁਭਾਉਕੀ ਨਿਕਲ ਗਿਆ,ਤੁਸੀਂ ਫਿਕਰ ਨਾ ਕਰੋ, ਥੋੜ੍ਹੇ ਦਿਨਾਂ ਬਾਅਦ ਵੈਨਜ਼ੁਏਲਾ ਦੀ ਤਰ੍ਹਾਂ ਇਰਾਨੀ ਤੇਲ ਵੀ ਸਾਡਾ ਹੋਵੇਗਾ।ਪਰ ਦੁਨੀਆਂ ਤਾਂ ਇਸ ਗੱਲੋਂ ਵੀ ਫਿਕਰਮੰਦ ਹੈ ਕਿ ਇਨ੍ਹਾਂ ਬੌਰੇ ਜਿਹੇ ਸਵਾਰਥੀ ਅਨਸਰਾਂ ਦੀਆਂ ਅਜਿਹੀਆਂ ਹਰਕਤਾਂ ਕਿਤੇ ਸੰਸਾਰ ਜੰਗ ਵੱਲ ਨਾ ਤੋਰ ਦੇਣ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਸੁਰਿੰਦਰ ਮੰਡ

ਡਾ. ਸੁਰਿੰਦਰ ਮੰਡ

Phone: (91 - 94173 - 24543)
Email: (surindermand@gmail.com)