ਯੂ.ਐੱਨ.ਓ ਤਾਂ ਜ਼ੋਰਾਵਰ ਮੁਲਕਾਂ ਸਾਹਮਣੇ ਅਸਲੋਂ ਬੇਵੱਸ ਹੋ ਗਈ ਲਗਦੀ ਹੈਜਿਹੜਾ ਮਤਾ ਪਾਸ ਕਰਦੀ ਹੈਤਕੜੇ ਮੁਲਕ ...
(10 ਅਗਸਤ 2024

 

ਹੁਣ ਯੂਕਰੇਨ-ਰੂਸ ਅਤੇ ਫਲਸਤੀਨ ਇਰਾਨ-ਇਸਰਾਈਲ ਵਿਚਕਾਰ ਜੰਗ ਪੂਰੀ ਤਰ੍ਹਾਂ ਭੜਕੀ ਪਈ ਹੈਤਾਈਵਾਨ-ਚੀਨ ਅਤੇ ਉੱਤਰੀ ਕੋਰੀਆ ਦੇ ਮੁੱਦੇ ਉੱਪਰ ਕਿਸੇ ਵੇਲੇ ਵੀ ਭੜਕ ਸਕਦੀ ਹੈਵੱਡੀ ਜੰਗੀ ਸੰਭਾਵਨਾ ਦੇ ਤਿੰਨ ਕੇਂਦਰ ਏਸ਼ੀਆ ਵਿੱਚ ਹਨ ਅਤੇ ਇੱਕ (ਯੂਕਰੇਨ) ਯੂਰਪ ਵਿੱਚਇਸ ਤੋਂ ਇਲਾਵਾ ਭਾਰਤ ਲਾਗੋਂ ਵੀ ਧੂੰਆਂ ਉੱਠਦਾ ਰਹਿੰਦਾ ਹੈਕੌਣ ਕਿਉਂ ਸੁਲਗਾਉਂਦਾ ਭੜਕਾਉਂਦਾ ਇਹ ਸਭ, ਤੇ ਕੀ ਇਹ ਅੱਗ ਤਬਾਹਕੁੰਨ ਭਾਂਬੜ ਬਣਨੋ ਰੁਕ ਸਕਦੀ ਹੈ?

ਦੂਜੀ ਸੰਸਾਰ ਜੰਗ (1939-1945) ਵਿੱਚ ਕੁੱਲ ਮਿਲਾ ਕੇ 7 ਕਰੋੜ ਦੇ ਕਰੀਬ ਫੌਜੀ ਅਤੇ ਲੋਕ ਮਰੇ, ਜਿਨ੍ਹਾਂ ਵਿੱਚ ਸਵਾ 2 ਕਰੋੜ ਤੋਂ ਵੱਧ ਸੋਵੀਅਤ ਰੂਸ ਦੇ ਅਤੇ ਪੌਣੇ ਦੋ ਕਰੋੜ ਚੀਨ ਦੇ ਸਨ18 ਲੱਖ ਦੇ ਕਰੀਬ ਭਾਰਤੀ ਸਨਹਿਟਲਰ ਨੇ ਜਰਮਨੀ ਵਿੱਚ ਯਹੂਦੀਆਂ ਦਾ ਲੱਖਾਂ ਵਿੱਚ ਕਤਲੇਆਮ ਵੀ ਕੀਤਾਜਰਮਨੀ ਵਿੱਚ ਇਹ ਧਾਰਮਿਕ ਨਸਲਕੁਸ਼ੀ ਵਰਗੀ ਗੱਲ ਵੀ ਸੀ

ਇਸ ਨਸਲਕੁਸ਼ੀ ਦਾ ਅਸਰ ਇਹ ਹੋਇਆ ਕਿ ਇੰਗਲੈਂਡ-ਅਮਰੀਕਾ ਧੜੇ ਨੇ ਯੂ.ਐੱਨ ਰਾਹੀਂ 14 ਮਈ 1948 ਨੂੰ ਮੁਸਲਮਾਨ ਬਹੁ ਗਿਣਤੀ ਦੇਸ਼ ਫਲਸਤੀਨ ਨੂੰ 55-45 ਵਿੱਚ ਵੰਡ ਕੇ ਇੱਕ ਹਿੱਸੇ ਵਿੱਚ ਯਹੂਦੀਆਂ ਲਈ ਆਪਣਾ ਵੱਖਰਾ ਮੁਲਕ ਇਸਰਾਈਲ ਬਣਵਾ ਦਿੱਤਾਯੋਰੋਸ਼ਲਮ ਨੂੰ ਅੰਤਰਰਾਸ਼ਟਰੀ ਦੇਖ ਰੇਖ ਅਧੀਨ ਸਾਂਝੀ ਭੋਏਂ ਮੰਨਿਆ ਗਿਆਇੰਜ ਆਪਣੇ (ਯਹੂਦੀ-ਇਸਾਈ) ਵੱਲ ਨੂੰ ਆਉਂਦੇ ਨਸਲੀ ਟਕਰਾਅ ਦੀ ਸੰਭਾਵਨਾ ਦਾ ਰੁਖ਼ ਮੁਸਲਿਮ ਪਾਸੇ ਮੋੜ ਦਿੱਤਾਫਲਸਤੀਨ ਉੱਤੇ ਇਸ ਵਕਤ ਇਸਰਾਈਲ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕਾ ਹੈ1967 ਦੀ ਜੰਗ ਵਿੱਚ ਇਸਰਾਈਲ ਨੇ ਸੀਰੀਆ, ਜਾਰਡਨ ਅਤੇ ਮਿਸਰ ਦੇ ਕੁਝ ਇਲਾਕਿਆਂ ਉੱਤੇ ਵੀ ਕਬਜ਼ਾ ਕਰ ਲਿਆ ਸੀਨਾਲ ਹੀ ਯੋਰੋਸ਼ਲਮ ਅਤੇ ਫਲਸਤੀਨ ਦੇ ਵੈਸਟ ਬੈਂਕ ਨੂੰ ਵੀ ਕਬਜ਼ੇ ਵਿੱਚ ਲੈ ਲਿਆਬਚਿਆ ਖੁਚਿਆ ਫਲਸਤੀਨ ਉਦੋਂ ਤੋਂ ਅੱਜ ਤਕ ਜ਼ੁਲਮ ਸਿਤਮ ਹੰਢਾ ਰਿਹਾ ਹੈਫਲਸਤੀਨ ਅੱਜ ਇੱਕ ਅਜ਼ਾਦ ਮੁਲਕ ਵਾਲੀ ਹੈਸੀਅਤ ਨਹੀਂ ਰੱਖਦਾਫਲਸਤੀਨ ਨੂੰ ਪ੍ਰਭੂਸੱਤਾ ਸੰਪੰਨ ਮੁਲਕ ਦਾ ਦਰਜਾ ਦੇਣ ਵਾਲੇ ਸੈਂਕੜੇ ਯੂ.ਐੱਨ ਮਤਿਆਂ ਨੂੰ ਇਸਰਾਈਲ ਰੱਦ ਕਰ ਚੁੱਕਾ ਹੈਇਸ ਕਰਕੇ ਪ੍ਰਚਾਰ ਤੰਤਰ ਦੀ ਇਹ ਦਲੀਲ ਗਲਤ ਹੈ ਕਿ ਮੌਜੂਦਾ ਟਕਰਾਅ ਦੀ ਮੁੱਖ ਵਜਾਹ 7 ਅਕਤੂਬਰ ਦਾ ਹਮਾਸ ਵੱਲੋਂ ਕੀਤਾ ਹਮਲਾ ਹੈਪਿਛੋਕੜ ਹੀ ਇਸ ਟਕਰਾਅ ਦੀ ਅਸਲੀ ਵਜਾਹ ਹੈ

ਤੇਲ ਹਿਤਾਂ ਵਾਲੇ ਇਸ ਖਿੱਤੇ ਵਿੱਚ ਇਸਰਾਈਲ ਨੂੰ ਅਮਰੀਕਾ ਧੜਾ ਆਪਣੇ ਲੈਫਟੀਨੈਂਟ ਵਜੋਂ ਵੀ ਵਰਤ ਰਿਹਾ ਤੇ ਉਸਦੇ ਰਾਖੇ ਤਾਂ ਫਿਰ ਬਣਨਾ ਹੀ ਪੈਣਾ ਹੈਪਰ ਇਸ ਖੇਡ ਵਿੱਚ ਫਲਸਤੀਨੀ ਵਿਚਾਰੇ ਨਿਰਦੋਸ਼ ਰਗੜੇ ਗਏ ਹਨ ਪ੍ਰੰਤੂ ਅੱਜ ਇਹ ਝਗੜਾ ਇਸਰਾਈਲ, ਫਲਸਤੀਨ, ਇਰਾਨ ਤਕ ਸੀਮਤ ਨਾ ਰਹਿ ਕੇ ਅਮਰੀਕਾ, ਲਿਬਨਾਨ, ਯਮਨ, ਇਰਾਕ, ਸੀਰੀਆ, ਤੁਰਕੀ, ਰੂਸ, ਚੀਨ ਅਤੇ ਉੱਤਰੀ ਕੋਰੀਆ ਨੂੰ ਵੀ ਆਪਣੀ ਲਪੇਟ ਵਿੱਚ ਲੈਂਦਾ ਨਜ਼ਰ ਆ ਰਿਹਾ ਹੈਫਲਸਤੀਨ ਨੂੰ ਮੁਲਕ ਵਜੋਂ ਮਾਣਤਾ ਦਿੱਤੇ ਬਿਨਾਂ ਇੱਥੇ ਸ਼ਾਂਤੀ ਬਹਾਲੀ ਦੇ ਆਸਾਰ ਨਹੀਂ ਹਨ

ਹੁਣ ਕਰੀਏ ਯੂਕਰੇਨ ਦੀ ਗੱਲ1991 ਵਿੱਚ ਧਰਤੀ ਦੇ ਛੇਵੇਂ ਹਿੱਸੇ ਵਿੱਚ ਫੈਲਿਆ ਸੋਵੀਅਤ ਯੂਨੀਅਨ ਜਦੋਂ 15 ਮੁਲਕਾਂ ਵਿੱਚ ਟੁੱਟ ਭੱਜ ਗਿਆ ਤਾਂ ਉਸਦਾ ਇੱਕ ਟੁਕੜਾ ‘ਯੂਕਰੇਨ’, ਜੋ ਫਿਰ ਵੀ ਇਲਾਕੇ ਦੇ ਲਿਹਾਜ਼ ਨਾਲ ਯੂਰਪ ਦੇ ਹਰ ਮੁਲਕ ਤੋਂ ਵੱਡਾ ਸੀ, ਦੇ 2014 ਤਕ ਆਉਂਦਿਆਂ ਪੱਛਮ ਵੱਲ ਝੁਕਾਅ ਦੇ ਕਾਰਨ ਰੂਸ ਨਾਲ ਸੰਬੰਧ ਖਰਾਬ ਹੋ ਗਏਰੂਸ ਨਾਲ ਟਕਰਾਅ ਵਾਲੇ ਤਿੱਖੇ ਤੇਵਰਾਂ ਨਾਲ ਕਾਮੇਡੀਅਨ ਜੈਲੈਂਸਕੀ 2019 ਦੀ ਰਾਸ਼ਟਰਪਤੀ ਦੀ ਚੋਣ ਜਿੱਤ ਗਿਆ ਅਤੇ ਉਹ ਅਮਰੀਕੀ ਧੜੇ ਵੱਲ ਨੂੰ ਉੱਲਰਦਿਆਂ ‘ਨਾਟੋ ਫੌਜੀ ਗਠਜੋੜ’ ਦਾ ਮੈਂਬਰ ਬਣਨ ਨੂੰ ਉਤਾਵਲਾ ਹੋ ਗਿਆਮਤਲਬ ਕਿ ਰੂਸ ਦੀਆਂ ਬਰੂਹਾਂ ਉੱਤੇ 32 ਦੇਸ਼ਾਂ ਦੀਆਂ ਫੌਜਾਂ ਨੂੰ ਪੱਕਾ ਸੱਦਾ ਦਿੱਤਾ ਉਸਨੇਇਹੀ ਮੌਜੂਦਾ ਰੂਸ-ਯੂਕਰੇਨ ਜੰਗ ਦੀ ਸਭ ਤੋਂ ਵੱਡੀ ਵਜਾਹ ਬਣੀਅੱਜ ਅਮਰੀਕਾ ਦੀ ਅਗਵਾਈ ਵਿੱਚ ਨਾਟੋ ਦੇ 32 ਦੇਸ਼ ਯੂਕਰੇਨ ਦੀ ਪਿੱਠ ’ਤੇ ਹਨਦੂਜੇ ਪਾਸੇ ਰੂਸ ਹੈ, ਜਿਸ ਨੂੰ ਚੀਨ, ਇਰਾਨ ਅਤੇ ਉੱਤਰੀ ਕੋਰੀਆ ਦੀ ਹਿਮਾਇਤ ਹੈਛੁਡਾਉਣ ਵਾਲਾ ਕੋਈ ਨਹੀਂਇਹ ਜੰਗ ਦੁਨੀਆਂ ਦੇ ਵੱਡੇ ਹਿੱਸੇ ਵਿੱਚ ਪਰਮਾਣੂ ਜੰਗ ਦਾ ਰੂਪ ਲੈ ਸਕਦੀ ਹੈ

ਤਾਈਵਾਨ ਦਾ ਮਸਲਾ ਇਹ ਹੈ ਕਿ ਜਦੋਂ ਚੀਨੀ ਸਿਵਲ ਵਾਰ ਵਿੱਚ ਮਾਓ-ਜ਼ੇ-ਤੁੰਗ ਦੀ ਅਗਵਾਈ ਵਿੱਚ ਕਮਿਊਨਿਸਟ ਪਾਰਟੀ ਨੇ 1949 ਵਿੱਚ ਮੁਲਕ ਉੱਤੇ ਅਧਿਕਾਰ ਕਰ ਲਿਆ ਤਾਂ ਚੀਨ ਦਾ ਪਹਿਲਾ ਹਾਕਮ ਚਿਆਂਗ ਕਾਈ ਸ਼ੈਕ ਭੱਜ ਕੇ, ਚੀਨੀ ਮੁੱਖ ਧਰਤੀ ਤੋਂ 100 ਕੁ ਮੀਲ ਦੂਰ ਤਾਈਵਾਨ ਟਾਪੂ ਤੋਂ ਬਰਾਬਰ ਦੀ ਚੀਨ ਸਰਕਾਰ ਚਲਾਉਣ ਲੱਗਾ ਉਸ ਨੂੰ ਅਮਰੀਕਾ ਦੀ ਹਿਮਾਇਤ ਸੀ। ‘ਤਾਈਵਾਨ’ ਹੀ (ਰਿਪਬਲਿਕ ਆਫ ਚਾਈਨਾ) ਵਜੋਂ ਚੀਨ ਦਾ ਯੂ.ਐਨ ਵਿੱਚ ਪ੍ਰਤੀਨਿਧ ਰਿਹਾ1971 ਵਿੱਚ ਯੂ.ਐੱਨ ਨੇ ਇਹ ਪ੍ਰਤੀਨਿਧ ਰੁਤਬਾ ਮੁੱਖ ਚੀਨੀ ਧਰਤੀ ਦੀ ਸਰਕਾਰ ਨੂੰ ਦੇ ਦਿੱਤਾਤਾਈਵਾਨ ਟਾਪੂ ਦਾ ਅੱਜ ਤਕ ਵੀ ਨਾਮ ‘ਰਿਪਬਲਿਕ ਆਫ ਚਾਈਨਾ’ ਹੈਪਰ ਉਹ ਨਿੱਤਾਪ੍ਰਤੀ ਦੇ ਸ਼ਾਸਨ ਵਜੋਂ ਅਜ਼ਾਦ ਹੈ ਤੇ ਖੁਦ ਨੀਤੀਆਂ ਬਣਾਉਂਦਾ ਹੈ

ਕੁਝ ਸਾਲਾਂ ਤੋਂ ਤਾਈਵਾਨ ਚੋਣਾਂ ਵਿੱਚ ਘੋਰ ਚੀਨ ਵਿਰੋਧੀ ਜਿੱਤੇ, ਜੋ ਮੁਕੰਮਲ ਅਜ਼ਾਦੀ ਦਾ ਨਾਅਰਾ ਦੇ ਕੇ ਅਮਰੀਕਾ ਨਾਲ ਜੁੜਨ ਦੇ ਰਾਹੇ ਪੈ ਗਏ ਹਨ, ਜੋ ਚੀਨ ਨੂੰ ਮਨਜ਼ੂਰ ਨਹੀਂਅੰਤਰਰਾਸ਼ਟਰੀ ਕਾਇਦੇ ਕਾਨੂੰਨ, ਜਿਨ੍ਹਾਂ ਨੂੰ ਅਮਰੀਕਾ ਵੀ ਮੰਨਦਾ ਹੈ, ਮੁਤਾਬਿਕ ਤਾਈਵਾਨ ਅਲੱਗ ਦੇਸ਼ ਨਹੀਂ, ਚੀਨ ਦਾ ਅਲੱਗ ਖੁਦਮੁਖਤਾਰ ਹਿੱਸਾ ਹੈ, ਜਿਸਦੀ ਆਪਣੀ ਕਰੰਸੀ ਤੇ ਫੌਜ ਹੈਪਰ ਕੁਛ ਸਾਲਾਂ ਤੋਂ ਚੀਨ ਅਤੇ ਅਮਰੀਕਾ ਦੇ ਵਿਗੜੇ ਸੰਬੰਧ ਵੀ ਕਲੇਸ਼ ਵਧਾਉਣ ਦਾ ਕਾਰਨ ਬਣੇ ਹਨਅਮਰੀਕਾ ਤਾਈਵਾਨ ਵਿੱਚ ਪੈਰ ਧਰਾਵਾ ਕਰਕੇ ‘ਸਾਊਥ ਚੀਨ ਸਮੁੰਦਰ ਝਗੜੇ’ ਵਿੱਚ ਵੀ ਮਜ਼ਬੂਤ ਹੋਣਾ ਚਾਹੁੰਦਾ ਹੈ ਤੇ ਚੀਨ ਦੇ ਐਨ ਕੋਲ ਆਪਣੀ ਫੌਜ ਚਾਹੁੰਦਾ ਹੈ, ਯੂਕਰੇਨ ਵਾਂਗਚੀਨ ਇਸਦਾ ਅੰਤਿਮ ਹੱਲ ਫੌਜ ਨਾਲ ਤਾਈਵਾਨ ਉੱਤੇ ਮੁਕੰਮਲ ਕਬਜ਼ਾ ਕਰ ਲੈਣ ਵਿੱਚ ਵੀ ਵੇਖਦਾ ਹੈ ਮਾਹੌਲ ਪੂਰਾ ਗਰਮ ਹੈਅਗਰ ਗੱਲ ਵਧਦੀ ਹੈ ਤਾਂ ਇਹ ਖਿੱਤਾ ਚੀਨ-ਅਮਰੀਕਾ ਜੰਗ ਦਾ ਮੈਦਾਨ ਬਣੇਗਾ, ਜਿਸ ਵਿੱਚ ਦੇਰ ਸਵੇਰ ਜਪਾਨ ਅਤੇ ਉੱਤਰੀ ਕੋਰੀਆ ਵੀ ਹੋਣਗੇਪਰਮਾਣੂ ਸ਼ਕਤੀ ਸੰਪੰਨ ਮੁਲਕ ਕਦੋਂ ਕੀ ਕਾਂਡ ਕਰ ਦੇਣ, ਕੋਈ ਨਹੀਂ ਜਾਣਦਾਅਮਰੀਕੀ ਸੰਸਦ ਦੀ ਤਾਜ਼ਾ ਰਿਪੋਰਟ ਵਿੱਚ ਵੀ ਚੀਨ ਨੂੰ ਅਮਰੀਕੀ ਹਿਤਾਂ ਦਾ ਸਭ ਤੋਂ ਵੱਡਾ ਤੇ ਮਜ਼ਬੂਤ ਦੁਸ਼ਮਣ ਐਲਾਨਿਆ ਗਿਆ ਹੈ

ਭਲਾ ਇਸੇ ਗੱਲ ਵਿੱਚ ਹੈ ਕਿ ਤਾਈਵਾਨ ਲੀਡਰਸ਼ਿੱਪ ਚੋਣਾਂ ਜਿੱਤਣ ਲਈ ਭੜਕਾਊ ਨਾਅਰਿਆਂ ਦੇ ਚੱਕਰੀਂ ਮੁਲਕ ਦਾ ਝੁੱਗਾ ਚੌੜ ਨਾ ਕਰਾ ਬੈਠੇਤਾਈਵਾਨ ਖੁਸ਼ਹਾਲ ਹੈ, ਇਸਦਾ ਮੌਜੂਦਾ ਰੁਤਬਾ ਬਹਾਲ ਰਹੇ, ਚੀਨ ਅਮਰੀਕਾ ਪਿੱਛੇ ਹਟਣਪਰ ਕੋਈ ਧਿਰ ਪਿੱਛੇ ਹਟਣ ਨੂੰ ਤਿਆਰ ਨਹੀਂਕਹਿੰਦੇ ਹਨ ਕਿ ਮੱਛੀ ਪੱਥਰ ਚੱਟ ਕੇ ਹੀ ਵਾਪਸ ਮੁੜਦੀ ਹੁੰਦੀ ਹੈ

ਜੇ ਗੱਲ ਕੋਰੀਅਨਾਂ ਦੀ ਕਰੀਏ ਤਾਂ ਕਹਿਣਾ ਪਵੇਗਾ ਕਿ ਕੋਰੀਆ ਨੂੰ ਜਪਾਨ ਨੇ 1945 ਤਕ ਗੁਲਾਮ ਬਣਾ ਕੇ ਜ਼ੁਲਮ ਕੀਤੇਦੂਜੀ ਸੰਸਾਰ ਜੰਗ ਦੌਰਾਨ ਜਪਾਨ ਦੀ ਹਾਰ ਬਾਅਦ ਜਦੋਂ ਕਿੰਮ-ਇਲ-ਸੁੰਗ ਦੀ ਅਗਵਾਈ ਵਿੱਚ ਕੋਰੀਆ ਮੁਕਤ ਹੋਇਆ ਤਾਂ ਕੋਰੀਆ ਅਤੇ ਅਮਰੀਕਾ ਦਰਮਿਆਨ 1950 ਤੋਂ 1953 ਤਕ ਤਿੰਨ ਸਾਲ ਭਿਅੰਕਰ ਜੰਗ ਚੱਲੀ, ਜਿਸ ਵਿੱਚ ਲਗਭਗ 25 ਲੱਖ ਮੌਤਾਂ ਹੋਈਆਂ ਅਤੇ ਅੱਜ ਤਕ ਵੀ ‘ਸੀਜ਼ ਫਾਇਰ’ ਹੀ ਹੈ, ਸ਼ਾਂਤੀ ਸਮਝੌਤਾ ਕੋਈ ਨਹੀਂ ਹੋਇਆਮੁਲਕ ਦੋ ਹਿੱਸਿਆਂ (ਉੱਤਰੀ ਕੋਰੀਆ, ਦੱਖਣੀ ਕੋਰੀਆ) ਵਿੱਚ ਵੰਡਿਆ ਗਿਆਕਿਸੇ ਵੇਲੇ ਮੁੜ ਏਕੀਕਰਨ ਲਹਿਰ ਸੀ, ਜੋ ਹੁਣ ਖਤਮ ਹੋ ਚੁੱਕੀ ਹੈਉੱਤਰੀ ਕੋਰੀਆ 75 ਸਾਲਾਂ ਤੋਂ ਸਖਤ ਅਮਰੀਕੀ-ਯੂ.ਐਨ ਪਾਬੰਦੀਆਂ ਦੀ ਮਾਰ ਝੱਲ ਰਿਹਾ ਹੈ, ਭਰਿਆ ਪੀਤਾ ਹੈ ਅਤੇ ਅਮਰੀਕਾ ਨੂੰ ਮੁੱਖ ਦੁਸ਼ਮਣ ਸਮਝਦਾ ਹੈ

ਮੌਜੂਦਾ ਸਮੇਂ ਉੱਤਰੀ ਕੋਰੀਆ ਦਾ ਪ੍ਰਮਾਣੂ ਸ਼ਕਤੀ ਹੋਣਾ ਅਮਰੀਕਾ ਲਈ ਵੱਡੀ ਚਿੰਤਾ ਦਾ ਵਿਸ਼ਾ ਹੈਦੱਖਣੀ ਕੋਰੀਆ ਵਿੱਚ ਹਜ਼ਾਰਾਂ ਅਮਰੀਕੀ ਫੌਜ ਬੈਠੀ ਹੈਉੱਤਰੀ ਕੋਰੀਆ ਵਿਰੁੱਧ ਨਿੱਤ ਜੰਗੀ ਮਸ਼ਕਾਂ ਹੁੰਦੀਆਂ ਹਨਉੱਤਰੀ ਕੋਰੀਆ ਨੂੰ ਚੀਨ ਅਤੇ ਰੂਸ ਦੀ ਹਿਮਾਇਤ ਹੈ ਇੱਥੇ ਜਦੋਂ ਵੀ ਜੰਗ ਭੜਕੀ ਇਹ ਆਮ ਜੰਗ ਨਹੀਂ ਹੋਣੀ, ਪ੍ਰਮਾਣੂ ਜਵਾਲਾ ਹੀ ਭੜਕਣੀ ਹੈਚੰਗਾ ਹੋਵੇ ਜੇ ਇੱਕ ਦੂਜੇ ਦੀ ਹੋਂਦ ਨੂੰ ਬਰਾਬਰ ਮਾਨਤਾ ਦੇ ਕੇ ਅਮਨ ਸ਼ਾਂਤੀ ਦੀ ਪਹਿਲ ਕਿਸੇ ਪਾਸਿਉਂ ਹੋਵੇ

ਭਾਰਤ-ਚੀਨ ਸਰਹੱਦੀ ਵਿਵਾਦ ਵੀ ਹੈ, ਜਿਸ ਵਿੱਚ ਦੋਵੇਂ ਦੇਸ਼ ਗੱਲਬਾਤ ਨੂੰ ਪਹਿਲ ਦੇ ਰਹੇ ਹਨ, ਲੜਨੋ ਬਚ ਰਹੇ ਹਨਅਮਰੀਕਾ ਦੀ ਕੋਸ਼ਿਸ਼ ਹੈ ਕਿ ‘ਕੁਆਡ’ ਗਰੁੱਪ (ਭਾਰਤ ਜਪਾਨ ਆਸਟਰੇਲੀਆ ਅਮਰੀਕਾ) ਰਣਨੀਤਕ ਗਠਜੋੜ ਦਾ ਰੂਪ ਲੈ ਲਵੇਤੇ ਕੱਲ੍ਹ ਨੂੰ ਚੀਨ ਵਿਰੁੱਧ ਜੰਗ ਵਿੱਚ ਭਾਰਤ ਅਮਰੀਕਾ ਦਾ ਜੰਗੀ ਭਾਈਵਾਲ/ਮਦਦਗਾਰ ਬਣੇਪਰ ਭਾਰਤ ਅਜੇ ਤਕ ਉਨ੍ਹਾਂ ਦੇ ਟੇਟੇ ਨਹੀਂ ਚੜ੍ਹਿਆਇਹ ਕਹਿੰਦਾ ਹੈ ਕਿ ਭਾਈ ਅਸੀਂ ਤਾਂ ਵਾਤਾਵਰਣ, ਵਿਕਾਸ ਸਹਿਯੋਗ ਲਈ ਕੁਆਡ ਦੇ ਮੈਂਬਰ ਹਾਂਚੰਗਾ ਹੈ ਜੇ ਬਚਿਆ ਰਹੇ, ਕਿਉਂਕਿ ਅਮਰੀਕੀ ਵੀ ਅੱਗੋਂ ਕੋਈ ਕੱਚੀਆਂ ਗੋਲੀਆਂ ਨਹੀਂ ਖੇਡੇ ਹੋਏ, ਇੰਜ ਵਿੱਚ ਘੜੀਸ ਲੈਂਦੇ ਹਨ ਜਿਵੇਂ ਗਿੱਧਾ ਪਾਉਣ ਵਾਲੀਆਂ ਬੋਲੀ ਪਾ ਕੇ ਪਾਸੇ ਖਲੋਤੀ ਨੂੰ ਗੇੜਾ ਦੇਣ ਲਈ ਘੜੀਸ ਲੈਂਦੀਆਂ ਹਨਰੂਸ ਨੇ ਹਮੇਸ਼ਾ ਭਾਰਤ ਚੀਨ ਤਣਾਓ ਵਧਣੋ ਰੋਕਣ ਵਿੱਚ ਭੂਮਿਕਾ ਨਿਭਾਈ ਹੈ

ਪਰ ਇੱਥੇ ਹੁਣ ਚਿੰਤਾ ਅਤੇ ਵਿਚਾਰ ਦੀ ਗੱਲ ਇਹ ਹੈ ਕਿ ਉਪਰੋਕਤ ਸਾਰੇ ਵਿਵਾਦਾਂ (ਯੂਕਰੇਨ, ਫਲਸਤੀਨ, ਤਾਈਵਾਨ, ਕੋਰੀਆ) ਨੂੰ ਸੁਲਝਾਉਣ ਦੀ ਕੋਈ ਵੀ ਨਿੱਗਰ ਕੋਸ਼ਿਸ਼ ਨਜ਼ਰ ਨਹੀਂ ਆ ਰਹੀ ਅਤੇ ਬੇਵਿਸ਼ਵਾਸੀ ਇੰਨੀ ਹੈ ਕਿ ਪੁੱਛੋ ਨਾਕੋਈ ਸਮਰੱਥ ਛਡਾਵਾ ਦੇਸ਼ ਨਜ਼ਰ ਨਹੀਂ ਆ ਰਿਹਾਸੱਚ ਇਹ ਹੈ ਰੂਸ, ਚੀਨ, ਅਮਰੀਕਾ ਦਰਮਿਆਨ ਯੁੱਧ ਛਿੜਿਆ ਤਾਂ ਅਖੀਰੀ ਪਰਮਾਣੂ ਜੰਗ ਵੱਲ ਹੀ ਜਾਏਗਾਮਨੁੱਖੀ ਨਸਲ ਦਾ ਬਹੁਤ ਵੱਡਾ ਘਾਣ ਹੋਣ ਦਾ ਖਤਰਾ ਹੈ

ਮੇਰਾ ਅੰਦਾਜ਼ਾ ਕਿ ਅਗਰ ਵੱਡਾ ਪ੍ਰਮਾਣੂ ਯੁੱਧ ਛਿੜਿਆ ਵੀ ਤਾਂ ਇਸ ਵਿੱਚ ਸਾਰੀ ਦੁਨੀਆਂ ਤਬਾਹ ਨਹੀਂ ਹੋਣੀ। ਪਰਮਾਣੂ ਸ਼ਕਤੀ ਮੁਲਕਾਂ ਵਿੱਚੋਂ ਭਾਰਤ ਤੇ ਪਾਕਿਸਤਾਨ ਕਿਸੇ ਬੰਨਿਓਂ ਲੱਤ ਗੱਡ ਕੇ ਨਹੀਂ ਕੁੱਦਣਗੇਸਾਰੇ ਲਾਤੀਨੀ ਅਮਰੀਕੀ ਅਤੇ ਅਫਰੀਕੀ ਦੇਸ਼ ਵੀ ਇਸ ਸੇਕ ਤੋਂ ਤਕਰੀਬਨ ਬਚੇ ਰਹਿਣਗੇ ਕਿਉਂਕਿ ਉਹ ਕਿਸੇ ਧੜੇ ਵਿੱਚ ਨਹੀਂ ਹਨ ਅਤੇ ਕੁਛ ਹੋਰ ਏਸ਼ੀਅਨ ਮੁਲਕ ਵੀਪਰ ਇਸ ਵਿਨਾਸ਼ਕਾਰੀ ਜੰਗ ਦੇ ਮਾਰੂ ਅਸਿੱਧੇ ਅਸਰਾਂ ਤੋਂ ਕੋਈ ਨਹੀਂ ਬਚ ਸਕੇਗਾਆਪਾਂ ਤਾਂ ਇਹ ਵੀ ਪੜ੍ਹਿਆ ਸੁਣਿਆ ਕਿ ‘ਰੱਬ’ ਦਾ ਨਿਵਾਸ ਸਥਾਨ ਹਰ ਮਨੁੱਖ ਦੇ ਹਿਰਦੇ ਵਿੱਚ ਹੈਜੰਗਬਾਜ਼ਾਂ ਵਿੱਚ ਵੀ ਹੁੰਦਾ ਹੋਊ? ਅੱਧਿਓਂ ਬਹੁਤੀ ਦੁਨੀਆਂ ਤਾਂ ਅਮਲੀ ਵੀ ਨੇ, ਕਿਸੇ ਦੇ ਕਹਿਣੇ ਵਿੱਚ ਨਹੀਂ ਜਾਪਦੇਚੰਗਾ ਹੋਵੇ ਜੇ ਰੱਬ ਜੀ ਇਸ ਦੂਸ਼ਿਤ ਅਤੇ ਅਸੁਰੱਖਿਅਤ ਨਿਵਾਸ ਨੂੰ ਛੱਡ ਹੀ ਜਾਣ

ਥੋਪੀਆਂ ਜੰਗਾਂ, ਹਮਲਾਵਰਾਂ ਅਤੇ ਜ਼ੁਲਮ ਦਾ ਮੁਕਾਬਲਾ ਕਰਨ ਵਾਲੇ ਲੋਕ ‘ਦੇਸ਼-ਭਗਤ/ਸ਼ਹੀਦ’ ਕਹਾਉਂਦੇ ਹਨ

ਇਹਨਾਂ ਜੰਗਾਂ ਦੇ ਕਾਰਨਾਂ ਬਾਰੇ ਸਿਆਣੇ ਲੋਕਾਂ ਦਾ ਵਿਚਾਰ ਹੈ ਕਿ ਇੱਕ ਤਾਂ ਜਿਨ੍ਹਾਂ ਮੁਲਕਾਂ ਦਾ ਵਪਾਰ ਕਾਰੋਬਾਰ ਹਥਿਆਰ ਬਣਾਉਣ ਵੇਚਣ ਨਾਲ ਜੁੜਿਆ ਹੋਇਆ, ਉਹਨਾਂ ਨੇ ਕਦੀ ਵੀ ਦੁਨੀਆਂ ਉੱਤੇ ਅਮਨ ਸ਼ਾਂਤੀ ਨਹੀਂ ਹੋਣ ਦੇਣੀਜ਼ਿਆਦਾਤਰ ਜੰਗਾਂ ਵਪਾਰਕ/ਮਾਇਕ ਹਿਤਾਂ ਲਈ ਹੁੰਦੀਆਂ ਹਨਤਕੜੇ ਲੁੱਟਣਾ ਦਬਾਉਣਾ ਚਾਹੁੰਦੇ ਹਨ ਮਾੜਿਆਂ ਨੂੰ ਜਿਨ੍ਹਾਂ ਵਪਾਰਕ ਘਰਾਣਿਆਂ ਦੇ ਹਿਤਾਂ ਲਈ ਜੰਗਾਂ ਹੁੰਦੀਆਂ ਹਨ, ਉਹ ਕਦੀ ਕਿਸੇ ਜੰਗ ਵਿੱਚ ਨਹੀਂ ਮਰਦੇ, ਹਮੇਸ਼ਾ ਕਮਾਈਆਂ ਕਰਦੇ ਹਨ ਤੇ ਸੁਖ ਭੋਗਦੇ ਹਨਇਹੀ ਅਸਲੀ ਹਾਕਮ ਨੇਲੀਡਰ ਇਹਨਾਂ ਦੇ ਮੋਹਰੇ, ਰਾਜ ਕਰਨ ਦੇ ਭੁਸ ਖਾਤਰ ਕਿਸੇ ਹੱਦ ਤਕ ਵੀ ਜਾ ਸਕਦੇ ਹਨਕਈ ਵਾਰ ਲੀਡਰ ਚੋਣਾਂ ਜਿੱਤਣ ਲਈ ਜੰਗ ਲਾ ਦੇਣ ਦੀਆਂ ਬੜ੍ਹਕਾਂ ਵੀ ਮਾਰਦੇ ਹਨ, ਆਪ ਭੋਰਿਆਂ ਵਿੱਚ ਵੜਕੇਰੋਟੀ ਲਈ ਭਰਤੀ ਹੋਏ ਫੌਜੀਆਂ ਦੀਆਂ ਮਾਵਾਂ/ਪਤਨੀਆਂ ਸ਼ਾਂਤੀ ਲਈ ਅਰਦਾਸਾਂ ਕਰਦੀਆਂ ਹਨ ਕਿ ਰੱਬਾ ਲੀਡਰਾਂ ਨੂੰ ਸੁਮੱਤ ਬਖਸ਼ੀਂ

ਸੁਮੱਤ ਦੇਣ ਵਾਲਾ ਕੋਈ ਵੀ ਦੇਸ਼ ਇਸ ਵਕਤ ਸਾਹਮਣੇ ਨਹੀਂ ਆ ਰਿਹਾਯੂਰਪੀ ਮੁਲਕਾਂ ਨੇ ‘ਸ਼ੈਤਾਨੀ ਚੁੱਪ’ ਧਾਰੀ ਲਗਦੀ ਹੈਉਹ ਅਮਰੀਕਾ ਦੀ ਕਾਰੋਬਾਰੀ ਜ਼ੋਰਾਵਰੀ ਤੋਂ ਔਖੇ ਵੀ ਹਨ, ਤੇ ਜਾਪਦਾ ਇਵੇਂ ਹੈ ਜਿਵੇਂ ਅੰਦਰੋਂ ਚਾਹ ਰਹੇ ਹੋਣ ਕਿ ਅਮਰੀਕਾ ਕਿਤੇ ਸਿੰਙ ਫਸਾ ਕੇ ਜ਼ਰਾ ਕੁ ਤੁੜਾ ਲਵੇ, ਤੇ ਸਾਵਾਂ ਜਿਹਾ ਹੋ ਜਾਵੇ ਸਾਡੇ ਨਾਲ

ਵਰਣਨਯੋਗ ਹੈ ਕਿ ਰੂਸ, ਚੀਨ, ਉੱਤਰੀ ਕੋਰੀਆ, ਇਰਾਨ ਆਪਣੇ ਆਪਣੇ ਸਥਾਨਕ ਵਿਵਾਦ ਵਿੱਚ ਹਨ, ਬਾਕੀ ਕਿਸੇ ਥਾਂ ਜਾ ਕੇ ਮੋਹਰੀ ਨਹੀਂਲੇਕਿਨ ਅਮਰੀਕਾ ਦਾ ਕੋਈ ਵੀ ਸਥਾਨਕ ਵਿਵਾਦ ਨਹੀਂ, ਪਰ ਉਹ ਦੂਰ ਪਾਰ ਜਾ ਕੇ ਦੂਜਿਆਂ ਦੇ ਝਗੜਿਆਂ ਵਿੱਚ ਮੋਹਰੀ ਹੈ ਇੰਨੇ ਪਾਸੀਂ ਖਾਹਮਖਾਹ ਸਿੱਧਾ ਫਸਣਾ ਅਮਰੀਕੀਆਂ ਦੇ ਹਿਤ ਵਿੱਚ ਨਹੀਂਇਹ ਆਪਣੇ ਆਮ ਨਾਗਰਿਕਾਂ ਲਈ ਦੁਨੀਆਂ ਭਰ ਵਿੱਚ ਅਸੁਰੱਖਿਤ ਮਾਹੌਲ ਪੈਦਾ ਕਰਨ ਵਾਲੀ ਗੱਲ ਹੈ, ਜਿਨ੍ਹਾਂ ਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ

ਯੂ.ਐੱਨ.ਓ ਤਾਂ ਜ਼ੋਰਾਵਰ ਮੁਲਕਾਂ ਸਾਹਮਣੇ ਅਸਲੋਂ ਬੇਵੱਸ ਹੋ ਗਈ ਲਗਦੀ ਹੈ, ਜਿਹੜਾ ਮਤਾ ਪਾਸ ਕਰਦੀ ਹੈ, ਤਕੜੇ ਮੁਲਕ ਮੰਨਦੇ ਹੀ ਨਹੀਂ, ਤੇ ਬੱਸ ਫਿਰ ਚੁੱਪਜ਼ਰਾ ਸਮਰੱਥ ਮੁਲਕਾਂ ਵਿੱਚੋਂ ਸਿਰਫ ਭਾਰਤ ਹੈ ਜੋ ਵਿਚੋਲਾ ਬਣ ਸਕਦਾ ਹੈ, ਹੋਰਨਾਂ ਨੂੰ ਨਾਲ ਲੈ ਸਕਦਾ ਹੈਇਸਦਾ 1947 ਤੋਂ ਹੀ ਹੋਰਨਾਂ ਮੁਲਕਾਂ ਨਾਲ ਭਾਈਚਾਰਾ ਚੰਗਾ ਹੈ। ਪਰ ਸਾਡੀ ਮੌਜੂਦਾ ਲੀਡਰਸ਼ਿੱਪ ਦੇ ਭਾਈਚਾਰਕ ਪਿਆਰ ਪੱਖੋਂ ਵਿਚਾਰ, ਤੇਵਰ, ਕਾਰਗੁਜ਼ਾਰੀ ਸਮੇਂ ਦੇ ਹਾਣ ਦੀ ਨਹੀਂ ਲਗਦੀਵਰਨਾ ਭਾਰਤ ਲਈ ਵਕਾਰ ਬਣਾਉਣ ਦਾ ਇਹ ਸਹੀ ਮੌਕਾ ਸੀਸਾਡੀਆਂ ਆਜੀਸ਼ਨ ਪਾਰਟੀਆਂ ਸਮਝਦੀਆਂ ਹਨ ਕਿ ਅੰਤਰਰਾਸ਼ਟਰੀ ਮੁੱਦੇ ਉੱਤੇ ਬੋਲਣਾ ਖੌਰੇ ਸਿਰਫ ਸਰਕਾਰ ਦਾ ਹੀ ਕੰਮ ਹੁੰਦਾ ਹੈ, ਜਦਕਿ ਇਹ ਦੁਨੀਆਂ ਦੇ ਹਰ ਬੰਦੇ ਦੀ ਜ਼ਿੰਮੇਵਾਰੀ ਅਤੇ ਹੱਕ ਹੈਸੰਸਾਰ ਅਮਨ ਲਹਿਰ ਇਸ ਸਮੇਂ ਦੀ ਲੋੜ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5203)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਡਾ. ਸੁਰਿੰਦਰ ਮੰਡ

ਡਾ. ਸੁਰਿੰਦਰ ਮੰਡ

Phone: (91 - 94173 - 24543)
Email: (surindermand@gmail.com)