JaspalSLohamPri7ਭਾਜੀ ਗੁਰਸ਼ਰਨ ਸਿੰਘਦਾ ਕਹਿਣਾ ਸੀ ਕਿ ਜੇ ਅਸੀਂ ਕਿਸੇ ਜ਼ੁਲਮ ਨੂੰ ...GursharanSingh2
(12 ਫਰਵਰੀ 2025)

 

GursharanSingh2

 

“ਜੇ ਦਰਿਆਵਾਂ ਦੇ ਰੁਖ ਮੋੜੇ ਜਾ ਸਕਦੇ ਹਨ ਤਾਂ ਜ਼ਿੰਦਗੀ ਦੇ ਰੁਖ ਵੀ ਮੋੜ ਸਕਦੇ ਹਾਂ, ਸਮਾਜ ਦੇ ਰੁਖ ਨੂੰ ਕਿਉਂ ਨਹੀਂ ਮੋੜਿਆ ਜਾ ਸਕਦਾ? ਮੇਰਾ ਨਾਟਕੀ ਮੰਚ ਥੜ੍ਹੇ ਤੋਂ ਤਿਆਰ ਹੋਇਆ ਸੀ ਅਤੇ ਕ੍ਰਾਂਤੀ ਸਾਡੀ ਇਬਾਦਤ ਹੈ ...” ਇਹ ਵਿਚਾਰ ਭਾਜੀ ਗੁਰਸ਼ਰਨ ਸਿੰਘ ਜੀ ਦੇ ਸਨਉਨ੍ਹਾਂ ਦਾ ਜਨਮ 16 ਸਤੰਬਰ 1929 ਨੂੰ ਮੁਲਤਾਨ ਬ੍ਰਿਟਿਸ਼ ਭਾਰਤ ਪਰ ਹੁਣ ਪਾਕਿਸਤਾਨ ਵਿੱਚ ਹੋਇਆ ਸੀਵੰਡ ਤੋਂ ਬਾਅਦ ਉਨ੍ਹਾਂ ਦੇ ਪਿਤਾ ਪਾਕਿਸਤਾਨ ਵਿੱਚ ਰੁਕਣਾ ਚਾਹੁੰਦੇ ਸਨ ਅਤੇ ਉਨ੍ਹਾਂ ਦਾ ਮੰਨਣਾ ਸੀ ਕਿ ਆਪ ਬਣਾਈਆਂ ਹੱਦਾਂ ਦੀ ਕੋਈ ਕੀਮਤ ਨਹੀਂਉਨ੍ਹਾਂ ਦੇ ਪਿਤਾ ਨੇ ਆਪਣੇ ਪਰਿਵਾਰ ਨੂੰ ਭਾਰਤ ਭੇਜਿਆਉਹ ਬਚਪਨ ਵਿੱਚ ਸਾਹਿਤ ਨਾਲ ਜੁੜੇ ਹੋਏ ਸਨ ਇਸ ਕਰਕੇ ਚੁਟਕਲੇ, ਸਕਿੱਟ ਅਤੇ ਨਾਟਕ ਸਕੂਲ ਵਿੱਚ ਕਰਦੇ ਸਨਉਹ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨਸੰਨ 1951 ਵਿੱਚ ਉਨ੍ਹਾਂ ਨੇ ਦਿੱਲੀ ਤੋਂ ਐੱਮ.ਐੱਸ.ਸੀ. ਟੈਕਨੀਕਲ ਕਮਿਸਟਰੀ ਕੀਤੀਉਹ ਭਾਖੜਾ ਨੰਗਲ ਚਲੇ ਗਏਉੱਥੇ ਇੱਕ ਰੀਸਰਚ ਅਫਸਰ ਗਜਟਿਡ ਪੋਸਟ ’ਤੇ ਕੰਮ ਕੀਤਾਉੱਥੇ ਲੋਕਾਂ ਨੂੰ ਬਹੁਤ ਨੇੜੇ ਹੋ ਕੇ ਦੇਖਿਆ ਇੱਥੇ ਦਸ ਹਜ਼ਾਰ ਕਾਮੇਂ ਕੰਮ ਕਰਦੇ ਸਨਉਨ੍ਹਾਂ ਨੰਗਲ ਵਿਖੇ ਲੇਬਰ ਕਲੱਬ ਅਤੇ ਸਟਾਫ ਕਲੱਬ ਬਣਾਈਆਮ ਲੋਕਾਂ ਦੀਆਂ ਗੱਲਾਂ ਨਾਟਕਾਂ ਵਿੱਚ ਕਰਨ ਦੀ ਉਨ੍ਹਾਂ ਗੱਲ ਕੀਤੀ

ਸੰਨ 1955 ਵਿੱਚ ਪੰਡਤ ਜਵਾਹਰ ਲਾਲ ਨਹਿਰੂ ਕੋਲ ਗੱਲਬਾਤ ਕਰਨ ਲਈ ਬਾਹਰਲੇ ਦੇਸ਼ਾਂ ਦੀਆਂ ਸ਼ਖਸੀਅਤਾਂ ਕਰੁਸਚਿਵ ਅਤੇ ਬਲਗੈਨਿਨ ਨੇ ਇੱਥੇ ਨੰਗਲ ਵਿੱਚ ਆਉਣਾ ਸੀਇਸ ਲਈ ਦਰਿਆ ਵਿੱਚ ਇੱਕ ਕਿਸ਼ਤੀ ’ਤੇ ਕਮਰਾ ਬਣਾ ਕੇ ਗੁਪਤ ਮੀਟਿੰਗ ਕਰਨ ਲਈ ਸਥਾਨ ਤਿਆਰ ਕੀਤਾ ਗਿਆ ਇੱਥੇ ਸ਼ਾਮ ਨੂੰ ਰੰਗਾਰੰਗ ਪ੍ਰੋਗਰਾਮ ਹੋਣਾ ਸੀਉਸ ਸਮੇਂ ਨਹਿਰੂ ਨੇ ਕਿਹਾ ਕਿ ਡੈਮ ਸਾਡੇ ਵਾਸਤੇ ਨਵੇਂ ਜ਼ਮਾਨੇ ਦਾ ਮੰਦਰ ਹੈਭਾਜੀ ਦੀ ਡਿਊਟੀ ਮਹਿਮਾਨ ਨਿਵਾਜ਼ੀ ਕਰਨ ਵਿੱਚ ਲਗਾਈ ਗਈ ਸੀਉਨ੍ਹਾਂ ਨੇ ਉਸ ਸਮੇਂ ਵਰਕਰਾਂ ਨੂੰ ਵੀ ਇਹ ਰੰਗਾਰੰਗ ਪ੍ਰੋਗਰਾਮ ਦਿਖਾਉਣ ਬਾਰੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਪਰ ਇਸਦੀ ਇਜਾਜ਼ਤ ਨਹੀਂ ਮਿਲੀਅਧਿਕਾਰੀਆਂ ਨੇ ਕਿਹਾ ਕਿ ਇਹ ਸੁਰੱਖਿਆ ਦਾ ਮਾਮਲਾ ਹੈ ਅਤੇ ਇਸ ਵਿੱਚ ਸਿਰਫ਼ ਦਿੱਲੀ ਅਤੇ ਪੰਜਾਬ ਦੇ ਵੱਡੇ ਅਫਸਰ ਹੀ ਜਾਣਗੇ

ਅਗਲੇ ਦਿਨ ਭਾਜੀ ਗੁਰਸ਼ਰਨ ਸਿੰਘ ਨੇ ਸਕੂਲ ਦੀ ਗਰਾਊਂਡ ਵਿੱਚ ਵਰਕਰਾਂ ਲਈ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾਉੱਥੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਨਾਟਕ ਖੇਡਿਆਉਸ ਸਮੇਂ 2600 ਰੁਪਏ ਇਕੱਤਰ ਹੋਏ। ਉਸ ਸਮੇਂ ਦੇ ਮੁਤਾਬਿਕ ਇਹ ਘੱਟ ਨਹੀਂ ਸਨਉਹ ਕਹਿੰਦੇ ਸਨ ਕਿ ਜੇ ਲੋਕਾਂ ਨਾਲ ਗੱਲਾਂ ਕੀਤੀਆਂ ਜਾਣ ਤਾਂ ਕਲਾ ਲੋਕਾਂ ਤਕ ਪਹੁੰਚ ਸਕਦੀ ਹੈਨਿਜ਼ਾਮ ਵਿੱਚ ਅਣਖ ਵਾਲੇ ਦਾ ਜੀਣ ਨਹੀਂ ਹੈਅਣਖ ਵਾਲਾ ਬਗਾਵਤੀ ਸੁਰ ਵਿੱਚ ਜਦੋਂ ਬੋਲਦਾ ਹੈ ਤਾਂ ਹਾਕਮ ਧਿਰ ਨੂੰ ਬੁਰਾ ਲਗਦਾ ਸੀਉਨ੍ਹਾਂ ਨੇ ਲੋਕਾਂ ਦੀ ਅਵਾਜ਼ ਬਣ ਕੇ ਨਾਟਕ ਪੇਸ਼ ਕੀਤੇਉਹ ਅਕਸਰ ਹੀ ਕਹਿੰਦੇ, ਹੱਥ ਜੋੜਨ ਦੀ ਪ੍ਰਥਾ ਛੱਡ ਕੇ ਬਗਾਵਤ ਵੱਲ ਆਉ ਪੰਜਾਬ ਸਟੂਡੈਂਟ ਯੂਨੀਅਨ ਨੇ ਸ਼ਹੀਦ ਭਗਤ ਸਿੰਘ ਨੂੰ ਨਾਇਕ ਮੰਨ ਕੇ ਉਨ੍ਹਾਂ ਦੇ ਵਿਚਾਰਾਂ ਨੂੰ ਅੱਗੇ ਲਿਆਂਦਾਉਹ ਕੱਟੜਵਾਦ ਦੇ ਵਿਰੁੱਧ ਸਨ ਅਤੇ ਸਰਕਾਰੀ ਜਬਰ ਦੇ ਵੀ ਵਿਰੁੱਧ ਸਨਉਨ੍ਹਾਂ ਨੇ ਔਰਤ ਵਰਗ ਨੂੰ ਚੇਤਨ ਕੀਤਾਉਨ੍ਹਾਂ ਕਿਹਾ ਕਿ ਮੈਂ ਖੁਸ਼ ਹਾਂ ਜਿੰਨੇ ਕੁ ਸਾਧਨ ਮੇਰੇ ਕੋਲ ਸਨ, ਉਹਦੇ ਅਨੁਸਾਰ ਮੈਂ ਕੰਮ ਕੀਤਾਹੁਣ ਮੇਰੇ ਕੰਮ ਨੂੰ ਅੱਗੇ ਲਿਜਾਣ ਦੀ ਲੋੜ ਹੈਸੱਤ ਗਰੁੱਪ ਚੰਗੇ ਢੰਗ ਨਾਲ ਕੰਮ ਕਰ ਰਹੇ ਹਨਉਨ੍ਹਾਂ ਕਿਹਾ ਕਿ ਬਲਵੰਤ ਗਾਰਗੀ ਦੇ ਨਾਟਕਾਂ ਦੀ ਵਾਰਤਾਲਾਪ ਕਮਾਲ ਦੀ ਸੀ

ਭਾਖੜਾ ਡੈਮ ਦੇ ਵਰਕਰ ਲੋਹੜੀ ਦੇ ਦਿਨ ਆਪਣੇ ਅਧਿਕਾਰੀਆਂ ਤੋਂ ਛੁੱਟੀ ਦੀ ਮੰਗ ਕਰਦੇ ਸਨ ਪਰ ਅਧਿਕਾਰੀਆਂ ਨੇ ਛੁੱਟੀ ਨਹੀਂ ਦਿੱਤੀਇਸ ਲਈ ਵਰਕਰ ਹੜਤਾਲ ’ਤੇ ਚਲੇ ਗਏਫਿਰ ਆਪ ਨੇ “ਲੋਹੜੀ ਦੀ ਹੜਤਾਲ” ਨਾਟਕ ਲਿਖਿਆਸੰਨ 1970 ਵਿੱਚ ਨਕਸਲਾਈਟ ਮੂਵਮੈਂਟ ਸਮੇਂ ਜਾਅਲੀ ਮੁਕਾਬਲੇ ਬਣਾ ਕੇ ਨੌਜਵਾਨ ਮੁੰਡਿਆਂ ਨੂੰ ਮਾਰਿਆ ਸੀ, ਉਦੋਂ “ਕਿਵ ਕੂੜੇ ਤੁਟੇ ਪਾਲ” ਨਾਟਕ ਰਾਹੀਂ ਅਸਲੀਅਤ ਬਿਆਨ ਕੀਤੀ ਸੀਸੰਨ 1976 ਦੇ ਸਤੰਬਰ ਮਹੀਨੇ ਵਿੱਚ ਜੰਮੂ ਯੂਨੀਵਰਸਿਟੀ ਵਿੱਚ ਇੱਕ ਨਾਟਕ ਖੇਡਿਆ ਗਿਆਇਸ ਤੋਂ ਚਾਰ ਦਿਨ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਗ੍ਰਿਫ਼ਤਾਰ ਕਰ ਗਿਆ ਗਿਆਉਨ੍ਹਾਂ ’ਤੇ ਪੁਲ ਉਡਾਉਣ ਦਾ ਦੋਸ਼ ਲਗਾਇਆ ਗਿਆਬਾਅਦ ਵਿੱਚ ਮਾਣਯੋਗ ਕੋਰਟ ਨੇ ਛੱਡਣ ਦੇ ਹੁਕਮ ਜਾਰੀ ਕੀਤੇ

ਜਦੋਂ ਐਮਰਜੈਂਸੀ ਵਿੱਚ ਬੋਲਣ ’ਤੇ ਦਬਾਇਆ ਜਾਂਦਾ ਸੀ ਤਾਂ ਉਦੋਂ ਉਨ੍ਹਾਂ ਨੇ “ਬੰਦ ਕਮਰੇ” ਨਾਟਕ ਖੇਡਿਆਜਦੋਂ ਪੰਜਾਬ ਦੇ ਹਾਲਾਤ ਸਧਾਰਨ ਨਹੀਂ ਸਨ ਤਾਂ ਉਸ ਸਮੇਂ ਵੀ ਉਨ੍ਹਾਂ ਨੇ ਆਪਣੇ ਨਾਟਕ ਜਾਰੀ ਰੱਖੇਇਸੇ ਤਰ੍ਹਾਂ ਸਿੱਖਿਆ ਬੋਰਡ ਵਿੱਚ ਇੱਕ ਨਾਟਕ ਖੇਡਿਆ ਗਿਆਉੱਥੇ ਉਨ੍ਹਾਂ ਨੇ ਔਰਤਾਂ ਦੇ ਹੱਕ ਵਿੱਚ ਕਿਹਾ ਕਿ ਸਕੂਲ ਸਰਟੀਫਿਕੇਟਾਂ ਵਿੱਚ ਸਿਰਫ਼ ਪਿਤਾ ਦਾ ਨਾਂਅ ਲਿਖਿਆ ਹੁੰਦਾ ਹੈ, ਮਾਂ ਦਾ ਨਾਂਅ ਕਿਉਂ ਨਹੀਂ ਲਿਖਿਆ ਜਾਂਦਾਇਹ ਪ੍ਰਚਾਰ ਲਗਾਤਾਰ ਹਰ ਥਾਂ ਕਰਦੇ ਸਨਉਸ ਸਮੇਂ ਚੇਅਰਮੈਨ ਨੇ ਮੌਕੇ ’ਤੇ ਹੀ ਐਲਾਨ ਕਰ ਦਿੱਤਾ ਕਿ ਹੁਣ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਰਟੀਫਿਕੇਟਾਂ ਵਿੱਚ ਮਾਂ-ਬਾਪ ਦੋਹਾਂ ਦਾ ਨਾਂਅ ਦਰਜ ਹੋਵੇਗਾਅਗਲੇ ਸਾਲ ਸਰਟੀਫਿਕੇਟਾਂ ਤੇ ਦੋਨੇ ਨਾਂਅ ਛਪ ਕੇ ਆਏਇਹ ਉਨ੍ਹਾਂ ਦੀ ਦੇਣ ਸੀ

ਭਾਜੀ ਗੁਰਸ਼ਰਨ ਸਿੰਘ ਗੁਰੂ ਨਾਨਕ ਦੇਵ ਜੀ ਦੀ ਤਰਕਸ਼ੀਲ ਵਿਚਾਰਧਾਰਾ ਤੋਂ ਪ੍ਰਭਾਵਿਤ ਸਨਉਨ੍ਹਾਂ ਸੁਨੇਹਾ ਦਿੱਤਾ ਕਿ ਜਿੱਥੇ ਰਹਿ ਰਹੇ ਹਾਂ, ਉੱਥੇ ਦੀਆਂ ਕਦਰਾਂ ਕੀਮਤਾਂ ਦਾ ਧਿਆਨ ਰੱਖੀਏ ਅਤੇ ਮਨੁੱਖੀ ਕਦਰਾਂ ਕੀਮਤਾਂ ਬਣਾਈ ਰੱਖੀਏਸਾਡਾ ਸੱਭਿਆਚਾਰ ਅੱਗੇ ਵਧਣਾ ਚਾਹੀਦਾ ਹੈ, ਇਸ ਲਈ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਹੈਉਨ੍ਹਾਂ ਨੇ ਪੰਜਾਬ ਦੇ ਪਿੰਡਾਂ ਤੇ ਗਲੀਆਂ ਵਿੱਚ ਨਾਟਕ ਖੇਡੇਉਨ੍ਹਾਂ ਕਿਹਾ ਸੀ ਕਿ ਪੰਜਾਬ ਨੂੰ ਕੁਝ ਹੋਰ ਨਾ ਬਣਾਓ ਪੰਜਾਬ ਨੂੰ ਪੰਜਾਬ ਰਹਿਣ ਦਿਓਉਨ੍ਹਾਂ ਦਾ ਕਹਿਣਾ ਸੀ ਕਿ ਨਾਟਕ ਲੋਕਾਂ ਨੂੰ ਚੇਤਨ ਕਰਨ ਦਾ ਇੱਕ ਕਦਮ ਹੈਹਰ ਇੱਕ ਬੱਚੇ ਨੂੰ ਬਰਾਬਰ ਦੀ ਪੜ੍ਹਾਈ ਮਿਲਣੀ ਚਾਹੀਦੀ ਹੈਉਨ੍ਹਾਂ ਨਾਟਕਾਂ ਵਿੱਚ ਕਿਹਾ ਕਿ ਮਰਾਸੀਆ ਤੂੰ ਹੁਣ ਚੱਲਮੈਂ ਆਪੇ ਗੱਲ ਲੀਡਰਾਂ ਨਾਲ ਕਰਾਂਗਾਭਾਈ ਮੰਨਾ ਸਿੰਘ ਮਰਾਸੀ ਨੂੰ ਦੱਸਦੇ ਕਿ ਇਨ੍ਹਾਂ ਲੀਡਰਾਂ ਨੇ ਆਪਣੀ ਬੇੜੀ ਤਾਂ ਰੋੜ੍ਹਨੀ ਹੀ ਰੋੜ੍ਹਨੀ ਹੈ ਪਰ ਨਾਲ ਦੇਸ਼ ਦੀ ਬੇੜੀ ਵੀ ਰੋੜ੍ਹ ਦੇਣੀ ਹੈ

ਭਾਜੀ ਗੁਰਸ਼ਰਨ ਸਿੰਘ ਦਾ ਕਹਿਣਾ ਸੀ ਕਿ ਜੇ ਅਸੀਂ ਕਿਸੇ ਜ਼ੁਲਮ ਨੂੰ ਤਮਾਸ਼ਬੀਨ ਬਣ ਕੇ ਦੇਖਾਂਗੇ, ਸਾਨੂੰ ਉਸ ਤਮਾਸ਼ੇ ਦੀ ਕੀਮਤ ਤਾਰਨੀ ਪਵੇਗੀਉਨ੍ਹਾਂ ਨੇ ਘੁੰਮਣਘੇਰੀ, ਕੰਪਨੀ ਰੁੜ੍ਹ ਗਈ, ਸਾਡਾ ਵਿਰਸਾ, ਗਦਰ ਦੀ ਗੂੰਜ, ਅਗਨੀ, ਇਨਕਲਾਬ ਦੇ ਰਾਹ ’ਤੇ, ਇੱਕ ਮਾਂ ਦੋ ਮੁਲਕ, ਭਗੌਤੀ ਦੀ ਸ਼ਕਤੀ, ਇਹ ਲਹੂ ਕਿਸਦਾ ਹੈ?, ਜਦੋਂ ਰੌਸ਼ਨੀ ਹੁੰਦੀ ਹੈ, ਮਾਂ, ਸਿਉਂਕ, ਪੁਰਜ਼ਾ ਪੁਰਜਾ ਕੱਟ ਮਰੇ, ਕਿਵ ਕੂੜੇ ਤੁਟੇ ਪਾਲ, ਚਾਂਦਨੀ ਚੌਂਕ, ਦਾਸਤਾਨੇ-ਏ-ਪੰਜਾਬ, ਸ਼ਹੀਦ, ਟੋਇਆ, ਕੁਰਸੀਵਾਲਾ ਤੇ ਮੰਜੀ ਵਾਲਾ ਆਦਿ ਨਾਟਕ ਖੇਡੇ

ਭਾਜੀ ਗੁਰਸ਼ਰਨ ਸਿੰਘ ਨੇ ਮਨ ਜੀਤੇ ਜਗਜੀਤ, ਮੁਟਿਆਰ ਅਤੇ ਸੂਰਮਾ ਭਗਤ ਫਿਲਮ ਵਿੱਚ ਕੰਮ ਕੀਤਾਦੂਰਦਰਸ਼ਨ ਪੰਜਾਬੀ ਜਲੰਧਰ ’ਤੇ ਭਾਈ ਮੰਨਾ ਸਿੰਘ ਨਾਟਕ ਪ੍ਰਦਰਸ਼ਿਤ ਹੋਇਆ ਜਿਹੜਾ ਕਿ ਬਹੁਤ ਹਰਮਨ ਪਿਆਰਾ ਹੋਇਆ ਅਤੇ ਭਾਜੀ ਨੂੰ ਲੋਕ ਭਾਈ ਮੰਨਾ ਸਿੰਘ ਦੇ ਨਾਂ ਨਾਲ ਜਾਣਨ ਲੱਗ ਪਏਸਾਲ 2004 ਵਿੱਚ ਨੈਸ਼ਨਲ ਸੰਗੀਤ ਨਾਟਕ ਅਕੈਡਮੀ ਨੇ ਉਨ੍ਹਾਂ ਨੂੰ ਕਾਲੀਦਾਸ ਸਨਮਾਨ ਅਤੇ ਕਾਲਾ ਰਤਨ ਪੁਰਸਕਾਰ ਨਾਲ ਨਿਵਾਜਿਆਉਨ੍ਹਾਂ ਦੇ ਵਿਚਾਰ ਲੱਖਾਂ ਲੋਕਾਂ ਨੇ ਆਪਣੇ ਅੰਦਰ ਪਰੋਏ ਹੋਏ ਹਨਭਾਜੀ ਗੁਰਸ਼ਰਨ ਸਿੰਘ ਆਪਣੇ ਆਪ ਵਿੱਚ ਇੱਕ ਲਹਿਰ ਸਨਉਨ੍ਹਾਂ ਦੇ ਨਾਟਕਾਂ ਨੇ ਲੋਕਾਂ ਦੀ ਸੋਚ ਨੂੰ ਬਦਲਿਆਉਹ ਮਿਤੀ 27 ਸਤੰਬਰ 2011 ਨੂੰ 82 ਸਾਲ ਦੀ ਉਮਰ ਵਿੱਚ ਇਸ ਦੁਨੀਆ ਤੋਂ ਰੁਖਸਤ ਹੋ ਗਏਉਨ੍ਹਾਂ ਦਾ ਘਰ ਸੈਕਟਰ 43 ਵਿੱਚ ਸੀ ਤੇ ਉਸ ਘਰ ਨੂੰ “ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ” ਵਿੱਚ ਬਦਲ ਦਿੱਤਾ ਗਿਆ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰਿੰ. ਜਸਪਾਲ ਸਿੰਘ ਲੋਹਾਮ

ਪ੍ਰਿੰ. ਜਸਪਾਲ ਸਿੰਘ ਲੋਹਾਮ

Moga, Punjab, India.
WhatsApp: (91 - 97810 - 40140)
Email: (jaspal.loham@gmail.com)