JaspalSLohamPri7ਪੇਪਰਾਂ ਦੇ ਦਿਨ ਆ ਗਏ ਤੇ ਬੱਚੇ ਪੇਪਰਾਂ ਵਿੱਚ ਵਿਅਸਤ ਹੋ ਗਏ। ਜਿਸ ਦਿਨ ਸਾਇੰਸ ਦਾ ਪੇਪਰ ਸੀ, ਉਸ ਦਿਨ ...
(31 ਅਕਤੂਬਰ 2024)

 

ਕਈ ਸਾਲ ਪਹਿਲਾਂ ਦੀ ਅੱਜ ਇੱਕ ਗੱਲ ਯਾਦ ਆ ਗਈ, ਜਿਹੜੀ ਸਾਂਝੀ ਕਰ ਰਿਹਾ ਹਾਂਮੈਂ ਸਰਕਾਰੀ ਸਕੂਲ ਵਿੱਚ ਸਾਇੰਸ ਮਾਸਟਰ ਵਜੋਂ ਕੰਮ ਕਰ ਰਿਹਾ ਸੀਉਦੋਂ ਮੇਰੇ ਕੋਲ ਦਸਵੀਂ ਜਮਾਤ ਸੀ ਅਤੇ ਮੈਂ ਸਾਇੰਸ ਦੀ ਪੜ੍ਹਾਈ ਕਰਾਉਂਦਾ ਸੀ ਮੈਨੂੰ ਛੁੱਟੀ ਲੈਣ ਦਾ ਚਾਅ ਹੀ ਨਹੀਂ ਹੁੰਦਾ ਸੀ ਅਤੇ ਫ਼ਾਲਤੂ ਦੀਆਂ ਡਿਊਟੀਆਂ ਤੋਂ ਦੂਰ ਰਹਿੰਦਾ ਸੀਪਰ ਕਈ ਵਾਰ ਮਹਿਕਮੇ ਦਾ ਜਿੰਨ ਹੀ ਮੇਰੇ ਮਗਰ ਪੈ ਜਾਂਦਾ ਸੀਹੋਰ ਭਾਵੇਂ ਕਿਸੇ ਦੀ ਲੱਗੇ ਨਾ ਲੱਗੇ, ਮੇਰੀ ਹੋਰ ਸਕੂਲਾਂ ਵਿੱਚ ਸਾਲਾਨਾ ਪ੍ਰੀਖਿਆਵਾਂ ਵਿੱਚ ਡਿਊਟੀ ਬਤੌਰ ਡਿਪਟੀ ਸੁਪਰਡੈਂਟ ਲੱਗ ਜਾਂਦੀ ਸੀਪਰ ਮੈਨੂੰ ਆਪਣੇ ਸਕੂਲ ਵਿੱਚ ਰਹਿ ਕੇ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਦੱਬ ਕੇ ਪੜ੍ਹਾ ਕੇ ਜੋ ਖੁਸ਼ੀ ਹੁੰਦੀ ਸੀ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸੀਵਿਭਾਗ ਦੇ ਕੰਮ ਤਾਂ ਸਾਰੇ ਕਰਨੇ ਪੈਂਦੇ ਹਨ, ਕਿਸੇ ਨੂੰ ਜਵਾਬ ਨਹੀਂ ਦਿੱਤਾ ਜਾਂਦਾਮੇਰਾ ਨਾਂਅ ਤਾਂ ਵੱਟ ’ਤੇ ਪਿਆ ਹੁੰਦਾ ਸੀਡਿਊਟੀਆਂ ਆ ਜਾਣ ਦੇ ਬਾਵਜੂਦ ਵੀ ਮੈਂ ਬੱਚਿਆਂ ਦੀ ਪੜ੍ਹਾਈ ਤੋਂ ਕਦੇ ਵੀ ਪਾਸੇ ਨਹੀਂ ਗਿਆਇਸ ਲਈ ਮੈਂ ਆਪਣੇ ਕੇਂਦਰ ਸੁਪਰਡੈਂਟ ਨਾਲ ਗੱਲਬਾਤ ਕਰਕੇ ਮੈਂ ਖੁਦ ਡਿਊਟੀਆਂ ਘੱਟ ਕਰਵਾ ਲੈਂਦਾ ਅਤੇ ਹੋਰ ਚਾਹਵਾਨ ਅਧਿਆਪਕਾਂ ਦੀ ਡਿਊਟੀ ਵੱਧ ਕਰਵਾ ਲੈਂਦਾਇਸ ਤਰ੍ਹਾਂ ਰਲਮਿਲ ਕੇ ਮਸਲਾ ਹੱਲ ਕਰ ਲਈਦਾ ਸੀਬੱਚਿਆਂ ਨੂੰ ਪਤਾ ਉਦੋਂ ਹੀ ਲਗਦਾ ਸੀ ਕਿ ਸਾਡੇ ਮਾਸਟਰ ਸਕੂਲ ਆ ਗਏ ਹਨਬੱਸ ਫਿਰ ਕੀ, ਉਹ ਉਦੋਂ ਹੀ ਮੇਰੇ ਦਿੱਤੇ ਘਰ ਦੇ ਕੰਮ ਵਾਲੇ ਪ੍ਰਸ਼ਨਾਂ ਦੇ ਉੱਤਰ ਪੱਕੀ ਕਾਪੀ ਤੋਂ ਯਾਦ ਕਰਨ ਲੱਗ ਜਾਂਦੇਉਨ੍ਹਾਂ ਨੂੰ ਵੀ ਚਾਅ ਚੜ੍ਹ ਜਾਂਦਾ

ਉਸ ਸਾਲ ਤਾਂ ਮੈਂ ਤਹੱਈਆ ਕਰ ਲਿਆ ਕਿ ਆਪਣੀ ਜਮਾਤ ਦਾ ਨਤੀਜਾ 100 ਫ਼ੀਸਦੀ ਦੇ ਨਾਲ ਨਾਲ ਬੱਚਿਆਂ ਦੇ ਵੱਧ ਨੰਬਰ ਲਿਆ ਕੇ ਦਿਖਾਵਾਂਗਾਇਸ ਲਈ ਪਹਿਲਾਂ ਵਾਂਗ ਹੀ ਦੱਬ ਕੇ ਮਿਹਨਤ ਕਰਨ ਦਾ ਫੈਸਲਾ ਕੀਤਾਸਲੇਬਸ ਸਮੇਂ ਸਿਰ ਖਤਮ ਕਰਨਾ, ਰੋਜ਼ਾਨਾ ਪ੍ਰਸ਼ਨ ਯਾਦ ਕਰਾਉਣੇ, ਸੁਣਨੇ, ਟੈੱਸਟ ਲੈਣੇ, ਪ੍ਰਯੋਗ ਨਾਲ ਦੀ ਨਾਲ ਕਰਾਉਣ ਦਾ ਸਿਲਸਲਾ ਜਾਰੀ ਕਰ ਦਿੱਤਾਇਸ ਮਿਸ਼ਨ ਨੂੰ ਲੈ ਕੇ ਮੈਂ ਦੱਬ ਕੇ ਮਿਹਨਤ ਕਰਾਵਾਉਂਦਾ, ਰੋਜ਼ਾਨਾ ਹਾਜ਼ਰੀ ਦੇਖਦਾ, ਗੈਰਹਾਜ਼ਰਾਂ ਨੂੰ ਹਾਜ਼ਰ ਕਰਾਉਂਦਾ, ਬੱਚਿਆਂ ਦੇ ਘਰਾਂ ਵਿੱਚ ਸੁਨੇਹੇ ਭੇਜਦਾਫਿਰ ਤਾਂ ਮਾਪੇ ਵੀ ਆਪਣੇ ਜੁਆਕਾਂ ਨੂੰ ਛੁੱਟੀ ਦਿਵਾਉਣ ਵੀ ਨਹੀਂ ਆਉਂਦੇ ਸੀ। ਉਹ ਵੀ ਸੋਚਣ ਲੱਗ ਪਏ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾਬੱਚਿਆਂ ਦੀ ਵੀ ਰੁਟੀਨ ਬਣ ਗਈ

ਕਲਾਸ ਟੈੱਸਟ ਲੈ ਕੇ ਮੈਂ ਬੱਚਿਆਂ ਦੇ ਨੰਬਰ ਲਾਉਂਦਾਕਲਾਸ ਵਿੱਚ ਪੰਜ ਬੱਚੇ ਬਹੁਤ ਹੁਸ਼ਿਆਰ ਸਨਜਦੋਂ ਮੈਂ ਟੈੱਸਟ ਚੈੱਕ ਕਰਕੇ ਵੰਡਦਾ ਤਾਂ ਪੰਜਾਂ ਵਿੱਚੋਂ ਕਈ ਚੰਗੇ ਨੰਬਰ ਲੈ ਜਾਂਦੇ, ਇੱਕ ਦੋ ਪਛੜ ਜਾਂਦੇਜਿਹੜੇ ਬੱਚਿਆਂ ਦੇ ਨੰਬਰ ਘਟ ਜਾਂਦੇ ਸਨ, ਉਹ ਕਲਾਸ ਵਿੱਚ ਹੀ ਅੱਖਾਂ ਵਿੱਚ ਹੰਝੂ ਭਰ ਆਉਂਦੇਉਨ੍ਹਾਂ ਦੇ ਮਨ ਵਿੱਚ ਇਹ ਆਉਂਦਾ ਕਿ ਸਾਡੇ ਨੰਬਰ ਦੂਜਿਆਂ ਨਾਲੋਂ ਕਿਉਂ ਘਟ ਗਏਉਹ ਉਦਾਸ ਹੋ ਜਾਂਦੇਅਗਲੇ ਦਿਨ ਫਿਰ ਪੜ੍ਹਾਈ ਤੋਂ ਬਾਅਦ ਕਲਾਸ ਟੈੱਸਟ ’ਤੇ ਉਹੀ ਬੱਚੇ ਅੱਗੇ ਨਿਕਲ ਜਾਂਦੇਸਿਲਸਲਾ ਇਸ ਤਰ੍ਹਾਂ ਚੱਲਦਾ ਰਿਹਾਇੱਕ ਗੱਲ ਪੱਕੀ ਸੀ ਕਿ ਟੈੱਸਟ ਦੇ ਸਮੇਂ ਪੰਜੇ ਬੱਚੇ ਕਿਸੇ ਨੂੰ ਵੀ ਨਹੀਂ ਦੱਸਦੇ ਸਨ ਅਤੇ ਨਾ ਹੀ ਕਿਸੇ ਤੋਂ ਪੁੱਛਦੇ ਸਨਇਹ ਉਨ੍ਹਾਂ ਦਾ ਪੱਕਾ ਨਿਯਮ ਸੀ

ਮੇਰੀ ਕਲਾਸ ਵਿੱਚ ਕੁਝ ਕੁ ਬੱਚੇ ਹੀ ਢਿੱਲੇ ਸਨ ਪਰ ਉਨ੍ਹਾਂ ਦੀ ਪੜ੍ਹਾਈ ਦੀ ਰਫਤਾਰ ਵੀ ਬਣਾ ਦਿੱਤੀ ਕੁਝ ਬੱਚਿਆਂ ਦੇ ਗਰੁੱਪ ਬਣਾ ਦਿੱਤੇਇੱਕ ਹੁਸ਼ਿਆਰ ਬੱਚੇ ਦੇ ਨਾਲ ਦੂਜੇ ਪੰਜ ਬੱਚੇ ਲਾ ਦਿੱਤੇਇਨ੍ਹਾਂ ਨੂੰ ਗਰੁੱਪਾਂ ਦੇ ਕਮਾਂਡਰ ਬਣਾ ਦਿੱਤਾਗਰੁੱਪ ਦੇ ਬੱਚੇ ਵੀ ਰਲਮਿਲ ਕੇ ਪੜ੍ਹਨ ਲੱਗ ਪਏਇੱਕ ਦੂਸਰੇ ਤੋਂ ਪੁੱਛਣ ਦੱਸਣ ਲੱਗ ਪਏਕਮਾਂਡਰ ਖੁਦ ਦੱਬ ਕੇ ਪੜ੍ਹਦੇ ਤੇ ਗਰੁੱਪ ਦੇ ਬੱਚਿਆਂ ਨੂੰ ਵੀ ਯਾਦ ਕਰਾਉਂਦੇ ਅਤੇ ਧਿਆਨ ਰੱਖਦੇਜਦੋਂ ਮੇਰਾ ਸਾਰੀ ਕਲਾਸ ਵੱਲ ਇੱਕ ਇੱਕ ਬੱਚੇ ਵੱਲ ਧਿਆਨ ਜਾਂਦਾ ਤਾਂ ਮੈਂ ਦੇਖਦਾ ਕਿ ਸਾਰੇ ਬੱਚੇ ਪੜ੍ਹਾਈ ਵਿੱਚ ਮਗਨ ਹੁੰਦੇ ਸਨਇਸ ਤਰ੍ਹਾਂ ਕਮਾਂਡਰ ਬੱਚੇ ਕਦੇ ਕੋਈ ਅੱਗੇ ਤੇ ਕਦੇ ਕੋਈ, ਇਸ ਤਰ੍ਹਾਂ ਸਿਲਸਲਾ ਚੱਲਦਾ ਰਿਹਾਸਾਰਾ ਸਾਲ ਬੱਚਿਆਂ ਨੇ ਵੀ ਸਖਤ ਮਿਹਨਤ ਕੀਤੀ

ਹੁਣ ਪ੍ਰਸ਼ਨਾਂ ਦੇ ਉੱਤਰ ਉਨ੍ਹਾਂ ਦਿਆਂ ਉਂਗਲਾਂ ’ਤੇ ਸਨਸਾਲਾਨਾ ਪ੍ਰੀਖਿਆਵਾਂ ਸਿਰ ’ਤੇ ਆ ਗਈਆਂਬੱਚਿਆਂ ਨੂੰ ਫਿਰ ਸਮਝਾ ਦਿੱਤਾ ਕਿ ਬੇਟਾ ਪ੍ਰੀਖਿਆਵਾਂ ਅਸੀਂ ਨਹੀਂ ਲੈਣੀਆਂ, ਬਾਹਰਲੇ ਸਕੂਲਾਂ ਦੇ ਅਧਿਆਪਕ ਆ ਕੇ ਤੁਹਾਡੇ ਪੇਪਰ ਲੈਣਗੇਉਹ ਵੀ ਸਾਡੇ ਵਰਗੇ ਹਨ ਪਰ ਤੁਸੀਂ ਘਬਰਾਉਣਾ ਨਹੀਂ, ਡਰਨਾ ਨਹੀਂ, ਝਿਜਕਣਾ ਨਹੀਂ, ਕਿਸੇ ਕਿਸਮ ਦੀ ਚਿੰਤਾ ਨਹੀਂ ਕਰਨੀਤੁਸੀਂ ਸਾਰਾ ਸਾਲ ਤਿਆਰੀ ਕੀਤੀ ਹੈ, ਸਾਰੇ ਪ੍ਰਸ਼ਨ ਤੁਹਾਨੂੰ ਆਉਂਦੇ ਹਨ, ਤੁਹਾਨੂੰ ਯਾਦ ਹਨਪੇਪਰ ਵਿੱਚ ਜਦੋਂ ਤੁਸੀਂ ਲਿਖੋਗੇ ਤਾਂ ਤੁਹਾਡੇ ਯਾਦਾਂ ਦੇ ਸ੍ਰੋਤ ਵਿੱਚੋਂ ਪ੍ਰਸ਼ਨਾਂ ਦੇ ਉੱਤਰ ਭੱਜੇ ਆਉਣਗੇ ਤੇ ਤੁਸੀਂ ਵਧੀਆ ਪੇਪਰ ਕਰਕੇ ਆਉਗੇਇਹ ਗੱਲਾਂ ਬੱਚਿਆਂ ਦੇ ਮਨ ਵਿੱਚ ਪੈ ਗਈਆਂ

ਪੇਪਰਾਂ ਦੇ ਦਿਨ ਆ ਗਏ ਤੇ ਬੱਚੇ ਪੇਪਰਾਂ ਵਿੱਚ ਵਿਅਸਤ ਹੋ ਗਏਜਿਸ ਦਿਨ ਸਾਇੰਸ ਦਾ ਪੇਪਰ ਸੀ, ਉਸ ਦਿਨ ਬੱਚੇ ਪੇਪਰ ਤੋਂ ਬਾਅਦ ਮੇਰੇ ਕੋਲ ਆਏ। ਸਾਰੇ ਬੱਚਿਆਂ ਨੇ ਆਪਣੇ ਪ੍ਰਸ਼ਨ ਪੱਤਰ ਦਿਖਾ ਕੇ ਆਪਣੇ ਹੱਲ ਕੀਤੇ ਪੇਪਰਾਂ ਬਾਰੇ ਜ਼ਿਕਰ ਕੀਤਾਮੈਂ ਇੱਕ ਇੱਕ ਬੱਚੇ ਨਾਲ ਗੱਲਬਾਤ ਕੀਤੀਸਾਰੇ ਖੁਸ਼ ਸਨ, ਬਾਗੋਬਾਗ ਸਨ- ਸਰ! ਆਹ ਵੀ ਕੀਤਾ, ਸਰ ਆਹ ਵੀ ਕੀਤਾ, ਸਾਰੇ ਚੱਕ ’ਤੇ, ਸਾਰੇ ਕਰ ’ਤੇਕਈ ਬੱਚਿਆਂ ਨੇ ਆਪਣੇ ਪੇਪਰ ਦੇ ਅੰਦਾਜ਼ਨ ਨੰਬਰ ਵੀ ਲਗਾ ਲਏਉਨ੍ਹਾਂ ਕਮਾਲ ਕਰ ਦਿੱਤੀ

ਬੱਚਿਆਂ ਦੇ ਹਾਵ ਭਾਵ ਦੇਖਕੇ ਮੈਂ ਵੀ ਬਹੁਤ ਖੁਸ਼ ਹੋਇਆਅੰਤ ਮੈਂ ਬੱਚਿਆਂ ਨੂੰ ਕਿਹਾ, “ਬੇਟਾ, ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਰੁਕਣਾ ਨਹੀਂ, ਸਦਾ ਚੱਲਦੇ ਜਾਣਾ ਹੈ। ਲਹਿਰਾਂ ਦੇ ਵਾਂਗ ਸਦਾ ਅੱਗੇ ਵਧਦੇ ਜਾਣਾ ਹੈ ਤੇ ਇੱਕ ਦਿਨ ਤੁਸੀਂ ਆਪਣੇ ਨਿਸ਼ਾਨੇ ’ਤੇ ਜ਼ਰੂਰ ਪਹੁੰਚਣਾ ਹੈਆਪਣੀ ਇਹ ਹਿੰਮਤ ਬਣਾਈ ਰੱਖਣੀ ਹੈਇਸ ਤਰ੍ਹਾਂ ਬੱਚਿਆਂ ਦੇ ਲਿਖਤੀ ਪ੍ਰਯੋਗੀ ਪੇਪਰ ਹੋ ਗਏ

ਕਾਫੀ ਸਮੇਂ ਬਾਅਦ ਦਸਵੀਂ ਦਾ ਨਤੀਜਾ ਆਇਆਸਾਰੇ ਬੱਚੇ ਪਾਸ ਹੋ ਗਏ ਅਤੇ ਪੰਜ ਬੱਚਿਆਂ ਨੇ ਸ਼ਾਨਦਾਰ ਨੰਬਰ ਹਾਸਿਲ ਕੀਤੇਨਤੀਜੇ ਵਾਲੇ ਦਿਨ ਸਾਰੇ ਬੱਚੇ ਮੈਨੂੰ ਮਿਲ ਕੇ ਗਏਮੈਂ ਆਪਣੇ ਬੱਚਿਆਂ ਦੇ ਸਿਰ ’ਤੇ ਹੱਥ ਰੱਖ ਕੇ ਅਸ਼ੀਰਵਾਦ ਦਿੱਤਾਮੇਰੇ ਪੰਜ ਟਾਪਰ ਵਿਦਿਆਰਥੀ ਬੱਚਿਆਂ ਵਿੱਚ ਚਾਰ ਕੁੜੀਆਂ ਅਤੇ ਇੱਕ ਮੁੰਡਾ ਸੀਇਹ ਮੁੰਡਾ ਹੁਣ ਲੇਖਕ ਵੀ ਹੈ ਅਤੇ ਪੰਜਾਬੀ ਅਖ਼ਬਾਰਾਂ ਵਿੱਚ ਬਹੁਤ ਵਧੀਆ ਲੇਖ ਵੀ ਲਿਖਦਾ ਹੈਰੱਬ ਖੈਰ ਕਰੇਮੇਰੇ ਇਹ ਬੱਚੇ ਤਰੱਕੀ ਦੀਆਂ ਮੰਜ਼ਲਾਂ ਸਰ ਕਰਨ

*   *   *   *   *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5405)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  This email address is being protected from spambots. You need JavaScript enabled to view it.

About the Author

ਪ੍ਰਿੰ. ਜਸਪਾਲ ਸਿੰਘ ਲੋਹਾਮ

ਪ੍ਰਿੰ. ਜਸਪਾਲ ਸਿੰਘ ਲੋਹਾਮ

Moga, Punjab, India.
WhatsApp: (91 - 97810 - 40140)
Email: (jaspal.loham@gmail.com)