JaspalSLohamPri7ਜਦੋਂ ਮੇਰੀ ਵਾਰੀ ਆਈ ਤਾਂ ਮੈਂ ਪੁਜ਼ੀਸ਼ਨ ਲੈ ਕੇ ਰਾਈਫ਼ਲ ਫੜ ਲਈ। ਮੈਂ ਆਪਣੇ ਟਾਰਗੇਟ ’ਤੇ ...19Dec2024
(19 ਦਸੰਬਰ 2024)


19Dec2024ਪੰਜਾਬੀ ਸਾਡੀ ਮਾਂ ਬੋਲੀ ਹੈ, ਇਹ ਸਭ ਤੋਂ ਪਿਆਰੀ ਬੋਲੀ ਹੈ, ਇਸ ਤੋਂ ਬਿਨਾਂ ਅਸੀਂ ਅਧੂਰੇ ਹਾਂ
ਅੰਗਰੇਜ਼ੀ ਵਿਸ਼ੇ ਦਾ ਵੀ ਬਹੁਤ ਮਹੱਤਵ ਹੈ। ਇਸ ਵਿੱਚ ਪਰਪੱਕ ਹੋਣਾ ਬਹੁਤ ਜ਼ਰੂਰੀ ਹੈਬਾਕੀ ਦੀਆਂ ਭਸ਼ਾਵਾਂ ਦੇ ਨਾਲ ਨਾਲ ਇਸ ਅੰਤਰਰਾਸ਼ਟਰੀ ਭਾਸ਼ਾ ਦਾ ਗਿਆਨ ਵੀ ਜ਼ਰੂਰੀ ਹੈ ਅਤੇ ਇਹ ਹੀ ਸਾਰੇ ਸੰਸਾਰ ਨੂੰ ਮਿਲਾਉਂਦੀ ਹੈਗਿਆਨ ਜਿਸ ਭਾਸ਼ਾ ਵਿੱਚ ਮਿਲ ਜਾਵੇ, ਉਹ ਚੰਗਾ ਹੀ ਹੈਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿੱਚ ਸ੍ਰੀ ਮੰਗਤ ਰਾਮ ਜੀ ਸਾਡੇ ਛੇਵੀਂ ਕਲਾਸ ਦੇ ਇੰਚਾਰਜ ਸਨ ਅਤੇ ਉਹ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਸਨਉਹ ਕਲਾਸ ਵਿੱਚ ਬਹੁਤ ਸਖ਼ਤ ਸਨ ਅਤੇ ਕਿਸੇ ਨੂੰ ਵੀ ਕੁਸਕਣ ਨਹੀਂ ਸੀ ਦਿੰਦੇਉਹ ਹਰੇਕ ਬੱਚੇ ਵੱਲ ਧਿਆਨ ਦਿੰਦੇ ਸਨਇਸ ਲਈ ਸਾਰੇ ਬੱਚੇ ਚੁਸਤ ਹੋ ਕੇ ਰਹਿੰਦੇ ਸਨ ਅਤੇ ਆਪਣੀ ਪੜ੍ਹਾਈ ਵੱਲ ਧਿਆਨ ਦਿੰਦੇ ਸਨ

ਸ੍ਰੀ ਮੰਗਤ ਰਾਮ ਬੜੀ ਮਿਹਨਤ ਕਰਾਉਂਦੇ ਸਨਉਹ ਐੱਨ.ਸੀ.ਸੀ. ਦੇ ਇੰਚਾਰਜ ਸਨ ਅਤੇ ਇਸ ਕੰਮ ਲਈ ਉਨ੍ਹਾਂ ਕੋਲ ਐੱਨ.ਸੀ.ਸੀ. ਵਾਸਤੇ ਇੱਕ ਵੱਖਰਾ ਕਮਰਾ ਸੀਸਾਡਾ ਐੱਨ.ਸੀ.ਸੀ. ਵਾਲਾ ਕਮਰਾ ਸਕੂਲ ਦੇ ਦਫਤਰ ਦੇ ਨਜ਼ਦੀਕ ਸੀ। ਇਸ ਕਮਰੇ ਵਿੱਚ ਵੱਡੀਆਂ ਪੇਟੀਆਂ ਪਈਆਂ ਸਨ, ਜਿਨ੍ਹਾਂ ਵਿੱਚ ਐੱਨ.ਸੀ.ਸੀ. ਦੀਆਂ ਵਰਦੀਆਂ ਪਈਆਂ ਸਨਇਹ ਕਮਰਾ ਪੂਰੀ ਤਰ੍ਹਾਂ ਸ਼ਿੰਗਾਰ ਕੇ ਰੱਖਿਆ ਹੋਇਆ ਸੀਮੈਂ ਵੀ ਉਨ੍ਹਾਂ ਕੋਲ ਗਿਆ ਤੇ ਐੱਨ.ਸੀ.ਸੀ. ਵਿੱਚ ਆਪਣਾ ਨਾਂਅ ਲਿਖਵਾਉਣ ਲਈ ਬੇਨਤੀ ਕੀਤੀਉਨ੍ਹਾਂ ਨੇ ਮੇਰੇ ਵੱਲ ਮੁਸਕਰਾ ਕੇ ਦੇਖਿਆ ਤੇ ਮੇਰਾ ਨਾਂਅ ਐੱਨ.ਸੀ.ਸੀ. ਰਜਿਸਟਰ ਵਿੱਚ ਦਰਜ ਕਰ ਦਿੱਤਾਉਸ ਸਮੇਂ ਉਨ੍ਹਾਂ ਨੇ ਮੈਨੂੰ ਕਈ ਹਦਾਇਤਾਂ ਦਿੱਤੀਆਂ

ਕੁਝ ਦਿਨਾਂ ਬਾਅਦ ਸਾਨੂੰ ਐੱਨ.ਸੀ.ਸੀ. ਦੀਆਂ ਵਰਦੀਆਂ ਜਾਰੀ ਕਰ ਦਿੱਤੀਆਂ ਗਈਆਂ, ਜਿਸ ਸ਼ਰਟ, ਪੈਂਟ, ਟਾਈ, ਬੈਜ, ਬੈਲਟ ਆਦਿ ਸਨ ਮੈਨੂੰ ਤਾਂ ਵਰਦੀ ਦਾ ਚਾਅ ਚੜ੍ਹ ਗਿਆ ਕਿਉਂਕਿ ਫੌਜੀ ਦਿੱਖ ਮੈਨੂੰ ਪਹਿਲਾਂ ਤੋਂ ਹੀ ਚੰਗੀ ਲਗਦੀ ਸੀਮੈਂ ਘਰ ਜਾ ਕੇ ਵਰਦੀ ਚੰਗੀ ਤਰ੍ਹਾਂ ਧੁਆ ਲਈ ਅਤੇ ਪ੍ਰੈੱਸ ਕਰਕੇ ਆਪਣੀ ਬਾਰੀ ਵਿੱਚ ਰੱਖ ਲਈਬੈਲਟ ਤੇ ਪਾਊਡਰ ਮਲ ਕੇ ਬੈਲਟ ਚੰਗੀ ਤਰ੍ਹਾਂ ਚਮਕਾ ਲਈਇੱਕ ਦਿਨ ਸਰ ਨੇ ਸਾਰਿਆਂ ਨੂੰ ਸ਼ਾਮ ਨੂੰ 4.00 ਵਜੇ ਬੁਲਾ ਲਿਆਅਸੀਂ ਸਾਰੇ ਸਮੇਂ ਸਿਰ ਪਹੁੰਚ ਗਏਇਸ ਮੌਕੇ ਫ਼ੌਜੀ ਸਰ ਵੀ ਆਏ ਹੋਏ ਸਨਉਨ੍ਹਾਂ ਨੇ ਸਾਰਿਆਂ ਨੂੰ ਤਿੰਨ ਲਾਇਨਾਂ ਵਿੱਚ ਖੜ੍ਹੇ ਕਰਵਾ ਲਿਆਉਨ੍ਹਾਂ ਨੇ ਪਹਿਲਾਂ ਜਾਣਕਾਰੀ ਦਿੱਤੀ, ਫਿਰ ਦੱਬ ਕੇ ਪਰੇਡ ਕਰਵਾਈ ਥੋੜ੍ਹੇ ਸਮੇਂ ਬਾਅਦ ਰਿਫਰੈਸ਼ਮੈਂਟ ਵੀ ਆ ਗਈਸਾਰੇ ਵਿਦਿਆਰਥੀਆਂ ਨੂੰ ਪਲੇਟ ਵਿੱਚ ਇੱਕ ਇੱਕ ਸਮੋਸਾ ਅਤੇ ਇੱਕ ਇੱਕ ਬਰਫੀ ਦਾ ਪੀਸ ਦਿੱਤਾ ਗਿਆਇਸ ਤਰ੍ਹਾਂ ਕਈ ਵਾਰ ਸ਼ਾਮ ਨੂੰ ਪਰੇਡ ਕਰਵਾਈ ਗਈ ਅਤੇ ਸਾਨੂੰ ਪਰੇਡ ਵਿੱਚ ਮਾਹਿਰ ਬਣਾ ਦਿੱਤਾ

ਅਸੀਂ 26 ਜਨਵਰੀ ਅਤੇ 15 ਅਗਸਤ ਵਾਲੇ ਦਿਨ ਪਰੇਡ ਕਰਨ ਲਈ ਜਾਂਦੇ, ਬੜੀ ਖੁਸ਼ੀ ਹੁੰਦੀਇੱਕ ਦਿਨ ਸਰ ਸਾਨੂੰ ਡੀ.ਐੱਮ. ਕਾਲਜ ਦੀਆਂ ਬਾਹਰਲੀਆਂ ਗਰਾਊਡਾਂ ਵਿੱਚ ਲੈ ਗਏਉੱਥੇ ਸਾਰਾ ਦਿਨ ਐੱਨ.ਸੀ.ਸੀ. ਦੀਆਂ ਗਤੀਵਿਧੀਆਂ ਚੱਲਣੀਆਂ ਸਨ ਇੱਥੇ ਇੱਕ ਪਾਸੇ ਇੱਕ ਬਹੁਤ ਉੱਚੀ ਕੰਧ ਕੱਢੀ ਹੋਈ ਸੀਕੰਧ ਦੇ ਅਧਾਰ ਦੇ ਆਲੇ ਦੁਆਲੇ ਉੱਚੀ ਕਰਕੇ ਮਿੱਟੀ ਚੜ੍ਹਾਈ ਹੋਈ ਸੀ ਇੱਥੇ ਟਾਰਗੇਟ ਫਿੱਟ ਕੀਤੇ ਗਏ ਸਨ ਅਤੇ ਦੂਰ ਇੱਕ ਥਾਂ ’ਤੇ ਪੁਜ਼ੀਸ਼ਨ ਲੈਣ ਲਈ ਮਾਰਕ ਕੀਤਾ ਸੀਦੂਰ ਦੂਰ ਤਕ ਫੌਜੀ ਖੜ੍ਹੇ ਸਨ, ਜੋ ਲੰਘਣ ਵਾਲੇ ਲੋਕਾਂ ਨੂੰ ਦੂਰ ਦੀ ਜਾਣ ਲਈ ਕਹਿੰਦੇ ਸਨਫੌਜੀ ਸਰ ਨੇ ਪਹਿਲਾਂ ਸਾਨੂੰ ਰਾਈਫ਼ਲ ਚਲਾਉਣੀ ਸਿਖਾਈਕਿਵੇਂ ਰਾਈਫਲ ਫੜਨੀ ਹੈ, ਕਿਵੇਂ ਗੋਲੀ ਪਾਉਣੀ ਹੈ, ਕਿਵੇਂ ਸਾਹ ਰੋਕ ਨਿਸ਼ਾਨਾ ਸਾਧਣਾ ਹੈਅਸੀਂ ਚੰਗੀ ਤਰ੍ਹਾਂ ਸਿੱਖ ਲਿਆਜਦੋਂ ਮੇਰੀ ਵਾਰੀ ਆਈ ਤਾਂ ਮੈਂ ਰਾਈਫਲ ਫੜੀ ਤੇ ਗੋਲੀ ਰਾਈਫਲ ਵਿੱਚ ਪਾ ਕੇ ਅੱਖ ਮੀਚ ਕੇ ਨਿਸ਼ਾਨਾ ਟਾਰਗੇਟ ’ਤੇ ਸਾਧਿਆਗੋਲੀ ਸਿੱਧੀ ਕੇਂਦਰ ਵਿੱਚ ਜਾ ਵੱਜੀਉਸ ਦਿਨ ਜ਼ਿੰਦਗੀ ਵਿੱਚ ਪਹਿਲੀ ਵਾਰ ਰਾਈਫਲ ਹੱਥ ਵਿੱਚ ਫੜੀ ਸੀ ਅਤੇ ਰਾਈਫਲ ਚਲਾ ਕੇ ਬਹੁਤ ਮਜ਼ਾ ਆਇਆਬਾਕੀ ਦੇ ਸਮੇਂ ਵਿੱਚ ਸਾਨੂੰ ਪਰੇਡ ਕਰਵਾਈ ਗਈਫਿਰ ਸਾਨੂੰ ਵੱਡੀ ਮਸ਼ੀਨਗੰਨ ਅਤੇ ਸਟੇਨਗੰਨ ਵੀ ਵਿਖਾਈ ਗਈਜਦੋਂ ਸ਼ਾਮ ਹੋ ਗਈ, ਸਾਨੂੰ ਘਰਾਂ ਨੂੰ ਵਾਪਸ ਭੇਜ ਦਿੱਤਾ

ਫਿਰ ਇੱਕ ਦਿਨ ਸਰ ਨੇ ਕਲਾਸਾਂ ਵਿੱਚ ਸੁਨੇਹਾ ਭਜਵਾਇਆ ਕਿ ਐੱਨ.ਸੀ.ਸੀ. ਦਾ ਕੈਂਪ ਪਾਲਮਪੁਰ ਵਿਖੇ ਲੱਗਣਾ ਹੈ ਅਤੇ ਆਪਣੀ ਤਿਆਰੀ ਖਿੱਚ ਲਓ ਅਤੇ ਘਰ ਜਾ ਕੇ ਦੱਸ ਦਿਓਇਹ ਸੁਣ ਕੇ ਅਸੀਂ ਬਹੁਤ ਖੁਸ਼ ਹੋਏ ਕਿ ਕੈਂਪ ਲਾਉਣ ਲਈ ਬਾਹਰ ਜਾ ਰਹੇ ਹਾਂਬੜਾ ਮਜ਼ਾ ਆਵੇਗਾਮੈਂ ਘਰ ਜਾ ਕੇ ਭਾਪਾ ਜੀ ਨੂੰ ਦੱਸਿਆ ਤੇ ਉਨ੍ਹਾਂ ਨੇ ਮੈਨੂੰ ਐੱਨ.ਸੀ.ਸੀ. ਕੈਂਪ ’ਤੇ ਜਾਣ ਦੀ ਆਗਿਆ ਦੇ ਦਿੱਤੀ

ਘਰ ਵਿੱਚ ਇੱਕ ਲੋਹੇ ਦਾ ਟਰੰਕ ਪਿਆ ਸੀ, ਉਸ ਵਿੱਚ ਮੈਂ ਆਪਣੇ ਕੱਪੜੇ, ਵਰਦੀ, ਚੀਨੀ ਦੇ ਭਾਂਡੇ ਆਦਿ ਪਾ ਲਏ ਅਤੇ ਸਕੂਲ ਚਲਾ ਗਿਆ ਇੱਥੇ ਫੌਜੀ ਟਰੱਕ ਖੜ੍ਹਾ ਸੀ, ਜਿਸਨੇ ਸਾਨੂੰ ਰੇਲਵੇ ਸਟੇਸ਼ਨ ’ਤੇ ਪਹੁੰਚਾ ਦਿੱਤਾਅਸੀਂ ਆਪਣਾ ਸਮਾਨ ਰੇਲਗੱਡੀ ਵਿੱਚ ਰੱਖ ਦਿੱਤਾਇਸ ਤਰ੍ਹਾਂ ਰੇਲਗੱਡੀ ਪਾਲਮਪੁਰ ਪਹੁੰਚ ਗਈਅਸੀਂ ਸਟੇਸ਼ਨ ’ਤੇ ਉੱਤਰ ਗਏ ਅਤੇ ਸਮਾਨ ਬਾਹਰ ਕੱਢ ਲਿਆ ਇੱਥੇ ਸਾਨੂੰ ਕੁਝ ਹਦਾਇਤਾਂ ਦੇ ਕੇ ਫੌਜੀ ਟਰੱਕ ਵਿੱਚ ਬਿਠਾ ਲਿਆ ਗਿਆ

ਕੁਝ ਸਮੇਂ ਬਾਅਦ ਅਸੀਂ ਆਪਣੇ ਕੈਂਪ ਵਿੱਚ ਪਹੁੰਚ ਗਏ। ਇਹ ਥਾਂ ਸ਼ਹਿਰ ਤੋਂ ਦੂਰ ਸੀਇਹ ਪੱਧਰੀ ਥਾਂ ਸੀ ਅਤੇ ਅਸੀਂ ਆਪਣਾ ਸਮਾਨ ਆਪਣੇ ਟੈਂਟ ਵਿੱਚ ਰੱਖ ਲਿਆਸਾਡਾ ਇਹ ਕੈਂਪ ਦਸ ਦਿਨ ਦਾ ਸੀਕੈਂਪ ਵਿੱਚ ਸਵੇਰ ਦੇ ਸਮੇਂ ਜਲਦੀ ਬੁਲਾ ਕੇ ਸੈਰ ਕਰਵਾਈ ਜਾਂਦੀ, ਫਿਰ ਨਾਸ਼ਤਾ ਦਿੱਤਾ ਜਾਂਦਾ ਸੀਉਸ ਤੋਂ ਬਾਅਦ ਵੱਖ ਵੱਖ ਸਮਿਆਂ ’ਤੇ ਗਤੀਵਿਧੀਆਂ ਚਲਦੀਆਂ ਸਨਫਿਰ ਦੁਪਹਿਰ ਦਾ ਖਾਣਾ ਅਤੇ ਫਿਰ ਸ਼ਾਮ ਨੂੰ ਚਾਹ ਅਤੇ ਰਾਤ ਦਾ ਖਾਣਾਵੈਸੇ ਤਾਂ ਨਹਾਉਣ ਲਈ ਟੈਂਕੀ ਟੂਟੀਆਂ ਸਨ ਪਰ ਕਈ ਵਾਰ ਨੇੜੇ ਛੋਟੀ ਜਿਹੀ ਨਦੀ ਵਿੱਚ ਨਹਾਉਣ ਲਈ ਚਲੇ ਜਾਂਦੇ ਸੀਨਦੀ ਵਿੱਚ ਖੂਬ ਅਨੰਦ ਆਉਂਦਾ ਸੀ

ਕੈਂਪ ਵਿੱਚ ਇੱਕ ਦਿਨ ਨਿਸ਼ਾਨੇਬਾਜ਼ੀ ਮੁਕਾਬਲੇ ਸਨਇਸ ਵਿੱਚ ਮੈਂ ਵੀ ਭਾਗ ਲਿਆ ਅਤੇ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਪੁਜ਼ੀਸ਼ਨ ਲੈ ਕੇ ਰਾਈਫ਼ਲ ਫੜ ਲਈਮੈਂ ਆਪਣੇ ਟਾਰਗੇਟ ’ਤੇ ਸਾਰੀਆਂ ਗੋਲੀਆਂ ਕੇਂਦਰ ਵਿੱਚ ਲਗਾ ਦਿੱਤੀਆਂ ਮੈਨੂੰ ਬਹੁਤ ਖੁਸ਼ੀ ਹੋਈਸਾਡੇ ਮੰਗਤ ਰਾਮ ਸਰ ਜੀ ਨੇ ਮੈਨੂੰ ਸ਼ਬਾਸ਼ ਦਿੱਤੀ ਇੱਥੇ ਫਿਰ ਸਾਨੂੰ ਵੱਖ ਵੱਖ ਤਰ੍ਹਾਂ ਦੀਆਂ ਮਸ਼ੀਨਗੰਨਾਂ ਦਿਖਾਈਆਂ ਗਈਆਂ। ਜਿਹੜੀਆਂ ਗੋਲੀਆਂ ਇਨ੍ਹਾਂ ਵਿੱਚ ਪੈਂਦੀਆਂ ਸਨ, ਉਹ ਵੀ ਦਿਖਾਈਆਂ ਗਈਆਂਜੇਤੂਆਂ ਦੀ ਹੌਸਲਾ ਅਫ਼ਜਾਈ ਕੀਤੀ ਗਈਇਸ ਤਰ੍ਹਾਂ ਦਸ ਦਿਨ ਐੱਨ.ਸੀ.ਸੀ. ਕੈਂਪ ਵਿੱਚ ਬਤੀਤ ਕਰਕੇ ਅਸੀਂ ਘਰ ਵਾਪਸ ਆ ਗਏ ਐੱਨ.ਸੀ.ਸੀ. ਦੇ ਕੈਂਪ ਵਿੱਚ ਲਿਜਾਣ ਦਾ ਸਾਰਾ ਸਿਹਰਾ ਮੰਗਤ ਰਾਮ ਸਰ ਜੀ ਨੂੰ ਜਾਂਦਾ ਹੈ ਜਿਹੜੇ ਸਾਨੂੰ ਚੁਣ ਕੇ ਨਾਲ ਲੈ ਕੇ ਗਏ ਸਨ

ਸਰ ਅਕਸਰ ਹੀ ਸ਼ਾਮ ਨੂੰ ਕਸ਼ਮੀਰੀ ਪਾਰਕ ਸੈਰ ਲਈ ਜਾਂਦਿਆਂ ਕਈ ਵਾਰ ਰਸਤੇ ਵਿੱਚ ਅਤੇ ਕਈ ਵਾਰ ਪਾਰਕ ਵਿੱਚ ਮਿਲਦੇ ਸਨਉਨ੍ਹਾਂ ਦੇ ਚਰਨ ਸਪਰਸ਼ ਕਰਕੇ ਮਨ ਨੂੰ ਸਾਕੂਨ ਮਿਲਦਾ ਸੀਮੈਂ ਸਰ ਦਾ ਹਾਲ ਚਾਲ ਪੁੱਛ ਕੇ ਫਿਰ ਅੱਗੇ ਸੈਰ ਨੂੰ ਨਿਕਲਦਾ ਸੀਉਹ ਹੌਲੀ ਹੌਲੀ ਤੁਰਦੇ ਸਨ ਬੇਸ਼ਕ ਉਹ ਅੱਜ ਨਹੀਂ ਹਨ ਫਿਰ ਵੀ ਉਨ੍ਹਾਂ ਦੀਆਂ ਯਾਦਾਂ ਮੇਰੇ ਮਨ ਵਿੱਚ ਵਸੀਆਂ ਹੋਈਆਂ ਹਨ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5542)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਪ੍ਰਿੰ. ਜਸਪਾਲ ਸਿੰਘ ਲੋਹਾਮ

ਪ੍ਰਿੰ. ਜਸਪਾਲ ਸਿੰਘ ਲੋਹਾਮ

Moga, Punjab, India.
WhatsApp: (91 - 97810 - 40140)
Email: (jaspal.loham@gmail.com)