ਜੇ ਕਿਸੇ ਮਨੁੱਖ ਦੇ ਮਨ ਵਿੱਚ ਦੂਜਿਆਂ ਪ੍ਰਤੀ ਸੇਵਾਸਮਰਪਣਸਨਮਾਨ, ਸਹਿਣਸ਼ੀਲਤਾ ਅਤੇ ਸਰਬੱਤ ਦੇ ਭਲੇ ਦਾ ...
(2 ਸਤੰਬਰ 2024)

 

ਉਂਜ ਤਾਂ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਕਹੇ ਜਾਂਦੇ ਸਾਡੇ ਮੁਲਕ ਭਾਰਤ ਨੂੰ ਵਿਸ਼ਵ ਮੰਚ ਉੁੱਤੇ ਇੱਕ ‘ਧਰਮ ਨਿਰਪੱਖ’ ਦੇਸ਼ ਵਜੋਂ ਬੜਾ ਹੀ ਹੁੱਬ-ਹੁੱਬ ਕੇ ਪ੍ਰਚਾਰਿਆ ਜਾਂਦਾ ਹੈ ਪਰ ਕੌੜਾ ਸੱਚ ਇਹ ਹੈ ਕਿ ਇੱਥੇ ਸਦੀਆਂ ਤੋਂ ਧਰਮਾਂ, ਨਸਲਾਂ ਅਤੇ ਜ਼ਾਤਾਂ ਦਾ ਨਾ ਕੇਵਲ ਬੋਲਬਾਲਾ ਚੱਲਦਾ ਆ ਰਿਹਾ ਹੈ ਸਗੋਂ ਇਨ੍ਹਾਂ ਸੌੜੇ ਵਿਤਕਰਿਆਂ ਕਰਕੇ ਹੋਣ ਵਾਲੇ ਅਣਮਨੁੱਖੀ ਵਿਹਾਰ ਦੀ ਕਹਾਣੀ ਵਾਰ-ਵਾਰ ਦੁਹਰਾਈ ਜਾਂਦੀ ਰਹੀ ਹੈਭਾਰਤ ਵਿੱਚ ਪ੍ਰਾਚੀਨ ਕਾਲ ਤੋਂ ਲੈ ਕੇ ਹੁਣ ਤਕ ‘ਧਰਮ’ ਦੇ ਨਾਂ ’ਤੇ ਜਿੰਨਾ ‘ਅਧਰਮ’ ਹੋਇਆ ਹੈ, ਭਾਈਚਾਰੇ ਦੇ ਨਾਂ ’ਤੇ ਭਾਈਆਂ ਦੇ ਜਿੰਨੇ ਕਤਲ ਹੋਏ ਹਨ ਤੇ ‘ਕਾਨੂੰਨ ਸਾਹਮਣੇ ਸਭ ਦੀ ਬਰਾਬਰੀ’ ਦੇ ਨਾਂ ’ਤੇ ਜਿੰਨੀ ਨਾਬਰਾਬਰੀ ਕੀਤੀ ਗਈ ਹੈ, ਉਹ ਲਫ਼ਜ਼ਾਂ ਵਿੱਚ ਬਿਆਨ ਤੋਂ ਪਰੇ ਹੈਇਸ ਤੋਂ ਵੱਡਾ ਪ੍ਰਮਾਣ ਹੋਰ ਕੀ ਹੋ ਸਕਦਾ ਹੈ ਕਿ ਇਸ ਧਰਮ ਨਿਰਪੱਖ ਮੁਲਕ ਦਾ ਤਾਂ ਬਟਵਾਰਾ ਵੀ ‘ਧਰਮ’ ਦੇ ਆਧਾਰ ’ਤੇ ਹੀ ਕੀਤਾ ਗਿਆ ਸੀ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਅਤੇ ਹੋਰ ਵਿਦਵਾਨਾਂ ਦੀ ਕਰੜੀ ਘਾਲਣਾ ਪਿੱਛੋਂ ਤਿਆਰ ਕੀਤਾ ਭਾਰਤ ਦਾ ਸੰਵਿਧਾਨ ਸਾਨੂੰ ਆਪਣੀ ਮਰਜ਼ੀ ਦਾ ਧਰਮ ਅਪਣਾਉਣ ਅਤੇ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਧਾਰਮਿਕ ਚਿੰਨ੍ਹ ਪਹਿਨਣ ਜਾਂ ਧਰਮ ਪ੍ਰਚਾਰ ਤੇ ਹੋਰ ਧਾਰਮਿਕ ਕਰਮ-ਕਾਂਡ ਕਰਨ ਦੀ ਇਜਾਜ਼ਤ ਦਿੰਦਾ ਹੈਕਿੰਨੇ ਦੁੱਖ ਦੀ ਗੱਲ ਹੈ ਕਿ ਸਦੀਆਂ ਪਹਿਲਾਂ ਇੱਥੇ ‘ਧਰਮ’ ਅਤੇ ‘ਵਰਣ ਵੰਡ’ ਦੇ ਨਾਂ ’ਤੇ ਚਾਰ ਵਰਣਾਂ ਦੀ ਸਿਰਜਣਾ ਕਰ ਦਿੱਤੀ ਗਈ ਤੇ ਪਰਮਾਤਮਾ ਵੱਲੋਂ ਪ੍ਰਦਾਨ ਕੀਤੀ ਗਈ ‘ਮਨੁੱਖੀ ਬਰਾਬਰੀ’ ਨੂੰ ਨੇਸਤਨਾਬੂਦ ਕਰਦਿਆਂ ਹੋਇਆਂ ਕਿਸੇ ਨੂੰ ‘ਉੱਚੀ ਜਾਤ’ ਤੇ ਕਿਸੇ ਨੂੰ ‘ਨੀਚ ਜਾਤੀ’ ਦਾ ਮਨੁੱਖ ਬਣਾ ਦਿੱਤਾ ਗਿਆਗੱਲ ਕੇਵਲ ਇੱਥੇ ਹੀ ਨਹੀਂ ਮੁੱਕ ਗਈ, ਅਖੌਤੀ ਉੱਚੀ ਜਾਤ ਵਾਲਿਆਂ ਨੇ ਨੀਵੀਂ ਜਾਤ ਵਾਲਿਆਂ ਨਾਲ ਜੋ ਜ਼ੁਲਮ, ਅਪਮਾਨ ਅਤੇ ਅਨਿਆਂ ਦੀ ਨੀਤੀ ਅਪਣਾਈ, ਉਸਦੇ ਪ੍ਰਮਾਣ ਇਤਿਹਾਸ ਦੀਆਂ ਪੁਸਤਕਾਂ ਵਿੱਚ ਦਰਜ ਹਨ

ਸੰਨ 1947 ਤੋਂ ਪਹਿਲਾਂ ਹੀ ਬੇਸ਼ਕ ਅੰਗਰੇਜ਼ ਹਾਕਮਾਂ ਨੇ ਧਰਮ ਆਧਾਰਿਤ ਨਫ਼ਰਤ ਦੇ ਬੀਜਾਂ ਨੂੰ ਬੀਜ ਕੇ ਭਾਈ-ਭਾਈ ਵਿੱਚ ਫੁੱਟ ਪਾਉਣੀ ਸ਼ੁਰੂ ਕਰ ਦਿੱਤੀ ਸੀ ਪਰ ਹਰੇਕ ਧਰਮ ਦੇ ਸਿਰਮੌਰ ਗੁਣ ‘ਸਤਿਕਾਰ, ਸੇਵਾ, ਸਹਿਣਸ਼ੀਲਤਾ ਤੇ ਸਭਨਾਂ ਵਿੱਚੋਂ ਇੱਕੋ ਪਰਮੇਸ਼ਰ ਦੇ ਵਾਸ’ ਹੋਣ ਦੇ ਬਾਵਜੂਦ ਲੋਕ ਨਫ਼ਰਤ ਦੇ ਜ਼ਹਿਰ ਦੇ ਸ਼ਿਕਾਰ ਹੋ ਗਏ ਤੇ ਮੁਲਕ ਦੀ ਵੰਡ ਦੀਆਂ ਲੀਕਾਂ ਧਰਤੀ ’ਤੇ ਪਾਉਣ ਦੇ ਨਾਲ ਨਾਲ ਦਿਲਾਂ ਵਿੱਚ ਵੀ ਲੀਕਾਂ ਪਾ ਗਏਧਰਮ ਦੇ ਆਧਾਰ ’ਤੇ ਕੀਤੀ ਗਈ ਸੰਤਾਲੀ ਦੀ ਮੁਲਕ ਵੰਡ ਨੇ ਕੇਵਲ ਜ਼ਮੀਨ ਹੀ ਨਹੀਂ ਵੰਡੀ ਸੀ ਸਗੋਂ ਮਜ਼ਹਬੀ ਫ਼ਸਾਦਾਂ ਵਿੱਚ ਮਨੁੱਖਤਾ ਦਾ ਦਿਨ-ਦੀਵੀਂ ਘਾਣ ਵੀ ਕੀਤਾ ਸੀਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ’ਤੇ ਵੀ ਤਰਸ ਨਾ ਖਾਂਦਿਆਂ ਹੋਇਆਂ ਉਨ੍ਹਾਂ ਦੇ ਟੋਟੇ ਕਰ ਦਿੱਤੇ ਗਏ ਤੇ ਹਰ ਪਾਸੇ ਵਹਿਸ਼ਤ ਦਾ ਮੰਜ਼ਰ ਫੈਲਾਅ ਦਿੱਤਾ ਗਿਆਆਜ਼ਾਦੀ ਤੋਂ ਬਾਅਦ ਵੀ ਧਰਮ ਦੇ ਨਾਂ ’ਤੇ ਤੁਅੱਸਬੀ ਲੋਕਾਂ ਵੱਲੋਂ ਕੀਤੇ ਜਾਣ ਵਾਲੇ ‘ਅਧਰਮ’ ਨੂੰ ਨੱਥ ਨਾ ਪਈ ਤੇ ਸਾਡੇ ਧਰਮ ਨਿਰਪੱਖ ਮੁਲਕ ਵਿੱਚ ‘ਦਿੱਲੀ, ਭਾਗਲਪੁਰ, ਗੁਜਰਾਤ, ਮੁਜ਼ੱਫ਼ਰ ਨਗਰ’ ਅਤੇ ਹੋਰ ਨਗਰਾਂ ਵਿੱਚ ਅਖੌਤੀ ਧਰਮਾਂ ਵਾਲਿਆਂ ਨੇ ਇਨਸਾਨੀਅਤ ਦੇ ਕਤਲ ਦਾ ਨੰਗਾ ਨਾਚ ਖੇਡਿਆ, ਗੱਲਾਂ ਵਿੱਚ ਬਲਦੇ ਟਾਇਰ ਪਾ ਕੇ ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ, ਲੁੱਟਾਂ-ਖੋਹਾਂ ਕੀਤੀਆਂ, ਅੱਗਜ਼ਨੀ ਕੀਤੀ ਅਤੇ ਔਰਤਾਂ ਦੀ ਪੱਤ ਲੁੱਟ ਲਈ ਗਈ

ਵਰਤਮਾਨ ਸਮੇਂ ਵਿੱਚ ਇੱਕ ਧਰਮ ਵਿਸ਼ੇਸ਼ ਪ੍ਰਤੀ ਮੀਡੀਆ ਰਾਹੀਂ, ਸਿਆਸੀ ਬਿਆਨਬਾਜ਼ੀ ਰਾਹੀਂ ਤੇ ਧਾਰਮਿਕ ਵਿਰੋਧਾਭਾਸੀ ਗਤੀਵਿਧੀਆਂ ਰਾਹੀਂ ਦਿਨ ਰਾਤ ਨਫ਼ਰਤ ਦਾ ਜ਼ਹਿਰ ਫੈਲਾਇਆ ਜਾ ਰਿਹਾ ਹੈ ਅਤੇ ਇੱਕ ਫ਼ਿਰਕੇ ਨੂੰ ਕੁਝ ਗ਼ਲਤ ਕਰਨ ਲਈ ਉਕਸਾ ਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੋਣਾਂ ਜਿੱਤਣ ਦੀ ਹਵਸ ਨੇ ਮਾਨਵਤਾ, ਬਰਾਬਰੀ, ਸਹਿਣਸ਼ੀਲਤਾ ਅਤੇ ਧਰਮ ਨਿਰਪੱਖਤਾ ਨੂੰ ਤਾਰ ਤਾਰ ਕਰ ਦਿੱਤਾ ਹੈਇੱਕੋ ਦੇਸ਼ ਵਿੱਚ ਦੋ ਕਾਨੂੰਨ ਚੱਲਣ ਦਾ ਦ੍ਰਿਸ਼ ਅੱਜ ਵੇਖਣ ਨੂੰ ਮਿਲ ਰਿਹਾ ਹੈਇੱਕ ਚਾਰ ਸਾਲ ਪੁਰਾਣੇ ਟਵੀਟ ਨੂੰ ਲੈ ਕੇ ਜ਼ੁਬੈਰ ਨੂੰ ਤਾਂ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਤੇ ਸ਼ਰੇਆਮ ਹਜ਼ਰਤ ਮੁਹੰਮਦ ਸਾਹਿਬ ਦਾ ਅਪਮਾਨ ਕਰਨ ਵਾਲੀ ਨੂਪੁਰ ਸ਼ਰਮਾ ਨੂੰ ਕਾਬੂ ਕਰਨ ਦੀ ਥਾਂ ਉਸ ਨੂੰ ਬਚਾਉਣ ਲਈ ਹਰ ਹੀਲਾ ਵਰਤਿਆ ਗਿਆ ਤੇ ਬਿਲਕੀਸ ਬਾਨੋ ਦੇ ਗੁਨਾਹਗਾਰਾਂ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਡੇਰਾ ਸੱਚਾ ਸੌਦਾ ਮੁਖੀ ਨੂੰ ਵਾਰ-ਵਾਰ ਪੈਰੋਲ ਦਿੱਤੀ ਗਈ ਤੇ ਦੂਜੇ ਪਾਸੇ ਕੇਵਲ ਬਿਆਨਬਾਜ਼ੀ ਕਰਨ ਦੇ ਆਧਾਰ ’ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਅਤੇ ਜ਼ਮਾਨਤਾਂ ਤਕ ਨਹੀਂ ਹੋਣ ਦਿੱਤੀਆਂ ਗਈਆਂ ਇੱਕ ਧਰਮ ਵਿਸ਼ੇਸ਼ ਨਾਲ ਜੁੜੇ ‘ਲਵ-ਜਿਹਾਦ, ਹਿਜਾਬ, ਟ੍ਰਿਪਲ ਤਲਾਕ, ਧਾਰਾ 376, ਗਿਆਨਵਾਪੀ ਮਸਜਿਦ, ਸ਼ਹਿਰਾਂ ਦੇ ਨਾਂਵਾਂ ਦੀ ਬਦਲੀ, ਜਨਤਕ ਥਾਵਾਂ ’ਤੇ ਨਮਾਜ਼ ਪੜ੍ਹਨ’ ਆਦਿ ਨੂੰ ਇੱਕ ਵੱਡੇ ਜੁਰਮ ਵਜੋਂ ਮੀਡੀਆ ਰਾਹੀਂ ਪ੍ਰਚਾਰਨਾ ਆਦਿ ਅਨੇਕਾਂ ਪ੍ਰਮਾਣ ਨਫ਼ਰਤੀ ਜ਼ਹਿਰ ਫ਼ੈਲਾਏ ਜਾਣ ਵੱਲ ਇਸ਼ਾਰਾ ਕਰਦੇ ਹਨ

ਅੱਜ ਮੁਲਕ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਅੱਤਵਾਦ, ਗੈਂਗਸਟਰਵਾਦ, ਫ਼ਿਰੌਤੀਆਂ, ਲੁੱਟਾਂ-ਖੋਹਾਂ, ਕਤਲਾਂ, ਖ਼ੁਦਕੁਸ਼ੀਆਂ, ਕਾਲਾ ਧਨ, ਨਸ਼ਿਆਂ ਦਾ ਵੱਡੇ ਪੱਧਰ ’ਤੇ ਬੋਲਬਾਲਾ ਹੈ ਪਰ ਸਾਡੇ ਨਿਊਜ਼ ਚੈਨਲਾਂ ਨੂੰ ਇਹ ਵੱਡੀਆਂ ਤੇ ਗੰਭੀਰ ਸਮੱਸਿਆਵਾਂ ਨਜ਼ਰ ਹੀ ਨਹੀਂ ਆਉਂਦੀਆਂ ਹਨਹਰ ਚੈਨਲ ਅੱਜ ਧਾਰਮਿਕ ਸੰਕੀਰਣਤਾ ਫੈਲਾਉਣ ਵਾਲਾ ਕੰਟੈਂਟ ਚਲਾਉਣ, ਧਰਮ ਆਧਾਰਿਤ ਮੁੱਦਿਆਂ ’ਤੇ ਬਹਿਸ ਵਿਖਾਉਣ ਜਾਂ ਧਾਰਮਿਕ ਵਿਵਾਦ ਵਾਲੇ ਮਾਮਲਿਆਂ ਦੀਆਂ ਖ਼ਬਰਾਂ ਨੂੰ ਦਿਨ ਰਾਤ ਪ੍ਰਸਾਰਿਤ ਕਰ ਕੇ ਸਮਾਜ ਵਿੱਚ ਉਲਾਰ ਪੈਦਾ ਕਰਨ ਦੀ ਅਤੇ ਸੱਤਾਧਾਰੀ ਧਿਰ ਦੀਆਂ ਖ਼ਾਮੀਆਂ ਦੀ ਪਰਦਾਪੋਸ਼ੀ ਕਰਕੇ ਲੋਕਾਂ ਦਾ ਧਿਆਨ ਭਟਕਾਉਣ ਵਿੱਚ ਲੱਗੇ ਹੋਇਆ ਹੈਜੇਕਰ ਇੱਕ ਅੱਧਾ ਚੈਨਲ ਸੱਚ ਵਿਖਾਉਣ ਜਾਂ ਸੁਣਾਉਣ ਦੀ ਜੁਰਅਤ ਕਰ ਵੀ ਰਿਹਾ ਹੈ ਤਾਂ ਉਸਦੀ ਹੈਸੀਅਤ ‘ਨਗਾਰਖ਼ਾਨੇ ਵਿੱਚ ਵੱਜਦੀ ਤੂਤੀ’ ਤੋਂ ਵਧ ਕੇ ਨਹੀਂ ਹੈ

ਸਾਡੀ ਅਜੋਕੀ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਧਾਰਮਿਕ ਕੱਟੜਵਾਦ ਦੇ ਜ਼ਹਿਰ ਤੋਂ ਬਚਾਉਣ ਦੀ ਅੱਜ ਭਾਰੀ ਲੋੜ ਹੈਜੇ ਭਾਰਤ ਨੇ ਵਿਸ਼ਵ ਪੱਧਰ ’ਤੇ ਹੋ ਰਹੇ ਵੱਡੇ ਪਰਿਵਰਤਨਾਂ ਅਤੇ ਤਰੱਕੀ ਨਾਲ ਕਦਮ ਮਿਲਾ ਕੇ ਚੱਲਣਾ ਹੈ ਤਾਂ ਸਾਡੇ ਨੌਜਵਾਨਾਂ ਅਤੇ ਬੱਚਿਆਂ ਨੂੰ ਧਾਰਮਿਕ ਸੰਕੀਰਣਤਾ ਅਤੇ ਜਾਤ-ਪਾਤ ਦੀਆਂ ਵਲਗਣਾਂ ਵਿੱਚੋਂ ਨਿਕਲਣਾ ਪਏਗਾ ਤੇ ਆਪਣੀ ਕਾਬਲੀਅਤ ਅਤੇ ਵਿੱਦਿਅਕ ਯੋਗਤਾ ਦੇ ਆਧਾਰ ’ਤੇ ਕੰਮ ਹਾਸਿਲ ਕਰਕੇ ਮੁਲਕ ਨੂੰ ਬੁਲੰਦੀਆਂ ’ਤੇ ਲੈ ਕੇ ਜਾਣ ਬਾਰੇ ਸੋਚਣਾ ਪਵੇਗਾ ਨਾ ਕਿ ਧਰਮਾਂ ਅਤੇ ਜਾਤਾਂ ਦੇ ਨਾਂ ’ਤੇ ਖੜ੍ਹੇ ਕੀਤੇ ਜਾਂਦੇ ਬਖੇੜਿਆਂ ਵਿੱਚ ਹੁੰਗਾਰਾ ਭਰ ਕੇ ਆਪਣੇ ਅਤੇ ਮੁਲਕ ਦੇ ਭਵਿੱਖ ਨੂੰ ਬਰਬਾਦ ਕਰਨ ਵੱਲ ਵਧਣਾ ਹੋਵੇਗਾਅੱਜ ਸਿਆਸੀ ਨੇਤਾਵਾਂ ਦੀਆਂ ਲੂੰਬੜਚਾਲਾਂ ਤੋਂ ਸੁਚੇਤ ਹੋਣ ਦੀ ਲੋੜ ਹੈਧਰਮ ਹਰ ਕਿਸੇ ਦੀ ਨਿੱਜੀ ਚੋਣ ਹੈਆਪਣੀ ਮਰਜ਼ੀ ਦਾ ਧਰਮ ਅਪਣਾਉਣਾ ਅਤੇ ਪ੍ਰਚਾਰਨਾ ਹਰ ਕਿਸੇ ਦਾ ਸੰਵਿਧਾਨਕ ਹੱਕ ਹੈਵਿਗਿਆਨ ਅਤੇ ਵਿੱਦਿਆ ਦੇ ਇਸ ਯੁਗ ਵਿੱਚ ਗੱਲ ਬਰਾਬਰੀ ਦੀ ਹੋਣੀ ਚਾਹੀਦੀ ਹੈ, ਊਚ-ਨੀਚ ਜਾਂ ਜਾਤ-ਪਾਤ ਜਾਂ ਹਿੰਦੂ-ਮੁਸਲਿਮ ਦੀ ਨਹੀਂ

ਅਜ਼ੀਮ ਸ਼ਾਇਰ ਡਾ. ਇਕਬਾਲ ਨੇ ਸੱਚ ਹੀ ਕਿਹਾ ਸੀ, “ਮਜ਼ਹਬ ਨਹੀਂ ਸਿਖਾਤਾ, ਆਪਸ ਮੇਂ ਬੈਰ ਰਖਨਾ।” ਜਿਹੜਾ ਵਿਅਕਤੀ ਤੋੜਨ, ਮਾਰਨ, ਮਿਟਾਉਣ, ਸਾੜਨ, ਮਾਸੂਮਾਂ ਦਾ ਖ਼ੂਨ ਵਹਾਉਣ ਦੀਆਂ ਗੱਲਾਂ ਕਰੇ, ਉਹ ਧਰਮੀ ਹੋ ਹੀ ਨਹੀਂ ਸਕਦਾ ਹੈਅਸਲ ਵਿੱਚ ਧਰਮ ਤਾਂ ਜੀਵਨ-ਜਾਚ ਦਾ ਨਾਂ ਹੈ ਨਾ ਕਿ ਧਾਰਮਿਕ ਚਿੰਨ੍ਹਾਂ ਜਾਂ ਰੀਤੀ ਰਿਵਾਜ਼ਾਂ ਦਾਜੇ ਕਿਸੇ ਮਨੁੱਖ ਦੇ ਮਨ ਵਿੱਚ ਦੂਜਿਆਂ ਪ੍ਰਤੀ ਸੇਵਾ, ਸਮਰਪਣ, ਸਨਮਾਨ, ਸਹਿਣਸ਼ੀਲਤਾ ਅਤੇ ਸਰਬੱਤ ਦੇ ਭਲੇ ਦਾ ਭਾਵ ਨਹੀਂ ਹੈ ਤਾਂ ਉਹ ਮਨੁੱਖ ਹਰਗ਼ਿਜ਼ ਵੀ ਧਰਮੀ ਨਹੀਂ ਹੈਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ-

ਧਰਮੀ ਨਹੀਂ ਹੈ, ਉਹ ਤਾਂ ਡਾਢਾ ਕਾਫ਼ਰ ਬੰਦਾ ਏ,
ਪੂਜਾਘਰ’ ਲਈ ਜਿਹੜਾ ‘ਘਰ ਅੱਲ੍ਹਾ ਦਾ’ ਢਾਹੁੰਦਾ ਏ।”

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5266)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

Batala, Gurdaspur, Punjab, India.
Phone: (91 - 97816-46008)
Email: (paramjeetsingh1973@gmail.com)

More articles from this author