ParamjitSNikkeGhumanPro7ਇੱਥੋਂ ਅਨਪੜ੍ਹਤਾ ਅਤੇ ਗ਼ਰੀਬੀ ਦਾ ਜੇ ਖ਼ਾਤਮਾ ਕਰਨਾ ਹੈ ਤਾਂ ਆਬਾਦੀ ਉੱਤੇ ਕਾਬੂ ਪਾਉਣਾ ਹੀ ਇਸਦਾ ਇੱਕਮਾਤਰ ਹੱਲ ...
(11 ਜੁਲਾਈ 2024)
ਇਸ ਸਮੇਂ ਪਾਠਕ: 665.


ਸੰਨ
2017 ਵਿੱਚ ਦੁਨੀਆ ਦੀ ਆਬਾਦੀ 750 ਕਰੋੜ ਦੇ ਕਰੀਬ ਸੀ ਜਿਸ ਵਿੱਚੋਂ 18.5 ਫ਼ੀਸਦੀ ਹਿੱਸਾ ਚੀਨ ਵਿੱਚ 17.9 ਫ਼ੀਸਦੀ ਹਿੱਸਾ ਭਾਰਤ ਵਿੱਚ ਵਸਦਾ ਸੀ ਜਦੋਂ ਕਿ ਅਮਰੀਕਾ ਅਤੇ ਜਰਮਨੀ ਵਿੱਚ ਕ੍ਰਮਵਾਰ 4.3 ਅਤੇ 1.1 ਫ਼ੀਸਦੀ ਆਬਾਦੀ ਵਸਦੀ ਸੀ ਪਰ 1 ਜਨਵਰੀ, ਸੰਨ 2023 ਨੂੰ ਦੁਨੀਆਂ ਦੀ ਕੁੱਲ ਆਬਾਦੀ 7,94,26,45,086 ਭਾਵ 794 ਕਰੋੜ ਤੋਂ ਵੱਧ ਹੋ ਗਈ ਸੀ ਤੇ 14 ਅਪਰੈਲ, ਸੰਨ 2023 ਦੇ ਅੰਕੜਿਆਂ ਅਨੁਸਾਰ ਦੁਨੀਆਂ ਦੀ ਕੁੱਲ ਆਬਾਦੀ ਵਿੱਚੋਂ ਭਾਰਤ ਵਿੱਚ 17.7, ਚੀਨ ਵਿੱਚ 17.6 ਫ਼ੀਸਦੀ, ਅਮਰੀਕਾ ਵਿੱਚ 4.17 ਅਤੇ ਪਾਕਿਸਤਾਨ ਵਿੱਚ 2.86 ਫ਼ੀਸਦੀ ਜਨਸੰਖਿਆ ਵਸਦੀ ਸੀਦਿਲਚਸਪ ਤੱਥ ਹੈ ਕਿ ਹਰੇਕ 14 ਮਹੀਨਿਆਂ ਬਾਅਦ ਦੁਨੀਆਂ ਦੀ ਆਬਾਦੀ ਦਸ ਕਰੋੜ ਵਧ ਜਾਂਦੀ ਹੈਸੰਨ 2016 ਵਿੱਚ ਦੁਨੀਆਂ ਦੀ ਆਬਾਦੀ 740 ਕਰੋੜ ਸੀ ਤੇ ਸੰਨ 2019 ਵਿੱਚ ਇਹ ਵਧ ਕੇ 770 ਕਰੋੜ ਹੋ ਗਈ ਸੀਅੱਜ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਭਾਰਤ ਵਿੱਚ ਵਸਦੀ ਹੈ ਜਦੋਂ ਕਿ ਕਈ ਸਾਲ ਤਕ ਪਹਿਲੇ ਨੰਬਰ ’ਤੇ ਰਿਹਾ ਚੀਨ ਆਪਣੀ ਆਬਾਦੀ ਨਿਯੰਤ੍ਰਣ ਸੰਬੰਧੀ ਸਖ਼ਤ ਨੀਤੀ ਸਦਕਾ ਹੁਣ ਦੂਜੇ ਨੰਬਰ ’ਤੇ ਖਿਸਕ ਚੁੱਕਾ ਹੈਇਸ ਵਕਤ ਚੀਨ ਦੀ ਅਨੁਮਾਨਿਤ ਆਬਾਦੀ 141 ਕਰੋੜ ਤੋਂ ਵੱਧ ਤੇ ਭਾਰਤ ਦੀ 142 ਕਰੋੜ ਤੋਂ ਵੱਧ ਮੰਨੀ ਜਾ ਰਹੀ ਹੈਜਨਸੰਖਿਆ ਮਾਹਿਰਾਂ ਅਨੁਸਾਰ ਸੰਨ 2020 ਤੋਂ ਜਾਪਾਨ ਅਤੇ ਦੱਖਣੀ ਕੋਰੀਆ ਦੀ ਆਬਾਦੀ ਵਿੱਚ ਗਿਰਾਵਟ ਦਰਜ ਹੋਣੀ ਸ਼ੁਰੂ ਹੋ ਗਈ ਹੈ ’ਤੇ ਇੱਕ ਅੰਦਾਜ਼ੇ ਅਨੁਸਾਰ ਸੰਨ 2059 ਵਿੱਚ ਭਾਰਤ ਦੀ ਆਬਾਦੀ 170 ਕਰੋੜ ਹੋ ਜਾਵੇਗੀ

ਅੱਜ ਵਿਸ਼ਵ ਆਬਾਦੀ ਦਿਵਸ ਹੈਇਸ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ ‘ਯੂਨਾਈਟਿਡ ਨੇਸ਼ਨਜ਼ ਡਿਵੈਲਪਮੈਂਟ ਪ੍ਰੋਗਰਾਮ’ ਦੀ ਗਵਰਨਿੰਗ ਕੌਂਸਲ ਨੇ ਵਿਸ਼ਵ ਬੈਂਕ ਦੇ ਸੀਨੀਅਰ ਡੈਮੋਗ੍ਰਾਫ਼ਰ ਵਜੋਂ ਸੇਵਾ ਨਿਭਾਅ ਰਹੇ ਡਾ. ਕੇ.ਸੀ. ਜ਼ਕਾਰੀਆ ਦੀ ਸਲਾਹ ’ਤੇ ਸੰਨ 1989 ਵਿੱਚ ਕੀਤੀ ਸੀ ਕਿਉਂਕਿ 11 ਜੁਲਾਈ, ਸੰਨ 1987 ਦੇ ਦਿਨ ਦੁਨੀਆਂ ਦੀ ਆਬਾਦੀ ਨੇ 500 ਕਰੋੜ ਦੇ ਯਾਦਗਾਰੀ ਅੰਕੜੇ ਨੂੰ ਛੂਹਿਆ ਸੀਅੱਜ ਦੇ ਦਿਨ ਨੂੰ ‘ਵਿਸ਼ਵ ਆਬਾਦੀ ਦਿਵਸ’ ਵਜੋਂ ਮਨਾਉਣ ਦੀ ਸ਼ੁਰੂਆਤ ਕਰਨ ਦਾ ਮੁੱਖ ਮੰਤਵ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਇਸ ਧਰਤੀ ਗ੍ਰਹਿ ’ਤੇ ਵਧ ਰਹੇ ਆਬਾਦੀ ਭਾਰ ਵੱਲ ਦੁਆਉਣਾ ਸੀ ਤੇ ਉਨ੍ਹਾਂ ਦਰਮਿਆਨ ਇਹ ਚਰਚਾ ਛੇੜਨਾ ਸੀ ਕਿ ਆਬਾਦੀ ਦੇ ਵਾਧੇ ਨਾਲ ਹਰੇਕ ਮੁਲਕ ਦੇ ਕੁਦਰਤੀ ਸਰੋਤਾਂ ਦਾ ਬੁਰਾ ਹਾਲ ਹੋ ਰਿਹਾ ਹੈਇਸ ਦਿਨ ਨੂੰ ਮਨਾਉਣ ਪਿੱਛੇ ਇੱਕ ਮਕਸਦ ਇਹ ਵੀ ਹੈ ਕਿ ਧਰਤੀ ਦੇ ਵਾਸੀਆਂ ਦਾ ਧਿਆਨ ਆਬਾਦੀ ’ਤੇ ਕਾਬੂ ਪਾਉਣ, ਗ਼ਰੀਬੀ ਅਤੇ ਅਣਪੜ੍ਹਤਾ ਘਟਾਉਣ, ਲਿੰਗ ਆਧਾਰਿਤ ਵਿਤਕਰਾ ਖ਼ਤਮ ਕਰਨ, ਗਰਭਵਤੀ ਔਰਤਾਂ ਦੀ ਹਾਲਤ ਸੁਧਾਰਨ ਅਤੇ ਮਨੁੱਖੀ ਹੱਕਾਂ ਦੀ ਰਾਖੀ ਕਰਨ ਵੱਲ ਦੁਆਇਆ ਜਾ ਸਕੇਇਹ ਦਿਨ ਸਾਨੂੰ ਚੇਤੇ ਕਰਵਾਉਂਦਾ ਹੈ ਕਿ ਦੁਨੀਆਂ ਭਰ ਦੇ ਕੁਦਰਤੀ ਸਰੋਤਾਂ ਤੋਂ ਦਬਾਅ ਘਟਾਉਣ ਲਈ ਆਬਾਦੀ ਦਾ ਘਟਣਾ ਬੜਾ ਜ਼ਰੂਰੀ ਹੈਜੇਕਰ ਵਰਤਮਾਨ ਦਰ ਨਾਲ ਦੁਨੀਆ ਦੀ ਆਬਾਦੀ ਵਧਦੀ ਰਹੀ ਤਾਂ ਸਾਫ਼ ਪਾਣੀ ਅਤੇ ਸਾਫ਼ ਹਵਾ ਲਈ ਜੂਝ ਰਹੀ ਅਜੋਕੀ ਦੁਨੀਆਂ ਦਾ ਭਵਿੱਖ ਕੋਈ ਬਹੁਤ ਵਧੀਆ ਨਹੀਂ ਹੋਵੇਗਾ ਤੇ ਵਿਦਵਾਨਾਂ ਦਾ ਰਾਏ ਹੈ ਕਿ ਹੋ ਸਕਦਾ ਹੈ ਅਗਲਾ ਵਿਸ਼ਵ ਯੁੱਧ ਸਾਫ਼ ਪਾਣੀ ਅਤੇ ਸਾਫ਼ ਹਵਾ ਦੀ ਪ੍ਰਾਪਤੀ ਲਈ ਲੜਿਆ ਜਾਵੇ

ਕੁੱਲ ਦੁਨੀਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਬੇਹੱਦ ਦਿਲਚਸਪ ਗੱਲਾਂ ਸਾਹਮਣੇ ਆਉਂਦੀਆਂ ਹਨਜੇਕਰ ਪ੍ਰਤੀ ਵਰਗ ਕਿਲੋਮੀਟਰ ਖੇਤਰ ਵਿੱਚ ਆਬਾਦੀ ਦੀ ਘਣਤਾ ਦੀ ਗੱਲ ਕਰੀਏ ਤਾਂ ਚੀਨ ਵਿੱਚ ਇਹ ਅੰਕੜਾ 153, ਭਾਰਤ ਵਿੱਚ 428, ਇੰਡੋਨੇਸ਼ੀਆ ਵਿੱਚ 151 ਅਤੇ ਅਮਰੀਕਾ ਵਿੱਚ 36 ਵਿਅਕਤੀ ਹੈਦੁਨੀਆਂ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਚੀਨ ਦੀ ਮੈਂਡਰਿਨ ਭਾਸ਼ਾ ਹੈ ਅਤੇ ਦੁਨੀਆ ਦਾ ਸਭ ਤੋਂ ਵੱਧ ਅਮੀਰ ਦੇਸ਼ ਲਕਸਮਬਰਗ ਹੈ ਜਿੱਥੇ ਪ੍ਰਤੀ ਵਿਅਕਤੀ ਔਸਤ ਆਮਦਨ 1,30,000 ਅਮਰੀਕੀ ਡਾਲਰ ਹੈ ਜਦੋਂ ਕਿ ਸਭ ਤੋਂ ਗ਼ਰੀਬ ਮੁਲਕ ਬਰੂਡੀ ਹੈ ਜਿੱਥੇ ਪ੍ਰਤੀ ਵਿਅਕਤੀ ਔਸਤ ਆਮਦਨ ਕੇਵਲ 308 ਡਾਲਰ ਹੈਦੁਨੀਆ ਦਾ ਆਬਾਦੀ ਪੱਖੋਂ ਸਭ ਤੋਂ ਛੋਟਾ ਦੇਸ਼ ਵੈਟੀਕਨ ਸਿਟੀ ਹੈ, ਜਿਸਦੀ ਆਬਾਦੀ ਕੇਵਲ 800 ਤੋਂ ਕੁਝ ਵੱਧ ਵਿਅਕਤੀ ਹੈ ਜਦੋਂ ਕਿ ਯੂ.ਕੇ.ਅਧੀਨ ਆਉਂਦੇ ਪਿਟਕੈਰਨ ਟਾਪੂਆਂ ’ਤੇ ਕੁੱਲ ਆਬਾਦੀ ਕੇਵਲ 50 ਦੇ ਕਰੀਬ ਵਿਅਕਤੀ ਹੀ ਹਨ

ਸੰਨ 2022 ਵਿੱਚ ਭਾਰਤ ਵਿੱਚ ਔਸਤ ਉਮਰ 70.19 ਸਾਲ ਦੇ ਕਰੀਬ ਸੀ ਜਦੋਂ ਕਿ ਸਾਲ 2023 ਵਿੱਚ ਇਹ ਵਧ ਕੇ 70.42 ਸਾਲ ਹੋ ਗਈ ਸੀ ਤੇ ਸਾਲ 2024 ਵਿੱਚ ਇਸਨੇ 70.62 ਸਾਲ ਦਾ ਅੰਕੜਾ ਛੂਹ ਲਿਆ ਹੈ ਇੱਥੇ ਸਭ ਤੋਂ ਵੱਧ ਜਾਨਲੇਵਾ ਰੋਗ ਦਿਲ ਨਾਲ ਸੰਬੰਧਿਤ ਰੋਗ ਸਨ ਜਿਨ੍ਹਾਂ ਨਾਲ ਹਰ ਸਾਲ ਪ੍ਰਤੀ ਇੱਕ ਲੱਖ ਵਿਅਕਤੀਆਂ ਪਿੱਛੇ 272 ਵਿਅਕਤੀ ਮੌਤ ਦੇ ਸ਼ਿਕਾਰ ਬਣਦੇ ਹਨਸਾਲ 2022 ਵਿੱਚ 32,547 ਵਿਅਕਤੀ ਦਿਲ ਦੇ ਦੌਰੇ ਕਰਕੇ ਜਾਨਾਂ ਗੁਆ ਬੈਠੇ ਸਨਖੇਤਰਫਲ ਪੱਖੋਂ ਦੁਨੀਆਂ ਦਾ ਸੱਤਵਾਂ ਦੇਸ਼ ਮੰਨੇ ਜਾਣ ਵਾਲੇ ਸਾਡੇ ਦੇਸ਼ ਵਿੱਚ ਸੰਨ 2022 ਵਿੱਚ ਪ੍ਰਤੀ ਮਹਿਲਾ ਬੱਚਿਆਂ ਦੀ ਜਨਮ ਦਰ 2.159 ਸੀਭਾਰਤ ਦੀ ਕੁੱਲ ਆਬਾਦੀ ਦਾ ਅੱਸੀ ਫ਼ੀਸਦੀ ਦੇ ਕਰੀਬ ਹਿੱਸਾ ਭਾਵ 96.63 ਕਰੋੜ ਲੋਕ ਹਿੰਦੂ ਧਰਮ ਨਾਲ ਸੰਬੰਧਿਤ ਸਨ ਅਤੇ ਮੁਸਲਮਾਨਾਂ, ਈਸਾਈਆਂ ਅਤੇ ਸਿੱਖਾਂ ਦੀ ਆਬਾਦੀ ਦੇਸ਼ ਦੀ ਕੁੱਲ ਆਬਾਦੀ ਦਾ ਕ੍ਰਮਵਾਰ 17.22 ਫ਼ੀਸਦੀ, 2.3 ਫ਼ੀਸਦੀ ਅਤੇ 1.7 ਫ਼ੀਸਦੀ ਸੀ ਭਾਵ ਦੇਸ਼ ਲਈ ਸਭ ਤੋਂ ਵੱਧ ਬਲਿਦਾਨ ਦੇਣ ਵਾਲੇ ਸਿੱਖਾਂ ਦੀ ਆਬਾਦੀ ਮੁਲਕ ਦੀ ਕੁੱਲ ਆਬਾਦੀ ਦਾ ਦੋ ਫ਼ੀਸਦੀ ਵੀ ਨਹੀਂ ਰਹਿ ਗਈ ਸੀ ਜਦੋਂ ਕਿ ਸਿੱਖਾਂ ਦੀਆਂ ਪ੍ਰਚਾਰ ਸੰਸਥਾਵਾਂ ਸਿੱਖਾਂ ਦੀ ਸੰਖਿਆ ਵਿੱਚ ਵਾਧੇ ਦੇ ਅੰਕੜੇ ਦਿੰਦੀਆਂ ਨਹੀਂ ਥੱਕਦੀਆਂ ਸਨ

ਮੁੱਕਦੀ ਗੱਲ ਇਹ ਹੈ ਕਿ ਦੁਨੀਆ ਦੇ ਵੱਡੇ ਛੋਟੇ ਸਭ ਮੁਲਕਾਂ ਦੇ ਰਾਜਨੇਤਾਵਾਂ ਅਤੇ ਸਮਾਜ ਸੇਵੀਆਂ ਨੂੰ ਸਿਰ ਜੋੜ ਕੇ ਅਜਿਹੀਆਂ ਨੀਤੀਆਂ ਘੜਨ ਅਤੇ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ, ਜਿਨ੍ਹਾਂ ਨਾਲ ਆਬਾਦੀ ’ਤੇ ਕਾਬੂ ਪਾਇਆ ਜਾ ਸਕੇ ਤੇ ਇਸ ਸੁੰਦਰ ਗ੍ਰਹਿ ਨੂੰ ਬਦਸੂਰਤ ਬਣਨ ਤੋਂ ਬਚਾਇਆ ਜਾ ਸਕੇਭਾਰਤ ਨੇ ਜੇਕਰ ਆਬਾਦੀ ਪੱਖੋਂ ਦੁਨੀਆਂ ਦਾ ਅੱਵਲ ਮੁਲਕ ਨਹੀਂ ਬਣਨਾ ਹੈ ਤਾਂ ਇੱਥੋਂ ਦੇ ਲੋਕਾਂ ਨੂੰ ਆਬਾਦੀ ਨੂੰ ਧਰਮ ਨਾਲ ਜੋੜਨ ਦੀ ਥਾਂ ਦੇਸ਼ ਦੀ ਤਰੱਕੀ ਨਾਲ ਜੋੜ ਕੇ ਵੇਖਣ ਦੀ ਆਦਤ ਪਾਉਣੀ ਪਏਗੀਇੱਥੋਂ ਅਨਪੜ੍ਹਤਾ ਅਤੇ ਗ਼ਰੀਬੀ ਦਾ ਜੇ ਖ਼ਾਤਮਾ ਕਰਨਾ ਹੈ ਤਾਂ ਆਬਾਦੀ ਉੱਤੇ ਕਾਬੂ ਪਾਉਣਾ ਹੀ ਇਸਦਾ ਇੱਕਮਾਤਰ ਹੱਲ ਹੈਇੱਥੇ ਵੱਸੋਂ ਦੀ ਸੰਖਿਆ ਦੇ ਨਾਲ ਨਾਲ ਵੱਸੋਂ ਦੀ ਘਣਤਾ ਘਟਾ ਕੇ ਅਤੇ ਪ੍ਰਤੀ ਵਿਅਕਤੀ ਔਸਤ ਆਮਦਨ ਵਧਾ ਕੇ ਹੀ ਅਸੀਂ ਆਪਣੇ ਮੁਲਕ ਤੇ ਮੁਲਕਵਾਸੀਆਂ ਨੂੰ ਖ਼ੁਸ਼ਹਾਲ ਬਣਾ ਪਾਵਾਂਗੇਅੱਜ ਦਾ ਦਿਨ ਹਰੇਕ ਸੰਸਾਰਵਾਸੀ ਲਈ ਆਤਮ-ਮੰਥਨ ਦੀ ਮੰਗ ਕਰਦਾ ਹੈ ਕਿ ਉਹ ਆਪਣੇ ਪਰਿਵਾਰ, ਆਪਣੇ ਰਾਜ, ਆਪਣੇ ਦੇਸ਼ ਅਤੇ ਆਪਣੀ ਦੁਨੀਆਂ ਦੇ ਭਲੇ ਲਈ ਆਬਾਦੀ ’ਤੇ ਕਾਬੂ ਪਾਉਣ ਵਿੱਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਵੇ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5126)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

Batala, Gurdaspur, Punjab, India.
Phone: (91 - 97816-46008)
Email: (paramjeetsingh1973@gmail.com)

More articles from this author