HarcharanS Parhar7ਅਪਰਾਧੀ ਅਤੇ ਅੱਤਵਾਦੀ ਝੂਠੇ ਰਿਫਊਜੀ ਬਣ ਕੇ ਧੜਾਧੜ ਕਨੇਡਾ ਪਹੁੰਚ ਰਹੇ ਹਨ। ਸਭ ਤੋਂ ਪਹਿਲਾਂ ...
(2 ਜਨਵਰੀ 2024)
ਇਸ ਸਮੇਂ ਪਾਠਕ: 190.


ਸਿੱਧੂ ਮੂਸੇਵਾਲ਼ੇ ਦੇ ਘਿਨਾਉਣੇ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਣ ਵਾਲ਼ੇ ਕਨੇਡਾ ਵਿੱਚ ਬੈਠੇ ਖਤਰਕਨਾਕ ਗੈਂਗਸਟਰ ਗੋਲਡੀ ਬਰਾੜ ਉਰਫ ਸਤਿੰਦਰਜੀਤ ਸਿੰਘ ਬਰਾੜ ਨੂੰ ਭਾਰਤ ਸਰਕਾਰ ਨੇ
UAPA ਤਹਿਤ ਖਤਰਨਾਕ ਅੱਤਵਾਦੀ ਐਲਾਨ ਦਿੱਤਾ ਹੈਯਾਦ ਰਹੇ ਗੋਲਡੀ ਬਰਾੜ ਜਾਅਲੀ ਦਸਤਾਵੇਜ਼ਾਂ ’ਤੇ ਸਟੂਡੈਂਟ ਵੀਜ਼ਾ ਲੈ ਕੇ 2017 ਵਿੱਚ ਕੈਨੇਡਾ ਆਇਆ ਸੀਕਨੇਡੀਅਨ ਏਜੰਸੀਆਂ ਨੂੰ ਕੁਝ ਪਤਾ ਨਹੀਂ ਲੱਗਾ ਕਿ ਇੰਨਾ ਵੱਡਾ ਗੈਂਗਸਟਰ ਕਿਵੇਂ ਪੀ ਆਰ ਵੀ ਹੋ ਗਿਆ। ਸ਼ਾਇਦ ਉਹ ਹੁਣ ਕਨੇਡੀਅਨ ਸਿਟੀਜ਼ਨ ਵੀ ਹੋਵੇਸਿੱਧੂ ਮੂਸੇਵਾਲ਼ੇ ਦੇ ਕਤਲ ਅਤੇ ਹੋਰ ਕਈ ਕਤਲਾਂ ਅਤੇ ਅਪਰਾਧਿਕ ਵਾਰਦਾਤਾਂ ਲਈ ਜ਼ਿੰਮੇਵਾਰ ਗੋਲਡੀ ਬਰਾੜ ਨੂੰ ਫੜਨ ਵਿੱਚ ਕਨੇਡਾ ਦੀਆਂ ਏਜੰਸੀਆਂ ਨੇ ਕਦੇ ਕੋਈ ਦਿਲਚਸਪੀ ਨਹੀਂ ਦਿਖਾਈ ਅਤੇ ਨਾ ਹੀ ਕਦੇ ਭਗੌੜਾ ਕਰਾਰ ਦਿੱਤਾ ਹੈਇਸ ਤੋਂ ਪਤਾ ਲਗਦਾ ਹੈ ਕਿ ਕਨੇਡਾ ਸਰਕਾਰ ਦੀ ਅਪਰਾਧੀਆਂ ਅਤੇ ਅੱਤਵਾਦੀਆਂ ਨੂੰ ਕਨੇਡਾ ਵਿੱਚ ਲਿਆਉਣ ਲਈ ਤਾਂ ਦਿਲਚਸਪੀ ਹੈ, ਪਰ ਉਨ੍ਹਾਂ ਨੂੰ ਸਜ਼ਾਵਾਂ ਦੇਣ ਵਿੱਚ ਕੋਈ ਰੁਚੀ ਨਹੀਂ ਕਿੰਨੇ ਅਪਰਾਧੀ ਜਾਅਲੀ ਦਸਤਾਵੇਜ਼ਾਂ ਨਾਲ ਕਨੇਡਾ ਦੀ ਸਿਟੀਜ਼ਨਸ਼ਿੱਪ ਲੈ ਕੇ ਸੰਗੀਨ ਜੁਰਮ ਕਰ ਰਹੇ ਹਨ, ਕਨੇਡਾ ਸਰਕਾਰ ਨੇ ਕਦੇ ਕਿਸੇ ਦੀ ਸਿਟੀਜ਼ਨਸ਼ਿੱਪ ਕੈਂਸਲ ਨਹੀਂ ਕੀਤੀ

ਕਨੇਡਾ ਇਸ ਵਕਤ ਸਾਰੀ ਦੁਨੀਆਂ ਦੇ ਅਪਰਾਧੀਆਂ, ਗੈਂਗਸਟਰਾਂ, ਡਰੱਗ ਸਮਗਲਰਾਂ ਅਤੇ ਅੱਤਵਾਦੀਆਂ ਲਈ ਸਵਰਗ ਬਣ ਚੁੱਕਾ ਹੈਸਾਰੀਆਂ ਰਾਜਨੀਤਕ ਪਾਰਟੀਆਂ ਸੌੜੀ ਵੋਟ ਤੇ ਨੋਟ ਦੀ ਰਾਜਨੀਤੀ ਕਰ ਰਹੀਆਂ ਹਨਪੁਲਿਸ ਪੂਰੀ ਤਰ੍ਹਾਂ ਬੇਵੱਸ ਹੋ ਚੁੱਕੀ ਹੈਉਨ੍ਹਾਂ ਕੋਲ਼ ਅਜਿਹੇ ਅਪਰਾਧੀਆਂ ਨਾਲ ਲੜਨ ਵਾਸਤੇ ਨਾ ਸਕਿੱਲ ਹੈ, ਨਾ ਫੰਡ ਹਨ ਅਤੇ ਨਾ ਇੱਛਾ ਸ਼ਕਤੀ ਹੈ ਕਾਨੂੰਨ ਇੰਨੇ ਕਮਜ਼ੋਰ ਹਨ ਕਿ ਕਚਹਿਰੀਆਂ ਕਿਸੇ ਨੂੰ ਤਕੜੇ ਸਬੂਤਾਂ ਤੋਂ ਬਿਨਾਂ ਸਜ਼ਾ ਦੇਣ ਲਈ ਤਿਆਰ ਨਹੀਂ। ਜੇ ਪੁਲਿਸ ਕਿਸੇ ਨੂੰ ਕੋਸ਼ਿਸ਼ ਕਰਕੇ ਫੜਦੀ ਹੈ ਤਾਂ ਇਨਸਾਫ ਦੇ ਰਾਖੇ ਸਚਾਈ ਜਾਣਦੇ ਹੋਏ ਵੀ ਸਬੂਤਾਂ ਦੀ ਘਾਟ ਕਾਰਨ ਅਪਰਾਧੀਆਂ ਨੂੰ ਬਾ-ਇੱਜ਼ਤ ਬਰੀ ਕਰ ਦਿੰਦੇ ਹਨਪੁਲਿਸ ਦੇ ਰਿਕਾਰਡ ਅਨੁਸਾਰ 55% ਕਰਾਈਮ ਉਹੀ ਅਪਰਾਧੀ ਕਰਦੇ ਹਨ, ਜਿਨ੍ਹਾਂ ਨੂੰ ਅਦਾਲਤਾਂ ਵਾਰ-ਵਾਰ ਛੱਡ ਦਿੰਦੀਆਂ ਹਨਵੱਡੇ-ਵੱਡੇ ਅਪਰਾਧੀ-ਵਕੀਲ ਮਿਲੀਅਨਜ਼ ਡਾਲਰ ਕਮਾਉਂਦੇ ਹਨ ਅਤੇ ਕਾਨੂੰਨ ਦੇ ਲੂਪ ਹੋਲਜ਼ ਅਤੇ ਕਮਜ਼ੋਰੀਆਂ ਦਾ ਲਾਭ ਉਠਾ ਕੇ ਅਪਰਾਧੀਆਂ ਨੂੰ ਘੰਟਿਆਂ ਵਿੱਚ ਹੀ ਛੁਡਾ ਲੈਂਦੇ ਹਨ

ਪੁਲਿਸ ਤੋਂ ਵੀ ਪਹਿਲਾਂ ਇੱਛਾ ਸ਼ਕਤੀ ਸਰਕਾਰਾਂ ਤੇ ਰਾਜਨੀਤਕ ਪਾਰਟੀਆਂ ਕੋਲ਼ ਹੋਣੀ ਚਾਹੀਦੀ ਹੈ, ਜੋ ਕਿ ਮੌਜੂਦਾ ਸਰਕਾਰ ਅਤੇ ਆਪੋਜ਼ੀਸ਼ਨ ਕੋਲ਼ ਬਿਲਕੁਲ ਨਹੀਂ ਹੈਟਰੂਡੋ-ਜਗਮੀਤ ਦੀ ਸਾਂਝੀ ਸਰਕਾਰ ਸਾਰਾ ਪੈਸਾ ਰਿਫਊਜੀਆਂ ਦੇ ਵਸੇਬੇ ਦੇ ਨਾਮ ’ਤੇ ਬਰਬਾਦ ਕਰੀ ਜਾ ਰਹੀ ਹੈਨਕਲੀ ਐੱਨ ਜੀ ਓਜ਼ ਸਰਕਾਰੀ ਗਰਾਂਟਾਂ ਨਾਲ ਮਾਲਾ-ਮਾਲ ਹੋ ਰਹੀਆਂ ਹਨਅੰਨ੍ਹੀ ਪੀਸੇ ਕੁੱਤਾ ਚੱਟੇ ਵਾਲ਼ੇ ਹਾਲਾਤ ਬਣੇ ਹੋਏ ਹਨ

ਅਪਰਾਧੀ ਅਤੇ ਅੱਤਵਾਦੀ ਝੂਠੇ ਰਿਫਊਜੀ ਬਣ ਕੇ ਧੜਾਧੜ ਕਨੇਡਾ ਪਹੁੰਚ ਰਹੇ ਹਨਸਭ ਤੋਂ ਪਹਿਲਾਂ ਫਾਸਟ ਟਰੈਕ ’ਤੇ ਉਨ੍ਹਾਂ ਨੂੰ ਨਾਗਰਿਕਤਾ ਦਿੱਤੀ ਜਾ ਰਹੀ ਹੈਹੁਣ ਕੋਈ ਵੀ ਜਾਅਲੀ ਪਾਸਪੋਰਟ ਬਣਾ ਕੇ ਕਿਤਿਉਂ ਵੀ ਆ ਸਕਦਾ ਹੈਪਿੱਛੇ ਜਿਹੇ ਅੱਲ ਕਾਇਦਾ ਦਾ ਅਫਰੀਕਨ ਮੂਲ ਦਾ ਵੱਡਾ ਅੱਤਵਾਦੀ ਅਫਗਾਨਿਸਤਾਨ ਵਿੱਚੋਂ ਫੜਿਆ ਗਿਆ, ਜੋ ਕਈ ਸਾਲ ਪਹਿਲਾਂ ਜਾਅਲੀ ਪਾਸਪੋਰਟ ’ਤੇ ਕਨੇਡਾ ਆ ਕੇ ਰਿਫਊਜੀ ਬਣ ਕੇ ਸਿਟੀਜ਼ਨਸ਼ਿੱਪ ਲੈ ਕੇ ਵੱਖ-ਵੱਖ ਦੇਸ਼ਾਂ ਵਿੱਚ ਅੱਤਵਾਦੀ ਵਾਰਦਾਤਾਂ ਕਰਕੇ ਵਾਪਸ ਕਨੇਡਾ ਆ ਕੇ ਅਰਾਮ ਨਾਲ ਰਹਿੰਦਾ ਸੀਕਨੇਡੀਅਨ ਨੈਸ਼ਨਲ ਸਕਿਉਰਿਟੀ ਏਜੰਸੀਆਂ ਦਾ ਇਸ ਵਕਤ ਬਹੁਤ ਬੁਰਾ ਹਾਲ ਹੈਇਨ੍ਹਾਂ ਦਾ ਆਪਸ ਵਿੱਚ ਕੋਈ ਤਾਲਮੇਲ ਨਹੀਂ

ਹਾਲਾਤ ਇਹ ਬਣ ਚੁੱਕੇ ਹਨ ਕਿ ਪੁਲਿਸ ਨੇ ਇਸ ਵਕਤ ਚੋਰੀਆਂ, ਡਾਕਿਆਂ, ਧਮਕੀਆਂ, ਫਿਰੌਤੀਆਂ ਆਦਿ ਜੁਰਮਾਂ ਦੀਆਂ ਰਿਪੋਰਟਾਂ ਲਿਖਣੀਆਂ ਹੀ ਬੰਦ ਕਰ ਦਿੱਤੀਆਂ ਹਨਕਹਿੰਦੇ ਹਨ, ਆਨ ਲਾਈਨ ਰਿਪੋਰਟ ਭਰ ਦਿਉ, ਜੇ ਇੰਸ਼ੋਰੈਂਸ ਹੈ ਤਾਂ ਕਲੇਮ ਕਰ ਲਉਸਰੀ ਵਿੱਚ ਪੰਜਾਬੀਆਂ ਦੇ ਇੱਕ ਵੱਡੇ ਪਲਾਜ਼ੇ ਵਿੱਚ ਦਿਨ-ਦਿਹਾੜੇ ਲੋਕਾਂ ਸਾਹਮਣੇ ਸਾਡੀ ਗੱਡੀ ਵਿੱਚੋਂ ਪਿਕਅੱਪ ਭਰ ਕੇ ਚੋਰ ਸਮਾਨ ਲੈ ਗਏਪੁਲਿਸ ਨੇ ਇਹ ਕਹਿ ਕੇ ਮੌਕੇ ਵਾਰਦਾਤ ’ਤੇ ਆਉਣ ਤੋਂ ਇਨਕਾਰ ਕਰ ਦਿੱਤਾ ਕਿ ਸਾਡੇ ਕੋਲ਼ ਚੋਰੀਆਂ ਵਰਗੇ ਛੋਟੇ ਜੁਰਮਾਂ ਲਈ ਸਟਾਫ ਨਹੀਂ, ਤੁਸੀਂ ਰਿਪੋਰਟ ਨੰਬਰ ਲੈ ਲਉ ਤੇ ਇੰਸ਼ੋਰੈਂਸ ਕਲੇਮ ਕਰ ਲਿਉਸਕਿਉਰਟੀ ਕੈਮਰਿਆਂ ਵਿੱਚ ਇਹ ਘਟਨਾ ਆ ਗਈ ਸੀ। ਸਾਡੇ ਵਾਰ-ਵਾਰ ਕਹਿਣ ’ਤੇ ਵੀ ਕੈਮਰੇ ਦੇਖ ਕੇ ਅਪਰਾਧੀ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਗਈਕੈਲਗਰੀ ਵਿੱਚ ਵੀ ਇਹੀ ਹਾਲ ਹੈ

ਸਾਨੂੰ ਇੱਥੇ ਬੈਠਿਆਂ ਦਿਨ-ਰਾਤ ਪੰਜਾਬ ਅਤੇ ਭਾਰਤ ਦਾ ਫ਼ਿਕਰ ਰਹਿੰਦਾ ਹੈ ਅਤੇ ਪੰਜਾਬ ਬੈਠਿਆਂ ਨੂੰ ਕਨੇਡਾ (ਵਿਦੇਸ਼ਾਂ) ਵੱਲ ਭੱਜਣ ਦੀ ਚਿੰਤਾ ਹੈਪਰ ਇੱਥੇ ਕੀ ਹੋ ਰਿਹਾ, ਕਿਸੇ ਨੂੰ ਚਿੰਤਾ ਨਹੀਂ। ਕਨੇਡਾ ਵਿੱਚ ਕਰਾਈਮ ਅਲਾਰਮਿੰਗ ਹੱਦ ਪਾਰ ਕਰ ਚੁੱਕਾ ਹੈਉਸ ਤੋਂ ਵੀ ਚਿੰਤਾ ਵਾਲੀ ਗੱਲ ਇਹ ਹੈ ਕਿ ਸਾਡੀ ਕਮਿਉਨਿਟੀ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਜੁਰਮ ਦੀ ਦੁਨੀਆਂ ਵਿੱਚ ਦਾਖਿਲ ਹੋ ਚੁੱਕੇ ਹਨਰੋਜ਼ਾਨਾ ਓਵਰਡੋਜ਼ ਨਾਲ ਨੌਜਵਾਨ ਮਰ ਰਹੇ ਹਨਡਰੱਗ ਸਮਗਲਿੰਗ ਅਤੇ ਗੈਂਗਵਾਰ ਵਿੱਚ ਬਹੁਤੀ ਗਿਣਤੀ ਪੰਜਾਬੀ ਨੌਜਵਾਨਾਂ ਦੀ ਹੈ

ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਅਜਿਹੇ ਅਪਰਾਧੀ ਸ਼ਾਇਦ 1% ਵੀ ਨਹੀਂ ਹਨ, ਐਵੇਂ ਕੁਝ ਲੋਕ ਇਸ ਨੂੰ ਇਸ਼ੂ ਬਣਾ ਰਹੇ ਹਨਸਮਾਜ ਵਿੱਚ ਕਦੇ ਵੀ ਸਾਰਾ ਸਮਾਜ ਅਪਰਾਧੀ ਨਹੀਂ ਹੁੰਦਾ, ਪਰ ਸਰਕਾਰਾਂ, ਪੁਲਿਸ ਜਾਂ ਕੋਰਟਾਂ ਕੁਝ ਨਾ ਕਰਨ ਤਾਂ ਗਿਣਤੀ ਦੇ ਅਪਰਾਧੀ ਹੀ ਸਾਰੇ ਸਮਾਜ ਜਾਂ ਦੇਸ਼ ਦਾ ਜੀਣਾ ਦੁੱਭਰ ਕਰ ਦਿੰਦੇ ਹਨਪਿੰਡ ਵਿੱਚ ਇੱਕ ਬਦਮਾਸ਼ ਹੀ ਸਾਰੇ ਪਿੰਡ ਨੂੰ ਵਾਹਣੀ ਪਾਈ ਰੱਖਦਾ ਹੈਆਓ ਆਪਾਂ ਸਭ ਸੋਚਣ-ਵਿਚਾਰਨ ਅਤੇ ਚਿੰਤਾ ਕਰਨ ਦੇ ਨਾਲ-ਨਾਲ ਇਸ ਨਵੇਂ ਸਾਲ ਵਿੱਚ ਕੁਝ ਅਮਲੀ ਰੂਪ ਵਿੱਚ ਕਰਨ ਦਾ ਆਪਣੇ ਆਪ ਨਾਲ ਪ੍ਰਣ ਕਰੀਏ।

*****

 ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4592)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਹਰਚਰਨ ਸਿੰਘ ਪਰਹਾਰ

ਹਰਚਰਨ ਸਿੰਘ ਪਰਹਾਰ

Editor: Sikh Virsa.
Calgary, Alberta, Canada.
Tel: (403 - 681 - 8689)
Email: (hparharwriter@gmail.com)

 

More articles from this author