VarinderSBhullar 7ਜਿਵੇਂ ਬੱਚੀ ਨੂੰ ਹੁਣੇ ਹੀ ਪਤਾ ਲੱਗ ਗਿਆ ਹੋਵੇ ਕਿ ਹੁਣ ਭਵਿੱਖ ਬਣਾਉਣ ਲਈ ਪੰਜਾਬ ਦੀ ਜ਼ਰਖ਼ੇਜ ਧਰਤੀ ਨੂੰ ਅਲਵਿਦਾ ...
(18 ਅਪਰੈਲ 2024)
ਇਸ ਸਮੇਂ ਪਾਠਕ: 250.


ਪਿਛਲੇ ਦਿਨੀਂ ਆਪਣੇ ਦੋਸਤ ਨਾਲ ਮੇਰਾ ਕਿਸੇ ਨਾਮੀ ਇੰਮੀਗਰੇਸ਼ਨ ਸੰਸਥਾ ਵਿੱਚ ਜਾਣ ਦਾ ਸਬੱਬ ਬਣਿਆ
ਉੱਥੇ ਹਾਜ਼ਰ ਹਰ ਵਿਅਕਤੀ ਦੇ ਚਿਹਰੇ ਉੱਤੇ ਘੁਟਨ ਭਰੀ ਮੁਸਕਰਾਹਟ ਛਾਈ ਹੋਈ ਸੀ। ਸੰਸਥਾ ਦੇ ਕਰਮਚਾਰੀ ਬਣਾਉਟੀ ਮੁਸਕਰਾਹਟ ਨਾਲ ਹਰ ਆਏ, ਗਏ ਨੂੰ ‘ਜੀਓ ਆਇਆਂ ਨੂੰ’ ਕਹਿ ਰਹੇ ਸੀਪੁੱਛਗਿੱਛ ਸਥਾਨ ’ਤੇ ਇੰਤਜ਼ਾਰ ਕਰਨ ਲਈ ਕਹਿਣ ’ਤੇ ਮੈਂ ਅਤੇ ਮੇਰਾ ਦੋਸਤ ਇੰਤਜ਼ਾਰ ਕਰਨ ਲਈ ਬੈਠ ਗਏਨਾਮੀ ਸੰਸਥਾ ਹੋਣ ਕਰਕੇ ਲੋਕਾਂ ਦਾ ਆਉਣ ਜਾਣ ਲੱਗਿਆ ਹੋਇਆ ਸੀ ਇੱਕ ਬਾਪ ਆਪਣੀ ਧੀ ਨਾਲ ਆਇਆ ਹੋਇਆ ਸੀ ਉਮਰ ਪੱਖੋਂ ਧੀ ਕੋਈ ਬਹੁਤੀ ਸੁਲਝੀ ਹੋਈ ਨਜ਼ਰ ਨਹੀਂ ਆ ਰਹੀ ਸੀ ਇੱਕ ਬਜ਼ੁਰਗ ਆਪਣੇ ਪੋਤਰੇ ਨਾਲ ਆਇਆ ਇੰਤਜ਼ਾਰ ਕਰ ਰਿਹਾ ਸੀਅਜੀਬ ਜਿਹੀ ਬੇਚੈਨੀ ਨਾਲ ਕਦੇ ਉਹ ਆਪਣੇ ਪੋਤਰੇ ਵੱਲ ਵੇਖ ਲੈਂਦਾ, ਕਦੇ ਆਪਣੇ ਹੱਥਾਂ ਦੇ ਰੱਟਣਾ ਨੂੰ ਦੇਖ ਕੇ ਇੱਧਰ ਓਧਰ ਸਰਸਰੀ ਜਿਹੀ ਨਜ਼ਰ ਘੁਮਾਉਂਦਾਮੇਰੀ ਸੋਚ ਸਰਕਾਰਾਂ ਵੱਲੋਂ ਵਿਖਾਏ ਜਾਂਦੇ ਸਬਜ਼ਬਾਗਾਂ, ਹਰ ਸਾਲ 2 ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ... ਅੰਗਰੇਜ਼ ਵੀ ਇੱਥੇ ਨੌਕਰੀਆਂ ਕਰਨ ਲਈ ਆਉਣਗੇ ... ਤੀਹ ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ... ਵੱਲ ਜਾਂਦੀ ਹੈਅਖ਼ਬਾਰ ਦੇ ਇੱਕ ਪੰਨੇ ’ਤੇ ਖ਼ਬਰਾਂ ਛਪਦੀਆਂ ਹਨ ਕਿ ਇੰਨੀਆਂ ਅਸਾਮੀਆਂ ਖਾਲੀ ਪਈਆਂ ਹਨ, ਦੂਜੇ ਪੰਨੇ ਦੀ ਖ਼ਬਰ ਮਨ ਨੂੰ ਝੰਜੋੜਣ ਵਾਲੀ ਹੁੰਦੀ ਹੈ, ਜਿਸ ਵਿੱਚ ਹੱਕਾਂ ਖ਼ਾਤਰ ਜੂਝਦੇ ਬੇਰੁਜ਼ਗਾਰਾਂ ਦੀ ਲਾਠੀਚਾਰਜ ਤੋਂ ਬਾਅਦ ਹੋਈ ਵਿਥਿਆ ਬਿਆਨ ਕੀਤੀ ਹੁੰਦੀ ਹੈਹਰ ਵਾਰ ਚੋਣਾਂ ਦੇ ਦਿਨਾਂ ਵਿੱਚ ਲੋਕਾਂ ਨੂੰ ਠੱਗਣ ਲਈ ਬੇਰੁਜ਼ਗਾਰੀ ਅਤੇ ਪਰਵਾਸ ਦੇ ਮੁੱਦੇ ਨੂੰ ਉਛਾਲਿਆ ਜਾਂਦਾ ਹੈ ਅਤੇ ਵੋਟਾਂ ਤੋਂ ਬਾਅਦ ਦੀ ਹਕੀਕਤ ਸਾਡੇ ਸਭ ਦੇ ਸਾਹਮਣੇ ਹੈਲੀਡਰਾਂ ਨੂੰ ਲੋਕ ਦੇ ਸਰੋਕਾਰਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੈ

ਜਿਸ ਉਮਰ ਵਿੱਚ ਜ਼ਿੰਦਗੀ ਨੂੰ ਆਪਣੀ ਮਨਮਰਜ਼ੀ ਨਾਲ ਜਿਊਣ ਦੀ ਤਾਂਘ ਵਲਵਲੇ ਲੈਣ ਲਗਦੀ ਹੈ, ਉਸ ਉਮਰ ਵਿੱਚ ਬੱਚਾ ਵਿਦੇਸ਼ ਬੈਠਾ ਆਪਣਿਆਂ ਤੋਂ ਦੂਰ ਪੜ੍ਹਾਈ ਦੇ ਨਾਲ ਨਾਲ ਆਪਣੀ ਫੀਸ ਪੂਰਤੀ ਲਈ ਦਿਹਾੜੀ ਲਾਉਣ ਦਾ ਬੋਝ ਉਠਾ ਰਿਹਾ ਹੁੰਦਾ ਹੈਉਹ ਵੀ ਆਪਣੀ ਕਿਰਤ ਦੇ ਅੱਧੇ ਮੁੱਲ ’ਤੇਕਾਰਪੋਰੇਟਾਂ ਦੀਆਂ ਮੌਜਾਂ ਹਨ, ਦੋਵੇਂ ਹੱਥੀਂ ਲੁੱਟ ਰਹੇ ਹਨ, ਮਹਿੰਗੀ ਪੜ੍ਹਾਈ ਅਤੇ ਸਸਤੀ ਕਿਰਤ ਸ਼ਕਤੀ ਰਾਹੀਂ ਸਰਕਾਰਾਂ ਕਾਰਪੋਰੇਟ ਪੱਖੀ ਹੋਣ ਕਰਕੇ ਇਸ ਵਰਤਾਰੇ ਨੂੰ ਰੋਕਣ ਵਾਲਾ ਵੀ ਕੋਈ ਨਹੀਂ ਹੈ

ਪਰਵਾਸ ਦਾ ਮਸਲਾ ਬਹੁਤ ਹੀ ਗੰਭੀਰ ਰੂਪ ਵਿੱਚ ਸਾਡੇ ਸਾਹਮਣੇ ਹੈਕੋਈ ਸਮਾਂ ਸੀ ਜਦੋਂ ਪਰਵਾਸ ਕਰਨ ਵਾਲੇ ਦੇ ਵਾਪਸ ਆਉਣ ਦੀਆਂ ਸੰਭਾਵਨਾਵਾਂ ਮੌਜੂਦ ਸਨਪਰਵਾਸ ਦੇ ਕਈ ਕਾਰਨ ਹਨ, ਪੰਜਾਬ ਵਿੱਚ ਚੱਲ ਰਹੇ ਛੇਵੇਂ ਦਰਿਆ ਤੋਂ ਬਚਾਉਣ ਲਈ ਹੀ ਕਈ ਮਾਪੇ ਕੌੜਾ ਘੁੱਟ ਭਰ ਰਹੇ ਹਨਹੁਣ ਤਕ ਕਈ ਸਰਕਾਰਾਂ ਆਈਆਂ, ਗਈਆਂ ਪਰ ਨਸ਼ੇ ਦੇ ਦੈਂਤ ਨੂੰ ਠੱਲ੍ਹਣ ਦੀ ਦ੍ਰਿੜ੍ਹ ਇੱਛਾ ਸ਼ਕਤੀ ਕਿਸੇ ਵੀ ਧਿਰ ਨੇ ਨਹੀਂ ਵਿਖਾਈਲੋਕਾਂ ਨੂੰ ਨਸ਼ਾ ਸ਼ਰੇਆਮ ਮਿਲ ਰਿਹਾ ਹੈ, ਘਰਾਂ ਦੇ ਘਰ ਬਰਬਾਦ ਹੋ ਰਹੇ ਹਨਪ੍ਰਸ਼ਾਸਨ, ਸਰਕਾਰ ਦੀ ਅੱਖ ਦਾ ਟੀਰ ਅਜਿਹਾ ਹੈ ਕਿ ਨਿਕਲਣ ਦਾ ਨਾਮ ਹੀ ਨਹੀਂ ਲੈ ਰਿਹਾਸੋਚਾਂ ਦੀ ਘੁੰਮਣਘੇਰੀ ਅਜੇ ਚੱਲ ਹੀ ਰਹੀ ਸੀ ਕਿ ਮੈਂ ਵੇਖਦਾ ਹਾਂ ਕਿ ਇੱਕ ਛੋਟੀ ਜਿਹੀ ਬੱਚੀ, ਜਿਹੜੀ ਆਪਣੇ ਮਾਪਿਆਂ ਨਾਲ ਆਈ ਹੋਈ ਸੀ, ਸਭ ਨੂੰ ਤੋਤਲੀ ਜ਼ੁਬਾਨ ਨਾਲ ‘ਬਾਏ ਬਾਏ’ ਕਹਿ ਰਹੀ ਸੀਛੋਟੀ ਜਿਹੀ ਬੱਚੀ ਹਰ ਕਿਸੇ ਕੋਲ ਜਾ ਕੇ ਉਸ ਨਾਲ ਗੱਲ ਕਰਨਾ ਲੋਚਦੀ ਸੀ। ਮਾਂ ਪਿਓ ਬੱਚੀ ਨੂੰ ਰੋਕ ਨਹੀਂ ਰਹੇ ਸਨ। ਆਪਣੀ ਧੁਨ ਵਿੱਚ ਬੱਚੀ ਦਾ ਇਸ ਤਰ੍ਹਾਂ ਹਰ ਕਿਸੇ ਨੂੰ ਹੱਥ ਹਿਲਾ ਕੇ ਬਾਏ ਕਹਿੰਦੀ ਦੇਖ ਕੇ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਣ ਲੱਗਾ, ਜਿਵੇਂ ਬੱਚੀ ਨੂੰ ਹੁਣੇ ਹੀ ਪਤਾ ਲੱਗ ਗਿਆ ਹੋਵੇ ਕਿ ਹੁਣ ਭਵਿੱਖ ਬਣਾਉਣ ਲਈ ਪੰਜਾਬ ਦੀ ਜ਼ਰਖ਼ੇਜ ਧਰਤੀ ਨੂੰ ਅਲਵਿਦਾ ਕਹਿਣਾ ਹੀ ਪਵੇਗਾਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4921)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਵਰਿੰਦਰ ਸਿੰਘ ਭੁੱਲਰ

ਵਰਿੰਦਰ ਸਿੰਘ ਭੁੱਲਰ

Phone: (91 - 99148 - 03345)
Email: (varinderbhullar8@gmail.com)