DarbaraSKahlon7ਸਰਕਾਰਾਂਅਪਰਾਧੀਆਂ ਅਤੇ ਭ੍ਰਿਸ਼ਟਾਚਾਰੀਆਂ ਦਾ ਪਿੱਠੂ ਮੀਡੀਆ ਸਾਹਸਤਹੀਣ ਹੋਇਆ ਬੈਠਾ ਹੈ। ਸੱਚ ਲਿਖਣੋਂ ਅਤੇ ...
(26 ਜਨਵਰੀ 2024)
ਇਸ ਸਮੇਂ ਪਾਠਕ: 460.


ਪਿਛਲੇ ਦਿਨੀਂ ਮੈਂ ਪੰਜਾਬ ਗੇੜੀ ਲਾਉਣ ਗਿਆ
ਕਰੀਬ ਸਾਰਾ ਪੰਜਾਬ ਗਾਹੁਣ ਦਾ ਸੁਭਾਗ ਪ੍ਰਾਪਤ ਹੋਇਆਹਕੀਕਤ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ‘ਰੰਗਲਾ ਪੰਜਾਬ’ ਸਿਰਜਣ ਦੇ ਦਾਅਵਿਆਂ ਨੂੰ ਅਜੇ ਬੂਰ ਪੈਂਦਾ ਨਸੀਬ ਨਹੀਂ ਹੋ ਰਿਹਾਜਿੱਧਰ ਵੀ ਝਾਤ ਮਾਰੋ, ਉੱਧਰ ‘ਰੋਂਦਾ, ਵਿਲਕਦਾ ਅਤੇ ਤੜਪਦਾ ਪੰਜਾਬ’ ਹੀ ਨਜ਼ਰ ਆਇਆਪੰਜਾਬੀਆਂ ਨੇ ਰਵਾਇਤੀ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦੇ ਲੋਟੂ, ਭ੍ਰਿਸ਼ਟਾਚਾਰੀ, ਪਰਿਵਾਰਵਾਦੀ, ਕੁਸ਼ਾਸਕ ਨਿਜ਼ਾਮ ਵੱਲੋਂ ਇਸ ਨੂੰ ਬੇਰੋਜ਼ਗਾਰੀ, ਰਾਜਕੀ ਅਤੇ ਗੈਰ-ਰਾਜਕੀ ਅੱਤਵਾਦ, ਨਸ਼ੀਲੇ ਪਦਾਰਥਾਂ ਦੇ ਸੇਵਨ, ਗੈਂਗਸਟਰਵਾਦ, ਗੈਰ-ਕਾਨੂੰਨੀ ਮਾਈਨਿੰਗ, ਲੈਂਡ, ਕੇਬਲ, ਟ੍ਰਾਂਸਪੋਰਟ ਮਾਫੀਆਵਾਂ ਦੀ ਭੱਠੀ ਵਿੱਚ ਸੁੱਟਣ ਤੋਂ ਤੰਗ ਆ ਕੇ ਇਸਦੀ ਇਨਕਲਾਬੀ ਮੁੜ ਸੁਰਜੀਤੀ ਦੀ ਆਸ ਕਰਦੇ ਆਮ ਆਦਮੀ ਪਾਰਟੀ ਨੂੰ ਇਤਿਹਾਸਕ ਫਤਵੇ ਰਾਹੀਂ ਸੱਤਾ ਵਿੱਚ ਲਿਆਂਦਾਉਨ੍ਹਾਂ ਇਸਦੀ ਵਿਚਾਰਧਾਰਾਹੀਨ, ਕਾਰਡਹੀਨ, ਕੱਚਘਰੜ, ਲੋਕ ਲੁਭਾਊ ਨਾਅਰਿਆਂ, ਗਰੰਟੀਆਂ ਅਤੇ ਪ੍ਰੋਗਰਾਮਾਂ ਨਾਲ ਲਬਰੇਜ਼ ਲੀਡਰਸ਼ਿੱਪ ਅਤੇ ਸੰਗਠਨ ਰਹਿਤ ਪਾਰਟੀ ਸਿਸਟਮ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰ ਦਿੱਤਾ

ਲੇਕਿਨ ਪਿਛਲੇ 22 ਮਹੀਨੇ ਦੀ ਆਮ ਆਦਮੀ ਪਾਰਟੀ ਦੀ ਸ਼੍ਰੀ ਭਗਵੰਤ ਮਾਨ ਸਰਕਾਰ ਦੀ ਦਿੱਲੀ, ਉਧੜ-ਗੁਧੜ, ਬੇਕਾਇਦਗੀ ਅਤੇ ਇਕਸੁਰਤਾਹੀਣ ਕਾਰਗੁਜ਼ਾਰੀ ਕਰਕੇ ਕਿਧਰੇ ਵੀ ਸਥਿਤੀ ਸੁਧਰਦੀ ਨਜ਼ਰ ਨਹੀਂ ਆਉਂਦੀਆਸ਼੍ਰੀਮਾਨ ਦੀ ਉਪਸਥਿਤੀ ਬਗੈਰ ਸਰਕਾਰ ਪੂਰੀ ਤਰ੍ਹਾਂ ਮਨਫੀ, ਖਾਲੀ-ਖਾਲੀ ਅਤੇ ਨਿੱਲ ਨਜ਼ਰ ਆਉਂਦੀ ਹੈ, ਜਿਵੇਂ ਕਦੇ ਪਾਲਾ ਬਦਲ ਕੇ 25 ਨਵੰਬਰ ਤੋਂ 22 ਅਗਸਤ ਤਕ ਬਣਿਆ ਪੰਜਾਬ ਦਾ 12ਵਾਂ ਮੁੱਖ ਮੰਤਰੀ ਸ. ਲੱਛਮਣ ਸਿੰਘ ਗਿੱਲ ਕਹਿੰਦਾ ਹੁੰਦਾ ਸੀ ‘ਗਿੱਲ ਆਰ ਨਿੱਲ।’

ਕੁਪ੍ਰਬੰਧ :

ਮੁੱਖ ਮੰਤਰੀ ਸ਼੍ਰੀ ਮਾਨ ਨੇ ਸਹੁੰ ਚੁੱਕਦਿਆਂ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਪਿੰਡਾਂ ਅਤੇ ਪੱਤੀਆਂ ਦੀਆਂ ਸੱਥਾਂ ਵਿੱਚੋਂ ਚੱਲੇਗੀਭਾਵ ਸਰਕਾਰ ਹੇਠਲੇ ਪੱਧਰ ਤੋਂ ਉੱਪਰਲੇ ਪੱਧਰ ਤਕ ਨੀਤੀਆਂ ਦੇ ਨਿਰਮਾਣ ਅਤੇ ਅਮਲ ਲਈ ਜਨਤਕ ਸ਼ਮੂਲੀਅਤ ਨਾਲ ਚਲੇਗੀਲੇਕਿਨ ਇੰਜ ਨਹੀਂ ਹੋ ਸਕਿਆਸੱਤਾ ਅਤੇ ਪ੍ਰਸ਼ਾਸਨ ਦੇ ਕੇਂਦਰੀਕਰਨ ਕਰਕੇ ਸਰਕਾਰ ਮੁੱਖ ਮੰਤਰੀ ਦੇ ਦਫਤਰ ਅਤੇ ਨਿੱਜ ਤਕ ਸੀਮਤ ਹੋ ਕੇ ਰਹਿ ਗਈ ਹੈਸ਼੍ਰੀਮਾਨ ਬਗੈਰ ਸਭ ਨਿੱਲ ਹੀ ਲਗਦਾ ਹੈ

ਭ੍ਰਿਸ਼ਟਾਚਾਰ :

ਕੱਟੜ ਇਮਾਨਦਾਰ ਆਮ ਆਦਮੀ ਪਾਰਟੀ ਅਤੇ ਸਰਕਾਰ ਦੇ ਮੰਤਰੀ, ਵਿਧਾਇਕ, ਆਗੂ, ਬਾਬੂ ਅਤੇ ਬਾਬੂ-ਸ਼ਾਹ ਭ੍ਰਿਸ਼ਟਾਚਾਰ ਵਿੱਚ ਬੁਰੀ ਤਰ੍ਹਾਂ ਲਿਪਤ ਨਜ਼ਰ ਆਉਂਦੇ ਹਨਵਿਜੈ ਸਿੰਗਲਾ, ਫੌਜਾ ਸਿੰਘ ਸਰਾਰੀ ਨੂੰ ਮੰਤਰੀ ਪੱਦ ਤੋਂ ਚਲਦਾ ਕਰਨ, ਬਠਿੰਡਾ ਦਿਹਾਤੀ ਵਿਧਾਇਕ ਅਮਿਤ ਰਤਨ ਨੂੰ ਰਿਸ਼ਵਤ ਦੇ ਦੋਸ਼ ਵਿੱਚ ਗ੍ਰਿਫਤਾਰ ਕਰਨ, ਕੈਨੇਡਾ ਦੀ ਐੱਨ.ਆਰ.ਆਈ. ਔਰਤ ਅਮਰਜੀਤ ਕੌਰ ਵੱਲੋਂ ਜਗਰਾਉ ਦੀ ਵਿਧਾਇਕਾਂ ਵੱਲੋਂ ਗੈਰਕਾਨੂੰਨੀ ਤੌਰ ’ਤੇ ਉਸ ਦੀ ਕੋਠੀ ਦੱਬਣ ਦੇ ਦੋਸ਼ਾਂ ਨਾਲ ਮਾਨ ਸਰਕਾਰ ਦੀ ਬਹੁਤ ਕਿਰਕਰੀ ਹੋਈ ਸੀਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਦਰਜਨਾਂ ਸਾਬਕਾ ਭ੍ਰਿਸ਼ਟ ਮੰਤਰੀ, ਵਿਧਾਇਕ ਅਤੇ ਅਫਸਰਸ਼ਾਹ ਪਕੜਨ ਦੇ ਬਾਵਜੂਦ ਪੰਜਾਬ ਦੇ ਸਾਲਾਂ ਬੱਧੀ ਚਲੇ ਆ ਰਹੇ ਭ੍ਰਿਸ਼ਟਾਚਾਰੀ ਸਿਸਟਮ ਤੋਂ ਲੋਕਾਂ ਨੂੰ ਨਿਜਾਤ ਦਿਵਾਉਣੋਂ ਮਾਨ ਸਰਕਾਰ ਬੇਵੱਸ ਨਜ਼ਰ ਆਉਂਦੀ ਹੈਸਿਰਫ ਕੁਝ ਹਲਕਿਆਂ ਦੇ ਬਿਨਾਂ ਬਾਕੀ ਸਭ ਹਲਕਿਆਂ ਵਿੱਚ ਅਧਿਕਾਰੀਆਂ ਤੋਂ ਮਹੀਨਾ ਜਜ਼ੀਆ ਲੈਣਾ ਜਾਰੀ ਹੈ

ਵਿਧਾਇਕ, ਮੰਤਰੀ, ਅਫਸਰਸਾਹ, ਮੁੱਖ ਮੰਤਰੀ ਅਤਿ ਸ਼ਰਮਨਾਕ ਵੀ.ਆਈ.ਪੀ. ਸੱਭਿਆਚਾਰ ਵਿੱਚ ਘਿਰੇ ਹੋਣ ਕਰਕੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨਰਿਸ਼ਵਤ ਲੈਣ ਵਾਲਿਆਂ ਦਾ ਮਾਨ ਸਰਕਾਰ ਨੂੰ ਚਿੱਟੇ ਦਿਨ ਚੈਲਿੰਜ ਜਾਰੀ ਹੈ‘ਵਾਰਿਸ਼ ਸ਼ਾਹ ਨਾ ਮੁੜਾਂਗੀ ਰਾਂਝਣੇ ਤੋਂ, ਭਾਵੇਂ ਬਾਪ ਦਾ ਬਾਪ ਆਵੇ

ਨਿੱਤ ਪਿੱਟ ਸਿਆਪਾ:

ਅਖੇ ਮੇਰੀ ਸਰਕਾਰ ਹੜਤਾਲ ਮੁਕਤ ਹੋਵੇਗੀ? ਮਾਨ ਸਾਹਿਬ ਦਾ ਦਾਅਵਾ ਸੌ ਪ੍ਰਤੀਸ਼ਤ ਠੁੱਸ ਹੈਆਏ ਦਿਨ ਬੇਰੋਜ਼ਗਾਰ ਯੂਨੀਅਨਾਂ, ਕਿਸਾਨ, ਮਜ਼ਦੂਰ, ਕਰਮਚਾਰੀ ਆਦਿ ਧਰਨੇ ਲਾਈ ਬੈਠੇ, ਪਾਣੀ ਵਾਲੀਆਂ ਟੈਂਕੀਆਂ, ਟਾਵਰਾਂ ਅਤੇ ਖੰਬਿਆਂ ’ਤੇ ਚੜ੍ਹੇ ਵਿਖਾਈ ਦਿੰਦੇ ਹਨਪੰਜਾਬ ਪੁਲਿਸ ਰਾਜ ਬਣਿਆ ਪਿਆ ਹੈਪੁਲਸੀਏ ਆਮ ਆਦਮੀ ਪਾਰਟੀ ਸਬੰਧਿਤ ਆਕਾਵਾਂ ਦੇ ਅਮਾਨਵੀ ਹੁਕਮਾਂ ’ਤੇ ਔਰਤਾਂ ਦੀਆਂ ਗੁੱਤਾਂ ਪੁੱਟਦੇ, ਚੁੰਨੀਆਂ ਰੋਲਦੇ, ਧੂਹ-ਘਸੀਟ, ਕੁੱਟ-ਮਾਰ ਕਰਦੇ ਨਜ਼ਰ ਆਉਂਦੀ ਹੈ ਆਦਮੀਆਂ ਦੀਆਂ ਤਾਂ ਲੱਤਾਂ-ਬਾਹਾਂ ਤੋੜਨੋਂ ਗੁਰੇਜ਼ ਨਹੀਂ ਕਰਦੀਹੱਦ ਤਾਂ ਉਦੋਂ ਹੋਈ ਜਦੋਂ ਰੈਵਿਨਿਯੂ ਅਫਸਰ, ਪੀ.ਸੀ.ਐੱਸ ਹੜਤਾਲ ’ਤੇ ਚਲੇ ਗਏ, ਆਈ.ਏ.ਐੱਸ. ਅਫਸਰਸ਼ਾਹਾਂ ਨੇ ਵੀ ਧਮਕੀ ਦੇ ਦਿੱਤੀਅਖੇ ਰਿਸ਼ਵਤ ਤੋਂ ਕਿਉਂ ਰੋਕਦੇ ਹੋ?

ਅਮਨ-ਕਾਨੂੰਨ ਠੁੱਸ:

ਰਾਜ ਵਿੱਚ ਸ਼ੁਰੂ ਤੋਂ ਹੀ ਗੈਂਗਸਟਰਵਾਦ, ਲੁੱਟਾਂ-ਖੋਹਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਰ-ਕਾਨੂੰਨੀ ਮਾਈਨਿੰਗ, ਲੈਂਡ ਮਾਫੀਆ ਜਾਰੀ ਹਨਦੇਹ-ਵਪਾਰ ਵੱਡੇ-ਵੱਡੇ ਸ਼ਹਿਰਾਂ ਵਿੱਚ ਹੀ ਨਹੀਂ, ਪਿੰਡਾਂ ਤਕ ਪਸਰ ਚੁੱਕਾ ਹੈਹਰ ਪਾਰਟੀ ਨਾਲ ਸਬੰਧਿਤ ਰਾਜਨੀਤੀਵਾਨ, ਤਸਕਰ, ਗੈਂਗਸਟਰ ਗੁਰਗੇ, ਪੁਲਿਸ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਇਹ ਸ਼ਰਮਨਾਕ ਅਪਰਾਧ ਜਾਰੀ ਹਨਰਾਜਜੀਤ ਸਿੰਘ ਵਰਗੇ ਅਫਸਰ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਖੁੱਲ੍ਹੇ ਫਿਰ ਰਹੇ ਹਨ ਜਦਕਿ ਰਾਜਨੀਤਕ ਵਿਰੋਧੀਆਂ ਨੂੰ ਪਹਿਲੇ ਨਿਜ਼ਾਮਾਂ ਵਾਂਗ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਪੰਜਾਬ ਪੁਲਿਸ ਵੱਲੋਂ ਟੁਕੜੇ-ਟੁਕੜੇ ਕਰਕੇ ਦਰਿਆ ਬੁਰਦ ਕਰਨ, ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਰਾਜ ਦੀ ਅਮਨ-ਕਾਨੂੰਨ ਦੀ ਸਥਿਤੀ ਲਈ ਚੁਣੌਤੀ ਵਜੋਂ ਉੱਭਰ ਰਹੇ ਹਨ

ਝੂਠੀਆਂ ਸਰਜਰੀਆਂ:

ਮਹੱਲਾ ਕਲੀਨਿਕ ਮਾਡਲ ਪੰਜਾਬ ਵਿੱਚ ਫੇਲ ਹੋ ਚੁੱਕਾ ਹੈਇਨ੍ਹਾਂ ਵਿੱਚ ਜਾਅਲਸ਼ਾਜ਼ੀ ਬੇਨਕਾਬ ਹੋਈ ਹੈਸਰਕਾਰੀ ਹਸਪਤਾਲ ਖ਼ੁਦ ਬਿਮਾਰ ਹਨਨਿੱਜੀ ਹਸਪਤਾਲ ਬੁੱਚੜਖਾਨਿਆਂ ਵਿੱਚ ਤਬਦੀਲ ਹੋ ਚੁੱਕੇ ਹਨਜਾਅਲੀ ਬਿਮਾਰੀਆਂ, ਸਰਜਰੀਆਂ, ਆਈ.ਸੀ.ਯੂ. ਸਕੈਂਡਲ, ਜਾਅਲੀ ਦਵਾਈਆਂ ਪੰਜਾਬ ਸਿਹੁੰ ਨੂੰ ਅਪੰਗ ਬਣਾ ਰਹੀਆਂ ਹਨਅੱਖਾਂ ਦੇ ਲੈਂਜ਼ ਬਦਲਣ ਦਾ ਧੰਦਾ ਜ਼ੋਰਾਂ ’ਤੇ ਹੈਛੋਟੇ ਬੱਚੇ ਚੋਰੀ ਕਰਕੇ ਵੇਚਣ ਦਾ ਵਪਾਰ ਵੇਖਿਆ ਜਾ ਰਿਹਾ ਹੈਸੋਸ਼ਲ ਮੀਡੀਆ ’ਤੇ ਜਣਾ-ਖਣਾ ਲੁਕਮਾਨ ਬਣੀ ਫਿਰਦਾ ਹੈਮਿਲਾਵਟੀ ਖਾਣ-ਪੀਣ ਦੀਆਂ ਵਸਤਾਂ, ਯੂ.ਪੀ., ਬਿਹਾਰ ਤੋਂ ਆਏ ਅਪਰਾਧੀ ਘਟੀਆ ਖੰਡ ਪਾ ਕੇ ਗੁੜ ਦਾ ਧੰਦਾ ਕਰਕੇ ਪੰਜਾਬ ਨੂੰ ਲੁੱਟ ਅਤੇ ਬਰਬਾਦ ਕਰ ਰਹੇ ਹਨ। ਬੀਕਾਨੇਰੀ ਜਾਅਲੀ ਮਿਠਿਆਈਆਂ ਆਮ ਆਦਮੀ ਦੀ ਜਾਨ ਦਾ ਖੌਅ ਬਣੀਆਂ ਪਈਆਂ ਹਨਪੰਜਾਬ ਸਿਹੁੰ ਨਾਮੁਰਾਦ ਬਿਮਾਰੀਆਂ ਨਾਲ ਬੇਹਾਲ ਹੈ

ਬੁਰੇ ਹਾਲ ਸਿੱਖਿਆ:

ਪੰਜਾਬ ਦੇ ਪ੍ਰਬੁੱਧ ਅਤੇ ਜ਼ਹੀਨ ਸਿੱਖਿਆ ਸ਼ਾਸਤਰੀਆਂ ਜਿਵੇਂ ਸਾਬਕਾ ਵਾਇਸ ਚਾਂਸਲਰ ਡਾ. ਕ੍ਰਿਪਾਲ ਸਿੰਘ ਔਲਖ, ਡਾ. ਐੱਸ.ਪੀ.ਸਿੰਘ, ਸਾਬਕਾ ਨਾਮਵਰ ਮੁੱਖ ਸਕੱਤਰ ਸ. ਰਮੇਸ਼ਇੰਦਰ ਸਿੰਘ, ਸ਼੍ਰੀ ਸਰਵੇਸ਼ ਕੌਸ਼ਲ, ਡਾ. ਕਰਮਜੀਤ ਸਿੰਘ ਆਦਿ ਦਾ ਮੱਤ ਹੈ ਕਿ ਮੌਜੂਦਾ ਸਿੱਖਿਆ ਮਾਡਲ ਪੰਜਾਬ ਸਿਹੁੰ ਲਈ ਅਤਿ ਘਾਤਿਕ ਸਿੱਧ ਹੋ ਰਿਹਾ ਹੈ ਜੋ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈਪੁਰਾਣਾ ਸਿੱਖਿਆ ਮਾਡਲ ਕਾਮਨ ਸਰਕਾਰੀ ਅਤੇ ਨਿੱਜੀ ਸਕੂਲਾਂ ’ਤੇ ਆਧਾਰਿਤ ਸੀਉਸ ਮਾਡਲ ਵਿੱਚ ਗਰੀਬ ਚੌਕੀਦਾਰ, ਦਿਹਾੜੀਦਾਰ, ਕਿਸਾਨ ਦਾ ਪੁੱਤ-ਧੀ ਅਤੇ ਉੱਚ ਅਫਸਰਸ਼ਾਹਾਂ, ਰਾਜਨੀਤੀਵਾਨਾਂ, ਧਨਾਢਾਂ ਦੇ ਪੁੱਤ-ਧੀ ਇੱਕੋ ਸਕੂਲ ਇੱਕੋ ਕਲਾਸ ਅਤੇ ਇੱਕੋ ਡੈਸਕ ’ਤੇ ਬੈਠ ਕੇ ਪੜ੍ਹਦੇ ਸਨਹੈਰਾਨਗੀ ਅਤੇ ਹਾਸਿਆਂ ਦੇ ਫੁਹਾਰੇ ਐਂਤਕੀ ਉਦੋਂ ਫੁੱਟੇ ਜਦੋਂ ਸ. ਰਮੇਸ਼ਇੰਦਰ ਸਿੰਘ ਜੀ ਨਾਲ ਮੁਲਾਕਾਤ ਵੇਲੇ ਇਹ ਇਨਸਾਫ ਸਾਹਮਣੇ ਆਇਆ ਕਿ ਲੇਖਕ ਅਤੇ ਉਹ ਸੰਨ 1962-63 ਵਿੱਚ ਗੌਰਮਿੰਟ ਸੈਕੰਡਰੀ ਸਕੂਲ (ਲੜਕੇ) ਗੁਰਦਾਸਪੁਰ ਵਿਖੇ ਪੜ੍ਹਦੇ ਸਾਂਉਦੋਂ ਉਹ ਆਪਣੇ ਮਾਮਾ ਜੀ ਸੈਸ਼ਨ ਜੱਜ ਗੁਰਦਾਸਪੁਰ ਕੋਲ ਰਹਿੰਦੇ ਹੁੰਦੇ ਸਨਕੁਝ ਸਾਂਝੇ ਮਿੱਤਰਾਂ ਸਹਿਪਾਠੀਆਂ ਦੇ ਨਾਂਅ ਵੀ ਸਾਂਝੇ ਕੀਤੇਅੱਗੜ-ਪਿੱਛੜ ਕਲਾਸ ਕਰਕੇ ਉਦੋਂ ਆਪਸੀ ਮੁਲਾਕਾਤ ਵਾਂਝੇ ਰਹੇਅੱਜ ਐਸੀ ਸਕੂਲਿੰਗ ਅਤੇ ਉੱਚ ਸਿੱਖਿਆ ਪੰਜਾਬ ਸਿਹੁੰ ਵਿੱਚੋਂ ਗਾਇਬ ਹੈ

ਅਤਿ ਗੰਦਗੀ:

ਅਜੋਕਾ ਪੰਜਾਬ ਸਿਹੁੰ ਗੰਦੇ ਗਟਰਾਂ ਅਤੇ ਬਦਬੂ ਮਾਰਦੇ ਕੂੜੇ ਦੇ ਢੇਰਾਂ ’ਤੇ ਖੜ੍ਹਾ ਹੈਜਲੰਧਰ ਸ਼ਹਿਰ ਦੇ ਮਾਡਲ ਟਾਊਨ ਦੀ ਸ਼ਮਸ਼ਾਨ ਘਾਟ ਦੀ ਕੰਧ ਨਾਲ ਕੂੜੇ ਦੇ ਬਦਬੂ ਮਾਰਦੇ ਢੇਰ ਮੁੱਖ ਮੰਤਰੀ ਜੀ ਦਾ ਮੂੰਹ ਚਿੜਾਉਂਦੇ ਹਨਉਸ ਢੇਰ ’ਤੇ ਸ਼ਹਿਰ ਦੇ ਕਮਿਸ਼ਨਰ ਅਤੇ ਮੇਅਰ ਦੇ ਮੰਜੇ 24 ਘੰਟੇ ਵਿਛਾਏ ਜਾਣੇ ਚਾਹੀਦੇ ਹਨਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜੋੜਨ ਵਾਲੀਆਂ ਟੁੱਟੀਆਂ ਸੜਕਾਂ, ਗੰਦਗੀ ਭਰੀਆਂ ਪਾਰਕਾਂ ਸਥਾਨਿਕ ਵਿਧਾਇਕਾਂ, ਤਖ਼ਤ ਸਾਹਿਬ ਪ੍ਰਬੰਧਕਾਂ ਅਤੇ ਸ਼੍ਰੋਮਣੀ ਕਮੇਟੀ ਲਈ ਡੁੱਬ ਮਰਨ ਵਾਲੀ ਗੱਲ ਹੈਕਿੱਥੇ ਹੈ ਪੰਜਾਬ ਜਿਊਂਦਾ ਗੁਰਾਂ ਦੇ ਨਾਂਅ ’ਤੇ? ਕਾਸ਼! ਪੰਜਾਬ ਦੇ ਉੱਘੇ ਤੀਰਥ ਸਥਾਨਾਂ ਨੂੰ ਜਾਣ ਵਾਲੀਆਂ ਹਰ ਦਿਸ਼ਾ ਵੱਲੋਂ ਸੜਕਾਂ 10-10 ਕਿਲੋਮੀਟਰ ਤਕ ਅਤਿ ਉੱਤਮ ਹੋਣ

ਗੰਦਗੀ ਕਰਕੇ ਡੇਂਗੂ, ਚਿਕਨ ਗੁਨੀਆਂ, ਹੋਰ ਨਾ ਮੁਰਾਦ ਬਿਮਾਰੀਆਂ ਦੀ ਲਪੇਟ ਵਿੱਚ ਹੈ ਪੰਜਾਬ ਸਿਹੁੰ

ਅਵਾਰਾ ਕੁੱਤੇ:

ਅਜੋਕਾ ਪੰਜਾਬ ਸਿਹੁੰ ਅਵਾਰਾ ਕੁੱਤਿਆਂ ਦਾ ਗੜ੍ਹ ਬਣ ਚੁੱਕਾ ਹੈਬੱਚੇ ਅਤੇ ਬਿਰਧ ਇਹ ਕੁੱਤੇ ਆਏ ਦਿਨ ਨੋਚ ਰਹੇ ਹਨ, ਰਾਹਗੀਰ ਕੱਟੇ ਜਾ ਰਹੇ ਹਨ

ਛੋਟੇ ਰੋਜ਼ਗਾਰ:

ਕਾਰ ਵਾਸ਼ਿੰਗ, ਘਰੇਲੂ ਸਫਾਈ, ਮਾਲੀ, ਚੌਕੀਦਾਰਾ ਆਦਿ ਸਨਅਤਾਂ ਪੰਜਾਬ ਸਿਹੁੰ ਸ਼ਹਿਰਾਂ ਵਿੱਚ ਰੋਜ਼ਗਾਰ ਦਾ ਸਾਧਨ ਵਜੋਂ ਸਥਾਪਿਤ ਹੋ ਰਹੀਆਂ ਹਨ, ਲੇਕਿਨ ਚੌਕਸੀ ਰਹਿਤ ਇਹ ਸਨਅਤਾਂ ਚੋਰੀ, ਕਤਲਾਂ, ਲੁੱਟਾਂ-ਖੋਹ, ਬਲਾਤਕਾਰਾਂ ਆਦਿ ਅਪਰਾਧਾਂ ਦਾ ਸ੍ਰੋਤ ਬਣੀਆਂ ਪਈਆਂ ਹਨ

ਫਸਲੀ ਬਟੇਰੇ:

ਨਵਜੋਤ ਸਿੱਧੂ, ਬਿਕਰਮ ਮਜੀਠੀਆ, ਮਨਜਿੰਦਰ ਸਿਰਸਾ, ਕੁਝ ਗਾਇਕ ਅਤੇ ਸਾਬਕਾ ਗੈਂਗਸਟਰ ਅੱਗੇ ਫਸਲੀ ਬਟੇਰਬਾਜ਼ ਰਾਜਨੀਤੀਵਾਨ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਖੌਰੂ ਪਾ ਕੇ ਰਾਜਨੀਤਕ ਮਾਹੌਲ ਗੰਧਲਾ ਕਰਨੋਂ ਬਾਜ਼ ਨਹੀਂ ਆਉਂਦੇਇਨ੍ਹਾਂ ਤੋਂ ਪੰਜਾਬ ਸਿਹੁੰ ਨੂੰ ਸੁਚੇਤ ਰਹਿਣ ਦੀ ਲੋੜ ਹੈ

ਢੌਂਗੀ ਸਾਧ:

ਮਹਾਤਮਾ ਗਾਂਧੀ ਦਾ ਕਥਨ ਹੈ ਕਿ ਜੋ ਵਿਅਕਤੀ ਕੰਮ ਨਹੀਂ ਕਰਨਾ ਚਾਹੁੰਦਾ ਉਹ ਸਾਧ ਬਣ ਜਾਂਦਾ ਹੈਗੁਰੂ ਗ੍ਰੰਥ ਸਾਹਿਬ, ਕੁਰਾਨ, ਗੀਤਾ, ਬਾਈਬਲ ਪਵਿੱਤਰ ਗ੍ਰੰਥਾਂ ਦੀਆਂ ਸਿੱਖਿਆਵਾਂ ਤੋਂ ਮੂੰਹ ਮੋੜ ਕੇ ਪੰਜਾਬ ਦੇ 13500 ਪਿੰਡਾਂ ਵਿੱਚ 50 ਹਜ਼ਾਰ ਤੋਂ ਵੱਧ ਛੋਟੇ-ਵੱਡੇ ਸਾਧਾਂ ਦੇ ਡੇਰੇ ਹਨਸਿਰਸਾ ਬਲਾਤਕਾਰੀ ਅਤੇ ਕਾਤਲ ਵਰਗੇ ਸਾਧਾਂ ਪਿੱਛੇ ਮੂਰਖ ਪੰਜਾਬੀ ਅਤੇ ਅਪਰਾਧੀ ਰਾਜਨੀਤੀਵਾਨ ਫਿਰਨੋਂ ਨਹੀਂ ਹਟਦੇਪੰਜਾਬ ਸਿਹੁੰ ਦੀ ਇਹ ਵੱਡ ਤ੍ਰਾਸਦੀ ਹੈ

ਗੋਦੀ ਮੀਡੀਆ:

ਸਰਕਾਰਾਂ, ਅਪਰਾਧੀਆਂ ਅਤੇ ਭ੍ਰਿਸ਼ਟਾਚਾਰੀਆਂ ਦਾ ਪਿੱਠੂ ਮੀਡੀਆ ਸਾਹਸਤਹੀਣ ਹੋਇਆ ਬੈਠਾ ਹੈਸੱਚ ਲਿਖਣੋਂ ਅਤੇ ਬੋਲਣੋ ਕਿਨਾਰਾ ਕਰ ਚੁੱਕਾ ਹੈਸੱਚ ਦਾ ਸੀਸ਼ਾ ਦਿਖਾਉਂਦੀਆਂ ਕਲਮਾਂ ਨੂੰ ਪਬਲਿਸ਼ ਕਰਨੋਂ ਕਤਰਾਉਂਦਾ ਹੈਦੇਸ਼-ਵਿਦੇਸ਼ ਵਿੱਚ ਪਾਠਕ ਇਸ ਤੋਂ ਕਿਨਾਰਾ ਕਰਨ ਲੱਗ ਪਏ ਹਨਇਸ਼ਤਿਹਾਰਬਾਜ਼ੀ ਦੇ ਨਕਾਬ ਹੇਠ ਰਿਸ਼ਵਤ ਨੇ ਇਸਦੀ ਭਰੋਸੇਯੋਗਤਾ ਖਤਮ ਕਰ ਰਹੀ ਹੈਇਸਦਾ ਹਾਲ ਇਹ ਹੋਣਾ ਤੈਅ ਹੈ, ਜੇ ਨਾ ਸੰਭਾਲਿਆ, “ਸਭ ਕੁਛ ਲੁਟਾ ਕੇ ਹੋਸ਼ ਮੇਂ ਆਏ ਤੋਂ ਕਿਆ ਆਏ।”

ਕਰਜ਼ਾ:

ਪੰਜਾਬ ਸਿਹੁੰ ਸਬੰਧਿਤ ਰਾਜਪਾਲ ਸ਼੍ਰੀ ਬਨਵਾਰੀ ਲਾਲ ਪ੍ਰੋਹਿਤ ਅਤੇ ਭਗਵੰਤ ਮਾਨ ਸਰਕਾਰ ਦਰਮਿਆਨ ਕੇਂਦਰੀ ਆਕਾਵਾਂ ਦੀ ਸ਼ਹਿ ’ਤੇ ਟਕਰਾਅ ਨੇ ਸਪਸ਼ਟ ਕਰ ਦਿੱਤਾ ਹੈ ਕਿ ਚਾਲੂ ਮਾਲੀ ਸਾਲ ਦੇ ਅੰਤ ਤਕ ਪੰਜਾਬ ਸਿਰ ਕਰੀਬ 3.47 ਲੱਖ ਕਰੋੜ ਕਰਜ਼ਾ ਚੜ੍ਹ ਜਾਏਗਾਦੋ ਸਾਲਾਂ ਵਿੱਚ ਮਾਨ ਸਰਕਾਰ ਵੱਲੋਂ 65 ਹਜ਼ਾਰ ਕਰੋੜ ਇਸ ਵਿੱਚ ਜੋੜਿਆ ਗਿਆ ਹੋਵੇਗਾਅਖੇ ਪੰਜਾਬ ਸਿਹੁੰ ਦਾ ਖਜ਼ਾਨਾ ਭਰਿਆ ਪਿਆ ਹੈ? ਇਬਤਦਾਏ ਇਸ਼ਕ ਹੈ ਰੋਤਾ ਹੈ ਕਿਆ, ਆਗੇ ਆਗੇ ਦੇਖੀਏ ਹੋਤਾ ਹੈ ਕਿਆ

ਖੈਰ! ਧਾਰਮਿਕ, ਸਮਾਜਿਕ, ਆਰਥਿਕ, ਪ੍ਰਵਾਸ, ਰਾਜਨੀਤਕ ਸਮੱਸਿਆਵਾਂ ਦੀ ਐਨੀ ਲੰਬੀ ਸੂਚੀ ਹੈ ਕਿ ਇੱਕ ਲੇਖ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀਭਗਵੰਤ ਮਾਨ ਅਤੇ ਉਨ੍ਹਾਂ ਦੀ ਪਾਰਟੀ ਨੂੰ ਰੋਂਦੇ, ਵਿਲਕਦੇ ਅਤੇ ਤੜਪਦੇ ਪੰਜਾਬ ਸਿਹੁੰ ਨੇ ਬੜੀ ਦਲੇਰੀ ਨਾਲ ਮੁੜ ਰੰਗਲੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਵਿਸ਼ਾਲ ਇਤਿਹਾਸਕ ਫਤਵਾ ਦਿੱਤਾ ਸੀਜੇਕਰ ਉਹ ਉਸਦੀਆਂ ਆਸਾਂ ਉਮੀਦਾਂ ’ਤੇ ਪੂਰਾ ਨਾ ਉੱਤਰੇ ਤਾਂ ਉਹ ਉਨ੍ਹਾਂ ਨੂੰ ਨਿਸ਼ਚਿਤ ਤੌਰ ’ਤੇ ਸੱਤਾ ਤੋਂ ਵਗਾਹ ਬਾਹਰ ਮਾਰੇਗਾਫਿਰ ਉਨ੍ਹਾਂ ਦਾ ਹਾਲ ਇਹ ਹੁੰਦਾ ਦਿਸੇਗਾ:

ਜਿਨ ਸਫੀਨੋਂ ਨੇ ਕਭੀ ਤੋੜਾ ਥਾ ਮੌਜੋਂ ਕਾ ਗਰੂਰ,
ਡੂਬੀ ਵਹੀਂ ਯਹਾਂ ਦਰਿਆ ਮੇਂ ਤੁਗਿਆਨੀ ਨਾ ਥੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4670)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author