DarbaraSKahlon7ਸਿੱਖ ਅਤੇ ਪੰਜਾਬੀ ਨੌਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਟਕਰਾਅ ਦਾ ਰਸਤਾ ਅਪਣਾਉਣ ਦੀ ਬਜਾਏ ...
(25 ਮਾਰਚ 2023)
ਇਸ ਸਮੇਂ ਪਾਠਕ: 125.


18
ਮਾਰਚ, 2023 ਨੂੰ ਪੂਰੇ ਪੰਜਾਬ ਅੰਦਰ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਮਿਲ ਕੇ ਪੰਜਾਬ ਪੁਲਿਸ, ਕੇਂਦਰੀ ਅਰਧ ਸੁਰੱਖਿਆ ਬਲਾਂ ਅਤੇ ਖੁਫੀਆ ਏਜੰਸੀਆਂ ਵੱਲੋਂ ਖਾਲਿਸਤਾਨੀ ਨਵ-ਖਾੜਕੂਵਾਦੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੀ ਅਨੰਦਪੁਰ (ਅੰਮ੍ਰਿਤਪਾਲ) ਖਾਲਸਾ ਫੌਜ (ਏ.ਕੇ.ਐੱਫ) ਤਨਜ਼ੀਮ ਵਿਰੁੱਧ ਵਿੱਢਿਆ ‘ਅਪਰੇਸ਼ਨ ਅੰਮ੍ਰਿਤਪਾਲ’ ਕਰੀਬ 39 ਸਾਲ ਪਹਿਲਾਂ 3 ਜੂਨ, 1984 ਨੂੰ ਕੀਤੇ ਗਏ ਮਾਰੂ ਅਤੇ ਭਿਆਨਕ ‘ਅਪਰੇਸ਼ਨ ਨੀਲਾ ਤਾਰਾ’ ਦੀ ਯਾਦ ਤਾਜ਼ਾ ਕਰਵਾਉਂਦਾ ਹੈ ਭਾਵੇਂ ਇਹ ਉਸ ਦਾ ਮਿੰਨੀ ਸਰੂਪ ਹੈਉਸ ਵਿੱਚ ਪੂਰਨ ਕਰਫਿਊ ਸੀ ਜਦਕਿ ਇਸ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਅਤੇ ਲੋੜੀਂਦੀਆਂ ਥਾਂਵਾਂ ’ਤੇ ਦਫਾ 144 ਲਗਾਈ ਗਈ

ਖੈਰ! ਇਹ ਅਪਰੇਸ਼ਨ 23 ਫਰਵਰੀ, 2023 ਨੂੰ ਅੰਮ੍ਰਿਤਪਾਲ ਵੱਲੋਂ ਇਕੱਤਰਤ ਹਿੰਸਕ ਹਥਿਆਰਬੰਦ ਭੀੜ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਕੀਤੇ ਅਜਨਾਲਾ ਪੁਲਿਸ ਸਟੇਸ਼ਨ ਕਬਜ਼ੇ ਤੋਂ ਪਹਿਲਾਂ ਕਰਨਾ ਬਣਦਾ ਸੀ ਤਾਂ ਕਿ ਉਹ ਘੱਟੋ-ਘੱਟ ਗੁਰੂ ਗ੍ਰੰਥ ਸਾਹਿਬ ਨੂੰ ਇਤਿਹਾਸਕ ਢਾਲ ਵਜੋਂ ਨਾ ਵਰਤ ਸਕਦਾਗੁਰੂ ਮਰਿਯਾਦਾ ਤਾਂ ਕਾਇਮ ਰਹਿੰਦੀ

ਇਹ ਅਪਰੇਸ਼ਨ, ਜਿਸਦੀ ਅਗਵਾਈ ਜਲੰਧਰ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕੀਤੀ, ਜੋ ਫਰਵਰੀ, 2014 ਵਿੱਚ ਖੂੰਖਾਰ ਗੈਂਗਸਟਰ ਲਾਰੰਸ ਬਿਸ਼ਨੋਈ ਨੂੰ ਗ੍ਰਿਫਤਾਰ ਕਰਨ ਅਤੇ ਗੈਂਗਸਟਰ ਸ਼ੇਰਾ ਖੁੱਬਣ ਨੂੰ ਪੁਲਿਸ ਮੁਕਾਬਲੇ ਵਿੱਚ ਢੇਰ ਕਰਨ ਲਈ ਮਸ਼ਹੂਰ ਹੈ ਇੱਕ ਵੀ ਗੋਲੀ ਚਲਾਏ ਬਗੈਰ ਸਵਾ ਸੌ ਦੇ ਕਰੀਬ ਏ.ਕੇ.ਐੱਫ਼ ਤਨਜ਼ੀਮ ਦੇ ਕਾਰਕੁਨ ਪੂਰੇ ਪੰਜਾਬ ਵਿੱਚੋਂ ਦਬੋਚੇ ਜਦਕਿ ਅੰਮ੍ਰਿਤਪਾਲ ਸਲਿੱਪ ਹੋਇਆ ਦਰਸਾਇਆ

ਚੰਗਾ ਹੁੰਦਾ ਜੇਕਰ ਇਹ ਅਪਰੇਸ਼ਨ ਅਮਰੀਕਨ ਸ਼ੀਲਜ਼ ਵੱਲੋਂ ਓਸਾਮਾ ਬਿਨ ਲਾਦੇਨ ਅਤੇ ਇਸਰਾਈਲੀ ਖੁਫੀਆ ਏਜੰਸੀ ‘ਮੋਸਾਦ’ ਵੱਲੋਂ 1972 ਵਿੱਚ ਮਿਊਨਿਖ ਓਲੰਪਿਕ ਖੇਡਾਂ ਵਿੱਚ ਮਾਰੇ ਅਥਲੀਟਾਂ ਦੇ ਬਦਲੇ ਅਤੇ ਸੰਨ 1976 ਵਿੱਚ ਯੁਗਾਂਡਾ ਵਿੱਚ ਜਰਗਮਾਲ ਬਣਾਏ ਇਸਰਾਈਲੀ ਛੁਡਾਉਣ ਵਾਂਗ ਮੌਕੇ ’ਤੇ ਅੰਮ੍ਰਿਤਪਾਲ ਨੂੰ ਦਬੋਚਿਆ ਹੁੰਦਾ

ਇਸੇ ਸਮੇਂ ਪੰਜਾਬ ਅਮਨ ਸ਼ਾਂਤੀ ਬਣਾਈ ਰੱਖਣ ਲਈ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਵੱਲੋਂ ਕੀਤੀ ਸੰਵੇਦਨਸ਼ੀਲ ਅਤੇ ਸੂਝ ਭਰੀ ਅਪੀਲ ਬਹੁਤ ਹੀ ਡੂੰਘੇ ਪਰ ਸਰਲ ਅਰਥ ਰੱਖਦੀ ਹੈਉਨ੍ਹਾਂ ਸਪਸ਼ਟ ਬੇਬਾਕੀ ਨਾਲ ਕਿਹਾ ਕਿ ਸਿਆਸੀ ਮੁਫਾਦਾਂ ਕਾਰਨ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਸਿਰਜਣ ਤੋਂ ਗੁਰੇਜ਼ ਕਰਨ ਸਰਕਾਰਾਂਇਸ ਵਿੱਚ ਕੇਂਦਰ, ਪੰਜਾਬ ਜਾਂ ਹੋਰ ਦੇਸ਼-ਵਿਦੇਸ਼ ਦੀਆਂ ਸਰਕਾਰਾਂ ਵੀ ਸ਼ਾਮਿਲ ਹੋ ਸਕਦੀਆਂ ਹਨਸਿੱਖ ਨੌਜਵਾਨਾਂ ਨੂੰ ਟਕਰਾਅ ਤੋਂ ਵਰਜਿਆ

ਇੱਕ ਕਲੀਨ-ਸ਼ੇਵਡ ਸਿੱਖ ਜੱਟ ਪਿਛੋਕੜ ਵਾਲਾ ਵਿਆਹਿਆ-ਵਰਿਆ, ਜਿਸਦੀ 13-14 ਸਾਲਾ ਦੀ ਵੀ ਹੁੰਦੀ ਹੈ, ਫਿਲਮ ਇੰਡਸਟਰੀ ਮੁੰਬਈ ਤੋਂ ਦੀਪ ਸਿੱਧੂ (ਸੰਦੀਪ ਸਿੰਘ) ਪੰਜਾਬ ਆਉਂਦਾ ਹੈ ਭਾਜਪਾ ਉਮੀਦਵਾਰ ਸੰਨੀ ਦਿਉਲ ਪੁੱਤਰ ਧਰਮਿੰਦਰ ਦੀ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਸੰਨ 2019 ਦੀਆਂ ਚੋਣਾਂ ਵਿੱਚਫਿਰ ਕਿਸਾਨ ਅੰਦੋਲਨ ਨੂੰ ਰੈਡੀਕਲ ਨੌਜਵਾਨਾਂ ਰਾਹੀਂ ਅਗਵਾ ਕਰਨ ਦਾ ਯਤਨ ਕਰਦਾ ਹੈ25 ਜਨਵਰੀ ਰਾਤ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ’ਤੇ ਕਾਬਜ਼ ਹੋ ਕੇ 26 ਜਨਵਰੀ, 2021 ਨੂੰ ਤਾਰਪੀਡੋ ਕਰਦਾ ਹੈਰੈਡੀਕਲ ਅਨਸਰ ਵੱਲੋਂ ਲਾਲ ਕਿਲੇ ’ਤੇ ਲਹਿਰਾਇਆ ਨਿਸ਼ਾਨ ਸਾਹਿਬ ਆਪਣੇ ਨਾਂਅ ਕਰਦਾ ਹੈ, ਉੱਥੇ ਪਹੁੰਚ ਕੇ‘ਹਮ ਰਾਖਤ ਪਾਤਸ਼ਾਹੀ ਦਾਅਵਾ’ ਸਿੱਖ ਖਾਲਿਸਤਾਨੀ ਰਾਜ ਦੀ ਤਮੰਨਾ ਨਾਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਗਠਨ ਕਰਦਾ ਹੈ, ਜਿਸ ਨਾਲ ਦੇਸ਼-ਵਿਦੇਸ਼ ਬੈਠਾ ਰੈਡੀਕਲ ਅਨਸਰ ਥੋੜ੍ਹੀ ਜਿਹੀ ਮਾਤਰਾ ਵਿੱਚ ਜੁੜਦਾ ਹੈਅਚਾਨਕ ਉਹ ਆਪਣੀ ਮਿੱਤਰ ਐਕਟ੍ਰੈਸ ਰੀਨਾ ਰਾਏ ਨਾਲ ਹਰਿਆਣਾ (ਕੁੰਡਲੀ-ਮਾਨੇਸਰ-ਪਲਵਲ) ਐਸਕਪ੍ਰੈੱਸ ਵੇਅ ’ਤੇ 15 ਫਰਵਰੀ, 2022 ਨੂੰ ਹਾਦਸੇ ਵਿੱਚ ਮਰ ਜਾਂਦਾ ਹੈਰੈਡੀਕਲ ਗਰੁੱਪ ਇਸ ਨੂੰ ਸਾਜ਼ਿਸ਼ ਦਰਸਾ ਕੇ ‘ਸ਼ਹੀਦ’ ਕਰਾਰ ਦਿੰਦੇ ਹਨ ਜਦੋਂ ਕਿ ਸਾਥਣ ਰੀਨਾ ਰਾਏ ਬਾਰ-ਬਾਰ ਦੁਰਘਟਨਾ ਹਾਦਸੇ ਵਿੱਚ ਮਰਿਆ ਦਰਸਾਉਂਦੀ ਹੈਸੂਤਰਾਂ ਅਨੁਸਾਰ ਹਾਦਸਾ ਗ੍ਰਸਤ ਸਕਾਰਪਿਉ ਕਾਰ ਵਿੱਚੋਂ ਸ਼ਰਾਬ ਦੀ ਬੋਤਲ ਵੀ ਮਿਲਦੀ ਹੈ

ਫਿਰ ਅਚਾਨਕ ਇੱਕ ਕਲੀਨ ਸ਼ੇਵਡ ਵਿਅਕਤੀ ਅੰਮ੍ਰਿਤਪਾਲ ਨਾਮਕ ਦੁਬਈ ਤੋਂ ਪੈਰਾਸ਼ੂਟ ਰਾਹੀਂ ਪੰਜਾਬ ਵਿੱਚ 20 ਸਤੰਬਰ, 2022 ਨੂੰ ਰੂਪਮਾਨ ਹੁੰਦਾ ਹੈਸ਼੍ਰੀ ਅਨੰਦਪੁਰ ਸਾਹਿਬ ਤੋਂ ਕੁਝ ਸਾਥੀਆਂ ਨਾਲ ਅੰਮ੍ਰਿਤ ਪਾਨ ਕਰਦਾ ਹੈ, ‘ਵਾਰਿਸ ਪੰਜਾਬ ਦੇ’ ਦੀਪ ਸਿੱਧੂ ਸੰਗਠਨ ਦਾ ਮੁਖੀ ਥਾਪਿਆ ਜਾਂਦਾ ਹੈਭਾਈ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਪਿੰਡ ਰੋਡੇ ਵਿੱਚ ਉਸ ਦੀ ਰਸਮ ਪਗੜੀ ਹੁੰਦੀ ਹੈ ਜਿਸ ਵਿੱਚ ਵਿਹਲੜ ਡੇਰੇਦਾਰ ਬਾਬੇ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਗੜੀਆਂ ਭੇਂਟ ਕਰਦੇ ਹਨਨੌਜਵਾਨਾਂ ਨੂੰ ਪਿੱਛੇ ਲਾਉਣ, ਏ.ਕੇ.ਐਫ਼ ਭਰਤੀ ਲਈ 1. ਅੰਮ੍ਰਿਤਪਾਨ, 2. ਨਸ਼ੇ ਛੁਡਾਉਣ, 3. ਗੁਰਦਵਾਰਿਆਂ ਵਿੱਚੋਂ ਬੈਂਚ-ਕੁਰਸੀਆਂ ਚੁਕਾਉਣ, 4. ਈਸਾਈ ਮਿਸ਼ਨਰੀਆਂ ਖਿਲਾਫ ਮੁਹਿੰਮ, 5. ਖਾਲਿਸਤਾਨ ਸਥਾਪਤੀ ਲਈ ਹਥਿਆਰਬੰਦ ਹੋਣ ਦੀ ਲਹਿਰ ਦੇ ਕਾਰਜ ਆਰੰਭ ਕਰਦਾ ਹੈਜੇ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਰਤ ਦੀ ਇੱਕ ਇੰਚ ਧਰਤੀ ਨਾ ਵੱਖ ਹੋਣ ਦੀ ਗੱਲ ਕਹਿੰਦੇ ਤਾਂ ਉਨ੍ਹਾਂ ਨੂੰ ਮਰਹੂਮ ਸ਼੍ਰੀਮਤੀ ਇੰਦਰਾ ਗਾਂਧੀ ਦਾ ਹਸ਼ਰ ਯਾਦ ਕਰਵਾਉਂਦਾ ਹੈ‘ਖਾਲਸਾ ਵਹੀਰ’ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਮੇਤ ਪੰਜਾਬ ਵਿੱਚ ਪ੍ਰਚਾਰ ਵਿੱਢਦਾ ਹੈਸੈਂਕੜੇ ਵਿਹਲੜ ਬਾਬਿਆਂ ਦੇ ਡੇਰਿਆਂ ਵਾਂਗ ਅੰਧ ਭਗਤ ਦੇਸ਼-ਵਿਦੇਸ਼ ਵਿੱਚੋਂ ਫੰਡ ਭੇਜਦੇ ਹਨਦੋ-ਦੋ ਕਰੋੜ ਦੀਆਂ ਕਾਰਾਂ, ਵਿਹਲੜ ਹਥਿਆਰਬੰਦ ਪੈਰੋਕਾਰਾਂ ਦੀ ਫੌਜ, ਦਹਿਸ਼ਤਵਾਦੀ ਪ੍ਰਚਾਰ, ਖਾਲਿਸਤਾਨ ਦੀ ਸਥਾਪਤੀ, ਖੁੱਲ੍ਹਾ ਖਾਣ-ਪੀਣ, ਰਹਿਣ ਬਹਿਣ ਅਤੇ ਅੰਦਰਖਾਤੇ ਪਾਕਿਸਤਾਨੀ ਅਤੇ ਜੰਮੂ-ਕਸ਼ਮੀਰ ਦਹਿਸ਼ਤਵਾਦੀ ਤਨਜ਼ੀਮਾਂ ਦੀ ਤਰਜ਼ ’ਤੇ ਏ.ਕੇ.ਐਫ਼ ਤਨਜ਼ੀਮ, ਜੈਕਟਾਂ, ਟ੍ਰੇਨਿੰਗ ਸ਼ੁਰੂ ਹੋ ਜਾਂਦੀ ਹੈਜੋ ਕੰਮ ਸੰਤ ਭਿੰਡਰਾਂਵਾਲਾ ਨਾ ਕਰ ਸਕੇ, ਨਕਸਲਬਾੜੀ ਤਨਜੀਮਾਂ ਵਾਂਗ ਇੱਕ ਨਿੱਜੀ ਕੁੱਟਮਾਰ ਕੇਸ ਵਿੱਚ ਪਕੜੇ ਸਾਥੀ ਲਵਪ੍ਰੀਤ ਸਿੰਘ ਤੁਫਾਨ ਨੂੰ 23 ਫਰਵਰੀ 2023 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਹਜ਼ਾਰਾਂ ਹਥਿਆਰਬੰਦ ਹਿੰਸਕ ਵਿਅਕਤੀਆਂ ਨਾਲ ਪੰਜਾਬ ਸਰਕਾਰ, ਪੁਲਿਸ ਅਤੇ ਪ੍ਰਸ਼ਾਸਨ ਨੂੰ ਗੋਡਿਆਂ ਥੱਲੇ ਨੱਪ ਕੇ ਛੁਡਾ ਲੈ ਜਾਂਦਾ ਹੈਉਸੇ ਦਿਨ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਆਯੋਜਿਤ ‘ਨਿਵੇਸ਼ ਸੰਮੇਲਨ’ ਹੁੰਦਾ ਹੈਭਲਾ ਐਸੇ ਪੰਜਾਬ ਵਿੱਚ ਕਿਹੜਾ ਸਨਅਤਕਾਰ ਜਾਂ ਕਾਰੋਬਾਰੀ ਧੇਲਾ ਨਿਵੇਸ਼ ਕਰੂ?

ਇਹ ਘਟਨਾ ਸਾਬਕਾ ਸਪੈਸ਼ਲ ਸਕੱਤਰ ਰਾਅ, ਭਾਰਤ ਸਰਕਾਰ ਸ. ਜੀ.ਬੀ.ਐੱਸ. ਸਿੱਧੂ ਦੀ ਕਿਤਾਬ ‘ਦਾ ਖਾਲਿਸਤਾਨ ਕਾਨਸਪੀਰੇਸੀ’ ਵੱਲ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੰਦਰਭ ਵਿੱਚ ਧਿਆਨ ਕੇਂਦਰਿਤ ਕਰਦੀ ਹੈ ਕਿ ਸੰਨ 1977 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਗਿਆਨੀ ਜ਼ੈਲ ਸਿੰਘ ਸਰਕਾਰ ਦੀ ਹਾਰ ਬਾਅਦ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ-ਜਨਸੰਘ ਸਰਕਾਰ ਨੂੰ ਤੋੜਨ ਅਤੇ ਪੰਜਾਬ ਵਿੱਚ ਅਕਾਲੀ ਦਲ ਦਾ ਪ੍ਰਭਾਵ ਖਤਮ ਕਰਨ ਲਈ ਗਿਆਨੀ ਜ਼ੈਲ ਸਿੰਘ ਨੇ ਸੰਜੈ ਗਾਂਧੀ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਉਤਾਰਨ ਦੀ ਸਲਾਹ ਦਿੱਤੀਭਿੰਡਰਾਂਵਾਲਾ ਨੇ ਤਿੰਨ ਕਾਂਗਰਸ ਐੱਮ.ਪੀਜ਼ ਲਈ ਸੰਨ 1980 ਦੀਆਂ ਲੋਕ ਸਭਾ ਚੋਣਾਂ ਅਤੇ 140 ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹਲਕਿਆਂ ਵਿੱਚ ਚੋਣਾਂ ਸਮੇਂ ਕਾਂਗਰਸ ਪੱਖੀ ਮੁਹਿੰਮ ਚਲਾਈਸ਼੍ਰੋਮਣੀ ਕਮੇਟੀ ਵਿੱਚ 4 ਸੀਟਾਂ ਜਿੱਤੀਆਂਅੱਗੋਂ ਸੰਨ 1985 ਦੀਆਂ ਚੋਣਾਂ ਵਿੱਚ ਦੇਸ਼ ਅੰਦਰ ਵੱਡੀ ਕਾਂਗਰਸ ਪਾਰਟੀ ਜਿੱਤ ਲਈ ਸ਼੍ਰੀਮਤੀ ਇੰਦਰਾ ਗਾਂਧੀ ਦੀ ਅਕਬਰ ਰੋਡ ਰਿਹਾਇਸ਼ ’ਤੇ ਅਪਰੇਸ਼ਨ 1, ਜਿਸ ਵਿੱਚ ਇੰਦਰਾ ਗਾਂਧੀ, ਜ਼ੈਲ ਸਿੰਘ, ਕਮਲ ਨਾਥ, ਸੰਜੈ ਗਾਂਧੀ ਸ਼ਾਮਿਲ ਸਨ ਅਤੇ ਅਪਰੇਸ਼ਨ 2, ਜਿਸ ਵਿੱਚ ਸੰਜੈ ਦੀ ਮੌਤ ਬਾਅਦ ਰਾਜੀਵ ਗਾਂਧੀ, ਅਰੁਣ ਸਿੰਘ ਸ਼ਾਮਿਲ ਕੀਤੇ ਗਏਮੰਤਵ ਦੇਸ਼ ਅੰਦਰ ਸੰਤ ਜ਼ਰੀਏ ਖਾਲਿਸਤਾਨੀ ਦਹਿਸ਼ਤਗਰਦ ਲਹਿਰ ਪੈਦਾ ਕਰਕੇ, ਹਿੰਦੂ ਬਹੁਗਿਣਤੀ ਵਿੱਚ ਨਫਰਤ ਤੇ ਡਰ ਪੈਦਾ ਕਰਕੇ ਸੰਨ 1985 ਦੀਆਂ ਲੋਕ ਸਭਾ ਚੋਣਾਂ ਵੱਡੀ ਬਹੁ ਸੰਮਤੀ ਨਾਲ ਜਿੱਤਣਾ ਸੀ4 ਨਵੰਬਰ, 1982 ਵਿੱਚ ਸਵਰਨ ਸਿੰਘ ਅਤੇ ਅਕਾਲੀਆਂ ਵਿੱਚ ਹੋਏ ਸਮਝੌਤੇ ਨੂੰ ਪਹਿਲਾਂ ਮੰਨਣ ਤੇ ਸਵੇਰੇ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ ਨਾਂਹ, 25 ਅਪਰੈਲ, 1983 ਨੂੰ ਡੀ.ਆਈ.ਜੀ. ਅਟਵਾਲ ਦੇ ਕਤਲ ਬਾਅਦ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਗੁਰੂ ਨਾਨਕ ਨਿਵਾਸ ਸਰ੍ਹਾਂ ਤੋਂ ਚੁੱਕਣ ਤੋਂ ਨਾਂਹ, ਅਪਰੈਲ, 1984 ਵਿੱਚ ਓਸਾਮਾ ਬਿਨ ਲਾਦੇਨ ਵਾਂਗ ‘ਅਪਰੇਸ਼ਨ ਸਨ ਡਾਊਨ’ ਰਾਹੀਂ ਐੱਸ. ਐੱਫ ਕਮਾਂਡੋਜ਼ ਵੱਲੋਂ ਦੋ ਹੈਲੀਕਾਪਟਰਾਂ ਰਾਹੀਂ ਭਿੰਡਰਾਂਵਾਲਾ ਨੂੰ ਪਕੜ ਲਿਜਾਣ ਤੋਂ ਨਾਂਹ, 3-4 ਜੂਨ ਨੂੰ ਸ਼੍ਰੀ ਅਕਾਲ ਤਖਤ ਪਿਛਵਾੜਿਉਂ ਬੇਹੋਸ਼ੀ ਬੰਬ ਸੁੱਟ ਕੇ ਭਿੰਡਰਾਂਵਾਲਾ ਤੇ ਸਾਥੀ ਪਕੜ ਲਿਜਾਣ ਤੋਂ ਨਾਂਹ, 25-27 ਮਈ ਨੂੰ ਬਿਜਲੀ-ਪਾਣੀ ਕੱਟ ਕੇ ਘੇਰਨ ਦੀ ਥਾਂ 29 ਮਈ ਨੂੰ ਸਿੱਧੀ ਫੌਜੀ ਕਾਰਵਾਈ ਦੀ ਨਿਰਣਾ ਲੋਕ ਸਭਾ ਚੋਣਾਂ ਜਿੱਤਣਾ ਸੀ, ਬਰਬਾਦੀ ਦੀ ਭਾਰਤੀ ਸ਼ਾਸਕਾਂ ਨੂੰ ਪ੍ਰਵਾਹ ਨਹੀਂ ਸੀ

ਸਿੱਧੂ ਸਾਹਿਬ ਦਾ ਕਹਿਣਾ ਹੈ ਕਿ ਜੇ ਮੈਂ ਰਾਅ ਡਾਇਰੈਕਟਰ ਨੂੰ 6 ਮਹੀਨੇ ਵਿੱਚ ਸ਼੍ਰੀਮਤੀ ਗਾਂਧੀ ਦੇ ਮਾਰੇ ਜਾਣ ਦੀ ਤਸ਼ਵੀਸ਼ (ਫਿਕਰਮੰਦੀ, ਖਦਸ਼ਾ) ਜ਼ਾਹਿਰ ਕੀਤੀ ਤਾਂ ਜਵਾਬ ਸੀ ਕਿ ਦਿੱਲੀ ਵਿੱਚ ਸਿੱਖਾਂ ਦਾ ਭਿਅੰਕਰ ਕਤਲ-ਏ-ਆਮ ਹੋ ਜਾਵੇਗਾ ਭਾਵ ਯੁੱਧਨੀਤਕ ਯੋਜਨਾਕਾਰਾਂ ਸਭ ਪਲਾਨਿੰਗ ਪਹਿਲਾਂ ਕਰ ਰੱਖੀ ਸੀਹੋਇਆ ਵੀ ਇੰਜ ਹੀ

ਐਸਾ ਭਾਰਤ ਜਾਂ ਪੰਜਾਬ ਵਿੱਚ ਹੀ ਨਹੀਂ, ਬਾਹਰਲੇ ਦੇਸ਼ਾਂ ਵਿੱਚ ਵੀ ਹੁੰਦਾ ਹੈਅਮਰੀਕਾ ਵਿੱਚ 6 ਜਨਵਰੀ, 2021 ਨੂੰ ਸਾਬਕਾ ਪ੍ਰਧਾਨ ਡੋਨਾਲਡ ਟਰੰਪ ਨੇ ਆਪਣੇ ਰੈਡੀਕਲ ਹਿੰਸਕ ਸਮਰਥਕਾਂ ਨੂੰ ਅਮਰੀਕੀ ਕੈਪੀਟਲ ’ਤੇ ਹਮਲੇ ਲਈ ਸੱਤਾ ਖਾਤਰ ਭੜਕਾਇਆਹੁਣ ਗ੍ਰਿਫਤਾਰੀ ਤੋਂ ਕੰਬ ਰਿਹਾ ਹੈਦੋਸ਼ ਦਿੰਦਾ ਹੈ ਅਮਰੀਕੀ ਨਿਆਇਕ ਸਿਸਟਮ ਨੂੰ

ਹੁਣ ਨਿਰਪੱਖ ਸੋਚ ਦੇ ਪ੍ਰਬੁੱਧ ਲੋਕਾਂ ਅਤੇ ਆਗੂਆਂ ਨੂੰ ਸੋਚਣ ਅਤੇ ਰਾਜਨੀਤੀਵਾਨਾਂ ਜਾਂ ਸੱਤਾਧਾਰੀਆਂ ਵੱਲੋਂ ਬਦੇਸ਼ੀ ਭਾਰਤ ਵਿਰੋਧੀ ਸ਼ਕਤੀਆਂ ਨਾਲ ਮਿਲ ਕੇ ਚੋਣਾਂ ਜਿੱਤਣ ਲਈ ਘੱਟ ਗਿਣਤੀਆਂ ਅੰਦਰ ਰੈਡੀਕਲ ਅਨਸਰਾਂ, ਵਿਹਲੜ ਡੇਰੇਦਾਰ ਬਾਬਿਆਂ, ਗੈਂਗਸਟਰਾਂ ਨੂੰ ਵਰਤਣ ਦੀਆਂ ਚਾਲਾਂ ਬੇਨਕਾਬ ਕਰਨ ਦੀ ਲੋੜ ਹੈਵੇਖੋ! ਨਸ਼ਿਆਂ ਤੋਂ ਹਟਾਉਣ ਦੀ ਡੂੰਘੀ ਚਾਲ ਹੇਠ ਇਹ ਫਿਰਕੂ ਜ਼ਹਿਰੀਲੇ ਧਾਰਮਿਕ ਨਸ਼ਿਆਂ ਦੇ ਅੰਧਭਗਤ ਪੈਰੋਕਾਰ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਬਣਾਉਂਦੇ ਹਨਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਧੀਆਂ-ਭੈਣਾਂ ਦੇ ਬਲਾਤਕਾਰਾਂ, ਆਏ ਦਿਨ ਧਾਰਮਿਕ ਸੰਮੇਲਨ ਵਿੱਚ ਹਜ਼ਾਰਾਂ ਲੋਕਾਂ ਨੂੰ ਕਿਰਤ ਪੱਖੋਂ ਮਹਿਰੂਮ ਕਰਨਾ, ਗੁਰੂ ਦੀ ਗੋਲਕ ਗਰੀਬਾਂ ਦੀ ਪੜ੍ਹਾਈ, ਬੀਮਾਰੀ, ਵਿਧਵਾਵਾਂ ਦੀ ਹਿਫਾਜ਼ਤ ਦੀ ਥਾਂ ਆਪਣੀਆਂ ਗੋਗੜਾਂ, ਮਹੰਤਪੁਣੇ ਅਤੇ ਬੇਲੋੜੇ ਗੁਰਦਵਾਰੇ, ਮੰਦਰ, ਮਸਜਿਦਾਂ, ਚਰਚ ਉਸਾਰਨ ਵਾਲੇ ਸੱਭਿਆਚਾਰ ਉਸਾਰਨੇ, ਇਨ੍ਹਾਂ ਦੇ ਸ਼ਰਮਨਾਕ ਕਾਰੇ ਹੁੰਦੇ ਹਨਸਾਡੇ ਕੋਲ ਹਜ਼ਾਰਾਂ ਮਿਸਾਲਾਂ ਹਨ ਪੰਜਾਬ ਦੇ 14-15 ਸਾਲਾ ਅੱਤਵਾਦੀ ਦੌਰ ਵਿੱਚ ਮਾਰੇ ਗਏ ਬੇਗੁਨਾਹ ਲੋਕਾਂ ਜਾਂ ਖਾੜਕੂਆਂ ਦੇ ਪਰਿਵਾਰਾਂ ਦੀ ਕਿਸੇ ਨੇ ਮਾਰ ਨਹੀਂ ਲਈਸਿੱਖ ਅਤੇ ਪੰਜਾਬੀ ਨੌਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਟਕਰਾਅ ਦਾ ਰਸਤਾ ਅਪਣਾਉਣ ਦੀ ਬਜਾਏ ਗੁਰਬਾਣੀ ਉਪਦੇਸ਼ਾਂ ਅਨੁਸਾਰ ਆਪਣੇ ਬੌਧਿਕ, ਅਕਾਦਮਿਕ, ਆਰਥਿਕ ਕਾਇਆ ਕਲਪ ਵਾਲੇ ਮਾਰਗ ’ਤੇ ਚੱਲ ਕੇ ਆਪਣਾ ਸੁਨਹਿਰਾ ਭਵਿੱਖ ਉਸਾਰਨਾ ਚਾਹੀਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3870)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author