JagtarSahota7ਫਾਸ਼ੀਵਾਦੀ ਵਿਚਾਰਧਾਰਾ ਦੀ ਸ਼ੁਰੂਅਤ ਉਸ ਸਮੇਂ ਹੁੰਦੀ ਹੈ ਜਦੋਂ ਹਾਕਮ ਜਮਾਤ ਘੱਟ ਗਿਣਤੀ ਦੇ ਲੋਕਾਂ ਨੂੰ ...
(10 ਜੂਨ 2023)
ਇਸ ਸਮੇਂ ਪਾਠਕ: 87.


ਗਿਆਨ ਅਤੇ ਅਗਿਆਨਤਾ
, ਦੋਵਾਂ ਦੀ ਕੋਈ ਹੱਦ ਨਹੀਂ ਹੈਮੇਰੇ ਵਿਚਾਰ ਵਿੱਚ ਲੋਕਾਂ ਵਿੱਚ ਦਿਨੋ ਦਿਨ ਗਿਆਨ ਦਾ ਵਾਧਾ ਹੋ ਰਿਹਾ ਹੈ ਅਤੇ ਅਗਿਆਨਤਾ ਘਟ ਰਹੀ ਹੈਇਹ ਵਿਚਾਰ ਅੰਧਵਿਸ਼ਵਾਸੀ ਲੋਕਾਂ ਉੱਤੇ ਲਾਗੂ ਨਹੀਂ ਹੁੰਦਾ1947 ਵਿੱਚ ਜਦ ਭਾਰਤ ਨੇ ਯੂ.ਕੇ. ਤੋਂ ਅਜ਼ਾਦੀ ਲਈ ਸੀ, ਤਦ ਲਗਦਾ ਸੀ ਕਿ ਭਾਰਤ ਯੂ.ਕੇ. ਤੋਂ ਕਈ ਚੀਜ਼ਾਂ ਵਿੱਚ ਅੱਗੇ ਵਧ ਰਿਹਾ ਹੈਯੂ.ਕੇ. ਦੇ ਅਣਲਿਖਤ ਸੰਵਿਧਾਨ ਵਿੱਚ ਉਸ ਸਮੇਂ ਇਸਾਈ ਮੱਤ ਦਾ ਬੋਲਬਾਲਾ ਸੀ ਜਦੋਂ ਕਿ ਭਾਰਤ ਨੇ ਧਰਮ ਨਿਰਪੇਖਤਾ ਵਾਲਾ ਸੰਵਿਧਾਨ ਅਪਣਾਇਆ ਸੀਯੂ.ਕੇ. ਵਿੱਚ ਬਾਦਸ਼ਾਹੀ ਸੀ ਜਦਕਿ ਭਾਰਤ ਨੇ ਗਣਤੰਤਰ (ਰਿਪਬਲਿਕ) ਨੂੰ ਮਹੱਤਤਾ ਦਿੱਤੀਭਾਰਤ ਗ਼ਰੀਬ ਦੇਸ਼ ਭਾਵੇਂ ਸੀ ਪਰ ਸੋਚ ਵਿੱਚ ਅੱਗੇ ਸੀ

ਅੱਜ ਅਜ਼ਾਦੀ ਤੋਂ ਇੰਨੇ ਸਾਲਾਂ ਬਾਅਦ ਜੇ ਭਾਰਤ ਅਤੇ ਯੂ.ਕੇ. ਦਾ, ਸੋਚ ਪੱਖੋਂ ਮੁਕਾਬਲਾ ਕਰੀਏ ਤਾਂ ਪਤਾ ਲਗਦਾ ਹੈ ਕਿ ਯੂ.ਕੇ. ਨੇ ਨਸਲੀ ਵਿਤਕਰੇ ਨੂੰ ਤਿਆਗ ਕੇ ਘੱਟ-ਗਿਣਤੀ ਦੇ ਲੋਕਾਂ ਵਿੱਚੋਂ ਹਿੰਦੂ ਧਰਮ ਦੇ ਰਿਸ਼ੀ ਸੂਨਕ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ ਅਤੇ ਉੱਧਰ ਭਾਰਤ ਵਿੱਚ ਮੋਦੀ ਦੀ ਬੀ.ਜੇ.ਪੀ. ਨੇ ਘੱਟ ਗਿਣਤੀ ਦੇ ਲੋਕਾਂ ਦਾ ਕੁੱਟ ਮਾਰਕੇ ਜੀਣਾ ਹਰਾਮ ਕੀਤਾ ਹੋਇਆ ਹੈਪੁਲੀਸ ਮੋਦੀ ਦੇ ਇਸ਼ਾਰੇ ’ਤੇ, ਕੁਛ ਕਰਨ ਦੀ ਬਜਾਏ ਉਲਟ ਉਸ ਦੇ ਚੇਲਿਆਂ ਦੀ ਮਦਦ ਕਰਦੀ ਹੈਚਾਰਲਸ ਤੀਸਰੇ ਨੇ ਆਪਣੀ ਤਾਜਪੋਸ਼ੀ ਸਮੇਂ ਘੱਟ ਗਿਣਤੀ ਧਰਮਾਂ ਨੂੰ ਆਪਣੀ ਰਸਮ ਵਿੱਚ ਹਿੱਸਾ ਪਾਉਣ ਲਈ ਸੱਦਿਆਘੱਟ ਗਿਣਤੀ ਦੇ ਲੋਕਾਂ ਦੇ ਧਰਮਾਂ ਨੂੰ ਵੀ ਇਸਾਈ ਮੱਤ ਦੇ ਨਾਲ ਮਹਾਨਤਾ ਦਿੱਤੀ ਉੱਧਰ ਭਾਰਤ ਵਿੱਚ ਮੋਦੀ ਨੇ ਧਰਮ ਨਿਰਪੇਖਤਾ ਨੂੰ ਤਿਲਾਂਜਲੀ ਦੇ ਕੇ ਹਿੰਦੂ ਧਰਮ (ਸੰਵਿਧਾਨ ਦੇ ਵਿਰੁੱਧ) ਨੂੰ ਸਾਰੇ ਭਾਰਤੀ ਲੋਕਾਂ ਦਾ ਧਰਮ ਬਣਾ ਦਿੱਤਾ ਹੈਅਗਿਆਨਤਾ ਦੀ ਹੱਦ ਹੈ ਕਿ ਪਿਛੋਕੜਵਾਦ ਨੂੰ ਨਵੀਂ ਸੋਚ ਸਮਝਣਾਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ, ਮੋਦੀ ਨੇ ਚੋਲਾ ਬਾਦਸ਼ਾਹੀਆਂ ਦੀ ਰਸਮਾਂ, ਜਿਸ ਨਾਲ ਧਰਮ ਦਾ ਵਰਦਾਨ ਮਿਲਦਾ ਹੈ, ਕਰਕੇ ਸੰਵਿਧਾਨ ਦਾ ਅਪਮਾਨ ਕੀਤਾ ਹੈਸਵਾਲ ਉੱਠਦਾ ਹੈ, ਕੀ ਮੋਦੀ ਨੇ ਸੰਵਿਧਾਨ ਦਾ ਕਦੇ ਅਧਿਆਨ ਕੀਤਾ ਹੈ?

ਲ਼ੋਕ ਰਾਜ ਵਿੱਚ ਧਰਮ ਪਾਰਲੀਮੈਂਟ ਦੇ ਅਧੀਨ ਹੁੰਦਾ ਹੈ ਜਦੋਂ ਕਿ ਮੋਦੀ ਨੇ ਪਾਰਲੀਮੈਂਟ ਨੂੰ ਧਰਮ ਦੇ ਅਧੀਨ (ਸੰਵਿਧਾਨ ਦੇ ਵਿਰੁੱਧ) ਬਣਾ ਦਿੱਤਾ ਹੈਮਿਸਾਲ ਦੇ ਤੌਰ ’ਤੇ ਯੂ.ਕੇ. ਵਿੱਚ ਪ੍ਰਧਾਨ ਮੰਤਰੀ ਆਪਣੇ ਘਰ ਵਿੱਚ ਧਰਮ ਦੀ ਜੋ ਮਰਜ਼ੀ ਚਾਹੇ ਰਸਮ ਕਰ ਸਕਦਾ ਹੈ ਪਰ ਪਾਰਲੀਮੈਂਟ ਵਿੱਚ ਨਹੀਂਪਰ ਮੋਦੀ ਪਾਰਲੀਮੈਂਟ ਵਿੱਚ ਸੇਂਨਗੇ ਅੱਗੇ ਲੰਮਾ ਪੈ ਕੇ ਨੱਕ ਰਗੜਦਾ ਹੈਇਹ ਪਾਰਲੀਮੈਂਟ ਦੀ ਹੱਤਕ ਨਹੀਂ ਤਾਂ ਹੋਰ ਕੀ ਹੈ? ਇੰਗਲੈਂਗ ਵਿੱਚ ਜਦੋਂ ਇਸਾਈ ਮੱਤ ਦੇ ਠੇਕੇਦਾਰਾਂ ਨੇ ਔਰਤਾਂ ਨੂੰ ਬਿਸ਼ਪ ਬਣਾਉਣ ਤੋਂ ਨਾਂਹ ਨੁੱਕਰ ਕੀਤੀ ਸੀ ਤਦ ਮੈਬਰਾਂ ਨੇ ਧਰਮ ਦੇ ਠੇਕੇਦਾਰਾਂ ਨੂੰ ਚਿਤਾਵਨੀ ਦਿੱਤੀ ਸੀ ਜੇ ਉਹ ਕਾਨੂੰਨ ਬਣਾਉਣਾ ਨਹੀਂ ਚਾਹੁੰਦੇ, ਤਦ ਉਹ ਬਣਾ ਦੇਣਗੇਜਾਣੀ ਧਰਮ ਉੱਤੇ ਸ੍ਰੇਸ਼ਠਾ ਪਾਰਲੀਮੈਂਟ ਦੀ ਹੈਪਰ ਮੋਦੀ ਦੀ ਸੋਚ ਉਲਟ ਹੈ ਕਿਉਂਕਿ ਉਹ ਬਹੁ-ਗਿਣਤੀ ਹਿੰਦੂ ਲੋਕਾਂ ਨੂੰ ਨਾਲ ਜੋੜ ਕੇ ਘੱਟ-ਗਿਣਤੀ ਦੇ ਲੋਕਾਂ ਉੱਤੇ ਤਸ਼ੱਦਦ ਨੂੰ ਜਾਰੀ ਰੱਖਣਾ ਚਾਹੁੰਦਾ ਹੈ

ਦੁਨੀਆਂ ਦੀ ਦੂਸਰੀ ਲੜਾਈ ਦਾ ਇੱਕ ਵੱਡਾ ਸਬਕ ਇਹ ਵੀ ਸੀ ਕਿ ਫਾਸ਼ੀਵਾਦ ਵਿਚਾਰਧਾਰਾ ਦੀ ਸ਼ੁਰੂਅਤ ਉਦੋਂ ਹੁੰਦੀ ਹੈ ਜਦੋਂ ਹਾਕਮ ਜਮਾਤ ਸਭ ਤੋਂ ਘੱਟ ਗਿਣਤੀ ਦੇ ਲੋਕਾਂ ਨੂੰ ਦੇਸ਼ ਦੀਆਂ ਔਕੜਾਂ ਜਾਂ ਬੁਰੀਆਂ ਦਾ ਜ਼ਿੰਮੇਵਾਰ ਠਹਿਰਾਉਂਦੀ ਹੈ, ਜਿਸ ਨਾਲ ਬਹੁ-ਗਿਣਤੀ ਦੇ ਲੋਕ ਹਾਕਮ ਜਮਾਤ ਦੇ ਨਾਲ ਜੁੜ ਜਾਂਦੇ ਹਨਜਿਵੇਂ ਹਿਟਲਰ ਨੇ ਪਹਿਲਾਂ ਯਹੂਦੀਆਂ ਨੂੰ ਜਰਮਨ ਲੋਕਾਂ ਦੇ ਮਾੜੀ ਹਾਲਾਤ ਦਾ ਜ਼ਿੰਮੇਵਾਰ ਠਹਿਰਾਇਆ ਸੀ, ਫਿਰ ਮਜ਼ਦੂਰਾਂ, ਯੂਨੀਅਨ ਅਤੇ ਬੁੱਧੀਜੀਵੀ ਲੋਕਾਂ ਨੂੰਇਸ ਤਰ੍ਹਾਂ ਜਰਮਨੀ ਵਿੱਚ ਫਾਸ਼ਵਿਾਦ ਦਾ ਝੱਖੜ ਝੁੱਲਿਆ ਸੀ। ਮੋਦੀ ਵੀ ਹਿਟਲਰ ਵਾਂਗ ਇਹ ਝੱਖੜ ਝੁਲਾਣਾ ਚਾਹੁੰਦਾ ਹੈਮੋਦੀ ਤੋਂ ਉਲਟ ਪੱਛਮੀ ਦੇਸ਼ਾਂ ਦੇ ਵਿਕਿਸਤ ਲੋਕਰਾਜਾਂ ਨੇ ਘੱਟ-ਗਿਣਤੀ ਦੇ ਲੋਕਾਂ ਦੀ ਰੱਖਿਆ ਵਾਸਤੇ ਕਾਨੂੰਨ ਬਣਾਏ ਹਨਇਨ੍ਹਾਂ ਦੇਸ਼ਾਂ ਦੇ ਬੁਧੀਜੀਵੀ ਜਾਣਦੇ ਹਨ ਕਿ ਜੇ ਘੱਟ-ਗਿਣਤੀ ਦੇ ਲੋਕਾਂ ਨੂੰ ਹਕੂਮਤ ਨਿਸ਼ਾਨਾ ਬਣਾਉਂਦੀ ਹੈ, ਤਦ ਦੂਸਰੇ ਨੰਬਰ ’ਤੇ ਉਨ੍ਹਾਂ ਦੀ ਵਾਰੀ ਆਵੇਗੀਸਰਕਾਰਾਂ ਬੁੱਧੀਜੀਵੀਆਂ ਤੋਂ ਡਰਦੀਆਂ ਹਨ

ਵਿਕਸਤ ਦੇਸ਼ ਉਹੀ ਅਖਵਾ ਸਕਦਾ ਹੈ ਜਿੱਥੇ ਘੱਟ-ਗਿਣਤੀ ਦੇ ਲੋਕ ਅਤੇ ਔਰਤਾਂ ਸੁਰੱਖਿਅਤ ਹੋਣਅਸੀਂ ਜਾਣਦੇ ਹਾਂ ਕਿ ਭਾਰਤ ਵਿੱਚ ਘੱਟ ਗਿਣਤੀ ਦੇ ਲੋਕਾਂ ਅਤੇ ਜ਼ਿਆਦਤਰ ਔਰਤਾਂ ਦਾ ਜੀਣਾ ਦੁਸ਼ਵਾਰ ਹੈਔਰਤਾਂ ਦੀ ਹਾਲਤ ਇਸ ਗੱਲ ਤੋਂ ਵੀ ਸਾਫ ਨਜ਼ਰ ਆਉਂਦੀ ਹੈ, ਜਿੱਥੇ ਪੁਲੀਸ ਨੇ ਸੋਨੇ ਦੇ ਤਗਮਾਂ ਜਿਤਨ ਵਾਲੀਆਂ ਕੁੜੀਆਂ ਦੇ ਜਿਣਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਨੂੰ ਮੁਜ਼ਾਹਰਾ ਕਰਨ ਦੇ ਬਾਵਜੂਦ ਵੀ ਦਰਜ ਨਹੀਂ ਕੀਤਾ ਸੀ, ’ਤੇ ਉਨ੍ਹਾਂ ਨੂੰ ਮਜਬੂਰ ਹੋ ਕੇ ਸੁਪਰੀਮ ਕੋਰਟ ਜਾਣਾ ਪਿਆਭਾਰਤ ਵਿੱਚ ਇੱਕ ਗ਼ਰੀਬ ਔਰਤ ਨਾ ਤਾਂ ਮੁਜ਼ਾਹਰੇ ਕਰ ਸਕਦੀ ਹੈ ਅਤੇ ਨਾ ਹੀ ਸੁਪਰੀਮ ਕੋਰਟ ਜਾ ਸਕਦੀ ਹੈ, ਇਸ ਲਈ ਉਸ ਨੂੰ ਇਹ ਜ਼ੁਲਮ ਚੁੱਪਚਾਪ ਹੰਢਾਉਣਾ ਪੈਂਦਾ ਹੈਭਾਰਤ ਵਿੱਚ ਅਮੀਰ ਅਤੇ ਉੱਪਰਲਾ ਦਰਮਿਆਨਾ ਤਬਕਾ ਸਵਰਗ ਦੀ ਜ਼ਿੰਦਗੀ ਜਿਊਂਦੇ ਹਨ ਅਤੇ ਬਾਕੀ ਲੋਕ, ਜਿਨ੍ਹਾਂ ਵਿੱਚ ਘੱਟ ਗਿਣਤੀ ਅਤੇ ਗ਼ਰੀਬ ਔਰਤਾਂ ਆਦਿ ਸ਼ਾਮਲ ਹਨ, ਦੀ ਜ਼ਿੰਦਗੀ ਨਰਕ ਤੋਂ ਘੱਟ ਨਹੀਂ ਹੈਮੋਦੀ ਇੱਕੀਵੀਂ ਸਦੀ ਦੇ ਮਸਲਿਆਂ ਦਾ ਹੱਲ ਗ਼ੁਲਾਮ ਯੁਗ ਵਿੱਚ ਬਣੇ ਹਿੰਦੂ ਧਰਮ ਨਾਲ ਕਰਨਾ ਚਾਹੁੰਦਾ ਹੈ, ਜਿਸਦੇ ਦਿੱਤੇ ਸਦੀਆਂ ਦੇ ਜਾਤਪਾਤ ਦੇ ਕੋਹੜ ਤੋਂ ਭਾਰਤੀ ਅਜੇ ਤਕ ਛੁਟਕਾਰਾ ਨਹੀਂ ਪਾ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4024)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਗਤਾਰ ਸਹੋਤਾ

ਜਗਤਾਰ ਸਹੋਤਾ

Bradford, West Yorkshire, England.
Phone: (44 - 77615 - 01561)
Email: (sahotajagtar@yahoo.co.uk)