JagtarSahota7   “ਕੋਈ ਹਿੰਦੂ, ਕੋਈ ਮੁਸਲਿਮ, ਕੋਈ ਇਸਾਈ ਹੈ,   ਸਭ ਨੇ ...”
   (16 ਮਾਰਚ 2019)

 

ਹਰ ਧਰਮ ਦੇ ਲੋਕ ਸਮਝਦੇ ਹਨ ਕਿ ਉਨ੍ਹਾਂ ਦੇ ਪੀਰਾਂ ਪਗੰਬਰਾਂ ਵਰਗਾ ਹੋਰ ਕਿਸੇ ਧਰਮ ਵਿੱਚ ਪੈਦਾ ਨਹੀਂ ਹੋਇਆ ਅਤੇ ਉਸ ਨੇ ਹੀ ਉਨ੍ਹਾਂ ਦੇ ਧਰਮ ਨੂੰ ਬਣਾਇਆ ਹੈਉਨ੍ਹਾਂ ਦਾ ਯਕੀਨ ਇਹ ਵੀ ਹੈ ਕਿ ਉਹ ਆਪਣੇ ਪੀਰ ਪਗੰਬਰ ਦੇ ਅਸੂਲਾਂ ਉੱਤੇ ਹੀ ਚੱਲ ਰਹੇ ਹਨਸੱਚ ਇਹ ਹੈ ਕਿ ਉਸ ਪੀਰ ਪਗੰਬਰ ਦਾ ਉਨ੍ਹਾਂ ਦੇ ਧਰਮ ਨਾਲ ਕੋਈ ਨੇੜੇ ਦਾ ਵੀ ਵਾਸਤਾ ਨਹੀਂ ਹੈਅਸਲ ਵਿੱਚ ਹਰ ਪੀਰ ਪਗੰਬਰ ਵਿੱਚ ਕੋਈ ਖਾਸ ਗੱਲ ਸੀ ਕਿ ਲੋਕ ਉਸ ਨੂੰ ਪੀਰ ਪਗੰਬਰ ਮੰਨਣ ਲੱਗੇਮੈਂਨੂੰ ਇਨ੍ਹਾਂ ਪੀਰਾਂ ਪਗੰਬਰਾਂ ਵਿੱਚ ਬਹੁਤ ਗੱਲਾਂ ਸਾਂਝੀਆਂ ਲੱਗਦੀਆਂ ਹਨਜੇ ਅਸੀਂ ਇਨ੍ਹਾਂ ਦੀ ਜ਼ਿੰਦਗੀ ਬਾਬਤ ਗਹੁ ਨਾਲ ਪੜਤਾਲ ਕਰੀਏ, ਤਦ ਪਤਾ ਚਲਦਾ ਹੈ ਕਿ ਉਹ ਇਹੋ ਜਿਹੇ ਨਹੀਂ ਸਨ ਜੋ ਉਨ੍ਹਾਂ ਦੇ ਪੈਰੋਕਾਰ ਅਤੇ ਧਾਰਮਕ ਆਗੂ ਸਾਨੂੰ ਦੱਸ ਰਹੇ ਹਨਇਹ ਗੱਲ ਹਰ ਉੱਤੇ ਲਾਗੂ ਹੁੰਦੀ ਹੈ, ਚਾਹੇ ਉਹ ਬ੍ਰਹਮਾ, ਵਿਸ਼ਨੂ ਅਤੇ ਸ਼ਿਵਾ, ਬੁੱਧ, ਈਸਾ, ਮੁਹੰਮਦ ਜਾਂ ਗੁਰੂ ਨਾਨਕ ਦੇਵ ਜੀ ਹੋਣ

ਇਨ੍ਹਾਂ ਮਹਾਨ ਪੀਰਾਂ ਪਗੰਬਰਾਂ ਨੇ ਕੋਈ ਧਰਮ ਜਾਂ ਮਤ ਨਹੀਂ ਬਣਾਇਆ ਸੀ ਸਗੋਂ ਇਹ ਮਹਾਨ ਲੋਕ ਤਾਂ ਇਨਸਾਨੀਅਤ ਦਾ ਪੈਗਾਮ ਦਿੰਦੇ ਸਨਇਹ ਮਹਾਨ ਲੋਕ ਜਥੇਬੰਦਕ ਧਰਮਾਂ ਦੇ ਖ਼ਿਲਾਫ਼ ਸਨਜਥੇਬੰਦਕ ਧਰਮ ਸੰਸਥਾ ਬਣਾ ਕੇ ਆਪਣੀਆਂ ਰੀਤਾਂ, ਰਸਮਾਂ, ਦਸਤੂਰ ਆਦਿ ਬਣਾਉਂਦਾ ਹੈਇਹ ਦੂਸਰੇ ਧਰਮਾਂ ਨਾਲੋਂ ਵੱਖਰੀਆਂ ਰਸਮਾਂ ਰਿਵਾਜ ਬਣਾ ਕੇ ਲੋਕਾਂ ਵਿੱਚ ਵੰਡੀਆਂ ਪਾ ਕੇ ਆਪਣਾ ਵੱਖਰਾ ਕਬੀਲਾ ਜਾਂ ਵਰਗ ਸਥਾਪਤ ਕਰ ਲੈਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਵੱਸ ਵਿੱਚ ਰੱਖਦਾ ਹੈਹਰ ਮਹਾਨ ਪੀਰ ਪਗੰਬਰ ਨੇ ਆਪਣੀ ਸੋਚ ਜਾਂ ਫ਼ਲਸਫ਼ੇ ਨੂੰ ਕਦੇ ਧਰਮ ਦਾ ਨਾਮ ਨਹੀਂ ਦਿਤਾ, ਅਤੇ ਨਾ ਹੀ ਕਿਸੇ ਰਸਮਾਂ, ਦਸਤੂਰਾਂ ਨੂੰ ਜਨਮ ਦਿੱਤਾ ਹੈਉਹ ਆਪਣੇ ਜ਼ਮਾਨੇ ਦੇ ਧਰਮਾਂ ਦੇ ਵਿਰੁੱਧ ਸਨ ਜੋ ਲੋਕਾਂ ਦੀਆਂ ਵੰਡੀਆਂ ਪਾ ਕੇ ਰਸਮਾਂ ਰਿਵਾਜਾਂ ਰਾਹੀਂ ਆਪਣੇ ਪੈਰੋਕਾਰਾਂ ਦੀ ਲੁੱਟ ਕਰਦੇ ਸਨਜ਼ਰਾ ਸੋਚੀਏ ਜੇਕਰ ਇਹ ਪੀਰ ਪਗੰਬਰ ਉਨ੍ਹਾਂ ਤੋਂ ਪਹਿਲਾਂ ਦੇ ਵਕਤਾਂ ਦੇ ਜਥੇਬੰਦਕ ਧਰਮਾਂ ਜਾਂ ਮਤਾਂ ਦੇ ਲੋਟੂ ਰਸਮਾਂ ਰਿਵਾਜਾਂ ਦੇ ਖ਼ਿਲਾਫ਼ ਸਨ, ਫਿਰ ਉਹ ਕਿਉਂ ਉਸੇ ਤਰ੍ਹਾਂ ਦੇ ਜਥੇਬੰਦਕ ਧਰਮ ਅਤੇ ਲੋਟੂ ਰਸਮਾਂ ਰਿਵਾਜਾਂ ਨੂੰ ਆਪ ਪੈਦਾ ਕਰਦੇ?

ਬ੍ਰਹਮਾ, ਬਿਸ਼ਨੂ ਅਤੇ ਸ਼ਿਵਾ ਨੇ ਕਦੇ ਵੀ ਧਰਮ ਦਾ ਨਾਂ ਨਹੀਂ ਵਰਤਿਆ ਸੀਬਹੁਤ ਦੇਰ ਬਾਅਦ ਅੱਠਵੀਂ ਸਦੀ ਵਿੱਚ ਅਰਬਾਂ ਨੇ ਸਿੰਧੂ (ਸਿੰਧ ਦਰਿਆ ਦੇ ਲਾਗੇ ਵਸਣ ਵਾਲੇ ਲੋਕ) ਸ਼ਬਦ ਨੂੰ ਹਿੰਦੂ ਸਮਝ ਲਿਆ ਸੀਉਸੇ ਹਿੰਦੂ ਸ਼ਬਦ ਨੂੰ ਬ੍ਰਹਮਾ, ਬਿਸ਼ਨੂ ਅਤੇ ਸ਼ਿਵਾ ਦੇ ਪੈਰੋਕਾਰਾਂ ਨੇ ਆਪਣੇ ਬਣਾਏ ਹੋਏ ਧਰਮ ਨਾਲ ਜੋੜ ਲਿਆਬੁੱਧ, ਸਭ ਤੋਂ ਵੱਧ ਤਰਕਵਾਦੀ ਪੀਰ ਸੀ, ਜੋ ਰੱਬ ਬਾਬਤ ਚੁੱਪ ਸੀਉਸਦਾ ਵਿਚਾਰ ਸੀ ਕਿ ਮਹਾਨ ਜਾਂ ਰੱਬੀ ਤਾਕਤ ਨੂੰ ਤਦ ਹੀ ਮੰਨਣਾ ਚਾਹੀਦਾ ਹੈ ਜੇ ਉਹ ਗ਼ਰੀਬ ਅਤੇ ਲੋੜਵੰਦਾਂ ਦੀ ਦੁੱਖ ਸਮੇਂ ਮਦਦ ਕਰਦਾ ਹੈਉਸ ਨੇ ਗ਼ਰੀਬ ਅਤੇ ਲੋੜਵੰਦਾਂ ਨੂੰ ਰੋਂਦਿਆਂ ਅਤੇ ਮੰਦਰਾਂ ਵਿੱਚ ਫ਼ਰਿਆਦ ਕਰਦੇ ਦੇਖਿਆ ਅਤੇ ਇਹ ਵੀ ਦੇਖਿਆ ਕਿਸੇ ਰੱਬੀ ਤਾਕਤ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀਉਸ ਨੇ ਕਿਹਾ ਉਸ ਰੱਬ ਨੂੰ ਕੀ ਮੰਨਣਾ ਜੋ ਗ਼ਰੀਬ ਲੋੜਵੰਦਾਂ ਦੀ ਸਹਾਇਤਾ ਨਹੀਂ ਕਰਦਾਪਰ ਬੁੱਧ ਦੇ ਪੈਰੋਕਾਰਾਂ ਨੇ ਬੁੱਧ ਨੂੰ ਰੱਬ ਬਣਾ ਕੇ ਜਥੇਬੰਦਕ ਧਰਮ ਬਣਾ ਲਿਆਇਸੇ ਤਰ੍ਹਾਂ ਹੀ ਈਸਾ, ਜੋ ਇੱਕ ਯਹੂਦੀ ਸੀ ਅਤੇ ਯਹੂਦੀ ਧਰਮ ਨੂੰ ਮੰਨਦਾ ਸੀ ਭਾਵੇਂ ਯਹੂਦੀ ਧਰਮ ਨਾਲ ਉਸਦੇ ਕੁੱਛ ਮੱਤ-ਭੇਦ ਸਨ, ਉਸਦੇ ਮਰਨ ਤੋਂ ਬਾਅਦ (ਕਈਆਂ ਦਾ ਵਿਚਾਰ ਹੈ ਕਿ 200 ਸਾਲ ਤੋਂ ਬਾਅਦ) ਉਸਦੇ ਪੈਰੋਕਾਰਾਂ ਨੇ ਇਸਾਈ ਮਤ ਦਾ ਨਾ ਦੇ ਦਿੱਤਾ ਇੱਕ ਖੋਜ ਅਨੁਸਾਰ ਮੁਹੰਮਦ ਨੇ ਕਦੇ ਇਸਲਾਮ ਦਾ ਨਾ ਨਹੀਂ ਵਰਤਿਆ ਸੀਉਸਦੇ ਮਰਨ ਤੋਂ ਬਾਅਦ ਮੌਲਵੀਆਂ ਨੇ ਇਸਲਾਮ ਮਜ਼ਹਬ ਬਣਾ ਦਿੱਤਾਗੁਰੂ ਨਾਨਕ ਦੇਵ ਜੀ ਅਤੇ ਨਾ ਹੀ ਕਿਸੇ ਹੋਰ ਗੁਰੂ ਨੇ ਸਿੱਖ ਧਰਮ ਦਾ ਨਾਮ ਨਹੀਂ ਵਰਤਿਆ ਸੀਖੋਜ ਅਨੁਸਾਰ ਪਹਿਲੀ ਵਾਰੀ ਸਿੱਖ ਧਰਮ ਦਾ ਲਫਜ਼ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਵਿੱਚ ਵਰਤਿਆ ਗਿਆ ਸੀਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੀ ਹਦਾਇਤ ਦਿੱਤੀ ਸੀਗੁਰੂ ਗ੍ਰੰਥ ਸਾਹਿਬ ਵਿੱਚ ਨਾ ਕੋਈ ਰਸਮ ਰਿਵਾਜ ਅਤੇ ਨਾ ਹੀ ਰਹਿਤ ਦੀ ਗੱਲ ਲਿਖੀ ਹੈਇਹ ਵੀ ਗੱਲ ਭੁੱਲਣ ਵਾਲੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹਿੰਦੂ ਅਤੇ ਮੁਸਲਮਾਨਾਂ ਦੀ ਬਾਣੀ ਹੈਬਾਕੀ ਪੀਰ ਪਗੰਬਰਾਂ ਦੀ ਤਰ੍ਹਾਂ ਗੁਰੂਆਂ ਨੇ ਸਿੱਖ ਲਹਿਰ ਨੂੰ ਇਨਸਾਨੀਅਤ ਦੇ ਅਸੂਲਾਂ ਉੱਤੇ ਚਲਾਇਆ ਸੀਭਾਠੜੇ (ਜੋ ਪੰਜਵੇਂ ਗੁਰੂ ਤੋਂ ਬਾਅਦ ਦਰਬਾਰ ਸਾਹਿਬ ਉੱਤੇ ਕਾਬਜ਼ ਹੋ ਗਏ) ਅਤੇ ਭਾਈਆਂ ਨੇ ਹਿੰਦੂ ਰਸਮਾਂ ਰਿਵਾਜਾਂ ਨੂੰ ਸਿੱਖ ਧਰਮ ਦਾ ਹਿੱਸਾ ਬਣਾ ਦਿੱਤਾਸੰਨ 1951 ਵਿੱਚ ਅਕਾਲੀ ਪਾਰਟੀ ਨੇ ਸਿੱਖਾਂ ਦੀ ਵੱਖਰੀ ਸਨਾਖ਼ਤ ਬਣਾਉਣ ਲਈ ਮੀਟਿੰਗ ਸੱਦੀਉਸ ਸਮੇਂ ਦੇ ਮਸ਼ਹੂਰ ਸਿੱਖ ਵਿਦਵਾਨ ਅਤੇ ਹਸਤੀ ਖੁਸ਼ਵੰਤ ਸਿੰਘ ਨੇ ਲਿਖ ਕੇ ਭੇਜਿਆ ਸੀ ਜੇਕਰ ਅਕਾਲੀ ਪਾਰਟੀ ਸਿੱਖਾਂ ਵਿੱਚ ਰਹਿਤ ਲਾਗੂ ਕਰੇਗੀ, ਤਦ ਗੁਰੂਆਂ ਦੀ ਬਣਾਈ ਸਿੱਖ ਸੋਚ ਖ਼ਤਮ ਹੋ ਜਾਵੇਗੀਅੱਜ ਸਿੱਖ ਧਰਮ ਇਨਸਾਨ ਦੇ ਕਿਰਦਾਰ ਨੂੰ ਛੱਡ ਕੇ ਰਹਿਤ ਵਿੱਚ ਹੀ ਰਹਿ ਗਿਆ ਹੈ

ਜਥੇਬੰਦਕ ਧਰਮ ਆਪਣੇ ਪੀਰ ਪਗੰਬਰਾਂ ਦੇ ਨਾਮ ਉੱਤੇ ਉਨ੍ਹਾਂ ਦੇ ਦੱਸੇ ਰਾਹਾਂ ਤੋਂ ਉਲਟ ਚੱਲਦਾ ਹੈਮਿਸਾਲ ਦੇ ਤੌਰ ਉੱਤੇ ਕਾਅਬਾ ਜਾ ਕੇ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਸੀ ਕਿ ਰੱਬ ਹਰ ਜਗ੍ਹਾ ਹੈ, ਉਸ ਨੂੰ ਮਸਜਿਦ ਜਾਂ ਧਾਰਮਕ ਸਥਾਨ ਵਿੱਚ ਬੰਦ ਨਹੀਂ ਕੀਤਾ ਜਾ ਸਕਦਾਇਸ ਲਈ ਜੇ ਮਸਜਿਦ ਵਲ ਪੈਰ ਕਰਕੇ ਬੈਠ ਵੀ ਜਾਓ ਤਾਂ ਕੋਈ ਫ਼ਰਕ ਨਹੀਂ ਪੈਂਦਾਪਰ ਅੱਜ ਤੁਸੀਂ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਵੱਲ ਪੈਰ ਕਰਕੇ ਨਹੀਂ ਬੈਠ ਸਕਦੇਜਾਣੀ ਉੱਥੇ ਹੀ ਗੁਰੂ ਜਾਂ ਰੱਬ ਹੈ ਬਾਕੀ ਸਥਾਨ ਵਿੱਚ ਨਹੀਂਕੀ ਗੁਰੂ ਨਾਨਕ ਦੇਵ ਜੀ ਦੀ ਸੋਚ ਤੋਂ ਇਹ ਉਲਟ ਨਹੀਂ ਹੈ?

ਧਰਮ ਦੇ ਠੇਕੇਦਾਰਾਂ ਨੇ ਪੀਰ ਪਗੰਬਰ ਦੀ ਸੋਚ ਦਾ ਨਾ ਲੈ ਕੇ, ਆਪਣੇ ਫ਼ਾਇਦੇ ਲਈ ਲੋਕਾਂ ਨੂੰ ਫ਼ਿਰਕਿਆਂ ਵਿੱਚ ਵੰਡਿਆਧਰਮ ਦੇ ਨਾਮ ਉੱਤੇ ਦੂਸਰਿਆਂ ਫ਼ਿਰਕਿਆਂ ਦਾ ਘਾਤ ਕੀਤਾਇਤਿਹਾਸ ਗਵਾਹ ਹੈ ਕਿ ਜਿੰਨਾ ਕਤਲੋਗ਼ਾਰਤ ਧਰਮਾਂ ਦੇ ਨਾਮ ਉੱਤੇ ਹੋਇਆ, ਇੰਨਾ ਹੋਰ ਕਿਸੇ ਕਾਰਨ ਨਹੀਂ ਹੋਇਆਜੇਕਰ ਇਨ੍ਹਾਂ ਪੀਰਾਂ ਪਗੰਬਰਾਂ ਦੇ ਪੈਰੋਕਾਰਾਂ ਨੇ ਲੋਕਾਂ ਨੂੰ ਉਹ ਉਪਦੇਸ਼ ਦਿੱਤੇ ਹੁੰਦੇ ਜੋ ਉਨ੍ਹਾਂ ਦੇ ਪੀਰਾਂ ਪਗੰਬਰਾਂ ਨੇ ਦਿੱਤੇ ਸਨ, ਤਦ ਅੱਜ ਇਹ ਦੁਨੀਆਂ ਸਵਰਗ ਬਣੀ ਹੋਈ ਹੁੰਦੀਹੁਣ ਚੋਰਾਂ ਉੱਤੇ ਮੋਰ ਪੈ ਗਏ ਹਨਅਮੀਰਾਂ ਨੇ ਧਾਰਮਕ ਉਤਸਵਾਂ ਤੋਂ ਲਾਭ ਲੈਣ ਲਈ ਉਤਸਵਾਂ ਦਾ ਵਣਜੀਕਰਨ ਕਰ ਦਿੱਤਾ ਹੈ ਤਾਂ ਕਿ ਉਹ ਆਪਣੀਆਂ ਜਿਣਸਾਂ ਵੇਚ ਸਕਣਅਸਲ ਵਿੱਚ ਉਤਸਵ ਦਾ ਫ਼ਾਇਦਾ ਤਾਂ ਅਮੀਰਾਂ ਨੂੰ ਹੈ, ਗ਼ਰੀਬਾਂ ਲਈ ਤਾਂ ਕਰਜ਼ਾਈ ਹੋਣ ਦਾ ਉਤਸਵ ਹੈ

ਸੱਚ ਇਹ ਹੈ ਕਿ ਇਨਸਾਨ ਨੂੰ ਕਾਮਯਾਬ, ਵਿਦਵਾਨ, ਅਮੀਰ, ਸਿਆਸੀ ਅਤੇ ਧਾਰਮਕ ਆਗੂ ਬਣਨਾ ਸੌਖਾ ਹੈਸਭ ਤੋਂ ਔਖਾ ਕੰਮ ਹੈ ਇੱਕ ਚੰਗਾ ਇਨਸਾਨ ਬਣਨਾਇਹ ਪੀਰ ਪਗੰਬਰ ਪਰਮ ਮਨੁੱਖ ਸਨ, ਜਿਨ੍ਹਾਂ ਨੂੰ ਇਨ੍ਹਾਂ ਦੇ ਪੈਰੋਕਾਰਾਂ ਨੇ ਆਪਣੇ ਮੁਫ਼ਾਦ ਖਾਤਰ ਰੱਬ ਬਣਾ ਕੇ ਆਪਣੇ ਹਿਤਾਂ ਲਈ ਵਰਤਿਆਅੱਜ ਦੇ ਇਨ੍ਹਾਂ ਪੈਰੋਕਾਰਾਂ ਬਾਬਤ ਹੇਠ ਲਿਖੀਆਂ ਲਾਈਨਾਂ ਇਨ੍ਹਾਂ ਦਾ ਮਖੌਟਾ ਲਾਹੁੰਦੀਆਂ ਹਨ:

“ਕੋਈ ਹਿੰਦੂ, ਕੋਈ ਮੁਸਲਿਮ, ਕੋਈ ਇਸਾਈ ਹੈ,
ਸਭ ਨੇ ਇਨਸਾਨ ਨਾ ਬਣਨ ਕੀ ਕਸਮ ਖਾਈ ਹੈ

ਜੇ ਲੋਕ ਅੱਜ ਧਾਰਮਕ ਬਣਨ ਨਾਲੋਂ ਇਨਸਾਨ ਬਣ ਜਾਣ, ਤਦ ਇਹ ਦੁਨੀਆਂ ਕਿੰਨੀ ਸੁਹਾਵਣੀ ਬਣ ਜਾਏ!

*****

(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1510)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਜਗਤਾਰ ਸਹੋਤਾ

ਜਗਤਾਰ ਸਹੋਤਾ

Bradford, West Yorkshire, England.
Phone: (44 - 77615 - 01561)
Email: (sahotajagtar@yahoo.co.uk)