JagtarSahota71% ਭਾਰਤ ਦੇ ਅਮੀਰਾਂ ਪਾਸ ਦੇਸ਼ ਦਾ 40.5% ਸਰਮਾਇਆ ਹੈ। ਭਾਰਤ ਵਿੱਚ 2021 ਵਿੱਚ ...
(24 ਜਨਵਰੀ 2023)
ਮਹਿਮਾਨ: 192.


ਭਾਵੇਂ ਭਾਰਤ ਦਾ ਕੌਮੀ ਤਰਾਨਾ ਅਤੇ ਸੰਵਿਧਾਨ ਬਾਦਸ਼ਾਹੀਆਂ ਨੂੰ ਖ਼ਤਮ ਕਰਕੇ ਹਰ ਭਾਰਤੀ ਨੂੰ ਬਰਾਬਰਤਾ ਦੇ ਸੰਕਲਪ ਦੀ ਗੱਲ ਕਰਦਾ ਹੈ
, ਪਰ ਇਸਦੇ ਉਲਟ 1980 ਤੋਂ ਭਾਰਤੀ ਹੁਕਮਰਾਨਾਂ ਨੇ ਆਰਥਿਕ ਨਾਬਰਾਬਰਤਾ ਦਾ ਰਾਹ ਅਪਣਾਇਆ ਹੋਇਆ ਹੈਹੁਣ ਇਹ ਕਹਿਣਾ ਸ਼ਾਇਦ ਗ਼ਲਤ ਨਹੀਂ ਕਿ ਭਾਰਤ ਵਿੱਚ ਗਰੀਬ ਅਤੇ ਅਮੀਰ ਵਿਚਲਾ ਪਾੜਾ ਸਭ ਤੋਂ ਵੱਧ ਹੈ ਅਤੇ ਹੋਰ ਵੀ ਵਧ ਰਿਹਾ ਹੈਮੋਦੀ ਅਤੇ ਉਸ ਦੇ ਸਮਰਥਕ ਜਦੋਂ ਇਹ ਕਹਿੰਦੇ ਹਨ ਕਿ ਭਾਰਤ ਨੂੰ ਸਹੀ ਅਜ਼ਾਦੀ 1947 ਵਿੱਚ ਨਹੀਂ ਮਿਲੀ ਸੀ, ਅਸਲ ਵਿੱਚ ਸਹੀ ਅਜ਼ਾਦੀ 2014 ਵਿੱਚ ਮਿਲੀ ਹੈ, ਇਸਦੀ ਇਸਲੀਅਤ ਇਸਦੇ ਉਲਟ ਹੈ

ਉੰਨੀ ਸੌ ਤੀਹਵਿਆਂ ਵਿੱਚ, ਬਰਤਾਨੀਆਂ ਦੇ ਰਾਜ ਸਮੇਂ, ਭਾਰਤ ਦੇ ਅਮੀਰਾਂ ਪਾਸ ਦੇਸ਼ ਦੀ ਸਾਰੀ ਦੌਲਤ ਦਾ 21% ਹਿੱਸਾ ਸੀਨਹਿਰੂ ਦੇ ਰਾਜ ਅਤੇ ਉਸ ਤੋਂ ਬਾਅਦ ਉੰਨੀ ਸੌ ਅੱਸੀਵਿਆਂ ਤਕ, ਭਾਰਤ ਵਿੱਚ ਅਮੀਰਾਂ ਦੀ ਦੌਲਤ ਘੱਟੀ ਸੀਅੰਕੜਿਆਂ ਮੁਤਾਬਿਕ 1951-1980 ਸਮੇਂ ਵਿੱਚ ਭਾਰਤ ਦੇ ਥੱਲੇ ਦੇ 50% ਲੋਕਾਂ ਪਾਸ ਦੇਸ਼ ਦੀ ਦੌਲਤ ਦਾ 28% ਹਿੱਸਾ ਸੀ ਜਦੋਂ ਕਿ ਇਹ ਘਟ ਕੇ ਅੱਜ 3% ਰਹਿ ਗਿਆ ਹੈ1980 ਤੋਂ ਬਾਅਦ ਕਾਂਗਰਸ ਨੇ ਆਰਥਿਕ ਉਦਾਰਵਾਦੀ ਨੀਤੀ ਅਪਣਾਈਇਹ ਨੀਤੀ ਕਾਂਗਰਸ ਨੇ ਧੀਰੀ ਚਾਲ ਨਾਲ ਸ਼ੁਰੂ ਕੀਤੀ ਸੀ ਪਰ ਮੋਦੀ ਨੇ ਇਸਦੇ ਫੱਟੇ ਚੁੱਕ ਦਿੱਤੇ ਇਸਦੇ ਨਤੀਜੇ ਵਜੋਂ ਅਮੀਰ ਦਿਨੋ ਦਿਨ ਹੋਰ ਅਮੀਰ ਹੋਣ ਲੱਗੇ ਅਤੇ ਗ਼ਰੀਬ ਹੋਰ ਗ਼ਰੀਬਅਮੀਰਾਂ ਨੂੰ ਸਰਮਾਇਆ ਉੱਪਰੋਂ ਨਹੀਂ ਆਉਂਦਾ ਸਗੋਂ ਲੋਕਾਂ ਦੀਆਂ ਜੇਬਾਂ ਕੱਟ ਕੇ ਹੀ ਮਿਲਦਾ ਹੈਮੋਦੀ ਸਰਕਾਰ ਨੇ ਦਰਮਿਆਨੇ ਅਤੇ ਗ਼ਰੀਬ ਤਬਕੇ ਉੱਤੇ ਜ਼ਿਆਦਾ ਟੈਕਸ ਲਗਾਏ ਪਰ ਅਮੀਰਾਂ ’ਤੇ ਟੈਕਸ ਘਟਾਏ ਹੀ ਨਹੀਂ ਸਗੋਂ ਹੋਰ ਸਹੂਲਤਾਂ ਦੇ ਕੇ ਉਨ੍ਹਾਂ ਦੇ ਕਰਜ਼ੇ ਮਾਫ਼ ਵੀ ਕੀਤੇ ਹਨਇਸ ਸਭ ਦਾ ਨਤੀਜਾ ਇਹ ਹੋਇਆ ਹੈ ਕਿ ਖ਼ਾਸ ਕਰਕੇ ਛੋਟੇ ਦਰਮਿਆਨੇ, ਮਜ਼ਦੂਰ ਅਤੇ ਗ਼ਰੀਬ ਦਾ ਮਹਿੰਗਾਈ ਨਾਲ ਲੱਕ ਟੁੱਟ ਗਿਆ ਹੈਹੇਠਲਾ ਅਤੇ ਦਰਮਿਆਨਾਂ ਵਰਗ ਅਤੇ ਮਜ਼ਦੂਰ ਕੰਗਾਲ ਹੋ ਰਿਹਾ ਹੈ

ਗਰੀਬ ਹੈ ਵੁਹ ਇਸ ਲੀਏ ਕੇ, ਤੁਮ ਅਮੀਰ ਹੋ ਗਏ,
ਏਕ ਬਦਸ਼ਾਹ ਹੁਆ
, ਤੋਂ ਸੌ ਫ਼ਕੀਰ ਹੋ ਗਏ

ਮੋਦੀ ਸਰਕਾਰ ਆਪ ਮੰਨਦੀ ਹੈ ਕਿ ਭਾਰਤ ਵਿੱਚ ਗ਼ਰੀਬਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ ਅਤੇ ਵਧ ਰਹੀ ਹੈਇਹ ਸਰਕਾਰ ਹਿੰਦੂਆਂ ਲਈ ਮੰਦਰ ਬਣਾ ਕੇ, ਘੱਟ ਗਿਣਤੀ ਧਰਮਾਂ ਦੇ ਲੋਕਾਂ ਉੱਤੇ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਉੱਤੇ ਹਮਲੇ ਕਰਾ ਕੇ, ਗਰੀਬ ਹਿੰਦੂਆਂ ਨੂੰ ਧੋਖਾ ਦੇ ਕੇ ਅਮੀਰਾਂ ਦੀ ਝੋਲੀ ਭਰ ਰਹੀ ਹੈਸੋਚੀ ਸਮਝੀ ਚਾਲ ਨਾਲ ਇਹ ਸਰਕਾਰ ਪੜ੍ਹਾਈ ਵਿੱਚ ਤਰਕ ਦੀ ਥਾਂ ਅੰਧ ਵਿਸ਼ਵਾਸ ਫੈਲਾ ਕੇ ਲੋਕਾਂ ਦੀ ਸੋਚਾਂ ਨੂੰ ਖੁੰਢਾ ਕਰ ਰਹੀ ਹੈਲੋਕਾਂ ਨੂੰ ਧਰਮਾਂ ਵਿੱਚ ਵੰਡ ਕੇ, ਅੰਗਰੇਜ਼ਾਂ ਦੀ ਰਾਜ ਕਰਨ ਦੀ ਪੁਰਾਣੀ ਨੀਤੀ ਨਾਲ, ਭਾਰਤ ’ਤੇ ਰਾਜ ਕਰ ਰਹੀ ਹੈਇਹ ਚਾਲ ਅੰਗਰੇਜ਼ਾਂ ਤੋਂ ਵੀ ਖ਼ਤਰਨਾਕ ਹੈ

ਜਦੋਂ ਪਹਿਲਾਂ ਪਹਿਲ ਲੋਕਾਂ ਨੇ ਲੋਕਰਾਜ ਦਾ ਸੁਪਨਾ ਲਿਆ ਸੀ ਤਦ ਆਸ ਇਹ ਸੀ ਕਿ ਲੋਕਾਂ ਰਾਹੀਂ ਚੁਣੀ ਸਰਕਾਰ ਲੋਕਾਂ ਨੂੰ ਅਮੀਰਾਂ ਦੀ ਅੰਨ੍ਹੇਵਾਹ ਲੱਟ ਤੋਂ ਬਚਾਏਗੀ, ਨਾ ਕਿ ਤਕੜੇ ਜਾਣੀ ਅਮੀਰ ਦੇ ਹੱਕਾਂ ਦੀ ਰਖਵਾਲੀ ਕਰੇਗਾਵੈਸੇ ਤਾਂ ਲੋਕਰਾਜਾਂ ਦੀ ਸਰਕਾਰਾਂ ਨੇ ਆਪਣਾ ਫ਼ਰਜ਼ ਅਦਾ ਨਹੀਂ ਕੀਤਾ ਪਰ ਭਾਰਤ ਸਰਕਾਰ ਅਮੀਰਾਂ ਦੀ ਸੇਵਾ ਵਿੱਚ ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਮਾਤ ਪਾ ਗਈ ਹੈਇਹ ਸਚਾਈ ਸਾਨੂੰ ਅੰਕੜੇ ਆਪਣੇ ਆਪ ਦੱਸ ਦੇਣਗੇ

ਔਕਸਫਾਮ ਦੇ ਨਵੇਂ ਦਿੱਤੇ ਅੰਕੜਿਆਂ ਅਨੁਸਾਰ 2021 ਵਿੱਚ 1% ਭਾਰਤ ਦੇ ਅਮੀਰਾਂ ਪਾਸ ਦੇਸ਼ ਦਾ 40.5% ਸਰਮਾਇਆ ਹੈਭਾਰਤ ਵਿੱਚ 2021 ਵਿੱਚ 102 ਅਰਬਪਤੀ ਸਨ ਅਤੇ 2022 ਉਨ੍ਹਾਂ ਦੀ ਗਿਣਤੀ ਵਧ ਕੇ 166 ਹੋ ਗਈ ਹੈਭਾਰਤ ਵਿੱਚ ਉੱਪਰਲੇ ਸੌ ਅਮੀਰਾਂ ਪਾਸ 660 ਅਰਬਾਂ ਦਾ ਸਰਮਾਇਆ ਹੈਭਾਰਤ ਦਾ ਸਭ ਤੋਂ ਵੱਧ ਅਮੀਰ ਗੌਤਮ ਅਡਾਨੀ ਦੁਨੀਆਂ ਵਿੱਚ 2022 ਵਿੱਚ ਦੂਜੇ ਨੰਬਰ ਦਾ ਅਮੀਰ ਬਣ ਗਿਆ ਹੈਭਾਰਤ ਦੇ ਅਮੀਰਾਂ ਦਾ ਸਰਮਾਇਆ ਇੰਨੀ ਤੇਜ਼ੀ ਨਾਲ ਵਧ ਰਿਹਾ ਹੈ, ਜਿੰਨਾ ਦੁਨੀਆਂ ਦੇ ਹੋਰ ਕਿਸੇ ਦੇਸ਼ ਵਿੱਚ ਨਹੀਂਦੂਸਰੇ ਪਾਸੇ ਗ਼ਰੀਬਾਂ ਦੀ ਗਿਣਤੀ ਵੀ ਬਾਕੀ ਦੇਸ਼ਾਂ ਦੇ ਨਾਲੋਂ ਤੇਜ਼ੀ ਨਾਲ ਵਧ ਰਹੀ ਹੈਕਰੋਨਾ ਵਾਇਰਸ ਦੀ ਮਹਾਂਮਾਰੀ ਸ਼ੁਰੂ ਹੋਣ ਤੋਂ ਨਵੰਬਰ 2022 ਤਕ ਦੇ ਸਮੇਂ ਵਿੱਚ ਭਾਰਤ ਦੇ ਅਮੀਰਾਂ ਦਾ ਸਰਮਾਇਆ 121% ਵਧਿਆ, ਜਾਣੀ 250 ਕਰੋੜ ਪਰ ਮਿੰਟ ਦੇ ਹਿਸਾਬ ਨਾਲ ਉੱਧਰ ਭੁੱਖਮਰੀ ਰੇਖਾ ਵਿੱਚ ਪਹਿਲਾਂ 19 ਕਰੋੜ ਲੋਕਾਂ ਤੋਂ ਵਧ ਕੇ 35 ਕਰੋੜ ਹੋ ਗਏਹਰੇਕ ਘੰਟੇ ਵਿੱਚ 7200 ਭਾਰਤੀ ਲੋਕ ਗ਼ਰੀਬੀ ਦੀ ਪੱਧਰ ਵੱਲ ਧੱਕੇ ਜਾ ਰਹੇ ਹਨਹਰ ਰੋਜ਼ ਭਾਰਤ ਵਿੱਚ 70 ਨਵੇਂ ਲੱਖਪਤੀ ਬਣ ਰਹੇ ਹਨਇਹ ਭਾਰਤ ਦੀ, ਜਾਣੀ ਮੋਦੀ ਸਰਕਾਰ ਦਾ ਚਮਤਕਾਰ ਹੈ ਜੋ ਭਾਰਤ ਦੇ ਲੋਕਾਂ ਨੂੰ ਗਰੀਬ ਰੇਖਾ ਜਾਂ ਕੰਗਾਲੀ ਵੱਲ ਤੇਜ਼ੀ ਨਾਲ ਧੱਕ ਰਹੀ ਹੈ

ਭਾਰਤ ਵਿੱਚ, ਮੋਦੀ ਸਰਕਾਰ ਦੀਆਂ ਨੀਤੀਆਂ ਕਰਕੇ, ਸਰਮਾਏਦਾਰਾਂ ਨੇ ਭਾਰਤੀ ਲੋਕਾਂ ਨੂੰ ਖੂਬ ਲੁੱਟਿਆ ਹੈਕੋਈ ਹੈਰਾਨੀ ਦੀ ਗੱਲ ਨਹੀਂ ਕਿ ਭਾਰਤੀ ਸਰਮਾਏਦਾਰ ਮੋਦੀ ਦੇ ਸੋਹਲੇ ਗਾ ਰਹੇ ਹਨਯੂਰਪ ਵਿੱਚ, ਜਿੱਥੇ ਸਰਮਾਏਦਾਰੀ ਢਾਂਚਾ ਭਾਰਤ ਨਾਲੋਂ ਕਿਤੇ ਪਹਿਲਾਂ ਦਾ ਸ਼ੁਰੂ ਹੋਇਆ ਸੀ, ਉੱਥੇ ਉੱਪਰਲੇ 10% ਅਮੀਰਾਂ ਪਾਸ 36% ਦੇਸ਼ਾਂ ਦਾ ਸਰਮਾਇਆ ਹੈ ਜਦੋਂ ਕਿ ਭਾਰਤ ਵਿੱਚ ਉੱਪਰਲੇ 10% ਅਮੀਰਾਂ ਪਾਸ 57% ਦੇਸ਼ ਦਾ ਸਰਮਾਇਆ ਹੈ, ਜਦੋਂ ਕਿ ਥੱਲੇ ਦੇ 50% ਲੋਕਾਂ ਕੋਲ ਸਿਰਫ 3% ਸਰਮਾਇਆ ਹੈਅਮੀਰਾਂ ਨੇ ਇੱਕ ਦਹਾਕੇ ਵਿੱਚ ਆਪਣਾ ਸਰਮਾਇਆ 10 ਗੁਣਾ ਵਧਾਇਆ ਹੈਛੋਟਾ ਅਤੇ ਦਰਮਿਆਨਾ ਵਰਗ ਅਤੇ ਗ਼ਰੀਬ ਅਮੀਰਾਂ ਨਾਲੋਂ ਜ਼ਿਆਦਾ ਸਰਕਾਰ ਨੂੰ ਟੈਕਸ ਦਿੰਦਾ ਹੈ ਇੱਕ ਅੰਦਾਜ਼ੇ ਮੁਤਾਬਕ ਤਕਰੀਬਨ ਜੀ.ਐੱਸ.ਟੀ. ਟੈਕਸ 64% ਥੱਲੇ ਦੇ 50% ਲੋਕਾਂ ਨੇ ਦਿੱਤਾ ਜਦੋਂ ਕਿ ਉੱਪਰਲੇ 10% ਅਮੀਰਾਂ ਨੇ ਸਿਰਫ 4% ਦਿੱਤਾ ਹੈ

ਮੋਦੀ ਨੇ 2014 ਦੀ ਚੋਣਾਂ ਸਮੇਂ ਵਾਇਦਾ ਕੀਤਾ ਸੀ ਕਿ ਭਾਰਤੀ ਅਮੀਰਾਂ ਦਾ ਬਾਹਰ ਰੱਖਿਆ ਪੈਸਾ ਉਹ ਭਾਰਤ ਲਿਆ ਕੇ ਹਰੇਕ ਭਾਰਤੀ ਦੇ ਬੈਂਕ ਖਾਤੇ ਵਿੱਚ 15, 15 ਲੱਖ ਰੁਪਏ ਜਮ੍ਹਾਂ ਕਰਾਏਗਾਉਸ ਨੂੰ ਜਮ੍ਹਾਂ ਦੀ ਥਾਂ ਘਟਾਏਗਾ ਕਹਿਣਾ ਚਾਹੀਦਾ ਸੀਇਹ ਸਿਰਫ ਵੋਟਾਂ ਲੈਣ ਦਾ ਢਕਵੰਜ ਸੀਮੋਦੀ ਦੇ ਸਮਰਥਕ ਜਦੋਂ ਕਹਿੰਦੇ ਹਨ ਕਿ ਸਹੀ ਅਜ਼ਾਦੀ ਭਾਰਤ ਨੂੰ 2014 ਵਿੱਚ ਮਿਲੀ ਹੈ ਦਾ ਅਰਥ ਹੈ ਅਮੀਰਾਂ ਦੀ ਅਜ਼ਾਦੀਮੋਦੀ ਦੇ ਅਮੀਰ ਭਾਰਤੀ ਲੋਕਾਂ ਦੀ ਲੁੱਟ ਵਿੱਚ ਅੰਗਰੇਜ਼ਾਂ ਨੂੰ ਵੀ ਮਾਤ ਪਾ ਗਏ ਹਨਅਮੀਰਾਂ ਦੀ ਅਜ਼ਾਦੀ, ਲੋਕਾਂ ਦੀ ਆਰਥਿਕ ਗ਼ੁਲਾਮੀਇਹ ਹੈ ਮੋਦੀ ਦੇ ਸਮਰਥਕਾਂ ਦੀ 2014 ਦੀ ਸਹੀ ਅਜ਼ਾਦੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3757)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਗਤਾਰ ਸਹੋਤਾ

ਜਗਤਾਰ ਸਹੋਤਾ

Bradford, West Yorkshire, England.
Phone: (44 - 77615 - 01561)
Email: (sahotajagtar@yahoo.co.uk)