JagtarSahota7ਸਮਾਂ ਮੰਗ ਕਰਦਾ ਹੈ ਕਿ ਅਸੀਂ ਕਿਸਾਨ ਮੋਰਚੇ ਨੂੰ ਢਾਹ ਲਾਉਣ ਦੀ ਬਜਾਏ ਇਸ ਨੂੰ ਕਾਮਯਾਬ ਬਣਾਈਏੇ ...
(9 ਨਵੰਬਰ 2021)

 

ਅਜ਼ਾਦੀ ਦੇ ਸਮੇਂ ਤੋਂ ਹੀ ਸਿਆਸਤਦਾਨਾਂ ਦੀਆਂ ਨੀਤੀਆਂ ਨੇ ਪੰਜਾਬ ਨੂੰ ਬਰਬਾਦੀ ਦੇ ਰਾਹ ’ਤੇ ਪਾਇਆ ਹੋਇਆ ਹੈਧਾਰਮਿਕ ਆਗੂਆਂ ਨੇ ਆਪਣੇ ਸਵਾਰਥੀ ਹਿਤਾਂ ਖਾਤਰ, ਜਿਸ ਤਰ੍ਹਾਂ ਅਜ਼ਾਦੀ ਤੋਂ ਪਹਿਲਾਂ ਵਿਦੇਸ਼ੀਆਂ ਦਾ, ਬਆਦ ਵਿੱਚ ਦੇਸੀ ਲੁਟੇਰੇ ਸਿਆਸਤਦਾਨਾਂ ਦਾ ਸਾਥ ਦਿੱਤਾਪੰਜਾਬ ਦੇ ਭੋਲੇ ਭਾਲੇ ਲੋਕ ਇਨ੍ਹਾਂ ਦੀਆਂ ਧੋਖੇਬਾਜ਼ੀਆਂ ਵਿੱਚ ਆ ਕੇ ਆਪਣੀ ਬਰਬਾਦੀ ਦੇ ਰਾਹ ਪਏ ਹੋਏ ਅਜੇ ਵੀ ਸੰਭਲ ਨਹੀਂ ਰਹੇ

ਪੰਜਾਬੀਆਂ ਨੇ ਭਾਰਤ ਮਾਤਾ ਲਈ ਅਣਗਿਣਤ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ’ਤੇ ਭਾਰਤੀ ਲੋਕਾਂ ਨੂੰ ਮਾਣ ਹੈਪਰ, ਇਹ ਵੀ ਸੱਚ ਹੈ ਕਿ ਪੰਜਾਬ ਵਿੱਚ ਗੱਦਾਰਾਂ ਦੀ ਵੀ ਘਾਟ ਨਹੀਂ ਰਹੀ, ਜਿਨ੍ਹਾਂ ਨੇ ਆਪਣੀ ਖ਼ੁਦਗ਼ਰਜ਼ੀ ਲਈ ਆਪਣੇ ਸਵੇਮਾਣ ਅਤੇ ਆਪਣੇ ਆਪ ਨੂੰ ਵਿਦੇਸ਼ੀਆਂ ਨੂੰ ਵੇਚਿਆਅੱਜ ਇਨ੍ਹਾਂ ਲੋਕਾਂ ਦੀ ਹੀ ਰਾਜਸੀ ਪਾਰਟੀਆਂ ਵਿੱਚ ਭਰਮਾਰ ਹੈਭਾਰਤ ਦਾ ਇਹ ਇੱਕ ਦੁਖਾਂਤ ਹੈ, ਜੋ ਥੰਮ੍ਹਣ ਦਾ ਨਾ ਨਹੀਂ ਲੈਂਦਾ

ਅਜੇ ਕੱਲ੍ਹ ਦੀ ਹੀ ਗੱਲ ਹੈ ਕਿ ਕਾਂਗਰਸ ਨੇ ਆਪਣੇ ਸੌੜੇ ਹਿਤਾਂ ਲਈ ਅਕਾਲੀਆਂ ਵਿੱਚ ਫੁੱਟ ਪਾਉਣ ਲਈ ਭਿੰਡਰਾਂਵਾਲੇ, ਮਸੀਂ ਚਾਰ ਜਮਾਤਾਂ ਪੜ੍ਹੇ, ਇਨਸਾਨ ਨੂੰ ਵੱਡਾ ਦਿਓ ਬਣਾ ਦਿੱਤਾ ਤਾਂ ਕਿ ਉਹ ਅਕਾਲੀਆਂ ਵਿੱਚ ਫੁੱਟ ਪਾਵੇ ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਮੁੜ ਕੇ ਬਣੇ। ਪਰ ਉਹ ਕਾਂਗਰਸ ਦੀ ਬਣਾਈ ਉਸ ਦੀ ਨਕਲੀ ਤਾਕਤ ਅਤੇ ਦਾਅ ਪੇਚਾਂ ਨੂੰ ਨਹੀਂ ਸਮਝ ਸਕਿਆ ਅਤੇ ਬਗੈਰ ਸੋਚੇ ਸਮਝੇ ਖ਼ਾਲਿਸਤਾਨ ਦਾ ਨਾਅਰਾ ਲਾ ਬੈਠਾਕਈ ਲੋਕਾਂ ਨੇ ਤਾਂ ਉਸ ਨੂੰ ਮਸੀਹਾ ਸਮਝ ਲਿਆ ਕੁਛ ਲੋਕਾਂ ਦਾ ਵਿਚਾਰ ਸੀ ਕਿ ਖਾਲਿਸਤਾਨ ਉਨ੍ਹਾਂ ਦੇ ਆਰਥਿਕ ਮਸਲਿਆਂ ਦਾ ਵੀ ਹੱਲ ਕਰ ਦੇਵੇਗਾਸੱਚ ਇਹ ਵੀ ਹੈ ਕਿ ਪੰਜਾਬੀ ਜ਼ਿਆਦਾਤਰ ਭਾਵੁਕਤਾ ਨਾਲ ਹੀ ਸੋਚਦੇ ਹਨਇਹ ਵੀ ਸਚਾਈ ਹੈ ਕਿ ਧਰਮ ਕੋਲ ਆਰਥਿਕ ਮਾਮਲਿਆਂ ਦਾ ਕੋਈ ਹੱਲ ਨਹੀਂ ਬਰਨਾ ਪਾਕਿਸਤਾਨ, ਇਰਾਨ ਆਦਿ ਵਰਗੇ ਦੇਸ਼ਾਂ ਦੇ ਵਾਸੀ ਖੁਸ਼ੀ ਖੁਸ਼ੀ ਵਸਦੇ ਹੁੰਦੇਨਤੀਜਾ ਇਹ ਨਿਕਲਿਆ ਕਿ ਪੰਜਾਬ ਵਿੱਚ ਹਰੇ ਇਨਕਲਾਬ ਨਾਲ ਲੋਕਾਂ ਦੀ ਬਣੀ ਚੰਗੀ ਹਾਲਤ ਬਰਬਾਦੀ ਦੇ ਰਾਹ ਪੈ ਗਈਮੌਕਾਪ੍ਰਸਤ ਸਿਆਸਤਦਾਨਾਂ ਅਤੇ ਧਾਰਮਿਕ ਆਗੂਆਂ ਨੇ ਇਸ ਤਰ੍ਹਾਂ ਗੁਲਾਬ ਦੇ ਫੁੱਲ ਨੂੰ ਮਿੱਟੀ ਵਿੱਚ ਰੋਲ ਦਿੱਤਾ

ਵੁਹ ਵਕਤ ਭੀ ਦੇਖਾ ਤਾਰੀਖ਼ ਦੀ ਘੜੀਓਂ ਨੇ,

ਲਮਹੋਂ ਨੇ ਖ਼ਤਾ ਕੀ ਥੀ, ਸਦੀਓਂ ਨੇ ਸਜ਼ਾ ਪਾਈ

ਭਿੰਡਰਾਂਵਾਲੇ ਨੇ ਪਹਿਲਾਂ ਅਗਾਂਹਵਧੂ ਸੋਚ ਦੇ ਲੋਕਾਂ ਨੂੰ ਚੁਣ ਚੁਣ ਕੇ ਮਾਰਿਆ। ਇਸ ਤਰ੍ਹਾਂ ਕਾਂਗਰਸ ਦੇ ਵਿਰੋਧੀਆਂ ਨੂੰ ਖਤਮ ਕਰਨ ਵਿੱਚ ਮਦਦ ਕੀਤੀਭਾਰਤ ਦੀ ਸਰਕਾਰ ਚੁੱਪ ਚਾਪ ਦੇਖਦੀ ਰਹੀਬਆਦ ਵਿੱਚ ਹਾਕਮਾਂ ਨੇ ਭਿੰਡਰਾਂਵਾਲਿਆਂ ਨੂੰ ਖਤਮ ਕਰਨ ਲਈ ਕੀ ਕੁਛ ਨਹੀਂ ਕੀਤਾ? ਦਰਬਾਰ ਸਾਹਿਬ ਦੀ ਬਰਬਾਦੀ ਅਤੇ ਭਿੰਡਰਾਂਵਾਲੀ ਦੀ ਸੋਚ ਨਾਲ ਜੁੜੇ ਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ। ਉੱਪਰੋਂ ਪੰਜਾਬ ਦੀ ਆਰਥਿਕਤਾ ਨੂੰ ਮਿੱਟੀ ਵਿੱਚ ਰੋਲ ਦਿੱਤਾ1984 ਵਿੱਚ ਦਿੱਲੀ ਵਿੱਚ ਸਿਖਾਂ ਨੂੰ ਚੁਣ ਚੁਣ ਮਾਰਿਆਨਾਲ ਹੀ ਪੰਜਾਬ ’ਤੇ ਕਰਜ਼ਾ ਚਾੜ੍ਹ ਕੇ ਪੰਜਾਬ ਦੇ ਹੱਥ ਮੰਗਣ ਵਾਲਾ ਠੂਠਾ ਫੜਾ ਦਿੱਤਾਇਹ ਭਿੰਡਰਾਂਵਾਲੇ ਦੇ ਖਾਲਿਸਤਾਨ ਦਾ ਸੰਤਾਪ ਲੋਕਾਂ ਨੂੰ ਝੱਲਣਾ ਪਿਆ

ਅੱਜ ਬੀ.ਜੇ.ਪੀ. ਪਾਰਟੀ, ਮੋਦੀ ਦੇ ਹੁਕਮਾਂ ’ਤੇ ਉਹੀ ਖੇਡ, ਜਾਣੀ ਕਾਂਗਰਸ ਵਾਲੀ, ਖੇਡਣ ਦੀ ਤਿਆਰੀ ਕਰ ਰਹੀ ਹੈਕਿਸਾਨ ਮੋਰਚਾ ਜੋ ਮੋਦੀ ਲਈ ਖਤਰੇ ਦੀ ਘੰਟੀ ਬਣ ਚੁੱਕਾ ਹੈ, ਉਸ ਵਿੱਚ ਮੋਦੀ ਦੇ ਚਮਚੇ ਫੁੱਟ ਪਾਉਣ ਲਈ ਖ਼ਾਲਿਸਤਾਨੀ ਅਨਸਰਾਂ ਅਤੇ ਨਿਹੰਗਾਂ ਨੂੰ ਵਰਤ ਰਹੇ ਹਨਇਹ ਬਿਲਕੁਲ ਉਹੀ ਖੇਡ ਹੈ ਜੋ ਕਾਂਗਰਸ ਨੇ ਖੇਡੀ ਸੀਫਰਕ ਸਿਰਫ ਇੰਨਾ ਹੈ ਕਾਂਗਰਸ ਨੇ ਉਦੋਂ ਭਿੰਡਰਾਂਵਾਲੇ ਨੂੰ ਵਰਤਿਆ ਸੀ, ਹੁਣ ਮੋਦੀ ਖਾਲਿਸਤਾਨੀਆਂ ਅਤੇ ਨਿਹੰਗਾਂ ਨੂੰ ਵਰਤ ਰਿਹਾ ਹੈਜੇ ਮੋਦੀ ਇਸ ਵਿੱਚ ਕਾਮਯਾਬ ਹੁੰਦਾ ਹੈ, ਨਤੀਜੇ ਪਹਿਲਾਂ ਨਾਲੋਂ ਭੀ ਬਹੁਤ ਗੰਭੀਰ ਨਿਲਣਗੇਮੋਰਚਾ ਖਤਮ ਹੋਣ ਨਾਲ ਕਿਸਾਨੀ ਤਾਂ ਤਬਾਹ ਹੋ ਹੀ ਜਾਏਗੀ ਅਤੇ ਨਾਲ ਪੰਜਾਬ ਦਾ ਵੀ ਭੱਠਾ ਬੈਠ ਜਾਵੇਗਾ

ਇੱਕ ਹੋਰ ਗੰਭੀਰ ਨਤੀਜਾ ਇਹ ਹੋਵੇਗਾ ਕਿ ਹਿੰਦੂ ਰਾਸ਼ਟਰ ਨੂੰ ਹੋਰ ਹੱਲਾ ਸ਼ੇਰੀ ਮਿਲੇਗੀਘੱਟ ਗਿਣਤੀ ਦੇ ਲੋਕ, ਜਿਨ੍ਹਾਂ ਵਿੱਚ ਸਿੱਖ ਵੀ ਆਉਂਦੇ ਹਨ, ਲਈ ਜੀਣਾ ਮੁਸ਼ਕਿਲ ਹੋ ਜਾਵੇਗਾਇਹ ਖਾਲਿਸਤਾਨੀ ਅਤੇ ਨਿਹੰਗ, ਭਿੰਡਰਾਂਵਾਲੇ ਦੀ ਤਰ੍ਹਾਂ ਸਰਕਾਰ ਦੇ ਦਾਅ ਪੇਚਾਂ ਨੂੰ ਨਹੀਂ ਸਮਝ ਸਕਦੇ। ਲੋਕ ਜਾਣਦੇ ਹਨ ਕਿ ਬੀ.ਜੇ.ਪੀ. ਦਾ ਹਿੰਦੂ ਰਾਸ਼ਟਰਵਾਦ ਅਤੇ ਖ਼ਾਲਿਸਤਾਨੀ ਸੋਚ ਇੱਕ ਦੂਸਰੇ ਦੇ ਜਾਨੀ ਵੈਰੀ ਹਨਮੋਦੀ ਤਾਂ ਸਿਰਫ ਕਿਸਾਨ ਮੋਰਚੇ ਨੂੰ ਬਰਬਾਦ ਕਰਨ ਲਈ ਇਨ੍ਹਾਂ ਨੂੰ ਵਰਤ ਰਿਹਾ ਹੈ ਅਤੇ ਬਾਅਦ ਵਿੱਚ ਇਨ੍ਹਾਂ ਨੂੰ ਵੀ ਭਿੰਡਰਾਂਵਾਲੇ ਦੀ ਤਰ੍ਹਾਂ ਖਤਮ ਕਰੇਗਾ

ਇਹ ਗੱਲ ਇੱਥੇ ਕਹਿਣੀ ਉਚਿਤ ਬਣਦੀ ਹੈ ਕਿ ਮੋਦੀ ਦੀ ਸਰਕਾਰ ਆਪਣੇ ਲਾਡਲੇ ਅਮੀਰਾਂ, ਜਾਣੀ ਪੂੰਜੀਵਾਦੀਆਂ ਲਈ ਸਸਤੇ ਮਜ਼ਦੂਰਾਂ ਦੀ ਭਾਲ ਵਿੱਚ ਹੈਸਰਕਾਰ ਦੀ ਨੀਤੀ ਹੈ ਕਿ ਪਿੰਡਾਂ ਦੇ ਲੋਕਾਂ ਦੀ ਅਰਥਿਕ ਹਾਲਤ ਇੰਨੀ ਮਾੜੀ ਬਣਾਈ ਜਾਵੇ ਤਾਂ ਜੋ ਉਹ ਸ਼ਹਿਰਾਂ ਵਿੱਚ ਆ ਕੇ ਮਜ਼ਦੂਰੀ ਕਰਨ ਲਈ ਮਜਬੂਰ ਹੋਣਆਓ ਸੰਭਲੀਏ ਅਤੇ ਬਰਬਾਦੀ ਦੇ ਪਹਿਲੇ ਤੁਰਿਆਂ ਰਾਹਾਂ ’ਤੇ ਮੁੜ ਕੇ ਨਾ ਚੱਲੀਏਸਮਾਂ ਮੰਗ ਕਰਦਾ ਹੈ ਕਿ ਅਸੀਂ ਕਿਸਾਨ ਮੋਰਚੇ ਨੂੰ ਢਾਹ ਲਾਉਣ ਦੀ ਬਜਾਏ ਇਸ ਨੂੰ ਕਾਮਯਾਬ ਬਣਾਈਏੇਕਿਸਾਨ ਮੋਰਚਾ, ਜੋ ਅੱਜ ਲੋਕ ਘੋਲ ਦਾ ਹਿੱਸਾ ਬਣ ਗਿਆ ਹੈ, ਨੂੰ ਪੂਰਾ ਸਮਰਥਨ ਦੇਈਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3135)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਜਗਤਾਰ ਸਹੋਤਾ

ਜਗਤਾਰ ਸਹੋਤਾ

Bradford, West Yorkshire, England.
Phone: (44 - 77615 - 01561)
Email: (sahotajagtar@yahoo.co.uk)